Monday, 6 October 2014

ਨਕਸਲਬਾੜੀ ਦਾ ਕਿਸਾਨ ਸੰਘਰਸ਼ ਅਤੇ ਉਸਦੇ ਸਬਕ

- ਰਾਜੇਸ਼ ਤਿਆਗੀ/ 25 ਜਨਵਰੀ 2014
(ਅਨੁਵਾਦ : ਰਜਿੰਦਰ ਕੁਮਾਰ)

(ਵਰਕਰਜ਼ ਸੋਸ਼ਲਿਸਟ ਬਲਾਗ ' ਮੂਲ ਰੂਪ ' ਹਿੰਦੀ ਤੋਂ ਅਨੁਵਾਦਿਤ)

ਨਕਸਲਬਾੜੀ ਦਾ ਕਿਸਾਨ-ਸੰਘਰਸ਼, ਭਾਰਤ 'ਚ ਮਾਓਵਾਦ ਦੀ ਪਹਿਲੀ ਪ੍ਰਯੋਗਸ਼ਾਲਾ ਸੀ, ਜਿਸਨੇ ਮਾਓਵਾਦ ਤੇ ਉਸਦੇ 'ਚੀਨੀਰਾਹ' ਦੇ ਦੀਵਾਲੀਏਪਣ ਨੂੰ ਪੂਰੀ ਤਰ੍ਹਾਂ ਉਜਾਗਰ ਕਰਦਿਆਂ ਹੋਇਆਂ ਦਿਖਾ ਦਿੱਤਾ ਕਿ ਚੀਨ ਦੇ ਇਨਕਲਾਬ ਤੋਂ ਮਾਓਵਾਦੀਆਂ ਨੇ ਜਿਹੜੇਸਿੱਟੇ ਕੱਢੇ ਸਨ ਉਹ ਪੂਰੀ ਤਰ੍ਹਾਂ ਨਾਲ਼ ਗ਼ਲਤ ਸਨ।

ਚੀਨ ਵਿਚ ਮਾਓਵਾਦ ਦਾ ਉਦੇ ਅਤੇ ਵਿਕਾਸ ਸਿੱਧਾ 1925-27 ਦੇ ਚੀਨੀ ਇਨਕਲਾਬ 'ਚ ਪ੍ਰੋਲੇਤਾਰੀਏ ਦੀ ਹਾਰ ਨਾਲ਼ ਜੁੜਿਆ ਹੋਇਆਹੈ, ਜਿਸਨੂੰ ਸਤਾਲਿਨ ਵੱਲੋਂ ਨਿਰਦੇਸ਼ਿਤ ਕੋਮਿੰਟਰਨ ਦੀਆਂ ਗੁਮਰਾਹਕੁਨ ਨੀਤੀਆਂ ਦੇ ਚਲਦਿਆਂ, ਚੀਨੀ ਪ੍ਰੋਲੇਤਾਰੀਏ 'ਤੇ ਜਬਰੀ ਲੱਦਦਿੱਤਾ ਗਿਆ ਸੀ।

​​ਸਤਾਲਿਨਵਾਦੀ ਕੋਮਿੰਟਰਨ ਦੀਆਂ ਇਹ ਨੀਤੀਆਂ, ਚੀਨ ਦੀ ਰਾਸ਼ਟਰੀ ਬੁਰਜੁਆਜ਼ੀ ਦੇ ਇਨਕਲਾਬੀ ਹੋਣ ਦੀ ਝੂਠੀਮੇਨਸ਼ਵਿਕ ਪਰਿਕਲਪਨਾ 'ਤੇ ਆਧਾਰਿਤ ਸਨ। ਇਨ੍ਹਾਂ ਨੀਤੀਆਂ ਨੇ 1925-27 ਦੇ ਚੀਨੀ ਇਨਕਲਾਬ 'ਚ ਪ੍ਰੋਲੇਤਾਰੀ ਨੂੰ ਮਜਬੂਰ ਕੀਤਾ ਕਿਉਹ ਅਭੂਤਪੂਰਵ ਵੀਰਤਾ ਅਤੇ ਕੁਰਬਨੀਆਂ ਸਦਕਾ ਖੋਹੀ ਨਵੀਂ ਸਿਆਸੀ ਸੱਤਾ, ਬੁਰਜੁਆ ਕੋਮਿਨਤਾਂਗ ਹਵਾਲੇ ਕਰ ਦੇਵੇ ਅਤੇ ਉਸ ਮੂਹਰੇਆਤਮ-ਸਮਰਪਣ ਕਰੇ। ਇਸ ਤਰ੍ਹਾਂ, ਬੁਰਜੁਆ ਕੋਮਿਨਤਾਂਗ ਪਿੱਛੇ ਬੰਨ੍ਹ ਕੇ, ਚੀਨੀ ਕਮਿਊਨਿਸਟ ਪਾਰਟੀ ਨੂੰ ਉਸਦੀ ਅਬਲਾ ਦਾਸੀ ਬਣਾਦਿੱਤਾ ਗਿਆ। ਇਸਦੇ ਚਲਦਿਆਂ ਚਿਆਂਗ ਕਾਈ ਸ਼ੇਕ ਨੇ ਹਜ਼ਾਰਾਂ ਕਮਿਊਨਿਸਟ ਆਗੂਆਂ, ਕਾਰਕੁਨਾਂ, ਨੌਜਵਾਨਾਂ ਤੇ ਮਜ਼ਦੂਰਾਂ ਦਾਕਤਲੇਆਮ ਕਰਦਿਆਂ ਹੋਇਆਂ, ਚੀਨੀ ਪ੍ਰੋਲੇਤਾਰੀਏ ਨੂੰ ਬਿਲਕੁਲ ਖੂੰਜੇ ਲਗਾ ਦਿੱਤਾ ਅਤੇ ਨੰਗੀ-ਚਿੱਟੀ ਦਹਿਸ਼ਤ ਅਤੇ ਜਬਰ ਦਾ ਰਾਜਕਾਇਮ ਕੀਤਾ।

​​ਇਸ ਜਬਰ ਦੇ ਸ਼ੁਰੂ ਹੁੰਦਿਆਂ ਹੀ ਮਾਓ ਜ਼ੇ ਤੁੰਗ ਦੀ ਅਗਵਾਈ 'ਚ ਕਮਿਊਨਿਸਟ ਪਾਰਟੀ ਦਾ ਇਕ ਗੁੱਟ, ਜੋ ਬੁਰਜੁਆਕੋਮਿਨਤਾਂਗ ਦੇ ਸੱਜੇ-ਪੱਖ 'ਚ ਸਰਗਰਮ ਸੀ ਅਤੇ ਸਤਾਲਿਨ ਦੀ ਮੇਨਸ਼ਵਿਕ ਨੀਤੀ ਦਾ ਅੰਧ-ਸਮਰਥਕ ਸੀ, ਸ਼ੰਘਾਈ ਅਤੇ ਕੈਂਟਨ ਤੋਂ ਨੱਠਖੜਾ ਹੋਇਆ ਅਤੇ ਜਾਨ ਬਚਾਉਣ ਲਈ, ਦੂਰ-ਦੁਰਾਡੇ ਪੇਂਡੂ ਆਂਚਲ 'ਚ ਜਾ ਕੇ ਸ਼ਰਨ ਲਈ। ਜਦੋਂ ਕਿ ਚੈੱਨ-ਤੂ-ਸ਼ਿਓ ਅਤੇ ਪੈਂਗ-ਸ਼ੁ-ਜ਼ੇਵਰਗੇ ਸਿਖਰਲੇ ਕਮਿਊਨਿਸਟ ਆਗੂਆਂ ਨੇ ਇਮਾਨਦਾਰੀ ਨਾਲ਼ ਸਤਾਲਿਨ ਦੀਆਂ ਨੀਤੀਆਂ ਦੀ ਸਖ਼ਤ ਅਲੋਚਨਾ ਕੀਤੀ, ਉੱਥੇ ਮਾਓ ਨੇਇਹ ਸਿੱਟਾ ਕੱਢਿਆ :

​​​​1. ਕਿ ਚੀਨੀ ਪ੍ਰੋਲੇਤਾਰੀਆ, ਇਨਕਲਾਬ ਰਾਹੀਂ ਸੱਤਾ ਹਾਸਲ ਨਹੀਂ ਕਰ ਸਕਦਾ ਕਿਉਂਕਿ ਉਹ ਅਜਿਹਾ ਕਰਨ ਲਈਹਾਲੇ ਕਮਜ਼ੋਰ ਹੈ

​​​​2. ਕਿ ਰਾਸ਼ਟਰੀ ਸਰਮਾਏਦਾਰ ਜਮਾਤ ਇਨਕਲਾਬੀ ਤਾਕਤ ਹੈ, ਅਤੇ

​​​​3. ਕਿ ਪ੍ਰੋਲੇਤਾਰੀ ਨੂੰ ਕਿਸਾਨਾਂ ਦੇ ਨਾਲ਼-ਨਾਲ਼ ਰਾਸ਼ਟਰੀ ਸਰਮਾਏਦਾਰਾਂ ਅਤੇ ਨਿਮਨਸਰਮਾਏਦਾਰਾਂ ਦੇ ਨਾਲ਼ ਮਿਲ ਕੇ ਮੋਰਚਾ ਬਣਾਉਣਾ ਹੋਵੇਗਾ

​ਇਸ ਮੋਰਚੇ ਨੂੰ ਮਾਓ ਨੇ 'ਚਾਰ ਜਮਾਤਾਂ ਦਾ ਮੋਰਚਾ' ਕਿਹਾ।

​​ਸ਼ਹਿਰਾਂ ਅਤੇ ਸਨਅਤੀ ਪ੍ਰੋਲੇਤਾਰੀਏ ਵਲ ਪਿੱਠ ਫੇਰ ਲੈਣ ਤੋਂ ਬਾਅਦ, ਮਾਓਵਾਦੀਆਂ ਨੇ ਦੂਰ-ਦੁਰਾਡੇ ਆਂਚਲਾਂ 'ਚਕਿਸਾਨਾਂ ਨੂੰ ਜਥੇਬੰਦ ਕਰਦਿਆਂ ਹੋਇਆਂ, ਉਨ੍ਹਾਂ ਵਿਚਕਾਰ ਹੀ ਪਾਰਟੀ ਅਤੇ ਹਥਿਆਰਬੰਦ ਦਸਤਿਆਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ।ਅਕਤੂਬਰ-ਇਨਕਲਾਬ ਦੀ ਵਿਰਾਸਤ ਅਤੇ ਲਾਲ ਝੰਡੇ ਦੀ ਵਰਤੋਂ ਕਰਦਿਆਂ ਹੋਇਆਂ, ਮਾਓਵਾਦੀਆਂ ਨੇ ਕਮਿਊਨਿਸਟ ਪਾਰਟੀ ਨੂੰ ਉਸਦੇਮਰਮ, ਯਾਨੀ ਪ੍ਰੋਲੇਤਾਰੀ ਸਾਰਤੱਤ ਤੋਂ ਪੂਰੀ ਤਰ੍ਹਾਂ ਨਾਲ਼ ਵੱਖ ਕਰ ਦਿੱਤਾ। ਆਮ ਹੜਤਾਲ ਅਤੇ ਹਥਿਆਰਬੰਦ ਵਿਦ੍ਰੋਹ ਦੀ ਉਸ ਨੀਤੀ ਨੂੰਉਲਟਾਉਂਦੇ ਹੋਏ, ਜਿਸ ਜ਼ਰੀਏ ਸੰਘਾਈ 'ਚ ਇਨਕਲਾਬੀ ਪ੍ਰੋਲੇਤਾਰੀਏ ਨੇ ਮਾਰਚ 1926 'ਚ ਹੀ ਸੱਤਾ ਖੋਹ ਲਈ ਸੀ, ਮਾਓਵਾਦੀਆਂ ਨੇਆਪਣੀਆਂ ਸਰਗਰਮੀਆਂ ਕਿਸਾਨ-ਜੰਗ 'ਤੇ ਕੇਂਦਰਿਤ ਕੀਤੀਆਂ।

