-ਰਾਜੇਸ਼ ਤਿਆਗੀ/ 20.03.2016
ਅਨੁਵਾਦ- ਰਜਿੰਦਰ
ਅਨੁਵਾਦ- ਰਜਿੰਦਰ
ਦੱਖਣੀ ਏਸ਼ੀਆ ਦੀ ਦੇਹ ‘ਤੇ ਕਸ਼ਮੀਰ ਲਗਾਤਾਰ ਵੱਗਦੇ ਹੋਏ ਫੱਟ ਵਜੋਂ ਮੌਜੂਦ ਹੈ। ਪਿਛਲੇ ਕੁਝ ਸਮੇਂ ‘ਚ ਇਹ ਸਵਾਲ ਵਾਰ-ਵਾਰ ਉੱਭਰਦਾ ਰਿਹਾ ਹੈ, ਖਾਸ ਕਰਕੇ ਜੇਐਨਯੂ ਦੇ ਤਾਜ਼ਾ ਘਟਨਾਕ੍ਰਮ ਵਿਚ ਜਿੱਥੇ ਅਜਾਦ ਕਸ਼ਮੀਰ ਦੀ ਹਮਾਇਤ ‘ਚ ਨਾਅਰੇ ਲਗਾਏ ਗਏ ਸਨ।
ਭਾਰਤ ਅਤੇ ਪਾਕਿਸਤਾਨ ਦੋ ਦੁਸ਼ਮਣ ਰਾਜਾਂ ਦਰਮਿਆਨ ਫਸਾਦ ਦੀ ਜੜ੍ਹ, ਕਸ਼ਮੀਰ ਮਸਲਾ, ਅਸਲ ‘ਚ 1947 ਵਿੱਚ ਹੋਈ ਭਾਰਤੀ ਉਪ-ਮਹਾਦੀਪ ਦੀ ਪਿਛਾਖੜੀ ਫਿਰਕੂ ਵੰਡ ਦਾ, ਉਸ ਤਬਾਹੀ ਦਾ, ਸਿੱਧਾ ਨਤੀਜਾ ਹੈ ਜੋ ਬ੍ਰਿਟਿਸ਼ ਬਸਤੀਵਾਦੀਆਂ ਦੁਆਰਾ ਨਿਰਦੇਸ਼ਿਤ ਅਤੇ ਕਾਂਗਰਸ, ਮੁਸਲਿਮ ਲੀਗ, ਆਰ.ਐਸ.ਐਸ ਦੀ ਅਗਵਾਈ 'ਚ ਬੁਰਜੁਆਜੀ ਦੇ ਵੱਖ-ਵੱਖ ਹਿਸਿਆਂ ਦੇ ਸਹਿਯੋਗ ਅਤੇ ਹਿਮਾਇਤ ਨਾਲ਼ ਅਤੇ ਸਤਾਲਿਨਵਾਦੀ ਸੀਪੀਆਈ ਦੀ ਬੋਗਸ ਸਿਆਸਤ ਦੇ ਚਲਦੇ, ਉਲਟ-ਇਨਕਲਾਬ ਦੇ ਸ਼ਿਖਰ ਵਜੋਂ ਮੂਹਰੇ ਆਈ।
ਬਸਤੀਵਾਦ-ਵਿਰੋਧੀ ਅੰਦੋਲਨ 'ਤੇ ਬੇਰਹਿਮ ਜ਼ਬਰ ਅਤੇ ਫਿਰਕੂ ਦੰਗਿਆ ਨੂੰ ਹਵਾ ਦੇ ਕੇ, ਵਿਦੇਸ਼ੀ ਅਤੇ ਸਥਾਨਿਕ ਬੁਰਜੁਆਜੀ ਮਜ਼ਦੂਰ ਜਮਾਤ ਨੂੰ ਸੱਤਾ 'ਚ ਆਉਣ ਤੋਂ ਰੋਕਣ 'ਚ ਕਾਮਯਾਬ ਹੋਈ। ਦੋਨਾਂ ਵਿਚਲੀ ਪਿਛਾਖੜੀ ਜੁਗਲਬੰਦੀ ਨੇ ਬਸਤੀਵਾਦ-ਵਿਰੋਧੀ ਅੰਦੋਲਨ ਦੀ ਭਰੂਣ-ਹੱਤਿਆ ਕਰ ਦਿੱਤੀ, ਸਾਮਰਾਜਵਾਦ ਦੇ ਦੋ ਗ੍ਰਾਹਕ ਰਾਜ, ਭਾਰਤ ਅਤੇ ਪਾਕਿਸਤਾਨ, ਸਥਾਪਿਤ ਕਰਨ ਲਈ ਭਾਰਤੀ ਉਪ-ਮਹਾਦੀਪ ਨੂੰ ਵਿਚਾਲੋਂ ਪਾੜ ਦਿੱਤਾ, ਅਤੇ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿੱਚ ਅਭੂਤਪੂਰਵ ਫਿਰਕੂ ਦੰਗਿਆਂ ਦੀ ਦਹਿਸ਼ਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਸਮੂਹਿਕ ਲੁੱਟ, ਸਾੜਫ਼ੂਕ ਅਤੇ ਬਲਾਤਕਾਰਾਂ ਤੋਂ ਇਲਾਵਾ 20 ਲੱਖ ਲੋਕ ਮਾਰੇ ਗਏ ਸਨ।
ਕਸ਼ਮੀਰ, ਦੁਸ਼ਮਣ ਰਾਜਾਂ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਕੁਸ਼ਤੀ ਦਾ ਦੰਗਲ ਹੋਣ ਕਰਕੇ 1947 ਤੋਂ ਚਲਦੀ ਆ ਰਹੀ ਇਸ ਦੁਸ਼ਮਣੀ ਤੋਂ ਸਭ ਤੋਂ ਵੱਧ ਪੀੜੀਤ ਹੈ। ਦੋਨਾਂ ਮੁਲਕਾਂ ਦੀਆਂ ਸਰਮਾਏਦਾਰ ਜਮਾਤਾਂ, ਜੋ ਕਸ਼ਮੀਰ ਦੇ ਇਲਾਕੇ 'ਤੇ ਆਪਣਾ ਹੱਕ ਜਤਾਉਂਦੀਆਂ ਹਨ, ਇਸ ਇਲਾਕੇ 'ਚ ਆਪਣੀ-ਆਪਣੀ ਸੁਰੱਖਿਆ ਲਈ, ਵੱਡੀ ਪੱਧਰ 'ਤੇ ਫੌਜ ਤੈਨਾਤ ਕਰਦੇ ਹੋਏ, ਪਰੋਖ ਜੰਗ ਬਹਾਨੇ ਇੱਕ-ਦੂਜੇ ਦੇ ਮੁਲਕਾਂ 'ਤੇ ਅਸ਼ਾਂਤੀ ਲੱਦਣ ਲਈ ਘਾਟੀ ਦੇ ਇਸ ਇਲਾਕੇ ਦੀ ਵਰਤੋਂ ਕਰਦੀਆਂ ਆਈਆਂ ਹਨ।
ਭਾਰਤ ਅਤੇ ਪਾਕਿਸਤਾਨ ਦੇ ਕਸ਼ਮੀਰ 'ਤੇ ਖੇਤਰੀ ਦਾਅਵਿਆਂ ਦੇ ਸਮਾਂਤਰ, ਇੱਥੇ ਮਜ਼ਦੂਰਾਂ, ਕਿਰਤੀਆਂ, ਗਰੀਬਾਂ ਅਤੇ ਦੱਬਿਆਂ-ਕੁਚਲਿਆਂ ਦੀਆਂ ਬੁਰਜੂਆ ਹਕੂਮਤ, ਲੁੱਟ, ਹਿੰਸਾ ਅਤੇ ਖ਼ੂਨ-ਖਰਾਬੇ ਦੇ ਜ਼ਬਰਕਾਰੀ ਜੂਲੇ ਨੂੰ ਗਲੋਂ ਲਾਹੁਣ ਦੀਆਂ ਬਹੁਤ ਜਾਇਜ ਅਕਾਂਖਿਆਵਾਂ ਵੀ ਮੌਜੂਦ ਹਨ। ਕਸ਼ਮੀਰ ਦੀ ਸਥਾਨਿਕ ਬੁਰਜੁਆਜੀ ਆਪਣੇ ਮੌਜੂਦ ਸਵਾਰਥਾਂ ਦੇ ਚਲਦੇ, ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਇਹਨਾਂ ਅਕਾਂਖਿਆਵਾਂ ਦੀ ਵਰਤੋਂ ਕਰਦੀ ਹੈ, ਜੋ ਨਾ ਤਾਂ ਦਿੱਲੀ ਅਤੇ ਨਾ ਹੀ ਲਹੌਰ ਦੇ ਹਿਤਾਂ ਤੋਂ ਕਿਸੇ ਤਰਾਂ ਵੀ ਵੱਖਰੀ ਹੈ।
