Sunday, 16 February 2020

ਸਰਮਾਏਦਾਰੀ ਤਹਿਤ ਚੁਣਨ ਦੀ ਅਜਾਦੀ ਅਤੇ ਮੁਕਤ ਯੌਨ ਸਬੰਧਾਂ ਦੇ ਸਵਾਲ ‘ਤੇ


-ਰਾਜੇਸ਼ ਤਿਆਗੀ/15.11.2018

ਪੰਜਾਬੀ ਅਨੁਵਾਦ- ਰਜਿੰਦਰ

ਵਿਅਕਤੀ ਦੇ ਕਾਮ ਸਬੰਧ ਮਨੁੱਖਾਂ ਦਰਮਿਆਨ ਸਮਾਜਿਕ ਸਬੰਧਾਂ ਦਾ ਹਿੱਸਾ ਹਨ ਅਤੇ ਉਨ੍ਹਾਂ ਨਾਲ ਅਨਿੱਖੜਵੇਂ ਰੂਪ ਨਾਲ ਜੁੜੇ ਹੋਏ ਹਨ। ਨਤੀਜੇ ਵਜੋਂ ਅਤੇ ਅੰਤਮ ਵਿਸ਼ਲੇਸ਼ਣ ਵਿੱਚ, ਸਗੋਂ ਸਿਰਫ਼ ਅੰਤਿਮ ਵਿਸ਼ਲੇਸ਼ਣ ਵਿੱਚ, ਇਹ ਸਬੰਧ ਉਤਪਾਦਨ ਦੇ ਨਿਸ਼ਚਿਤ ਤਰੀਕਿਆਂ ਨਾਲ ਸਬੰਧਿਤ ਹਨ ਜਿਨ੍ਹਾਂ ਦਰਮਿਆਨ ਇਹ ਪੈਦਾ ਹੁੰਦੇ ਹਨ ਅਤੇ ਮੌਜੂਦ ਰਹਿੰਦੇ ਹਨ। ਫਿਰ ਵੀ, ਸਪਸ਼ਟ ਤੌਰ ਤੇ ਸਮੇਂ ਦੇ ਲੰਮੇ ਦੌਰ ਲਈ, ਸਬੰਧ ਮੌਜੂਦ ਰਹਿੰਦੇ ਹਨ ਅਤੇ ਕੁਝ ਖਾਸ ਹਾਲਤਾਂ ਅਧੀਨ ਰਹਿੰਦੇ ਹਨ, ਇੱਥੋਂ ਤੱਕ ਕਿ ਜਦੋਂ ਉਤਪਾਦਨ ਦੇ ਤਰੀਕੇ ਜਿਨ੍ਹਾਂ ਵਿੱਚ ਉਹ ਪੈਦਾ ਹੋਏ ਅਤੇ ਵਧੇ-ਫੁੱਲੇ, ਨੂੰ ਸਦੀਆਂ ਪਹਿਲਾਂ ਨਸ਼ਟ ਕੀਤਾ ਗਿਆ ਜਾਂ ਵਗਾਹ ਸੁੱਟਿਆ ਗਿਆ ਹੋਵੇ। ਅਨੁਸਾਰੀ ਆਰਥਿਕ ਅਧਾਰ ਜਿਨ੍ਹਾਂ ਦੀ ਇਹ ਪੈਦਾਇਸ਼ ਸਨ ਦੀ ਗ਼ੈਰ-ਮੌਜੂਦਗੀ ਦੇ ਬਾਵਜੂਦ ਇਨ੍ਹਾਂ ਸਬੰਧਾਂ ਦਾ ਮੌਜੂਦ ਰਹਿਣਾ, ਭਾਵੇਂ ਇਹ ਸਬੰਧ ਉਨ੍ਹਾਂ ਦੀ ਖੁਦ ਦੀ ਇੱਛਾ ਤੋਂ ਅਜਾਦ ਹੁੰਦੇ ਹਨ, ਇਨ੍ਹਾਂ ਸਬੰਧਾਂ ਅਧੀਨ ਰਹਿ ਰਹੇ ਲੋਕਾਂ ਦੀ ਚੇਤਨਾ ਨੂੰ ਖੁੰਡਾ ਕਰਦੇ ਹੋਏ, ਅਜਾਦ ਮਨੁੱਖ ਦੀ ਅਜਾਦ ਇੱਛਾਵਜੋਂ ਭਰਮ ਸਿਰਜਦਾ ਹੈ

ਹਰੇਕ ਉਤਪਾਦਨ ਢੰਗ ਵਿੱਚ ਉਸਦੇ ਅਨੁਰੂਪ ਸਮਾਜਿਕ ਰਿਸ਼ਤਿਆਂ ਦਾ ਸਮੂਹ ਹੁੰਦਾ ਹੈ, ਜੋ ਇਸ ਲਈ ਵਿਸ਼ੇਸ਼ ਹਨਇਹ ਉਹ ਸਬੰਧ ਹਨ ਜੋ ਨੈਤਿਕਤਾ ਦੇ ਖੇਤਰ ਵਿੱਚ ਨਿਯਮ ਵਜੋਂ ਪ੍ਰਵਰਤਿਤ ਹੁੰਦੇ ਹਨ। ਇਸ ਰੂਪ ਵਿੱਚ, ਇਤਿਹਾਸ ਵਿੱਚ ਹਰ ਸਮਾਜ, ਸਮਾਜਿਕ ਰਿਸ਼ਤਿਆਂ ਦੇ ਇਕ ਵੱਖਰੇ ਪ੍ਰਬੰਧਾਂ ਲਈ ਇਕ ਜਟਿਲ ਖੇਤਰ ਰਿਹਾ ਹੈ, ਜੋ ਉਸ ਸਮਾਜ ਦੀ ਨੈਤਿਕਤਾ ਵਿੱਚ ਉਨ੍ਹਾਂ ਦੀ ਗੂੰਜ ਤਲਾਸ਼ਦਾ ਹੈ।

ਇਹ ਸਬੰਧ, ਕੱਟੜ ਆਦਤਾਂ ਵਿੱਚ ਅਚੇਤਨ ਹੀ ਮਜ਼ਬੂਤੀ ਹਾਸਿਲ ਕਰਦੇ ਹੋਏ, ਸਮਾਂ ਪਾ ਕੇ ਮਨੁੱਖਾਂ ਦੀ ਚੇਤਨਾ ਵਿੱਚ ਮੂਰਤੀਮਾਨ ਹੁੰਦੇ ਹਨ, ਜਿਨ੍ਹਾਂ ਦਾ ਆਪਾ ਖੁਦ ਇਹਨਾਂ ਦੇ ਸਬੰਧਾਂ ਦੇ ਅਧੀਨ ਹੁੰਦਾ ਹੈਉਹ ਆਰਥਿਕ ਖੇਤਰ ਦੇ ਖਤਮ ਹੋਣ ਮਗਰੋਂ ਵੀ ਗਾਇਬ ਹੋਣ ਤੋਂ ਇਨਕਾਰ ਕਰਦੇ ਹਨ, ਜਿੱਥੇ ਇਹ ਲੰਮੇ ਸਮੇਂ ਤੱਕ ਬਣੇ ਰਹਿੰਦੇ ਹਨ, ਫਿਰ ਵਾਸ਼ਪਿਤ ਹੋ ਜਾਂਦੇ ਹਨ।
ਬੀਤੇ ਦੌਰ ਤੋਂ ਪਰੰਪਰਾਵਾਂ ਅਤੇ ਨੈਤਿਕਤਾ, ਜਿਸ ਵਿੱਚ ਵਿਅਕਤੀ ਲੰਮੇ ਸਮੇਂ ਤੋਂ ਆਦਤ ਦੁਆਰਾ ਦਸਤੂਰ ਵਜੋਂ ਗਿੱਝਿਆ ਰਿਹਾ ਹੈ, ਇਸ ਤਰਾਂ ਨਿੱਘਰ ਰਹੇ ਸਮਾਜ ਦੀ ਪਿੱਠ ਤੇ ਫੋੜੇ ਵਾਂਗ ਨਿਕਲ ਆਉਂਦੀਆਂ ਹਨ