ਕੋਮਿਨਤਾਂਗ ਵੱਲੋਂ ਚਲਾਈਆਂ ਗਈਆਂ, 'ਘੇਰੋ ਤੇ ਨਸ਼ਟ ਕਰੋ' ਮੁਹਿੰਮਾਂ ਤਹਿਤ ਮਾਓ ਦੀ ਫ਼ੌਜੀ ਯੁੱਧਨੀਤੀ ਦਾ ਪੂਰੀ ਤਰ੍ਹਾਂ ਦਿਵਾਲ਼ਾ ਨਿਕਲ਼ਗਿਆ ਜਦੋਂ ਕਿਸਾਨ ਹਥਿਆਰਬੰਦ ਦਸਤਿਆਂ ਦਾ ਬਾਰ੍ਹਵਾਂ ਹਿੱਸਾ ਵੀ ਨਹੀਂ ਬਚ ਸਕਿਆ ਅਤੇ 'ਆਧਾਰ-ਇਲਾਕੇ' ਛੱਡ ਕੇ ਪਹਾੜਾਂ ਵਲਭੱਜਣਾ ਪਿਆ।

​​ਇਸੇ ਦੌਰਾਨ, ਦੂਜੀ ਸੰਸਾਰ ਜੰਗ ਵਿਚ 1945 'ਚ, ਜਾਪਾਨ ਦੀ ਹਾਰ ਹੋਈ ਅਤੇ ਚਿਆਂਗ ਦੇ ਸਰਪਰਸਤ, ਅਮਰੀਕਾਦੇ ਨਾਲ਼ ਸਤਾਲਿਨ ਦਾ ਤੇਹਰਾਨ 'ਚ ਸਮਝੌਤਾ ਹੋ ਗਿਆ। ਰੂਸੀ ਫ਼ੌਜਾਂ ਮੰਚੂਰੀਆ 'ਚ ਦਾਖ਼ਲ ਹੋਈਆਂ ਅਤੇ ਕੋਮਿਨਤਾਂਗ ਨੂੰ ਤਾਈਵਾਨ ਵਲਨਿਕਲ਼ ਜਾਣ ਦਾ ਸੁਰੱਖਿਅਤ ਰਾਹ ਦਿੰਦਿਆਂ ਹੋਇਆਂ, ਪ੍ਰੋਲੇਤਾਰੀ ਨੂੰ ਖੂੰਜੇ ਲਗਾ ਕੇ, ਮਾਓ ਦੇ ਕਿਸਾਨ-ਦਸਤਿਆਂ ਨੇ 1949 'ਚ ਚੀਨ 'ਤੇਕੰਟ੍ਰੋਲ ਕਰ ਲਿਆ, ਇਹ ਸੀ ਮਾਓ ਦਾ 'ਚੀਨੀ ਰਾਹ'।

'​​ਚੀਨੀ ਰਾਹ' ਦਾ ਮਤਲਬ ਸੀ ਕਿ

​​​​1.​​ਕਿਸਾਨੀ ਮੁਲਕਾਂ 'ਚ ਪ੍ਰੋਲੇਤਾਰੀਆ ਬਲਹੀਣ ਹੈ ਅਤੇ ਇਹ ਸੱਤਾ ਲੈ ਕੇ ਆਪਣੀਤਾਨਾਸ਼ਾਹੀ ਸਥਾਪਿਤ ਨਹੀਂ ਕਰ ਸਕਦਾ,

​​​​2.​​ਪਿਛੜੇ ਮੁਲਕਾਂ 'ਚ ਰਾਸ਼ਟਰੀ ਸਰਮਾਏਦਾਰ ਜਮਾਤ ਇਨਕਲਾਬੀ ਹੈ ਅਤੇ ਉਹਇਨਕਲਾਬ ਦੀ ਮਿੱਤਰ ਹੈ।

​​​​3.​​ਇਨ੍ਹਾਂ ਮੁਲਕਾਂ 'ਚ ਇਨਕਲਾਬ ਲਈ ਚਾਰ ਜਮਾਤਾਂ-ਸਰਮਾਏਦਾਰ, ​​ਨਿਮਨ-ਸਰਮਾਏਦਾਰ, ਕਿਸਾਨ ਅਤੇ ਪ੍ਰੋਲੇਤਾਰੀਏ-ਦਾ ਸੰਯੁਕਤ ਮੋਰਚਾ ਬਣਾਉਣਾ ਹੋਵੇਗਾ।

​​​​4. ​ਇਸ ਤੋਂ ਪਹਿਲਾਂ ਕਿ ਪ੍ਰੋਲੇਤਾਰੀਆ ਆਪਣੀ ਸੱਤਾ ਸਥਾਪਿਤ ਕਰੇ, ਉਸਨੂੰ'ਬੁਰਜੁਆ ਗਣਰਾਜ' ਦੇ ਇਕ ਸਮੁੱਚੇ ਦੌਰ ਤੋਂ ਗੁਜ਼ਰਦੇ ਹੋਏ, ਸਰਮਾਏਦਾਰੀ ਦਾ ਵਿਕਾਸ ਕਰਨਾ ਹੋਵੇਗਾ।

​ਇਹ ਚੀਨੀ ਰਸਤਾ ਜੋ ਚੀਨ 'ਚ ਬੁਰੀ ਤਰ੍ਹਾਂ ਨਾਲ਼ ਨਿਸ਼ਫਲ ਰਿਹਾ ਸੀ ਅਤੇ ਜਿਸਨੇ ਚੀਨ 'ਚ ਸੱਤਾ, ਪ੍ਰੋਲੇਤਾਰੀਏ ਦੀ ਬਜਾਏਨਿਮਨ-ਬੁਰਜੁਆ ਮਾਓਵਾਦੀ ਨੌਕਰਸ਼ਾਹੀ ਦੇ ਹੱਥ 'ਚ ਦੇ ਦਿੱਤੀ ਸੀ। ਇਹ ਰਸਤਾ ਭਾਰਤ 'ਚ 1967 'ਚ ਲਾਗੂ ਕੀਤਾ ਗਿਆ ਤਾਂ ਭਾਰਤ'ਚ ਵੀ ਉਸੇ ਤਰ੍ਹਾਂ ਅਸਫਲ ਹੋਇਆ।

​​ਇਕ ਅਜਿਹੀ ਕਿਸਾਨ-ਜੰਗ ਲਈ, ਜੋ ਪ੍ਰੋਲੇਤਾਰੀ ਇਨਕਲਾਬ ਦਾ ਖ਼ਤਰਾ ਉਤਪੰਨ ਨਹੀਂ ਕਰਦੀ ਸੀ, ਚੀਨ ਦੀਮਾਓਵਾਦੀ ਨੌਕਰਸ਼ਾਹੀ ਦਾ ਸਮਰਥਨ ਅਤੇ ਸਹਿਯੋਗ, ਕਿਸੇ ਇਨਕਲਾਬੀ ਉਦੇਸ਼ ਦੀ ਬਜਾਏ ਆਪਣੇ ਰਾਸ਼ਟਰੀ ਹਿਤਾਂ ਨਾਲ਼ ਵੱਧ ਪ੍ਰੇਰਿਤਸੀ। ਪਾਕਿਸਤਾਨ 'ਚ ਜਨਰਲ ਯਾਹੀਆ ਖਾਂ ਦੀ ਮਜ਼ਦੂਰ-ਕਿਸਾਨ ਵਿਰੋਧੀ ਫ਼ੌਜੀ ਤਾਨਾਸ਼ਾਹੀ ਨੂੰ ਜਮਹੂਰੀ ਦੱਸਣ ਵਾਲ਼ਾ ਮਾਓ, ਭਾਰਤ ਦੇਬੁਰਜੁਆ ਲੋਕਤੰਤਰ ਨੂੰ ਫ਼ਰਜ਼ੀ ਦੱਸ ਰਿਹਾ ਸੀ। ਭਾਰਤ ਦੇ ਉਸ ਸਮੇਂ ਸੋਵੀਅਤ-ਕੈਂਪ 'ਚ ਹੋਣ ਕਰਕੇ, ਚੀਨੀ ਨੌਕਰਸ਼ਾਹੀ ਭਾਰਤ ਅੰਦਰਅਜਿਹੀ ਅਸ਼ਾਂਤੀ 'ਚ ਆਪਣਾ ਹਿਤ ਦੇਖਦੀ ਸੀ। ਕੁਝ ਹੀ ਵਰ੍ਹਿਆਂ 'ਚ ਮਾਓ ਦਾ ਇਹ ਇਨਕਲਾਬੀਪੁਣਾ ਉਦੋਂ ਖੁੱਲ੍ਹ ਕੇ ਸਾਹਮਣੇ ਆਗਿਆ, ਜਦੋਂ 1972 'ਚ ਠੀਕ ਵੀਅਤਨਾਮ 'ਤੇ ਅਮਰੀਕੀ ਬੰਬਾਰੀ ਦੌਰਾਨ, ਮਾਓ ਨੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਨਾਸਿਰਫ਼ ਚੀਨ ਦੇ ਰਾਜਕੀ ਦੌਰੇ 'ਤੇ ਸੱਦਾ ਦਿੱਤਾ ਸਗੋਂ ਅਮਰੀਕਾ ਨਾਲ਼ ਦੋ-ਤਰਫ਼ਾ ਵਪਾਰ ਅਤੇ ਫ਼ੌਜੀ ਸਹਿਯੋਗ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇਸੋਵੀਅਤ ਰੂਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ ਐਲਾਨਦੇ ਹੋਏ, ਅਮਰੀਕਾ ਨੂੰ ਬਰੀ ਕਰ ਦਿੱਤਾ।

​​ਚਾਰੂ ਮਜੂਮਦਾਰ ਅਤੇ ਕਾਨੂ ਸਨਿਆਲ ਦੀ ਲੀਡਰਸ਼ਿਪ 'ਚ ਸੀ.ਪੀ.ਆਈ. (ਐਮ) ਤੋਂ ਵੱਖ ਹੋਏ ਮਾਓਵਾਦੀਆਂ ਨੇ, ਬਿਨਾਂ ਡੂੰਘੀ ਸਿਆਸੀ ਖੋਜ ਅਤੇ ਵਿਸ਼ਲੇਸ਼ਣ ਦੇ, 'ਚੀਨੀ ਰਾਹ' ਨੂੰ 'ਇਲਾਕੇ ਦੇ ਅਧਾਰ 'ਤੇ ਸੱਤਾ ਦਖ਼ਲ', 'ਜਮਾਤੀ ਦੁਸ਼ਮਣ ਦੇ ਸਫ਼ਾਏ' ਅਤੇ'ਬੰਦੂਕਾਂ ਇਕੱਠੀਆਂ ਕਰੋ ਮੁਹਿੰਮ' ਦੇ ਨਾਅਰਿਆਂ ਦੇ ਤਹਿਤ ਪੇਸ਼ ਕੀਤਾ। ਪ੍ਰੋਲੇਤਾਰੀ ਅੰਦੋਲਨ ਨੂੰ ਟ੍ਰੇਡ ਯੂਨੀਅਨ ਅੰਦੋਲਨ ਸਮਝਦਿਆਂਹੋਇਆਂ ਅਤੇ ਕਿਸਾਨ-ਵਰਗ ਤੇ ਆਦਿਵਾਸੀਆਂ ਨੂੰ ਇਨਕਲਾਬ ਦੀ ਮੁੱਖ ਤਾਕਤ ਦੱਸਦਿਆਂ ਹੋਇਆਂ, ਖ਼ੁਦ ਮਾਓ ਦੇ ਨਿਰਦੇਸ਼ਨ ਅਤੇਸਹਿਮਤੀ ਨਾਲ਼ ਹਥਿਆਰਬੰਦ-ਜੰਗ ਦਾ ਰਾਹ ਅਖ਼ਤਿਆਰ ਕਰ ਲਿਆ ਗਿਆ। ਪੱਛਮੀ ਬੰਗਾਲ ਦੇ ਇਕ ਪਿੰਡ ਨਕਸਲਬਾੜੀ 'ਚਪਹਿਲਾ ਹਮਲਾ ਕੀਤਾ ਗਿਆ।