ਦੱਖਣੀ ਏਸ਼ੀਆ ਦੀ ਬੁਰਜੁਆਜੀ ਵੱਡੇ ਪੱਧਰ 'ਤੇ ਤਿੰਨ ਹਿੱਸਿਆਂ 'ਚ ਵੰਡੀ ਹੋਈ ਹੈ। ਨਵੀਂ ਦਿੱਲੀ ਦੀ ਅਗਵਾਈ ਹੇਠ ਇਕ ਸੈਕਸ਼ਨ ਕਸ਼ਮੀਰ ਨੂੰ, ਭਾਰਤ ਦੇ ਕਬਜ਼ੇ ਵਾਲੇ ਖੇਤਰ ਦੇ ਰੂਪ ਵਿੱਚ, ਆਪਣੇ ਸ਼ਿੰਕਜੇ 'ਚ ਅਤੇ ਆਪਣੀ ਸਰਦਾਰੀ ਹੇਠ ਰੱਖਣਾ ਚਾਹੁੰਦਾ ਹੈ। ਲਾਹੌਰ ਦੀ ਅਗਵਾਈ ਵਿੱਚ ਇਸਦਾ ਦੁਸ਼ਮਣ ਸੈਕਸ਼ਨ, ਭਲੀਭਾਂਤੀ ਜਾਣਦਾ ਹੈ ਕਿ ਪਾਕਿਸਤਾਨ ਅਧੀਨ ਕਬਜ਼ਾਉਣ ਦੇ ਝੂਠੇ ਮਕਸਦ ਲਈ ਕਸ਼ਮੀਰ ਲਈ ਝਗੜਦੇ ਹੋਏ, ਇਕ ਮਿਸ਼ਨ ਇੰਪੋਸਿਬਲ 'ਚ ਰੁਝਿਆ ਹੋਇਆ ਹੈ। ਫਿਰ ਕਸ਼ਮੀਰ ਦੀ ਸਥਾਨਿਕ ਬੁਰਜੁਆਜੀ ਆਉਂਦੀ ਹੈ, ਜੋ ਹਕੂਮਤ ਲਈ ਆਪਣੀਆਂ ਸਿਆਸੀ ਅਕਾਂਖਿਆਵਾਂ ਦੇ ਚਲਦੇ ਮਸਲੇ 'ਤੇ ਦਾਅ ਲਾਉਂਦੀ ਹੈ। ਇਸਦੀ ਮੰਗ ਕਸ਼ਮੀਰ ਲਈ 'ਅਜਾਦੀ' ਦਾ ਮਤਲਬ ਹੈ ਇਸਦੀ ਹਕੂਮਤ ਹੇਠ ਅਜਾਦ ਕਸ਼ਮੀਰ।
ਇਹ ਕਹਿਣ ਦੀ ਲੋੜ ਨਹੀਂ ਹੈ ਕਿ ਬੁਰਜੁਆਜੀ ਦੇ ਇਹ ਸਾਰੇ ਸੈਕਸ਼ਨ ਸੰਸਾਰ ਦੇ ਸਾਮਰਾਜਵਾਦੀ ਕੈਂਪਾਂ ਨਾਲ਼ ਮਜ਼ਬੂਤੀ ਨਾਲ਼ ਬੱਝੇ ਹੋਏ ਹਨ। ਸਾਰੀਆਂ ਤਰਾਂ ਦੇ ਦੋਗਲੇਪਣ ਦੇ ਬਾਵਜੂਦ, ਇਹਨਾਂ ਦੀ ਭੂਮਿਕਾ ਅਤੇ ਮਕਸਦ, ਕਸ਼ਮੀਰ ਦੇ ਕੁਦਰਤੀ ਅਤੇ ਮਨੁੱਖੀ ਸਰੋਤਾਂ ਦੀ ਲੁੱਟ ਕਰਨ ਲਈ ਅਤੇ ਇਹਨਾਂ ਸੇਵਾਵਾਂ ਲਈ ਇਸ ਵਿੱਚੋਂ ਆਪਣਾ ਹਿੱਸਾ ਵਧਾਉਣ ਲਈ, ਸੰਸਾਰ ਮੰਡੀ ਅਤੇ ਕਸ਼ਮੀਰ ਦਰਮਿਆਨ ਇੱਕ ਜ਼ਰੂਰੀ ਲਿੰਕ ਵਜੋਂ ਕੰਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਦੋਨੋਂ ਭਾਰਤ ਅਤੇ ਪਾਕਿਸਤਾਨ ਵੈਰੀ ਸਾਮਰਾਜਵਾਦੀ ਕੈਂਪਾਂ ਨਾਲ਼ ਮਜ਼ਬੂਤੀ ਨਾਲ਼ ਬੱਝੇ ਹੋਏ ਹਨ। ਜਿਥੇ ਭਾਰਤ ਲਗਾਤਾਰ ਯੂ.