Tuesday 4 June 2019

ਇਨਕਲਾਬ ਵਿਰੁੱਧ ਲਾਮਬੰਦੀ ਕਰਦੇ ਹੋਏ, ਸਤਾਲਿਨ ਨੇ ਕਿਵੇਂ ਹੜ੍ਹਪੀ ਸੱਤਾ?

-ਰਾਜੇਸ਼ ਤਿਆਗੀ/ 1.1.2018
ਅਨੁਵਾਦ- ਰਜਿੰਦਰ

ਵਿਸ਼ਵ ਪੂੰਜੀਵਾਦ ਦੀਆਂ ਉਹ ਜਬਰਦਸਤ ਵਿਰੋਧਤਾਈਆਂ, ਜਿਨ੍ਹਾਂ ਨੇ 1914 ਵਿੱਚ ਪਹਿਲੀ ਸੰਸਾਰ ਜੰਗ ਨੂੰ ਜਨਮ ਦਿੱਤਾ, ਅਤੇ ਜੋ ਇਸ ਯੁੱਧ ਦੇ ਖਤਰਿਆਂ ਅਤੇ ਘਾਲਣਾਵਾਂ ਨਾਲ ਹੋਰ ਵੀ ਗੰਭੀਰ ਹੋ ਗਈਆਂ ਸਨ, ਉਹਨਾਂ ਨੇ ਤਿੰਨ ਵਰ੍ਹੇ ਮਗਰੋਂ, 1917 ਵਿੱਚ, ਵਿਸ਼ਵ ਸਮਾਜਵਾਦੀ ਇਨਕਲਾਬ ਲਈ, ਰੂਸ ਵਿੱਚ ਇਨਕਲਾਬੀ ਰਾਹ ਖੋਲ੍ਹ ਦਿੱਤੀ। ਇਸ ਇਨਕਲਾਬੀ ਤਰੰਗ ਦੇ ਉੱਠਦੇ ਜਵਾਰ ‘ਤੇ ਲੈਨਿਨ ਅਤੇ ਤਰਾਤਸਕੀ ਦੀ ਅਗਵਾਈ ਵਿੱਚ ਬਾਲਸ਼ਵਿਕਵਾਦ ਸੱਤਾ ‘ਚ ਆਇਆ!

ਬਾਲਸ਼ਵਿਕ ਇਨਕਲਾਬ ਨੇ ਅਗਲੀ ਡਿਉਡੀ ‘ਤੇ ਪੂੰਜੀਵਾਦੀ ਯੂਰਪ ਲਈ ਸਿੱਧਾ ਖਤਰਾ ਪੇਸ਼ ਕੀਤਾ। ਕੋਮਿਨਟਰਨ ਦੀ ਜਥੇਬੰਦੀ ਨੇ ਇਨਕਲਾਬ ਨੂੰ ਦੁਨੀਆ ਵਿੱਚ ਲੈ ਜਾਣ ਦੀ ਯੋਜਨਾ ਦਾ ਸੰਕੇਤ ਦਿੱਤਾ ਅਤੇ ਪੁਸ਼ਟੀ ਕੀਤੀ। ਇਨਕਲਾਬਾਂ ਨੂੰ ਸਹਾਇਤਾ ਦਿੰਦੇ ਹੋਏ ਅਤੇ ਚਿੰਗਾਰੀ ਦਿੰਦੇ ਹੋਏ ਅਤੇ ਇੱਥੋਂ ਤੱਕ ਕਿ ਯੂਰਪ ਵਿੱਚ ਸਿੱਧੇ ਤੌਰ ‘ਤੇ ਇਨਕਲਾਬੀ ਜੰਗਾਂ ਦਾ ਸੱਪਸ਼ਟ ਖਾਕਾ ਬਣਾਇਆ ਗਿਆ।

ਸਾਮਰਾਜਵਾਦੀ ਤਾਕਤਾਂ ਨੇ ਇਨਕਲਾਬ ਨੂੰ ਖ਼ੂਨ ਵਿੱਚ ਡੁਬੋ ਦੇਣ ਲਈ ਇਸਨੂੰ ਹਿੰਸਾ ਜਰੀਏ ਨਸ਼ਟ ਕਰ ਦੇਣ ਲਈ ਹੱਥ ਮਿਲਾਏ। ਸਿੱਧੇ ਤੌਰ ‘ਤੇ ਹਥਿਆਰਬੰਦ ਦਖਲਅੰਦਾਜੀ ਨਾਲ, ਸ਼ਵੇਤ ਦਹਿਸ਼ਤ ਅਤੇ ਖਾਨਾਜੰਗੀ ਦੋਨੋਂ ਉਲਟ-ਇਨਕਲਾਬ ਵਿੱਚ ਸਾਮਿਲ ਸਨ।
ਰੂਸ ਨੇ ਖੁਦ ਨੂੰ ਕਾਮਯਾਬੀ ਨਾਲ ਬਚਾ ਲਿਆ ਅਤੇ ਖਾਨਾਜੰਗੀ ਵਿਚੋਂ ਜੇਤੂ ਹੋ ਨਿੱਬੜਿਆ, ਪਰ ਇਸਨੇ ਇਸ ਲਈ ਵੱਡੀ ਕੀਮਤ ਅਦਾ ਕੀਤੀ। ਜਥੇਬੰਦ ਮਜ਼ਦੂਰ ਜਮਾਤ ਜਿਸਨੇ ਸੱਨਅਤੀ ਸ਼ਹਿਰਾਂ ਵਿੱਚ ਇਨਕਲਾਬ ਸਿਰਜਿਤ ਕੀਤਾ ਸੀ, ਸੱਨਅਤ ਦੇ ਖਿੰਡ-ਪੁੰਡ ਜਾਣ ਕਰਕੇ ਪੂਰੀ ਤਰਾਂ ਖਿੰਡ-ਪੁੰਡ ਗਈ ਸੀ। ਖਾਨਾਜੰਗੀ ਦੇ ਅੰਤ ਤੱਕ ਇੱਥੇ ਕੋਈ ਵੀ ਜਥੇਬੰਦ ਮਜ਼ਦੂਰ ਜਮਾਤ ਨਹੀਂ ਸੀ। ਪਾਰਟੀ ਅਤੇ ਲਾਲ ਫੌਜ ਵਿੱਚ ਲੜਾਕੂਆਂ ਦਾ ਸਭ ਤੋਂ ਬਿਹਤਰੀਨ ਹਿੱਸਾ ਜੰਗ ਦੌਰਾਨ ਖਤਮ ਹੋ ਚੁੱਕਾ ਸੀ। ਪੂਰੀ ਤਰ੍ਹਾਂ ਨਾਲ ਸੱਖਣਾ ਹੋ ਚੁੱਕਿਆ, ਰੂਸ ਚਿੱਥੜਿਆਂ ਵਿੱਚ ਸੀ।

ਇਸਦੇ ਨਾਲ, ਯੂਰਪ ਵਿੱਚ ਇਨਕਲਾਬਾਂ ਦੇ ਯਤਨਾਂ ਨੂੰ, ਉਹਨਾਂ ਦੀ ਅਗਵਾਈ ਕਰਨ ਵਾਲੀਆਂ ਇਨਕਲਾਬੀ ਪਾਰਟੀਆਂ ਦੀ ਅਣਹੋਂਦ ਵਿੱਚ, ਇਕ ਤੋਂ ਬਾਅਦ ਦੂਜੇ ਨੂੰ ਪਛਾੜਾਂ ਲੱਗ ਰਹੀਆਂ ਸਨ।

