23.५.२०१४ ਨੂੰ ਪ੍ਰਕਾਸ਼ਿਤ
(ਵਰਕਰਜ਼ ਸ਼ੋਸਲਿਸਟ ਬਲਾਗ ਤੋਂ ਅਨੁਵਾਦਿਤ)
‘ਇਕ ਮੁਲਕ ਵਿੱਚ ਸਮਾਜਵਾਦ’ ਜਾਂ ‘ਸਥਾਈ ਇਨਕਲਾਬ’? ਇਹ ਸਵਾਲ ਕੋਮਿਨਟਰਨ ਅਤੇ ਸੰਸਾਰ ਕਮਿਉਨਿਸਟ ਅੰਦੋਲਨ ਅੰਦਰ ਉਸ ਸਭ ਤੋਂ ਪ੍ਰਮੁੱਖ ਅਤੇ ਕੇਂਦਰੀ ਸਵਾਲ ਦੇ ਰੂਪ ਵਿੱਚ ਮੂਹਰੇ ਆਇਆ ਸੀ, ਜਿਸਨੇ ਅੰਦੋਲਨ ਨੂੰ ਦੋ ਧੁਰ ਵਿਰੋਧੀ ਧਾਰਾਵਾਂ ਵਿੱਚ ਵੰਡ ਦਿੱਤਾ ਸੀ ਅਤੇ ਜਿਸ ‘ਤੇ ਬਾਕੀ ਸਾਰੇ ਮਹੱਤਵਪੂਰਨ ਵਿਵਾਦ ਨਿਰਭਰ ਕਰਦੇ ਸਨ।
ਰੂਸੀ ਇਨਕਲਾਬ ਦੇ ਆਗੂ, ਲਿਆਂ ਤਰਾਤਸਕੀ ਨੇ 1924 ਵਿੱਚ ਲੈਨਿਨ ਦੀ ਮੌਤ ਤੋਂ ਬਾਅਦ, ਸਤਾਲਿਨ ਦੁਆਰਾ ਪ੍ਰਚਾਰਿਤ ਇਸ ਉਲਟ-ਇਨਕਲਾਬੀ ਸੂਤਰ ਦੀ, ਜੋ ਅਕਤੂਬਰ ਇਨਕਲਾਬ ਵਿਰੁੱਧ ਇਕਜੁਟ ਸੋਵੀਅਤ ਨੌਕਰਸ਼ਾਹੀ ਦੇ ਰਾਸ਼ਟਰਵਾਦੀ ਪ੍ਰੋਗਰਾਮ ‘ਤੇ ਅਧਾਰਿਤ ਸੀ ਅਤੇ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਸਪਸ਼ੱਟ ਨਕਾਰ ਸੀ, ਕੜੀ ਅਲੋਚਨਾ ਕੀਤੀ ਸੀ। ਤਰਾਤਸਕੀ ਨੇ ਅਕਤੂਬਰ ਇਨਕਲਾਬ ਤੋਂ ਸਿੱਟਾ ਕੱਢਦੇ ਹੋਏ, ‘ਸਥਾਈ ਇਨਕਲਾਬ’ ਦੇ ਸਿਧਾਂਤ ਦਾ ਵਿਸਥਾਰ ਕੀਤਾ ਸੀ, ਜੋ ਅਕਤੂਬਰ ਇਨਕਲਾਬ ਦੀ ਸਾਡੀ ਸਮਝ ਨੂੰ ਗਹਿਰਾ ਬਣਾਉਂਦਾ ਹੈ ਅਤੇ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਰਾਸ਼ਟਰੀ-ਨੌਕਰਸ਼ਾਹ ਪ੍ਰੋਜੈਕਟ ਨੂੰ, ਉਲਟ-ਇਨਕਲਾਬੀ ਪ੍ਰਤੀਕਿਰਿਆ ਦੇ ਰੂਪ ਵਿੱਚ ਨੰਗਾ ਕਰਦਾ ਹੈ।
ਇੱਥੇ ਅਸੀਂ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਸਵਾਲ ‘ਤੇ, ਪਾਰਟੀ ਦੀ ਨੀਤੀ ਨੂੰ, ਪਾਠਕਾਂ ਦੀ ਸਮਝ ਲਈ, ਪ੍ਰਸ਼ਨੌਤਰੀ ਦੇ ਰੂਪ ਵਿੱਚ ਪ੍ਰਕਾਸ਼ਿਤ ਕਰ ਰਹੇ ਹਾਂ।
ਪ੍ਰਸ਼ਨ: ਵਰਕਰ ਸੋਸ਼ਲਿਸਟ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਵਿਰੋਧ ਵਿੱਚ ਬਹੁਤ ਖਿਲਾਫ਼ ਰਹੇ ਹਨ। ਕੀ ਇਸਦਾ ਅਰਥ ਇਹ ਹੈ ਕਿ ਤੁਸੀਂ ਪੂਰੀ ਦੁਨੀਆ ਵਿੱਚ ਇਕੋ ਵੇਲੇ ਇਨਕਲਾਬ ਚਾਹੁੰਦੇ ਹੋ ਅਤੇ ਇਕ ਮੁਲਕ ਵਿੱਚ ਸਮਾਜਵਾਦੀ ਇਨਕਲਾਬ ਦਾ ਵਿਰੋਧ ਕਰਦੇ ਹੋ?
ਉੱਤਰ: ਇਹ ਬਿਲਕੁਲ ਗਲਤ ਹੈ, ਅਤੇ ਇਕ ਅਜਿਹਾ ਭਰਮ ਹੈ ਜਿਸਨੂੰ ਇਸ ਪ੍ਰਸ਼ਨ ‘ਤੇ ਵਿਵਾਦ ਦੇ ਸਾਰਤੱਤ ਨੂੰ ਲੈ ਕੇ, ਸਤਾਲਿਨਵਾਦੀ ਆਗੂ ਖੁਦ ਨੂੰ ਅਤੇ ਨਾਲ ਹੀ ਨੌਜਵਾਨ ਇਨਕਲਾਬੀਆਂ ਨੂੰ ਭਰਮਿਤ ਕਰਨ ਲਈ ਵਰਤੋਂ ਕਰਦੇ ਰਹੇ ਹਨ। ਅਸਲ ਵਿੱਚ ਇਹ ਸਤਾਲਿਨਵਾਦੀ ਆਗੂ ‘ਇਕ ਮੁਲਕ ਵਿੱਚ ਪ੍ਰੋਲੇਤਾਰੀ ਇਨਕਲਾਬ’ ਅਤੇ ‘ਇਕ ਮੁਲਕ ਵਿੱਚ ਸਮਾਜਵਾਦੀ ਉਸਾਰੀ’ ਦੇ, ਦੋ ਬਿਲਕੁਲ ਵੱਖ-ਵੱਖ ਸੰਕਲਪਾਂ ਨੂੰ ਆਪਸ ਵਿੱਚ ਰਲਗਡ ਕਰਦੇ ਰਹੇ ਹਨ। ਨਿਸ਼ਚਿਤ ਰੂਪ ਨਾਲ ਇਨਕਲਾਬ ਦਾ ਆਗਾਜ਼ ਇਕ ਮੁਲਕ ਤੋਂ ਹੀ ਹੋਵੇਗਾ ਅਤੇ ਇਹ ਕੁਝ ਮੁਲਕਾਂ ਤੋਂ ਹੁੰਦਾ ਹੋਇਆ ਤਮਾਮ ਮੁਲਕਾਂ ਵਿੱਚ ਫੈਲ ਜਾਵੇਗਾ। ਰੂਸੀ ਇਨਕਲਾਬ ਵਿੱਚ ਉਹ ਇਕੋ-ਇਕ ਆਗੂ ਲਿਆਂ ਤਰਾਤਸਕੀ ਹੀ ਸੀ ਜਿਸਨੇ 1906 ਵਿੱਚ ਹੀ ਭਾਵੀ ਇਨਕਲਾਬ ਵਿੱਚ ਪ੍ਰੋਲੇਤਾਰੀ ਦੀ ਇਕਹਰੀ ਜਮਾਤੀ ਤਾਨਾਸ਼ਾਹੀ ਦੀ ਸਥਾਪਨਾ ਦੀ ਭਵਿੱਖਵਾਣੀ ਕੀਤੀ ਸੀ।
ਪ੍ਰਸ਼ਨ: ਫਿਰ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਸਵਾਲ ‘ਤੇ ਸਤਾਲਿਨਵਾਦੀਆਂ ਨਾਲ ਤੁਹਾਡਾ ਵਿਰੋਧ ਕਿਸ ਬਿੰਦੂ ‘ਤੇ ਅਧਾਰਿਤ ਹੈ?