​'ਚੀਨੀ ਰਾਹ' ਦੀ ਮਾਓਵਾਦੀਆਂ ਦੀ ਇਹ ਗ਼ਲਤ ਸਮਝ ਇਨਕਲਾਬੀ ਮਾਰਕਸਵਾਦ-ਲੈਨਿਨਵਾਦ ਅਤੇ ਅਕਤੂਬਰ-ਇਨਕਲਾਬਦੇ ਸਿੱਟਿਆਂ ਦੇ ਠੀਕ ਉਲਟ ਸੀ। ਪ੍ਰੋਲੇਤਾਰੀਏ ਦੀ ਆਜ਼ਾਦ ਅਤੇ ਆਗੂ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਮਾਰਚ 1917 'ਚ ਲੈਨਿਨ ਨੇਲਿਖਿਆ ਸੀ, "ਇਹ, ਪੀਤਰੋਗ੍ਰਾਦ ਵਿਚ ਮਜ਼ਦੂਰਾਂ ਦੇ ਨੁਮਾਇੰਦਿਆਂ ਦੀ ਸੋਵੀਅਤ ਹੈ, ਜਿਹੜੀ ਕਿ ਫ਼ੌਜੀਆਂ ਤੇ ਕਿਸਾਨਾਂ ਦੇ ਨਾਲ਼ ਅਤੇ ਖੇਤਮਜ਼ਦੂਰਾਂ ਨਾਲ਼ ਵੀ, ਨਿਰਸੰਦੇਹ ਮਗਰਲਿਆਂ [ਖੇਤ-ਮਜ਼ਦੂਰਾਂ] ਨਾਲ਼ ਖ਼ਾਸ ਤੇ ਮੁਢਲੇ ਤੌਰ 'ਤੇ, ਕਿਸਾਨਾਂ ਤੋਂ ਵੀ ਵੱਧ ਸੰਬੰਧ ਸਥਾਪਿਤ ਕਰਰਹੀ ਹੈ।" ਲੈਨਿਨ ਨੇ ਹੋਰ ਲਿਖਿਆ, "ਮਜ਼ਦੂਰਾਂ ਦੇ ਨੁਮਾਇੰਦਿਆਂ ਦੀਆਂ ਸੋਵੀਅਤਾਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਦੀਆਂ ਸੋਵੀਅਤਾਂ, ਇਹ ਹੈ ਸਾਡਾ ਸਭ ਤੋਂ ਫ਼ੌਰੀ ਕੰਮ, ਇਸ ਸੰਬੰਧ 'ਚ ਅਸੀਂ ਨਾ ਸਿਰਫ਼ ਖੇਤ-ਮਜ਼ਦੂਰਾਂ ਦੀਆਂ ਵੱਖ ਸੋਵੀਅਤਾਂ ਬਣਾਵਾਂਗੇ, ਸਗੋਂ ਸੰਪਤੀਹੀਣਅਤੇ ਸਭ ਤੋਂ ਗ਼ਰੀਬ ਕਿਸਾਨਾਂ ਨੂੰ ਵੀ ਰੱਜੇ-ਪੁੱਜੇ ਕਿਸਾਨਾਂ ਤੋਂ ਵੱਖ ਜਥੇਬੰਦ ਕਰਾਂਗੇ।" ਲੈਨਿਨ ਫਿਰ ਜ਼ੋਰ ਦਿੰਦੇ ਹੋਏ ਲਿਖਦਾ ਹੈ, "ਇਸਸੰਬੰਧ 'ਚ ਪੇਂਡੂ ਇਲਾਕਿਆਂ 'ਚ ਮਜ਼ਦੂਰਾਂ ਦੇ ਨੁਮਾਇੰਦਿਆਂ ਦੀਆਂ ਸੋਵੀਅਤਾਂ ਦਾ-ਦੂਜੇ ਕਿਸਾਨ-ਨੁਮਾਇੰਦਿਆਂ ਦੀਆਂ ਸੋਵੀਅਤਾਂ ਤੋਂ ਵੱਖ, ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ਾਸ ਸੋਵੀਅਤਾਂ ਨੂੰ ਤੁਰੰਤ ਜਥੇਬੰਦ ਕਰਨਾ, ਫੌਰੀ ਕੰਮ ਦੇ ਰੂਪ 'ਚ ਸਾਹਮਣੇ ਆਉਂਦਾ ਹੈ।"

​​ਜਦੋਂ ਕਿ, ਠੀਕ ਇਸਦੇ ਪੰਜਾਹ ਸਾਲ ਬਾਅਦ, ਭਾਰਤ 'ਚ ਖੇਤ-ਮਜ਼ਦੂਰਾਂ ਦੀਆਂ, ਕਿਸਾਨਾਂ ਤੋਂ ਵੱਖ ਅਤੇ ਸੁਤੰਤਰਜਥੇਬੰਦੀਆਂ ਦਾ ਵਿਰੋਧ ਕਰਦਿਆਂ ਹੋਇਆਂ, ਮਾਓਵਾਦੀ ਆਗੂ ਚਾਰੂ ਮਜੂਮਦਾਰ ਲਿਖਦਾ ਹੈ, "ਖੇਤ-ਮਜ਼ਦੂਰਾਂ ਨੂੰ ਵੱਖਰੇ ਤੌਰ 'ਤੇ ਜਥੇਬੰਦਕਰਨਾ ਸਾਡੇ ਉਦੇਸ਼ ਲਈ ਸਹਾਇਕ ਨਹੀਂ ਹੋਵੇਗਾ, ਉਲਟਾ ਖੇਤ-ਮਜ਼ਦੂਰਾਂ ਨੂੰ ਵੱਖਰਾ ਜਥੇਬੰਦ ਕਰਨਾ ਅਰਥਵਾਦ 'ਤੇ ਆਧਾਰਿਤ ਟ੍ਰੇਡ-ਯੂਨੀਅਨ ਪ੍ਰਵਿਰਤੀ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਕਿਸਾਨਾਂ ਦੇ ਨਾਲ਼ ਟਕਰਾਅ ਨੂੰ ਡੂੰਘਾ ਕਰਦਾ ਹੈ।"

ਇਹ ਸਪਸ਼ਟ ਕਰਦਾ ਹੈ ਕਿ ਕਿਵੇਂ 'ਚੀਨੀ ਰਾਹ' ਦੀ ਮਾਓਵਾਦੀ ਸਮਝ, ਪ੍ਰੋਲੇਤਾਰੀ ਅਤੇ ਉਸਦੀ ਆਜ਼ਾਦਾਨਾ ਤੇ ਆਗੂ ਭੂਮਿਕਾ ਦੀ ਪ੍ਰਤੱਖਵਿਰੋਧੀ ਹੈ ਅਤੇ ਨਤੀਜੇ ਵਜੋਂ ਇਨਕਲਾਬ ਦੀ ਵੀ ਵਿਰੋਧੀ ਹੈ, ਕਿਉਂਕਿ ਪ੍ਰੋਲੇਤਾਰੀਏ ਨੂੰ ਆਜ਼ਾਦਾਨਾ ਤੌਰ 'ਤੇ ਜਥੇਬੰਦ ਕਰਨਾ ਅਤੇਇਨਕਲਾਬੀ ਅੰਦੋਲਨ ਵਿਚ ਉਸਦੀ ਅਗਵਾਈ, ਇਨਕਲਾਬ ਦੀ ਸਫਲਤਾ ਦੀ ਲਾਜ਼ਮੀ ਸ਼ਰਤ ਹੈ ਜੋ ਇਨਕਲਾਬ ਤੋਂ ਬਾਅਦ ਉਸਦੀਜਮਾਤ ਦੀ ਇਕਹਿਰੀ ਤਾਨਾਸ਼ਾਹੀ 'ਚ ਬਦਲ ਜਾਵੇਗੀ।

​​ਹੁਣ ਤਕ ਭਾਰਤ ਦੇ ਕਮਿਊਨਿਸਟ ਅੰਦੋਲਨ 'ਤੇ ਸਤਾਲਿਨਵਾਦੀਆਂ ਦਾ ਕੰਟ੍ਰੋਲ ਸੀ, ਪਰ ਸਤਾਲਿਨ ਦੀ ਮੌਤ ਅਤੇਖ਼ਰੁਸ਼ਚੇਵ ਰਾਹੀਂ ਕੀਤੀ ਗਈ ਅਲੋਚਨਾ ਤੋਂ ਬਾਅਦ ਇਸ 'ਚ ਵਿਖੰਡਨ ਤੇਜ਼ ਹੋ ਰਿਹਾ ਸੀ। 1964 ਦੀ ਫੁੱਟ ਤੋਂ ਬਾਅਦ ਹੁਣ ਦੂਜੀ ਫੁੱਟਤਿਆਰ ਸੀ। ਸਤਾਲਿਨਵਾਦੀਆਂ ਦਾ ਭਾਰਤ 'ਚ ਕਾਲ਼ਾ ਇਤਿਹਾਸ ਹੈ। ਸਤਾਲਿਨ ਦੇ ਸਿੱਧੇ ਨਿਰਦੇਸ਼ 'ਤੇ, ਉਨ੍ਹਾਂ ਨੇ ਨਾ ਸਿਰਫ਼ ਬ੍ਰਿਟਿਸ਼ਹਾਕਮਾਂ ਦਾ ਸਾਥ ਦਿੱਤਾ ਅਤੇ ਬਸਤੀਵਾਦ ਵਿਰੋਧੀ ਅੰਦੋਲਨ ਦਾ ਖੁੱਲ੍ਹਾ ਵਿਰੋਧ ਕੀਤਾ, ਸਗੋਂ 1947 'ਚ ਭਾਰਤੀ ਉਪ-ਮਹਾਦੀਪ ਦੀ ਫ਼ਿਰਕੂਵੰਡ ਦਾ ਵੀ ਸਮਰਥਨ ਕੀਤਾ। 1947 ਵਿਚ ਤੇਲੰਗਾਨਾ 'ਚ ਥੋੜ੍ਹਚਿਰੀ ਹਿੱਸੇਦਾਰੀ ਤੋਂ ਬਾਅਦ ਸਤਾਲਿਨ ਦੇ ਨਿਰਦੇਸ਼ 'ਤੇ ਹੀਸਤਾਲਿਨਵਾਦੀਆਂ ਨੇ ਇਸਦੀ, ਅਤਿ-ਖੱਬੇਪੱਖੀ ਭਟਕਾਅ ਦੱਸ ਕੇ ਆਲੋਚਨਾ ਕੀਤੀ ਸੀ। 1947 ਤੋਂ ਬਾਅਦ ਸਤਾਲਿਨਵਾਦੀ, ਨਹਿਰੂ ਦੀਬੁਰਜੁਆ ਸਰਕਾਰ ਨੂੰ ਅਗਾਂਹਵਧੂ ਅਤੇ ਜਮਹੂਰੀ ਦੱਸਦੇ ਰਹੇ ਅਤੇ ਫਿਰ ਉਹ ਇੰਦਰਾ ਸਰਕਾਰ ਦੀ ਹਿਮਾਇਤ ਕਰਦੇ ਰਹੇ।

