Monday, 29 September 2014

ਸ਼ਹੀਦ ਭਗਤ ਸਿੰਘ ਦੀ ਸਿਆਸੀ ਪ੍ਰਸੰਗਿਕਤਾ ਬਾਰੇ

ਰਾਜੇਸ਼ ਤਿਆਗੀ/ 20 ਮਾਰਚ 2009
ਅਨੁਵਾਦ : ਰਜਿੰਦਰ ਕੁਮਾਰ


ਅਸੀਂ ਕਈ ਵਾਰੀ ਇਹ ਗੱਲ ਲਾਜ਼ਮੀ ਸੁਣੀ ਹੋਣੀ ਹੈ ਕਿ ਭਾਰਤ ਵਿਚ ਪੂੰਜੀਵਾਦੀ ਹਾਕਮ ਜਮਾਤਾਂ, ਉਨ੍ਹਾਂ ਦੇ ਆਗੂਆਂ, ਪਾਰਟੀਆਂ ਅਤੇਸ਼ਾਸਨ ਨੇ ਜਾਣ ਬੁੱਝ ਕੇ ਭਗਤ ਸਿੰਘ ਦੇ ਵਿਚਾਰਾਂ ਦੇ ਇਨਕਲਾਬੀ ਸਾਰਤੱਤ ਨੂੰ ਦਬਾਇਆ ਹੈ।

ਬੇਸ਼ਕ ਇਹ ਸੱਚ ਹੈ। ਪਰ ਇਹ ਅਧੂਰਾ ਸੱਚ ਹੀ ਹੈ। ਪੂਰਾ ਸੱਚ ਇਹ ਹੈ ਕਿ ਸਤਾਲਿਨਵਾਦੀ ਕਮਿਊਨਿਸਟ-ਇੰਟਰਨੈਸ਼ਨਲ ਅਤੇ ਉਸਦੇਆਗੂ ਵੀ ਇਨ੍ਹਾਂ ਨੂੰ ਦਬਾਉਣ 'ਚ ਬਰਾਬਰ ਦੇ ਹਿੱਸੇਦਾਰ ਹਨ। ਦੋਵਾਂ ਧਿਰਾਂ ਵੱਲੋਂ ਇਹ ਸੈਂਸਰਸ਼ਿਪ ਜਾਣ ਬੁੱਝ ਕੇ ਕੀਤੀ ਗਈ ਅਤੇ ਪਹਿਲਾਂ ਤੋਂ ਹੀਵਿਉਂਤੀ ਹੋਈ ਸੀ ਕਿਉਂਕਿ ਇਸ ਵਿਚ ਦੋਵਾਂ ਦਾ ਮੁਫ਼ਾਦ ਸੀ।

ਜਿੱਥੇ ਪੂੰਜੀਵਾਦੀ ਇਲੀਟ ਵਰਗ, ਰਾਸ਼ਟਰਵਾਦ ਅਤੇ ਦੇਸ਼-ਭਗਤੀ ਦੇ ਅਮੂਰਤ ਜਿਹੇ ਦ੍ਰਿਸ਼ਟੀਕੋਣ ਵਜੋਂ ਭਗਤ ਸਿੰਘ ਅਤੇ ਉਸਦੇ ਵਿਚਾਰਾਂਨੂੰ ਦਰਸਾਉਂਦਾ ਹੈ, ਉੱਥੇ ਸਤਾਲਿਨਵਾਦੀ ਲੀਡਰਸ਼ੀਪ, ਨਾ ਸਿਰਫ਼, ਉਸਨੂੰ ਕਿਸੇ ਅਜਿਹੇ ਇਨਕਲਾਬੀ ਦੇ ਰੂਪ 'ਚ ਪੇਸ਼ ਕਰਦੀ ਹੈ ਜੋ ਸਮਾਜਵਾਦਦੇ ਆਪਣੇ ਹੀ ਕਿਸੇ ਵੱਖਰੇ ਸੰਸਕਰਨ ਲਈ ਪ੍ਰਤਿਬੱਧ ਹੈ, ਉਨ੍ਹਾਂ ਮੁਤਾਬਕ ਭਗਤ ਸਿੰਘ ਦਾ ਇਹ ਸੰਸਕਰਨ, ਇਨਕਲਾਬੀ ਮਾਰਕਸਵਾਦ ਅਤੇਇਸਦੇ ਕੌਮਾਂਤਰੀ ਸਾਰਤੱਤ ਨਾਲ਼ ਅਸਲ ਵਿਚ ਬਹੁਤਾ ਮੇਲ ਨਹੀਂ ਸੀ ਖਾਂਦਾ।

ਕੀ ਭਗਤ ਸਿੰਘ ਆਪਣੇ ਸਮੇਂ ਦੇ ਅਧਿਕਾਰਿਤ ਸਮਾਜਵਾਦ ਦਾ ਪ੍ਰਚਾਰਕ ਸੀ ਜਾਂ ਉਸਦਾ ਸਮਰਥਨ ਕਰਦਾ ਸੀ, ਜਿਸਦਾ ਮੁੱਖ ਸਰੋਤਸਤਾਲਿਨਵਾਦੀ ਕੋਮਿੰਟਰਨ ਸੀ, ਜੋ ਕ੍ਰੈਮਲਿਨ ਦੇ ਨੌਕਰਸ਼ਾਹਾਨਾ ਫੰਧੇ ਵਿਚ ਪਤਿਤ ਹੋਣ ਦੇ ਰਾਹ ਤੁਰ ਪਿਆ ਸੀ?

ਜੇਕਰ ਇਸਦਾ ਜਵਾਬ ਹਾਂ ਵਿਚ ਹੈ ਤਾਂ, ਭਗਤ ਸਿੰਘ ਨੂੰ ਸਤਾਲਿਨ ਦੀ ਅਗਵਾਈ ਹੇਠ ਤੀਜੀ ਇੰਟਰਨੈਸ਼ਨਲ ਦੀ ਪਾਰਟੀ, ਭਾਰਤੀਕਮਿਊਨਿਸਟ ਪਾਰਟੀ ਵਿਚ ਲਾਜ਼ਮੀ ਹੀ ਸ਼ਾਮਲ ਹੋਣਾ ਚਾਹੀਦਾ ਸੀ ਜਾਂ ਘੱਟੋ-ਘੱਟ ਇਸਦੀ ਹਿਮਾਇਤ ਤਾਂ ਕਰਨੀ ਹੀ ਚਾਹੀਦੀ ਸੀ। ਭਗਤ ਸਿੰਘCPI ਵਿਚ ਸ਼ਾਮਲ ਕਿਉਂ ਨਹੀਂ ਹੋਇਆ ਜਾਂ ਉਸਨੇ ਇਸਦੀ ਹਿਮਾਇਤ ਕਿਉਂ ਨਹੀਂ ਕੀਤੀ ਅਤੇ CPI, ਭਗਤ ਸਿੰਘ ਵਰਗੇ ਸਭ ਤੋਂ ਸੰਵੇਗਸ਼ੀਲਇਨਕਲਾਬੀਆਂ ਨੂੰ ਪ੍ਰਭਾਵਿਤ ਕਰਨ 'ਚ ਕਿਉਂ ਅਸਫਲ ਰਹੀ? CPI ਦੀ ਅਪੀਲ, ਉਸ ਵੇਲੇ ਦੇ ਪੁਰਜੋਸ਼ ਇਨਕਲਾਬੀ ਨੌਜਵਾਨਾਂ ਨੂੰ ਆਪਣੇ ਵਲਖਿੱਚਣ ਵਿਚ ਕਿਉਂ ਨਾਕਾਮ ਰਹੀ? ਨਤੀਜਤਨ ਉਹ ਦਹਿਸ਼ਤਗਰਦੀ ਦੇ ਆਤਮਘਾਤੀ ਰਾਹ ਅਤੇ ਅਰਾਜਕਤਾਵਾਦ ਦੇ ਤਰੀਕਿਆਂ ਵਲ ਮੁੜ ਗਏ।