ਐਸ ਦੇ ਨਾਟੋ ਮਿਲੀਟਰੀ ਗੁੱਟ ਨਾਲ਼ ਨੇੜਤਾ ਬਣਾ ਰਿਹਾ ਹੈ ਉੱਥੇ ਪਾਕਿਸਤਾਨ ਚੀਨ ਅਤੇ ਰੂਸ ਦੀ ਅਗਵਾਈ ਵਾਲੇ ਦੁਸ਼ਮਣ ਗੁੱਟ ਨੂੰ ਗਲੇ ਲੱਗਾ ਰਿਹਾ ਹੈ। ਦੋਨਾਂ ਮੁਲਕਾਂ ਦੀਆਂ ਵੱਡੀਆਂ ਹਥਿਆਰਬੰਦ ਸਮਾਰਾਜਵਾਦੀ ਤਾਕਤਾਂ ਨਾਲ਼ ਕਰੀਬੀਆਂ, ਏਸ਼ੀਆ 'ਚ ਕਸ਼ਮੀਰ ਭੂਗੋਲਿਕ-ਸਿਆਸੀ ਸਥਾਨ ਦੇ ਮੱਦੇਨਜ਼ਰ, ਨੇੜਲੇ ਭਵਿੱਖ 'ਚ ਸਾਮਰਾਜਵਾਦੀ ਦੁਸ਼ਮਣੀਆਂ ਲਈ ਯੁੱਧ ਦਾ ਅਖਾੜਾ ਬਣ ਜਾਣ ਲਈ ਖਤਰਾ ਪੈਦਾ ਕਰਦੀ ਹੈ।
ਭਾਰਤੀ ਅਤੇ ਪਾਕਿਸਤਾਨੀ ਬੁਰਜੁਆਜੀ ਦੇ ਕਸ਼ਮੀਰ 'ਤੇ ਆਪਣੇ ਦੁਸ਼ਮਣਾਨਾ ਦਾਅਵੇ ਨੂੰ ਬੋਗਸ ਵਜੋਂ ਖਾਰਜ ਕਰਦੇ ਹੋਏ, ਅਸੀਂ ਕਸ਼ਮੀਰੀ ਬੁਰਜੁਆਜੀ ਦੇ ਇੱਕ ਹਿੱਸੇ ਵਲੋਂ ਕਸ਼ਮੀਰ ਦੀ 'ਅਜਾਦੀ' ਦੇ ਸੱਦੇ ਨੂੰ ਵੀ ਖਾਰਿਜ ਕਰਦੇ ਹਾਂ। ਹੂਰੀਅਤ ਕਾਨਫਰੰਸ ਜਾਂ ਜਮਾਤ-ਏ-ਇਸਲਾਮੀ ਵਰਗੀਆਂ ਜਥੇਬੰਦੀਆਂ ਦੀ ਅਗਵਾਈ 'ਚ ਕਸ਼ਮੀਰੀ ਸਥਾਨਿਕ ਬੁਰਜੁਆਜੀ ਜਿਹੜਾ ਛੋਟਾ ਰਾਜ ਸਥਾਪਿਤ ਕਰਨ ਦੀ ਤਜਵੀਜ ਦਿੰਦੀ ਹੈ ਕਸ਼ਮੀਰ ਦੇ ਕਿਰਤੀ ਲੋਕਾਂ ਅਤੇ ਮਜ਼ਦੂਰਾਂ ਨੂੰ ਕੁਝ ਨਹੀਂ ਦੇ ਸਕਦਾ। ਸੰਸਾਰ ਬੁਰਜੁਆਜੀ ਅਤੇ ਇਸ ਅਧੀਨ ਇਸਦੇ ਰਾਸ਼ਟਰੀ ਰਾਜ ਵੀ ਆਪਣੇ ਆਪ 'ਚ ਹੀ ਅਤੀਤ 'ਚ ਬਹੁਤ ਪਹਿਲਾਂ ਹੀ ਉਲਟ-ਇਨਕਲਾਬੀ ਬਣ ਚੁੱਕੇ ਹਨ। ਇਹ ਰਾਸ਼ਟਰੀ ਰਾਜ, ਪੁਰਾਣੇ ਅਤੇ ਨਵੇਂ, ਮਜ਼ਦੂਰ ਜਮਾਤ ਦੀਆਂ ਅਕਾਂਖਿਆਵਾਂ ਨੂੰ ਮੁਖਾਤਿਬ ਨਹੀਂ ਹੁੰਦੇ। ਪੂੰਜੀਵਾਦੀ ਬੁਨਿਆਦਾਂ 'ਤੇ ਬਣਿਆ ਕੋਈ ਵੀ ਨਵਾਂ ਰਾਸ਼ਟਰੀ ਰਾਜ ਪਹਿਲਾਂ ਤੋਂ ਵੀ ਹੋਰ ਵੱਧ ਬਿਮਾਰ ਹੋਵੇਗਾ ਅਤੇ ਕੁਝ ਵੀ ਅਗਾਂਹਵਧੂ ਨਹੀਂ ਪੇਸ ਕਰੇਗਾ। 1971 'ਚ ਬਣਿਆ ਬਾਂਗਲਾਦੇਸ਼, ਸਭ ਤੋਂ ਭੈੜੀ ਕਿਸਮ ਦੀ ਲੁੱਟ, ਬੇਹੱਦ ਗਰੀਬੀ, ਫਿਰਕੂ ਹਿੰਸਾ, ਅਨਪੜ੍ਹਤਾ ਅਤੇ ਬਿਮਾਰੀਆਂ ਦਾ ਘਰ ਬਣ ਗਿਆ ਹੈ, ਇਸਦੀ ਜਿਉਂਦੀ ਜਾਗਦੀ ਉਦਾਹਰਨ ਹੈ।