ਇਸ ਤਰ੍ਹਾਂ ਇਨਕਲਾਬ ਦਾ ਜਵਾਰ ਥੋੜੇ ਚਿਰ ਲਈ ਭਾਟੇ ਵੱਲ ਆ ਗਿਆ ਸੀ ਅਤੇ ਇਨਕਲਾਬ ਪਿੱਛੇ ਹਟਣ ਲਈ ਮਜ਼ਬੂਰ ਹੋ ਗਿਆ ਸੀ! ਇੱਕ ਵੱਡੀ ਬਿਪਤਾ ਸਿਰ ‘ਤੇ ਸੀ। ਜੰਗੀ ਕਮਿਉਨਿਜ਼ਮ ਦਾ ਦੌਰ ਹੁਣ ਢਿੱਲਿਆਂ ਪੈਣ ਲੱਗਿਆ ਸੀ ਅਤੇ ਇਨਕਲਾਬ ‘ਤੇ ਕਿਸਾਨੀ ਨੂੰ ਰਿਆਇਤਾਂ NEP ਦੇ ਰੂਪ ਵਿੱਚ ਥੋਪੀਆਂ ਗਈਆਂ ਸਨ।

ਜਿਵੇਂ ਕਿ ਹੁਣ ਤੱਕ ਦੇ ਸਾਰੇ ਪੂਰਬਲੇ ਇਨਕਲਾਬਾਂ ਵਿੱਚ, ਪਿੱਛੇ ਹੱਟ ਰਹੇ ਇਨਕਲਾਬਾਂ ਦੇ ਪਿਛਲੇ ਹਿੱਸੇ ‘ਤੇ ਇਕ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ। ਇਸਦੀ ਝੰਡਾ ਬਰਦਾਰ ਨੌਕਰਸ਼ਾਹੀ ਸੀ ਅਤੇ ਕੁਲਕ ਅਤੇ ਇਹਨਾਂ ਦੇ ਸਮਰਥਕ ਬੁਖਾਰਿਨ ਅਧੀਨ ਸੱਜੇਪੱਖ ਵਿੱਚ ਸਨ। ਇਸਨੇ ਇਕ ਦੇਸ਼ ਵਿੱਚ ਸਮਾਜਵਾਦ ਦੇ ਹੱਕ ਵਿੱਚ ਵਿਸ਼ਵ ਸਮਾਜਵਾਦੀ ਇਨਕਲਾਬ ਦੇ ਪ੍ਰੋਜੇਕਟ ਨੂੰ ਤਿਆਗਣ ਦੀ ਮੰਗ ਕੀਤੀ।

ਪਾਰਟੀ ਅਤੇ ਸੋਵੀਅਤਾਂ ਵਿੱਚ ਕਿਸੇ ਨੇ ਵੀ ਸੱਜੇਪੱਖੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਦੋਂ ਉਹਨਾਂ ਨੂੰ ਹੋਰ ਮਜ਼ਬੂਤ ਹੋਣ ਲਈ ਵੱਧ ਸੰਖਿਆ ਅਤੇ ਵੱਧ ਪ੍ਰਭਾਵ ਹਾਸਿਲ ਕਰਨ ਦੀ ਲੋੜ ਸੀ।

1922 ਵਿੱਚ, ਲੈਨਿਨ ਨੇ ਦੱਸਵੀਂ ਪਾਰਟੀ ਕਾਂਗਰਸ ਬੁਲਾਈ, ਪਾਰਟੀ ਸੱਕਤਰੇਤ ਵਿੱਚ ਮੁੱਖ ਸੱਕਤਰ ਦੀ ਅਹੁਦੇ ਦੇ ਪੇਸ਼ਕਾਰੀ ਕਰਦੇ ਹੋਏ, ਜ਼ਿਨੋਵੀਏਵ ਨੇ ਫੌਰੀ ਤੌਰ ‘ਤੇ ਸਤਾਲਿਨ ਦਾ ਨਾਮ ਸੁਝਾਇਆ ਜਿਸਨੂੰ ਲੈਨਿਨ ਪਸੰਦ ਨਹੀਂ ਸੀ ਕਰਦਾ। ਫਿਰ ਵੀ ਕਿਸੇ ਨੇ ਵੀ ਇਸਦੀ ਪਰਵਾਹ ਨਹੀਂ ਕੀਤੀ ਕਿਉਂ ਕਿ ਪਾਰਟੀ ਦੀ ਸੱਕਤਰੇਤ ਅਸਲੀ ਪਾਰਟੀ ਆਗੂਆਂ ਲੈਨਿਨ ਅਤੇ ਤਰਾਤਸਕੀ ਅਧੀਨ ਸੱਕਤਰੇਤ ਅਮਲੇ ਤੋਂ ਵੱਧ ਕੁਝ ਨਹੀਂ ਸੀ।

ਦਿਸੰਬਰ 1922 ਵਿੱਚ, ਸਤਾਲਿਨ ਨੇ ਕੌਮੀਅਤਾਂ ਦੇ ਕਮੀਸਾਰ ਵਜੋਂ ਖੁਦ ਦੁਰਵਿਵਹਾਰ ਕੀਤਾ ਅਤੇ ਘੱਟ ਗਿਣਤੀ ਜਿਆਰਜੀਆਈ ਕੌਮੀਅਤ ਦੇ ਆਗੂਆਂ ਨੂੰ ਗ੍ਰਿਫ਼ਤਾਰੀ ਅਧੀਨ ਰੱਖਿਆ।

ਇਸ ‘ਤੇ ਕ੍ਰੋਧਿਤ ਹੁੰਦੇ ਹੋਏ ਅਤੇ ਸਿੱਧੇ ਤੌਰ ‘ਤੇ ਸਤਾਲਿਨ ਨੂੰ ਮਾਰਕਸਵਾਦੀ ਨਾ ਹੋਣ ਅਤੇ ਇਕ ਕੌਮਵਾਦੀ ਸ਼ਾਵਨਵਾਦੀ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ, ਲੈਨਿਨ ਨੇ ਦਿਸੰਬਰ 30, 1922 ਨੂੰ ਲਿਖਿਆ ਜੋ ਜ਼ਰੂਰੀ ਸੀ, “ਅਸਲ ਰੂਸੀ ਆਦਮੀ, ਮਹਾਨ ਰੂਸੀ ਅੰਧਰਾਸ਼ਟਰਵਾਦੀ, ਸਾਰਤੱਤ ਵਿੱਚ, ਇਕ ਦੁਸ਼ਟ ਅਤੇ ਅੱਤਈ ਦੇ ਹਮਲੇ ਨਾਲ, ਗ਼ੈਰ-ਰੂਸੀ ਦੀ ਹਿਫ਼ਾਜਤ... ਮੇਰੇ ਵਿਚਾਰ ਨਾਲ ਬਦਨਾਮ ‘ਰਾਸ਼ਟਰਵਾਦੀ ਸਮਾਜਵਾਦ’* ਵਿਰੁੱਧ ਸਤਾਲਿਨ ਦੀ ਦੁਰਭਾਵਨਾ ਨੇ ਇਕ ਵਿਨਾਸ਼ਕਾਰੀ ਭੂਮਿਕਾ ਅਦਾ ਕੀਤੀ ਹੈ। ਰਾਜਨੀਤੀ ਵਿੱਚ, ਦੁਰਭਾਵਨਾ, ਸਭ ਤੋਂ ਖਰਾਬ ਭੂਮਿਕਾ ਅਦਾ ਕਰਦੀ ਹੈ।“ ਵੀ. ਆਈ. ਲੈਨਿਨ: ‘ਕੌਮੀਅਤਾਂ ਦਾ ਸਵਾਲ, ਜਾਂ ਖੁਦਮੁਖਤਿਆਰੀ’, ਵਿੱਚ: ‘ਸੰਕਲਿਤ ਰਚਨਾਵਾਂ 1, ਭਾਗ 36; ਮਾਸਕੋ; 1966; ਪੰਨਾ 606।

