Friday 10 May 2019

ਸਤਾਲਿਨਵਾਦੀ ਆਗੂ ਹਨ ਪ੍ਰਤੀਕਿਰਿਆਵਾਦੀ “ਭਾਸ਼ਾ ਮੁੰਹਿਮ” ਦੀ ਮੂਹਰਲੀ ਕਤਾਰ ‘ਚ!

- ਰਾਜੇਸ਼ ਤਿਆਗੀ ਅਤੇ ਰਜਿੰਦਰ ਕੁਮਾਰ/ 18.11.2017

ਭਾਰਤ ਪਹਿਚਾਣ ਅਧਾਰਿਤ ਪ੍ਰਤੀਕਿਰਿਆਵਾਦੀ ਅਤੇ ਸੰਕੀਰਨ ਅੰਦੋਲਨਾਂ ਦੀ ਇਕ ਬਹੁ-ਭਾਂਤੀ ਕਿਸਮ ਦਾ ਘਰ ਬਣ ਚੁੱਕਿਆ ਹੈ ਜੋ ਜਾਤ, ਧਰਮ, ਭਾਸ਼ਾ ਆਦਿ ਨਾਲ ਸਬੰਧਿਤ ਹਨ।

ਹੁਣੇ-ਹੁਣੇ ਹੀ ਇਸ ਕ੍ਰਮ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ‘ਸਟੂਡੈਂਟਸ ਫਾਰ ਸੋਸਾਇਟੀ’ (SFS) ਦੁਆਰਾ, ਅੰਗਰੇਜੀ ਅਤੇ ਹਿੰਦੀ ਦੇ ਵਿਰੋਧ ਵਿੱਚ ਕੈਂਪਸ ‘ਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਲਈ ਰਾਜ ਅਤੇ ਸਥਾਨਿਕ ਅਧਿਕਾਰੀਆਂ ਖਿਲਾਫ਼ ਇਕ ਮੁਹਿੰਮ ਵਿੱਢੀ ਗਈ ਹੈ।

SFS ਸਤਾਲਿਨ ਅਤੇ ਮਾਓ ਦੇ ਪ੍ਰਗਰਾਮ ਅਤੇ ਸਿਆਸਤ ਦੁਆਰਾ ਪ੍ਰਭਾਵਿਤ ਇਕ ਰਾਸ਼ਟਰ ਵੱਲ ਝੁਕਾਅ ਰੱਖਣ ਵਾਲੀ ਵਿਦਿਆਰਥੀ ਜਥੇਬੰਦੀ ਹੈ।

ਇਹ ਜਿਆਦਾ ਪੁਰਾਣੀ ਗੱਲ ਨਹੀਂ ਹੋਈ ਹੈ ਫਿਰਕੂ ਖਾਲਿਸਤਾਨੀ ਅੰਦੋਲਨ ਦੁਆਰਾ ਹਿੰਦੀ ਅਤੇ ਅੰਗਰੇਜੀ ਖਿਲਾਫ਼ ਪੰਜਾਬੀ ਭਾਸ਼ਾ ਦੀ ਮਜ਼ਬੂਤੀ ਲਈ, ਇਸ ਤਰਾਂ ਦੀ ਕੱਟੜ ਭਾਸ਼ਾਈ ਮੁਹਿੰਮ ਚਲਾਈ ਗਈ ਸੀ। SFS ਦੀ ਮੁੰਹਿਮ ਵਿੱਚ ਵੀ ਪਿਛੜੇ ਲੋਕਾਂ ਦੀਆਂ ਉਹੀ ਤੁਅੱਸਬੀ ਭਾਵਨਾਵਾਂ ‘ਤੇ ਖੁਦ ਨੂੰ ਅਧਾਰਿਤ ਕਰਦੇ ਹੋਏ ਉਸਨੂੰ ਹੀ ਮੁੜ ਦੁਹਰਾ ਰਹੀ ਹੈ।

ਇਹ ਮੁੰਹਿਮ, ਸਾਰਤੱਤ ਵਿੱਚ ਸਥਾਨਿਕ ਭਾਸ਼ਾ, ਪੰਜਾਬੀ ਦੇ ਪੱਖ ਵਿੱਚ ਅੰਗਰੇਜੀ ਅਤੇ ਹਿੰਦੀ ਨੂੰ ਠੁਕਰਾਉਣ ਵਾਂਗ ਹੈ।
ਇਸ ਮੁਹਿੰਮ ਲਈ ਖਿੱਚ ਪਿਛਾਖੜੀ ਭਾਵਨਾ ਤੋਂ ਆ ਰਹੀ ਹੈ ਜੋ ਕੌਮਾਂਤਰੀਵਾਦ, ਲੋਕਾਂ ਅਤੇ ਸੱਭਿਆਚਾਰਾਂ ਦੇ ਸੰਮਿਲਨ ਦੇ ਇਕ ਵਿਰੋਧ ਨੂੰ ਮੂਹਰੇ ਲਿਆਉਂਦੀ ਹੈ ਅਤੇ ਆਪਣਾ ਵਿਰੋਧ ਜਾਰੀ ਰੱਖਦੇ ਹੋਏ ਇਲਾਕਾਵਾਦ ਦੀ ਨੁਮਾਇੰਦਗੀ ਕਰਨ ਲਈ ਕਹਿੰਦੀ ਹੈ।