ਅਸੀਂ ਇਸਤੋਂ ਜਾਣੂ ਹੋਈਏ ਜਾਂ ਨਹੀਂ, ਪਰ ਸਾਡੀਆਂ ਚੋਣਾਂ, ਤਰਜੀਹਾਂ, ਵਿਵਹਾਰ, ਪਸੰਦਾਂ ਅਤੇ ਵਿਚਾਰ ਸਮਾਜਿਕ ਹਾਲਤਾ ਦੁਆਰਾ ਪ੍ਰਭਾਵਿਤ ਹੁੰਦੇ ਹਨ ਜੋ ਸਾਡੇ ਆਸ ਪਾਸ ਮੌਜੂਦ ਹੁੰਦੀਆਂ ਹਨ ਅਤੇ ਜੋ ਬਦਲੇ ਵਿੱਚ ਆਰਥਿਕ ਸਬੰਧਾਂ ਦੇ ਇੱਕ ਜਟਿਲ ਮੱਕੜਜਾਲ ਦੁਆਰਾ ਤੈਅ ਹੁੰਦੀਆਂ ਹਨ।

ਚੋਣਾਂ ਅਤੇ ਵਿਵਹਾਰਾਂ ਦੇ, ਨੇਮ ਅਤੇ ਚੌਖਟਿਆਂ ਦੇ ਇਖ਼ਲਾਕਾਂ ਅਤੇ ਨੈਤਿਕਤਾ ਦਾ ਅਧਿਐਨ, ਇਸ ਤਰਾਂ, ਆਪਣੇ ਸਾਰਤੱਤ ਚ, ਕੁਝ ਨਹੀਂ ਸਗੋਂ ਉਤਪਾਦਨ ਸਬੰਧਾਂ ਦੀ ਇਸ ਜਟਿਲਤਾ ਦੀ ਇੱਕ ਜਾਂਚ ਹੈ।

ਇਸ ਸਮਾਜਿਕ ਸਪੈਕਟ੍ਰਮ ਦੇ ਕੈਨਵਸ ਤੇ ਸੈਕਸ ਸਬੰਧ ਇੱਕ ਬਹੁਤ ਵਿਸ਼ੇਸ਼ ਅਤੇ ਵਿਸ਼ਿਸ਼ਟ ਥਾਂ ਗ੍ਰਹਿਣ ਕਰਦੇ ਹਨ। ਅਤੇ ਇਹ ਹੋਰ ਕਾਰਨਾਂ ਸਣੇ, ਘੱਟੋ-ਘੱਟ ਦੋ ਪ੍ਰਮੁੱਖ ਕਾਰਨਾਂ ਕਰਕੇ:  ਪਹਿਲਾ, ਸੈਕਸ ਇਕ ਸਭ ਤੋਂ ਬੁਨਿਆਦੀ, ਅਸ਼ਿਸ਼ਟ ਅਤੇ ਜੈਵਿਕ ਸਹਿਜ ਪ੍ਰਵਿਰਤੀ ਹੈ ਅਤੇ ਦੂਜਾ, ਪਰ ਜੋ ਕਿ ਘੱਟ ਮਹੱਤਵਪੂਰਨ ਨਹੀਂ ਹੈ, ਸੈਕਸ ਸਬੰਧ ਮੌਜੂਦ ਸਮਾਜਿਕ ਸਬੰਧਾਂ ਦੀ ਲੜੀ ਦੁਆਰਾ ਘਿਰੇ ਹੋਏ, ਨਿਯੰਤਰਿਤ ਅਤੇ ਰੂਪ ਅਖਤਿਆਰ ਕਰਦੇ ਹਨ, ਜਿਨ੍ਹਾਂ ਦੇ ਸੰਮਿਲਨ ਵਿੱਚ, ਉਹ ਮੌਜੂਦ ਹੁੰਦੇ ਹਨ ਅਤੇ ਵਿਚਰਦੇ ਹਨ। ਕੋਈ ਅਨੂਠੀ ਗੱਲ ਨਹੀਂ ਹੈ ਕਿ ਮੂਲ ਇੱਛਾਵਾਂ ਰੂੜ੍ਹੀਵਾਦੀ ਅਤੇ ਵੇਲਾ ਵਿਹਾਏ ਹੋਏ ਜੜ੍ਹ ਜਮਾਂ ਚੁੱਕੇ ਸਮਾਜਿਕ ਸਬੰਧਾਂ ਦੁਆਰਾ ਵਿਕਰਿਤ, ਦੂਸ਼ਿਤ ਅਤੇ ਬਦਸੂਰਤ ਹੋ ਜਾਂਦੀਆਂ ਹਨ।

ਵਿਅਕਤੀ ਦੇ ਸਮਾਜਿਕ ਵਿਵਹਾਰ ਅਤੇ ਚਾਲ-ਚਲਨ ਨੂੰ ਅੰਤਿਮ ਤੌਰ ਤੇ ਉਸਦੀ ਸੁਭਾਵਿਕ ਇੱਛਾ ਵਿਚਕਾਰ ਇੱਕ ਪਰਿਵਰਤਿਤ ਅਤੇ ਲਗਾਤਾਰ ਪਰਸਪਰ ਪ੍ਰਭਾਅ ਦੁਆਰਾ ਰੇਖਾਂਕਿਤ ਕੀਤਾ ਅਤੇ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਸਮਾਜਿਕ ਹਾਲਤਾਂ ਜੋ ਇਸਨੂੰ ਆਪਣੀ ਮੁਕੰਮਲ ਹਕੂਮਤ ਵਿੱਚ ਫਿੱਟ ਕਰਨ ਲਈ ਇਸਨੂੰ ਕਵਚਬੱਧ ਕਰਦੀਆਂ ਹਨ ਅਤੇ ਰੂਪ ਦਿੰਦੀਆਂ ਹੈ, ਦੇ ਪਿੱਛੇ ਚਾਲਕ ਬਲ ਦੀ ਸਿਰਜਣਾ ਕਰਦਾ ਹੈ।

ਇਸ ਲਈ, ਪੀੜੀ ਦਰ ਪੀੜੀ ਦੌਰਾਨ ਸਮਾਨ ਬੁਨਿਆਦੀ ਸਹਿਜ ਪ੍ਰਵਰਤੀ ਦੀ ਹੋਂਦ ਦੇ ਬਾਵਜੂਦ, ਅਸੀਂ ਕੁਰਾਹੀਏ ਸੈਕਸ ਵਿਵਹਾਰ ਅਤੇ ਚੋਣਾਂ ਦੀ ਇੱਕ ਪੂਰੀ ਸੱਤਰੰਗੀ ਪੀਂਘ ਵੇਖਦੇ ਹਾਂ ਜੋ ਸਾਰੀਆਂ ਪਦਾਰਥਕ ਖਾਸੀਅਤਾਂ ਵਿੱਚ ਇੱਕ-ਦੂਜੇ ਤੋਂ ਵੱਖਰੀਆਂ ਹਨ ਅਤੇ ਇਸ ਖੇਤਰ ਵਿੱਚ ਵੱਖੋ-ਵੱਖਰੇ ਪੈਟਰਨਾਂ ਦੇ ਇੱਕ ਪੂਰੇ ਤੇਜ ਪ੍ਰਵਾਹ ਨਿਰਮਿਤ ਕਰਦੀਆਂ ਹਨ।

ਇਸ ਤੋਂ, ਅਜਾਦ ਚੋਣਦਾ ਭਰਮ ਪੈਦਾ ਹੁੰਦਾ ਹੈ। ਸਮਾਜ ਦੀ ਇਕਾਈ - ਸਮਾਜਿਕ ਵਿਅਕਤੀ ਲਈ ਸਮਾਜ ਦੁਆਰਾ ਹਾਸਿਲ ਹੋਣ ਵਾਲੀ ਸਰੋਤਾਂ ਦੀ ਸੀਮੀਤ ਵੰਡ, ਆਖਰਕਾਰ, ਅਜਾਦ ਮਨੁੱਖ ਦੀ ਅਜਾਦ ਚੋਣਵਜੋਂ ਵੇਖਣ ਲਈ ਇੱਕ ਭਰਮ ਸਿਰਜਿਤ ਕਰਦੀ ਹੈਜਮਾਤੀ ਸਮਾਜ ਹੇਠ, ਇੱਥੇ ਨਾ ਹੀ ਤਾਂ ਕਦੇ ਅਜਾਦ ਮਨੁੱਖ ਹੋ ਸਕਦਾ ਹੈ ਅਤੇ ਨਤੀਜੇ ਵਜੋਂ ਨਾ ਹੀ ਕੋਈ ਅਜਾਦ ਚੋਣ ਹੋ ਸਕਦੀ ਹੈ। ਸਾਰੀਆਂ ਹੀ ਚੋਣਾਂ ਸਦਾ ਹੀ ਗੁਲਾਮ ਵਿਅਕਤੀ ਦੀਆਂ ਚੋਣਾਂ ਹਨ- ਛਲਾਵੇ ਵਾਲੀਆਂ ਚੋਣਾਂ ਹਨ।