ਅਗਲੇ ਦਿਨ, 31 ਦਿਸੰਬਰ 1922 ਨੂੰ, ਲੈਨਿਨ ਨੇ ਉਪਰੋਕਤ ਲਾਈਨਾਂ ਤੋਂ ਬਾਅਦ ਲਿਖਵਾਇਆ “ਜਿਆਰਜੀਆਈ, ਜੋ ਬਿਨਾ ਕਿਸੇ ਕਾਰਨ ਹੀ ਦੂਜਿਆਂ ‘ਤੇ ‘ਰਾਸ਼ਟਰਵਾਦੀ-ਸਮਾਜਵਾਦੀ’ ਹੋਣ ਦਾ ਇਲਜ਼ਾਮ ਮੜ੍ਹਦਾ ਰਹਿੰਦਾ ਹੈ, ਜਦੋਂ ਕਿ ਉਹ ਖੁਦ ਹੀ ਸੱਚਾ ‘ਰਾਸ਼ਟਰਵਾਦੀ-ਸਮਾਜਵਾਦੀ’ ਹੈ (ਅਤੇ ਇਕ ਵਾਹੀਯਾਤ ਮਹਾਰੂਸੀ ਗੁੰਡਾ ਵੀ)... ਇਸ ਸਮੁੱਚੀ, ਅਸਲੀ ਮਹਾਰੂਸੀ ਰਾਸ਼ਟਰਵਾਦੀ ਮੁਹਿੰਮ ਲਈ ਸਿਆਸੀ ਜਵਾਬਦੇਹੀ, ਨਿਸ਼ਚਿਤ ਹੀ, ਸਤਾਲਿਨ ਅਤੇ ਝੇਰੇਂਸਕੀ ਦੀ ਹੋਣੀ ਚਾਹੀਦੀ ਹੈ।“ (‘ਸੰਕਲਿਤ ਰਚਨਾਵਾਂ’ ਵਿੱਚ ਵੀ. ਆਈ. ਲੈਨਿਨ: ‘ਕੌਮੀਅਤਾਂ ਦਾ ਸਵਾਲ, ਜਾਂ ‘ਖੁਦਮੁਖਤਿਆਰੀ’, ਭਾਗ 36; ਮਾਸਕੋ; 1966; ਪੰਨਾ. 606)

1923 ਦੀ ਮਾਰਚ ਦੁਆਰਾ ਲੈਨਿਨ ਕੇਂਦਰੀ ਕਮੇਟੀ ਵਿੱਚ ‘ਜਿਆਰਜੀਆਈ ਕੁਰਾਹੀਆਂ’ ਦੇ ਮਾਮਲੇ ਦੀ ਪੈਰਵ੍ਹੀ ਕਰਨ ਲਈ ਤਰਾਤਸਕੀ ਨੂੰ ਕਹਿੰਦੇ ਹੋਏ ਇਕ ਖਤ ਲਿਖਵਾਇਆ: ਇਹ ਮੇਰੀ ਇਕ ਸੰਜੀਦਾ ਬੇਨਤੀ ਹੈ ਕਿ ਤੁਹਾਨੂੰ ਪਾਰਟੀ ਕੇਂਦਰੀ ਕਮੇਟੀ ਵਿੱਚ ਜਿਆਰਜੀਆਈ ਮਾਮਲੇ ਦੀ ਪੈਰਵ੍ਹੀ ਨੂੰ ਖੁਦ ਅਧੀਨ ਲੈਣਾ ਚਾਹੀਦਾ ਹੈ। ਮਾਮਲਾ ਹੁਣ ਸਤਾਲਿਨ ਅਤੇ ਡੇਜ਼ੇਰੇਂਸਕੀ ਦੇ ‘ਸਿਤਮ’ ਹੇਠ ਹੈ, ਅਤੇ ਮੈਂ ਉਹਨਾਂ ਦੀ ਨਿਰਪੱਖਤਾ ‘ਤੇ ਭਰੋਸਾ ਨਹੀਂ ਕਰ ਸਕਦਾ। ਇਸਦੇ ਠੀਕ ਉਲਟ, ਮੇਰੇ ਮਨ ਨੂੰ ਸਕੂਨ ਮਿਲੇਗਾ ਜੇਕਰ ਤੁਸੀਂ ਇਸ ਪੈਰਵੀ ਨੂੰ ਆਪਣੇ ਹੇਠ ਕਰਨ ਲਈ ਸਹਿਮਤ ਹੁੰਦੇ ਹੋ।“ (‘ਸੰਕਲਿਤ ਰਚਨਾਵਾਂ’ ਵਿੱਚ ਵੀ. ਆਈ. ਲੈਨਿਨ: ਐਲ. ਡੀ. ਤਰਾਤਸਕੀ ਨੂੰ ਖਤ, 5 ਮਾਰਚ 1923, ਭਾਗ 45; ਮਾਸਕੋ; 1970; ਪੰਨਾ. 607)

ਅਗਲੇ ਦਿਨ, ਲੈਨਿਨ ਨੇ ਸਿਖਰਲੇ ‘ਜਿਆਰਜੀਆਈ ਕੁਰਾਹੀਆਂ’ ਨੂੰ ਉਹਨਾਂ ਦੇ ਮਾਮਲੇ ਵਿੱਚ ਆਪਣੀ ਦਿਲੋਂ ਹਿਮਾਇਤ ਦਿੰਦੇ ਹੋਏ ਅਤੇ ਨੋਟਸ ਅਤੇ ਇਕ ਭਾਸ਼ਣ ਜ਼ਰੀਏ ਇਸ ਵਿੱਚ ਸਹਾਇਤਾ ਦੇਣ ਦੀ ਪੇਸ਼ਕਸ਼ ਕਰਦੇ ਹੋਏ ਇਕ ਖਤ ਲਿਖਵਾਇਆ: “ਮੈਂ ਤੁਹਾਡੇ ਕੇਸ ਦੀ ਪੂਰੀ ਤਨਦੇਹੀ ਨਾਲ ਪੈਰਵ੍ਹੀ ਕਰ ਰਿਹਾ ਹਾਂ। ਮੈਂ ਆਰਡਜੋਨਿਕਿਡਜ਼ੇ ਦੀ ਗੁਸਤਾਖ਼ੀ ਅਤੇ ਸਤਾਲਿਨ ਅਤੇ ਡਜ਼ੇਰੇਂਸਕੀ ਦੀ ਮਿਲੀਭੁਗਤ ਤੋਂ ਖਫ਼ਾ ਹਾਂ। ਮੈਂ ਤੁਹਾਡੇ ਲਈ ਨੋਟਸ ਅਤੇ ਇਕ ਭਾਸ਼ਣ ਤਿਆਰ ਕਰ ਰਿਹਾ ਹਾਂ”। (ਵੀ. ਆਈ. ਲੈਨਿਨ: ਪੀ. ਜੀ. ਮਦਿਵਾਨੀ, ਐਫ. ਵਾਈ. ਮਖਾਰਾਡਜ਼ੇ ਅਤੇ ਦੂਜਿਆਂ ਨੂੰ ਖ਼ਤ, 6 ਮਾਰਚ 1923, ‘ਸੰਕਲਿਤ ਰਚਨਾਵਾਂ’. ਭਾਗਤ 45; ਮਾਸਕੋ; 1970; ਪੰਨਾ. 608)