ਦੁਨੀਆ ਪਿਛਲੇ ਕੁਝ ਸਾਲਾਂ ਵਿੱਚ ਅਭੂਤਪੂਰਵ ਤੌਰ ‘ਤੇ ਭੂਮੰਡਲੀਕ੍ਰਿਤ ਹੋਈ ਹੈ। ਦੁਨੀਆ ‘ਤੇ ਆਰਥਿਕ ਜੀਵਨ ਦਾ ਤੇਜੀ ਨਾਲ ਏਕੀਕਰਨ, ਅਥਾਹ ਸੱਭਿਆਚਾਰਕ ਸੰਮਿਲਨ ਹੋਂਦ ਵਿੱਚ ਆਇਆ ਹੈ।

ਸੰਸਾਰ ਭਾਸ਼ਾ ਜੋ ਕਿ ਵਪਾਰ ਅਤੇ ਆਰਥਿਕਤਾ ਦੀ ਭਾਸ਼ਾ ਹੈ, ਦੇ ਬਿਨਾ ਇਹ ਏਕੀਕਰਨ ਅਤੇ ਸੰਮਿਲਨ ਅਸੰਭਵ ਹੋ ਜਾਂਦਾ। ਪੱਛਮ ਦੇ ਸਾਮਰਾਜਵਾਦੀ ਕੇਂਦਰ ਜਿਨਾਂ ਨੇ ਪੂਰਬ ਦੇ ਆਰਥਿਕ ਜੀਵਨ ਨੂੰ ਈਂਧਨ ਸਪਲਾਈ ਕੀਤਾ। ਜੀਨਾਂ, ਪੱਬਾਂ ਅਤੇ ਹਾਰਵੇਸਟ ਕੰਬਾਈਨਾਂ ਦੇ ਨਾਲ-ਨਾਲ ਇੰਗਲਿਸ਼ ਵੀ ਆਈ।

ਕੌਮਾਂਤਰੀ ਭਾਸ਼ਾ ਦਾ ਉਭਾਰ, ਅੰਗਰੇਜੀ, ਸਾਡੇ ਸਮੇਂ ਦੀ ਸਭ ਤੋਂ ਵੱਡੀ ਸਭਿਆਚਾਰਕ ਉਪਲਬਧੀ ਹੈ।

ਸਰਸਰੀ ਤੌਰ ‘ਤੇ ਵੇਖਣ ਵੇਲੇ, ਇੰਝ ਜਾਪਦਾ ਹੈ ਕਿ ਭਾਸ਼ਾ ਦਾ ਸਵਾਲ ਮਨੁੱਖਾਂ ਵਿਚਾਲੇ ਸੰਵਾਦ ਅਤੇ ਸੰਚਾਰ ਦੇ ਸਾਧਨ ਦਾ ਸਵਾਲ ਹੈ। ਇਹ ਸਿਰਫ਼ ਇੰਨਾ ਹੀ ਨਹੀਂ ਸਗੋਂ ਇਸ ਤੋਂ ਕਿਤੇ ਵੱਧ ਕੇ ਹੈ!

ਭਾਸ਼ਾ ਦਾ ਭੂਗੋਲਿਕ-ਸਿਆਸੀ ਵਰਤਾਰੇ ਵਜੋਂ ਬਹੁਤ ਹੀ ਜਿਆਦਾ ਮਹੱਤਵ, ਬੋਲਣ ਦਾ ਇਕ ਸੰਦ ਹੁੰਦੇ ਹੋਏ, ਵੰਨ-ਸਵੰਨ ਸਮੁਦਾਇਆਂ ਨੂੰ ਇਕ-ਦੂਜੇ ਨਾਲ ਜੋੜਦੇ ਹੋਏ, ਇਕ ਬੰਧਨ, ਜਿਸ ਨਾਲ ਸਮਾਂ ਪਾ ਕੇ ਰਾਸ਼ਟਰ ਅਤੇ ਰਾਸ਼ਟਰਵਾਦ ਦੇ ਸੰਕਲਪ ਦਾ ਉਦੈ ਹੋਇਆ, ਇਸਦੀ ਸਮਾਜਿਕ ਅਤੇ ਇਤਿਹਾਸਿਕ ਭੂਮਿਕਾ ਵਿੱਚ ਸਮਾਇਆ ਹੋਇਆ ਹੈ ਜੋ ਇਸਨੇ ਆਧੁਨਿਕ ਇਤਿਹਾਸ ਵਿੱਚ ਨਿਭਾਈ ਹੈ। ਵੱਖ-ਵੱਖ ਕੌਮੀਅਤਾਂ ਵੱਖ-ਵੱਖ ਭਾਸ਼ਾਵਾਂ ਰੱਖਦੀਆਂ ਸਨ। ਭਾਸ਼ਾ ਕੌਮੀਅਤ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਹੱਤਵਪੂਰਨ ਮੀਲ ਪੱਥਰ ਹੈ।