ਇਨ੍ਹਾਂ ਸਵਾਲਾਂ ਦੇ ਉੱਤਰ ਉਨ੍ਹਾਂ ਸਿਆਸੀ ਵਿਵਾਦਾਂ ਵਿਚ ਆਸਾਨੀ ਨਾਲ਼ ਲੱਭੇ ਜਾ ਸਕਦੇ ਹਨ, ਜੋ ਉਸ ਵੇਲੇ ਦੇ ਕੌਮਾਂਤਰੀ ਸਮਾਜਵਾਦੀਅੰਦੋਲਨ ਵਿਚ ਪੈਦਾ ਹੋਏ ਸਨ ਅਤੇ ਜਿਸ ਕਰਕੇ ਅੰਦੋਲਨ ਦੋ ਵੈਰਪੂਰਨ ਕੈਂਪਾਂ ਵਿਚ ਵੰਡਿਆ ਗਿਆ ਸੀ; ਜਿਨ੍ਹਾਂ ਵਿਚੋਂ ਇਕ ਕੈਂਪ, ਲੈਨਿਨ ਦੇਬਰਾਬਰ, ਅਕਤੂਬਰ ਇਨਕਲਾਬ ਦੇ ਸਹਿ-ਆਗੂ ਲਿਓਨ ਤ੍ਰਾੱਤਸਕੀ ਅਧੀਨ "ਖੱਬੇਪੱਖੀ ਵਿਰੋਧੀ ਧਿਰ" ਦੀ ਅਗਵਾਈ ਵਾਲ਼ਾ ਸੀ, ਅਤੇ ਦੂਜਾਸਤਾਲਿਨਵਾਦੀ ਸੱਜੇ-ਪੱਖ ਦੀ ਅਗਵਾਈ ਵਾਲ਼ਾ ਸੀ, ਜੋ ਮੇਨਸ਼ਵਿਜ਼ਮ ਦੀ ਮੁੜ-ਸੁਰਜੀਤੀ ਸੀ। ਜਿੱਥੇ ਪਹਿਲੇ ਕੈਂਪ ਨੇ 'ਪ੍ਰੋਲੇਤਾਰੀ ਕੌਮਾਂਤਰੀਵਾਦ' ਅਤੇ 'ਸੰਸਾਰ ਸਮਾਜਵਾਦੀ ਇਨਕਲਾਬ' ਵਲ ਆਪਣੀ ਪ੍ਰਤੀਬੱਧਤਾ ਨੂੰ ਬਰਕਰਾਰ ਰੱਖਿਆ ਸੀ, ਉੱਥੇ ਹੀ ਦੂਜਾ ਕੈਂਪ, 'ਰਾਸ਼ਟਰਵਾਦ', 'ਰਾਸ਼ਟਰੀਸਮਾਜਵਾਦ', 'ਇਕ ਦੇਸ਼ ਵਿਚ ਸਮਾਜਵਾਦ' ਦੇ ਪੱਖ ਵਿਚ ਖੜ੍ਹਾ ਸੀ।

ਭਗਤ ਸਿੰਘ ਦੇ ਵਿਚਾਰ ਅਤੇ ਲਿਖਤਾਂ, ਤੀਜੀ ਇੰਟਰਨੈਸ਼ਨਲ ਦੀ ਅਧਿਕਾਰਿਤ ਪਾਰਟੀ CPI ਦੀ ਆਪਣੇ ਵੇਲ਼ੇ ਦੀਆਂ ਨੌਜਵਾਨ ਪੀੜ੍ਹੀਆਂਨੂੰ ਪ੍ਰਭਾਵਿਤ ਕਰਨ ਦੀ ਨਾਕਾਮਯਾਬੀ ਦੇ ਕਾਰਨ 'ਤੇ ਮੁਕੰਮਲ ਚਾਨਣਾ ਪਾਉਂਦੀਆਂ ਹਨ।

ਸਤਾਲਿਨਵਾਦੀ ਕੋਮਿੰਟਰਨ ਦੇ ਜ਼ਹਿਰੀਲੇ ਪ੍ਰਭਾਵ ਹੇਠ ਅਤੇ ਇਸਦੀ ਸੱਜੇਪੱਖੀ ਲੀਡਰਸ਼ਿਪ ਵੱਲੋਂ ਵਕਾਲਤ ਕੀਤੀਆਂ ਗਈਆਂ ਅਤੇਥੋਪੀਆਂ ਗਈਆਂ, ਰਾਸ਼ਟਰਵਾਦੀ ਦ੍ਰਿਸ਼ਟੀਕੋਣ 'ਤੇ ਅਧਾਰਿਤ ਨੀਤੀਆਂ ਦੀ ਪੈਰੋਕਾਰ, CPI ਨੇ ਨਤੀਜਤਨ ਪ੍ਰੋਲੇਤਾਰੀ ਕੌਮਾਂਤਰੀਵਾਦ ਤੋਂ ਆਪਣੇਆਪ ਨੂੰ ਜ਼ਾਹਰਾ ਤੌਰ 'ਤੇ ਦੂਰ ਕਰ ਲਿਆ ਸੀ। ਪਿਛਲੀ ਸਦੀ ਦੇ ਦੂਜੇ ਦਹਾਕੇ ਦੇ ਅੱਧ ਤੋਂ ਹੀ, ਸਤਾਲਿਨਵਾਦੀ ਕੋਮਿੰਟਰਨ ਦੇ ਭਿਆਨਕ ਫੰਧੇਵਿਚ, ਸੰਸਾਰ ਭਰ ਦੀਆਂ ਹੋਰਨਾਂ ਕਮਿਊਨਿਸਟ ਪਾਰਟੀਆਂ ਵਾਂਗ, CPI ਨੂੰ ਵੀ ਰਾਸ਼ਟਰਵਾਦ ਦੇ ਕੁਹਾੜੇ ਦੀ ਮਾਰ ਹੇਠ ਸੁੱਟ ਦਿੱਤਾ ਗਿਆ।

ਠੀਕ ਉਸੇ ਸਮੇਂ ਦੌਰਾਨ, ਜਦੋਂ ਭਗਤ ਸਿੰਘ ਦੀ ਅਗਵਾਈ ਵਾਲ਼ੇ ਇਨਕਲਾਬੀਆਂ ਦੀ ਨੌਜਵਾਨ ਪੀੜ੍ਹੀ, ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਪ੍ਰਭਾਵਹੇਠ ਬੁਰਜੁਆ ਰਾਸ਼ਟਰਵਾਦ ਤੋਂ ਪਾਸਾ ਵੱਟ ਰਹੀ ਸੀ ਅਤੇ ਉਸਦੇ ਸਾਰੇ ਸ਼ੁਰੂਆਤੀ ਪ੍ਰਭਾਵਾਂ ਨੂੰ ਨਕਾਰ ਰਹੀ ਸੀ, ਦੂਜੇ ਪਾਸੇ, ਸਤਾਲਿਨਵਾਦੀਲੀਡਰਸ਼ਿਪ ਦੀ ਅਗਵਾਈ ਵਾਲੀ CPI, ਸੋਵੀਅਤ ਨੌਕਰਸ਼ਾਹੀ ਦੀਆਂ ਰਾਸ਼ਟਰਵਾਦੀ ਤਰਜੀਹਾਂ ਦਾ ਅੰਨ੍ਹੇਵਾਹ ਹੁਕਮ ਵਜਾਉਂਦੇ ਹੋਏ, ਬਾਕਾਇਦਾਤੌਰ 'ਤੇ, ਹੋਰ ਵੱਧ ਰਾਸ਼ਟਰਵਾਦ ਵਲ ਮੁੜ ਰਹੀ ਸੀ।​

ਸਤਾਲਿਨਵਾਦੀਆਂ ਨੇ "ਇਨਕਲਾਬ ਦੇ ਦੋ ਪੜਾਵਾਂ ਦੇ ਸਿਧਾਂਤ" ਨੂੰ ਮੇਨਸ਼ਵਿਕਾਂ ਤੋਂ ਅੰਗੀਕਾਰ ਕੀਤਾ, ਜੋ ਉਪਰੋਕਤ ਵਰਣਿਤ ਸੰਕੀਰਨਰਾਸ਼ਟਰੀ ਹਿੱਤਾਂ ਨਾਲ਼ ਪ੍ਰੇਰਿਤ ਸੀ ਅਤੇ ਇਨ੍ਹਾਂ ਹੀ ਹਿੱਤਾਂ ਨੇ ਇਸ ਬੋਗਸ ਸਿਧਾਂਤ ਨੂੰ ਜਾਇਜ਼ ਠਹਿਰਾਇਆ ਸੀ।