ਸਤਾਲਿਨ ਦੀ ਪਹਿਲ ‘ਤੇ, ਨਿਹਿਤ ਸਵਾਰਥਾਂ ਦੇ ਚਲਦਿਆਂ ਵਿਦੇਸ਼ੀ ਵਾਪਰ ਵਿੱਚ ਰਾਜਕੀ ਏਕਾਧਿਕਾਰ ਨੂੰ ਖਤਮ ਕਰਨ ਅਤੇ ਇਸਨੂੰ ਨਿੱਜੀ ਮੁਨਾਫ਼ਾਖੋਰਾਂ ਅਤੇ ਤੀਨ-ਤਿਕੜਮ ਕਰਨ ਵਾਲਿਆਂ ਲਈ ਖੁੱਲਾ ਛੱਡਣ ਦੇ ਯਤਨ ਕੀਤੇ ਗਏ। ਇਸ ਲਈ ਸਤਾਲਿਨ ਨੇ ਪਾਰਟੀ ਦੀ ਕੇਂਦਰੀ ਕਮੇਟੀ ਤੋਂ ਪਾਰਿਤ ਪ੍ਰਸਤਾਵ ਹਾਸਿਲ ਕਰਨ ਲਈ ਸਾਰਾ ਜਮੀਨੀ ਕੰਮ ਕਰ ਲਿਆ ਸੀ। ਲੈਨਿਨ ਨੇ ਫੌਰੀ ਤੌਰ ‘ਤੇ ਤਰਾਤਸਕੀ ਦੀ ਮਦਦ ਲੈਣ ਲਈ ਉਸਨੂੰ ਇਕ ਖਤ ਬੋਲ ਕੇ ਲਿਖਵਾਇਆ । ਤਰਾਤਸਕੀ ਦੇ ਦਖ਼ਲ ਨਾਲ, ਪ੍ਰਸਤਾਵ ਨੂੰ ਰੋਕਿਆ ਜਾ ਸਕਿਆ।

ਤਾਂ ਵੀ, ਸਤਾਲਿਨ ਦੀ ਪਤਨੀ ਨਾਦੇਜ਼ਦਾ ਅੱਲੁਲਿਯੇਵਾ ਜੋ ਲੈਨਿਨ ਦੀ ਸੱਕਤਰੇਤ ਵਿੱਚ ਕੰਮ ਕਰਦੀ ਸੀ ਨੂੰ ਲੈਨਿਨ ਦੁਆਰਾ ਲਿਖੇ ਖ਼ਤ ਦਾ ਪਤਾ ਲੱਗ ਗਿਆ ਅਤੇ ਉਸਨੇ ਸਤਾਲਿਨ ਨੂੰ ਚੁੰਕਨਾ ਕਰ ਦਿੱਤਾ। ਸਤਾਲਿਨ ਨੇ ਲੈਨਿਨ ਦੀ ਪਤਨੀ ਕਰੂਪਸਕਾਯਾ ਨਾਲ ਖ਼ਤ ਦੀ ਬੋਲ ਅਨੁਸਾਰ ਲਿਖਤ ਹਾਸਿਲ ਕਰਨ ਲਈ ਦੁਰ-ਵਿਵਹਾਰ ਕੀਤਾ। ਕਰੂਪਸਕਾਯਾ ਨੇ ਲੈਨਿਨ ਨੂੰ ਚਿਤਵਾਇਆ ਅਤੇ ਲੈਨਿਨ ਨੇ ਇਸ ਮਗਰੋਂ ਸਤਾਲਿਨ ਨਾਲ ਆਪਣੇ ਸਬੰਧ ਤੋੜ ਲਏ।

ਇਨਕਲਾਬ ਦੇ ਪਿੱਛੇ ਹਟਣ ਨਾਲ, ਪਿਛਾਖੜੀ ਨੌਕਰਸ਼ਾਹੀ ਦਾ ਪ੍ਰਭਾਵ, NEP ਦਾ ਇਕ ਖਰਪਤਵਾਰ ਵਜੋਂ ਪਾਰਟੀ ਅਤੇ ਰਾਜ ਵਿੱਚ ਵੱਧਣਾ ਸ਼ੁਰੂ ਹੋਇਆ। ਪਾਰਟੀ ਅਤੇ ਰਾਜ ਅੰਦਰ ਸੱਜੇਪੱਖ ਨੇ ਇਸ ਨੌਕਰਸ਼ਾਹੀ ਦੇ ਨਿਹਿਤ ਸਵਾਰਥਾਂ ਦੀ ਨੁਮਾਇੰਦਗੀ ਕੀਤੀ ਜਿਸ ਦੁਆਰਾ ਇਸਨੂੰ ਹਿਮਾਇਤ ਮਿਲ ਰਹੀ ਸੀ। ਬੁਖਾਰਿਨ ਦੇ ਨਾਲ-ਨਾਲ, ਸਤਾਲਿਨ ਵੀ ਕੇਂਦਰੀ ਕਮੇਟੀ ਦਾ ਬੰਦਾ ਸੀ ਜੋ 20 ਵਿਆਂ ਦੇ ਅੱਧ ਦੌਰਾਨ NEP ਦੇ ਜਾਰੀ ਰੱਖਣ ਦਾ ਪੱਖ ਲੈ ਰਿਹਾ ਸੀ।

1923 ਦੀਆਂ ਗਰਮੀਆਂ ਦੌਰਾਨ NEP ਦੇ ਪ੍ਰਭਾਵ ਮੂਹਰੇ ਆਉਣ ਲੱਗੇ। ਸਮਾਜਿਕ ਅਸਾਵਾਂਪਣ ਵੱਧਣਾ ਸ਼ੁਰੂ ਹੋਇਆ ਅਤੇ ਕੁਲਕਾਂ ਦੀ ਜਮਾਤ ਨੇ ਇਸਦੇ ਸੱਜੇਪੱਖ ਜਰੀਏ ਪਾਰਟੀ ਅਤੇ ਰਾਜ ਦੀਆਂ ਪਰਤਾਂ ਵਿਚਾਲੇ ਆਪਣਾ ਪ੍ਰਭਾਵ ਮਜ਼ਬੂਤ ਕਰਨਾ ਸ਼ੁਰੂ ਕੀਤਾ। 1923 ਦੀਆਂ ਗਰਮੀਆਂ ਨੂੰ ਖੇਤੀ ਵਿੱਚ ਮੁੱਲਾਂ ਦੇ ਡਿੱਗਦੇ ਜਾਣ ਅਤੇ ਸੱਨਅਤੀ ਜਿਣਸਾਂ ਦੇ ਮੁੱਲ ਸੂਚਕਅੰਕ ਦੇ ਵੱਧਦੇ ਜਾਣ ਵਿਚਾਲੇ ਮੁੱਲਾਂ ਦੇ ਪਾੜੇ ਦੇ ਵੱਧਦੇ ਜਾਣ ਦੁਆਰਾ ਪੈਦਾ ਹੋਏ ‘ਕੈਂਚੀ ਸੰਕਟ’ ਦਾ ਸਾਹਮਣਾ ਕਰਨਾ ਪਿਆ। ਇਹ ਸ਼ਹਿਰਾਂ ਵਿੱਚ ਅੰਨ ਸੰਕਟ ਅਤੇ ਪਿੰਡਾਂ ਵਿੱਚ ਘੱਟ ਪੈਦਾਵਾਰ ਦਾ ਕਾਰਨ ਬਣਿਆ। ਸ਼ਹਿਰਾਂ ਅਤੇ ਪਿੰਡਾਂ ਦੋਨਾਂ ਵਿੱਚ ਬੇਚੈਨੀ ਵੱਧੀ।