ਉਪਰੋਕਤ ਹੋਰ ਅਨੇਕਾਂ ਵਾਂਗ ਹੀ, ਭਾਸ਼ਾ ਦੇ ਸਵਾਲ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਲਈ ਉਦਾਹਰਨ ਹੈ ਜੋ ਸਿਰਫ਼ ਵਿਅਕਤੀਗਤ ਜਾਂ ਸਮਾਜਿਕ ਗੱਲਬਾਤ ਦੇ ਮਾਧਿਅਮ ਤੋਂ ਸਮੁੱਚੇ ਤੌਰ ‘ਤੇ ਮਨੁੱਖੀ ਸਭਿਆਚਾਰ ਵਿੱਚ ਕੁਝ ਵੱਧ ਨੂੰ ਰੇਖਾਂਕਿਤ ਕਰਦੀ ਹੈ।

ਭਾਸ਼ਾ ਦਾ ਸਵਾਲ ਅਸਲ ਵਿੱਚ, ਸਧਾਰਨ ਤੌਰ ‘ਤੇ, ਸਮੁੱਚੇ ਸਭਿਆਚਾਰ, ਮਨੁੱਖੀ ਸਭਿਅਤਾ ਅਤੇ ਉਹਨਾਂ ਦੀ ਇਤਿਹਾਸਿਕ ਉੱਤਪਤੀ ਦਾ ਸਵਾਲ ਹੈ।

ਮਿਸਾਲ ਵਜੋਂ ਵਿਅਕਤੀ ਦੇ ਸਭਿਆਚਾਰਕ ਪੱਧਰ ਦਾ ਫੈਸਲਾ ਵੀ ਉਸ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਤੋਂ ਕੀਤਾ ਜਾਂਦਾ ਹੈ, ਸਮਾਜ ਦਾ ਸੱਭਿਆਚਾਰ ਪੱਧਰ ਸਿੱਧੇ ਤੌਰ ‘ਤੇ ਇਸਦੀ ਭਾਸ਼ਾ ਦੀ ਸਮਰਿੱਧੀ ਨਾਲ ਸਬੰਧ ਰੱਖਦਾ ਹੈ।

ਸਦਾ ਤੋਂ ਹੀ ਭਾਸ਼ਾ ਮਨੁੱਖੀ ਸੱਭਿਆਚਾਰ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਅਤੇ ਪ੍ਰਾਪਤੀ ਰਹੀ ਹੈ।

ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਭਿਅਤਾ ਦੀ ਸ਼ੁਰੂਆਤ ਤੋਂ ਵੱਖ-ਵੱਖ ਭਾਸ਼ਾਵਾਂ ਦੇ ਮੁੱਢ ਨੂੰ ਲੱਭਿਆ ਜਾ ਸਕਦਾ ਹੈ। ਮਨੁੱਖੀ ਸਭਿਅਤਾ ਭਾਸ਼ਾ ਜਿੰਨੀ ਹੀ ਪੁਰਾਣੀ ਹੈ। ਸਭਿਅਤਾ ਅਤੇ ਇਸ ਤਰਾਂ ਹੀ ਸੱਭਿਆਚਾਰ ਦਾ ਦਰਜ ਇਤਿਹਾਸ ਖੁਦ ਭਾਸ਼ਾ ਦੇ ਮੁਕਾਬਲੇ ਵਿੱਚ ਕਿਤੇ ਜਿਆਦਾ ਛੋਟੀ ਉਮਰ ਦਾ ਹੈ, ਕਿਉਂਕਿ ਦਰਜ ਕੀਤਾ ਹੋਇਆ ਇਤਿਹਾਸ ਘੱਟ ਜਾਂ ਹੋਰ ਭਾਸ਼ਾ ਵਿੱਚ ਦਰਜ ਹੈ। ਇਸ ਤਰਾਂ ਭਾਸ਼ਾ ਇਸਦੀ ਆਪਣੇ ਦਰਜ ਇਤਿਹਾਸ ਤੋਂ ਕਿਤੇ ਜਿਆਦਾ ਪੁਰਾਣੀ ਹੈ।