ਵਿਅਕਤੀ ਦਾ ਕਾਮੁਕ ਜੀਵਨ, ਕੁਦਰਤ ਅਤੇ ਸਮਾਜ ਵਿਚਾਲੇ, ਕੁਦਰਤੀ ਲੋੜਾਂ ਅਤੇ ਸਮਾਜਿਕ ਨਿਯਮਾਂ, ਮੂਲ ਇੱਛਾਵਾਂ ਅਤੇ ਇਖਲਾਕੀ ਬੇੜੀਆਂ ਵਿੱਚਕਾਰ, ਵਿਅਕਤੀ ਦੀ ਕੁਦਰਤੀ ਅਤੇ ਸਮਾਜਿਕ ਬਣਾਵਟ ਵਿਚਾਲੇ, ਅਲਗਾਵ ਅਤੇ ਸਮਾਜਿਕ ਹੋਂਦ ਵਿਚਾਲੇ ਇੱਕ ਦਵੰਦਵਾਦੀ ਸੰਘਰਸ਼ ਹੈ। ਇਹ ਸਮਾਜ ਜਿੰਨਾ ਰੂੜ੍ਹੀਵਾਦੀ ਅਤੇ ਪ੍ਰਤੀਕਿਰਿਆਵਾਦੀ ਹੋਵੇਗਾ, ਇਸ ਵਿਰੋਧਤਾਈ ਵਿੱਚ ਹੋਰ ਡੂੰਘਾ ਖੁੱਭ ਜਾਵੇਗਾ।

ਵਿਵਾਦ ਇਸਦਾ ਹੱਲ ਅਤੇ ਪੁਨਰਮਿਲਨ ਤਿੰਨ ਵਿਆਪਕ ਪ੍ਰਗਟਾਵਿਆਂ ਵਿੱਚ ਹਾਸਿਲ ਕਰਦਾ ਹੈ: ਪਹਿਲਾ, ਪਾਬੰਦੀਆਂ ਦੇ ਦਬਾਅ ਹੇਠ ਸੈਕਸ ਵਿਵਹਾਰ ਅਤੇ ਚੋਣਾਂ ਵਿੱਚ ਵਿਗਾੜਾਂ, ਭਟਕਾਵਾਂ ਅਤੇ ਬਿਮਾਰੀਆਂ ਦੇ ਪੈਦਾ ਹੋਣ ਜਰੀਏ। ਦੂਜਾ, ਸਾਰੀਆਂ ਰੋਕਾਂ ਅਤੇ ਨਿਯਮਾਂ ਦੀ ਉਲੰਘਣਾ ਕਰਨਾ, ਬੇਅਸਰ ਕਰ ਦੇਣਾ ਅਤੇ ਤੀਜਾ ਉਨ੍ਹਾਂ ਦੇ ਖਿਲਾਫ਼ ਖੁੱਲ੍ਹੇ ਵਿਦਰੋਹ ਜ਼ਰੀਏ। ਪਹਿਲੇ ਮਾਮਲੇ ਵਿੱਚ ਲੋਕ ਖੁਦ ਨੂੰ ਸਮਾਜਿਕ ਪ੍ਰਬੰਧ ਮੂਹਰੇ ਮਹਿਜ਼ ਇੱਕ ਸ਼ਿਕਾਰ ਵਜੋਂ, ਦੂਜੇ ਵਿੱਚ ਧੋਖੇਬਾਜ ਅਤੇ ਤੀਜੇ ਵਿੱਚ ਵਿਦਰੋਹੀ ਵਜੋਂ ਪੇਸ਼ ਕਰਦੇ ਹਨ।

ਹਾਲਾਂਕਿ ਮਨੁੱਖ ਮੂਹਰੇ ਚੁਣੌਤੀ, ਕੁਦਰਤੀ ਇੱਛਾ ਅਨੁਸਾਰ ਸਮਾਜਿਕ ਸਬੰਧਾਂ ਨੂੰ ਢਾਲਣ ਦੁਆਰਾ ਤਾਲਮੇਲ ਅਤੇ ਅਨੁਰੂਪਤਾ ਪੈਦਾ ਕਰਨਾ ਨਹੀਂ ਹੈ, ਸਗੋਂ ਪੁਰਾਣੇ ਦੂਸ਼ਿਤ ਵਿਵਹਾਰਾਂ, ਪੂਰਵਰਤੀ ਸਮਾਜਾਂ ਵਿੱਚ ਜਨਮੀਆਂ ਅਤੇ ਵਿਕਸਿਤ ਹੋਈਆਂ ਅਤੇ ਅਚੇਤ ਵਿੱਚ ਪੱਕੀਆਂ ਹੋਈਆਂ ਆਦਤਾਂ ਦੇ ਬੋਝ ਤੋਂ ਛੁਟਕਾਰਾ ਹਾਸਿਲ ਕਰਨਾ ਹੈ।

ਨਿਸ਼ਚਿਤ ਆਰਥਿਕ ਸਬੰਧਾਂ ਦੀ ਕਾਰਵਾਈ ਦੁਆਰਾ ਪੈਦਾ ਹੋਏ ਸਮਾਜਿਕ ਦਬਾਅ, ਅਣਗਿਣਤ ਸਮਾਜਿਕ ਅਲਗਾਵਾਂ ਦਾ ਮੁੱਢ ਬੰਨਦੇ ਹਨ, ਜੋ ਸੈਕਸ ਸਬੰਧਾਂ ਨਾਲ, ਹੋਰ ਸਮਾਜਿਕ ਸਬੰਧਾਂ ਵਾਂਗ ਅਨਿੱਖੜਵੇਂ ਰੂਪ ਨਾਲ ਜੁੜੇ ਹੋਏ ਹਨ।

ਇਹ ਅਲਗਾਵ- ਜਿਸ ਵਿੱਚ ਮਨੁੱਖ ਦੇ ਮਨੁੱਖ, ਮਨੁੱਖ ਦੇ ਸਮਾਜ ਤੋਂ ਅਤੇ ਮਨੁੱਖ ਅਤੇ ਸਮਾਜ ਦੋਵਾਂ ਦੇ ਕੁਦਰਤ ਤੋਂ ਅਲਗਾਵ ਸ਼ਾਮਿਲ ਹਨ, ਸਰਮਾਏਦਾਰੀ ਤਹਿਤ ਆਪਣੇ ਸ਼ਿਖਰ ਤੱਕ ਪਹੁੰਚਦੇ ਹਨ। ਜਿਸਦੇ ਨਤੀਜੇ ਵਜੋਂ ਸਮਾਜਿਕ ਵਿਵਹਾਰਾਂ ਸਣੇ, ਸਮਾਜਿਕ ਸਬੰਧਾਂ ਵਿੱਚ ਅਭੂਤਪੂਰਵ ਵਿਗਾੜ, ਬਿਮਾਰੀਆਂ ਅਤੇ ਭਟਕਾਅ ਪੈਦਾ ਹੁੰਦੇ ਹਨ।