ਉੱਤਰ: ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਸਿਧਾਂਤ ਨਾਲ ਸਾਡਾ ਵਿਰੋਧ, ਇਸ ਸਿਧਾਂਤ ਦੇ ਪ੍ਰਤਿਕਿਰਿਆਵਦੀ ਰਾਸ਼ਟਰੀ-ਨੌਕਰਸ਼ਾਹਾਨਾ ਕਿਰਦਾਰ, ਜੋ ਸੰਸਾਰ-ਸਮਾਜਵਾਦੀ ਇਨਕਲਾਬ ਦੇ ਅੰਤਰਾਸ਼ਟਰੀ ਟੀਚੇ ਨੂੰ ਤਿਲਾਂਜਲੀ ਦੇ ਕੇ, ਇਕ ਮੁਲਕ ਵਿੱਚ ਸਮਾਜਵਾਦ ਦੀ ਉਸਾਰੀ ਦੇ ਬੋਗਸ ਖਿਆਲੀ ਖ਼ਾਬ ਦੀ ਸਿਫ਼ਾਰਿਸ਼ ਕਰਦਾ ਹੈ, ਅਤੇ ਜੇਤੂ ਇਨਕਲਾਬੀ ਪ੍ਰੋਲੇਤਾਰੀ ਦੇ ਸਿਆਸੀ ਕਾਰਜਭਾਰ ਦੀ ਕੌਮਾਂਤਰੀ ਦਿਸ਼ਾ ਅਤੇ ਪ੍ਰਾਥਮਿਕਤਾਵਾਂ ਵੱਲ ਪਿੱਠ ਫੇਰਦਾ ਹੈ, ਦੇ ਵਿਰੋਧ ‘ਤੇ ਅਧਾਰਿਤ ਹੈ।
ਇਕ ਜਾਂ ਕੁਝ ਮੁਲਕਾਂ ਵਿੱਚ ਸੱਤਾ ਹੱਥ ਵਿੱਚ ਲੈ ਲੈਣ ‘ਤੇ ਜੇਤੂ ਪ੍ਰੋਲੇਤਾਰੀਏ ਦਾ ਕਾਰਜਭਾਰ ਇਕ ਮੁਲਕ ਅੰਦਰ ਸੁੰਗੜ ਕੇ ਉਸਦੇ ਸੰਕੀਰਨ ਦਾਇਰਿਆਂ ਵਿੱਚ ਸਮਾਜਵਾਦ ਦੀ ਉਸਾਰੀ ਕਰਨਾ ਨਹੀਂ ਹੈ, ਸਗੋਂ ਉਸ ਮੁਲਕ ਸਣੇ, ਦੁਨੀਆ ਭਰ ਦੀ ਸਰਮਾਏਦਾਰੀ ਨੂੰ ਨਸ਼ਟ ਕਰਨਾ ਅਤੇ ਪ੍ਰੋਲੇਤਾਰੀ ਸੱਤਾ ਦਾ ਪ੍ਰਸਾਰ ਕਰਨਾ ਹੈ। ਇਸ ਅਰਥ ਵਿੱਚ, ਇਨਕਲਾਬ ਦੇ ਪਹਿਲੇ ਦੌਰ ਵਿੱਚ ਪ੍ਰੋਲੇਤਾਰੀਏ ਦਾ ਕਾਰਜਭਾਰ ਬੁਨਿਆਦੀ ਤੌਰ ‘ਤੇ ਨਕਾਰਾਤਮਕ ਹੈ। ਲੈਨਿਨ ਅਤੇ ਤਰਾਤਸਕੀ ਸਣੇ ਸਾਰੇ ਸਿਖਰਲੇ ਮਾਰਕਸਵਾਦੀ ਆਗੂ ਇਸੇ ਕੌਮਾਂਤਰੀ ਨੀਤੀ ਦੀ ਹਿਮਾਇਤ ਕਰਦੇ ਹਨ।
ਇਸਦੇ ਠੀਕ ਉਲਟ, ਰਾਸ਼ਟਰੀ-ਸਮਾਜਵਾਦ ਦੇ ਪੈਰੋਕਾਰ, ਸਤਾਲਿਨਵਾਦੀ, ਕੌਮਾਂਤਰੀ ਸਮਾਜਵਾਦੀ ਇਨਕਲਾਬ ਦੇ ਘੋਰ ਵਿਰੋਧੀ ਹਨ। ਲੈਨਿਨ ਦੀ ਨੀਤੀ ਦੇ ਵਿਰੋਧੀ, ਸਤਾਲਿਨ ਅਤੇ ਕਈ ਹੋਰ ਸੱਜੇਪੱਖੀਆਂ ਨੇ, ਨਾ ਸਿਰਫ਼ ਫਰਵਰੀ ਇਨਕਲਾਬ ਦੌਰਾਨ ਮਜ਼ਦੂਰ ਵਰਗ ਦੁਆਰਾ ਸੱਤਾ ਹਾਸਿਲ ਕਰਨ ਦਾ ਵਿਰੋਧ ਅਤੇ ਅਸਥਾਈ ਪੂੰਜੀਵਾਦੀ ਸਰਕਾਰ ਦੀ ਹਿਮਾਇਤ ਕੀਤੀ ਸੀ ਸਗੋਂ ਸੋਵੀਅਤ-ਪੋਲਿਸ਼ ਯੁੱਧ ਸਮੇਂ ਯੁਰਪ ਵਿੱਚ ਲਾਲ ਫੌਜ ਦੀ ਕਦੇ ਨਾ ਦਬਾਏ ਜਾ ਸਕਣ ਵਾਲੀ ਜੰਗੀ ਮੁਹਿੰਮ ਦਾ ਵਿਰੋਧ ਅਤੇ ਇਸ ਨਾਲ ਖੁੱਲੀ ਗੱਦਾਰੀ ਕਰਦੇ ਹੋਏ ਉਸਦੀ ਹਾਰ ਨੂੰ ਸੁਨਿਸ਼ਚਿਤ ਕੀਤਾ ਸੀ, ਜਿਸਦੇ ਚਲਦੇ ਸਤਾਲਿਨ ਨੂੰ ਸੱਜੇਪੱਖੀ ਮੋਰਚਿਆਂ ‘ਤੇ ਸਿਆਸੀ ਕਮੀਸਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਲੈਨਿਨ ਅਤੇ ਤਰਾਤਸਕੀ ਦੀ ਅਗਵਾਈ ਵਿੱਚ ਜਰਮਨੀ ਦੇ ਬੂਹੇ ਤੱਕ ਜਾ ਪਹੁੰਚੀ ਲਾਲ ਫੌਜ ਦੀ ਇਸ ਹਾਰ ਨੇ, ਨਾ ਸਿਰਫ਼ ਯੁਰਪ ਵਿੱਚ ਇਨਕਲਾਬਾਂ ਦੀ ਹਾਰ ਨੂੰ ਸੁਨਿਸ਼ਚਿਤ ਕੀਤਾ ਸਗੋਂ ਇਹਨਾਂ ਹਾਰਾਂ ਦੇ ਚਲਦੇ ਖੁਦ ਸੋਵੀਅਤ ਇਨਕਲਾਬ ਨੂੰ ਲੰਬੇ ਸਮੇਂ ਲਈ ਅਲਗ-ਥਲਗ ਪਾ ਦਿੱਤਾ। ਇਹਨਾਂ ਹਾਰਾਂ ਨਾਲ ਉਪਜੀ ਹਤਾਸ਼ਾ ਦੇ ਚਲਦਿਆਂ, ਕੁਲਕਾਂ ਅਤੇ ਸੱਜੇਪੱਖੀ-ਰਾਸ਼ਟਰਵਾਦੀ ਨੌਕਰਸ਼ਾਹੀ ਨੇ ਪਹਿਲੇ ਬੁਖਾਰਿਨ ਅਤੇ ਫਿਰ ਸਤਾਲਿਨ ਦੀ ਅਗਵਾਈ ਵਿੱਚ ‘ਇਕ ਮੁਲਕ ਵਿੱਚ ਸਮਾਜਵਾਦ’ ਦੀ ਗੰਦੀ-ਖੇਡ ਸ਼ੁਰੂ ਹੋਈ ਅਤੇ ਉਸਨੂੰ ਜਾਰੀ ਰੱਖਿਆ।
ਪ੍ਰਸ਼ਨ: ਸਮਾਜਵਾਦ ਦੀ ਉਸਾਰੀ ਤੋਂ ਤੁਹਾਡਾ ਕੀ ਭਾਵ ਹੈ ਅਤੇ ਇਸਦੀ ਠੋਸ ਪ੍ਰਕਿਰਿਆ ਕੀ ਹੋਵੇਗੀ?
ਉੱਤਰ: ਸਮਾਜਵਾਦ ਦੀ ਉਸਾਰੀ ਤੋਂ ਸਾਡਾ ਭਾਵ ਹੈ ਕਿ ਦੁਨੀਆ ਨੂੰ ਆਰਥਿਕ, ਵਿਗਿਆਨਿਕ, ਤਕਨੀਕ, ਖੁਸ਼ਹਾਲੀ ਅਤੇ ਸੱਭਿਆਚਾਰ ਦੇ ਉਸ ਪੱਧਰ ਤੋਂ ਅੱਗੇ ਲੈ ਜਾਇਆ ਜਾਵੇ ਜਿੱਥੇ ਤੱਕ ਸਰਮਾਏਦਾਰੀ ਪਹਿਲਾਂ ਹੀ ਉਸਨੂੰ ਲੈ ਆਈ ਹੈ। ਸਤਾਲਿਨਵਾਦੀਆਂ ਦੀ ਸਤਹੀ ਸਮਝ ਦੇ ਉਲਟ, ਸਮਾਜਵਾਦ, ਕਮੀ ਅਤੇ ਗਰੀਬੀ ਦੀ ਵੰਡ ਨਹੀਂ ਹੈ, ਸਗੋਂ ਇਹ ਸਰਮਾਏਦਾਰੀ ਦੁਆਰਾ ਖੜੀਆਂ ਕੀਤੀਆਂ ਗਈਆਂ ਰੁਕਾਵਾਟਾਂ ਨੂੰ ਹਟਾਉਂਦੇ ਹੋਏ, ਮਾਨਵਜਾਤੀ ਦੁਆਰਾ ਇਤਿਹਾਸ ਵਿੱਚ ਇਸ ਤੋਂ ਅੱਗੇ ਦਾ ਸਫ਼ਰ ਹੈ। ਇਸ ਅਰਥ ਵਿੱਚ ‘ਸਮਾਜਵਾਦੀ ਉਸਾਰੀ’ ਦਾ ਕਾਰਜ ਸਭ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਸਭ ਤੋਂ ਪਹਿਲਾਂ ਅਤੇ ਸਭ ਤੋਂ ਅਸਾਨੀ ਨਾਲ ਸ਼ੁਰੂ ਹੋਵੇਗਾ, ਚਾਹੇ ਉਹ ਆਪਣੇ ਪ੍ਰੋਲੇਤਾਰੀ ਇਨਕਲਾਬ ਦੇਰ ਨਾਲ ਹੀ ਕਿਉਂ ਨਾ ਨੇਪਰੇ ਚਾੜ੍ਹਨ।
ਪ੍ਰਸ਼ਨ: ਇਕ ਜਾਂ ਵੱਧ ਪਿਛੜੇ ਮੁਲਕਾਂ ਵਿੱਚ ਸੱਤਾ ਲੈ ਲੈਣ ‘ਤੇ, ਜੇਤੂ ਪ੍ਰੋਲੇਤਾਰੀ ਸਮਾਜਵਾਦ ਦੀ ਉਸਾਰੀ ਕਿਉਂ ਨਹੀਂ ਕਰ ਸਕਦਾ?
ਉੱਤਰ: ਉਤਪਾਦਕ ਸ਼ਕਤੀਆਂ ਇਤਿਹਾਸ ਵਿੱਚ ਬਹੁਤ ਪਹਿਲਾਂ ਹੀ ਰਾਸ਼ਟਰੀ-ਰਾਜ ਦੀਆ ਸੀਮਾਵਾਂ ਨੂੰ ਲੰਘ ਕੇ ਸੰਸਾਰ-ਪੱਧਰ ‘ਤੇ ਏਕੀਕ੍ਰਿਤ ਹੋ ਚੁੱਕੀਆਂ ਹਨ। ਉਹਨਾਂ ਨੂੰ ਵਾਪਸ ਰਾਸ਼ਟਰੀ ਪਿੰਜਰਿਆਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ। ਅਜਿਹੇ ਕਿਸੇ ਵੀ ਟੀਚੇ ਦੀ ਪਰਿਕਲਪਨਾ ਹੀ ਸਿਆਸੀ ਦ੍ਰਿਸ਼ਟੀ ਤੋਂ ਹਾਸੋਹੀਣੀ ਅਤੇ ਅਸੰਭਵ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਪ੍ਰਤੀਕਿਰਿਆਵਾਦੀ ਹੋਵੇਗੀ। ਇਸ ਵਿੱਚ ਇਸ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਇਸਨੂੰ ਪੂੰਜੀਵਾਦ ਦੇ ਨਾਮ ‘ਤੇ ਕੀਤਾ ਜਾ ਰਿਹਾ ਹੈ ਜਾਂ ਸਮਾਜਵਾਦ ਦੇ। ਦਰਅਸਲ ਸਮਾਜਵਾਦ ਦੁਨੀਆ ਨੂੰ ਇਤਿਹਾਸ ਵਿੱਚ ਵਾਪਸ ਨਹੀਂ ਖਿੱਚੇਗਾ, ਉਸਨੂੰ ਰਾਸ਼ਟਰੀ ਪਿੰਜਰਿਆਂ ਵਿੱਚ ਕੈਦ ਨਹੀਂ ਕਰੇਗਾ, ਨਾ ਹੀ ਕਰ ਸਕਦਾ ਹੈ, ਸਗੋਂ ਉਸਨੂੰ ਅੱਗੇ ਲੈ ਜਾਵੇਗਾ, ਰਾਸ਼ਟਰੀ ਸੀਮਾਵਾਂ ਨੂੰ ਮਿਟਾਏਗਾ ਅਤੇ ਦੁਨੀਆ ਨੂੰ, ਉਸਦੇ ਆਰਥਿਕ ਅਤੇ ਸਿਆਸੀ ਜੀਵਨ ਨੂੰ ਪੂਰੀ ਤਰ੍ਹਾਂ ਏਕੀਕ੍ਰਿਤ ਕਰੇਗਾ।
ਇਸ ਲਈ ਪਿਛੜੇ ਮੁਲਕਾਂ ਵਿੱਚ, ਯਾਣਿ ਇਤਿਹਾਸਿਕ ਰੂਪ ਨਾਲ ਪਿਛੜੇ ਮੁਲਕਾਂ ਵਿੱਚ, ਜਿਨ੍ਹਾਂ ਨੇ ਪੂੰਜੀਵਾਦ ਵਿੱਚ ਦੇਰ ਨਾਲ ਪੈਰ ਧਰਿਆ ਹੈ, ਵਿਕਸਿਤ ਮੁਲਕਾਂ ਤੋਂ ਪਹਿਲਾਂ ਸੱਤਾ ਲੈ ਲੈਣ ‘ਤੇ, ਪ੍ਰੋਲੇਤਾਰੀ ਦੇ ਮੂਹਰੇ ਫੌਰੀ ਕੰਮ ਹੋਵਗਾ-ਸਭ ਤੋਂ ਪਹਿਲਾਂ ਸਿੱਖਿਆ, ਵਿਗਿਆਨ, ਤਕਨੀਕ, ਸੱਭਿਆਚਾਰ, ਸਮਰਿੱਧੀ ਵਿੱਚ ਪੱਧਰ ਹਾਸਿਲ ਕਰਨਾ, ਜੋ ਵਿਕਸਿਤ ਮੁਲਕਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ, ਤਦ ਉਸ ਤੋਂ ਗੁਜ਼ਰਦੇ ਹੋਏ ਸਮਾਜਵਾਦੀ ਉਸਾਰੀ ਦਾ ਸਵਾਲ ਆਏਗਾ। ਇਹ ਅੰਤਰ ਇੰਨਾ ਵੱਧ ਹੈ ਕਿ ਇਸਨੂੰ ਦੂਰ ਕਰਦੇ ਹੋਏ, ਸਧਾਰਨ ਪ੍ਰਕਿਰਿਆ ਵਿੱਚ, ਕਈ ਪੀੜ੍ਹੀਆਂ ਨਿਕਲ ਜਾਣਗੀਆਂ। ਨਵਜੰਮੇ ਪ੍ਰੋਲੇਤਾਰੀ ਰਾਜ ਨੂੰ ਐਨਾ ਸਮਾਂ ਪੂੰਜੀਵਾਦੀ ਤਾਕਤਾਂ ਕਦੇ ਨਹੀਂ ਦੇਣਗੀਆਂ। ਜਿਵੇਂ ਕਿ ਲੈਨਿਨ ਨੇ ਕਿਹਾ ਸੀ ਕਿ ਜਲਦੀ ਹੀ ਜਾਂ ਤਾਂ ਇਕ ਜਾਂ ਦੂਜਾ ਨਸ਼ਟ ਹੋ ਜਾਵੇਗਾ।
ਪ੍ਰਸ਼ਨ : ਇਕ ਮੁਲਕ ਵਿੱਚ ਸਮਾਜਵਾਦ ਦੇ ਇਸ ਪ੍ਰੋਗਰਾਮ ਦਾ ਬਾਕੀ ਦੁਨੀਆ ਲਈ ਕੀ ਮਹੱਤਵ ਸੀ?