ਭਾਸ਼ਾ ਵਿਗਿਆਨੀ ਸਹਿਮਤ ਹਨ ਕਿ ਪੂਰੀ ਦੁਨੀਆ ਵਿੱਚ, ਭਾਸ਼ਾ ਦੀ ਦੀਰਘਕਾਲਿਕ, ਅਸਮਾਨ, ਅਤੇ ਵੰਨ-ਸਵੰਨ ਉੱਤਪਤੀ ਅਤੇ ਵਿਕਾਸਵਾਦੀ ਪੈਟਰਨ ਹੈ। ਦੁਨੀਆ ਅਣਗਿਣਤ ਭਾਸ਼ਾਵਾਂ ਨਾਲ ਭਰੀ ਪਈ ਹੈ ਜੋ ਇਤਿਹਾਸ ਵਿੱਚ ਲੰਮੇ ਸਮੇਂ ਤੋਂ ਪੈਦਾ ਹੋਈਆਂ ਹਨ ਅਤੇ ਇਕ ਕਾਫ਼ੀ ਲੰਮੇ ਦੌਰ ਲਈ ਭਾਵੇਂ ਇਸਦੇ ਵੱਡੇ ਭੂ-ਭਾਗ ਵਿੱਚ, ਇਕ-ਦੂਜੇ ਤੋਂ ਪੂਰੀ ਤਰਾਂ ਅਲਗਾਵ ਵਿੱਚ ਉੱਭਰੀਆਂ ਹਨ। ਇਤਿਹਾਸ ਵਿੱਚ ਬਹੁਤ ਬਾਅਦ ਵਿੱਚ ਜਾ ਕੇ, ਉਹ ਇਕ-ਦੂਜੇ ਨਾਲ ਮਿਲਣੀਆਂ ਸ਼ੁਰੂ ਹੋਈਆਂ, ਪ੍ਰਭਾਵਿਤ ਹੋਈਆਂ, ਗਾਲਬ ਹੋਈਆਂ ਅਤੇ ਉਸ ਪ੍ਰਕ੍ਰਿਆ ਵਿੱਚ ਇਹਨਾਂ ਇਕ-ਦੂਜੇ ਨੂੰ ਸਮਰਿਧ ਕੀਤਾ।

ਜਿਵੇਂ ਹੀ ਸਰਮਾਏਦਾਰੀ ਨੇ ਹੁਣ ਤੱਕ ਦੇ ਵੱਖ-ਵੱਖ ਖਿੰਡੇ-ਪੁੰਡੇ ਸੰਸਾਰ ਸਮੁਦਾਇਆਂ ਨੂੰ, ਆਰਥਿਕ ਜੀਵਨ ਦੇ ਭੰਵਰ ਵਿੱਚ ਇੱਕਠਿਆਂ ਕੀਤਾ, ਜਿਸਨੇ ਇਕ ਕੌਮਾਂਤਰੀ ਪੱਧਰ ‘ਤੇ ਏਕੀਕਰਨ ਦਾ ਮੁੱਢ ਬੰਨਿਆ, ਭਾਸ਼ਾਵਾਂ ‘ਚੋੰ ਇਕ ਭਾਸ਼ਾ ਦੀ ਉੱਤਪੱਤੀ, ਇਕ ਕੌਮਾਂਤਰੀ ਭਾਸ਼ਾ, ਕੌਮਾਂਤਰੀ ਵਪਾਰ ਦੀ ਭਾਸ਼ਾ ਦੀ ਨੀਂਹ ਤੁਰੰਤ ਹੀ ਰੱਖੀ ਗਈ। ਇਹ ਮਾਣ ਅੰਗਰੇਜੀ ਨੂੰ ਮਿਲਿਆ।

ਸਹੀ ਮਾਅਨਿਆਂ ਵਿੱਚ ਇਸ ਨੀਂਹ ਤੋਂ ਬਿਨਾਂ, ਕੋਈ ਵੀ ਸੰਸਾਰ ਏਕੀਕਰਨ ਸੰਭਵ ਨਹੀਂ ਹੋ ਸਕਦਾ ਸੀ ਅਤੇ ਫਲਸਰੂਪ ਕੋਈ ਵੀ ਤੰਗ ਅਤੇ ਸੀਮੀਤ ਖੇਤਰੀ, ਰਾਸ਼ਟਰੀ ਹੱਦਾਂ ਦੀ ਰੰਗਭੂਮੀ ਵਿੱਚਕਾਰ ਕੋਈ ਸੱਭਿਆਚਾਰਕ ਉੱਨਤੀ ਨਹੀਂ ਹੋ ਸਕਦੀ ਸੀ, ਜਿੱਥੇ ਇਹ ਬਹੁਤ ਪਹਿਲਾਂ ਹੀ ਸੰਤ੍ਰਿਪਤਤਾ ਤੱਕ ਰੁਕਣ ਲਈ ਮਜ਼ਬੂਰ ਸੀ।

