- ਰਾਜੇਸ਼ ਤਿਆਗੀ ਅਤੇ ਰਜਿੰਦਰ ਕੁਮਾਰ/ 08/01/2017
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਆਮਤੌਰ 'ਤੇ SYL (ਸਤਲੁਜ ਯਮੁਨਾ ਲਿੰਕ) ਵਿਵਾਦ ਦੇ ਨਾਂ ਨਾਲ਼ ਜਾਣਿਆ ਜਾਣ ਵਾਲਾ, ਅੰਤਰ-ਪ੍ਰਦੇਸ਼ਿਕ ਪਾਣੀਆਂ ਦੇ ਵਿਵਾਦ ਦਾ ਪ੍ਰੇਤ, ਫਿਰ ਤੋਂ ਮੰਡਰਾ ਰਿਹਾ ਹੈ।
ਲੰਮੇ ਸਮੇਂ ਤੋਂ ਚਲਦਾ ਆ ਰਿਹਾ SYL ਵਿਵਾਦ, ਪੰਜਾਬ ਅਤੇ ਹਰਿਆਣਾ, ਦੋ ਨਾਲ਼ ਲੱਗਦੇ ਜੌੜੇ ਸੂਬਿਆਂ ਦੁਆਰਾ, ਸਤਲੁਜ ਅਤੇ ਇਸਦੀਆਂ ਸਹਾਇਕ ਨਦੀਆਂ ਰਾਵੀ ਅਤੇ ਬਿਆਸ ਦੇ ਪੰਜਾਬ 'ਚ ਵੱਗਦੇ ਪਾਣੀ ਦੀ ਵੰਡ ਲਈ ਆਪਣੇ ਪਰਸਪਰ ਵਿਰੋਧੀ ਦਾਅਵਿਆਂ ਕਰਕੇ ਉੱਭਰਿਆ ਹੈ।
ਦੋਨਾਂ ਰਾਜਾਂ 'ਚ 50 ਸਾਲ ਪੁਰਾਣੇ ਪਾਣੀਆਂ ਦੀ ਵੰਡ ਦੇ ਸਮਝੌਤੇ ਅਨੁਸਾਰ ਸਤਲੁਜ ਨੂੰ ਹਰਿਆਣਾ ਦੀ ਯਮੁਨਾ ਨਾਲ਼ 214 ਕਿਲੋਮੀਟਰ ਲੰਮੇ ਚੈਨਲ ਨਾਲ਼ ਜੋੜਿਆ ਜਾਣਾ ਸੀ, ਜੋ ਦੋਨੋਂ ਸੂਬਿਆਂ ਵਿੱਚੋਂ ਦੀ ਲੰਘਦੇ ਹੋਏ 122 ਕਿਲੋਮੀਟਰ ਪੰਜਾਬ ਅਤੇ 92 ਕਿਲੋਮੀਟਰ ਹਰਿਆਣਾ 'ਚ ਬਣਾਉਣਾ ਤੈਅ ਹੋਇਆ। ਇਹ ਚੈਨਲ ਮੁੰਕਮਲ ਹੋ ਜਾਣ ਦੇ ਬਾਵਜੂਦ ਵੀ, ਪੰਜਾਬ 'ਚ ਇਸ ਪ੍ਰਾਜੈਕਟ ਦੇ ਛੋਟੇ ਜਿਹੇ ਹਿੱਸੇ ਦੀ ਉਸਾਰੀ ਦਾ ਕਾਰਜ, ਪੁੰਜੀਵਾਦੀ ਪਾਰਟੀਆਂ ਅਤੇ ਉਹਨਾਂ ਦੇ ਕ੍ਰਮਵਾਰ ਆਗੂਆਂ ਦੇ ਗੰਦੇ ਸਿਆਸੀ ਹੱਥਕੰਡਿਆਂ ਦੇ ਜਾਲ 'ਚ ਦਹਾਕਿਆਂ ਤੱਕ ਫੱਸਿਆ ਰਿਹਾ।