Showing posts with label ਕਸ਼ਮੀਰ ਦਾ ਵੱਗਦਾ ਹੋਇਆ ਫੱਟ ਅਤੇ ਦੱਖਣੀ ਏਸ਼ੀਆ 'ਚ ਇਨਕਲਾਬ. Show all posts
Showing posts with label ਕਸ਼ਮੀਰ ਦਾ ਵੱਗਦਾ ਹੋਇਆ ਫੱਟ ਅਤੇ ਦੱਖਣੀ ਏਸ਼ੀਆ 'ਚ ਇਨਕਲਾਬ. Show all posts

Sunday, 24 February 2019

ਕਸ਼ਮੀਰ ਦਾ ਵੱਗਦਾ ਹੋਇਆ ਫੱਟ ਅਤੇ ਦੱਖਣੀ ਏਸ਼ੀਆ 'ਚ ਇਨਕਲਾਬ

-ਰਾਜੇਸ਼ ਤਿਆਗੀ/ 20.03.2016
ਅਨੁਵਾਦ- ਰਜਿੰਦਰ


ਦੱਖਣੀ ਏਸ਼ੀਆ ਦੀ ਦੇਹ ‘ਤੇ ਕਸ਼ਮੀਰ ਲਗਾਤਾਰ ਵੱਗਦੇ ਹੋਏ ਫੱਟ ਵਜੋਂ ਮੌਜੂਦ ਹੈ। ਪਿਛਲੇ ਕੁਝ ਸਮੇਂ ‘ਚ ਇਹ ਸਵਾਲ ਵਾਰ-ਵਾਰ ਉੱਭਰਦਾ ਰਿਹਾ ਹੈ, ਖਾਸ ਕਰਕੇ ਜੇਐਨਯੂ ਦੇ ਤਾਜ਼ਾ ਘਟਨਾਕ੍ਰਮ ਵਿਚ ਜਿੱਥੇ ਅਜਾਦ ਕਸ਼ਮੀਰ ਦੀ ਹਮਾਇਤ ‘ਚ ਨਾਅਰੇ ਲਗਾਏ ਗਏ ਸਨ।

ਭਾਰਤ ਅਤੇ ਪਾਕਿਸਤਾਨ ਦੋ ਦੁਸ਼ਮਣ ਰਾਜਾਂ ਦਰਮਿਆਨ ਫਸਾਦ ਦੀ ਜੜ੍ਹ, ਕਸ਼ਮੀਰ ਮਸਲਾ, ਅਸਲ ‘ਚ 1947 ਵਿੱਚ ਹੋਈ ਭਾਰਤੀ ਉਪ-ਮਹਾਦੀਪ ਦੀ ਪਿਛਾਖੜੀ ਫਿਰਕੂ ਵੰਡ ਦਾ, ਉਸ ਤਬਾਹੀ ਦਾ, ਸਿੱਧਾ ਨਤੀਜਾ ਹੈ ਜੋ ਬ੍ਰਿਟਿਸ਼ ਬਸਤੀਵਾਦੀਆਂ ਦੁਆਰਾ ਨਿਰਦੇਸ਼ਿਤ ਅਤੇ ਕਾਂਗਰਸ, ਮੁਸਲਿਮ ਲੀਗ, ਆਰ.ਐਸ.ਐਸ ਦੀ ਅਗਵਾਈ 'ਚ ਬੁਰਜੁਆਜੀ ਦੇ ਵੱਖ-ਵੱਖ ਹਿਸਿਆਂ ਦੇ ਸਹਿਯੋਗ ਅਤੇ ਹਿਮਾਇਤ ਨਾਲ਼ ਅਤੇ ਸਤਾਲਿਨਵਾਦੀ ਸੀਪੀਆਈ ਦੀ ਬੋਗਸ ਸਿਆਸਤ ਦੇ ਚਲਦੇ, ਉਲਟ-ਇਨਕਲਾਬ ਦੇ ਸ਼ਿਖਰ ਵਜੋਂ ਮੂਹਰੇ ਆਈ।