ਸਤਾਲਿਨਵਾਦੀਆਂ ਦੀ ਦਲੀਲ ਸੀ ਕਿ ਕਿਉਂਕਿ ਭਾਰਤ ਵਿਚ ਅਜ਼ਾਦੀ ਦਾ ਸੰਘਰਸ਼, ਇਨਕਲਾਬ ਦੇ ਬੁਰਜੁਆ ਜਮਹੂਰੀ ਪੜਾਅ ਦੇ ਹਿੱਸੇਵਜੋਂ ਲੜਿਆ ਜਾ ਰਿਹਾ ਹੈ, ਜਿਸਨੂੰ ਉਹ ਖ਼ਿਆਲੀ ਤੌਰ 'ਤੇ ਸਮਾਜਵਾਦੀ ਇਨਕਲਾਬ ਤੋਂ ਅੱਡਰਾ ਕਰ ਕੇ ਦੇਖਦੇ ਸਨ, ਅਤੇ ਇਸ ਤਰ੍ਹਾਂ ਗਾਂਧੀ ਦੀਲੀਡਰਸ਼ਿਪ ਹੇਠ, ਉਦਾਰ ਬੁਰਜੁਆਜ਼ੀ, ਸੰਘਰਸ਼ ਦੀ ਸਹਿਜ-ਸੁਭਾਵਿਕ ਆਗੂ ਹੈ ਅਤੇ ਮਜ਼ਦੂਰ ਜਮਾਤ ਦਾ ਕਾਰਜ ਉਕਤ ਲੀਡਰਸ਼ਿਪ ਦੀਪਾਲਣਾ ਕਰਨਾ ਅਤੇ ਇਸਨੂੰ ਅੱਗੇ ਵਲ ਨੂੰ ਧੱਕਣਾ ਹੈ। ਇਸ ਤਰ੍ਹਾਂ, ਕੋਮਿੰਟਰਨ ਦੀ ਨੀਤੀ ਦੀ ਪਾਲਣਾ ਕਰਦੇ ਹੋਏ, CPI ਦੀ ਪੂਰੀ ਊਰਜਾ, ਸੱਤਾ-ਸੰਘਰਸ਼ ਵਿਚ ਰਾਸ਼ਟਰੀ ਬੁਰਜੁਆ ਲੀਡਰਸ਼ਿਪ ਨੂੰ ਪਛਾੜਨ ਲਈ ਉਸ ਵਿਰੁੱਧ ਸੰਘਰਸ਼ ਕਰਨ ਦੀ ਬਜਾਏ, ਇਸਨੂੰ ਹੋਰ ਵੱਧ ਖੱਬੇਪੱਖ ਵਲਧੱਕਣ ਵਲ ਲੱਗੀ। ਕੋਮਿੰਟਰਨ ਵੱਲੋਂ ਪ੍ਰਚਾਰ ਕੀਤੇ ਗਏ ਮੁਤਾਬਕ, CPI ਦੀ ਨਜ਼ਰ ਵਿਚ, ਰਾਸ਼ਟਰੀ ਬੁਰਜੁਆਜ਼ੀ, ਇਨਕਲਾਬ ਲਈ ਇਕਸਹਿਜ-ਸੁਭਾਵਿਕ ਸੰਗੀ ਅਤੇ ਆਗੂ ਸੀ। ਇਸ ਤਰ੍ਹਾਂ, ਉਨ੍ਹਾਂ ਮੁਤਾਬਕ, ਭਾਰਤੀ ਰਾਸ਼ਟਰੀ ਬੁਰਜੁਆਜ਼ੀ ਦੀ ਪਾਰਟੀ, 'ਭਾਰਤੀ ਰਾਸ਼ਟਰੀ ਕਾਂਗ੍ਰਸ' CPI ਲਈ ਮਜ਼ਦੂਰਾਂ ਅਤੇ ਰਾਸ਼ਟਰੀ ਸਰਮਾਏਦਾਰਾਂ ਦਰਮਿਆਨ ਸਿਆਸੀ ਮਕਸਦ ਲਈ ਏਕਤਾ ਦਾ ਅਸਲੀ ਮੂਰਤ ਪ੍ਰਗਟਾਵਾ ਸੀ।

ਭਗਤ ਸਿੰਘ ਨੇ ਸਤਾਲਿਨਵਾਦੀ ਕੋਮਿੰਟਰਨ ਰਾਹੀਂ ਪੇਸ਼ ਕੀਤੇ, ਦੋ ਪੜਾਵਾਂ ਵਿਚ ਇਨਕਲਾਬ ਦੇ ਇਸ ਬੋਗਸ ਸਿਧਾਂਤ ਦਾ ਦ੍ਰਿੜ੍ਹਤਾ ਨਾਲ਼ਵਿਰੋਧ ਕੀਤਾ। ਸਤਾਲਿਨਵਾਦੀਆਂ ਦੀ ਸਮਝ ਦੇ ਉਲਟ, ਰਾਸ਼ਟਰੀ ਸਰਮਾਏਦਾਰਾਂ ਦੇ ਰੋਲ ਬਾਰੇ ਉਸਨੂੰ ਕੋਈ ਭਰਮ ਨਹੀਂ ਸੀ।

ਭਗਤ ਸਿੰਘ ਨੇ ਸਪਸ਼ਟ ਤੌਰ 'ਤੇ ਬਿਆਨ ਕੀਤਾ ਕਿ ਦੇਸ਼ੀ ਅਤੇ ਵਿਦੇਸ਼ੀ ਸਰਮਾਏਦਾਰਾਂ 'ਚ ਕੋਈ ਫ਼ਰਕ ਨਹੀਂ ਹੈ। ਉਸ ਲਈਸਰਮਾਏਦਾਰਾਂ ਦੀ ਹਕੂਮਤ ਭਾਵੇਂ ਉਹ ਦੇਸ਼ੀ ਜਾਂ ਵਿਦੇਸ਼ੀ ਹੋਵੇ ਇਕ ਹੀ ਚੀਜ਼ ਸੀ।

ਸਤਾਲਿਨਵਾਦੀਆਂ ਦੇ ਪ੍ਰਚਾਰ ਦੇ ਉਲਟ, ਬਸਤੀਵਾਦ ਅਤੇ ਸਾਮਰਾਜਵਾਦ, ਭਗਤ ਸਿੰਘ ਲਈ ਸਿਰਫ਼ ਵਿਦੇਸ਼ੀ ਸਰਮਾਏਦਾਰਾਂ ਦੀਹਕੂਮਤ ਨਹੀਂ ਸੀ ਜਿਹੜੀ ਕਿ ਗ਼ੁਲਾਮ ਮੁਲਕ ਦੀਆਂ ਸਾਰੀਆਂ ਸਮਾਜਿਕ ਜਮਾਤਾਂ ਦੀ ਬਰਾਬਰ ਦੀ ਦੁਸ਼ਮਣ ਹੈ, ਸਗੋਂ ਉਹ ਇਸਨੂੰ ਸੰਸਾਰਸਰਮਾਏਦਾਰੀ ਦੀ, ਸਾਰੇ ਮੁਲਕਾਂ ਦੇ ਕਿਰਤੀਆਂ 'ਤੇ ਥੋਪੀ ਗਈ ਸਿੱਧੀ ਹਕੂਮਤ, ਸਮਝਦਾ ਸੀ।

ਇਸ ਤਰ੍ਹਾਂ, ਭਗਤ ਸਿੰਘ ਆਪਣੇ ਪ੍ਰਤੱਖ ਬੋਧ ਵਿਚ ਪੂਰੀ ਤਰਾਂ ਸਪਸ਼ਟ ਸੀ ਕਿ ਵਿਦੇਸ਼ੀ ਸਰਮਾਏਦਾਰਾਂ ਦੀ ਥਾਂ ਦੇਸ਼ੀ ਸਰਮਾਏਦਾਰਾਂ ਦੀਸਥਾਨ-ਬਦਲੀ ਨਾਲ਼ ਕੋਈ ਅਸਲ ਇਨਕਲਾਬ ਨਹੀਂ ਹੋ ਸਕਦਾ। ਉਸਨੇ ਇਨਕਲਾਬੀ ਪ੍ਰੋਗਰਾਮ ਦਾ ਖਰੜਾ-'ਨੌਜਵਾਨ ਸਿਆਸੀ ਕਾਰਕੁੰਨਾਂ ਨੂੰਖ਼ਤ' ਵਿਚ ਲਿਖਿਆ, "...ਪਰ ਜੇ ਤੁਸੀਂ ਸੋਚਦੇ ਹੋ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਸਰਗਰਮ ਸ਼ਮੂਲੀਅਤ ਲਈ ਪਹੁੰਚ ਕਰੋਗੇ ਤਾਂ ਮੈਂ ਦੱਸਣਾਚਾਹਾਂਗਾ ਕਿ ਉਹ ਕਿਸੇ ਕਿਸਮ ਦੀ ਜਜ਼ਬਾਤੀ ਗੱਲ ਨਾਲ਼ ਬੇਵਕੂਫ਼ ਨਹੀਂ ਬਣਾਏ ਜਾ ਸਕਦੇ। ਉਹ ਸਾਫ਼-ਸਾਫ਼ ਪੁੱਛਣਗੇ ਕਿ ਉਹਨਾਂ ਨੂੰ ਤੁਹਾਡੇਇਨਕਲਾਬ ਤੋਂ ਕੀ ਲਾਭ ਪੁੱਜੇਗਾ, ਉਸ ਇਨਕਲਾਬ ਤੋਂ ਜਿਸ ਲਈ ਤੁਸੀਂ ਉਹਨਾਂ ਦੀ ਕੁਰਬਾਨੀ ਦੀ ਮੰਗ ਕਰ ਰਹੇ ਹੋ। ਅਗਰ ਲਾਰਡ ਰੀਡਿੰਗਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪਰਸ਼ੋਤਮਦਾਸ ਠਾਕਰਦਾਸ ਹੋਵੇ ਤਾਂ ਜਨਤਾ ਨੂੰ ਕੀ ਫ਼ਰਕ ਪੈਂਦਾ ਹੈ? ਇਕ ਕਿਸਾਨ ਵਾਸਤੇ ਇਸ ਨਾਲ਼ ਕੀਫ਼ਰਕ ਪਵੇਗਾ, ਜੇ ਲਾਰਡ ਇਰਵਨ ਦੀ ਥਾਂ ਸਰ ਤੇਜ਼ ਬਹਾਦਰ ਸਪਰੂ ਆ ਜਾਂਦਾ ਹੈ। ਕੌਮੀ ਜਜ਼ਬਾਤ ਨੂੰ ਅਪੀਲ ਬਿਲਕੁਲ ਫ਼ਜ਼ੂਲ ਗੱਲ ਹੈ। ਤੁਸੀਂਉਸਨੂੰ ਆਪਣੇ ਕੰਮ ਵਾਸਤੇ ਨਹੀਂ 'ਵਰਤ' ਸਕਦੇ।"