ਉੱਤਰ: ਜਿਵੇਂ ਮੈਂ ਕਿਹਾ ਹੈ ਕਿ ਇਕ ਮੁਲਕ ਵਿੱਚ ਸਮਾਜਵਾਦ ਦਾ ਹੀ ਦੂਜਾ ਪਹਿਲੂ ਸੀ- ਬਾਕੀ ਦੁਨੀਆ ਵਿੱਚ ਪੂੰਜੀਵਾਦ ਨੂੰ ਮਨਜ਼ੂਰੀ, ਉਸ ਨਾਲ ਸ਼ਾਂਤੀਪੂਰਨ ਸਹਿਹੋਂਦ ਅਤੇ ਨਾਲ ਹੀ ਸੰਸਾਰ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਤੋਂ ਫੈਸਲਾਕੁੰਨ ਸਬੰਧ ਤੋੜਨਾ। ਸਤਾਲਿਨ ਅਤੇ ਉਸ ਤਹਿਤ ਕੋਮਿਨਟਰਨ ਅਤੇ ਸੋਵੀਅਤ ਸੱਤਾ ਨੇ ਸੰਸਾਰ ਪ੍ਰੋਲੇਤਾਰੀਏ ਤੋਂ, ਅਤੇ ਸੰਸਾਰ ਪ੍ਰੋਲੇਤਾਰੀਏ ਨੇ ਕੋਮਿਨਟਰਨ ਅਤੇ ਸੋਵੀਅਤ ਸੱਤਾ ਤੋਂ, ਕਿਨਾਰਾ ਕਰ ਲਿਆ। ਇਸ ਤਰ੍ਹਾਂ ਸਤਾਲਿਨ ਤਹਿਤ ਕੋਮਿਨਟਰਨ ਅਤੇ ਸੋਵੀਅਤ ਸੱਤਾ, ਕ੍ਰੇਮਲਿਨ ਦੀ ਨੌਕਰਸ਼ਾਹੀ ਦੇ ਰਾਸ਼ਟਰੀ ਹਿਤਾਂ ਦੇ ਭੋਂਪੂ ਬਣ ਕੇ ਕਹਿ ਗਏ।
ਪ੍ਰਸ਼ਨ: ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਇਸ ਸਿਆਸੀ ਕੈਨਵਾਸ ‘ਤੇ ਮਾਓਵਾਦੀ ਕਿੱਥੇ ਖੜੇ ਹਨ?
ਉੱਤਰ: ਸਤਾਲਿਨਵਾਦੀਆਂ ਵਾਂਗ, ਮਾਓਵਾਦੀ ਵੀ ਇਕ ਮੁਲਕ ਵਿੱਚ ਸਮਾਜਵਾਦ ਦੇ ਹਿਮਾਇਤੀ ਹਨ। 1949 ਵਿੱਚ ਕਿਸਾਨੀ ਫੌਜਾਂ ਦੇ ਮਾਧਿਅਮ ਨਾਲ ਚੀਨ ਵਿੱਚ ਸੱਤਾ ਲੈਣ ਵਾਲੇ ਮਾਓਵਾਦੀਆਂ ਨੇ ਵੀ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਪ੍ਰੋਗਰਾਮ ‘ਤੇ ਅਮਲ ਕਰਦੇ ਹੋਏ, ਸੰਸਾਰ ਪ੍ਰੋਲੇਤਾਰੀਏ ਅਤੇ ਸੰਸਾਰ ਸਮਾਜਵਾਦੀ ਇਨਕਲਾਬ ਵੱਲ ਪਿੱਠੇ ਫੇਰੀ ਰੱਖੀ। ਜਿੱਥੇ ਸਤਾਲਿਨਵਾਦੀ ਰਾਸ਼ਟਰੀ ਸੱਤਾਵਾਂ ਖਰੁਸ਼ਚੇਵ, ਗੋਰਬਾਚੇਵ, ਚਾਉਸ਼ੇਸਕੂ ਵਰਗੇ ਉੱਤਰਾਧਿਕਾਰੀਆਂ ਨੂੰ ਮੂਹਰੇ ਲਿਆਈਆਂ, ਉੱਥੇ ਮਾਓਵਾਦੀ ਸੱਤਾ ਦੇਂਗ ਅਤੇ ਪੋਲਪੋਟ ਨੂੰ ਮੂਹਰੇ ਲਿਆਈ। ਜਦੋਂ ਤੱਕ ‘ਇਕ ਮੁਲਕ ਵਿੱਚ ਸਮਾਜਵਾਦ’ ਦਾ ਰਾਸ਼ਟਰੀ ਫਰਜੀਵਾੜਾ ਰੂਸ ਤੱਕ ਸੀਮੀਤ ਰਿਹਾ, ਇਹ ਛਿਪਿਆ ਰਿਹਾ, ਪਰ ਜਿਵੇਂ ਹੀ ਚੀਨ, ਪੂਰਵੀ ਯੂਰਪ, ਵੀਅਤਨਾਮ ਵਿੱਚ ਇਸਨੂੰ ਲਾਗੂ ਕੀਤਾ ਗਿਆ, ਤੁਰੰਤ ਹੀ ਇਹ ਉਹਨਾਂ ਦੇ ਸੀਮਿਤ ਰਾਸ਼ਟਰੀ ਹਿਤਾਂ ਦੇ ਮੰਚ ਦੇ ਰੂਪ ਵਿੱਚ ਮੂਹਰੇ ਆਇਆ, ਜੋ ਪ੍ਰੋਲੇਤਾਰੀ ਕੌਮਾਂਤਰੀਵਾਦ ਤੋਂ ਠੀਕ ਉਲਟ ਅਤੇ ਉਸ ਪ੍ਰਤੀ ਦੁਸ਼ਮਣਾਨਾ ਸੀ। ਇਸ ਦੇ ਚਲਦੇ ਇਹਨਾਂ ਸਤਾਲਿਨਵਾਦੀ-ਮਾਓਵਾਦੀ ਮੁਲਕਾਂ ਅੰਦਰ ਉਹਨਾਂ ਦੇ ਕੌਮੀ ਹਿਤਾਂ ਦੀ ਨੁਮਾਇੰਦਾ ਨੌਕਰਸ਼ਾਹੀ ਸਥਾਪਿਤ ਹੋਈ ਅਤੇ ਇਹ ਮੁਲਕ ਪੂੰਜੀਵਾਦ ਵਿਰੁੱਧ ਇਕਜੁਟ ਸੰਘਰਸ਼ ਵਿੱਚ ਸ਼ਾਮਿਲ ਹੋਣ ਦੇ ਬਜਾਏ ਇਕ ਦੂਜੇ ਵਿਰੁੱਧ ਸਾਮਰਾਜਵਾਦੀ ਗੁੱਟਾਂ ਵਿੱਚ ਵੰਡੇ ਗਏ। ਸੋਵੀਅਤ ਸੰਘ ਨੂੰ ਭਾਰਤ ਦੀ ਨਹਿਰੂ ਸਰਕਾਰ ਵਿੱਚ ਇਨਕਲਾਬ ਦੀ ਝਲਕ ਦਿਖਾਈ ਦਿੱਤੀ ਤਾਂ ਮਾਓ ਨੂੰ ਅਮਰੀਕਾ ਦੀ ਨਿਕਸਨ ਸਰਕਾਰ ਵਿੱਚ। ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਰਾਸ਼ਟਰੀ-ਸਮਾਜਵਾਦੀ (ਕਰਨੀ ਵਿੱਚ ਰਾਸ਼ਟਰਵਾਦੀ, ਕਥਨੀ ਵਿੱਚ ਸਮਾਜਵਾਦੀ) ਅਦਾਰੇ ਦੀ ਇਹ ਇਤਿਹਾਸਕ ਹੋਣੀ ਸੀ।
ਪ੍ਰਸ਼ਨ: ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਪ੍ਰੋਗਰਾਮ ਦਾ ਭਾਰਤ ਅਤੇ ਸੰਸਾਰ ਇਨਕਲਾਬ ਦੇ ਵਰਤਮਾਨ ਅਤੇ ਭਵਿੱਖ ਲਈ ਕੀ ਅਰਥ ਹਨ?