ਮਜ਼ਦੂਰਾਂ ਅਤੇ ਫੌਜੀਆਂ ਦੀ ਬਹੁਗਿਣਤੀ ਜਿੰਨ੍ਹਾਂ ਨੂੰ ਮਾਣ-ਸਨਮਾਨ ਵਾਲੇ ਭਵਿੱਖ ਜਾਂ ਵਧੀਆ ਰੁਜ਼ਗਾਰ ਦਾ ਉਦੇਸ਼ ਰੱਖਣ ਕਰਕੇ, ਉਨ੍ਹਾਂ ਦੇ ਜੀਵਨ ਦੀ ਚੜ੍ਹਦੀ ਜਵਾਨੀ ਅਤੇ ਉਨ੍ਹਾਂ ਦੇ ਵਿਆਹ ਤੋਂ ਫੌਰੀ ਬਾਅਦ ਵੀ ਬਿਨਾਂ ਕਿਸੇ ਛੋਟ ਤੋਂ ਦੁਰੇਡੀਆਂ ਥਾਵਾਂ ਤੇ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਜਿੱਥੇ ਉਨ੍ਹਾਂ ਤੇ ਜ਼ਬਰੀ ਬ੍ਰਹਮਚਰਜ ਥੋਪ ਦਿੱਤਾ ਜਾਂਦਾ ਹੈ। ਹਰ ਬੀਤੇ ਦਿਨ ਨਾਲ, ਉਨ੍ਹਾਂ ਦੇ ਅੱਤਿਆਚਾਰੀ ਜੀਵਨ ਦੀਆਂ ਹਾਲਤਾਂ ਉਨ੍ਹਾਂ ਨੂੰ ਵਿਆਹ ਸੰਸਥਾ ਤੋਂ ਪਰ੍ਹੇ ਵਿਕਲਪ ਹਾਸਿਲ ਕਰਨ ਲਈ ਮਜ਼ਬੂਰ ਕਰਦੀਆਂ ਹਨ। ਇਸਦਾ ਨਤੀਜਾ ਨਾ ਸਿਰਫ਼ ਵਿਆਹ ਬਾਹਰੇ ਸਬੰਧਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜੋ ਕਿ ਬੁਰਜੁਆ ਸਮਾਜਾਂ ਵਿੱਚ ਆਮ ਹੈ, ਪਰ ਇਸ ਤੋਂ ਵੀ ਅਗਾਂਹ ਲੰਘ ਗਿਆ ਹੈ। ਇੱਕ ਛੋਟੇ ਮਕਾਨ ਜਾਂ ਇੱਕ ਬੈਰਕ ਵਿੱਚ ਉਸਦੇ ਸਮਾਨ ਲਿੰਗ ਵਾਲੇ ਸਹਿਕਰਮੀ ਨਾਲ ਰਹਿਣਾ ਅਤੇ ਸਿਰਫ਼ ਆਪਣੇ ਜੀਵਨ ਸਾਥੀ ਤੋਂ ਹੀ ਨਹੀਂ ਸਗੋਂ ਕਿਸੇ ਵੀ ਵਿਰੋਧੀ ਲਿੰਗ ਵਾਲੇ ਤੋਂ ਆਮ ਤੌਰ ਤੇ ਦੂਰ ਰਹਿੰਦਿਆਂ, ਇੱਕ ਮਜ਼ਦੂਰ ਜਾਂ ਫੌਜੀ ਲਈ ਦੋ ਹੀ ਵਿਕਲਪ ਬਚਦੇ ਹਨ- ਜਾਂ ਤਾਂ ਉਹ ਵੇਸ਼ਵਾ ਕੋਲ ਜਾਵੇ ਜਾਂ ਸਮਾਨ ਲਿੰਗ ਵਾਲੇ ਸਾਥੀ ਨਾਲ ਹੀ ਸੈਕਸ ਕਰੇ। ਵੇਸ਼ਵਾਗਮਨੀ ਵੀ, ਹਾਲਾਂਕਿ ਉਸ ਪੁਰਸ਼ ਲਈ ਹੀ ਵਿਕਲਪ ਹੈ ਜਿਸ ਕੋਲ ਖਰਚਣ ਲਈ ਕੁਝ ਪੈਸੇ ਹਨ। ਜੀਵਨ ਦੀਆਂ ਇਹਨਾਂ ਤੈਅ-ਸ਼ੁਦਾ ਹਾਲਤਾਂ ਤਹਿਤ, ਸੈਕਸ ਦੀ ਚੋਣ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਮਨਚਾਹੀ ਸੈਕਸੂਅਲ ਪਰਸਪਰ ਕਿਰਿਆ ਤੋਂ ਬਿਨਾ ਕਿਸੇ ਹੋਰ ਵਿੱਚ ਸ਼ਾਮਿਲ ਹੋਣ ਲਈ ਮਜ਼ਬੂਰ ਕਰਦੀਆਂ ਹਨ।

ਉਦਾਹਰਨ ਵਜੋਂ, ਭਾਰਤ ਦੀ ਮੁੱਖ ਪੇਂਡੂ ਭੂਮੀ ਦੇ ਰੂੜ੍ਹੀਵਾਦੀ ਜੀਵਨ ਤੋਂ ਇੱਕ ਉਦਾਹਰਨ ਲਓ। ਇੱਥੇ, ਇੱਥੋਂ ਤੱਕ ਕਿ ਵਿਪਰਿਤ ਲਿੰਗਾਂ ਵਿੱਚਕਾਰ ਗੱਲਬਾਤ ਤੇ ਵੀ ਸਮਾਜਿਕ ਰੋਕ ਹੈ ਅਤੇ ਇਸਨੂੰ ਨਾ ਸਿਰਫ਼ ਮਾੜਾ ਸਮਝਿਆ ਜਾਂਦਾ ਹੈ ਸਗੋਂ ਬਲਪੂਰਵਕ ਦਬਾਇਆ ਜਾਂਦਾ ਹੈ। ਇਸ ਨਾਲ ਭਾਰੀ ਦਬਾਅ ਅਤੇ ਅਲਗਾਵ ਪੈਦਾ ਹੁੰਦਾ ਹੈ ਜਿਸ ਕਰਕੇ ਜੋ ਅਸਲ ਵਿੱਚ ਇੱਕ ਕੁਦਰਤੀ ਰੁਝਾਨ ਸੀ, ਬਾਰੇ ਰੁਕਾਵਟ ਅਤੇ ਵਿਗਾੜ ਪੈਦਾ ਹੁੰਦੇ ਹਨ।

ਇਹਨਾਂ ਰੂੜ੍ਹੀਵਾਦੀ ਅਤੇ ਪਿਛਾਖੜੀ ਸਮਾਜਾਂ ਵਿੱਚ, ਜੋ ਅਣਗਿਣਤ ਦਮਘੋਟੂ ਰੋਕਾਂ ਨਾਲ ਆਪਣੇ ਗਲ ਤੱਕ ਭਰੇ ਹੋਏ ਹਨ, ਵਿੱਚ ਆਧੁਨਿਕ ਸੱਭਿਅਤਾ ਦੇ ਦੂਜੇ ਸਿਖਰ ਤੇ, ਪੋਰਨ ਇੰਡਸਟਰੀ, ਵੇਸ਼ਵਾਵਾਂ ਦੀ ਮੰਡੀ, ਵਿਆਹ ਬਾਹਰੇ ਰਿਸ਼ਤੇ ਆਦਿ ਮੌਜੂਦ ਹਨ।

ਨਸਲਾਂ ਦੀ ਜੈਵਿਕ ਉੱਤਪਤੀ ਵਿੱਚ ਬਹੁਤ ਉੱਨਤੀ ਹੋਈ ਹੈ ਅਤੇ ਇਹ ਲਿੰਗਾਂ ਦੇ ਹੋਰ ਵੱਧ ਵਖਰੇਵੇਂ ਵੱਲ ਹੋਈ ਹੈ। ਅਰਬਾਂ ਸਾਲਾਂ ਦੌਰਾਨ ਅਮੀਬਾ ਵਿੱਚ ਸੈਲੂਲਰ ਜੀਵਨ ਦੇ ਭਰੂਣ ਰੂਪ ਤੋਂ ਮਨੁੱਖ ਤੱਕ, ਇੱਥੇ ਇੱਕ ਜੈਵਿਕ ਉੱਤਪਤੀ ਦੀ ਪ੍ਰਗਤੀ ਦਾ ਇੱਕ ਉੱਪਰ ਵੱਲ ਨੂੰ ਚੜ੍ਹਨ ਵਾਲੀ ਰੇਖਾ ਦਿਖਦੀ ਹੈ ਜੋ ਪੁਰਸ਼ ਅਤੇ ਇਸਤਰੀ ਦੇ ਹੋਰ ਵੱਧ ਲਿੰਗਕ ਵਿਕਾਸ ਵਿੱਚ ਵਖਰੇਵੇਂ ਵੱਲ ਸੇਧਿਤ ਹੈਭਾਵੇਂ ਇਸਨੂੰ ਕਰੋਮੋਸੋਮ ਦੇ ਵੱਖ-ਵੱਖ ਸੁਮੇਲਾਂ ਨਾਲ ਨਿਰਧਾਰਿਤ ਕੀਤਾ ਗਿਆ ਸੀ, ਇਸਦੀ ਪ੍ਰਗਤੀ ਨਾਲ ਸੈਕਸ ਵਖਰੇਵੇਂ ਦਾ ਇਹ ਪ੍ਰਗਟਾਵਾ ਹੋਰ ਪੱਕਾ ਹੁੰਦਾ ਗਿਆ, ਜਿਸਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਜੈਵਿਕ ਬਣਾਵਟ ਵਿੱਚ ਪੁਰਸ਼ ਹੋਰ ਵੱਧ ਪੱਠੇਦਾਰ ਹੋ ਗਿਆ ਅਤੇ ਇਸਤਰੀ ਹੋਰ ਵੱਧ ਜਨਾਨਾ ਹੋ ਗਈ ਹੈ।