ਇਸਦੇ ਨਾਲ ਹੀ, ਨੌਕਰਸ਼ਾਹਾਨਾ ਤਰੀਕਿਆਂ ਦੇ ਚਲਦੇ ਜਰਮਨ ਇਨਕਲਾਬ ਦੀ ਇਕ ਹੋਰ ਹਾਰ ਹੋਈ। ਅਕਤੂਬਰ 8, 1923 ਨੂੰ ਤਰਾਤਸਕੀ ਨੇ ਪੋਲਿਟ ਬਿਊਰੋ ਨੂੰ, ਉਪਰ ਤੋਂ ਸਥਾਨਿਕ ਪਾਰਟੀ ਸੰਗਠਨਾਂ ਲਈ ਸੱਕਤਰ ਨਿਯੁਕਤ ਕਰਨ ਦੇ ਨੌਕਰਸ਼ਾਹ ਤਰੀਕਿਆਂ ਨੂੰ ਦੋਸ਼ਪੂਰਨ ਠਹਿਰਾਉਂਦੇ ਹੋਏ, NEP ਜੋ ਕਿ ਕੁਲਕਾਂ ਅਤੇ ਨੌਕਰਸ਼ਾਹੀ ਦਾ ਅਧਾਰ ਸੀ ‘ਤੇ ਰੋਕ ਦੀ ਮੰਗ ਕੀਤੀ। ਤਰਾਤਸਕੀ ਦੇ ਖ਼ਤ ਨੂੰ ਹਿਮਾਇਤ ਮਿਲੀ ਅਤੇ 46 ਸਿਖਰਲੇ ਬਾਲਸ਼ਵਿਕ ਆਗੂਆਂ ਦੁਆਰਾ ਉਸਦਾ ਪੱਖ ਪੂਰਿਆ ਗਿਆ, ਜੋ ਸੱਜੇ-ਪੱਖ ਅਤੇ ਨੌਕਰਸ਼ਾਹੀ ਦੇ ਖਿਲਾਫ਼ ‘ਖੱਬੇਪੱਖੀ ਵਿਰੋਧੀ ਧਿਰ’ ਵਿੱਚ ਜਥੇਬੰਦ ਹੋਏ। ਨਤੀਜੇ ਵਜੋਂ ਤਰਾਤਸਕੀ ਖਿਲਾਫ਼ ਬੁਖਾਰਿਨ ਅਤੇ ਰਾਏਕੋਵ ਦੁਆਰਾ ਨਿਰਦੇਸ਼ਿਤ ਸੱਜੇਪੱਖ ਸਾਹਮਣੇ ਆਇਆ।

ਮੁੱਖ ਸੱਕਤਰ ਵਜੋਂ ਪਾਰਟੀ ਵਿੱਚ ਆਪਣੇ ਅਹੁਦੇ ਦਾ ਫਾਇਦਾ ਲੈਂਦੇ ਹੋਏ, ਸਤਾਲਿਨ ਨੇ ਉਪਰੋਂ ਪਾਰਟੀ ਕਮੇਟੀਆਂ ਵਿੱਚ ਸੱਕਤਰ ਨਿਯੁਕਤ ਕਰਨ ਦੀ ਵਿਵਸਥਾ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸਮਰਥਕਾਂ ਨੂੰ ਹਰ ਜਗ੍ਹਾਂ ਬਿਠਾਇਆ।

ਲੈਨਿਨ ਦੀ ਜਨਵਰੀ 1924 ਨੂੰ ਅਚਾਨਕ ਤਰਾਸਦਿਕ ਮੌਤ ਹੋਈ ਜਿਸਨੇ ਨੌਕਰਸ਼ਾਹਨਾ ਉਲਟ-ਇਨਕਲਾਬ ਨੂੰ ਇਨਕਲਾਬ ਦੇ ਖਿਲਾਫ਼ ਇਕ ਤਖ਼ਤਾਪਲਟ ਅੰਜਾਮ ਦੇਣ ਦਾ ਮੌਕਾ ਪ੍ਰਦਾਨ ਕੀਤਾ।

ਉਸਦੀ ਮੌਤ ਤੋਂ ਤੁਰੰਤ ਪਹਿਲਾਂ, ਲੈਨਿਨ, ਹਾਲਾਂਕਿ ਆਪਣੀ ਪਤਨੀ ਅਤੇ ਉਸਦੀ ਸੱਕਤਰ ਕਰੂਪਸਕਾਯਾ ਤੋਂ ਕੇਂਦਰੀ ਕਮੇਟੀ ਨੂੰ ਸੰਬੋਧਿਤ ਕਰਦੇ ਹੋਏ ਦੋ ਖ਼ਤ ਲਿਖਵਾਏ ਸਨ ਜਿਸ ਵਿੱਚ ਉਸਨੇ ਸਤਾਲਿਨ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਕੇਂਦਰੀ ਕਮੇਟੀ ਨੂੰ ਸਤਾਲਿਨ ਨੂੰ ਸਾਰੇ ਅਹੁਦਿਆਂ ਤੋਂ ਹਟਾ ਦੇਣ ਦੇ ਪ੍ਰਸਤਾਵ ‘ਤੇ ਵਿਚਾਰ ਕਰਨ ਲਈ ਕਿਹਾ ਸੀ। ਕੇਂਦਰੀ ਕਮੇਟੀ ਨੇ ਹਾਲਾਂਕਿ ਇਸਨੂੰ ਪਾਰਟੀ ਕਾਂਗਰਸ ਮੂਹਰੇ ਨਹੀਂ ਰੱਖਿਆ। ਤਰਾਤਸਕੀ ਨੇ ਵੀ ਇਸਨੂੰ ਇਕ ਮੁੱਦਾ ਨਹੀਂ ਬਣਾਇਆ। ਇਹ ਇਨਕਲਾਬ ਲਈ ਮਾਰੂ ਸਿੱਧ ਹੋਇਆ।