ਧਰਤੀ ਦੇ ਦੋ ਅਰਧ ਗੋਲਿਆਂ ਵਿਚਕਾਰ ਅਤੇ ਫਿਰ ਮਹਾਦੀਪਾਂ, ਇਲਾਕਿਆਂ ਅਤੇ ਰਾਸ਼ਟਰਾਂ ਵਿੱਚਕਾਰ ਸਭਿਆਚਰਕ ਵਿਕਾਸ ਦੇ ਪੱਧਰਾਂ ਅਤੇ ਪੜਾਵਾਂ ਵਿਚਕਾਰ ਅੱਜ ਮੌਜੂਦ ਵੱਡੀਆਂ ਵੰਨਸਵੰਨਤਾਵਾਂ ਅਤੇ ਖਗੋਲੀ ਫਰਕ, ਜੋ ਪਿੱਠਭੂਮੀ ਜਿਸ ਵਿੱਚ ਭਾਸ਼ਾ ਦਾ ਸਵਾਲ ਅੱਜ ਆਪਣੇ ਆਪਦੀਆਂ ਪਰਤਾਂ ਖੋਲਦਾ ਹੈ, ਨੂੰ ਆਪਣੇ ਅੰਦਰ ਸਮਾਉਂਦੇ ਹੋਏ ਮੁੱਖ ਤੌਰ ‘ਤੇ ਆਰਥਿਕ ਵਿਕਾਸ ਨੂੰ ਸ਼ਾਮਿਲ ਕਰਦਾ ਹੈ। ਸੱਭਿਆਚਾਰ ਅਤੇ ਭਾਸ਼ਾ ਦੀ ਇਸ ਅਸਮਾਨ ਅਤੇ ਵੰਨਸਵੰਨ ਉੱਤਪਤੀ, ਨੇ ਭਾਸਾ ਦੇ ਮਹੱਤਵਪੂਰਨ ਸਵਾਲ ਨੂੰ ਜਿਵੇਂ ਇਹ ਅੱਜ ਖੜਾ ਹੈ, ਉਭਾਰਿਆ ਹੈ।

ਦੁਨੀਆ ਦਾ ਸੱਭਿਆਚਾਰਕ ਅਤੇ ਭਾਸ਼ਾਈ ਸੁਮੇਲ ਅੱਜ ਸਰਮਾਏਦਾਰੀ ਵਿੱਚ, ਵਿਸ਼ੇਸ਼ ਤੌਰ ‘ਤੇ ਸਾਮਰਾਜਵਾਦ ਵਿੱਚ ਜਗ੍ਹਾ ਲੈ ਰਿਹਾ ਹੈ। ਕੇਂਦਰ ਤੋਂ ਕੋਨਿਆਂ ਵੱਲ ਵੱਧ ਰਹੇ ਸਾਮਰਾਜਵਾਦ ਨੇ ਇਕ ਮੰਡੀ ਵਿੱਚ ਦੁਨੀਆ ਨੂੰ ਬਲਪੂਰਵਕ ਏਕੀਕ੍ਰਿਤ ਕਰਨ ਜਰੀਏ ਵਿਸ਼ਵੀਕਰਨ ਲਈ ਜ਼ਰੂਰੀ ਹਾਲਤਾਂ ਸਿਰਜਿਤ ਕੀਤੀਆਂ ਹਨ, ਭਲੇ ਹੀ ਇਹ ਫੌਜੀ ਸਾਧਨਾਂ ਜਰੀਏ ਓਨਾ ਨਹੀਂ ਪਰ ਉਸ ਤੋਂ ਵੀ ਵੱਧ ਆਰਥਿਕ ਸਾਧਨਾਂ ਜ਼ਰੀਏ ਕੀਤਾ ਗਿਆ ਹੈ।