ਵਿਰੋਧੀ ਲਿੰਗ ਵੱਲ ਖਿੱਚ ਜੋ ਇਸ ਜੈਵਿਕ ਪ੍ਰਗਤੀ ਨਾਲ ਤਾਲਮੇਲ ਵਿੱਚ ਹੈ, ਇਸ ਲਈ ਪ੍ਰਗਤੀਸ਼ੀਲ ਹੈ, ਜਦੋਂ ਕਿ ਸਮਾਨ ਲਿੰਗ ਨਾਲ ਸਬੰਧ ਜੋ ਸੈਲੂਲਰ ਉੱਤਪਤੀ ਦੇ ਮੁੱਢ, ਅਮੀਬਾ ਅਤੇ ਹਾਈਡ੍ਰਾ ਦੇ ਯੁੱਗ, ਜਦੋਂ ਕੁਦਰਤ ਵਿੱਚ ਸੈਕਸ ਵਖਰੇਵਾਂ ਨਹੀਂ ਸੀ, ਦੇ ਯੁੱਗ ਵੱਲ ਵਾਪਸੀ ਨਾਲ ਸਬੰਧ ਰੱਖਦੀ ਹੈ, ਇਸ ਲਈ ਪਿਛਾਖੜੀ ਹੈ। ਇਹ ਉਸ ਤਰ੍ਹਾਂ ਹੀ ਪਿਛਾਖੜੀ ਹੈ ਜਿਵੇਂ ਵੱਖਰੀ ਨਸਲ ਨਾਲ ਸੈਕਸ ਸਬੰਧ ਬਣਾਉਣਾ, ਪਸ਼ੂਆਂ ਨਾਲ ਸੈਕਸ ਸਬੰਧ ਬਣਾਉਣਾ ਪਿਛਾਖੜੀ ਹੈ ਅਤੇ ਇਹ ਵੱਖ-ਵੱਖ ਜਾਤੀਆਂ ਦੇ ਜੀਵਿਤ ਜੀਵਾਂ ਦੇ ਹੌਲੀ-ਹੌਲੀ ਵਖਰੇਵੇਂ ਮਗਰੋਂ ਅਤੀਤ ਵਿੱਚ ਲੋਪ ਹੋ ਗਿਆ ਸੀ।

ਹਾਕਮ ਬੁਰਜੁਆਜੀ, ਇਸਤੋਂ ਇਨਕਾਰ ਕਰਦੀ ਹੈ ਇਸ ਅਧੀਨ ਸਮਾਜ ਬਿਮਾਰੀ ਦੇ ਆਖਰੀ ਪੜਾਅ ਨਾਲ ਗ੍ਰਸਤ ਹੈ। ਇਹ ਦਾਅਵਾ ਕਰਨ ਲਈ ਕਿ ਕੰਡੇ, ਕੰਡੇ ਨਹੀਂ ਹਨ, ਫੁੱਲ ਹਨ, ਕੰਡਿਆਂ ਨੂੰ ਫੁੱਲਾਂ ਨਾਲ ਢੱਕਦਾ ਹੈ। ਇਹ ਦਾਅਵਾ ਕਰਦਾ ਹੈ ਕਿ ਪੋਰਨ ਦੇਖਣਾ ਅਤੇ ਵੇਸ਼ਵਾਵਾਂ ਕੋਲ ਜਾਣਾ, ਸਮਲਿੰਗੀ ਸਬੰਧ ਜਾਂ ਪਸ਼ੂਆਂ ਨਾਲ ਸਬੰਧ, ਇੱਕ ਭਟਕਣ, ਵਿਗਾੜ ਜਾਂ ਬਿਮਾਰੀ ਨਹੀਂ ਹੈ, ਪਰ ਸਧਾਰਨ ਅਤੇ ਅਜਾਦ ਵਿਅਕਤੀ ਦੀ ਅਜਾਦ ਚੋਣ ਹੈ। ਇਸ ਵਿੱਚ, ਇਹ ਦਾਅਵਾ ਕਰਦਾ ਹੈ ਕਿ ਬੁਰਜੁਆ ਸਮਾਜ ਅਜਾਦ ਚੋਣ ਕਰਨ ਵਾਲੇ ਅਜਾਦ ਵਿਅਕਤੀਆਂ ਦਾ ਸਮਾਜ ਹੈ। ਕੀ ਇੱਥੇ ਇਸਤੋਂ ਵੱਡਾ ਝੂਠ ਹੋ ਸਕਦਾ ਹੈ?

ਵਿਅਕਤੀ ਬੁਰਜੁਆ ਸਮਾਜ ਵਿੱਚ ਅਜਾਦ ਨਹੀਂ ਹੈ, ਸਗੋਂ ਹਰ ਥਾਂ ਤੇ ਬੇੜੀਆਂ ਨਾਲ ਜਕੜਿਆ ਹੋਇਆ ਹੈ। ਉਹ ਸਰਮਾਏਦਾਰੀ ਦੇ ਬੇਰਹਿਮ ਕੁਹਾੜੇ ਹੇਠ ਪੀੜਤ ਹੈ। ਉਸਦੀਆਂ ਪਸੰਦਾਂ ਅਸਲੀਅਤ ਵਿੱਚ ਸਮਾਜ ਦੇ ਫ਼ੁਰਮਾਨ ਹਨ ਜੋ ਉਸਦੇ ਮੋਢਿਆਂ ਤੇ ਪਏ ਜੂਲੇ ਤੋਂ ਘੱਟ ਨਹੀਂ ਹਨ। ਉਹ ਸਿਰਫ਼ ਪੂੰਜੀਵਾਦੀ ਸਮਾਜ ਦੀਆਂ ਅਮਾਨਵੀ ਹਾਲਤਾਂ ਦਾ ਇੱਕ ਪੀੜਤ ਹੀ ਨਹੀਂ ਹੈ ਸਗੋਂ ਇਸਦੇ ਡੂੰਘਾਈ ਤੱਕ ਅਨੈਤਿਕ ਸਮਾਜ ਦੇ ਫਰਜੀ ਨੈਤਿਕ ਦਾਅਵੇ ਕਰਨ ਦੇ, ਇਸਦੇ ਦੋਗਲੇਪਣ ਤੋਂ ਹੋਰ ਵੱਧ ਪੀੜੀਤ ਹੈ।

ਪਹਿਲੇ ਦੌਰ ਵਿੱਚ, ਬੁਰਜੁਆ ਸਮਾਜ ਨੇ ਆਪਣੀ ਬਿਮਾਰੀ ਨੂੰ ਵਰਜਿਆ ਜਾਣ ਵਾਲਾ ਮੰਨਿਆ। ਲੰਮੇਂ ਸਮੇਂ ਵਿੱਚ, ਇਸਨੇ ਪਤਨ ਨੂੰ ਕਾਬੂ ਕਰਨ ਲਈ ਲੋਹੇ ਦੇ ਹੱਥਾਂ ਦੇ ਤਰੀਕਿਆਂ ਜਿਵੇਂ ਪੁਲਿਸ ਸਟੇਟ ਦੇ ਤਰੀਕਿਆਂ ਜ਼ਰੀਏ, ਸਮਾਜਿਕ ਜ਼ਬਰ ਜਰੀਏ, ਕੋਸ਼ਿਸ਼ ਕੀਤੀ। ਸਤਾਲਿਨਵਾਦੀਆਂ ਦੀ ਸੱਤਾ ਵਾਲੇ ਸਮਾਜਾਂ ਸਣੇ, ਪਤਨ ਜਾਂ ਖੜ੍ਹੋਤ ਮਾਰੇ ਸਾਰੇ ਸਮਾਜ, ਉਨ੍ਹਾਂ ਦੀ ਸੱਤਾ ਅਤੇ ਸਮਾਜ ਦੇ ਵਿਆਪਕ ਪਤਨ ਵਿੱਚ ਝਾਕਣ ਦੀ ਬਜਾਏ, ਰਾਜਕੀ ਦਹਿਸ਼ਤ ਜ਼ਰੀਏ ਸੈਕਸ ਭਟਕਾਅ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਸਨੇ ਹੋਮੋਫੋਬੀਆ ਯਾਣਿ ਪੀੜੀਤ ਲੋਕਾਂ ਨੂੰ ਰਾਜਕੀ ਅਤੇ ਕਾਨੂੰਨ ਦੇ ਨਾਲ ਨਾਲ ਸਮਾਜਿਕ ਜ਼ਬਰ ਨਾਲ ਵੀ ਪੀੜੀਤ ਕਰਨ, ਨੂੰ ਜਨਮ ਦਿੱਤਾਗੈਂਗਰੀਨ ਨੂੰ ਕਾਬੂ ਕਰਨ ਵਿੱਚ ਲਾਚਾਰ ਅਤੇ ਇਸਦੇ ਖ਼ੂਨ ਨੂੰ ਸ਼ੁੱਧ ਕਰਨ ਦੀ ਉਮੀਦ ਵਿੱਚ, ਬੁਰਜੁਆਜੀ ਨੇ ਵਿਕਟੋਰੀਆਈ ਕਦਰਾਂ-ਕੀਮਤਾਂ ਨਾਲ ਇਸਦੇ ਸਮਾਜ ਨੂੰ ਵੈਕਸਿਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਸਦਾ ਖ਼ੂਨ ਹੋਰ ਜ਼ਹਿਰੀਲਾ ਹੀ ਹੁੰਦਾ ਗਿਆ। ਵੈਕਸੀਨ ਇੱਥੋਂ ਤੱਕ ਕਿ ਗੈਂਗਰੀਨ ਦੇ ਕੀਟਾਣੂਆਂ ਤੋਂ ਵੀ ਵੱਧ ਜ਼ਹਿਰੀਲਾ ਸੀ।