ਸਤਾਲਿਨ ਨੇ ਭਾਵੇਂ ਲੈਨਿਨ ਦੀ ਇੱਛਾ ਦੇ ਮੁਤਾਬਿਕ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ, ਪਰ ਉਸਨੇ ਕੇਂਦਰੀ ਕਮੇਟੀ ਨੂੰ ਇਹ ਗੱਲ ਜੱਚਵਾ ਦਿੱਤੀ ਕਿ ਜੇਕਰ ਤਰਾਤਸਕੀ, ਕਾਮੇਨੇਵ, ਜ਼ਿਨੋਵੀਏਵ ਜਾਂ ਬੁਖਾਰਿਨ- ਜੋ ਕਿ ਸਾਰੇ ਯਹੂਦੀ ਹਨ, ਇਹਨਾਂ ਵਿਚੋਂ ਕੋਈ ਵੀ ਜੇਕਰ ਲੈਨਿਨ ਮਗਰੋਂ ਉਸਦਾ ਵੰਸ਼ਜ ਬਣਦਾ ਹੈ, ਇਹ ਰੂਸ ਵਿੱਚ ਇਕ ਜਨ ਵਿਅਰੋਅ ਦਾ ਕਾਰਨ ਬਣ ਸਕਦਾ ਹੈ।

ਜਿਵੇਂ ਕਿ ਇਸ ਮਗਰੋਂ ਸਤਾਲਿਨ ਦੀ ਆਪਣੀ ਧੀ ਸਵੇਤਲਾਨਾ ਅਤੇ ਉਸਦੇ ਨਿੱਜੀ ਸੱਕਤਰ, ਬੋਰਿਸ ਬੇਝਾਨੋਵ (Boris Bezhanov) ਸਣੇ ਕਈਆਂ ਦੁਆਰਾ ਇਸਦੀ ਪੁਸ਼ਟੀ ਹੋਈ ਸੀ ਕਿ ਸਤਾਲਿਨ ਯਹੂਦੀਆਂ ਨੂੰ ਨਫ਼ਰਤ ਕਰਦਾ ਸੀ ਅਤੇ ਦਿਲੋਂ ਯਹੂਦੀ-ਵਿਰੋਧੀ ਸੀ। ਬਾਅਦ ਵਿੱਚ ਲਿਤਵੀਨੋਵ (Litvinov) ਨੂੰ ਜਰਮਨੀ ਤੋਂ ਸੋਵੀਅਤ ਦੂਤ ਵਜੋਂ ਹਟਾਉਣ ਵੇਲੇ, ਸਤਾਲਿਨ ਨੇ ਯਹੂਦੀ ਗਲਬੇ ਦਾ ਖਾਤਮਾ ਕਰਨ ਲਈ ਹਿਟਲਰ ਦੀ ਮੁਹਿੰਮ ਵਿੱਚ ਉਸਦੀ ਮਦਦ ਕਰਨ ਲਈ ਰਿਬੇਨਟ੍ਰੋਪ (Ribbentrop) ‘ਤੇ ਭਰੋਸਾ ਜਤਾਇਆ। ਸਾਰੀ ਤਰ੍ਹਾਂ ਦੀ ਲੱਫ਼ਾਜੀ ਦੇ ਬਾਵਜੂਦ, ਸਤਾਲਿਨ ਅਤੇ ਹਿਟਲਰ ਦਾ ਯਹੂਦੀ-ਵਿਰੋਧ ਸਾਂਝਾ ਸੀ।

ਟਕਸਾਲੀ ਬਾਲਸ਼ਵਿਕ ਆਗੂਆਂ, ਪਰੰਪਰਾਵਾਂ ਅਤੇ ਸੰਘਰਸ਼ਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪਾਰਟੀ ਅੰਦਰ, ਸਤਾਲਿਨ ਨੇ ਲੈਨਿਨ ਲੇਵੀ ਦੇ ਨਾਮ ‘ਤੇ, ਪਾਰਟੀ ਦੇ ਸਾਰੇ ਅੰਗਾਂ ਵਿੱਚ ਢਾਈ ਲੱਖ ਨਵੇਂ ਪਾਰਟੀ ਮੈਂਬਰਾਂ ਤੋਂ ਵੱਧ ਨੂੰ ਭਰਤੀ ਕਰਨ ਲਈ ਪਾਰਟੀ ਦੇ ਦਰਵਾਜੇ ਖੋਲ੍ਹ ਦਿੱਤੇ। ਇਹ ਖਰੁਸ਼ਚੇਵ ਵਰਗੀਆਂ ਭਰਤੀਆਂ ਸਨ, ਜਿਨਾਂ ਨੇ ਅੰਨੇਵਾਹ ਇਨਕਲਾਬ ਦੇ ਖਿਲਾਫ਼ ਉਸਦੇ ਸਾਰੇ ਅਪਰਾਧਾਂ ਲਈ ਆਪਣੇ ਭਰਤੀ ਕਰਨ ਵਾਲੇ ਸਵਾਮੀ ਦਾ ਸਮਰਥਨ ਕੀਤਾ।

ਜਰਮਨੀ ਵਿੱਚ ਇਨਕਲਾਬ ਤੋਂ ਤੁਰੰਤ ਬਾਅਦ, ਵਿਸ਼ਵ ਸਮਾਜਵਾਦੀ ਇਨਕਲਾਬ ਨੂੰ ਇੱਕ ਵੱਡੀ ਪਛਾੜ ਲੱਗੀ, ਤਰਾਤਸਕੀ ਨੇ ਆਪਣੀ ਰਚਨਾ “ਅਕਤੂਬਰ ਦੇ ਸਬਕ” ਨੂੰ 1924 ਵਿੱਚ ਪ੍ਰਕਾਸ਼ਿਤ ਕੀਤਾ, ਖੁੱਲੇ ਤੌਰ ‘ਤੇ ਅਤੇ ਈਮਾਨਦਾਰੀ ਨਾਲ ਹਰ ਥਾਂ ਸਮਾਜਵਾਦੀ ਇਨਕਲਾਬਾਂ ਦੀ ਜਿੱਤ ਦੇ ਰਾਹ ਨੂੰ ਰੁਸ਼ਨਾਉਣ ਲਈ ਰੂਸ ਵਿੱਚ ਅਕਤੂਬਰ ਦੀ ਜਿੱਤ ਦੇ ਇਤਿਹਾਸਕ ਕਾਰਜ ਨੂੰ ਮੁੜ ਦੁਹਰਾਇਆ। ਇਸ ਵਿੱਚ ਅਕਤੂਬਰ ਦੌਰਾਨ ਸਤਾਲਿਨ, ਕਾਮੇਨੇਵ ਅਤੇ ਜ਼ਿਨੋਵੀਏਵ ਦੁਆਰਾ ਨਿਭਾਈ ਗਈ ਵਿਨਾਸ਼ਕਾਰੀ ਭੂਮਿਕਾ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਸਾਰਿਆਂ ਨੇ ਜਮਹੂਰੀ ਇਨਕਲਾਬ ਦੇ ਮੁੱਦਈ ਵਜੋਂ ਕੇਰੇਂਸਕੀ ਅਧੀਨ ਫਰਵਰੀ ਦੀ ਪੂੰਜੀਵਾਦੀ ਸਰਕਾਰ ਨੂੰ ਹਿਮਾਇਤ ਦਿੰਦੇ ਹੋਏ, ਅਕਤੂਬਰ ਇਨਕਲਾਬ ਦੇ ਕਾਰਜ ਦਾ ਵਿਰੋਧ ਕੀਤਾ ਸੀ। ਜਦੋਂ ਕਿ ਸਤਾਲਿਨ ਨੇ ਬਹੁਗਿਣਤੀ ਬਾਲਸ਼ਵਿਕਾਂ ਅਤੇ ਮਜ਼ਦੂਰਾਂ ਦੇ ਲੈਨਿਨ ਅਤੇ ਤਰਾਤਸਕੀ ਦੀ ਲਾਈਨ ਦੀ ਹਿਮਾਇਤ ਕਰਨ ਮਗਰੋਂ ਆਪਣਾ ਮਨ ਬਦਲ ਲਿਆ ਸੀ, ਜਦੋਂ ਕਿ ਜ਼ਿਨੋਵੀਏਵ ਅਤੇ ਕਾਮੇਨੇਵ ਨੇ ਸਾਰੇ ਦੌਰ ਵਿੱਚ ਹੀ ਅਕਤੂਬਰ ਇਨਕਲਾਬ ਦਾ ਵਿਰੋਧ ਕੀਤਾ ਸੀ।