ਭਗਤ ਸਿੰਘ ਦੀਆਂ ਲਿਖਤਾਂ ਅਤੇ ਵਿਚਾਰ, ਦ੍ਰਿੜ੍ਹਤਾ ਨਾਲ਼, ਮੇਨਸ਼ਵਿਕਵਾਦ ਦੇ ਪੜਾਅਵਾਦ ਦੇ ਬੋਗਸ ਸਿਧਾਂਤ ਦੇ ਨਾਲ਼-ਨਾਲ਼, ਠੀਕ ਇਸੇਤਰ੍ਹਾਂ ਹੀ ਪ੍ਰਤਿਕਿਰਿਆਵਾਦੀ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਨੂੰ ਵੀ ਨਕਾਰਦੇ ਹਨ, ਜੋ CPI ਅਤੇ ਕੋਮਿੰਟਰਨ ਦੇ ਪ੍ਰੋਗਰਾਮ ਦਾ ਆਧਾਰ ਸੀ। ਉਹਸਤਾਲਿਨਵਾਦੀ CPI ਦੇ ਕੇਂਦਰੀ ਨੁਕਤੇ ਦੇ ਵਿਰੋਧ ਵਿਚ ਖੜ੍ਹਾ ਸੀ ਜੋ ਨੁਕਤਾ 'ਸਮਾਜਵਾਦੀ ਇਨਕਲਾਬ' ਦੇ ਬਰਖ਼ਿਲਾਫ਼ 'ਜਮਹੂਰੀ ਇਨਕਲਾਬ' ਦੇ ਮਿਥਿਆ ਸੰਕਲਪ ਦੇ ਆਧਾਰ 'ਤੇ, ਮਜ਼ਦੂਰ ਜਮਾਤ ਨੂੰ ਬੁਰਜੁਆ ਲੀਡਰਸ਼ਿਪ ਦੇ ਅਧੀਨ ਕਰਦਾ ਸੀ।

ਜਦੋਂ ਸਤਾਲਿਨ ਭਾਰਤ 'ਚ ਆਪਣੇ ਪੈਰੋਕਾਰਾਂ ਨੂੰ ਗਾਂਧੀ ਅਤੇ ਕਾਂਗ੍ਰਸ ਦਾ ਭਾਈਵਾਲ ਬਣਨ ਲਈ ਪ੍ਰੇਰਿਤ ਕਰ ਰਿਹਾ ਸੀ ਉਦੋਂ ਭਗਤ ਸਿੰਘਅਖਬਾਰਾਂ ਅਤੇ ਪਰਚਿਆਂ 'ਚ ਆਪਣੀਆਂ ਲਿਖਤਾਂ ਰਾਹੀਂ, ਗਾਂਧੀ ਦੇ ਉਪਦੇਸ਼ਾਂ ਦੇ ਤਰਕ-ਦੋਸ਼ਾਂ ਨੂੰ ਉਜਾਗਰ ਕਰ ਰਿਹਾ ਸੀ। ਭਗਤ ਸਿੰਘ ਨੇਲਿਖਿਆ, "ਬਿਲਕੁਲ ਸ਼ੁਰੂ ਵਿਚ ਹੀ ਉਹ (ਗਾਂਧੀ) ਜਾਣਦੇ ਸਨ ਕਿ ਉਹਨਾਂ ਦਾ ਅੰਦੋਲਨ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਝੌਤੇ ਵਿਚ ਮੁੱਕੇਗਾ। ਇਸਬੇਦਿਲੀ ਨੂੰ ਅਸੀਂ ਨਫ਼ਰਤ ਕਰਦੇ ਹਾਂ..." ਉਹ ਕਾਂਗ੍ਰਸ ਬਾਰੇ ਅੱਗੇ ਲਿਖਦਾ ਹੈ, "ਕਾਂਗ੍ਰਸ ਦਾ ਉਦੇਸ਼ ਕੀ ਹੈ? ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨਯਾਨੀ ਇਹ ਘੋਲ਼ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿਚ ਖ਼ਤਮ ਹੋਵੇਗਾ। ਮੈਂ ਇਹ ਇਸ ਲਈ ਕਿਹਾ ਹੈ, ਕਿਉਂਕਿ ਮੇਰੀ ਰਾਏ ਵਿਚਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ਼ ਮੱਧਵਰਗੀ ਦੁਕਾਨਦਾਰਾਂ ਅਤੇ ਮੁੱਠੀਭਰਪੂੰਜੀਪਤੀਆਂ ਦੇ ਬਲਬੂਤੇ 'ਤੇ ਲੜਿਆ ਜਾ ਰਿਹਾ ਹੈ। ਇਹ ਦੋਵੇਂ ਜਮਾਤਾਂ, ਖ਼ਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖ਼ਤਰੇ ਵਿਚਪਾਉਣ ਦੀ ਜੁੱਰਅਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਅਤੇ ਕਾਰਖ਼ਾਨਿਆਂ ਵਿਚ ਹਨ, ਕਿਸਾਨੀ ਅਤੇ ਮਜ਼ਦੂਰ। ਪਰ ਸਾਡੇ'ਬੁਰਜੁਆ' ਨੇਤਾ ਉਹਨਾਂ ਨੂੰ ਨਾਲ਼ ਲੈਣ ਦੀ ਹਿੰਮਤ ਨਾ ਕਰਦੇ ਹਨ ਅਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇਕ ਵਾਰ ਗਹਿਰੀ ਨੀਂਦ ਵਿਚੋਂਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ, ਰੁਕਣ ਵਾਲ਼ੇ ਨਹੀਂ ਹਨ।"

ਰਾਸ਼ਟਰੀ ਬੁਰਜੂਆਜ਼ੀ ਦੇ ਆਗੂ ਗਾਂਧੀ ਵੱਲੋਂ ਆਪਣੀ ਜਮਾਤ ਲਈ ਮਜ਼ਦੂਰ ਜਮਾਤ ਦੇ ਖ਼ੌਫ਼ ਦੇ ਪ੍ਰਗਟਾਵੇ ਦੀ ਨਿਸ਼ਾਨਦੇਹੀ ਕਰਦੇ ਹੋਏਭਗਤ ਸਿੰਘ ਨੇ, 'ਦ ਟਾਈਮਜ਼, ਮਈ 1921' ਦਾ ਹਵਾਲਾ ਦਿੰਦਿਆਂ ਹੋਇਆਂ, ਅੱਗੇ ਲਿਖਿਆ, "1920 ਵਿਚ ਅਹਿਮਦਾਬਾਦ ਦੇ ਮਜ਼ਦੂਰਾਂ ਵਿਚਪਹਿਲੇ ਤਜਰਬੇ ਬਾਅਦ ਮਹਾਤਮਾ ਗਾਂਧੀ ਨੇ ਕਿਹਾ ਸੀ, "ਸਾਨੂੰ ਮਜ਼ਦੂਰਾਂ ਨਾਲ਼ ਗਾਂਢਾ-ਸਾਂਢਾ ਨਹੀਂ ਕਰਨਾ ਚਾਹੀਦਾ। ਫ਼ੈਕਟਰੀ ਪ੍ਰੋਲੇਤਾਰੀ ਦਾਰਾਜਨੀਤਿਕ ਹਿਤ ਲਈ ਇਸਤੇਮਾਲ ਬਹੁਤ ਖ਼ਤਰਨਾਕ ਹੈ।"

ਇਹ ਹੈਰਾਨੀਜਨਕ ਨਹੀਂ ਸੀ ਕਿ ਠੀਕ ਉਸੇ ਸਮੇਂ ਦੌਰਾਨ ਜਦੋਂ ਕੌਮਾਂਤਰੀ ਕਮਿਊਨਿਸਟ ਅੰਦੋਲਨ ਦਾ ਮਹਾਨ ਆਗੂ ਲਿਓਨ ਤ੍ਰਾੱਤਸਕੀ, ਗਾਂਧੀ ਅਤੇ ਉਸ ਦੀ ਅਗਵਾਈ ਵਾਲੀ ਕਾਂਗ੍ਰਸ 'ਤੇ ਬੇਕਿਰਕ ਹਮਲੇ ਕਰਨ ਦੇ ਨਾਲ਼-ਨਾਲ਼, ਚੀਨ ਅਤੇ ਭਾਰਤ ਅੰਦਰ ਹੁਕਮ-ਵਜਾਊ ਅਤੇਆਪਹੁਦਰੀ ਸਤਾਲਿਨਵਾਦੀ ਨੀਤੀ ਦੀ ਬੇਹੱਦ ਕਠੋਰ ਅਲੋਚਨਾ ਕਰ ਰਿਹਾ ਸੀ, ਠੀਕ ਉਸੇ ਸਮੇਂ ਦੌਰਾਨ ਤ੍ਰਾੱਤਸਕੀ ਵੱਲੋਂ ਹੀ ਅਖ਼ਤਿਆਰ ਕੀਤੀਲੀਹ 'ਤੇ ਚੱਲਦੇ ਹੋਏ, ਭਗਤ ਸਿੰਘ, ਬੋਗਸ ਲੀਡਰਸ਼ਿਪ ਦੀ ਸਿਆਸੀ ਆਲੋਚਨਾ ਕਰ ਰਿਹਾ ਸੀ। ਇਹ ਤਰਕਸੰਗਤ ਸੀ ਕਿ ਭਗਤ ਸਿੰਘ ਜੋ ਉਸਵੇਲੇ ਦੇ, ਤ੍ਰਾੱਤਸਕੀ ਦੇ ਵਿਚਾਰਾਂ ਤੋਂ ਜਾਣੂ ਹੋ ਚੁੱਕਾ ਸੀ, ਖ਼ੁਦ ਉਸੇ ਲੀਹ 'ਤੇ ਸੋਚਣ ਲੱਗਾ ਸੀ। ਉਸਨੇ ਰਾਸ਼ਟਰੀ ਬੁਰਜੁਆਜ਼ੀ ਨਾਲ਼ ਸਹਿਯੋਗ ਕਰਨਦੇ ਮੇਨਸ਼ਵਿਕ ਪ੍ਰੋਗਰਾਮ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੀ ਜ਼ਿੰਦਗੀ ਦੇ ਅੰਤ ਤਕ ਇਸੇ ਸਿਆਸੀ ਪੁਜ਼ੀਸ਼ਨ 'ਤੇ ਕਾਇਮ ਰਿਹਾ।

ਕਿਉਂਕਿ ਭਗਤ ਸਿੰਘ ਦਾ ਪੱਕਾ ਵਿਸ਼ਵਾਸ ਸੀ ਕਿ ਰਾਸ਼ਟਰੀ ਸਰਮਾਏਦਾਰਾਂ ਦਾ ਕਿਰਦਾਰ ਪੂਰੀ ਤਰ੍ਹਾਂ ਨਾਲ਼ ਪ੍ਰਤਿਕਿਰਿਆਵਾਦੀ ਹੋ ਚੁੱਕਿਆਹੈ, ਇਸ ਲਈ ਉਹ CPI ਦੀ ਸਤਾਲਿਨਵਾਦੀ ਲੀਡਰਸ਼ਿਪ ਦੇ ਉਸ ਵੇਲ਼ੇ ਦੇ, ਇਨਕਲਾਬ ਦੇ ਦੋ ਪੜਾਵਾਂ ਦੇ ਸਿਧਾਂਤ, ਦਾ ਸਮਰਥਨ ਨਹੀਂ ਕਰਦਾਸੀ, ਜਿਸ ਅਨੁਸਾਰ ਅੱਜ ਜਮਹੂਰੀਅਤ ਲਈ, ਕੱਲ੍ਹ ਸਮਾਜਵਾਦ ਲਈ-ਯਾਨੀ ਕਿ ਪਹਿਲੇ ਪੜਾਅ ਵਿਚ 'ਸਰਮਾਏਦਾਰਾਂ ਦੇ ਨਾਲ਼ ਮਿਲ ਕੇ' ਅਤੇਦੂਜੇ ਪੜਾਅ ਵਿਚ 'ਸਰਮਾਏਦਾਰਾਂ ਦੇ ਵਿਰੁੱਧ' ਸੰਘਰਸ਼ ਕਰਨਾ ਹੈ। ਭਗਤ ਸਿੰਘ ਦਾ ਇਨਕਲਾਬ ਦੇ 'ਪੜਾਅਵਾਦ' ਦੇ ਬੇਤੁਕੇ ਸਿਧਾਂਤ 'ਚਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਜੋ ਸਤਾਲਿਨ ਨੇ ਇਤਿਹਾਸ ਵੱਲੋਂ ਨਕਾਰੇ ਹੋਏ ਮੇਨਸ਼ਵਿਕਵਾਦ ਤੋਂ ਅੰਗੀਕਾਰ ਕੀਤਾ ਸੀ। ਭਗਤ ਸਿੰਘ ਦੀ ਨਜ਼ਰਵਿਚ, ਇਨਕਲਾਬ, ਇਤਿਹਾਸ ਵਿਚ ਅੱਗੇ ਵਲ ਨੂੰ ਪੁੱਟੀ ਜਾਣ ਵਾਲੀ ਨਿਰਵਿਘਨ ਪੁਲਾਂਘ ਹੈ ਯਾਨੀ ਕਿ ਇਸ ਦੌਰਾਨ ਕੋਈ ਵਿਘਨ ਜਾਂ ਪੜਾਅਨਹੀਂ ਹਨ, ਜਮਹੂਰੀ ਸਵਾਲ ਜਿਸਦੀ ਦਹਿਲੀਜ਼ ਦੌਰਾਨ ਹੀ ਹੱਲ ਹੋ ਜਾਣਗੇ, ਅਤੇ ਜਿਸ ਵਿਚ ਸੱਤਾ, ਲਾਜ਼ਮੀ ਤੌਰ 'ਤੇ, ਕਿਰਤੀ ਤੇ ਪਸਿੱਤੇ ਗਏਲੋਕਾਂ ਵੱਲੋਂ ਹਿਮਾਇਤ ਹਾਸਲ 'ਮਜ਼ਦੂਰ ਜਮਾਤ' ਕੋਲ ਹੋਵੇਗੀ।

ਸਤਾਲਿਨਵਾਦੀਆਂ ਤੋਂ ਬਿਲਕੁਲ ਉਲਟ, ਭਗਤ ਸਿੰਘ ਨੇ ਕਦੇ ਵੀ ਬੁਰਜੁਆ ਗਣਤੰਤਰ ਦਾ ਖ਼ਿਆਲ ਨਹੀਂ ਬੰਨ੍ਹਿਆ ਅਤੇ ਦੋਵਾਂ ਧਿਰਾਂਵਿਚਕਾਰ ਸੱਤਾ ਦੀ ਅਜਿਹੀ ਸਾਂਝ-ਭਿਆਲੀ ਦੀ ਸੰਭਾਵਨਾ ਨੂੰ ਕਦੇ ਕਬੂਲ ਨਹੀਂ ਕੀਤਾ ਜਿਸ ਵਿਚ ਇਕ ਪਾਸੇ, ਇਕ ਧਿਰ ਮਜ਼ਦੂਰ ਜਮਾਤ ਅਤੇਪਸਿੱਤੇ ਜਾਂਦੇ ਕਿਰਤੀ ਲੋਕ ਹੋਣ ਅਤੇ ਦੂਜੀ ਧਿਰ ਸਰਮਾਏਦਾਰ ਜਮਾਤ ਹੋਵੇ। ਭਗਤ ਸਿੰਘ ਲਈ, ਨਾ ਤਾਂ ਸਾਰੇ ਅਤੇ ਨਾ ਹੀ ਸਰਮਾਏਦਾਰਾਂ ਦਾਕੋਈ ਵੀ ਹਿੱਸਾ ਅਗਾਂਹਵਧੂ ਜਾਂ ਇਨਕਲਾਬੀ ਸੀ।

ਭਗਤ ਸਿੰਘ ਵੱਲੋਂ ਅਖ਼ਤਿਆਰ ਕੀਤੀ ਲੀਹ, ਉਸ ਸਮੇਂ ਦੀ ਕੋਮਿੰਟਰਨ ਦੀ ਸਿਆਸੀ ਲੀਹ ਦੇ ਬਿਲਕੁਲ ਵਿਰੁੱਧ ਸੀ। ਕੋਮਿੰਟਰਨ ਦੀ ਲੀਹਆਪਣੇ ਇਸ ਅਨੁਮਾਨ ਦੀ ਵਕਾਲਤ ਕਰਦੀ ਸੀ ਕਿ ਭਾਰਤ ਵਰਗੇ ਪਿਛੜੇ ਅਤੇ ਬਸਤੀ ਮੁਲਕਾਂ ਅੰਦਰ ਰਾਸ਼ਟਰੀ ਬੁਰਜੁਆਜ਼ੀ, ਇਨਕਲਾਬ ਦੀਸਹਿਯੋਗੀ ਅਤੇ ਸਾਮਰਾਜਵਾਦ ਵਿਰੁੱਧ ਲੜਨ ਵਾਲ਼ੀ ਸੱਚੀ ਲੜਾਕੂ ਹੋਵੇਗੀ।