ਭਾਵੇਂ ਸੰਸਾਰ ਮੰਡੀ ਨੂੰ ਫੈਲਣ ਲਈ ਜ਼ਰੂਰ ਇਕ ਸੰਸਾਰ ਸਭਿਆਚਾਰ ਅਤੇ ਇਕ ਸੰਸਾਰ ਭਾਸ਼ਾ ਹੋਣੀ ਚਾਹੀਦੀ ਹੈ। ਇਸਨੂੰ ਪੈਦਾ ਕਰਨ ਲਈ, ਸਰਮਾਏਦਾਰੀ ਵੰਨਸਵੰਨਤਾ ਨਾਲ ਭਰਪੂਰ ਵੱਡੇ ਜਨਸਮੂਹਾਂ, ਅਸਮਾਨ ਸਮੁਦਾਇਆਂ ਨੂੰ ਇਕ-ਦੂਜੇ ਕੋਲ ਕੋਲ ਲਿਆ ਰਿਹਾ ਹੈ। ਇਹ “ਕੋਲ ਲਿਆਉਣ” ਦੀ ਇਹ ਪ੍ਰਕ੍ਰਿਆ ਜਿੰਨੀ ਤੇਜ ਹੋਵੇਗੀ, ਓਨੀ ਤੇਜ਼ੀ ਨਾਲ, ਜਿਆਦਾ ਵਿਕਸਿਤ ਸੱਭਿਅਤਾ, ਕੇਂਦਰ ਦੀ ਸੱਭਿਅਤਾ, ਕੋਨਿਆਂ ‘ਤੇ ਆਪਣੀ ਸਰਦਾਰੀ ਬਣਾਏਗੀ। ਇਸਦਾ ਮਤਲਬ ਇਹ ਗਲਬਾ ਸਿਰਫ਼ ਆਰਥਿਕ ਨਾ ਹੋ ਕੇ ਸਭਿਆਚਾਰਕ ਜੀਵਨ ‘ਤੇ ਵੀ ਹੈ, ਜਿਸ ਵਿੱਚ ਭਾਸਾ ਵੀ ਅਨਿਖੜਵੇਂ ਹਿੱਸੇ ਵਜੋਂ ਸ਼ਾਮਿਲ ਹੈ। ਉਤਪਤੀ ਦੇ ਵੱਖ-ਵੱਖ ਤਰਕਾਂ ਦੁਆਰਾ, ਦੁਨੀਆ ਦੇ ਕੋਨਿਆਂ ਵੱਲ ਸਾਮਰਾਜਵਾਦੀ ਕੇਂਦਰ ਦੁਆਰਾ ਬੋਲੀ ਜਾਂਦੀ ਭਾਸ਼ਾਂ ਸਪਲਾਈ ਕੀਤੀ ਗਈ ਹੈ ਅਤੇ ਉਹਨਾਂ ‘ਤੇ ਥੋਪੀ ਗਈ ਹੈ- ਜੋ ਅੰਗਰੇਜੀ ਹੈ! ਸਾਮਰਾਜਵਾਦ ਨੂੰ ਅਜਿਹਾ ਕਰਨ ਲਈ ਬਲਪੂਰਵਰਕ, ਥੋਪਣ ਅਤੇ ਗਲਬੇ ਤੋਂ ਬਿਨਾਂ ਕੋਈ ਹੋਰ ਦੂਜਾ ਵੱਲ ਨਹੀਂ ਆਉਂਦਾ। ਤਾਂ ਵੀ, ਇਹ ਤਰੀਕਾ ਇਸਦੀ ਭੂਮਿਕਾ ਦੀ ਮਹੱਤਤਾ ਨੂੰ ਘਟਾਉਂਦਾ ਨਹੀਂ ਹੈ।

ਆਰਥਿਕ ਤਾਕਤਾਂ ਦੇ ਵਿਸ਼ਵੀਕਰਨ ਦੇ ਨਾਲ-ਨਾਲ ਅਤੇ ਇਸਦੇ ਦਬਾਅ ਤਹਿਤ, ਦੁਨੀਆ ਸਭਿਆਚਾਰਕ ਤੌਰ ‘ਤੇ ਵੀ ਇੱਕਠੀ ਹੋ ਰਹੀ ਹੈ।