ਉੱਤਰ: ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਨਕਲੀ ਸਮਾਜਵਾਦੀ ਅਤੇ ਨਿਮਨ-ਪੂੰਜੀਵਾਦੀ ਅਦਾਰੇ, ਰੂਸ, ਪੂਰਵੀ ਯੂਰਪ, ਚੀਨ, ਵੀਅਤਨਾਮ, ਕਿਉਬਾ ਸਭ ਆਪਣੀ ਇਤਿਹਾਸਕ ਹੋਣੀ ਨੂੰ ਹਾਸਿਲ ਹੋ ਚੁੱਕੇ ਹਨ। ਉਹ ਸੰਸਾਰ ਪੂੰਜੀਵਾਦ ਦੇ ਇੰਜਣ ਪਿੱਛੇ ਬੰਨੇ ਡੱਬਿਆਂ ਤੋਂ ਵੱਧ ਕੋਈ ਮਹੱਤਵ ਨਹੀਂ ਰੱਖਦੇ। ਸਤਾਲਿਨਵਾਦੀ ਉਲਟ-ਇਨਕਲਾਬ ਨੇ ਇਨਕਲਾਬੀ ਅੰਦੋਲਨ ਨੂੰ ਸੌ ਵਰ੍ਹੇ ਪਿੱਛੇ ਸੁੱਟ ਦਿੱਤਾ ਹੈ। ਪਰ ਇਸ ਵਿਨਾਸ਼ ਤੋਂ ਸਬਕ ਲੈਂਦੇ ਹੋਏ, ਇਨਕਲਾਬੀ ਨੌਜਵਾਨਾਂ ਦੀ ਇਕ ਨਵੀਂ ਪੀੜ੍ਹੀ, ਉਸ ਇਨਕਲਾਬੀ ਪ੍ਰੋਗਰਾਮ ਨੂੰ, ਜਿਸਨੂੰ ਪਿਛਲੀ ਸਦੀ ਵਿੱਚ ਬੁਰਜੁਆਜੀ ਅਤੇ ਸਤਾਲਿਨਵਾਦੀ ਦੇ ਸਾਂਝੇ ਬਰਬਰ ਦਮਨ ਨੇ ਹਾਸ਼ੀਏ ‘ਤੇ ਲਾ ਦਿੱਤਾ ਸੀ, ਫਿਰ ਤੋਂ ਇਨਕਲਾਬੀ ਸਿਆਸਤ ਦੇ ਕੇਂਦਰਕ ਵਿੱਚ ਲਿਆ ਰਹੀ ਹੈ।
ਭਾਰਤ ਵਿੱਚ ਸੱਤਾ ਲੈਣ ਤੋਂ ਬਾਅਦ ਜੇਤੂ ਪ੍ਰੋਲੇਤਾਰੀਆ, ਕਿਰਤੀ ਕਿਸਾਨਾਂ ਦੀ ਮਦਦ ਨਾਲ ਆਪਣੀ ਤਾਨਾਸ਼ਾਹੀ ਸਥਾਪਿਤ ਕਰੇਗਾ ਅਤੇ ਦੱਖਣੀ ਏਸ਼ੀਆ ਦੇ ਦੇਸ਼ਾਂ, ਪਾਕਿਸਤਾਨ, ਬਾਂਗਲਾਦੇਸ਼, ਨੇਪਾਲ, ਸ਼੍ਰੀਲੰਕਾ, ਬਰਮਾ ਵਿੱਚ ਪੂੰਜੀਵਾਦੀ ਰਾਜਾਂ ਵਿੱਚ ਇਨਕਲਾਬੀ ਤਖਤਾ-ਪਲਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਇਹਨਾਂ ਮੁਲਕਾਂ ਨੂੰ ਦੱਖਣੀ ਏਸ਼ੀਆਈ ਰਾਜਾਂ ਦੇ ਸਮਾਜਵਾਦੀ ਸੰਘ ਵਿੱਚ ਇਕਜੁਟ ਕਰਨਾ ਪ੍ਰਥਮ ਅਤੇ ਸਰਬਉੱਚ ਕਾਰਜਭਾਰ ਹੋਵੇਗਾ। ਦੱਖਣੀ ਏਸੀਆ ਵਿੱਚ ਸਫਲ ਪ੍ਰੋਲੇਤਾਰੀ ਇਨਕਲਾਬ ਦਾ ਇਹ ਮਜ਼ਬੂਤ ਕਿਲਾ, ਸੰਸਾਰ ਸਮਾਜਵਾਦੀ ਇਨਕਲਾਬ ਦਾ ਜੁਝਾਰੂ ਕਿਲਾ ਹੋਵੇਗਾ, ਜਿਸਦੇ ਬੂਹੇ ‘ਤੇ ਲਿਖਿਆ ਹੋਵੇਗਾ: ‘ਪੂੰਜੀਵਾਦ ਦੇ ਕਲੰਕ ਨੂੰ ਦੁਨੀਆ ਤੋਂ ਮਿਟਾ ਦਿਆਂਗੇ’।
मूल हिंदी अनुवाद के लिए देखें: http://workersocialist.blogspot.com/2014/05/blog-post.html

ਪ੍ਰਸ਼ਨ: ਤਾਂ ਕੀ ਵਿਕਸਿਤ ਮੁਲਕ ਵਿੱਚ ਸੱਤਾ ਲੈਣ ‘ਤੇ ਪ੍ਰੋਲੇਤਾਰੀ ਉਸ ਮੁਲਕ ਵਿੱਚ ਸਮਾਜਵਾਦ ਦਾ ਉਸਾਰੀ ਕਰ ਸਕਦਾ ਹੈ?
ਉੱਤਰ: ਸਿਧਾਂਤਕ ਤੌਰ ‘ਤੇ ਵਿਕਸਿਤ ਪੂੰਜੀਵਾਦੀ ਮੁਲਕਾਂ ਵਿੱਚ ਸਮਾਜਵਾਦੀ ਉਸਾਰੀ ਦੇ ਦੌਰ ਵਿੱਚ ਸਿੱਧੇ ਪ੍ਰਸਾਰ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਪਰ ਵਿਵਹਾਰ ਵਿੱਚ ਦੂਜੀ ਸਮੱਸਿਆ ਇੱਥੇ ਹੀ ਮੌਜੂਦ ਹੈ। ਕੀ ਬਾਕੀ ਦੁਨੀਆ ‘ਤੇ ਹਾਵੀ ਸਾਮਰਾਜਾਵਦੀ ਤਾਕਤਾਂ ਨਵਜੰਮੇ ਪ੍ਰੋਲੇਤਾਰੀ ਰਾਜ ਨੂੰ ਸਮਾਜਵਾਦੀ ਉਸਾਰੀ ਤਾਂ ਦੂਰ, ਟਿਕਣ ਦਾ ਵੀ ਮੌਕਾ ਦੇਣਗੀਆਂ? ਸਾਡੇ ਯੁੱਗ ਦੀ ਅਰਥ-ਵਿਵਸਥਾ ਇਕ ਏਕੀਕ੍ਰਿਤ ਸੰਸਾਰ-ਵਿਵਸਥਾ ਹੈ, ਜਿਸ ਵਿੱਚ ਸਾਰੇ ਦੇਸ਼, ਵਿਕਸਿਤ-ਅਵਿਕਸਿਤ ਦੋਨੋਂ ਹੀ, ਹੋਂਦ ਅਤੇ ਵਿਕਾਸ ਲਈ, ਇਕ ਦੂਜੇ ‘ਤੇ ਨਿਰਭਰ ਹਨ। ਹੋਂਦ ਲਈ ਜ਼ਰੂਰੀ ਸ਼ਰਤ ਹੈ- ਕੌਮਾਂਤਰੀ ਵਪਾਰ, ਵਟਾਂਦਰਾ, ਵਿਗਿਆਨ, ਤਕਨੀਕ ਅਤੇ ਕੱਚੇ ਮਾਲਾਂ ਦੇ ਸਰੋਤਾਂ ਤੱਕ ਪਹੁੰਚ। ਕੋਈ ਵੀ ਇਕ ਦੇਸ਼, ਇਸ ਵਿਸ਼ਵ-ਵਿਵਸਥਾ ਤੋਂ ਅਲਗਾਵ ਵਿੱਚ, ਆਪਣੇ ਸੁਰੱਖਿਅਤ-ਖੋਲ ਵਿੱਚ ਬੰਦ, ਜੀਵੀਤ ਨਹੀਂ ਰਹਿ ਸਕਦਾ। ਸੋਵੀਅਤ ਸੰਘ ਅੰਦਰ, ਸਤਾਲਿਨ ਦੀ ਅਗਵਾਈ ਵਿੱਚ, ਨੌਕਰਸ਼ਾਹ ਉਲਟ-ਇਨਕਲਾਬ ਦੀ ਜਿੱਤ ਅਤੇ ਅਕਤੂਬਰ ਇਨਕਲਾਬ ਦੇ ਪਤਨ ਦਾ ਪ੍ਰਮੁੱਖ ਕਾਰਨ ਅਕਤੂਬਰ ਇਨਕਲਾਬ ਦਾ ਅਲਗਾਵ ਹੀ ਸੀ, ਜਿਸਨੂੰ ਪੱਛਮੀ ਯੂਰਪ ਵਿੱਚ ਪ੍ਰੋਲੇਤਾਰੀਏ ਦੀਆਂ ਹਾਰਾਂ ਨੇ ਉਸ ‘ਤੇ ਥੋਪ ਦਿੱਤਾ ਸੀ, ਆਰਥਿਕ ਜੀਵਨ ਸਰੋਤਾਂ ‘ਤੇ ਕਬਜ਼ਾ ਕਰੀ ਬੈਠੇ ਸਾਮਰਾਜਵਾਦੀ, ਨਵਜੰਮੇ ਪ੍ਰੋਲੇਤਾਰੀ ਰਾਜ ਦਾ ਗਲਾ ਘੋਟ ਦੇਣਗੇ।
ਇਸ ਜਕੜਬੰਦੀ ਨੂੰ ਤੋੜਨ ਲਈ, ਜੇਤੂ ਪ੍ਰੋਲੇਤਾਰੀ ਦਾ ਪ੍ਰਮੁੱਖ ਕਾਰਜਭਾਰ ਹੋਵੇਗਾ- ਸੰਸਾਰ ਪੂੰਜੀਵਾਦ ਖਿਲਾਫ਼ ਇਨਕਲਾਬੀ ਅਤੇ ਸਥਾਈ ਯੁੱਧ। ਇਸ ਯੁੱਧ ਦਾ ਨਤੀਜਾ ਹੀ ਇਨਕਲਾਬ ਦੀ ਕਿਸਮਤ ਦਾ ਫੈਸਲਾ ਕਰੇਗਾ, ਅਤੇ ਲੈਨਿਨ ਦੇ ਸ਼ਬਦਾਂ ਵਿੱਚ ‘ਜਾਂ ਤਾਂ ਇਕ ਜਾਂ ਫਿਰ ਦੂਜਾ ਜਲਦੀ ਹੀ ਨਸ਼ਟ ਹੋ ਜਾਵੇਗਾ’।
ਪ੍ਰਸ਼ਨ: ਫਿਰ ਸੋਵੀਅਤ ਸੰਘ 1917 ਤੋਂ ਲੈ ਕੇ 1991 ਤੱਕ ਕਿਵੇਂ ਟਿਕਿਆ ਰਿਹਾ?