​​ਇਮਾਨਦਾਰ ਅਤੇ ਜੁਝਾਰੂ ਕਾਰਕੁਨ ਜਾਂ ਤਾਂ ਸਤਾਲਿਨਵਾਦੀ ਪਾਰਟੀਆਂ 'ਚ ਸ਼ਾਮਿਲ ਨਹੀਂ ਸਨ, ਜਾਂ ਫਿਰ ਦਿਸ਼ਾਹੀਣਸਨ ਜਾਂ ਡਿੱਕੋਡੋਲੇ ਖਾ ਰਹੇ ਸਨ। ਸਤਾਲਿਨਵਾਦੀ ਪਾਰਟੀਆਂ ਇਨਕਲਾਬ ਦੇ ਜਮਹੂਰੀ ਪੜਾਅ ਦੇ ਨਾਂ ਹੇਠ, ਬੁਰਜੁਆਜ਼ੀ ਨਾਲ਼ ਮਜ਼ਬੂਤਤਾਲਮੇਲ ਬਣਾਈ ਬੈਠੀਆਂ ਸਨ ਅਤੇ ਪ੍ਰੋਲੇਤਾਰੀ-ਸੱਤਾ ਲਈ ਸੰਘਰਸ਼ ਕਰਨ ਤੋਂ ਇਸ ਆਧਾਰ 'ਤੇ ਇਨਕਾਰ ਕਰ ਰਹੀਆਂ ਸਨ ਕਿ ਭਾਰਤ'ਚ ਪਹਿਲਾਂ 'ਜਮਹੂਰੀ ਇਨਕਲਾਬ' ਦਾ ਦੌਰ ਸਮਾਪਤ ਹੋਣ ਦੀ ਉਡੀਕ ਕਰਨੀ ਪਵੇਗੀ।

​​ਅਜਿਹੀ ਹਾਲਤ 'ਚ, ਨਖਿੱਧ ਸਤਾਲਿਨਵਾਦੀ ਆਗੂਆਂ ਵਿਰੁੱਧ ਵਿਦ੍ਰੋਹ ਦਾ ਝੰਡਾ ਚੁੱਕ ਕੇ, ਮਾਓਵਾਦੀਆਂ ਨੇ ਹਜ਼ਾਰਾਂਈਮਾਨਦਾਰ ਅਤੇ ਜੁਝਾਰੂ ਕਾਰਕੁਨਾਂ ਨੂੰ ਲਲਕਾਰਿਆ ਅਤੇ ਇਨ੍ਹਾਂ ਕਾਰਕੁਨਾਂ ਨੇ, ਜਿਨ੍ਹਾਂ 'ਚ ਜ਼ਿਆਦਾਤਰ ਨੌਜਵਾਨ ਸਨ, ਇਸ ਵਿਦ੍ਰੋਹ ਦੀਹਮਾਇਤ ਕੀਤੀ। ਬੁਰਜੁਆ ਸੰਸਦਵਾਦ ਦੀ ਜਿਸ ਦਲਦਲ 'ਚ ਸਤਾਲਿਨਵਾਦੀ ਪਾਰਟੀਆਂ ਇਨਕਲਾਬੀ ਅੰਦੋਲਨ ਨੂੰ ਘੜੀਸ ਕੇ ਲੈਗਈਆਂ ਸਨ, ਇਨਕਲਾਬੀ ਭਾਵਨਾ ਨਾਲ਼ ਭਰਪੂਰ ਨੌਜਵਾਨਾਂ ਨੂੰ ਇਸ ਸੱਦੇ 'ਚ ਉਸ ਤੋਂ ਬਾਹਰ ਨਿਕਲਣ ਦੀ ਉਮੀਦ ਨਜ਼ਰ ਆਈ।

​​ਨਕਸਲਬਾੜੀ ਨੇ 'ਆਰਥਿਕ ਨਿਰਧਾਰਨਵਾਦ' ਤੋਂ ਉਪਜੀ ਇਸ ਮਿੱਥ ਨੂੰ ਤੋੜ ਦਿੱਤਾ ਕਿ ਸਰਮਾਏਦਾਰੀ ਦਾ ਵਿਕਾਸਇਨਕਲਾਬ ਦੇ ਜਮਹੂਰੀ ਕੰਮਾਂ ਨੂੰ ਹੱਲ ਕਰਦਾ ਹੈ। ਇਸਨੇ ਦਿਖਾ ਦਿੱਤਾ :

​​​​- ਕਿ ਪਿਛੜੇ ਮੁਲਕਾਂ 'ਚ ਸਰਮਾਏਦਾਰੀ ਦਾ ਇਹ ਵਿਸ਼ਿਸ਼ਟ ਵਿਕਾਸ, ਜਮਹੂਰੀ ਕੰਮਾਂ ਨੂੰ ਹੱਲਨਹੀਂ ਕਰਦਾ, ਸਗੋਂ ਉਨ੍ਹਾਂ ਨੂੰ ਹੋਰ ਉਲਝਾ ਦਿੰਦਾ ਹੈ ਅਤੇ ਗਹਿਰਾ ਬਣਾ ਦਿੰਦਾ ਹੈ ਅਤੇ ਵਿਰੋਧਤਾਈਆਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰਸਿਖਰ 'ਤੇ ਪਹੁੰਚਾ ਦਿੰਦਾ ਹੈ।

ਇਸਨੇ ਦਿਖਾਇਆ ਕਿ

​​​​- ਭਾਰਤ 'ਚ ਸਰਮਾਏਦਾਰੀ ਦੇ ਵਿਕਾਸ ਨਾਲ਼, ਖੇਤੀ-ਸੰਕਟ ਹੋਰ ਭਿਆਨਕ ਰੂਪ ਲੈ ਰਿਹਾ ਹੈ ਅਤੇ ਅਪੂਰਨ 'ਭੂਮੀਸੁਧਾਰਾਂ' ਦੇ ਨਾਲ਼-ਨਾਲ਼ ਹੁਣ ਪੇਂਡੂ ਬੇਰੁਜ਼ਗਾਰੀ ਦਾ ਹੋਰ ਵੀ ਭਿਆਨਕ ਸਮੱਸਿਆ ਵਜੋਂ ਸਾਹਮਣਾ ਕਰਨਾ ਪੈ ਰਿਹਾ ਹੈ,

-1947 'ਚ ਭਾਰਤ 'ਚ ਸਥਾਪਿਤ ਹੋਈ ਬੁਰਜੁਆ ਸੱਤਾ, ਖੇਤੀ-ਸੁਧਾਰਾਂ, ਜਾਤੀ ਦਾਬਾ, ਰਾਸ਼ਟਰੀ ਸਮੱਸਿਆ ਸਣੇ ਦੂਜੇ ਸਾਰੇ ਜਮਹੂਰੀ ਕਾਰਜਾਂ ਨੂੰ ਨਾ ਤਾਂ ਹੱਲ ਕਰ ਸਕੀਹੈ, ਨਾ ਕਰ ਸਕਦੀ ਹੈ,

​​​​- ਪਿਛੜੇ ਮੁਲਕਾਂ 'ਚ 'ਜਮਹੂਰੀ ਗਣਰਾਜ' ਬਸ ਅਜਿਹਾ ਹੀ ਹੋ ਸਕਦਾ ਹੈ,

​​​​- ਜਮਹੂਰੀ ਕਾਰਜ ਸਿਰਫ਼ ਪ੍ਰੋਲੇਤਾਰੀ ਸੱਤਾ ਹੀ ਹੱਲ ਕਰ ਸਕਦੀ ਹੈ।

​ਪਰ ਮਾਓਵਾਦੀ ਆਗੂ ਇਸਨੂੰ ਸਮਝਣ 'ਚ ਅਸਮਰੱਥ ਰਹੇ। ਉਨ੍ਹਾਂ ਇਕ ਪਾਸੇ ਤਾਂ 'ਬੁਰਜੂਆ ਗਣਰਾਜ' ਦੀ ਸਥਾਪਨਾ ਅਤੇ ਦੂਜੇਪਾਸੇ ਕ੍ਰਿਸ਼ੀ-ਇਨਕਲਾਬ ਨੂੰ ਪਿੰਡਾਂ ਅੰਦਰ ਸੰਪੰਨ ਕੀਤੇ ਜਾਣ ਦੀ ਮ੍ਰਿਗ-ਤ੍ਰਿਸ਼ਨਾ ਪਾਲ਼ੀ ਰੱਖੀ ਅਤੇ ਦੂਜੇ ਪਾਸੇ ਰਾਸ਼ਟਰੀ ਪ੍ਰੋਲੇਤਾਰੀ ਅੰਦੋਲਨਦੀ ਬਜਾਏ, 'ਸਥਾਨਕ ਸੱਤਾ ਦਖ਼ਲ' ਉੱਤੇ ਅੜੇ ਰਹੇ, ਕਿਉਂਕਿ ਕਿਸਾਨ ਅੰਦੋਲਨ ਇਸਦੇ ਪਾਰ ਨਹੀਂ ਜਾ ਸਕਦਾ। ਉਹ ਇਹ ਸਮਝਣ 'ਚਅਸਮਰੱਥ ਰਹੇ ਕਿ ਕ੍ਰਿਸ਼ੀ-ਇਨਕਲਾਬ ਦਾ ਨਿਬੇੜਾ ਜੰਗਲ ਅਤੇ ਪਿੰਡ 'ਚ ਨਹੀਂ, ਸਗੋਂ ਦਿੱਲੀ ਅਤੇ ਦੂਜੇ ਵੱਡੇ ਸ਼ਹਿਰਾਂ 'ਚ ਸਰਮਾਏਦਾਰਜਮਾਤ ਅਤੇ ਪ੍ਰੋਲੇਤਾਰੀ ਦੀ ਸਿੱਧੀ ਟੱਕਰ ਨਾਲ਼ ਹੋਵੇਗਾ। ਕਿਸਾਨ-ਜੰਗ ਇਸ 'ਚ ਮਹੱਤਵਪੂਰਨ ਪਰ ਸਹਾਇਕ ਦੀ ਭੂਮਿਕਾ ਅਦਾ ਕਰੇਗੀ।ਪ੍ਰੋਲੇਤਾਰੀ ਨੂੰ ਕਿਸਾਨ-ਅੰਦੋਲਨ ਦੀ ਪੂਛ ਸਮਝਦਿਆਂ ਹੋਇਆਂ, ਸ਼ਹਿਰੀ ਮਜ਼ਦੂਰਾਂ ਦੇ ਕਾਰਜ ਬਾਰੇ ਚਾਰੂ ਮਜੂਮਦਾਰ ਲਿਖਦਾ ਹੈ, "ਮਜ਼ਦੂਰਆਗੂ ਹਥਿਆਰਬੰਦ ਸੰਘਰਸ਼ 'ਚ ਹਿੱਸਾ ਲੈਣ ਪਿੰਡਾਂ 'ਚ ਜਾਣਗੇ। ਇਹ ਮਜ਼ਦੂਰ-ਜਮਾਤ ਦਾ ਪ੍ਰਮੁੱਖ ਕੰਮ ਹੈ-'ਹਥਿਆਰ ਇਕੱਠੇ ਕਰੋ ਅਤੇਪੇਂਡੂ ਇਲਾਕਿਆਂ 'ਚ ਹਥਿਆਰਬੰਦ ਸੰਘਰਸ਼ ਲਈ ਆਧਾਰ-ਇਲਾਕੇ ਤਿਆਰ ਕਰੋ'। ਇਹ ਹੈ ਮਜ਼ਦੂਰ-ਜਮਾਤ ਦੀ ਸਿਆਸਤ; ਸੱਤਾ ਖੋਹਣਦੀ ਸਿਆਸਤ।