ਸਥਾਨਿਕ ਬੁਰਜੁਆਜੀ ਦੀ ਅਗਵਾਈ ਹੇਠ ਕਸ਼ਮੀਰ ਦੀ 'ਅਜ਼ਾਦੀ' ਲਹਿਰ ਇਸ ਤਰਾਂ ਇੱਕ ਪਿਛਾਖੜੀ ਲਹਿਰ ਹੈ। ਕਸ਼ਮੀਰ 'ਚ ਵੱਖ-ਵੱਖ ਸਮੁਦਾਇਆਂ ਨੂੰ ਜੋੜਨ ਦੀ ਬਜਾਏ, ਇਹ ਉਹਨਾਂ ਨੂੰ ਧਾਰਮਿਕ ਰੇਖਾਵਾਂ 'ਤੇ ਵੰਡਦੀ ਹੈ ਅਤੇ ਇੱਕ ਲਾਜ਼ਮੀ ਤੌਰ 'ਤੇ ਇੱਕ ਧਰਮ-ਅਧਾਰਿਤ ਰਾਜ ਸਥਾਪਿਤ ਕਰਨ ਲਈ ਆਖਦੀ ਹੈ। ਲਹਿਰ ਅਤੇ ਇਸਦੇ ਆਗੂ ਸਾਮਰਾਜਵਾਦੀਆਂ ਨਾਲ਼ ਮਜ਼ਬੂਤ ਗੰਡਤੁਪ ਰੱਖਦੇ ਹਨ। ਕਸ਼ਮੀਰ ‘ਤੇ ਹਕੂਮਤ ਕਰਨ ਦੀ ਇਹਨਾਂ ਦੀ ਲਾਲਸਾ ਦਾ ਮਜ਼ਦੂਰਾਂ ਅਤੇ ਕਿਰਤੀਆਂ ਦੀ ਸਰਮਾਏਦਾਰੀ ਕਰਕੇ ਹੋ ਰਹੀ ਲੁੱਟ ਅਤੇ ਜ਼ਬਰ, ਦਾ ਮੁਕਤੀ ਦੀ ਅਕਾਂਖਿਆ ਨਾਲ਼ ਕੋਈ ਮੇਲ ਨਹੀਂ ਹੈ। ਕਸ਼ਮੀਰੀ ਬੁਰਜੁਆਜੀ ਕੋਲ ਨਵੀਂ ਦਿੱਲੀ ਅਤੇ ਲਾਹੋਰ ਤੋਂ ਭਿੰਨ ਕੋਈ ਪ੍ਰੋਗ੍ਰਾਮ ਨਹੀਂ ਹੈ। ਇਹ ਬਸ ਖੁਦ ਦਿੱਲੀ ਅਤੇ ਲਹੋਰ ਦੇ ਬਿਰਾਦਰਾਂ ਤੋਂ ਮੁਕਤ ਹੋ ਕੇ ਸੰਸਾਰ ਮੰਡੀ ਨਾਲ਼ ਸਿੱਧੇ ਜੁੜਨ ਲਈ, ਬਸ ਕਸ਼ਮੀਰੀ ਮਜ਼ਦੂਰਾਂ ਅਤੇ ਕਿਰਤੀਆਂ 'ਤੇ ਕਾਬਜ਼ ਹੋਣ ਲਈ ਖੁਦਮੁਖਤਿਆਰੀ ਚਾਹੁੰਦੀ ਹੈ। ਇਹ ਇੱਕ ਤਾਨਾਸ਼ਾਹ ਸੱਤਾ ਦੇ ਸ਼ਿਖਰ 'ਤੇ ਖੁਦ ਨੂੰ ਦਿੱਲੀ ਅਤੇ ਲਾਹੌਰ ਦੇ ਹਾਕਮਾਂ ਦੀ ਥਾਂ ਬਦਲੀ ਕਰਨਾ ਚਾਹੁੰਦੀ ਹੈ। ਇਸਦਾ ਪ੍ਰੋਗ੍ਰਾਮ ਵੱਧ ਤੋਂ ਵੱਧ ਆਪਣੀ ਸਭ ਤੋਂ ਆਪਹੁਦਰੀ ਖੁਦਮੁਖਤਿਆਰੀ ਤੋਂ ਅਤੇ ਸਮਾਰਾਜਵਾਦ ਦੇ ਸਭ ਤੋਂ ਵਧੀਆ ਗ੍ਰਾਹਕ ਬਣਨ ਤੋਂ ਅੱਗੇ ਨਹੀਂ ਜਾਂਦਾ। ਸਰਮਾਏਦਾਰੀ ਅਤੇ ਸਾਮਰਾਜਵਾਦ ਦੇ ਜੂਲੇ ਤੋਂ ਅਜਾਦੀ ਅਤੇ ਹਾਸਿਲ ਕਰਨ ਲਈ ਸੰਘਰਸ਼ ਕਰਨ ਦੀ ਬਜਾਏ ਇਹ ਸੰਸਾਰ ਮੰਡੀ ਅਤੇ ਸਾਮਰਾਜਵਾਦ ਨਾਲ਼ ਬੇਹੱਦ ਕਰੀਬੀ ਅਤੇ ਸਿੱਧੇ ਜੁੜਾਅ ਲਈ ਸੰਘਰਸ਼ ਕਰਦੀ ਹੈ। ਇਸਦਾ ਪ੍ਰੋਗਰਾਮ, ਮੁੰਕਮਲ ਤੌਰ 'ਤੇ ਆਪਣੀਆਂ ਨੀਂਹਾਂ ਤੱਕ ਪ੍ਰਤਿਕਿਰਿਆਵਾਦੀ ਅਤੇ ਪਿਛਾਂਹਖਿਚੂ ਹੈ, ਜੋ ਕਸ਼ਮੀਰ ਦੇ ਮਜ਼ਦੂਰਾਂ ਅਤੇ ਗਰੀਬਾਂ ਨੂੰ ਕੁਝ ਨਹੀਂ ਦੇ ਸਕਦਾ।
ਪਰ, ਨਵੀਂ ਦਿੱਲੀ ਦੀ ਤਾਨਾਸ਼ਾਹ ਸਿਆਸਤ ਵਿਰੁੱਧ ਲੋਕਾਂ ਦੇ ਜਾਇਜ ਰੋਸ ਨੂੰ ਸਮਝਣਾ ਪਏਗਾ। ਇਹ ਰੋਸ, ਕਸ਼ਮੀਰੀ ਕੌਮੀਅਤ ‘ਤੇ ਫੌਜੀ ਜ਼ਬਰ ਅਤੇ ਇਸਨੂੰ ਜ਼ਬਰੀ ਨਵੀਂ ਦਿੱਲੀ ਨਾਲ਼ ਨੱਥੀ ਕਰਨ ਕਰਕੇ ਪੈਦਾ ਹੋਇਆ ਹੈ।
ਫੌਜੀ ਜ਼ਬਰ ਅਤੇ ਕਸ਼ਮੀਰ ਦਾ ਜ਼ਬਰੀ ਨਵੀਂ ਦਿੱਲੀ ਨਾਲ਼ ਰਲੇਵੇ ਦਾ ਵਿਰੋਧ ਕਰਦੇ ਹੋਏ, ਅਸੀਂ ਜਾਤ, ਪੰਥ, ਧਰਮ ਜਾਂ ਸਮੁਦਾਇ ਦੇ ਵਿਤਕਰੇ ਤੋਂ ਬਿਨਾਂ ਕਸ਼ਮੀਰੀ ਰਾਜ ਦੀ ਸਥਾਪਨਾ ਲਈ, ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦੀ ਬੇਸ਼ਰਤ ਹਿਮਾਇਤ ਕਰਦੇ ਹਾਂ। ਅਤੇ ਭਾਰਤੀ ਰਾਜ ਤੋਂ ਅੱਡ ਹੋ ਕੇ ਸਵੈ-ਨਿਰਣੇ ਦੇ ਹੱਕ ਦੀ ਹਿਮਾਇਤ ਕਰਦੇ ਹਾਂ। ਪਰ, ਅਸੀਂ ਕਸ਼ਮੀਰ ਦੇ ਕਿਰਤੀਆਂ ਅਤੇ ਮਜ਼ਦੂਰਾਂ ਨੂੰ ਹਕੀਕਤ ਦੱਸਦੇ ਹਾਂ ਕਿ ਕੋਈ ਵੀ ਅਲਗਾਵ, ਕੋਈ ਅਜਾਦ ਕਸ਼ਮੀਰ ਦੀ ਕਾਇਮੀ ਨਾਲ਼ ਕਸ਼ਮੀਰ ਦੇ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਕੁਝ ਨਹੀਂ ਹਾਸਿਲ ਹੋਣ ਵਾਲਾ। ਸ਼੍ਰੀਨਗਰ ਜਾਂ ਲਾਹੌਰ ਦੀ ਹਕੂਮਤ, ਨਵੀਂ ਦਿੱਲੀ ਦੀ ਹਕੂਮਤ ਤੋਂ ਜ਼ਰਾ ਵੀ ਵੱਖਰੀ ਨਹੀਂ ਹੋਵੇਗੀ। ਵੱਖਰਾ ਰਾਜ ਕੋਈ ਹੱਲ ਨਹੀਂ ਹੈ!