ਇਸ ਸਮਝੌਤਾਪਰਸਤ ਪਹੁੰਚ ਨੇ ਨਾ ਸਿਰਫ਼, ਚੀਨ ਅੰਦਰ, 1925-27 ਦੇ ਪ੍ਰੋਲੇਤਾਰੀ ਇਨਕਲਾਬ ਨੂੰ ਤਬਾਹ ਕਰ ਦਿੱਤਾ ਸਗੋਂ ਭਾਰਤ ਵਿਚਵੀ ਕਿਸੇ ਵਿਆਪਕ ਮਜ਼ਦੂਰ ਉਭਾਰ ਨੂੰ ਪਨਪਣ ਨਹੀਂ ਦਿੱਤਾ।

ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਇਕ ਦਹਾਕੇ ਦੇ ਅੰਦਰ-ਅੰਦਰ ਹੀ, ਇਤਿਹਾਸ ਨੇ ਸਤਾਲਿਨਵਾਦੀ ਕੋਮਿੰਟਰਨ ਵੱਲੋਂ ਥੋਪੀਆਂ ਗਈਆਂਅਤੇ CPI ਵੱਲੋਂ ਹੁਕਮ ਵਜਾਉਣ ਵਜੋਂ ਪਾਲਣਾ ਕੀਤੀਆਂ ਗਈਆਂ ਗੁਮਰਾਹਕੁਨ ਨੀਤੀਆਂ ਨੂੰ ਉਜਾਗਰ ਕਰ ਦਿੱਤਾ। ਸਤਾਲਿਨ ਨੇਸਾਮਰਾਜਵਾਦੀ ਗੁੱਟਾਂ ਦੇ ਨਾਲ਼ ਯੁੱਧ-ਸੰਧੀਆਂ ਕੀਤੀਆਂ ਜਿਨ੍ਹਾਂ ਵਿਚੋਂ ਪਹਿਲਾਂ ਹਿਟਲਰ ਨਾਲ਼ ਅਤੇ ਫਿਰ ਚਰਚਿਲ ਨਾਲ਼ ਕੀਤੀ ਗਈ।ਸਤਾਲਿਨ ਦੀ ਠੀਕ ਉਸੇ ਉਲਟ-ਇਨਕਲਾਬੀ ਡਾਵਾਂਡੋਲਤਾ ਨੂੰ ਅਪਣਾਉਂਦੇ ਹੋਏ, CPI ਨੇ, ਬ੍ਰਿਟਿਸ਼ ਸਮਾਰਾਜਵਾਦੀਆਂ ਦੇ ਸੰਗੀ ਦੀ ਆਪਣੀਭੂਮਿਕਾ ਨੂੰ ਅਪਣਾਉਂਦੇ ਹੋਏ, ਆਜ਼ਾਦੀ ਸੰਘਰਸ਼ ਨਾਲ਼ ਖੁੱਲ੍ਹੇਆਮ ਗ਼ੱਦਾਰੀ ਕੀਤੀ, ਜਿਨ੍ਹਾਂ ਸਾਮਰਾਜਵਾਦੀਆਂ ਨੇ ਪਿੱਛੇ ਜਿਹੇ ਹੀ ਭਗਤ ਸਿੰਘ ਅਤੇਉਸਦੇ ਸਾਥੀਆਂ ਨੂੰ ਫ਼ਾਂਸੀ 'ਤੇ ਲਟਕਾਇਆ ਸੀ, ਅਤੇ ਇਸ ਤਰ੍ਹਾਂ ਇਹ ਬ੍ਰਿਟਿਸ਼ ਬਸਤੀਵਾਦੀਆਂ ਵੱਲੋਂ ਆਜ਼ਾਦੀ ਸੰਘਰਸ਼ ਦੇ ਬਰਬਰ ਦਮਨ ਵਿਚਸਰਗਰਮ ਸਹਿਯੋਗੀ ਬਣੀ।

ਭਗਤ ਸਿੰਘ, 'ਅਹਿੰਸਾ' ਦੇ ਸਿਧਾਂਤ ਦਾ ਪੱਕਾ ਵਿਰੋਧੀ ਸੀ, ਜਿਸਦੀ ਗਾਂਧੀ ਵੱਲੋਂ ਵਕਾਲਤ ਕੀਤੀ ਗਈ ਸੀ, ਜੋ ਸੰਪਤੀ ਅਤੇ ਸਰਮਾਏਦਾਰਾਂਵਿਰੁੱਧ ਹਮਲਾ ਵਿੱਢਣ ਤੋਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਪਿੱਛੇ ਖਿੱਚਣ ਲਈ ਇਕ ਜਾਲ ਤੋਂ ਬਿਨਾਂ ਕੁਝ ਨਹੀਂ ਸੀ। ਭਗਤ ਸਿੰਘ ਨੇ ਗਾਂਧੀ ਦੇਉਪਦੇਸ਼ਾਂ ਬਾਰੇ ਲਿਖਿਆ, "...ਇਹ ਅਹਿੰਸਾ ਅਤੇ ਗਾਂਧੀ ਦੀ ਸੌਦੇਬਾਜ਼ੀ ਨੀਤੀ ਸੀ, ਜਿਸਨੇ ਕਿ ਕੌਮੀ ਲਹਿਰ ਵੇਲੇ ਜੁੜੀਆਂ ਸਫ਼ਾਂ ਵਿਚ ਦੁਫੇੜਪਾਈ।" ਇਤਿਹਾਸਕ ਤੌਰ 'ਤੇ, ਪੁਰਾਣੀਆਂ ਜਮਾਤਾਂ ਵਿਰੁੱਧ, ਨਵੀਂਆਂ ਜਮਾਤਾਂ ਵੱਲੋਂ ਇਨਕਲਾਬੀ ਹਿੰਸਾ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦੇ ਹੋਏ, ਭਗਤ ਸਿੰਘ ਨੇ ਆਪਣੇ ਸਮੇਂ ਦੇ ਇਨਕਲਾਬੀ ਸਿਧਾਂਤ ਅਤੇ ਅਨੁਭਵ ਨੂੰ ਅਮੀਰ ਕਰਦੇ ਹੋਏ ਸਪਸ਼ਟ ਵਿਆਖਿਆਵਾਂ ਪੇਸ਼ ਕੀਤੀਆਂ। ਭਗਤ ਸਿੰਘਦੀਆਂ ਲਿਖਤਾਂ, ਗਾਂਧੀ ਅਤੇ ਕਾਂਗ੍ਰਸ ਵਿਚ ਉਸਦੇ ਪੈਰੋਕਾਰਾਂ ਦੀਆਂ ਹੁਕਮ-ਵਜਾਊ, ਬੁਜ਼ਦਿਲ ਅਤੇ ਪੂਰੀ ਤਰ੍ਹਾਂ ਨਾਲ਼ 'ਜੀ ਹਜ਼ੂਰੀਆ' ਪੁਜੀਸ਼ਨਾਂਲਈ ਢੁਕਵੇਂ ਪ੍ਰਤਿਉੱਤਰ ਸਨ।

ਬਿਨਾ ਸ਼ੱਕ, ਭਗਤ ਸਿੰਘ ਦਾ ਪਰਿਪੇਖ ਕਈ ਕਾਰਨਾਂ ਕਰਕੇ ਸੀਮੀਤ ਸੀ ਜਿਨ੍ਹਾਂ 'ਚ ਉਸਦੀ ਘੱਟ ਉਮਰ, ਬੇਹੱਦ ਛੋਟਾ ਜੀਵਨ, ਸਿਆਸੀਅਵਿਕਸਿਤ ਮਾਹੌਲ, ਬਦਕਿਸਮਤੀ ਨਾਲ਼ ਕੋਮਿੰਟਰਨ ਅਤੇ ਸੋਵਿਅਤ ਯੂਨਿਅਨ ਦੀ ਲੀਡਰਸ਼ਿਪ ਦਾ ਸਤਾਲਿਨਵਾਦੀ ਨੌਕਰਸ਼ਾਹੀ ਦੇ ਹੱਥਾਂ ਵਿਚਚਲੇ ਜਾਣਾ, ਜਿਸਨੇ ਤੁਰੰਤ ਹੀ ਸੰਸਾਰ ਇਨਕਲਾਬ ਦੇ ਪਰਿਪੇਖ ਨੂੰ ਤਿਆਗ ਦਿੱਤਾ, ਆਦਿ ਆਦਿ। ਭਾਵੇਂ ਸਤਾਲਿਨਵਾਦ, ਮਹਾਨ ਅਕਤੂਬਰਇਨਕਲਾਬ ਅਤੇ ਪੂਰਬ 'ਚ ਭਾਰਤ ਸਣੇ ਇਨਕਲਾਬੀ ਅੰਦੋਲਨ ਵਿਚਕਾਰ ਅੜਿੱਕਾ ਬਣ ਕੇ ਖੜਾ ਸੀ ਪਰ ਤਦ ਵੀ ਅਕਤੂਬਰ ਇਨਕਲਾਬ ਦੀਆਂਤਰੰਗਾਂ ਨੇ ਭਗਤ ਸਿੰਘ 'ਤੇ ਅਥਾਹ ਡੂੰਘਾ ਪ੍ਰਭਾਵ ਛੱਡਿਆ। ਜੇਲ੍ਹ ਅੰਦਰ ਵੀ ਆਪਣੀ ਜਿੰਦਗੀ ਦੇ ਅੰਤਮ ਪਲਾਂ ਵਿਚ ਵੀ ਭਗਤ ਸਿੰਘ, ਲੈਨਿਨਅਤੇ ਤ੍ਰਾੱਤਸਕੀ ਦੀਆਂ ਲਿਖਤਾਂ ਪੜ੍ਹ ਰਿਹਾ ਸੀ।

ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਤੋਂ ਪ੍ਰਭਾਵਿਤ ਸੀ, ਜੋ ਅਮਰੀਕਾ ਵਿਚ ਗ਼ਦਰ ਪਾਰਟੀ ਦਾ ਜਥੇਬੰਦਕ ਸੀ, ਜਿਸਨੇਬਸਤੀਵਾਦੀ ਹਕੂਮਤ ਨੂੰ ਉਖਾੜ ਸੁੱਟਣ ਲਈ, ਦੁਸ਼ਮਣ ਦੀਆਂ ਫ਼ੌਜਾਂ ਵਿਚ ਵੜ ਕੇ ਸਿਆਸੀ ਪ੍ਰਾਪੇਗੰਡੇ ਰਾਹੀਂ ਹਥਿਆਰਬੰਦ ਫ਼ੌਜਾਂ ਅੰਦਰਬਗ਼ਾਵਤ ਦੀ ਯੋਜਨਾ ਬਣਾਈ ਸੀ, ਭਾਵੇਂ ਉਸਨੂੰ ਫੜ ਲਿਆ ਗਿਆ ਅਤੇ 19 ਸਾਲ ਦੀ ਉਮਰ 'ਚ ਰਾਜ-ਧ੍ਰੋਹ ਅਤੇ ਬਸਤੀਵਾਦੀ ਸ਼ਾਸਨ ਖ਼ਿਲਾਫ਼ਜੰਗ ਛੇੜਨ ਦੇ ਮਾਮਲੇ 'ਚ ਫਾਂਸੀ 'ਤੇ ਲਟਕਾ ਦਿੱਤਾ ਗਿਆ।

ਭਗਤ ਸਿੰਘ ਨੇ, ਸਤਾਲਿਨਵਾਦੀ CPI ਦੇ ਗੁਮਰਾਹਕੁਨ ਮੇਨਸ਼ਵਿਕ ਪ੍ਰੋਗਰਾਮ ਦੀ ਬਜਾਏ, ਗ਼ਦਰ ਪਾਰਟੀ ਦੀ ਕਾਰਵਾਈ ਅਤੇ ਪ੍ਰੋਗਰਾਮਤੋਂ ਪ੍ਰੇਰਨਾ ਹਾਸਲ ਕੀਤੀ ਜੋ ਇਨਕਲਾਬੀ ਮਾਰਕਸਵਾਦ ਦੇ ਬਹੁਤ ਨੇੜੇ ਸੀ।

ਸਾਢੇ 23 ਸਾਲ ਦੀ ਉਮਰ ਵਿਚ, ਭਗਤ ਸਿੰਘ ਨੂੰ, ਗਾਂਧੀ ਦੀ ਅਗਵਾਈ ਵਾਲ਼ੀ, ਕਾਂਗ੍ਰਸ ਦੀ ਬੁਰਜੁਆ ਲੀਡਰਸ਼ਿਪ ਦੀ ਮੂਕ ਸਹਿਮਤੀਨਾਲ਼ ਫਾਂਸੀ ਦੇ ਦਿੱਤੀ ਗਈ। ਭਗਤ ਸਿੰਘ ਵਿਰੁੱਧ, ਬਸਤੀਵਾਦੀਆਂ ਅਤੇ ਕਾਂਗ੍ਰਸ ਵਿਚਕਾਰ ਇਹ ਮਿਲੀਭੁਗਤ, ਨਾ ਸਿਰਫ਼ ਇਸ ਮਸਲੇ ਉੱਤੇਇਨ੍ਹਾਂ ਆਗੂਆਂ ਦੀ ਰਹੱਸਮਈ ਚੁੱਪ ਨਾਲ਼ ਜ਼ਾਹਰ ਹੁੰਦੀ ਹੈ ਸਗੋਂ ਗੋਲਮੇਜ਼ ਸੰਮੇਲਨ ਵਿਚ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਮੁੱਦਾ ਬਣਾਏ ਜਾਣਦੇ ਸਵਾਲ 'ਤੇ ਗਾਂਧੀ ਦੇ ਸਪਸ਼ਟ ਇਨਕਾਰ ਨਾਲ਼ ਵੀ ਸਪਸ਼ਟ ਹੁੰਦੀ ਹੈ।

ਇੱਥੋਂ ਤਕ ਕਿ ਮੌਤ ਦੀ ਸਰਦਲ 'ਤੇ ਵੀ ਭਗਤ ਸਿੰਘ ਨੇ ਆਪਣੇ ਵੇਲ਼ੇ ਦੀ ਸਿਆਸੀ ਚੇਤਨਾ ਵਿਚ ਹਾਲੇ ਇਕ ਹੋਰ ਸ਼ਾਨਦਾਰ ਵਾਧਾ ਕੀਤਾਜੋ ਉਸਦੀਆਂ ਸਭ ਤੋਂ ਅਹਿਮ ਦੇਣਾਂ ਵਿਚੋਂ ਇਕ ਹੈ। ਉਸਨੇ ਚੋਰੀ-ਛਿੱਪੇ, ਜੇਲ੍ਹ ਦੀ ਕੋਠੜੀ ਵਿਚੋਂ ਭਾਰਤ 'ਚ ਇਨਕਲਾਬ ਦਾ ਪ੍ਰੋਗਰਾਮ ਬਾਹਰਭੇਜਿਆ। ਇਸ ਪ੍ਰੋਗਰਾਮ ਅੰਦਰ, ਉਸਨੇ ਸਚੇਤ ਤੌਰ 'ਤੇ ਵਿਅਕਤੀਗਤ ਅੱਤਵਾਦ ਦੇ ਰਾਹ ਨੂੰ ਨਕਾਰ ਦਿੱਤਾ ਅਤੇ ਸਾਮਰਾਜਵਾਦ ਵਿਰੁੱਧ ਮਜ਼ਦੂਰਾਂਅਤੇ ਪਸਿੱਤੇ ਲੋਕਾਂ ਦੇ ਉਭਾਰ ਨੂੰ ਜਥੇਬੰਦ ਕਰਨ ਦਾ ਅਹਿਦ ਕੀਤਾ। ਜਦੋਂ ਕਿ ਹਥਿਆਰਬੰਦ ਸੰਘਰਸ਼ ਨੂੰ ਇਨਕਲਾਬੀ ਸੰਘਰਸ਼ ਲਈ ਢੁਕਵਾਂ, ਨਿਆਂਸੰਗਤ ਅਤੇ ਸਪਸ਼ਟ ਤੌਰ 'ਤੇ ਅਟਲ ਦੱਸਣ ਦੇ ਬਾਵਜੂਦ ਵੀ ਭਗਤ ਸਿੰਘ ਨੇ ਸੰਘਰਸ਼ ਦੇ ਹਥਿਆਰਬੰਦ ਤਰੀਕਿਆਂ ਨੂੰ ਨਕਾਰ ਦਿੱਤਾ, ਨਾਸਿਰਫ਼ ਵਿਅਰਥ ਸਮਝ ਕੇ ਸਗੋਂ ਨੁਕਸਾਨਦਾਇਕ ਸਮਝ ਕੇ ਵੀ।

