Showing posts with label ਸਤਾਲਿਨ ਨੇ ਕਿਵੇਂ ਹੜ੍ਹਪੀ ਸੱਤਾ?. Show all posts
Showing posts with label ਸਤਾਲਿਨ ਨੇ ਕਿਵੇਂ ਹੜ੍ਹਪੀ ਸੱਤਾ?. Show all posts

Tuesday, 4 June 2019

ਇਨਕਲਾਬ ਵਿਰੁੱਧ ਲਾਮਬੰਦੀ ਕਰਦੇ ਹੋਏ, ਸਤਾਲਿਨ ਨੇ ਕਿਵੇਂ ਹੜ੍ਹਪੀ ਸੱਤਾ?

-ਰਾਜੇਸ਼ ਤਿਆਗੀ/ 1.1.2018
ਅਨੁਵਾਦ- ਰਜਿੰਦਰ

ਵਿਸ਼ਵ ਪੂੰਜੀਵਾਦ ਦੀਆਂ ਉਹ ਜਬਰਦਸਤ ਵਿਰੋਧਤਾਈਆਂ, ਜਿਨ੍ਹਾਂ ਨੇ 1914 ਵਿੱਚ ਪਹਿਲੀ ਸੰਸਾਰ ਜੰਗ ਨੂੰ ਜਨਮ ਦਿੱਤਾ, ਅਤੇ ਜੋ ਇਸ ਯੁੱਧ ਦੇ ਖਤਰਿਆਂ ਅਤੇ ਘਾਲਣਾਵਾਂ ਨਾਲ ਹੋਰ ਵੀ ਗੰਭੀਰ ਹੋ ਗਈਆਂ ਸਨ, ਉਹਨਾਂ ਨੇ ਤਿੰਨ ਵਰ੍ਹੇ ਮਗਰੋਂ, 1917 ਵਿੱਚ, ਵਿਸ਼ਵ ਸਮਾਜਵਾਦੀ ਇਨਕਲਾਬ ਲਈ, ਰੂਸ ਵਿੱਚ ਇਨਕਲਾਬੀ ਰਾਹ ਖੋਲ੍ਹ ਦਿੱਤੀ। ਇਸ ਇਨਕਲਾਬੀ ਤਰੰਗ ਦੇ ਉੱਠਦੇ ਜਵਾਰ ‘ਤੇ ਲੈਨਿਨ ਅਤੇ ਤਰਾਤਸਕੀ ਦੀ ਅਗਵਾਈ ਵਿੱਚ ਬਾਲਸ਼ਵਿਕਵਾਦ ਸੱਤਾ ‘ਚ ਆਇਆ!

ਬਾਲਸ਼ਵਿਕ ਇਨਕਲਾਬ ਨੇ ਅਗਲੀ ਡਿਉਡੀ ‘ਤੇ ਪੂੰਜੀਵਾਦੀ ਯੂਰਪ ਲਈ ਸਿੱਧਾ ਖਤਰਾ ਪੇਸ਼ ਕੀਤਾ। ਕੋਮਿਨਟਰਨ ਦੀ ਜਥੇਬੰਦੀ ਨੇ ਇਨਕਲਾਬ ਨੂੰ ਦੁਨੀਆ ਵਿੱਚ ਲੈ ਜਾਣ ਦੀ ਯੋਜਨਾ ਦਾ ਸੰਕੇਤ ਦਿੱਤਾ ਅਤੇ ਪੁਸ਼ਟੀ ਕੀਤੀ। ਇਨਕਲਾਬਾਂ ਨੂੰ ਸਹਾਇਤਾ ਦਿੰਦੇ ਹੋਏ ਅਤੇ ਚਿੰਗਾਰੀ ਦਿੰਦੇ ਹੋਏ ਅਤੇ ਇੱਥੋਂ ਤੱਕ ਕਿ ਯੂਰਪ ਵਿੱਚ ਸਿੱਧੇ ਤੌਰ ‘ਤੇ ਇਨਕਲਾਬੀ ਜੰਗਾਂ ਦਾ ਸੱਪਸ਼ਟ ਖਾਕਾ ਬਣਾਇਆ ਗਿਆ।

ਸਾਮਰਾਜਵਾਦੀ ਤਾਕਤਾਂ ਨੇ ਇਨਕਲਾਬ ਨੂੰ ਖ਼ੂਨ ਵਿੱਚ ਡੁਬੋ ਦੇਣ ਲਈ ਇਸਨੂੰ ਹਿੰਸਾ ਜਰੀਏ ਨਸ਼ਟ ਕਰ ਦੇਣ ਲਈ ਹੱਥ ਮਿਲਾਏ। ਸਿੱਧੇ ਤੌਰ ‘ਤੇ ਹਥਿਆਰਬੰਦ ਦਖਲਅੰਦਾਜੀ ਨਾਲ, ਸ਼ਵੇਤ ਦਹਿਸ਼ਤ ਅਤੇ ਖਾਨਾਜੰਗੀ ਦੋਨੋਂ ਉਲਟ-ਇਨਕਲਾਬ ਵਿੱਚ ਸਾਮਿਲ ਸਨ।