13 ਅਗਸਤ 1939 ਨੂੰ ਹਿਟਲਰ ਅਤੇ ਸਤਾਲਿਨ ਦਰਮਿਆਨ ਯੁੱਧ ਸੰਧੀ ਸੰਪਨ ਹੋਈ, ਜਿਸ 'ਚ ਪੋਲੈਂਡ ਅਤੇ ਬਾਲਟਿਕ ਇਲਾਕੇ ਅਤੇ ਫਿਰ ਯੂਰਪ ਨੂੰ ਜਰਮਨੀ ਅਤੇ ਸੋਵੀਅਤ ਸੰਘ ਦਰਮਿਆਨ ਵੰਡਣ ਦਾ ਪ੍ਰਬੰਧ ਸੀ, ਇਸ ਸੰਧੀ ਮੁਤਾਬਿਕ ਹਿਟਲਰ ਨੂੰ ਪੱਛਮੀ ਪੈਲੋਂਡ ਅਤੇ ਲਿਥੁਆਨਿਆ ਅਤੇ ਸਤਾਲਿਨ ਨੂੰ ਪੂਰਬੀ ਪੈਲੋਂਡ, ਲਾਟਵੀਆ ਅਤੇ ਐਸਟੋਨੀਆ 'ਤੇ ਕਬਜ਼ਾ ਕਰਨਾ ਸੀ, ਇਸ ਸੰਧੀ ਤਹਿਤ 1 ਸਿੰਤਬਰ ਨੂੰ ਹਿਟਲਰ ਅਤੇ 17 ਸਿਤੰਬਰ ਨੂੰ ਸਤਾਲਿਨ ਨੇ ਪੈਲੋੱਡ 'ਤੇ ਹਮਲਾ ਕਰਕੇ ਉਸਨੂੰ ਆਪਸ 'ਚ ਵੰਡ ਲਿਆ।
ਇਸ ਹਮਲੇ ਨੇ ਦੂਜੀ ਸੰਸਾਰ ਜੰਗ ਦਾ ਬਿਗੁਲ ਵਜਾ ਦਿੱਤਾ, ਜਿਸ 'ਚ ਲਗਭਗ ਸੱਤ ਕਰੋੜ ਲੋਕ ਮਾਰੇ ਗਏ।
ਜਰਮਨੀ 'ਚ ਹਿਟਲਰ ਦਾ ਉਭਾਰ, ਸਿੱਧੇ-ਸਿੱਧੇ ਸਤਾਲਿਨ ਅਧੀਨ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਸੀ, ਸਤਾਲਿਨ ਨੇ 1931 'ਚ ਹੀ ਫਾਸਿਸਟਾਂ ਨਾਲ਼ ਲੜਨ ਦੇ ਬਜਾਏ ਜਰਮਨ ਕਮਿਊਨਿਸਟ ਪਾਰਟੀ ਨੂੰ ਫਾਸਿਸਟਾਂ ਨਾਲ਼ ਰਲ ਕੇ, ਬੁਰਜੂਆ ਜਮਹੂਰੀ ਸਰਕਾਰ ਵਿਰੁੱਧ 'ਰੇਡ ਰੇਫਰੇਂਡਮ' ਦੇ ਨਾਂ 'ਤੇ ਸਯੁਕਤ ਮੋਰਚਾ ਬਣਾਉਣ ਦਾ ਨਿਰਦੇਸ਼ ਦਿੱਤਾ, ਸਤਾਲਿਨ ਨੇ ਸ਼ੋਸ਼ਲ-ਡੈਮੋਕਰੇਸੀ ਨੂੰ 'ਸਮਾਜਿਕ-ਫਾਸੀਵਾਦ' ਦੀ ਸੰਗਿਆ ਦਿੰਦੇ ਹੋਏ, ਕਮਿਊਨਿਸਟ ਪਾਰਟੀ ਅਤੇ ਸੋਸ਼ਲ-ਡੈਮੋਕਰੇਟਿਕ ਪਾਰਟੀ ਦਰਮਿਆਨ ਹਿਟਲਰ ਵਿਰੁੱਧ ਮੋਰਚਾ ਬਣਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ, ਇਸਦਾ ਸਿੱਧਾ ਨਤਿਜਾ ਹੋਇਆ ਫਾਸਿਵਾਦ ਦਾ ਉਭਾਰ ਅਤੇ ਬੁਰਜੂਆ ਜਮਹੂਰੀ ਸਰਕਾਰ ਦੁਆਰਾ ਸਮਰਪਣ, ਇਸ ਨਕਲੀ ਨੀਤੀ ਦੇ ਚਲਦੇ ਹਿਟਲਰ ਸੱਤਾ 'ਚ ਆ ਗਿਆ।