ਸੱਠ੍ਹ ਦੇ ਦਹਾਕੇ ਦਾ ਅੰਤ ਮੁਕੰਮਲ ਸੰਸਾਰ 'ਚ ਸਰਮਾਏਦਾਰੀ ਦੇ ਸੰਕਟ ਦਾ ਦੌਰ ਸੀ, ਜਿਸ ਦੌਰਾਨ ਮਜ਼ਦੂਰ-ਜਮਾਤ ਤੇ ਕਿਰਤੀ ਲੋਕਸਰਮਾਏਦਾਰੀ ਵਿਰੁੱਧ ਉਤੇਜਿਤ ਸਨ। ਇਕ ਅਸਲ ਇਨਕਲਾਬ ਦੀ ਸ਼ੁਰੂਆਤ ਦੀਆਂ ਸਾਰੀਆਂ ਪੂਰਵ-ਅਵਸਥਾਵਾਂ ਮੌਜੂਦ ਸਨ।

​​ਪਰ ਇਹ ਨਵੀਂ ਮਾਓਵਾਦੀ ਲੀਡਰਸ਼ਿਪ ਸਿਆਸੀ ਰੂਪ 'ਚ ਬੇਹੱਦ ਬਲਹੀਣ ਸੀ ਅਤੇ ਉਨ੍ਹਾਂ ਚੁਣੌਤੀਪੂਰਨ ਕੰਮਾਂ ਨੂੰਸੰਪੰਨ ਕਰਨ 'ਚ ਅਸਮਰੱਥ ਸੀ, ਜਿਹੜੇ ਇਤਿਹਾਸਕ ਹਾਲਤਾਂ ਨੇ ਪੇਸ਼ ਕੀਤੇ ਸਨ। 'ਕਮਿਊਨਿਸਟ ਇਨਕਲਾਬੀਆਂ ਦੀ ਤਾਲਮੇਲ ਕਮੇਟੀ' ਦੇ ਨਾਮ ਨਾਲ਼ ਜਿਸ ਪਾਰਟੀ ਦਾ ਗਠਨ ਹੋਇਆ ਸੀ, ਉਸਦਾ ਸਿਆਸੀ ਪੱਧਰ, ਚਾਰੂ ਮਜੂਮਦਾਰ ਦੇ ਪ੍ਰਸਿੱਧ 'ਅੱਠ ਦਸਤਾਵੇਜ਼ਾਂ' ਨੂੰ ਪੜ੍ਹਨਨਾਲ਼ ਹੀ ਪਤਾ ਚੱਲ ਜਾਂਦਾ ਹੈ। ਇਹ ਇਨਕਲਾਬ ਦੇ ਉਸੇ ਪੁਰਾਣੇ "ਦੋ ਪੜਾਅ" ਵਾਲ਼ੇ ਫ਼ਾਰਮੂਲੇ ਦੇ ਨਾਲ਼ ਚਿਪਕਿਆ ਹੋਇਆ ਸੀ ਜਿਸਨੂੰਇਹ ਲੀਡਰਸ਼ਿਪ 'ਚੀਨੀ ਰਾਹ' ਸਮਝਦੀ ਸੀ। ਇਸਨੇ ਇਹ ਤਾਂ ਕਿਹਾ ਕਿ ਇਨਕਲਾਬ ਦਾ ਰਾਹ ਸੰਸਦ ਤੋਂ ਨਹੀਂ, ਹਥਿਆਰਬੰਦ ਸੰਘਰਸ਼ਤੋਂ ਹੋ ਕੇ ਲੰਘਦਾ ਹੈ ਪਰ ਸਿਆਸੀ ਰੂਪ ਨਾਲ਼ ਇਹ ਉਸੇ ਮੇਨਸ਼ਵਿਕ ਪ੍ਰੋਗਰਾਮ ਨਾਲ਼ ਜੁੜੀ ਰਹੀ, ਜਿਸਨੂੰ ਅਕਤੂਬਰ-ਇਨਕਲਾਬਸਕਾਰਾਤਮਕ ਰੂਪ ਨਾਲ਼ ਅਤੇ ਚੀਨੀ ਇਨਕਲਾਬ ਨਕਾਰਾਤਮਕ ਰੂਪ ਨਾਲ਼ ਖ਼ਾਰਜ ਕਰ ਚੁੱਕਿਆ ਸੀ। ਜਮਾਤੀ ਦੁਸ਼ਮਣਾਂ ਦੀ ਪਛਾਣਕਰਦਿਆਂ ਹੋਇਆਂ ਵੀ ਇਹ ਉਸ ਪੁਰਾਣੇ ਵਿਸ਼ਲੇਸ਼ਣ ਤੋਂ ਅੱਗੇ ਨਹੀਂ ਗਈ ਅਤੇ ਸਾਮਰਾਜਵਾਦ ਜਾਗੀਰਦਾਰੀ ਨੂੰ ਦੁਸ਼ਮਣ ਠਹਿਰਾਉਂਦਿਆਂਹੋਇਆਂ, ਰਾਸ਼ਟਰੀ ਬੁਰਜੁਆਜ਼ੀ ਨੂੰ ਇਨਕਲਾਬ ਦਾ ਸਹਿਕਾਰੀ ਸਮਝਦੀ ਰਹੀ। ਨਤੀਜੇ ਵਜੋਂ, ਪ੍ਰੋਲੇਤਾਰੀਏ ਨੂੰ ਰਾਸ਼ਟਰੀ ਪੱਧਰ 'ਤੇਜਥੇਬੰਦ ਕਰਨ ਅਤੇ ਪਾਰਟੀ 'ਚ ਕਤਾਰਬੱਧ ਕਰਨ ਦੀ ਬਜਾਏ, ਪਿੰਡਾਂ 'ਚ ਹਥਿਆਰਬੰਦ ਸੰਘਰਸ਼ ਦੀ ਵਕਾਲਤ ਕੀਤੀ ਗਈ ਅਤੇਪ੍ਰੋਲੇਤਾਰੀ ਦੀ ਅਗਵਾਈ ਦਾ ਪ੍ਰਸ਼ਨ ਬਸ ਲੱਫ਼ਾਜ਼ੀ ਤਕ ਹੀ ਸੀਮਿਤ ਰਿਹਾ। ਮਾਓਵਾਦੀ ਲੀਡਰਸ਼ਿਪ ਦਾ ਮੂੰਹ ਕਿਸਾਨਾਂ ਵਲ, ਅਤੇ ਪਿੱਠਪ੍ਰੋਲੇਤਾਰੀ ਵਲ ਰਹੀ। ਉਹ ਇਹ ਸਮਝਣ 'ਚ ਅਸਮਰੱਥ ਰਹੇ ਕਿ ਕਿਸਾਨ-ਵਰਗ, ਸਰਮਾਏਦਾਰੀ ਦਾ ਨਹੀਂ, ਸਗੋਂ ਪੂਰਵ-ਪੂੰਜੀਵਾਦੀ, ਮੱਧਯੁੱਗੀ ਉਤਪਾਦਨ ਪ੍ਰਣਾਲੀ ਦੀ ਉਪਜ ਹੈ, ਜਿਸਨੂੰ ਸਰਮਾਏਦਾਰੀ ਨੇ ਅਸਥਾਈ ਰੂਪ ਨਾਲ਼ ਅਪਣਾ ਤਾਂ ਲਿਆ ਹੈ ਪਰ ਉਸਦਾ ਇਕਜਮਾਤ ਦੇ ਰੂਪ 'ਚ ਕੋਈ ਭਵਿੱਖ ਨਹੀਂ ਹੈ।

​​ਭਾਰਤ ਸਣੇ ਸੰਸਾਰ ਭਰ ਦਾ ਇਤਿਹਾਸ, ਕਿਸਾਨ-ਜੰਗਾਂ ਨਾਲ਼ ਭਰਿਆ ਪਿਆ ਹੈ। ਪਰ ਇਨ੍ਹਾਂ ਕਿਸਾਨ-ਜੰਗਾਂ ਦਾ ਅੰਤਹਰ ਵਾਰੀ ਜਾਂ ਤਾਂ ਕਿਸਾਨ ਵਿਦ੍ਰੋਹਾਂ ਦੀ ਹਾਰ 'ਚ ਜਾਂ ਇਕ ਜ਼ਾਲਮ ਦੀ ਥਾਂ ਦੂਜੇ ਜ਼ਾਲਮ ਦੇ ਸੱਤਾ 'ਚ ਆਉਣ ਵਿਚ ਹੋਇਆ ਹੈ। ਕਿਸਾਨਇਨ੍ਹਾਂ ਜਾਬਰਾਂ ਦੇ ਸੱਤਾ-ਸੰਘਰਸ਼ 'ਚ ਸਿਰਫ਼ ਤੋਪਾਂ ਦਾ ਚਾਰਾ ਹੀ ਰਹੇ ਹਨ। ਇਹ ਇਤਿਹਾਸਕ ਸਿਲਸਿਲਾ ਸਦੀਆਂ ਤਕ ਚੱਲਿਆ, ਜਦੋਂਤਕ ਸਰਮਾਏਦਾਰੀ ਅਤੇ ਨਤੀਜੇ ਵਜੋਂ ਪ੍ਰੋਲੇਤਾਰੀ ਹੋਂਦ 'ਚ ਨਹੀਂ ਆ ਗਿਆ। ਪ੍ਰੋਲੇਤਾਰੀ-ਜਮਾਤ ਵਜੋਂ ਕਿਸਾਨਾਂ ਨੂੰ ਉਹ ਆਗੂ ਮਿਲਿਆ, ਜਿਸਦੀ ਅਗਵਾਈ 'ਚ ਪਹਿਲੀ ਵਾਰ ਜ਼ਾਲਮਾਂ ਅਤੇ ਲੋਟੂਆਂ ਦੀਆਂ ਸਾਰੀਆਂ ਜਮਾਤਾਂ ਨੂੰ-ਜ਼ਮੀਂਦਾਰਾਂ, ਸਾਹੂਕਾਰਾਂ ਅਤੇ ਸਰਮਾਏਦਾਰਾਂ ਨੂੰ-ਚੁਣੌਤੀ ਦੇਣਾ ਅਤੇ ਉਸਦੀ ਹਕੂਮਤ ਨੂੰ ਉਲਟਾ ਕੇ ਜਮਾਤ-ਰਹਿਤ ਬਰਾਬਰੀ 'ਤੇ ਆਧਾਰਿਤ ਸਮਾਜਵਾਦੀ ਸਮਾਜ ਦੀ ਉਸਾਰੀ ਸੰਭਵ ਹੋਸਕੀ। ਇਸਨੂੰ ਸਮਝਣ 'ਚ ਨਾਕਾਮ, ਪਿੰਡ ਅਤੇ ਕਿਸਾਨ ਵਲ ਮੂੰਹ ਕਰ ਕੇ ਖੜ੍ਹੇ ਮਾਓਵਾਦੀ ਆਗੂ, ਨਰੋਦਨਿਕਾਂ ਵਾਂਗ, ਇਤਿਹਾਸ 'ਚ ਪਿੱਛੇਵਲ ਝਾਕ ਰਹੇ ਸਨ।