ਉੱਤਰ: 1917 ਤੋਂ 1991 ਦੇ ਇਸ ਦੌਰ ਨੂੰ ਦੋ ਹਿੱਸਿਆਂ ਵਿੱਚ ਦੇਖਣਾ ਪਵੇਗਾ।
1917-1923 ਦੇ ਪਹਿਲੇ ਦੌਰ ਵਿੱਚ, ਲੈਨਿਨ ਅਤੇ ਤਰਾਤਸਕੀ ਦੀ ਅਗਵਾਈ ਵਿੱਚ, ਸੋਵੀਅਤ ਸੰਘ, ਪ੍ਰੋਲੇਤਾਰੀਏ ਅਤੇ ਕਿਰਤੀਆਂ ਦੀ ਉਸ ਇਨਕਲਾਬੀ ਉਰਜਾ ਦੇ ਭਰੋਸੇ ਜਿਸਨੂੰ ਅਕਤੂਬਰ ਇਨਕਲਾਬ ਨੇ ਉਤਪੰਨ ਕੀਤਾ ਸੀ, ਅੰਦਰੋਂ ਅਤੇ ਬਾਹਰੋਂ ਉਲਟ-ਇਨਕਲਾਬ ਨਾਲ ਲੜਦਾ ਰਿਹਾ। ਕਹਿਣ ਦੀ ਲੋੜ ਨਹੀਂ ਕਿ ਇਸ ਯੁੱਧ ਵਿੱਚ ਉਸ ਦੀਆਂ ਸਭ ਤੋਂ ਸ਼ਾਨਦਾਰ ਤਾਕਤਾਂ ਨਸ਼ਟ ਹੋਈਆਂ ਅਤੇ ਸੋਵੀਅਤ ਸੰਘ ਅਕਾਲ ਅਤੇ ਤਬਾਹੀ ਦੇ ਕੰਡੇ ‘ਤੇ ਆ ਗਿਆ। ਲੈਨਿਨ ਅਤੇ ਤਰਾਤਸਕੀ ਦੋਨੋਂ ਹੀ ਇਸ ਗੱਲ ‘ਤੇ ਸਹਿਮਤ ਸਨ ਕਿ ਪੱਛਮ ਵਿੱਚ ਜੇਤੂ ਪ੍ਰੋਲੇਤਾਰੀ ਇਨਕਲਾਬਾਂ ਦੀ ਕਮੀ ਵਿੱਚ ਇਹ ਸਥਿਤੀ ਜ਼ਿਆਦਾ ਦੇਰ ਨਹੀਂ ਟਿਕ ਸਕਦੀ। ਉਹਨਾਂ ਨੇ ਪ੍ਰੋਲੇਤਾਰੀਏ ਦੀ ਵਿਸ਼ਵ ਪਾਰਟੀ, ਕਮਿਉਨਿਸਟ ਇੰਟਰਨੈਸ਼ਨਲ, ਦੀ ਸਥਾਪਨਾ ਦੀ ਇਸ ਇਸ ਮਕਸਦ ਨਾਲ ਕੀਤੀ ਸੀ ਕਿ ਸੰਸਾਰ ਪੂੰਜੀਵਾਦ ਦਾ ਜਲਦੀ ਤੋਂ ਜਲਦੀ ਵਿਨਾਸ਼ ਕੀਤਾ ਜਾਵੇ।
ਦੂਜਾ ਦੌਰ 1924 ਤੋਂ 1991 ਤੱਕ, ਸਤਾਲਿਨ ਅਤੇ ਉਸਦੇ ਉੱਤਰਾਧਿਕਾਰੀਆਂ ਦਾ ਦੌਰ ਹੈ। ਇਸ ਦੌਰ ਵਿੱਚ, ਜੋ ਲੈਨਿਨ ਦੀ ਮੌਤ ਤੋਂ ਸ਼ੁਰੂ ਹੋ ਕੇ 1991 ਤੱਕ ਜਾਂਦਾ ਹੈ, ਕੌਮਾਂਤਰੀ ਪ੍ਰੋਲੇਤਾਰੀ ਇਨਕਲਾਬ ਦੇ ਲੈਨਿਨਵਾਦੀ ਪ੍ਰੋਗਰਾਮ ਨੂੰ ਉਲਟ ਦਿੱਤਾ ਗਿਆ ਸੀ, ਅਤੇ ਸੰਸਾਰ ਬੁਰਜੁਆਜੀ ਨਾਲ, ਕਦੇ ਉਸਦੇ ਇਕ ਤਾਂ ਕਦੇ ਦੂਜੇ ਹਿੱਸੇ ਜਰੀਏ, ਤਾਲਮੇਲ ਬਣਾ ਲਿਆ ਗਿਆ ਸੀ। ਪਿਛੜੇ ਮੁਲਕਾਂ ਵਿੱਚ ਜਮਹੂਰੀ ਇਨਕਲਾਬ ਦੇ ਕਈ ਰੂਪਾਂ ਵਿੱਚ ਪ੍ਰੋਲੇਤਾਰੀ ਦੀ ਇਕਹਰੀ ਜਮਾਤੀ ਤਾਨਾਸ਼ਾਹੀ ਦਾ ਵਿਰੋਧ ਕਰਦੇ ਹੋਏ, ਸਤਾਲਿਨਵਾਦੀਆਂ ਨੇ ਦੁਨੀਆ ਭਰ ਵਿੱਚ ਪੂੰਜੀ ਦੀ ਸੱਤਾ ਨੂੰ ਸੁਰੱਖਿਆ ਦੀ ਜਮਾਨਤ ਦੇ ਦਿੱਤੀ ਸੀ ਅਤੇ ਉਸ ਨਾਲ ‘ਸ਼ਾਂਤੀਪੂਰਨ ਸਹਿ-ਹੋਂਦ’ ਕਾਇਮ ਕਰ ਲਿਆ ਸੀ। ਇਸ ਤੋਂ ਬਾਅਦ, ਸਤਾਲਿਨ ਨੇ ਕਦੇ ਫਾਸਿਸਟ ਤਾਂ ਕਦੇ ਉਦਾਰ ਸਰਮਾਏਦਾਰਾਂ ਨਾਲ, ‘ਮਾਤ-ਭੂਮੀ ਦੀ ਰੱਖਿਆ’ ਅਤੇ ‘ਜਮਹੂਰੀਅਤ’ ਦੇ ਫਰਜੀ ਨਾਅਰਿਆਂ ਪਿੱਛੇ ਗਠਜੋੜ ਕਾਇਮ ਕੀਤੇ, ਅੰਤ ਵਿੱਚ ਐਂਗਲੋ-ਫਰਾਂਸਿਸੀ ਸਾਮਰਾਜਵਾਦੀਆਂ ਨੂੰ ਭਰੋਸਾ ਦਿਵਾਉਣ ਲਈ ਕੋਮਿਨਟਰਨ ਨੂੰ ਵੀ ਭੰਗ ਕਰ ਦਿੱਤਾ ਸੀ। ਇਸ ਤਰ੍ਹਾਂ 1924-1991 ਤੱਕ ਸਤਾਲਿਨ ਅਤੇ ਉਸਦੇ ਉੱਤਰਾਧਿਕਾਰੀਆਂ ਤਹਿਤ ਸੋਵੀਅਤ ਸੰਘ, ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਕਿਲੇ ਦੇ ਰੂਪ ਵਿੱਚ ਨਹੀਂ, ਸਗੋਂ ਉਲਟ-ਇਨਕਲਾਬ ਨੂੰ ਸਿੱਜਦਾ ਕਰਦਿਆਂ, ਉਸਦਾ ਅੰਗ ਬਣ ਕੇ ਜੀਵਿਤ ਰਿਹਾ।
ਪ੍ਰਸ਼ਨ: ਕੀ ਇਸਦਾ ਅਰਥ ਇਹ ਹੈ ਕਿ ਇਕ ਮੁਲਕ ਵਿੱਚ ਜੇਤੂ ਪ੍ਰੋਲੇਤਾਰੀਆ, ਹੱਥ ‘ਤੇ ਹੱਥ ਧਰੀ ਬੈਠਾ ਸੰਸਾਰ ਇਨਕਲਾਬ ਪ੍ਰਵਾਨ ਚੜ੍ਹਨ ਦੀ ਉਡੀਕ ਕਰੇਗਾ?
ਉੱਤਰ: ਬਿਲਕੁਲ ਨਹੀਂ! ਹੱਥ ‘ਤੇ ਹੱਥ ਧਰੀ ਉਡੀਕ ਨਹੀਂ ਕਰੇਗਾ ਸਗੋਂ ਸੰਸਾਰ-ਇਨਕਲਾਬ ਨੂੰ ਪ੍ਰਵਾਨ ਚੜਾਉਣ ਲਈ ਸਭ ਤੋਂ ਪ੍ਰਭਾਵੀ ਅਤੇ ਫੈਸਲਾਕੁੰਨ ਕਦਮ ਚੁੱਕੇਗਾ ਜਿਸ ਵਿੱਚ ਬਾਕੀ ਮੁਲਕਾਂ ਵਿੱਚ ਇਨਕਲਾਬਾਂ ਨੂੰ ਸਿਆਸੀ ਅਤੇ ਫੌਜੀ ਸਹਾਇਤਾ ਤੋਂ ਇਲਾਵਾ ਲਾਲ ਫੌਜ ਦੀਆਂ ਸਿੱਧੀਆਂ ਫੌਜੀ ਮੁਹਿੰਮਾਂ ਸ਼ਾਮਿਲ ਹੋਣਗੀਆਂ। ਜਿਵੇਂ ਕਿ ਲੈਨਿਨ ਨੇ ਕਿਹਾ ਕਿ ਇਕ ਮੁਲਕ ਵਿੱਚ ਸਰਮਾਏਦਾਰਾਂ ਦਾ ਤਖਤਾ ਉਲਟ ਦੇਣ ਮਗਰੋਂ, ਉਸ ਮੁਲਕ ਦਾ ਜੇਤੂ ਪ੍ਰੋਲੇਤਾਰੀਆ ਬੁਰਜੁਆਜੀ ਦਾ ਸਭ ਕੁਝ ਲੁੱਟ ਲਵੇਗਾ ਯਾਣਿ ਅਰਥਚਾਰਾ, ਸੰਪਤੀ ਅਤੇ ਸਾਧਨਾਂ-ਸਰੋਤਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਰਾਜਕੀ ਇਜਾਰੇਦਾਰੀ ਸਥਾਪਿਤ ਕਰ ਲਵੇਗਾ ਅਤੇ ਉਸ ਮਗਰੋਂ ਬਾਕੀ ਦੁਨੀਆ ਵਿਰੁੱਧ ਉੱਠ ਖੜਾ ਹੋਵੇਗਾ ਯਾਣਿ ਬਾਕੀ ਮੁਲਕਾਂ ਵਿੱਚ ਇਨਕਲਾਬੀ ਫੌਜੀ ਮੁਹਿੰਮ ਚਲਾਏਗਾ।
ਅਸਲ ਵਿੱਚ, ਸੰਸਾਰ-ਸਮਾਜਵਾਦੀ ਇਨਕਲਾਬ ਵੱਲ ਨਿਰਦੇਸ਼ਿਤ, ਇਕ ਮੁਲਕ ਵਿੱਚ ਜੇਤੂ ਪ੍ਰੋਲੇਤਾਰੀਏ ਦੀ ਇਹ ਸਭ ਤੋਂ ਸਰਗਰਮ ਅਤੇ ਇਨਕਲਾਬੀ ਨੀਤੀ ਹੈ। ਇਸਦੇ ਉਲਟ, ‘ਇਕ ਮੁਲਕ ਵਿੱਚ ਸਮਾਜਵਾਦ’ ਦੀ ਬੋਗਸ ਨੀਤੀ ਪ੍ਰੋਲੇਤਾਰੀ ਨੂੰ ਇਕ ਮੁਲਕ ਅੰਦਰ ਸੁੰਗੜ ਜਾਣ, ਦੂਜੇ ਮੁਲਕਾਂ ਵਿੱਚ ਦਖਲ ਨਾ ਦੇਣ ਅਤੇ ਉਹਨਾਂ ਵਿੱਚ ਪੂੰਜੀਵਾਦ ਨੂੰ ਮਾਨਤਾ ਦੇਣ ਅਤੇ ਪੂੰਜੀਵਾਦੀ ਦੁਨੀਆ ਨਾਲ ‘ਸ਼ਾਂਤੀਪੂਰਨ ਸਹਿ-ਹੋਂਦ’ ਦੇ ਝੂਠੇ ਸੁਫ਼ਨੇ ਅੱਗੇ ਗੋਡੇ ਟੇਕਦੇ ਹੋਏ, ਹੱਥ ‘ਤੇ ਹੱਥ ਧਰ ਕੇ ਦੂਜੇ ਮੁਲਕਾਂ ਵਿੱਚ ਇਨਕਲਾਬ ਦੀ ਅਨੰਤ ਕਾਲ ਤੱਕ ਉਡੀਕ ਕਰਨ ਦੀ ਨੀਤੀ ਹੈ। ਇਕ ਮੁਲਕ ਵਿੱਚ ਜੇਤੂ ਪ੍ਰੋਲੇਤਾਰੀ ਦਾ ਕਾਰਜਭਾਰ, ਇਕ ਮੁਲਕ ਵਿੱਚ ਸਮਾਜਵਾਦ ਦੀ ਉਸਾਰੀ ਦੀ ਝੂਠੀ ਮ੍ਰਿਗ-ਤ੍ਰਿਸ਼ਨਾ ਅਤੇ ਖਿਆਲੀ ਖ਼ਾਬ ਦਾ ਪਿੱਛਾ ਕਰਦੇ ਹੋਏ, ਹੱਥ ‘ਤੇ ਹੱਥ ਧਰ ਕੇ ਸੰਸਾਰ-ਇਨਕਲਾਬ ਦੀ ਉਡੀਕ ਕਰਨਾ ਨਹੀਂ ਹੈ ਸਗੋਂ ਜੇਤੂ ਮੁਲਕ ਨੂੰ ਇਕ ਫੌਜੀ ਕਿਲੇ ਵਿੱਚ ਬਦਲਦੇ ਹੋਏ, ਬਾਕੀ ਦੁਨੀਆ ਵਿੱਚ ਇਨਕਲਾਬਾਂ ਅਤੇ ਇਨਕਲਾਬੀ ਫੌਜੀ ਮੁਹਿੰਮਾਂ ਦੀ ਅਗਵਾਈ ਕਰਨਾ ਹੈ।
ਪ੍ਰਸ਼ਨ: ਤਾਂ ਕੀ ਉਹਨਾਂ ਮੁਲਕਾਂ ਵਿੱਚ ਜਿੱਥੇ ਸੱਤਾ ਪ੍ਰੋਲੇਤਾਰੀਏ ਦੇ ਹੱਥ ਹੋਵੇਗੀ, ਸਰੋਤਾਂ ਅਤੇ ਅਰਥਚਾਰੇ ਦਾ ਪ੍ਰਬੰਧ ਪੂੰਜੀਵਾਦੀ ਨੀਤੀ ਦੇ ਤਹਿਤ ਹੀ ਚੱਲੇਗਾ?
