-ਰਾਜੇਸ਼ ਤਿਆਗੀ/ 05/04/2016
-ਅਨੁਵਾਦ: ਰਜਿੰਦਰ
-ਅਨੁਵਾਦ: ਰਜਿੰਦਰ
ਅੰਬੇਡਕਰਵਾਦੀ ਦਾਅਵਾ ਕਰਦਾ ਹੈ "ਮਾਰਕਸਵਾਦੀਆਂ ਕੋਲ਼ ਜਾਤ ਦੇ ਸਵਾਲ ਦਾ ਜਵਾਬ ਨਹੀਂ ਹੈ". ਸਤਾਲਿਨਵਾਦੀ ਤੁਰੰਤ ਸੁਰ ਵਿਚ ਸੁਰ ਮਿਲਾਉਂਦਾ ਹੈ, "ਤਾਂ ਫਿਰ ਮਾਰਕਸ ਅਤੇ ਅੰਬੇਡਕਰ ਨੂੰ ਮਿਲਾ ਦਿਉ".
ਅੰਬੇਡਕਰਵਾਦੀ ਅਤੇ ਸਤਾਲਿਨਵਾਦੀ ਦੋਨੋਂ ਹੀ ਅਸਲੀ ਮੁੱਦੇ ਦਾ ਵਿਗਾਡ਼ ਕਰਦੇ ਹਨ. ਦੋਨੋਂ ਹੀ ਜਾਤ ਦੇ ਸਵਾਲ ਨੂੰ ਸਹੀ ਸੰਦਰਭ 'ਚ ਰਖ ਸਕਣ ਤਕ 'ਚ ਅਸਮਰਥ ਹਨ, ਉਸਦੇ ਹਲ ਦੀ ਪੇਸ਼ਕਾਰੀ ਤਾਂ ਬਹੁਤ ਦੂਰ ਦੀ ਗੋਟੀ ਹੈ.
ਭਾਰਤ ਵਿੱਚ ਜਾਤ ਦਾ ਸਵਾਲ ਇਸਦੇ ਸਮਾਜਿਕ ਵਿਕਾਸ ਦੀ ਵਿਸ਼ਿਸ਼ਟਤਾ ਤੋਂ ਉੱਭਰਦਾ ਹੈ, ਜੋ ਕਿ ਚਾਰ ਵਰਣਾਂ- ਬ੍ਰਹਾਮਣ, ਖੱਤਰੀ,
ਵੈਸ਼ ਅਤੇ ਸ਼ੂਦਰਾਂ ਦਰਮਿਆਨ ਭੱਦੀ ਕਿਰਤ-ਵੰਡ ਦੇ ਰੂਪ 'ਚ ਪਾਇਆ ਜਾਂਦਾ ਹੈ। ਜਾਤਾਂ ਦੀ ਦਰਜੇਬੰਦੀ ਬਹੁਤ ਪਹਿਲਾਂ ਅਤੀਤ 'ਚ ਚਾਰ ਵਰਣਾਂ ਦੇ ਬਹੁਤ ਮਜ਼ਬੂਤੀ ਨਾਲ਼ ਜਕੜੀ ਵਿਵਸਥਾ ਵਿੱਚ ਹੋਲੀ-ਹੋਲੀ ਵਿਕਸਿਤ ਹੋਈ ਸੀ। ਇਸ ਵਿਵਸਥਾ ਤਹਿਤ ਪੌੜੀ ਦੇ ਸਭ ਤੋਂ ਹੇਠਲੇ ਟੰਬੇ 'ਤੇ ਘਸੀਟਦਿਆਂ ਸਾਰੇ ਸਮਾਜ ਦਾ ਬੋਝ ਲਾਜ਼ਿਮੀ ਤੌਰ 'ਤੇ 'ਸ਼ੂਦਰਾਂ' ਦੇ ਮੋਢਿਆਂ 'ਤੇ ਲੱਦ ਦਿੱਤਾ ਗਿਆ। ਵਰਣ ਸਖ਼ਤੀ ਨਾਲ਼ ਜਨਮ ਤੋਂ ਹੀ ਪਛਾਣਿਆ ਜਾਂਦਾ ਸੀ ਅਤੇ ਕਿਸੇ ਵੀ ਹਾਲਤ ਵਿੱਚ ਬਾਅਦ ਵਿੱਚ ਇਸਨੂੰ ਹਾਸਿਲ ਜਾਂ ਬਦਲਾਇਆ ਨਹੀਂ ਜਾ ਸਕਦਾ ਸੀ।