​​ਅਕਤੂਬਰ ਇਨਕਲਾਬ ਨੇ ਦਿਖਾ ਦਿੱਤਾ ਸੀ ਕਿ

​​​​- ਪਿਛੜੇ ਮੁਲਕਾਂ 'ਚ ਵੀ ਕਿਸਾਨ-ਵਰਗ ਰਾਸ਼ਟਰੀ ਪੱਧਰ 'ਤੇ ਜਥੇਬੰਦ ਹੋ ਕੇ ਪੂੰਜੀ ਦੀ ਹਕੂਮਤ ਨੂੰ ਨਹੀਂ ਉਲਟਾਸਕਦਾ,

​​​​- ਕਿਸਾਨ ਜਾਂ ਤਾਂ ਬੁਰਜੁਆ ਜਾਂ ਪ੍ਰੋਲੇਤਾਰੀ ਦੇ ਪਿੱਛੇ ਹੀ ਚੱਲ ਸਕਦਾ ਹੈ,

​​​​- ਕਿਸਾਨਾਂ ਦੀ ਭੂਮਿਕਾ ਕਦੇ ਵੀ ਮੋਹਰੀ ਜਾਂ ਆਜ਼ਾਦ ਨਹੀਂ ਹੋ ਸਕਦੀ,

​​​​- ਪਿੰਡ ਸ਼ਹਿਰ ਦੀ ਅਗਵਾਈ ਨਹੀਂ ਕਰ ਸਕਦਾ,

​​​​- ਇਨਕਲਾਬ ਲਈ ਕਿਸਾਨਾਂ ਨੂੰ ਪ੍ਰੋਲਤਾਰੀ ਦੇ ਪਿੱਛੇ ਲਾਮਬੰਦ ਹੋਣਾ ਪਵੇਗਾ,

​​​​- ਪ੍ਰੋਲੇਤਾਰੀ ਅਤੇ ਕਿਸਾਨਾਂ ਵਿਚਕਾਰ ਇਸ ਏਕਤਾ ਦਾ ਆਧਾਰ ਸਰਮਾਏਦਾਰਾਂ-ਜ਼ਮੀਂਦਾਰਾਂਵਿਰੁੱਧ ਉਨ੍ਹਾਂ ਦਾ ਸਾਂਝਾ ਵਿਰੋਧ ਹੋਵੇਗਾ ਅਤੇ ਇਹ ਪ੍ਰੋਲੇਤਾਰੀ ਦੀ ਆਪਣੀ ਜਮਾਤ ਦੀ ਇਕਹਿਰੀ ਅਗਵਾਈ ਦੀ ਧੁਰੀ 'ਤੇ ਆਧਾਰਿਤਹੋਵੇਗਾ।

​ਇਸ ਸਿੱਟੇ ਨੂੰ ਭੁੱਲ ਜਾਣ ਕਾਰਨ ਹੀ ਰੂਸ 'ਚ ਫ਼ਰਵਰੀ 1917 'ਚ ਅਸਫਲਤਾ ਮਿਲੀ, ਅਤੇ ਚੀਨ 'ਚ 1925-26 ਦਾਇਨਕਲਾਬ ਅਸਫਲ ਹੋਇਆ। 1949 'ਚ ਮਾਓਵਾਦੀ ਨੌਕਰਸ਼ਾਹੀ, ਚੀਨੀ ਪ੍ਰੋਲੇਤਾਰੀਏ ਨੂੰ ਖੂੰਜੇ ਲਗਾ ਕੇ ਸੱਤਾ 'ਚ ਆਈ।

ਰੂਸੀ ਇਨਕਲਾਬ ਦੇ ਮਹਾਨ ਆਗੂ ਲਿਓਨ ਤ੍ਰਾੱਤਸਕੀ ਨੇ ਦਿਖਾਇਆ ਸੀ ਕਿ ਪਿਛੜੇ ਮੁਲਕਾਂ 'ਚ ਇਨਕਲਾਬ, ਯੂਰਪ ਵਾਂਗ ਦੋ ਪੜਾਵਾਂ 'ਚਨਹੀਂ ਵੰਡਿਆ ਹੋਵੇਗਾ, ਸਾਮਰਾਜਵਾਦ ਦੇ ਦੌਰ 'ਚ ਦੋਵੇਂ ਪੜਾਅ-ਜਮਹੂਰੀ ਅਤੇ ਸਮਾਜਵਾਦੀ-ਇਕ ਹੀ ਪ੍ਰੋਲੇਤਾਰੀ-ਇਨਕਲਾਬ 'ਚ ਰਲ਼-ਮਿਲ਼ ਜਾਣਗੇ ਅਤੇ ਇਹ ਇਨਕਲਾਬ ਪ੍ਰੋਲੇਤਾਰੀ ਦੀ ਆਪਣੀ ਜਮਾਤ ਦੀ ਇਕਹਿਰੀ ਤਾਨਾਸ਼ਾਹੀ ਦੇ ਤਹਿਤ ਸੰਪੰਨ ਹੋਵੇਗਾ। ਲੈਨਿਨ ਦੇ'ਅਪ੍ਰੈਲ ਥੀਸਿਸ' ਅਤੇ ਰੂਸੀ ਇਨਕਲਾਬ ਦੇ ਅਸਲ ਵਿਕਾਸ ਨੇ ਤ੍ਰਾੱਤਸਕੀ ਦੇ ਇਸ ਵਿਸ਼ਲੇਸ਼ਣ ਨੂੰ ਤਸਦੀਕ ਕੀਤਾ।

​​ਮਾਓਵਾਦ, ਚੀਨੀ ਇਨਕਲਾਬ ਹੀ ਨਹੀਂ ਰੂਸੀ ਇਨਕਲਾਬ ਦੀ ਵੀ ਗ਼ਲਤ ਸਤਾਲਿਨਵਾਦੀ-ਮੇਨਸ਼ਵਿਕ ਸਮਝ 'ਤੇਆਧਾਰਿਤ ਹੈ। ਇਹ ਗ਼ਲਤ ਸਮਝ ਫ਼ਰਵਰੀ ਨੂੰ ਜਮਹੂਰੀ ਅਤੇ ਅਕਤੂਬਰ ਨੂੰ ਸਮਾਜਵਾਦੀ ਇਨਕਲਾਬ ਮੰਨਦੀ ਹੈ ਅਤੇ ਰੂਸੀ ਇਨਕਲਾਬਦੇ ਨਿਰੰਤਰ ਪ੍ਰਵਾਹ ਨੂੰ ਦੋ ਪੜਾਵਾਂ 'ਚ ਵੰਡ ਕੇ ਵੇਖਦੀ ਹੈ ਅਤੇ ਇਸੇ ਆਧਾਰ 'ਤੇ ਗ਼ਲਤ ਸਿੱਟੇ 'ਤੇ ਪਹੁੰਚਦੀ ਹੈ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀਸਮਾਜਵਾਦੀ ਇਨਕਲਾਬ 'ਚ ਕਾਇਮ ਹੋਵੇਗੀ, ਜਿਸ ਤੋਂ ਪਹਿਲਾਂ ਜਮਹੂਰੀ ਇਨਕਲਾਬ ਸੰਪੰਨ ਹੋਵੇਗਾ। ਜਮਹੂਰੀ ਇਨਕਲਾਬ ਦੀ ਇਹਮਿਰਗ-ਤ੍ਰਿਸ਼ਨਾ, ਸਤਾਲਿਨ ਅਤੇ ਮਾਓ ਦੇ ਹਮਰਾਹੀਆਂ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਵਿਰੁੱਧ ਖੜ੍ਹਾ ਕਰ ਦਿੰਦੀ ਹੈ। ਅਸੀਂ ਵਾਰ-ਵਾਰਦਿਖਾਇਆ ਹੈ ਕਿ ਸਤਾਲਿਨ-ਬੁਖ਼ਾਰਿਨ ਵਰਗੇ ਬਾੱਲਸ਼ਵਿਕ ਅਤੇ ਮੇਨਸ਼ਵਿਕ ਆਗੂਆਂ ਦੀ ਇਸ ਗ਼ਲਤ ਸਮਝ ਨਾਲ਼ ਹੀ ਰੂਸੀਇਨਕਲਾਬ, ਫ਼ਰਵਰੀ 'ਚ ਸਫਲ ਨਹੀਂ ਹੋ ਸਕਿਆ, ਕਿਉਂਕਿ ਉਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਵਿਰੁੱਧ ਸਨ ਅਤੇ ਉਨ੍ਹਾਂ ਨੇ ਬੁਰਜੁਆਸਰਕਾਰ ਨੂੰ ਆਪਣੀ ਮਰਜ਼ੀ ਨਾਲ਼ ਸੱਤਾ ਦੇ ਦਿੱਤੀ ਸੀ। ਲੈਨਿਨ ਦੇ 'ਅਪ੍ਰੈਲ ਥੀਸਿਸ' ਨੇ ਬਾੱਲਸ਼ਵਿਕ ਪਾਰਟੀ ਨੂੰ 'ਪ੍ਰੋਲੇਤਾਰੀ ਦੀਤਾਨਾਸ਼ਾਹੀ'' ਵਲ ਮੁੜ ਤੋਂ ਨਿਰਦੇਸ਼ਿਤ ਕੀਤਾ, ਜੋ ਤ੍ਰਾੱਤਸਕੀ ਦੇ 'ਸਥਾਈ ਇਨਕਲਾਬ' ਦੇ ਸਿਧਾਂਤ 'ਤੇ ਆਧਾਰਿਤ ਸੀ। ਅਕਤੂਬਰ 'ਚਪ੍ਰੋਲੇਤਾਰੀ ਨੇ ਇਹ ਤਾਨਾਸ਼ਾਹੀ ਸਥਾਪਿਤ ਕਰਕੇ, ਨਾ ਸਿਰਫ਼ ਰੁਕੇ ਹੋਏ ਜਮਹੂਰੀ ਇਨਕਲਾਬ ਨੂੰ ਮੁੜ ਤੋਂ ਗਤੀਮਾਨ ਕੀਤਾ ਸਗੋਂ ਨਾਲ਼ ਹੀਸਮਾਜਵਾਦੀ ਕਾਰਜਾਂ ਨੂੰ ਵੀ ਮੁਖ਼ਾਤਬ ਹੋਇਆ ਗਿਆ।