ਭਗਤ ਸਿੰਘ ਉਸ ਸੰਕ੍ਰਮਣਕਾਲੀਨ ਪੀੜ੍ਹੀ ਦਾ ਹਿੱਸਾ ਸੀ ਜੋ ਨਰੋਦਵਾਦੀ ਅੰਦੋਲਨ ਦੇ ਦੂਜੇ ਪੜਾਅ ਯਾਨੀ ਅੱਤਵਾਦ ਤੋਂ ਪਾਸਾ ਵੱਟ ਕੇਮਾਰਕਸਵਾਦ ਨੂੰ ਅਪਣਾਉਣ ਵਲ ਵਧ ਰਹੀ ਸੀ, ਇਹ ਉਹ ਦੌਰ ਸੀ ਜਦੋਂ ਨਰੋਦਵਾਦੀ ਅੰਦੋਲਨ ਆਪਣੇ ਉਤਰਾਅ 'ਤੇ ਸੀ। ਰੂਸ ਦੇ ਸੰਦਰਭ ਵਿਚ, ਇਸ ਦੌਰ ਦੌਰਾਨ ਇਨਕਲਾਬ ਨੂੰ ਪਲੈਖ਼ਾਨੋਵ ਅਤੇ ਐਕਸੈਲਰੋਦ ਤੋਂ ਲੈ ਕੇ ਲੈਨਿਨ ਤਕ, ਸਭ ਤੋਂ ਪ੍ਰਤਿਭਾਵਾਨ ਆਗੂ ਮਿਲੇ। ਭਾਰਤ ਵਿਚ ਵੀ, ਹਾਲੇਪਿੱਛੇ ਜਿਹੇ ਹੀ, ਮਾਰਕਸਵਾਦ ਨੂੰ ਅਪਣਾਉਣ ਵਾਲੀ ਇਕ ਇਨਕਲਾਬੀ ਨੌਜਵਾਨਾਂ ਦੀ ਮੁਕੰਮਲ ਪੀੜ੍ਹੀ ਦਾ ਉਭਾਰ ਹੋਣ ਲੱਗਾ ਸੀ ਕਿ, ਠੀਕ ਇਸੇਦੌਰਾਨ, ਬਦਕਿਸਮਤੀ ਨਾਲ਼, ਸਤਾਲਿਨਵਾਦੀ ਉਲਟ-ਇਨਕਲਾਬ ਦੇ ਫੰਧੇ ਵਿਚ ਕੋਮਿੰਟਰਨ ਅਤੇ ਸੋਵਿਅਤ ਸੰਘ ਨੇ ਮਾਰਕਸਵਾਦ ਵਲਆਪਣੀ ਪਿੱਠ ਫੇਰ ਲਈ ਸੀ।

ਇੱਥੋਂ ਤਕ ਕਿ ਭਗਤ ਸਿੰਘ ਨਾ ਤਾਂ, ਉਨ੍ਹਾਂ ਸਿਆਸੀ ਵਿਵਾਦਾਂ ਬਾਰੇ ਜਾਣੂ ਸੀ ਜੋ ਉਸਦੇ ਵੇਲੇ ਵਿਚ ਹੀ ਕਮਿਊਨਿਸਟ ਇੰਟਰਨੈਸ਼ਨਲ ਵਿਚਭਖ ਚੁੱਕੇ ਸਨ, ਅਤੇ ਉਹ ਨਾ ਹੀ ਸਤਾਲਿਨਵਾਦੀ ਨੌਕਰਸ਼ਾਹੀ ਦੀਆਂ ਕੱਠਮੁੱਲਾਵਾਦੀ ਪ੍ਰਵਿਰਤੀਆਂ ਵਿਰੁੱਧ ਤ੍ਰਾੱਤਸਕੀ ਦੇ ਸੰਘਰਸ਼ ਬਾਰੇ ਜਾਣੂ ਸੀ, ਫਿਰ ਵੀ ਭਗਤ ਸਿੰਘ, ਤ੍ਰਾੱਤਸਕੀ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਏ ਵੀ ਆਜ਼ਾਦਾਨਾ ਤੌਰ 'ਤੇ ਉਸੇ ਸਿਆਸੀ ਨਤੀਜੇ 'ਤੇ ਪਹੁੰਚਿਆ ਸੀ, ਜਿਸ 'ਤੇਤ੍ਰਾੱਤਸਕੀ ਪਹੁੰਚਿਆ ਸੀ ਅਤੇ ਜਿਸ ਲਈ ਤ੍ਰਾੱਤਸਕੀ ਨੇ ਸੰਸਾਰ ਕਮਿਉਨਿਸਟ ਅੰਦੋਲਨ ਨੂੰ ਮੁੜ ਤੋਂ ਦਰੁਸਤ ਲੀਹ 'ਤੇ ਲਿਆਉਣ ਲਈ ਸੰਘਰਸ਼ਵਿੱਢਿਆ ਹੋਇਆ ਸੀ। ਭਗਤ ਸਿੰਘ ਸਤਾਲਿਨਵਾਦੀਆਂ ਵੱਲੋਂ ਇਨਕਲਾਬੀ ਸੰਘਰਸ਼ ਨਾਲ਼ ਮੁਕੰਮਲ ਗ਼ੱਦਾਰੀ ਦਾ ਚਸ਼ਮਦੀਦ ਬਣਨ ਲਈਜੀਵਿਤ ਨਹੀਂ ਰਿਹਾ, ਜਦੋਂ ਉਨ੍ਹਾਂ (ਸਤਾਲਿਨਵਾਦੀਆਂ) ਨੇ, ਕਰੋੜਾਂ-ਕਰੋੜਾਂ ਕਿਰਤੀਆਂ ਵਿਰੁੱਧ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਪੱਖ ਲਿਆ ਅਤੇ ਇਨਕਲਾਬੀ ਸੰਘਰਸ਼ ਨੂੰ ਪੂਰੀ ਤਰ੍ਹਾਂ ਨਾਲ਼ ਤਿਲਾਂਜਲੀ ਦੇ ਦਿੱਤੀ।

ਪੂੰਜੀਵਾਦੀ ਵਿਚਾਰਕਾਂ ਅਤੇ ਸਤਾਲਿਨਵਾਦੀਆਂ ਦੋਵਾਂ ਨੇ ਹੀ ਆਪਣੇ-ਆਪਣੇ ਢੰਗ ਨਾਲ਼ ਹੀ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ, ਉਸਦੇ ਸ਼ੁਰੂਆਤੀ ਵਿਚਾਰਾਂ ਨਾਲ਼ ਰਲ਼ਗੱਡ ਕਰਨ ਜ਼ਰੀਏ, ਉਹਨਾਂ ਨੂੰ ਮੇਟਣ ਵਿਚ ਆਪਣੀ ਭੂਮਿਕਾ ਨਿਭਾਈ ਹੈ, ਇਕ ਪਾਸੇ, ਉਸਦੇ ਪਰਿਪੱਕ ਇਨਕਲਾਬੀ ਵਿਚਾਰ ਸਨ, ਜਿਨ੍ਹਾਂ ਨੂੰ ਬਿਨਾਂ ਸ਼ੱਕ, ਉਸਨੇ ਆਪਣੇ ਛੋਟੇ ਜਿਹੇ ਜੀਵਨ ਦੇ ਆਖ਼ਰੀ ਪੜਾਵਾਂ ਵਿਚ ਅਖ਼ਤਿਆਰ ਕੀਤਾ ਸੀ, ਪਰਦੂਜੇ ਪਾਸੇ, ਉਸਦੇ ਸ਼ੁਰੂਆਤੀ ਵਿਚਾਰਾਂ ਵਿਚ ਯੁੱਗ-ਪਲਟਾਉ ਵਿਚਾਰ ਬਨਾਮ ਰਾਸ਼ਟਰਵਾਦੀ ਤੁਅੱਸਬ ਅਤੇ ਵਿਚਾਰਵਾਦੀ ਵਿਸ਼ਵਾਸ ਆਪਸਵਿਚ ਰਲ਼ੇ-ਮਿਲ਼ੇ ਹੋਏ ਹਨ, ਭਾਵੇਂ ਇਨ੍ਹਾਂ ਸ਼ੁਰੂਆਤੀ ਵਿਚਾਰਾਂ ਨੇ ਭਗਤ ਸਿੰਘ ਦੀ ਮੁਕੰਮਲ ਵਿਕਾਸ-ਯਾਤਰਾ 'ਤੇ ਕੋਈ ਡੂੰਘੀ ਛਾਪ ਨਹੀਂ ਛੱਡੀ, ਜਿਨ੍ਹਾਂ ਵਿਚਾਰਾਂ ਦਾ ਉਸ ਦੌਰ ਦੇ ਇਨਕਲਾਬੀ ਅੰਦੋਲਨ ਵਿਚ ਆਮ ਦਬਦਬਾ ਦੇਖਣ ਨੂੰ ਮਿਲਦਾ ਹੈ, ਇਹ ਪ੍ਰਭਾਵ ਬਹੁਤ ਥੋੜ੍ਹਚਿਰਾ ਸੀ।

ਇਹ ਮਾਰਕਸਵਾਦੀ ਇਨਕਲਾਬੀਆਂ ਦਾ ਫ਼ਰਜ਼ ਹੈ ਕਿ ਉਹ ਮਜ਼ਦੂਰ ਜਮਾਤ ਦੀ ਨੌਜਵਾਨ ਪੀੜੀ ਨੂੰ ਸੱਚੇ ਇਨਕਲਾਬੀ ਪ੍ਰੋਗਰਾਮ ਵਲਖਿੱਚਣ ਲਈ ਸਿਆਸੀ ਤੌਰ 'ਤੇ ਪਰਿਪੱਕ ਭਗਤ ਸਿੰਘ ਨੂੰ ਅੱਡ ਕਰਕੇ ਪੇਸ਼ ਕਰਨ ਅਤੇ ਉਸਦੀਆਂ ਲਿਖਤਾਂ ਅਤੇ ਵਿਚਾਰਾਂ ਨੂੰ ਸਹੀ ਸੰਦਰਭ 'ਚ ਹੀਪੇਸ਼ ਕਰਨ।

No comments:

Post a Comment