“ਅਕਤੂਬਰ ਦੇ ਸਬਕ” ਦਾ ਪ੍ਰਕਾਸ਼ਨ ਅਤੇ ਇਨਕਲਾਬ ਲਈ ਉਹਨਾਂ ਦੇ ਵਿਨਾਸ਼ਕਾਰੀ ਕਿਰਦਾਰਾਂ ਦੀ ਪਾਜ-ਉਘੜਾਈ ਨੇ ਜ਼ਿਨੋਵੀਏਵ, ਕਾਮੇਨੇਵ ਅਤੇ ਸਤਾਲਿਨ ਨੂੰ ਤਰਾਤਸਕੀ ਦਾ ਦੁਸ਼ਮਣ ਬਣਾ ਦਿੱਤਾ। ਉਹ ਤਰਾਤਸਕੀ ਦੇ ਖਿਲਾਫ਼ ਇਕ ਬੇ-ਅਸੂਲੀ ਤਿੱਕੜੀ ਵਿੱਚ ਇਕਠੇ ਹੋਣ ਲੱਗੇ। ਕਿਉਂਕਿ ਉਹਨਾਂ ਕੋਲ ਪਾਰਟੀ, ਰਾਜ ਅਤੇ ਕੋਮਿਨਟਰਨ ਵਿੱਚ ਮਹੱਤਵਪੂਰਨ ਅਹੁਦੇ ਸਨ, ਉਹ ਤਰਾਤਸਕੀ ਦੇ ਖਿਲਾਫ ਮਤਾ ਬਣਾਉਣ ਲਈ ਕਾਮਯਾਬ ਹੋਏ।

ਸੱਤਾ ‘ਤੇ ਕਾਬਜ਼ ਹੋਣ ਲਈ ਉਤਾਵਲੇ, ਸਤਾਲਿਨ ਨੇ ਮੌਕਾਪ੍ਰਸਤ ਅਤੇ ਬੇ-ਅਸੂਲੀ ਉਤਾਰ-ਚੜ੍ਹਾਅ ਵਾਲਾ (zig-zag) ਰਾਹ ਅਪਣਾਇਆ। ਉਸਨੇ ਪਹਿਲਾਂ ਖੁਦ ਨੂੰ, ਅਕਤੂਬਰ ਇਨਕਲਾਬ ਦਾ ਖੁੱਲੇਆਮ ਵਿਰੋਧ ਕਰਨ ਵਾਲੇ ਅਤੇ ਹੁਣ ਇਨਕਲਾਬ ਦੇ ਆਗੂ, ਤਰਾਤਸਕੀ ਦੇ ਖਿਲਾਫ਼ ਲੜਨ ਵਾਲੇ ਕਾਮੇਨੇਵ ਅਤੇ ਜ਼ਿਨੋਵੀਏਵ, ਨਾਲ ਲਾਮਬੱਧ ਕੀਤਾ। ਫਰਵਰੀ 1924 ਵਿੱਚ, ਲੈਨਿਨ ਦੀ ਮੌਤ ਤੋਂ ਫੌਰੀ ਮਗਰੋਂ, ਸਤਾਲਿਨ ਨੇ ਖੁਦ ਨੂੰ ‘ਇਕ ਦੇਸ਼ ਵਿੱਚ ਸਮਾਜਵਾਦ’ ਦੇ ਪ੍ਰਤੀਕਿਰਿਆਵਾਦੀ ਵਿਚਾਰ ਦੇ ਖਿਲਾਫ਼ ਐਲਾਨਿਆ। ਪਰ ਐਸੇ ਸਾਲ ਹੀ ਅਕਤੂਬਰ ਵਿੱਚ ਸਤਾਲਿਨ ਨੇ ‘ਇਕ ਦੇਸ਼ ਵਿੱਚ ਸਮਾਜਵਾਦ’ ਲਈ ਖੁਦ ਦਾ ਪਾਸਾ ਪਲਟਿਆ।

ਕਾਮੇਨੇਵ ਅਤੇ ਜ਼ਿਨੋਵੀਏਵ ਜੋ ਕਿ ਉਹਨਾਂ ਦੀਆਂ ਗਲਤੀਆਂ ਅਤੇ ਕਮਜ਼ੋਰ ਕਿਰਦਾਰ ਦੇ ਬਾਵਜੂਦ ਪੱਕੇ ਕੌਮਾਂਤਰੀਵਾਦੀ ਸਨ, ਅਤੇ ਬੁਖਾਰਿਨ ਅਤੇ ਰਾਏਕੋਵ ਅਧੀਨ ਸੱਜੇਪੱਖ ਦੇ ਖਿਲਾਫ਼ ਸਨ, ਦੋਨਾਂ ਨੂੰ ਰਾਜ਼ੀ ਕਰਨ ਲਈ ਸਤਾਲਿਨ ਨੇ ਖੁਦ ਨੂੰ ‘ਇਕ ਦੇਸ਼ ਵਿੱਚ ਸਮਾਜਵਾਦ’ ਖਿਲਾਫ਼ ਅਤੇ ‘ਵਿਸ਼ਵ ਸਮਾਜਵਾਦੀ ਇਨਕਲਾਬ’ ਦੇ ਪੱਖ ਵਿੱਚ ਐਲਾਨਿਆ।

