Showing posts with label ਮਹਾਨ ਅਕਤੁਬਰ ਇਨਕਲਾਬ ਅਤੇ ਸਾਡੇ ਕੰਮ. Show all posts
Showing posts with label ਮਹਾਨ ਅਕਤੁਬਰ ਇਨਕਲਾਬ ਅਤੇ ਸਾਡੇ ਕੰਮ. Show all posts

Friday, 7 November 2014

ਮਹਾਨ ਅਕਤੁਬਰ ਇਨਕਲਾਬ ਅਤੇ ਸਾਡੇ ਕੰਮ


- ਰਾਜੇਸ਼ ਤਿਆਗੀ

ਅਕਤੂਬਰ 1917 'ਚ, ਸੰਸਾਰ ਸਾਮਰਾਜਵਾਦ ਦੀ ਲੜੀ ਰੂਸ 'ਚ ਆਪਣੀ ਸਭ ਤੋਂ ਕਮਜ਼ੋਰ ਕੜੀ ਤੋਂ ਟੁੱਟ ਗਈ, ਜਿਸਦਾ ਨਤੀਜਾ ਸੀ, ਪ੍ਰੋਲੇਤਾਰੀ ਦੀ ਸਪੱਸ਼ਟ ਸਿਆਸੀ ਜਿੱਤ। ਸਾਡੀ ਪੀੜੀ ਲਈ ਇਤਿਹਾਸ 'ਚ ਪਹਿਲੀ ਵਾਰ ਹੋਣ ਵਾਲ਼ੀ, ਇੱਕ ਕਾਮਯਾਬ ਉੱਥਲ-ਪੁਥਲ, ਜਿਸਨੇ ਸੱਤਾ ਮਜ਼ਦੂਰ ਜਮਾਤ ਦੇ ਹੱਥਾਂ 'ਚ ਸੌਂਪ ਦਿੱਤੀ, ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਕਤੂਬਰ ਇਨਕਲਾਬ ਕਰੇਂਸਕੀ ਅਧੀਨ ਬੁਰਜੂਆ ਹਕੁਮਤ ਨੂੰ ਢਾਉਂਦੇ ਹੋਏ, ਨਾਲ਼ ਦੀ ਨਾਲ਼ ਜ਼ਾਰਸ਼ਾਹੀ ਦੀ ਪਾਸ਼ਵਿਕ ਰਹਿੰਦ-ਖੁੰਹਦ ਨੂੰ ਖ਼ਤਮ ਕਰਦੇ ਹੋਏ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਤੱਕ ਪੁੱਜਿਆ।

ਇਸ ਜਿੱਤ ਨੂੰ ਕਿਵੇਂ ਹਾਸਲ ਕੀਤਾ ਅਤੇ ਅਸਲ 'ਚ ਮਜ਼ਦੂਰ ਜਮਾਤ ਦੀ ਇਸ ਇਤਿਹਾਸਕ ਸਫ਼ਲਤਾ ਦੇ ਸਬਕ ਕੀ ਸਨ, ਅਤੇ ਇਸ ਤੋਂ ਵੀ ਵੱਧ ਦਿਲਚਸਪ ਹੈ ਕਿ ਇਹ ਜਿੱਤ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਤੌਰ ਕਿਉਂ ਨਹੀਂ ਉੱਭਰੀ, ਇਹ ਅਜਿਹੇ ਮੁੱਦੇ ਹਨ ਜਿਹੜੇ ਇਸ ਮਹਾਨ ਜਿੱਤ ਅਤੇ ਇਸ ਤੋਂ ਬਾਅਦ ਦੀਆਂ ਹਾਰਾਂ ਨੂੰ ਸਮਝਣ ਲਈ ਫੈਸਲਾਕੁੰਨ ਹਨ।