ਉੱਤਰ: ਨਹੀਂ, ਬਿਲਕੁਲ ਨਹੀਂ! ਜੇਤੂ ਪ੍ਰੋਲੇਤਾਰੀ ਦੀ ਇਨਕਲਾਬੀ ਨੀਤੀ ਦਾ ਸਭ ਤੋਂ ਮੁੱਖ ਪਹਿਲੂ ਹੋਵੇਗਾ-ਤੁਰੰਤ ਹੀ ਆਰਥਿਕ ਸਰੋਤਾਂ ‘ਤੇ ਸਰਮਾਏਦਾਰ ਜਮਾਤ ਦੇ ਕੰਟਰੋਲ ਨੂੰ ਖ਼ਤਮ ਕਰਨਾ। ਸਭ ਤੋਂ ਪਹਿਲਾਂ ਵਿਦੇਸ਼ੀ ਵਪਾਰ ਅਤੇ ਵਟਾਂਦਰੇ ‘ਤੇ ਰਾਜ ਦੀ ਇਜਾਰੇਦਾਰੀ ਕਾਇਮ ਕਰਨਾ, ਫਿਰ ਜਿੰਨਾ ਹੋ ਸਕੇ ਤੇਜ਼ੀ ਨਾਲ, ਛੋਟੇ ਪੂੰਜੀਵਾਦੀ ਅਦਾਰਿਆਂ ਨੂੰ ਰਾਜ ਦੇ ਹੱਥ ਵਿੱਚ ਲੈਣਾ ਅਤੇ ਇਸ ਪ੍ਰਕ੍ਰਿਆ ਵਿੱਚ ਪੂੰਜੀਵਾਦ ਨੂੰ ਨਸ਼ਟ ਕਰਦੇ ਹੋਏ, ਸਮਾਜਵਾਦ ਵੱਲ ਨਿਦੇਸ਼ਿਤ ਅਰਥਚਾਰੇ ਨੂੰ ਤਿਆਰ ਕਰਨਾ। ਪਰ ਇਹ ਸਮਾਜਵਾਦ ਨਹੀਂ ਹੋਵੇਗਾ, ਵੱਧ ਤੋਂ ਵੱਧ ਰਾਜਕੀ ਇਜਾਰੇਦਾਰੀ ਹੀ ਹੋਵੇਗੀ ਅਤੇ ਇਹ ਤਦ ਤੱਕ ਚੱਲੇਗਾ ਜਦੋਂ ਤੱਕ ਸੰਸਾਰ ਪ੍ਰੋਲੇਤਾਰੀਆ, ਸਮਾਜਵਾਦੀ ਇਨਕਲਾਬ ਜਰੀਏ ਪੂੰਜੀਵਾਦ ਦੇ ਕੋੜ੍ਹ ਨੂੰ ਦੁਨੀਆ ਤੋਂ ਨੇਸਤਾਨਾਬੂਦ ਨਹੀਂ ਕਰ ਦਿੰਦਾ। ਜਦੋਂ ਤੱਕ ਇਹ ਨਹੀਂ ਹੁੰਦਾ, ਤਦ ਤੱਕ ਵੱਖ-ਵੱਖ ਮੁਲਕਾਂ ਦੇ ਜੇਤੂ ਪ੍ਰੋਲੇਤਾਰੀਏ ਦਾ ਕਾਰਜਭਾਰ ਉਹਨਾਂ ਮੁਲਕਾਂ ਵਿੱਚ ਸਮਾਜਵਾਦ ਦੀ ਉਸਾਰੀ ਨਹੀਂ, ਸਗੋਂ ਦੁਨੀਆ ਭਰ ਵਿੱਚ ਇਨਕਲਾਬ ਨੂੰ ਵਿਸਥਾਰ ਦੇਣਾ ਹੋਵੇਗਾ। ਇਸ ਮੁਲਕ ਵਿੱਚ ਪ੍ਰੋਲੇਤਾਰੀ ਦੀ ਜਿੱਤ ਬਾਕੀ ਮੁਲਕਾਂ ਵਿੱਚ ਪ੍ਰੋਲੇਤਾਰੀਏ ਦੀ ਜਿੱਤ ਅਤੇ ਨਤੀਜੇ ਵਜੋਂ ਪੂੰਜੀਵਾਦ ਦੀ ਹਾਰ ਦੇ ਨਾਲ ਅਨਿੱਖੜਵੇਂ ਰੂਪ ਨਾਲ ਜੁੜੀ ਹੋਈ ਹੈ।
ਪ੍ਰਸ਼ਨ : ਤਾਂ ਕੀ ਲੈਨਿਨ ਅਤੇ ਤਰਾਤਸਕੀ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਸਿਧਾਂਤ ਨੂੰ ਨਹੀਂ ਮੰਨਦੇ ਸਨ?
ਉੱਤਰ: ਬਿਲਕੁਲ ਨਹੀਂ! ਲੈਨਿਨ ਅਤੇ ਤਰਾਤਸਕੀ ਹੀ ਨਹੀਂ, ਦੁਨੀਆ ਭਰ ਵਿੱਚ ਕਿਸੇ ਵੀ ਸੰਜੀਦਾ ਮਾਰਕਸਵਾਦੀ ਨੇ ਕਦੇ ਅਜਿਹਾ ਪ੍ਰਸਤਾਵ ਨਹੀਂ ਰੱਖਿਆ ਸੀ। ਇਹ ਸਪਸ਼ਟ ਹੀ ਸੀ, ਕਿਉਂਕਿ ਜਿਸ ਸਰਮਾਏਦਾਰੀ ਨੂੰ ਉਲਟ ਕੇ ਸਮਾਜਵਾਦ ਦੀ ਉਸਾਰੀ ਕੀਤੀ ਜਾਣੀ ਸੀ, ਇਹ ਖੁਦ ਕੌਮਾਂਤਰੀ ਵਿਵਸਥਾ ਸੀ ਜੋ ਰਾਸ਼ਟਰੀ-ਰਾਜ ਦੀਆਂ ਸੀਮਾਵਾਂ ਤੋਂ ਬਹੁਤ ਪਹਿਲਾਂ ਹੀ ਪਰ੍ਹੇਂ ਲੰਘ ਚੁੱਕੀ ਸੀ। ਪ੍ਰੋਲੇਤਾਰੀ ਇਨਕਲਾਬ ਨੇ ਇਤਿਹਾਸ ਵਿੱਚ ਵਾਪਸ ਨਹੀਂ ਪਰਤਣਾ ਸੀ, ਸਗੋਂ ਉਸ ਤੋਂ ਅੱਗੇ ਚੱਲਣਾ ਸੀ, ਦੁਨੀਆ ਨੂੰ ਹੋਰ ਇਕਜੁਟ ਕਰਨਾ ਸੀ, ਬੁਰਜੁਆ ਰਾਸ਼ਟਰਾਂ ਦਾ ਸੋਵੀਅਤਾਂ ਦੇ ਸੰਘ ਵਿੱਚ ਰਲੇਵਾਂ ਕਰਨਾ ਸੀ, ਨਾ ਕਿ ‘ਸਮਾਜਵਾਦ’ ਨੂੰ ਰਾਸ਼ਟਰਾਂ ਦੀ ਪੁਰਾਣੀ ਪੈ ਚੁੱਕੀਆਂ ਪਰੀਸੀਮਾਵਾਂ ਵਿੱਚ ਸੀਮੀਤ ਕਰਨਾ ਸੀ। ਇਸ ਲਈ ਇਕ ਮੁਲਕ ਵਿੱਚ ਸਮਾਜਵਾਦ ਦੀ ਉਸਾਰੀ ਦਾ ਕਦੇ ਕੋਈ ਸਵਾਲ ਜਾਂ ਵਿਵਾਦ ਸੀ ਹੀ ਨਹੀਂ।
ਪ੍ਰਸ਼ਨ: ਫਿਰ ‘ਇਕ ਮੁਲਕ ਵਿੱਚ ਸਮਾਜਵਾਦ’ ਦਾ ਇਹ ਸਿਧਾਂਤ ਕਿੱਥੋਂ ਆਇਆ? ਵਿਸਥਾਰ ਵਿੱਚ ਦੱਸੋ?