ਫਿਰ ਵੀ ਇਸ ਇੱਕਤਰੀਕਰਨ ਦੇ ਰਸਤੇ ਵਿੱਚ ਰਾਸ਼ਟਰੀ ਰਾਜਾਂ ਵਿੱਚ ਦੁਨੀਆ ਦੀ ਵੰਡ ਦੁਆਰਾ ਅੜਿੱਕਾ ਲਗਾਇਆ ਜਾਂਦਾ ਹੈ ਅਤੇ ਖੰਡਿਤ ਕੀਤਾ ਜਾਂਦਾ ਹੈ। ਦੁਨੀਆ ਦੀ ਬਣਾਵਟੀ ਵੰਡ ਨਾ ਸਿਰਫ਼ ਫੌਜੀ ਸਾਧਨਾਂ ਦੁਆਰਾ ਲੋਕਾਂ ਦੇ ਮੁਕਤ ਆਉਣ-ਜਾਣ ਨੂੰ ਰੋਕਦੀ ਹੈ, ਪਰ ਆਰਥਿਕ ਰੁਕਾਵਟਾਂ ਵਜੋਂ ਲੋਕਾਂ ਵਿੱਚਕਾਰ ਅਜਿਹੀ ਆਵਾਜਾਈ ਅਤੇ ਵਿਆਪਕ ਗੱਲਬਾਤ ਲਈ ਵੀ ਰੁਕਾਵਟ ਬਣਦੀ ਹੈ। ਸੰਸਾਰ ਸੱਭਿਆਚਾਰ ਦੇ ਕੁਦਰਤੀ ਵਿਕਾਸ ਵਿੱਚ ਅੜਿੱਕਾ ਲਗਾਉਣ ਦਾ ਨਤੀਜਾ ਸਾਰੀਆਂ ਤਰ੍ਹਾਂ ਦੇ ਸੰਕੀਰਨਤਾਵਾਦ ਨੂੰ ਪੇਦਾ ਕਰਨ ਵਾਲੇ ਇਸਦੇ ਵਿਗਾੜਾਂ ਵਜੋਂ ਹੋਵੇਗਾ। ਇਹ ਸੰਕੀਰਨਤਾਵਾਦ ਫਿਰ ਰਾਸ਼ਟਰੀ ਰਾਜਾਂ ਦੇ ਇਹਨਾਂ ਇਹਨਾਂ ਖੋਲਾਂ ਵਿਚਕਾਰ ਸਾਰੀਆਂ ਪ੍ਰਤੀਕਿਰਿਆਵਾਦੀ, ਰਾਸ਼ਟਰ ਵੱਲ ਝੁਕਾਅ ਰੱਖਣ ਵਾਲੀਆਂ ਤਾਕਤਾਂ ਨੂੰ ਹੱਲਾਸ਼ੇਰੀ ਦੇਵੇਗਾ।

ਅਸੀਂ ਇੱਥੇ ਭਾਸ਼ਾ ਦੀ ਇਤਿਹਾਸਿਕ ਉਤਪਤੀ ਵੱਲ ਨਹੀਂ ਜਾਣਾ ਚਾਹਾਂਗੇ, ਨਾ ਹੀ ਅਸੀਂ ਸੱਭਿਆਚਾਰ ਅਤੇ ਸੱਭਿਅਤਾ ਦੇ ਵਿਕਾਸ ਵਿੱਚ ਨਿਭਾਏ ਸਮੁੱਚਤਾ ਵਿੱਚ ਭਾਸ਼ਾ ਦੇ ਰੋਲ ਦਾ ਪਤਾ ਲਗਾਉਣ ਜਾਂ ਇਸਦੇ ਹੁਣ ਤੱਕ ਦੇ ਸਾਰੇ ਸਫ਼ਰ ਦਾ ਪਤਾ ਲਗਾਉਣ ਦਾ ਉੱਦਮ ਹੱਥ ਵਿੱਚ ਲਵਾਂਗੇ। ਇਹ ਔਖੇਰਾ ਕੰਮ ਭਾਸ਼ਾ ਵਿਗਿਆਨ ਦੇ ਅਨੁਭਵੀਆਂ ਲਈ ਛੱਡਦੇ ਹੋਏ, ਅਸੀਂ ਸਥਾਨਿਕਤਾਵਾਦ, ਇਲਾਕਾਵਾਦ ਅਤੇ ਰਾਸ਼ਟਰੀ ਸ਼ਾਵਨਵਾਦ ਦੇ ਅਲੰਬਰਦਾਰਾਂ ਅਤੇ ਸਾਡੇ ਵਿਚਾਕਰ ਜੋ ਜੋ ਵਿਵਾਦ ਉੱਭਰਿਆ ਹੈ ਉਸਦੇ ਮਹਿਜ਼ ਸਿਆਸੀ ਸਾਰਤੱਤ ਦੀ ਵਿਆਖਿਆ ਤੱਕ ਖੁਦ ਨੂੰ ਸੀਮਤ ਰੱਖਦੇ ਹਾਂ।

ਬੁਨਿਆਦੀ ਤੌਰ ‘ਤੇ ਇਹ ਵਿਵਾਦ ਇਕ ਪਾਸੇ ਸੰਸਾਰ ਪੱਧਰ ‘ਤੇ ਏਕੀਕ੍ਰਿਤ ਆਰਥਿਕ ਜੀਵਨ ਅਤੇ ਦੂਜੇ ਪਾਸੇ ਰਾਸ਼ਟਰੀ ਰਾਜ ਅਤੇ ਇਸ ਵਿੱਚ ਰਾਸਟਰ ਦਾ ਪੱਖ ਪੂਰਨ ਵਾਲੀਆਂ ਤਾਕਤਾਂ ਵਿਚਾਲੇ ਵਿਰੋਧਤਾਈ ਵਿੱਚ ਸਮਾਇਆ ਹੋਇਆ ਹੈ।