ਰਾਜਸੱਤਾ ਦੀ ਦਹਿਸ਼ਤ ਅਤੇ ਹੋਮੋਫੋਬੀਆ ਦੀ ਬੁਰਕੀ ਨਿਗਲ ਜਾਣ ਦੇ ਬਾਵਜੂਦ, ਪਤਨ ਦਾ ਕੀਟਾਣੂ ਹੋਰ ਵਾਈਰਲ ਹੁੰਦਾ ਗਿਆ, ਬੁਰਜੁਆਜੀ ਦੇ ਹਿੱਸਿਆਂ ਨੇ ਖੁਦ ਇਸਨੂੰ ਬਿਮਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ। ਡਰੱਗਜ਼, ਪੋਰਨ, ਵੇਸ਼ਵਾਬਿਰਤੀ ਦਾ ਆਦਿ ਹੋਣਾ, ਸਮਲਿੰਗਿਕਤਾ, ਪਸ਼ੂਆਂ ਨਾਲ ਸੈਕਸ ਵਿੱਚ ਅਤੇ ਵਿਵਹਾਰਕ ਤੌਰ ਤੇ ਹਰ ਉਹ ਚੀਜ਼ ਜਿਸਨੂੰ ਇਸਨੇ ਖੁਦ ਪੂਰਵਵਰਤੀ ਦੌਰ ਵਿੱਚ ਬਿਮਾਰੀ ਵਜੋਂ ਇੰਗਤ ਕੀਤਾ ਸੀ ਅਤੇ ਬਲ ਨਾਲ ਦਬਾਇਆ ਸੀ, ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਬਿਮਾਰੀਆਂ ਨਹੀਂ ਹਨ, ਸਗੋਂ ਅਜਾਦ ਵਿਅਕਤੀ ਦੀ ਅਜਾਦ ਚੋਣ ਹੈ, ਕਿ ਇਹ ਅਖੀਰਲੀ ਸਟੇਜ ਵਿੱਚ ਬਿਮਾਰ ਸਮਾਜ ਲੱਛਣਾਂ ਦੇ ਰੂਪ ਵਿੱਚ ਵਿਗਾੜ, ਭਟਕਾਅ ਅਤੇ ਬਿਮਾਰੀਆਂ ਨਹੀਂ ਹਨ, ਸਗੋਂ ਕੁਦਰਤੀ ਹਨ।

ਕਹਿਣ ਦੀ ਲੋੜ ਨਹੀਂ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਹ ਵਿਗਾੜ ਪੂੰਜੀਵਾਦ ਲਈ ਵਿਸ਼ਿਸ਼ਟ ਨਹੀਂ ਹਨ। ਇਹ ਇੱਥੋਂ ਤੱਕ ਕਿ ਸਰਮਾਏਦਾਰੀ ਦੇ ਜੰਮਣ ਤੋਂ ਪਹਿਲਾਂ ਵੀ ਮੌਜੂਦ ਸਨ- ਸਭ ਤੋਂ ਪਹਿਲਾਂ ਅਲਗਾਵਾਂ ਦੇ ਉਤਪਾਦਾਂ ਵਜੋਂ ਜੋ ਇਹਨਾਂ ਸਮਾਜਾਂ ਦੇ ਪਤਨ ਦੇ ਨਤੀਜੇ ਵਜੋਂ ਪੈਦਾ ਹੋਏ; ਅਤੇ ਦੂਜਾ, ਉਨ੍ਹਾਂ ਦੇ ਅਤੀਤ ਦੇ ਬੋਝ ਵਜੋਂ, ਪੂਰਬਲੇ ਸਮਾਜਾਂ ਤੋਂ ਵਿਰਾਸਤ ਜੋ ਉਨ੍ਹਾਂ ਲਈ ਪਹਿਲਾਂ ਮੌਜੂਦ ਸੀ।

ਜ਼ਾਹਿਰਾ ਤੌਰ ਤੇ, ਵਿਅਕਤੀਆਂ ਦਾ ਭਟਕਾਅ ਗ੍ਰਸਤ ਵਿਵਹਾਰ, ਉਨ੍ਹਾਂ ਦੁਆਲੇ ਬਿਮਾਰ ਸਮਾਜਿਕ ਪ੍ਰਣਾਲੀਆਂ ਦੁਆਰਾ ਸਿਰਜਿਤ ਠੋਸ ਵਸਤੂਗਤ ਹਾਲਤਾਂ ਦਾ ਉਤਪਾਦ ਹੈ ਅਤੇ ਜਿਸ ਵਿੱਚ ਵਿਅਕਤੀਗਤ ਤੌਰ ਤੇ ਉਹ ਮੁਸ਼ਕਲ ਨਾਲ ਹੀ ਕੋਈ ਕਾਬੂ ਰੱਖ ਪਾਉਂਦੇ ਹਨ, ਸਮਾਜਵਾਦੀ ਨਾ ਸਿਰਫ਼ ਇਸ ਬਿਮਾਰੀ ਜੋ ਸਾਰੇ ਵਿਗਾੜਾਂ ਅਤੇ ਬੇਤਰਤੀਬ ਮਨੁੱਖੀ ਵਿਕਾਰਾਂ ਲਈ ਜ਼ਰਖੇਜ਼ ਭੂਮੀ ਬਣੀ ਹੋਈ ਹੈ, ਦੀ ਸ਼ਨਾਖ਼ਤ ਕਰਨ ਲਈ, ਸਗੋਂ ਉਨ੍ਹਾਂ ਦਾ ਮੁੱਢ, ਅੰਦਰੂਨੀ ਤੱਤ ਅਤੇ ਪ੍ਰਭਾਵਾਂ ਦੀ ਸੂਝ-ਬੂਝ ਨਾਲ ਜਾਂਚ ਕਰਨ ਲਈ ਆਪਣੇ ਫ਼ਰਜ ਲਈ ਪ੍ਰਣਾਏ ਹੋਏ ਹਨ।