ਉੱਤਰ: ‘ਇਕ ਮੁਲਕ ਵਿੱਚ ਸਮਾਜਵਾਦ’ ਦਾ ਵਿਚਾਰ ਸਭ ਤੋਂ ਪਹਿਲਾਂ ਬੁਖਾਰਿਨ ਨੇ ਪ੍ਰਗਟ ਕੀਤਾ ਸੀ। ਬੁਖਾਰਿਨ, ਬਾਲਸ਼ਵਿਕ ਪਾਰਟੀ ਦੇ ਧੁਰ ਸੱਜੇਪੱਖੀ ਗੁੱਟ ਵਿੱਚ ਸੀ। ਤਰਾਤਸਕੀ ਦੀ ਅਗਵਾਈ ਵਿੱਚ ਜਥੇਬੰਦ ਇਨਕਲਾਬੀ ਪ੍ਰੋਲੇਤਾਰੀ ‘ਖੱਬੇਪੱਖੀ ਵਿਰੋਧੀ ਧਿਰ’ ਵਿਰੁੱਧ ਇਹ ਸੱਜਾਪੱਖ ਕੁਲਕਾਂ ਅਤੇ ਨੌਕਰਸ਼ਾਹੀ ਦੇ ਹਿਤਾਂ ਵੱਲ ਝੁਕਿਆ ਹੋਇਆ ਸੀ। ਤਰਾਤਸਕੀ ਵਿਰੁੱਧ ਸੱਤਾ ਸੰਘਰਸ਼ ਵਿੱਚ, ਬੁਖਾਰਿਨ-ਸਤਾਲਿਨ ਨੇ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਸਿਧਾਂਤ ਨੂੰ ਆਪਣਾ ਔਜ਼ਾਰ ਬਣਾ ਲਿਆ ਅਤੇ ਉਸਨੂੰ ਲੈਨਿਨ-ਤਰਾਤਸਕੀ ਦੇ ‘ਸੰਸਾਰ ਸਮਾਜਵਾਦੀ ਇਨਕਲਾਬ’ ਦੇ ਸਿਧਾਂਤ ਖਿਲਾਫ਼ ਖੜਾ ਕਰ ਦਿੱਤਾ। ਸੋਵੀਅਤ ਸੰਘ ਅੰਦਰ ਕੁਲਕ ਅਤੇ ਨੌਕਰਸ਼ਾਹੀ ਪਹਿਲਾਂ ਤੋਂ ਹੀ ‘ਸੰਸਾਰ ਸਮਾਜਵਾਦੀ ਇਨਕਲਾਬ’ ਦੇ ਪ੍ਰੋਗਰਾਮ ਨੂੰ ਤਿਲਾਂਜਲੀ ਦੇ ਕੇ ਸੰਸਾਰ-ਬੁਰਜੁਆਜੀ ਨਾਲ ਸ਼ਾਂਤੀਪੂਰਨ ਸਹਿ-ਹੋਂਦ ਕਾਇਮ ਕਰਨ ਲਈ ਦਬਾਅ ਪਾ ਰਹੇ ਸਨ। ਬਦਕਿਸਮਤੀ ਨਾਲ ਪੱਛਮੀ ਯੂਰਪ ਵਿੱਚ ਪ੍ਰੋਲੇਤਾਰੀ ਇਨਕਲਾਬਾਂ ਦੀ ਲਗਾਤਾਰ ਹਾਰ ਅਤੇ ਉਸਦੇ ਨਾਲ ਹੀ ਲੈਨਿਨ ਦੀ ਮੌਤ ਨਾਲ ‘ਸੰਸਾਰ ਸਮਾਜਵਾਦੀ ਇਨਕਲਾਬ’ ਦੇ ਪ੍ਰੋਗਰਾਮ ਨੂੰ ਹੋਰ ਧੱਕਾ ਲੱਗਿਆ ਅਤੇ ਨੌਕਰਸ਼ਾਹੀ, ਕੁਲਕ ਅਤੇ ਸਤਾਲਿਨ-ਬੁਖਾਰਿਨ ਦੀ ਅਗਵਾਈ ਵਿੱਚ ਸੱਜੇਪੱਖ ਦੇ ਮਾਰਗ ‘ਤੇ ਚੱਲਣ ਵਾਲੀ ਧਿਰ ਹੋਰ ਮਜ਼ਬੂਤ ਹੁੰਦੀ ਗਈ। ਇਹ ਸੱਜੇਪੱਖ ਦਾ ਹੀ ਪ੍ਰੋਗਰਾਮ ਸੀ- ‘ਇਕ ਮੁਲਕ ਵਿੱਚ ਸਮਾਜਵਾਦ’। ਸਤਾਲਿਨ ਜਿਸਨੇ ਫਰਵਰੀ 1924 ਵਿੱਚ “ਲੈਨਿਨਵਾਦੀ ਦੀਆਂ ਨੀਂਹਾਂ” ਦੀ ਭੂਮਿਕਾ ਵਿੱਚ ਲਿਖਿਆ ਕਿ ‘ਇਕ ਮੁਲਕ ਵਿੱਚ ਸਮਾਜਵਾਦ ਸੰਭਵ ਹੀ ਨਹੀਂ ਹੈ”, ਉਸੇ ਭੂਮਿਕਾ ਨੂੰ ਸੋਧ ਕੇ ਅਗਸਤ 1924 ਵਿੱਚ ਸਤਾਲਿਨ ਨੇ ਲਿਖਿਆ ਕਿ “ਇਕ ਮੁਲਕ ਵਿੱਚ ਸਮਾਜਵਾਦ ਨਾ ਸਿਰਫ਼ ਸੰਭਵ ਹੈ ਸਗੋਂ ਇਕੋ ਇਕ ਰਾਹ ਹੈ”। ‘ਇਕ ਮੁਲਕ ਵਿੱਚ ਸਮਾਜਵਾਦ ਦਾ ਇਹ ਪ੍ਰੋਗਰਾਮ, ਸੰਸਾਰ ਪ੍ਰੋਲੇਤਾਰੀ ਇਨਕਲਾਬ ਤੋਂ ਠੀਕ ਉਲਟ ਸੀ ਅਤੇ ਉਸਦੇ ਪ੍ਰੋਗਰਾਮ ਤੋਂ ਪਿੱਛੇ ਹਟਣ ਦੀ ਖੁੱਲਾ ਅਤੇ ਸਪਸ਼ਟ ਐਲਾਨ ਸੀ, ਜਿਸਦਾ ਮਕਸਦ ਮੁਲਕ ਅੰਦਰ ਕੁਲਕਾਂ ਅਤੇ ਨੌਕਰਸ਼ਾਹੀ ਨੂੰ ਅਤੇ ਬਾਹਰ ਸਾਮਰਾਜਵਾਦੀਆਂ ਨੂੰ ਭਰੋਸਾ ਦਿਵਾਉਣਾ ਸੀ ਕਿ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ। ਇਕ ਮੁਲਕ ਵਿੱਚ ਸਮਾਜਵਾਦ ਦਾ ਅਰਥ ਸੀ- ਬਾਕੀ ਦੇਸਾਂ ਵਿੱਚ ਸਰਮਾਏਦਾਰੀ ਨੂੰ ਮਾਨਤਾ ਅਤੇ ਮਨਜ਼ੂਰੀ, ਯਾਣਿ ਪੂੰਜੀਵਾਦੀ ਰਾਸ਼ਟਰਾਂ ਨਾਲ ਸ਼ਾਂਤੀਪੂਰਨ ਸਹਿ-ਹੋਂਦ। ਇਸ ਤਰ੍ਹਾਂ ‘ਇਕ ਮੁਲਕ ਵਿੱਚ ਸਮਾਜਵਾਦ’ ਦਾ ਸਤਾਲਿਨਵਾਦੀ ਪ੍ਰੋਗਰਾਮ ਰਾਸ਼ਟਰੀ-ਸਮਾਜਵਾਦ ਦਾ ਪ੍ਰੋਗਰਾਮ ਸੀ, ਜੋ ਸਮਾਜਵਾਦ ਦੇ ਨਾਂ ‘ਤੇ ਕੋਰੀ ਲੱਫ਼ਾਜੀ ਅਤੇ ਅਸਲ ਵਿੱਚ ਪੂੰਜੀਵਾਦ ਦੇ ਨਾਲ ਸਹਿ-ਹੋਂਦ ‘ਤੇ ਟਿਕਿਆ ਸੀ।
ਪ੍ਰਸ਼ਨ : ਪਰ ‘ਸ਼ਾਂਤੀਪੂਰਨ ਸਹਿ-ਹੋਂਦ’ ਦੇ ਪ੍ਰੋਗਰਾਮ ਲਈ ਤਾਂ ਨਿਕਿਤਾ ਖਰੁਸ਼ਚੇਵ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ।
ਉੱਤਰ: ਨਿਕਿਤਾ ਖਰੁਸ਼ਚੇਵ ਨੇ ਸਤਾਲਿਨ ਦੇ ਪ੍ਰੋਗਰਾਮ ‘ਤੇ ਕੇਵਲ ਮੁਹਰ ਲਗਾਈ ਸੀ। ਸਤਾਲਿਨ ਨੇ ‘ਸ਼ਾਂਤੀਪੂਰਨ ਸਹਿ-ਹੋਂਦ’ ਦੀ ਬੁਨਿਆਦ ਉਦੋਂ ਰੱਖੀ ਸੀ, ਜਦੋਂ ਤੱਕ ਖਰੁਸ਼ਚੇਵ ਰਾਜਨੀਤੀ ਨਾਲ ਜੁੜਿਆ ਹੀ ਨਹੀਂ ਸੀ, ‘ਇਕ ਮੁਲਕ ਵਿੱਚ ਸਮਾਜਵਾਦ’ ਦਾ ਅਰਥ ਹੀ ਸੀ- ਪੂੰਜੀਵਾਦ ਨਾਲ ਸ਼ਾਂਤੀਪੂਰਨ ਸਹਿਹੋਂਦ। ‘ਸ਼ਾਂਤੀਪੂਰਨ ਸਹਿਹੋਂਦ’ ਦੀ ਇਹ ਥੀਸਿਸ ਕੋਮਿਨਟਰਨ ਦੀ ਛੇਵੀਂ ਕਾਂਗਰਸ ਵਿੱਚ ਦਿਮਿਤਰੋਵ ਦੁਆਰਾ ਸਤਾਲਿਨ ਦੀ ਸਹਿਮਤੀ ਨਾਲ ਪੇਸ਼ ਕੀਤੀ ਗਈ ਸੀ, ਅਤੇ ਭਾਰਤ ਵਿੱਚ ਸੀਪੀਆਈ ਦੀ ਪੀ.ਸੀ. ਜੋਸ਼ੀ ਲਾਈਨ ਇਸ ਤੋਂ ਨਿਕਲੀ ਸੀ। 1951 ਵਿੱਚ ਬ੍ਰਿਟਿਸ਼ ਕਮਿਉਨਿਸਟ ਪਾਰਟੀ ਲਈ, ਸਤਾਲਿਨ ਦੇ ਨਿਰਦੇਸ਼ਨ ਵਿੱਚ ਤਿਆਰ ਕੀਤੇ ਗਏ ਦਸਤਾਵੇਜ ‘ਬ੍ਰਿਟਿਸ਼ ਰੋਡ ਟੂ ਸੋਸ਼ਲਿਜ਼ਮ’ ਨੇ ਇਸੇ ਥੀਸੀਰ ਦੀ ਮੁੜ-ਪੜ੍ਹਤ ਸੀ।
ਪ੍ਰਸ਼ਨ: ਜਿਵੇਂ ਕਿ ਤੁਸੀਂ ਕਿਹਾ ਕਿ ‘ਇਕ ਮੁਲਕ ਵਿੱਚ ਸਮਾਜਵਾਦ’ ਦਾ ਪ੍ਰੋਗਰਾਮ ਪੱਛਮੀ ਯੂਰਪ ਵਿੱਚ ਪ੍ਰੋਲੇਤਾਰੀ ਦੀ ਹਾਰ ਅਤੇ ਅਕਤੂਬਰ ਇਨਕਲਾਬ ਤੋਂ ਅਲਗਾਵ ਵਿੱਚ ਨਿਕਲਿਆ ਸੀ। ਤਾਂ ਇਨ੍ਹਾਂ ਹਾਲਤਾਂ ਵਿੱਚ ਸਤਾਲਿਨ-ਬੁਖਾਰਿਨ ਮੂਹਰੇ ਵਿਕਲਪ ਕੀ ਸੀ?