​​ਸਤਾਲਿਨ ਅਤੇ ਮਾਓ ਨੇ ਰੂਸ ਅਤੇ ਚੀਨ ਦੇ ਇਨਕਲਾਬਾਂ ਤੋਂ ਅਜਿਹੇ ਸਿੱਟੇ ਕੱਢੇ ਜੋ ਗ਼ਲਤ ਸਨ ਪਰ ਉਨ੍ਹਾਂ ਦੇ ਨਿਹਿਤਸਵਾਰਥਾਂ ਦੀ ਪੂਰਤੀ ਕਰਦੇ ਸਨ, ਉਨ੍ਹਾਂ ਦੇ ਸਿਆਸੀ ਕੁਕਰਮਾਂ 'ਤੇ ਪਰਦਾ ਪਾਉਂਦੇ ਸਨ ਅਤੇ ਉਨ੍ਹਾਂ ਦਾ ਜੱਸ-ਗਾਨ ਕਰਦੇ ਸਨ। ਮਾਓਵਾਦੀਆਗੂਆਂ ਨੇ ਸਤਾਲਿਨ ਅਤੇ ਮਾਓ ਦੀਆਂ ਕਿਤਾਬਾਂ ਪੜ੍ਹ ਕੇ ਰਟ ਤਾਂ ਲਈਆਂ ਪਰ ਉਹ ਇਹ ਦੇਖਣ 'ਚ ਅਸਮਰੱਥ ਰਹੇ ਕਿ ਚੀਨ ਅਤੇ ਰੂਸਦੇ ਰਾਹ ਨੂੰ ਵੱਖ ਕਰਦੇ ਹੋਏ, ਸਤਾਲਿਨ ਅਤੇ ਮਾਓ ਨੇ ਪ੍ਰੋਲੇਤਾਰੀ ਇਨਕਲਾਬ ਦੇ ਸਿਰ ਨੂੰ ਹੀ ਉਸਦੇ ਧੜ ਤੋਂ ਵੱਖ ਕਰ ਦਿੱਤਾ ਸੀ।

​​ਮਾਰਕਸਵਾਦੀ ਅੰਦੋਲਨ ਦਾ ਸਿਆਸੀ ਪੁਨਰ-ਨਿਰਦੇਸ਼ਨ, ਅਤੇ ਨੌਜਵਾਨਾਂ, ਮਜ਼ਦੂਰਾਂ ਨੂੰ ਅਕਤੂਬਰ-ਇਨਕਲਾਬ ਦੇਸਬਕਾਂ ਨਾਲ਼ ਲੈਸ ਕੀਤੇ ਜਾਣ ਦਾ ਮਹੱਤਵਪੂਰਨ ਕੰਮ ਸਾਹਮਣੇ ਸੀ। ਪਰ ਮਾਓਵਾਦੀ ਆਗੂਆਂ ਨੇ ਇਸਨੂੰ ਲਾਂਭੇ ਕਰ ਕੇ, ਬੰਦੂਕਾਂ ਇਕੱਤਰਕਰਨ ਅਤੇ 'ਜਮਾਤੀ ਦੁਸ਼ਮਣ ਦੇ ਸਫ਼ਾਏ' ਦੇ ਨਾਂ 'ਤੇ ਸੱਤਾ ਉੱਤੇ ਸਿੱਧੇ ਹਮਲੇ ਦਾ ਪ੍ਰਸਤਾਵ ਦਿੱਤਾ। ਚਾਰੂ ਨੇ ਕਿਹਾ ਕਿ ਦੇਸ਼ ਤੇ ਪ੍ਰਦੇਸ਼ 'ਚ ਨਹੀਂਤਾਂ ਪਿੰਡ 'ਚ ਹੀ ਦੁਸ਼ਮਣ 'ਤੇ ਹਮਲਾ ਕਰੋ। ਕਿਸਾਨ-ਜੰਗ ਲਈ ਇਹ ਯੁੱਧਨੀਤੀ ਸਹੀ ਸੀ, ਪਰ ਇਕ ਪਾਰਟੀ ਜਿਹੜੀ ਮਾਰਕਸਵਾਦੀ ਹੋਣਦਾ ਦਾਅਵਾ ਕਰ ਰਹੀ ਸੀ, ਉਸ ਲਈ ਬਿਲਕੁਲ ਗ਼ਲਤ। ਪਾਰਟੀ ਦਾ ਕੰਮ ਸੀ ਕਿਸਾਨ-ਸੰਘਰਸ਼ਾਂ ਨੂੰ ਰਾਸ਼ਟਰੀ ਪੱਧਰ 'ਤੇ ਸੰਘਣਿਤ ਅਤੇਫਲ਼ਦਾਈ ਬਣਾਉਣ ਲਈ ਵੱਡੇ ਸ਼ਹਿਰਾਂ 'ਚ ਪ੍ਰੋਲੇਤਾਰੀ ਨੂੰ ਲਾਮਬੰਦ ਅਤੇ ਅੰਦੋਲਿਤ ਕਰਨਾ, ਇਨਕਲਾਬੀ ਪ੍ਰੋਲੇਤਾਰੀ-ਅੰਦੋਲਨ ਦੀ ਧੁਰੀਦੁਆਲੇ, ਸੈਂਕੜੇ ਨਕਸਲਬਾੜੀ ਜਥੇਬੰਦ ਹੋਣ ਦੇਣਾ। ਪਾਰਟੀ ਦਾ ਕੰਮ ਸੀ ਨਕਸਲਬਾੜੀ ਨੂੰ ਦਿਸ਼ਾ ਦੇਣਾ, ਉਸਨੂੰ ਰਾਹ ਦਿਖਾਉਣਾ, ਪਰ ਖ਼ੁਦਦਿਸ਼ਾ ਤੋਂ ਭਟਕੇ ਹੋਏ ਮਾਓਵਾਦੀ ਆਗੂਆਂ ਨੇ 'ਨਕਸਲਬਾੜੀ' ਨੂੰ ਹੀ 'ਇਕੋ-ਇਕ ਰਾਹ' ਦੱਸਣਾ ਸ਼ੁਰੂ ਕਰ ਦਿੱਤਾ। ਇਹ ਇਕ ਅਜਿਹਾ ਰਾਹਸੀ ਜਿਹੜਾ ਸਾਨੂੰ ਰੂਸ ਅਤੇ ਚੀਨ ਦੇ ਇਨਕਲਾਬਾਂ ਦੇ ਸਹੀ ਸਿੱਟਿਆਂ ਤੋਂ ਪਰ੍ਹਾਂ ਲੈ ਗਿਆ।

​​ਨਕਸਲਬਾੜੀ ਦੇ ਕਿਸਾਨ-ਸੰਘਰਸ਼ ਦੀ ਚੰਗਿਆੜੀ ਵੱਡੇ ਸ਼ਹਿਰਾਂ 'ਚ ਨੌਜਵਾਨਾਂ ਤੇ ਮਜ਼ਦੂਰਾਂ ਤਕ ਪਹੁੰਚੀ ਜ਼ਰੂਰ, ਉਹਵੱਡੇ ਪੈਮਾਨੇ 'ਤੇ ਅੰਦੋਲਿਤ ਵੀ ਹੋਏ, ਪਰ ਮਾਓਵਾਦੀ ਆਗੂਆਂ ਦੇ ਆਪਣੇ 'ਚੀਨੀ ਰਾਹ' ਦੇ ਉਲਟੇ ਥੀਸਿਸ ਨੇ, ਇਸ ਚੰਗਿਆੜੀ ਨੂੰਵਿਸਫੋਟ 'ਚ ਬਦਲਣ ਤੋਂ ਰੋਕ ਦਿੱਤਾ। ਮਾਓਵਾਦੀਆਂ ਨੇ ਇਨਕਲਾਬ ਨੂੰ ਸਿਰ ਪਰਨੇ ਖੜਾ ਕਰ ਦਿੱਤਾ, ਅਰਥਾਤ 'ਸ਼ਹਿਰ' ਚੱਲੇਗਾ 'ਪਿੰਡਅਤੇ ਜੰਗਲ' ਦੇ ਪਿੱਛੇ ਅਤੇ 'ਮਜ਼ਦੂਰ' ਚੱਲੇਗਾ 'ਕਿਸਾਨ ਤੇ ਆਦਿਵਾਸੀ' ਦੇ ਪਿੱਛੇ। ਉਲਟੀ ਗੰਗਾ ਪਹਾੜ ਨੂੰ।

ਮਾਓਵਾਦੀ ਤੁਅੱਸਬਾਂ 'ਚ ਫਸੇ ਇਹ ਆਗੂ ਮਜ਼ਦੂਰ-ਅੰਦੋਲਨ ਦੇ ਇਨਕਲਾਬੀ ਪੱਖ ਨੂੰ ਦੇਖਣ 'ਚ ਅਸਮਰੱਥ, ਇਸਨੂੰ 'ਅਰਥਵਾਦੀ', 'ਟ੍ਰੇਡਯੂਨੀਅਨਵਾਦੀ' ਅੰਦੋਲਨ ਦੱਸਦੇ ਰਹੇ। ਪ੍ਰੋਲੇਤਾਰੀ ਦੀ ਇਸ ਜਾਦੂਈ ਸ਼ਕਤੀ ਨੂੰ, ਜੋ ਹੱਥ ਹਿਲਾ ਕੇ ਸਰਮਾਏਦਾਰੀ ਦੇ ਚੱਕੇ ਨੂੰ ਜਾਮ ਕਰਸਕਦੀ ਹੈ, ਇਹ ਆਗੂ ਸਮਝਣ 'ਚ ਨਾਕਾਮ ਰਹੇ। ਭਾਰਤ ਦੀ ਸਰਮਾਏਦਾਰਾਨਾ ਸੱਤਾ ਦੀ ਤੁਲਨਾ, ਇਕ ਸਦੀ ਪਹਿਲਾਂ ਦੀ ਯੂਰਪ ਦੀਸਰਮਾਏਦਾਰ ਸੱਤਾ ਨਾਲ਼ ਕਰਦਿਆਂ ਹੋਇਆਂ, ਉਹ ਇਸ ਵਾਹੀਯਾਤੀ ਸਿੱਟੇ 'ਤੇ ਪਹੁੰਚੇ ਸਨ ਕਿ ਭਾਰਤ 'ਚ ਸੱਤਾ ਸਰਮਾਏਦਾਰਾਨਾ ਨਹੀਂਸਗੋਂ ਜਗੀਰੂ ਅਤੇ ਸਾਮਰਾਜਵਾਦ ਦੀ ਦਲਾਲ ਹੈ। ਸਰਮਾਏਦਾਰ ਜਮਾਤ ਦੇ ਤਮਾਮ ਹਿੱਸਿਆਂ ਨੇ ਜਿਸ ਤਰ੍ਹਾਂ ਨਕਸਲਬਾੜੀ ਦੇ ਕਿਸਾਨਵਿਦ੍ਰੋਹ ਦਾ ਵਿਰੋਧ ਕੀਤਾ ਅਤੇ ਉਸ 'ਤੇ ਜਬਰ ਦੀ ਹਿਮਾਇਤ 'ਚ ਇਕਜੁਟਤਾ ਦਿਖਾਈ, ਉਸ ਨੇ ਸਤਾਲਿਨ-ਮਾਓ ਦੀ ਇਸ ਮੇਨਸ਼ਵਿਕਸਿੱਖਿਆ ਦੀ ਸਾਰਹੀਣਤਾ ਨੂੰ ਹੋਰ ਵੱਧ ਸਪਸ਼ਟ ਕਰ ਦਿੱਤਾ, ਜਿਸ ਅਨੁਸਾਰ ਸਰਮਾਏਦਾਰ ਜਮਾਤ ਦੇ ਰਾਸ਼ਟਰੀ-ਜਮਹੂਰੀ ਹਿੱਸੇਇਨਕਲਾਬ ਦੇ ਤਰਫ਼ਦਾਰ ਹਨ।