ਰਾਜ ਸੱਤਾ ਅਤੇ ਸਮਾਜ ਦੁਆਰਾ ਪੀੜੀਤਾਂ ਤੇ ਕਿਸੇ ਤਰ੍ਹਾਂ ਦੇ ਦੋਸ਼ ਲਾਉਣ ਜਾਂ ਮੁੱਕਦਮਾ ਚਲਾਉਣ ਦਾ ਵਿਰੋਧ ਕਰਦੇ ਹੋਏ, ਸਮਾਜਵਾਦੀਆਂ ਨੂੰ ਉਨ੍ਹਾਂ ਵਸਤੂਗਤ ਹਾਲਤਾਂ ਦੇ ਖਾਤਮੇ ਲਈ ਜ਼ਰੂਰ ਲੜਨਾ ਚਾਹੀਦਾ ਹੈ ਜੋ ਇਹਨਾਂ ਭਟਕਾਵਾਂ ਅਤੇ ਬਿਮਾਰੀਆਂ ਵਜੋਂ ਆਪਣੇ ਪ੍ਰਤੀਬਿੰਬ ਨੂੰ ਹਾਸਿਲ ਕਰਦੀਆਂ ਹਨ। ਨਿੱਜੀ ਮਾਮਲਿਆਂ ਅਤੇ ਵਿਅਕਤੀਆਂ ਦੁਆਰਾ ਕੀਤੀਆਂ ਗਈਆਂ ਚੋਣਾਂ ਵਿੱਚ ਰਾਜ ਅਤੇ ਸਮਾਜ ਦੇ ਕਿਸੇ ਵੀ ਜਾਂ ਸਾਰੇ ਦਖਲਾਂ ਦਾ ਵਿਰੋਧ ਕਰਦੇ ਹੋਏ, ਅਸੀਂ ਸਮਾਜਵਾਦੀ, ਇਹਨਾਂ ਚੋਣਾਂ ਅਤੇ ਵਿਵਹਾਰਾਂ ਤੇ ਲੋਕਾਂ ਵਿੱਚ ਚਰਚਾ ਕਰਦੇ ਹੋਏ, ਅਸੀਂ ਭਟਕਾਅ ਗ੍ਰਸਤ ਵਿਵਹਾਰ ਨੂੰ ਇੱਕ ਬਿਮਾਰ ਸਮਾਜ ਦੇ ਪ੍ਰਤੀਬਿੰਬਨ, ਇੱਕ ਬਿਮਾਰੀ ਦੇ ਲੱਛਣਾਂ ਜਿਨ੍ਹਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ, ਵਜੋਂ ਪਛਾਨਣ ਦੇ ਸਾਰੇ ਹੱਕ ਰੱਖਦੇ ਹਾਂ।

ਉਦਾਰਵਾਦੀ ਆਪਣੀਆਂ ਅਪੁਸ਼ਟ ਦਲੀਲਾਂ ਦੀ ਹਿਮਾਇਤ ਕਰਦੇ ਹੋਏ- ਕਿ ਭਟਕਾਅ ਗ੍ਰਸਤ ਵਿਵਹਾਰ ਮਨੁੱਖ ਦੀ ਜੈਵਿਕ ਸੰਰਚਨਾ ਦੇ ਨਾਲ ਸਬੰਧਿਤ ਹੈ ਅਤੇ ਸਮਾਜਿਕ ਜਥੇਬੰਦੀ ਅਤੇ ਇਸ ਦੁਆਰਾ ਪੈਦਾ ਕੀਤੇ ਗਏ ਅਲਗਾਵ ਨਾਲ ਸਬੰਧਿਤ ਨਹੀਂ ਹੈ- ਉਹ ਜੈਵਿਕ ਵਿਗਾੜਾਂ ਅਤੇ ਅਪਾਹਜਤਾ ਨਾਲ ਗ੍ਰਸਤ ਲੋਕਾਂ ਦੇ ਵੱਖੋ-ਵੱਖਰੇ ਸਮੂਹਾਂ ਵੱਲ ਇਸ਼ਾਰਾ ਕਰਦਾ ਹੈ। ਇਹ ਦਲੀਲ, ਇਸਦੇ ਉਲਟ ਉਨ੍ਹਾਂ ਦੇ ਖਿਲਾਫ਼ ਜਾਂਦੀ ਹੈ। ਅਜਿਹੇ ਸਮੂਹਾਂ ਦੁਆਰਾ ਕੀਤੀ ਗਈ ਚੋਣ, ਕਿਸੇ ਵੀ ਕੋਣ ਤੋਂ ਉਨ੍ਹਾਂ ਦੀ ਅਜਾਦ ਚੋਣ ਨਹੀਂ ਹੈ, ਪਰ ਉਨ੍ਹਾਂ ਤੇ ਇਹ ਜੈਵਿਕ ਵਿਗਾੜ ਕੁਦਰਤੀ ਹਾਲਤਾਂ ਦੁਆਰਾ ਥੋਪੇ ਗਏ ਹਨ। ਸਾਡਾ ਕੰਮ- ਜੇਕਰ ਅੱਜ ਨਹੀਂ ਤਾਂ ਘੱਟੋ-ਘੱਟ ਭਵਿੱਖ ਵਿੱਚ ਅਣੂਵੰਸ਼ਿਕ ਜਾਂ ਦੂਜੇ ਉਪਚਾਰਾਂ ਦੁਆਰਾ ਇਹਨਾਂ ਸਰੀਰਕ ਵਿਗਾੜਾਂ ਨੂੰ ਖਤਮ ਕਰਨਾ ਹੈ- ਪਰ ਕਿਸੇ ਵੀ ਹਾਲਤ ਵਿੱਚ, ਕਿੰਨਾ ਕੁ ਵੀ, ਵਿਗਾੜਾਂ ਨੂੰ ਜਾਇਜ ਠਹਿਰਾਉਣਾ ਜਾਂ ਆਦਰਸ਼ੀਕਰਨ ਕਰਨਾ ਨਹੀਂ ਹੈ।

ਇਸ ਬਾਰੇ ਸੁਨਿਸ਼ਿਚਤ ਹੋਣਾ ਚਾਹੀਦਾ ਹੈ ਕਿ, ਅਸੀਂ ਸਮਲਿੰਗਤਾ ਦਾ ਜਾਂ ਸੈਕਸ ਸਬੰਧਾਂ ਦੇ ਕਿਸੇ ਹੋਰ ਵਿਗੜੇ ਹੋਏ ਰੂਪ ਦਾ ਵਿਰੋਧ ਨਹੀਂ ਕਰ ਰਹੇ ਹਾਂ। ਇਸਦੇ ਉਲਟ, ਸੈਕਸ ਸਣੇ, ਵਿਅਕਤੀਆਂ ਦੇ ਨਿੱਜੀ ਮਾਮਲਿਆਂ ਵਿੱਚ, ਜੋ ਕੁਝ ਵੀ ਉਹ ਖੁਦ ਲਈ ਚੁਣਦੇ ਹਨ ਲਈ ਉਨ੍ਹਾਂ ਦੇ ਹੱਕ ਦੀ ਰੱਖਿਆ ਕਰਦੇ ਹਾਂ। ਅਸੀਂ ਵਿਅਕਤੀ ਦੇ ਜੀਵਨ ਵਿੱਚ ਰਾਜ ਸੱਤਾ ਜਾਂ ਸਮਾਜ ਦੁਆਰਾ ਦਖਲ, ਦਬਾਅ ਜਾਂ ਜ਼ਬਰ ਦੇ ਖਿਲਾਫ਼ ਖੜੇ ਹਾਂ। ਅਸੀਂ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿੱਚ ਪੁਰਸ਼ਾਂ ਅਤੇ ਇਸਤਰੀਆਂ ਦੀ ਪੂਰਨ ਆਜਾਦੀ ਦੀ ਵਕਾਲਤ ਕਰਦੇ ਹਾਂ। ਅਸੀਂ ਜਿਸਦਾ ਵਿਰੋਧ ਕਰਦੇ ਹਾਂ ਉਹ ਹੈ ਸਰਮਾਏਦਾਰੀ ਅਤੇ ਇਸ ਦੁਆਰਾ ਪੈਦਾ ਕੀਤੀਆਂ ਗਈਆਂ ਹਾਲਤਾਂ ਜੋ ਵਿਗਾੜਾਂ ਨੂੰ ਜਨਮ ਦਿੰਦੀਆਂ ਹਨ। ਅਸੀਂ ਉਨ੍ਹਾਂ ਦਾ ਵਿਰੋਧ ਕਰ ਰਹੇ ਹਾਂ, ਜੋ ਸਮਾਜ ਦਾ ਇਲਾਜ ਕਰਨ ਦੀ ਬਜਾਏ, ਇਸਦੀ ਬਿਮਾਰੀ ਨੂੰ ਜਾਇਜ ਠਹਿਰਾ ਰਹੇ ਹਨ, ਜੋ ਸਾਨੂੰ ਕਹਿ ਰਹੇ ਹਨ ਕਿ ਇੱਥੇ ਕਿਤੇ ਵੀ ਕੋਈ ਪਤਨ ਨਹੀਂ ਹੈ, ਕਿ ਅਜਾਦ ਚੋਣਾਂ ਵਾਲੇ ਅਜਾਦ ਸਮਾਜ ਵਿੱਚ ਅਜਾਦ ਵਿਅਕਤੀ ਰਹਿੰਦੇ ਹਨ।