ਉੱਤਰ: ਇਨਕਲਾਬਾਂ ਦੀ ਹਾਰ, ਲੈਨਿਨ ਦੇ ਜੀਵਨਕਾਲ ਵਿੱਚ ਹੀ ਹੋ ਚੁੱਕੀ ਸੀ। 1919 ਤੋਂ 1923 ਦਾ ਦੌਰ, ਦੁਨੀਆ ਭਰ ਵਿੱਚ ਉਹਨਾਂ ਇਨਕਲਾਬੀ ਉਮੀਦਾਂ ਅਤੇ ਅਨੁਮਾਨਾਂ ਦੇ ਉਲਟ ਗਿਆ ਸੀ, ਜਿਨ੍ਹਾਂ ਨੂੰ ਅਕਤੂਬਰ ਇਨਕਲਾਬ ਨੇ ਪੈਦਾ ਕੀਤਾ ਸੀ। ਜਿਵੇਂ ਅਸੀਂ ਉੱਤੇ ਕਿਹਾ ਹੈ, ਸੋਵੀਅਤ-ਪੋਲਿਸ਼ ਯੁੱਧ ਵਿੱਚ ਸਤਾਲਿਨਵਾਦੀਆਂ ਦੀ ਭੀਸ਼ਣ ਗੱਦਾਰੀ ਨੇ ਯੂਰਪ ਵਿੱਚ ਇਨਕਲਾਬਾਂ ਦੀ ਹਾਰ ਅਤੇ ਸੋਵੀਅਤ ਇਨਕਲਾਬ ਦੇ ਅਲਗਾਵ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪੱਛਮ ਵਿੱਚ ਇਨਕਲਾਬਾਂ ਦੀ ਹਾਰ ਨੇ ਪਾਰਟੀ ਅਤੇ ਸੋਵੀਅਤ ਸੱਤਾ ਅੰਦਰ ਸਪਸ਼ਟ ਤੌਰ ‘ਤੇ ਦੋ ਕੈਂਪ ਬਣਾ ਦਿੱਤੇ ਸਨ। ਪਹਿਲਾ, ਜੋ ਪਹਿਲੀ ਕਤਾਰ ਦੀ ਅਗਵਾਈ- ਲੈਨਿਨ ਅਤੇ ਤਰਾਤਸਕੀ ਦੀ ਲੀਡਰਸ਼ੀਪ ਵਿੱਚ ਜਥੇਬੰਦ ਸੀ, ਪੱਛਮ ਵਿੱਚ ਹਾਰਾਂ ਨੂੰ ਅਸਥਾਈ ਮੰਨਦਾ ਸੀ ਅਤੇ ਸੰਸਾਰ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ‘ਤੇ ਦ੍ਰਿੜਤਾ ਨਾਲ ਡਟੇ ਰਹਿ ਕੇ, ਹਾਰਾਂ ਨੂੰ ਉਲਟ ਦੇਣ ਦਾ ਸੱਦਾ ਦੇ ਰਿਹਾ ਸੀ, ਦੂਜਾ ਕੈਂਪ, ਦੂਜੀ ਕਤਾਰ ਦੇ ਆਗੂਆਂ, ਕੁਲਕ ਸਮਰਥਕਾਂ ਅਤੇ ਨੌਕਰਸ਼ਾਹੀ ਦਾ ਸੀ, ਜੋ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਪ੍ਰੋਗਰਾਮ ਤੋਂ ਪਿੱਛੇ ਹਟਣ, ਪੂੰਜੀਵਾਦ ਨਾਲ ਸਮਝੌਤਾ ਕਰਨ ਅਤੇ ਸੋਵੀਅਤ ਸੰਘ ਅੰਦਰ ਸੀਮੀਤ ਰਹਿਣ ਦੀ ਗੱਲ ਕਰ ਰਿਹਾ ਸੀ। ਲੈਨਿਨ ਦੀ ਮੌਤ ਨਾਲ ਹੀ, ਸੰਸਾਰ ਇਨਕਲਾਬੀ ਅੰਦੋਲਨ ਵਿੱਚ ਆਏ ਠਹਿਰਾਅ, ਅਤੇ ਉਸ ਤੋਂ ਪੈਦਾ ਹੋਈ ਨਿਰਾਸ਼ਾ ਦਾ ਲਾਭ ਉਠਾ ਕੇ ਇਹ ਦੂਜਾ ਕੈਂਪ ਰਾਜਸੱਤਾ ਦੇ ਅੰਦਰ ਮਜ਼ਬੂਤ ਹੁੰਦਾ ਗਿਆ। ‘ਇਕ ਮੁਲਕ ਵਿੱਚ ਸਮਾਜਵਾਦ’ ਇਸੇ ਦਾ ਪ੍ਰੋਗਰਾਮ ਸੀ। ਇਸ ਦੂਜੇ ਕੈਂਪ ਨੇ, ਪ੍ਰੋਲੇਤਾਰੀ ਦੀ ਅਸਥਾਈ ਹਾਰਾਂ ਵਿਰੁੱਧ ਸੰਘਰਸ਼ ਵਿੱਚ ਜੁਟਣ ਦੀ ਬਜਾਏ, ਉਹਨਾਂ ਨਾਲ ਸਮਝੌਤਾ ਕਰ ਲਿਆ ਅਤੇ ਇਹਨਾਂ ਹਾਰਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 1924 ਵਿੱਚ ਕੋਮਿਨਟਰਨ ਅਤੇ ਸੋਵੀਅਤ ਸੱਤਾ ‘ਤੇ ਕੰਟਰੋਲ ਕਰਕੇ, ਸਤਾਲਿਨਵਾਦੀ ਨੌਕਰਸ਼ਾਹੀ ਨੇ ਪਹਿਲੇ 1925 ਵਿੱਚ ਚੀਨੀ ਇਨਕਲਾਬ ਨੂੰ ਨਾਕਾਮ ਕੀਤਾ, 1926 ਵਿੱਚ ਬ੍ਰਿਟਿਸ਼ ਖਾਣ ਮਜ਼ਦੂਰਾਂ ਦੀ ਸਿਆਸੀ ਹੜਤਾਲ ਨੂੰ ਨਾਕਾਮ ਕੀਤਾ। 1929-1933 ਵਿੱਚ ਹਿਟਲਰ ਨੂੰ ਸੱਤਾ ਵਿੱਚ ਆਉਣ ਲਈ ਸਹਿਯੋਗ ਕੀਤਾ, 1937 ਵਿੱਚ ਸਪੇਨਿਸ਼ ਇਨਕਲਾਬ ਨੂੰ ਨਾਕਾਮ ਕੀਤਾ ਆਦਿ ਆਦਿ।
ਪ੍ਰਸ਼ਨ: ਪਰ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਪਾਰਟੀ ਜਿਸਨੇ ਕੁਝ ਹੀ ਵਰ੍ਹੇ ਪਹਿਲਾਂ ਅਕਤੂਬਰ ਇਨਕਲਾਬ ਨੇਪਰੇ ਚਾੜ੍ਹਿਆ ਸੀ, ਉਹ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਨਾਲ ਇਸ ਗੱਦਾਰੀ ‘ਤੇ ਚੁੱਪ ਰਹਿ ਜਾਵੇ?
ਉੱਤਰ: ਉਹ ਪਾਰਟੀ ਜਿਸਨੇ ਅਕਤੂਬਰ ਇਨਕਲਾਬ ਨੇਪਰੇ ਚਾੜ੍ਹਿਆ ਸੀ, ਉਸਦੇ ਸਭ ਤੋਂ ਬਿਹਤਰੀਨ ਹਿੱਸੇ ਇਨਕਲਾਬ, ਖਾਨਾਜੰਗੀ ਅਤੇ ਸਾਮਰਾਜਾਵਾਦੀ ਦਖਲ ਦੇ ਚਲਦੇ ਫੌਤ ਹੋ ਗਏ, ਜਿਨ੍ਹਾਂ ਵਿੱਚ ਲੈਨਿਨ ਖੁਦ ਸਨ। ਪਰ ਪਾਰਟੀ ਚੁੱਪ ਨਹੀਂ ਸੀ। ਸਤਾਲਿਨ-ਬੁਖਾਰਿਨ ਦੀ ਇਸ ਉਲਟ-ਇਨਕਲਾਬੀ ਨੀਤੀ ਵਿਰੁੱਧ ਜ਼ਬਰਦਸਤ ਵਿਰੋਧ ਆਇਆ ਸੀ। ਖਾਸ ਤੌਰ ‘ਤੇ ਪੇਤਰੋਗ੍ਰਾਦ ਵਰਗੇ ਸੱਨਅਤੀ ਇਲਾਕਿਆਂ ਵਿੱਚੋਂ ਇਸ ਨੀਤੀ ਦਾ ਖੁੱਲਾ ਵਿਰੋਧ ਹੋਇਆ। ਇਸ ਨੀਤੀ ਨੂੰ ਹਮਾਇਤ, ਮਾਸਕੋ ਅਤੇ ਨਿੱਜੀ-ਨਵਗੋਰੋਦ ਵਰਗੇ ਕਿਸਾਨੀ ਇਲਾਕਿਆਂ ਵਿੱਚ ਮਿਲੀ ਸੀ। 1924 ਵਿੱਚ ਹੀ ਸਤਾਲਿਨ ਨੇ ‘ਲੈਨਿਨ ਲੇਵੀ’ ਦੇ ਨਾਮ ਨਾਲ ਢਾਈ ਲੱਖ ਅਜਿਹੇ ਨਵੇਂ ਰੰਗਰੂਟ ਪਾਰਟੀ ਵਿੱਚ ਭਰਤੀ ਕੀਤੇ ਸਨ, ਜੋ ਪਾਰਟੀ ਜੀਵਨ ਅਤੇ ਸਿਆਸਤ ਦੀਆਂ ਬਰੀਕੀਆਂ ਤੋਂ ਅਣਜਾਣ ਸਨ। ਦੂਜੇ ਪਾਸੇ, ਉਹਨਾਂ ਦੱਸਾਂ ਹਜ਼ਾਰ ਪੁਰਾਣੇ ਆਗੂਆਂ ਅਤੇ ਕਾਰਕੁੰਨਾਂ ਨੂੰ ਕੁਟਿਲ ਨੀਤੀ ਤਹਿਤ ਪਾਰਟੀ ਤੋਂ ਵੱਖ ਕੀਤਾ ਗਿਆ, ਜੋ ਇਸ ਨੀਤੀ ਦੇ ਵਿਰੋਧੀ ਸਨ। 1928 ਵਿੱਚ ‘ਇਕ ਮੁਲਕ ਵਿੱਚ ਸਮਾਜਵਾਦ’ ਦੇ ਅਧਿਕਾਰਤ ਐਲਾਨ ਦੇ ਤੁਰੰਤ ਮਗਰੋਂ ਨਾ ਸਿਰਫ਼ ਤਰਾਤਸਕੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ, ਸਗੋਂ ਪੁਲਿਸ-ਤੰਤਰ ਦੇ ਸਹਾਰੇ ਬੇਰਹਿਮ ਜਬਰ ਦਾ ਅਜਿਹਾ ਕੁਚੱਕਰ ਚਲਾਇਆ ਗਿਆ, ਜਿਸ ਵਿੱਚ 30 ਲੱਖ ਤੋਂ ਜਿਆਦਾ ਸਰਕਾਰੀ ਅਤੇ ਗੈਰ-ਸਰਕਾਰੀ ਕਤਲ ਕੀਤੇ ਗਏ। ਇਨਕਲਾਬ ਅਤੇ ਉਲਟ-ਇਨਕਲਾਬ ਦਰਮਿਆਨ ਇਹ ਜੰਗ ਡੇਢ ਦਹਾਕੇ ਤੋਂ ਜ਼ਿਆਦਾ ਚੱਲੀ, ਤਦ ਜਾ ਕੇ ਸਤਾਲਿਨ ਦੀ ਅਗਵਾਈ ਵਿੱਚ ਨੌਕਰਸ਼ਾਹੀ, ਇਨਕਲਾਬ ਨੂੰ ਫੈਸਲਾਕੁੰਨ ਰੂਪ ਨਾਲ ਮਿੱਧ ਸਕੀ।

No comments:
Post a Comment