ਜਦੋਂ ਕਿ ਆਰਥਿਕ ਤਾਕਤਾਂ, ਜੋ ਕਿ ਸੰਸਾਰ ਪੱਧਰ ‘ਤੇ ਇਕਜੁਟ ਹੋ ਰਹੀਆਂ ਹਨ, ਆਪਣੇ ਨਾਲ ਸਭਿਆਚਾਰਕ ਜੀਵਨ ਅਤੇ ਭਾਸ਼ਾ ਨੂੰ ਵੀ ਸੰਸਾਰ ਪੱਧਰ ‘ਤੇ ਧੱਕਦੀਆਂ ਹਨ, ਰਾਸ਼ਟਰਵਾਦ ਅਤੇ ਇਲਾਕਾਵਾਦ ‘ਤੇ ਆਧਾਰਿਤ ਪਿਛਲ-ਮੋੜੇ ਦੀਆਂ ਤਾਕਤਾਂ, ਇਸ ਏਕੀਕਰਨ ਦੇ ਰਾਹ ਵਿੱਚ ਰੋੜਾ ਅਟਕਾਉਂਦੀਆਂ ਹਨ। ਉਹ ਰਾਸ਼ਟਰ, ਮੂਲਨਿਵਾਸੀ ਸੱਭਿਆਚਾਰ, ਭਾਸ਼ਾ, ਮਾਂ-ਬੋਲੀ ਦੀ ਰੱਖਿਆ ਅਤੇ ਹੱਲਾਸ਼ੇਰੀ ਦੇ ਨਾਂ ‘ਤੇ, ਆਰਥਿਕ ਅਤੇ ਸਭਿਆਚਾਰਕ ਜੀਵਨ ਦੇ ਸੰਸਾਰ ਪਸਾਰੇ ਨੂੰ ਰੋਕਣ ਲਈ, ਸਭ ਤੋਂ ਪੱਛੜੀਆਂ ਅਤੇ ਪ੍ਰਤੀਕਿਰਿਆਵਾਦੀ ਭਾਵਨਾਵਾਂ ਨੂੰ ਅਪੀਲ ਕਰਦੀਆਂ ਹਨ।

ਸਤਾਲਿਨਵਾਦੀ ਅਤੇ ਰਾਸ਼ਟਰੀ-ਰਾਜ ਅਤੇ ਰਾਸ਼ਟਰਵਾਦ ਅਤੇ ਉਹਨਾਂ ਦੀ ਸਾਰੀ ਨੁਕਤਾ-ਨਜ਼ਰ ਅਤੇ ਸਿਆਸਤ ਰਾਸ਼ਟਰੀ ਤੌਰ ‘ਤੇ ਤੈਅ ਹੁੰਦੀ ਹੈ। ਉਹਨਾ ਦਾ ਇਹ ਤੰਗ ਨਜ਼ਰੀਆ ਭਾਸ਼ਾ ਦੇ ਸਵਾਲ ‘ਤੇ ਵੀ ਉਹਨਾਂ ਦੇ ਪਿਛਾਖੜੀ ਨਜ਼ਰੀਏ ਦਾ ਆਧਾਰ ਹੈ। ਰਾਸ਼ਟਰਵਾਦ ਅਤੇ ਇਲਾਕਾਵਾਦ ਦੇ ਇਹ ਅਲੰਬਰਦਾਰ ਕੌਮਾਂਤਰੀਵਾਦ ਦੇ ਦੁਸ਼ਮਣ ਹਨ ਜਿਸ ‘ਤੇ ਸਥਾਈ ਇਨਕਲਾਬ ਦਾ ਪ੍ਰੋਗਰਾਮ ਅਤੇ ਅਕਤੂਬਰ ਦੀ ਜਿੱਤ ਅਧਾਰਿਤ ਹੈ।

ਇਸ ਵਿੱਚ ਅਤੇ ਸਿਰਫ਼ ਇਸ ਸੰਦਰਭ ਵਿੱਚ, ਸਾਨੂੰ ਸੰਸਾਰ ਦੇ ਸਭਿਆਚਾਰਕ ਅਤੇ ਭਾਸ਼ਾਈ ਸੰਮਿਲਨ ਖਿਲਾਫ ਪ੍ਰਤੀਕਿਰਿਆਵਾਦੀ ਅਪੀਲਾਂ ਦਾ ਮਤਲਬ ਭਾਂਪ ਲੈਣ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

No comments:

Post a Comment