ਬੁਰਜੁਆ ਰਾਸ਼ਟਰਵਾਦ ਦੇ ਪਿਛਾਖੜੀ, ਤੰਗ ਅਤੇ ਰੂੜੀਵਾਦੀ ਅਧਾਰ 'ਤੇ 21 ਵੀਂ ਸਦੀ ਵਿੱਚ ਮਜ਼ਦੂਰਾਂ, ਗਰੀਬਾਂ ਅਤੇ ਦੱਬਿਆਂ ਕੁਚਲਿਆਂ ਲਈ ਕੋਈ ਜਮਹੂਰੀਅਤ ਅਤੇ ਅਜਾਦੀ ਦੀ ਅਸਲ ਲੜਾਈ ਨਹੀਂ ਲੜੀ ਜਾ ਸਕਦੀ। ਇਹ ਸਿਰਫ਼ ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਅਧਾਰ 'ਤੇ ਹੀ ਉਸਾਰੀ ਜਾ ਸਕਦੀ ਹੈ ਅਤੇ ਸੰਸਾਰ ਸਮਾਜਵਾਦੀ ਇਨਕਲਾਬ ਦੇ ਅਨਿਖੜਵੇਂ ਅੰਗ ਵਜੋਂ ਹੀ।
ਇਸ 'ਤੇ ਜ਼ੋਰ ਦੇਣ ਦੀ ਲੋੜ ਹੈ ਕਿ ਸਤਾਲਿਨਵਾਦੀ ਅਤੇ ਮਾਉਵਾਦੀ ਖੱਬੇਪਖ ਨਾਲ ਜੁੜੀਆਂ ਪਾਰਟੀਆਂ ਅਤੇ ਆਗੂ ਵਰਕਰਜ਼ ਸੋਸ਼ਲਸ਼ਿਟ ਪਾਰਟੀ ਵਲੋਂ ਵਿਕਸਿਤ ਇਸ ਕੌਮਾਂਤਰੀਵਾਦੀ ਪ੍ਰੋਗਰਾਮ ਦੀ ਮੁਖਾਲਫ਼ਤ ਕਰਦੇ ਹਨ। ਉਹ, ਇਸਦੇ ਉਲਟ, ਵੱਖ-ਵੱਖ ਬੁਰਜੁਆ ਪਾਰਟੀਆਂ ਨਾਲ਼ ਬੱਝੇ ਰਹਿੰਦੇ ਹਨ ਅਤੇ ਉਹਨਾਂ ਦੇ ਹੀ ਪ੍ਰੋਗ੍ਰਾਮ ਦੀ ਪੈਰਵੀ ਕਰਦੇ ਹਨ। ਜਿੱਥੇ ਸਤਾਲਿਨਵਾਦੀ ਪਾਰਟੀਆਂ ਜਿਵੇਂ ਸੀਪੀਆਈ, ਸੀਪੀਐਮ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦਾ ਵਿਰੋਧ ਕਰਨ ਲਈ, ਏਕਤਾ ਅਤੇ ਅਖੰਡਤਾ ਦੇ ਮੁਖੌਟੇ ਪਿੱਛੇ ਨਵੀਂ ਦਿੱਲੀ ਦੀ ਹਿਮਾਇਤ ਕਰਦੀਆਂ ਹਨ, ਮਾਓਵਾਦੀ, ਬੁਰਜੁਆਜੀ ਦੇ ਵਿਰੋਧੀ ਗੁਟਾਂ ਵਲੋਂ ਵਿਕਸਿਤ ਕਸ਼ਮੀਰ ਲਈ 'ਅਜ਼ਾਦੀ' ਦੇ ਦਾਅਵੇ ਦੀ ਹਿਮਾਇਤ ਕਰਦੇ ਹਨ। ਦੋਨੋਂ ਸਤਾਲਿਨਵਾਦੀ ਅਤੇ ਮਾਓਵਾਦੀ ਇਸ ਤਰਾਂ ਅਮੀਰਾਂ ਅਤੇ ਕੁਲੀਨਾਂ ਦੇ ਇਸ ਜਾਂ ਉਸ ਸੈਕਸ਼ਨ ਨਾਲ਼ ਬੱਝੇ ਹੋਏ ਹਨ।
ਕਸ਼ਮੀਰ ਦੀ ਸਮਸਿਆ 1947 ਦੀ ਪ੍ਰਤਿਕਿਰਿਆਵਾਦੀ ਫਿਰਕੂ ਵੰਡ 'ਚੋਂ ਪੈਦਾ ਹੋਈ ਹੈ। ਇਸ ਤਰਾਂ ਖੇਤਰਾਂ ਦਾ ਅਲਗਾਵ ਅਤੇ ਖੇਤਰਾਂ ਦੀ ਮੁੜ-ਵੰਡ ਇਸਦਾ ਅਗਾਂਹ ਕੋਈ ਰਾਹ ਨਹੀਂ ਹੈ ਸਗੋਂ ਸਮਾਜਵਾਦੀ ਇਨਕਲਾਬ ਨਾਲ਼ ਇਸ ਵੰਡ ਨੂੰ ਉਲਟਾਉਣਾ ਅਤੇ ਭਾਰਤੀ ਉਪਮਹਾਦੀਪ ਨੂੰ ਮੁੜ ਇਕਜੁਟ ਕਰਨਾ ਹੈ। ਉਪ-ਮਹਾਦੀਪ ਅੰਦਰ ਇਹ ਸਮਾਜਵਾਦੀ ਇਨਕਲਾਬ, ਦੱਖਣੀ ਏਸ਼ੀਆ 'ਚ ਸਰਮਾਏਦਾਰ ਰਾਜਾਂ ਵਿਰੁੱਧ, ਉਹਨਾਂ ਨੂੰ ਉਲਟਾਉਂਦੇ ਹੋਏ ਅਤੇ ਇੱਕ ਅਜਾਦ ਸਮਾਜਵਾਦੀ ਗਣਰਾਜਾਂ ਨੂੰ ਇੱਕਜੁਟ ਕਰਦੇ ਹੋਏ ਮਜ਼ਦੂਰ ਜਮਾਤ ਦੇ ਵਿਆਪਕ ਇਨਕਲਾਬੀ ਹਮਲੇ ਦਾ ਹਿੱਸਾ ਅਤੇ ਆਗਾਜ਼ ਹੋਵੇਗਾ।
ਇਸ ਇਨਕਲਾਬ ਨੂੰ ਅੱਗੇ ਵਧਾਉਣ ਲਈ, ਸਾਨੂੰ ਕਸ਼ਮੀਰ ਅੰਦਰ ਅਤੇ ਬਾਹਰ ਇੱਕ ਸੰਕਰਮਣਕਾਲੀਨ ਪ੍ਰੋਗਰਾਮ ਪੇਸ਼ ਕਰਨਾ ਅਤੇ ਉਸ ਲਈ ਸੰਘਰਸ਼ ਕਰਨਾ ਹੋਵੇਗਾ, ਜਿਸ ਦੀਆਂ ਮੰਗਾਂ ਵਿੱਚ ਹੋਰ ਬਿੰਦੂਆਂ ਤੋਂ ਇਲਾਵਾ, ਕਸ਼ਮੀਰੀ ਮਜ਼ਦੂਰਾਂ ਅਤੇ ਹੋਰ ਕਿਰਤੀਆਂ 'ਚ ਏਕਤਾ, ਕਸ਼ਮੀਰ ਦੇ ਅੰਦਰ ਅਤੇ ਬਾਹਰ ਮਜ਼ਦੂਰਾਂ ਦੇ ਹਿੱਸਿਆਂ ਵਿਚਕਾਰ ਏਕਤਾ, ਕਸ਼ਮੀਰ 'ਚ ਸਾਰੀ ਤਰ੍ਹਾਂ ਦੀ ਹਿੰਸਾ 'ਤੇ ਰੋਕ, ਸਾਰੇ ਹਥਿਆਰਬੰਦ ਬਲਾਂ ਨੂੰ ਅਤੇ ਸਾਰੇ ਕਾਲੇ ਕਾਨੂੰਨਾਂ ਦੀ ਫੌਰਨ ਵਾਪਸੀ ਅਤੇ ਜ਼ਬਰਦਸਤੀ ਰਲੇਵੇਂ ਨੂੰ ਖਤਮ ਕਰਨ ਅਤੇ ਕਸ਼ਮੀਰੀ ਅਤੇ ਦੂਜੀਆਂ ਸਾਰੀਆਂ ਕੌਮੀਅਤਾਂ ਦੇ ਅਲਗਾਵ ਤੱਕ, ਸਵੈ ਨਿਰਣੇ ਦਾ ਹੱਕ ਨੂੰ ਮਾਨਤਾ ਦੇਣ ਵਰਗੀਆਂ ਮੰਗਾਂ ਸ਼ਾਮਿਲ ਹੋਣਗੀਆਂ। ਇਸ ਜੁਝਾਰੂ ਪ੍ਰੋਗਰਾਮ ਨੂੰ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ 'ਚ ਸਮਾਜਵਾਦੀ ਤਖਤਾਪਲਟ ਨੂੰ ਅੰਜਾਮ ਦੇਣ ਲਈ ਸੱਦਾ ਦੇਣ ਅਤੇ ਉਹਨਾਂ ਨੂੰ ਇੱਕ ਸਮਾਜਵਾਦੀ ਰਿਪਲਿਕਾਂ ਦੇ ਸੰਘ 'ਚ ਇਕਜੁਟ ਕਰਨ ਲਈ ਜ਼ਰੂਰ ਹੀ ਦੱਖਣੀ ਏਸ਼ੀਆ ਵਿੱਚ ਮਜ਼ਦੂਰ ਜਮਾਤ ਦੇ ਯੁੱਧਨਾਦ ਨਾਲ ਲੈਸ ਕਰਨਾ ਚਾਹੀਦਾ ਹੈ।
ਮੂਲ ਲਿਖਤ ਲਈ ਦੇਖੋ- http://workersocialist.blogspot.in/2016/03/running-sore-of-kashmir-and-fight-for.html#more

No comments:
Post a Comment