​ਦਰਅਸਲ, ਮਾਓਵਾਦੀ ਆਗੂਆਂ ਦਾ ਕੱਦ ਅਤੇ ਉਨ੍ਹਾਂ ਦਾ ਨਿਮਨ-ਬੁਰਜੁਆ ਪ੍ਰੋਗਰਾਮ ਅਸਲ ਇਨਕਲਾਬ ਦੇ ਕਾਰਜਭਾਰਾਂ(tasks) ਦੇ ਮੇਚ ਦਾ ਨਹੀਂ ਸੀ।

​​ਅੰਦੋਲਨ 'ਤੇ ਜਬਰ ਸ਼ੁਰੂ ਹੁੰਦਿਆਂ ਹੀ, ਮਾਓਵਾਦੀ ਆਗੂ ਭੱਜ ਖੜ੍ਹੇ ਹੋਏ। ਵਿਨੋਦ ਮਿਸ਼ਰਾ ਦੀ ਅਗਵਾਈ ਵਿਚ ਵੱਡੇਹਿੱਸੇ ਨੇ ਅੰਦੋਲਨ ਦੀ ਹੀ ਅਲੋਚਨਾ ਕਰਦਿਆਂ ਹੋਇਆਂ, ਮੁੜ ਬੁਰਜੁਆ ਸੰਸਦਵਾਦ ਵਲ ਰੁਖ਼ ਕੀਤਾ ਅਤੇ ਉਸ 'ਚ ਧਸ ਕੇ ਰਹਿ ਗਿਆ।ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਬੈਨਰ ਨਾਲ਼ ਸਰਗ਼ਰਮ ਉਹ ਪਾਰਟੀ ਕਿਸੇ ਵੀ ਅਰਥ 'ਚ ਸਤਾਲਿਨਵਾਦ ਦੀਆਂ ਬਾਕੀ ਦੋਵਾਂਪਾਰਟੀਆਂ, ਸੀ.ਪੀ.ਆਈ. ਅਤੇ ਸੀ.ਪੀ.ਐਮ. ਤੋਂ ਵੱਖਰੀ ਨਹੀਂ ਹੈ, ਜਿਨ੍ਹਾਂ ਤੋਂ ਉਸਦੇ ਆਗੂ ਵੱਖ ਹੋਏ ਸਨ। ਕਮਿਊਨਿਸਟ ਲੀਗ ਆੱਫ਼ਇੰਡਿਆ (ਸੀ.ਐਲ.ਆਈ.) ਦੇ ਨਾਂ ਨਾਲ਼ ਬਣੀ ਨਕਸਲਬਾੜੀ ਦੇ ਭਗੌੜਿਆਂ ਦੀ ਦੂਜੀ ਪਾਰਟੀ ਦੇ ਸਿਆਸੀ ਪਤਨ ਦੀ ਤਾਂ ਹੱਦ ਹੀ ਹੋਗਈ। ਸੀ.ਐਲ.ਆਈ ਨੇ ਹਥਿਆਰਬੰਦ ਸੰਘਰਸ਼ ਛੱਡਣ ਦਾ ਇਹ ਬਹਾਨਾ ਬਣਾਇਆ ਕਿ ਜਿਸ ਜਮਹੂਰੀ ਇਨਕਲਾਬ ਲਈਹਥਿਆਰਬੰਦ ਸੰਘਰਸ਼ ਕੀਤਾ ਜਾਣਾ ਸੀ, ਉਸਦੇ ਕਾਰਜ ਤਾਂ 60 ਦੇ ਦਹਾਕੇ 'ਚ, ਯਾਨੀ ਨਹਿਰੂ-ਸਰਕਾਰ ਦੀ ਅਗਵਾਈ 'ਚ ਸੰਪੰਨ ਕਰਦਿੱਤੇ ਗਏ ਹਨ ਅਤੇ ਇਨਕਲਾਬ ਆਪਣੇ ਦੂਜੇ ਪੜਾਅ-ਸਮਾਜਵਾਦੀ ਇਨਕਲਾਬ-'ਚ ਦਾਖਲ ਹੋ ਚੁੱਕਿਆ ਹੈ। ਸੀ.ਐੱਲ.ਆਈ. ਕਿੰਨੇ ਹੀਗੁੱਟਾਂ 'ਚ ਖਿੰਡ ਗਈ, ਜੋ ਹੁਣ ਪਾਰਟੀ ਦੀ ਜਗ੍ਹਾ ਤਰ੍ਹਾਂ-ਤਰ੍ਹਾਂ ਦੇ ਐੱਨ.ਜੀ.ਓ, ਟ੍ਰੱਸਟ, ਸੰਸਥਾਨ, ਪ੍ਰਕਾਸ਼ਨਾਂ ਵਰਗੇ ਉਪਰਾਲਿਆਂ 'ਚ ਲੱਗੇਹਨ। ਮਾਓਵਾਦੀਆਂ ਦੀ ਇਕੋ-ਇਕ ਬਚੀ ਪਾਰਟੀ-ਸੀ.ਪੀ.ਆਈ. (ਮਾਓਵਾਦੀ) ਜੋ ਕਈ ਗੁੱਟਾਂ ਦੇ ਰਲ਼ੇਵੇ ਨਾਲ਼ ਬਣੀ ਹੈ, ਘੱਟ ਜਾਂ ਵੱਧ'ਚੀਨੀ ਰਾਹ' ਦੇ ਪੁਰਾਣੇ ਮੇਨਸ਼ਵਿਕ ਪ੍ਰੋਗਰਾਮ ਦੀ ਪੈਰਵੀ ਕਰਦੀ ਹੈ-ਅੱਜ ਕਿਸੇ ਮਜ਼ਦੂਰ-ਕਿਸਾਨ ਅੰਦੋਲਨ ਦੀ ਨੁਮਾਇੰਦਗੀ ਨਹੀਂਕਰਦੀ। ਇਹ ਪਾਰਟੀ ਕਿਸੇ ਨਾ ਕਿਸੇ ਬੁਰਜੁਆ ਪਾਰਟੀ ਦੇ ਨਾਲ਼ ਚਿਪਕੀ ਰਹੀ ਹੈ, ਜਿਨ੍ਹਾਂ 'ਚ ਝਾਰਖੰਡ ਮੁਕਤੀ ਮੋਰਚਾ, ਤੇਲਗੂ ਦੇਸ਼ਮ, ਕਾਂਗ੍ਰਸ, ਬਸਪਾ ਆਦਿ ਸ਼ਾਮਲ ਹਨ। ਪੱਛਮੀ ਬੰਗਾਲ 'ਚ ਇਸ ਪਾਰਟੀ ਨੇ 2011 ਦੀਆਂ ਵਿਧਾਨ-ਸਭਾ ਚੋਣਾਂ 'ਚ ਖੁੱਲ੍ਹ ਕੇ ਤ੍ਰਿਣਮੂਲਕਾਂਗ੍ਰਸ ਲਈ ਪ੍ਰਚਾਰ ਕੀਤਾ ਸੀ ਅਤੇ ਉਸਨੂੰ ਸੱਤਾ 'ਚ ਲਿਆਉਣ 'ਚ ਇਸਦੀ ਅਹਿਮ ਭੂਮਿਕਾ ਸੀ।

​​'ਚੀਨੀ ਰਾਹ' ਦੀ ਇਹ ਮਾਓਵਾਦੀ ਸਮਝ ਅਖ਼ਤਿਆਰ ਕਰਨ ਵਾਲ਼ੀਆਂ ਦੂਜੀਆਂ ਛੋਟੀਆਂ ਪਾਰਟੀਆਂ ਅਤੇ ਗਰੁੱਪਾਂਦਾ ਵੀ ਹਾਰ, ਵਿਖੰਡਨ ਅਤੇ ਹਤਾਸ਼ਾ ਵਿਚ ਪਤਨ ਹੋ ਰਿਹਾ ਹੈ।

​​ਸਤਾਲਿਨਵਾਦੀ-ਮੇਨਸ਼ਵਿਕ ਪ੍ਰੋਗਰਾਮ 'ਤੇ ਆਧਾਰਿਤ, ਮਾਓਵਾਦ ਦਾ ਇਹ ਉਪਰਾਲਾ, ਜਿਹੜਾ ਰੂਸ ਅਤੇ ਚੀਨ ਦੇਇਨਕਲਾਬਾਂ ਦੀ ਭਰਮਪੂਰਨ ਸਮਝ 'ਤੇ ਆਧਾਰਿਤ ਹੈ ਭਾਰਤ 'ਚ ਹੀ ਨਹੀਂ, ਸਗੋਂ ਇੰਡੋਨੇਸ਼ੀਆ ਤੋਂ ਨੇਪਾਲ, ਲੈਟਿਨ ਅਮਰੀਕਾ ਤੋਂਅਫ਼ਰੀਕਾ ਤਕ, ਸੰਸਾਰ ਦੇ ਸਾਰੇ ਹਿੱਸਿਆਂ 'ਚ ਇਸੇ ਤਰ੍ਹਾਂ ਮੂੰਹ-ਭਾਰ ਡਿੱਗ ਪਿਆ।

ਭਾਰਤ 'ਚ ਜਮਹੂਰੀ ਇਨਕਲਾਬ ਦੇ ਕਾਰਜਭਾਰ, ਜਿਨ੍ਹਾਂ ਨੂੰ ਨਕਸਲਬਾੜੀ ਅੰਦੋਲਨ ਨੇ ਰੇਖਾਂਕਿਤ ਤਾਂ ਕੀਤਾ, ਪਰ ਆਪਣੀ ਮਾਓਵਾਦੀ-ਸਤਾਲਿਨਵਾਦੀ-ਮੇਨਸ਼ਵਿਕ ਅਗਵਾਈ ਅਤੇ ਪ੍ਰੋਗਰਾਮ ਦੇ ਚਲਦਿਆਂ, ਸੁਲਝਾਉਣ 'ਚ ਅਸਮਰੱਥ ਰਿਹਾ। ਇਹ ਕਾਰਜਭਾਰ ਉਸ ਤੋਂਬਾਅਦ ਲਗਾਤਾਰ ਉਲਝਦੇ ਹੀ ਨਹੀਂ ਗਏ ਹਨ, ਸਗੋਂ ਇਹਨਾਂ ਦੇ ਅਣਸੁਲਝੇ ਵਿਰੋਧ ਹੋਰ ਤਿੱਖੇ ਹੁੰਦੇ ਗਏ ਹਨ। ਸਰਮਾਏਦਾਰੀ ਦੇ ਵਿਕਾਸਨੇ ਇਨ੍ਹਾਂ ਵਿਰੋਧਾਂ ਨੂੰ ਹੋਰ ਨਵੇਂ ਵਿਰੋਧਾਂ ਦੇ ਨਾਲ਼ ਰਲ਼ਾ-ਮਿਲ਼ਾ ਦਿੱਤਾ ਹੈ, ਜਿਨ੍ਹਾਂ ਨੂੰ ਭਵਿੱਖ ਦਾ ਪ੍ਰੋਲੇਤਾਰੀ ਇਨਕਲਾਬ-ਜੋ ਸੰਸਾਰ-ਸਮਾਜਵਾਦੀ ਇਨਕਲਾਬ ਦਾ ਹਿੱਸਾ ਹੈ-ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਤਹਿਤ ਇਕ ਅਟੁੱਟ ਅਤੇ ਨਿਰੰਤਰ ਇਨਕਲਾਬੀ ਪ੍ਰਕਿਰਿਆ 'ਚ ਹੱਲਕਰੇਗਾ।


No comments:

Post a Comment