ਇੱਥੋਂ ਤੱਕ ਕਿ ਸਾਡੇ ਵਿਰੋਧੀ ਵਿਸ਼ੇ ਤੇ ਸਾਡੇ ਪੈਂਤੜੇ ਅਤੇ ਪੁਜੀਸ਼ਨਾਂ ਨੂੰ ਤੋੜਨ-ਮਰੋੜਨ ਤੋਂ ਬਿਨਾਂ ਸਾਡੇ ਤੇ ਹਮਲਾ ਨਹੀਂ ਕਰ ਸਕਦੇ। ਖੁਦ ਨੂੰ ਅਤੇ ਆਪਣੇ ਸ਼ਰਧਾਵਾਨ ਚੇਲਿਆਂ ਨੂੰ ਧੋਖਾ ਦੇਣ ਲਈ, ਉਹ ਸਤਾਲਿਨ ਵਰਗੇ ਹੋਮੋਫੋਬਜ਼ਨਾਲ ਸਾਨੂੰ ਖੜਾ ਕਰਕੇ ਦੋਸ਼ੀ ਠਹਿਰਾਉਂਦੇ ਹਨ, ਜੋ ਸਮਲਿੰਗੀ ਸੈਕਸ ਸਬੰਧਾਂ ਨੂੰ ਗੈਰ ਕਾਨੂੰਨੀ ਅਤੇ ਫਿਰ ਅਪਰਾਧ ਸਮਝਦਾ ਹੈਹਾਲਾਂਕਿ ਤੱਥ ਇਹ ਹੈ ਕਿ ਅਸੀਂ ਇਸ ਜ਼ਬਰ ਦਾ ਵਿਰੋਧ ਕੀਤਾ ਹੈ, ਅਜੇ ਵੀ ਕਰ ਰਹੇ ਹਾਂ ਅਤੇ ਸਦਾ ਹੀ ਕਰਦੇ ਰਹਾਂਗੇ। ਅਸੀਂ ਇਸ ਜ਼ਬਰ ਨੂੰ ਪੀੜਤਾਂ ਨੂੰ ਹੀ ਦੋਸ਼ੀ ਠਹਿਰਾਉਣ ਵਜੋਂ ਅਤੇ ਦਬਾਅ ਨੂੰ ਵਧਾਉਣ ਦੇ ਇੱਕ ਸੰਦ ਵਜੋਂ ਜੋ ਅੱਗੇ ਹੋਰ ਵਿਗਾੜਾਂ ਅਤੇ ਬਿਮਾਰੀਆਂ ਨੂੰ ਪੈਦਾ ਕਰੇਗਾ, ਨਾਲ ਹੀ ਹਾਕਮ ਜਮਾਤਾਂ ਦੀ ਇਸਦਾ ਇਲਾਜ ਕਰਨ ਦੀ ਅਯੋਗਤਾ ਵਜੋਂ ਸਮਝਦੇ ਹਾਂ।

ਦੂਜੇ ਪਾਸੇ, ਉਦਾਰਵਾਦੀ ਵਿਚਾਰਕਾਂ ਦਾ ਵਿਰੋਧ ਕਿ ਸੈਕਸ ਵਿਵਹਾਰ ਜਾਂ ਝੁਕਾਅ, ਜੀਨਾਂ ਦੁਆਰਾ ਜਾਂ ਮਨੁੱਖ ਦੀ ਸਰੀਰਕ ਬਣਤਰ ਦੁਆਰਾ ਨਿਰਧਾਰਿਤ ਹੁੰਦਾ ਹੈ, ਵੀ ਸਮਾਨ ਰੂਪ ਨਾਲ ਤਰੁੱਟੀ ਪੂਰਨ ਹੈ। ਸਮਾਜਵਾਦੀ ਇਸ ਤੇ ਸਹਿਮਤ ਹਨ ਕਿ ਇਹ ਹੋਰ ਕੁਝ ਨਹੀਂ ਸਗੋਂ ਮੌਜੂਦਾ ਸਮਾਜਿਕ ਹਾਲਤਾਂ ਹਨ ਜੋ ਸੈਕਸ ਵਿਵਹਾਰ, ਚੋਣਾਂ ਅਤੇ ਪਸੰਦਾਂ ਸਣੇ, ਮਨੁੱਖ ਦੇ ਸਮਾਜਿਕ ਵਿਵਹਾਰ ਲਈ ਇਕਹਰੇ ਤੌਰ ਤੇ ਜਿੰਮੇਵਾਰ ਹਨ।

ਸਮਾਜਵਾਦੀਆਂ ਲਈ, ਮੁਕਤ-ਪ੍ਰੇਮ ਲਈ ਸੰਘਰਸ਼, ਪ੍ਰੋਲੇਤਾਰੀਏ ਦੇ ਜਮਾਤੀ ਸੰਘਰਸ਼, ਮੌਜੂਦਾ ਸਮਾਜ, ਇਸਦੀਆਂ ਕਮਾਂਡਾਂ, ਇਸਦੇ ਦਬਾਵਾਂ ਅਤੇ ਅਲਗਾਵਾਂ ਖਿਲਾਫ਼ ਸੰਘਰਸ਼ ਦੇ ਨਾਲ ਅਨਿੱਖੜਵੇਂ ਰੂਪ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਲਈ, ਸੈਕਸ ਵਿਵਹਾਰ ਲਈ ਸੰਘਰਸ਼, ਨਾ ਸਿਰਫ਼ ਮਨੁੱਖ ਦੀ ਸਮਾਜ ਤੋਂ ਮੁਕਤੀ ਲਈ ਸੰਘਰਸ਼ ਨੂੰ ਸਗੋਂ ਕੁਦਰਤ ਤੋਂ ਮੁਕਤੀ ਨੂੰ ਵੀ ਸ਼ਾਮਿਲ ਕਰਦਾ ਹੈ।

ਅਸੀਂ ਮੁਕਤ ਪ੍ਰੇਮਦੀ ਮੰਗ ਕਰਦੇ ਹਾਂ! ਪਰ, ਸਾਡੇ ਲਈ, ਇਸ ਮੰਗ ਦਾ ਮਤਲਬ ਸੈਕਸ ਅਰਾਜਕਤਾ, ਬਿਲਕੁਲ ਵਹਿਸ਼ੀ ਹੋਣ ਲਈ ਜਾਂ ਜਾਨਵਰ ਰਾਜ ਵੱਲ ਮੋੜਾ ਕੱਟਣਾ, ਬਰਬਰਤਾ ਵੱਲ ਵਾਪਿਸ ਮੁੜਨਾ ਨਹੀਂ ਹੈ। ਸਾਡੇ ਸਮਾਜਵਾਦੀਆਂ ਲਈ, ਮੁਕਤ ਪ੍ਰੇਮਦਾ ਮਤਲਬ ਹੈ- ਪੁਰਾਣੇ ਸਮਾਜ ਦੀਆਂ ਰੁਕਾਵਟ ਪੈਦਾ ਕਰਨ ਵਾਲੀਆਂ ਬੇੜੀਆਂ ਤੋਂ ਅਤੇ ਸਾਰੇ ਦਬਾਵਾਂ, ਮਜ਼ਬੂਰੀਆਂ, ਵਿਗਾੜ ਅਤੇ ਅਲਗਾਵ ਜੋ ਸਮਾਜ ਵਿੱਚ ਲਗਾਤਾਰ ਪੈਦਾ ਹੋਏ ਅਤੇ ਸਮਾਜ ਦੇ ਜੀਵਨ ਵਿੱਚ ਆਏ, ਤੋਂ ਸੱਭਿਅਕ ਕਾਮੁਕ ਜੀਵਨ ਦੀ ਅਜਾਦੀ ਹੈ। ਸਾਡੇ ਲਈ ਮੁਕਤ ਪ੍ਰੇਮਦਾ ਮਤਲਬ – ਏਕਾਂਤਿਕ ਪ੍ਰੇਮ –ਸੈਕਸ-ਪ੍ਰੇਮ ਦੇ ਸਭ ਤੋਂ ਉੱਚੇ ਰੂਪ ਤੇ ਅਧਾਰਿਤ ਸੈਕਸ ਸਬੰਧਾਂ ਦੀ ਨਵੀਂ ਸ਼ੁਰੂਆਤ, ਜਿਸ ਬਾਰੇ ਬੁਰਜੁਆ ਸਮਾਜਾਂ ਨੇ ਸਿਰਫ਼ ਸੁਪਨਾ ਵੇਖਿਆ ਸੀ ਅਤੇ ਗੱਲ ਕੀਤੀ ਸੀ ਪਰ ਕਦੇ ਹਾਸਿਲ ਨਹੀਂ ਕਰ ਸਕੇ।

No comments:

Post a Comment