ਬੁਖਾਰਿਨ ਅਤੇ ‘ਇਕ ਦੇਸ਼ ਵਿੱਚ ਸਮਾਜਵਾਦ’ ਦੇ ਉਸਦੇ ਵਿਚਾਰਾਂ ਖਿਲਾਫ਼ ਹਮਲਾ ਬੋਲਦਿਆਂ, ਸਤਾਲਿਨ ਨੇ ਫਰਵਰੀ 1924 ਵਿੱਚ ‘ਲੈਨਿਨਵਾਦ ਦੀਆਂ ਨੀਹਾਂ’ ਵਿੱਚ ਲਿਖਿਆ, “ਬੁਰਜੁਆਜੀ ਦੀ ਸੱਤਾ ਨੂੰ ਉਲਟਾਉਣਾ ਅਤੇ ਪ੍ਰੋਲੇਤਾਰੀਏ ਦੀ ਸਰਕਾਰ ਦੀ ਸਥਾਪਤੀ ਅਜੇ ਸਮਾਜਵਾਦ ਦੀ ਗਾਰੰਟੀ ਨਹੀਂ ਕਰਦੀ ਹੈ। ਸਮਾਜਵਾਦ ਦਾ ਮੁੱਖ ਕਾਰਜ ਸਮਾਜਵਾਦੀ ਉਤਪਾਦਨ ਦੀ ਜਥੇਬੰਦੀ ਨੂੰ ਅੱਗੇ ਲਿਜਾਉਣਾ ਹੈ। ਕਈ ਉੱਨਤ ਮੁਲਕਾਂ ਦੇ ਪ੍ਰੋਲੇਤਾਰੀਏ ਦੇ ਸਾਂਝੇ ਯਤਨਾਂ ਤੋਂ ਬਿਨਾਂ, ਕੀ ਇਹ ਕਾਰਜ ਨੇਪਰੇ ਚਾੜਿਆ ਜਾ ਸਕਦਾ ਹੈ, ਕੀ ਇਕ ਦੇਸ਼ ਵਿੱਚ ਸਮਾਜਵਾਦ ਸੰਭਵ ਹੋ ਸਕਦਾ ਹੈ? ਨਹੀਂ, ਇਹ ਅਸੰਭਵ ਹੈ। ਬੁਰਜੁਆਜੀ ਨੂੰ ਉਲਟਾਉਣ ਲਈ ਇਕ ਦੇਸ਼ ਦੇ ਯਤਨ ਕਾਫ਼ੀ ਹਨ- ਸਾਡੇ ਇਨਕਲਾਬ ਦੇ ਇਤਿਹਾਸ ਨੇ ਇਹ ਵਿਖਾਇਆ ਹੈ। ਸਮਾਜਵਾਦੀ ਉਤਪਾਦਨ ਦੀ ਜਥੇਬੰਦੀ ਯਾਣਿ ਸਮਾਜਵਾਦ ਦੀ ਜਿੱਤ ਲਈ ਇਕ ਦੇਸ਼ ਦੇ ਯਤਨ, ਖਾਸ ਤੌਰ ‘ਤੇ ਰੂਸ ਵਰਗੇ ਪੱਛੜੇ ਕਿਸਾਨੀ ਦੇਸ਼ ਵਿੱਚ ਅਸੰਭਵ ਹਨ। ਇਸ ਲਈ, ਕਈ ਉੱਨਤ ਦੇਸ਼ਾਂ ਦੇ ਪ੍ਰੋਲੇਤਾਰੀਏ ਦੇ ਯਤਨ ਲੋੜੀਂਦੇ ਹਨ। ਮੁਕੰਮਲ ਤੌਰ ‘ਤੇ, ਇਹੀ ਪ੍ਰੋਲੇਤਾਰੀ ਇਨਕਲਾਬ ਦੇ ਲੈਨਿਨਵਾਦੀ ਸਿਧਾਂਤ ਦੀ ਲਖਣਾਇਕ ਵਿਸ਼ੇਸ਼ਤਾ ਹੈ।“

ਤਾਂ ਵੀ ਜਿਵੇਂ ਹੀ ਜਮਾਤੀ ਸੰਘਰਸ਼ ਵਧਿਆ ਅਤੇ ਬੁਖਾਰਿਨ ਅਧੀਨ ਸੱਜੇਪੱਖ ਸੋਵੀਅਤ ਯੂਨੀਅਨ ਦੇ ਅਲਗਾਵ ਕਰਕੇ ਮਜ਼ਬੂਤ ਹੋਣਾ ਸ਼ੁਰੂ ਹੋਇਆ, ਸਤਾਲਿਨ ਨੇ ਆਪਣੀ ਪੁਜੀਸ਼ਨ ਬਦਲਣੀ ਸ਼ੁਰੂ ਕੀਤੀ।

1924 ਦੀ ਅਖੀਰ ਦੁਆਰਾ, ਪੁਸਤਕ ‘ਲੈਨਿਨਵਾਦ ਦੀਆਂ ਨੀਹਾਂ’ ਫਿਰ ਜਾਰੀ ਕੀਤੀ ਗਈ। ਸਤਾਲਿਨ ਨੇ ਦਾਅਵਾ ਕੀਤਾ ਕਿ ”ਪ੍ਰੋਲੇਤਾਰੀ ਇਕ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਕਰ ਸਕਦਾ ਹੈ ਅਤੇ ਉਸਨੂੰ ਕਰਨੀ ਚਾਹੀਦੀ ਹੈ”, ਨਾਲ ਹੀ ਇਹ ਜੋੜਦੇ ਹੋਏ ਕਿ ਇਹ “ਪ੍ਰੋਲੇਤਾਰੀ ਇਨਕਲਾਬ ਦਾ ਲੈਨਿਨਵਾਦੀ ਸਿਧਾਂਤ” ਹੈ। ਆਪਣੀ ਮੁਢਲੀ ਅਵਸਥਾ ਤੋਂ ਪਾਸਾ ਪਲਟਾਉਂਦੇ ਹੋਏ, ਮੌਕਾਪ੍ਰਸਤ ਸਤਾਲਿਨ ਨੇ ਲਿਖਿਆ, “ਪਾਰਟੀ ਨੇ ਸਦਾ ਹੀ ਆਪਣਾ ਪ੍ਰਸਥਾਨ ਬਿੰਦੂ ਲਿਆ ਹੈ ਕਿ ਇਕ ਦੇਸ਼ ਵਿੱਚ ਸਮਾਜਵਾਦ ਦੀ ਜਿੱਤ ਦਾ ਮਤਲਬ, ਸਬੰਧਿਤ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਕਰਨ ਦੀ ਸੰਭਾਵਨਾ ਹੈ ਅਤੇ ਇਹ ਕਿ ਇਹ ਕਾਰਜ ਇਕ ਇਕਹਰੇ ਮੁਲਕ ਦੀਆਂ ਤਾਕਤਾਂ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ”। ਉਸਨੇ ਅੱਗੇ ਲਿਖਿਆ, “ਜੇਕਰ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਅਸੀਂ ਕਾਰਜ ਲਈ ਮੇਚਵੇਂ ਨਹੀਂ ਹਾਂ (ਖੁਦ ਰੂਸ ਵਿੱਚ ਸਮਾਜਵਾਦ ਦੀ ਉਸਾਰੀ ਕਰਨ ਦੇ ਯੋਗ ਨਹੀਂ ਹਾਂ) ਤਦ ਅਸੀਂ ਅਕਤੂਬਰ ਇਨਕਲਾਬ ਕਿਉਂ ਕੀਤਾ ਹੈ? ਜੇਕਰ ਅਸੀਂ ਅੱਠ ਸਾਲਾਂ ਲਈ ਇਸਦਾ ਪ੍ਰਬੰਧਨ ਕੀਤਾ ਹੈ, ਅਸੀਂ ਨੌਵੇਂ, ਦੱਸਵੇਂ ਜਾਂ ਗਿਆਰਵੇਂ ਸਾਲ ਤੱਕ ਕਿਉਂ ਨਹੀਂ ਕਰ ਸਕਦੇ?”

‘ਇਕ ਦੇਸ਼ ਵਿੱਚ ਸਮਾਜਵਾਦ’ ਦਾ ਨਾਅਰਾ ‘ਸੰਸਾਰ ਸਮਾਜਵਾਦੀ ਇਨਕਲਾਬ’ ਜਿਸਦਾ ਸਾਕਾਰ ਰੂਪ ਹੈ ਇਸਦਾ ਹੈੱਡਕੁਆਰਟਰ ‘ਕੋਮਿਨਟਰਨ’ ਸੀ, ਦੇ ਪ੍ਰੋਜੇਕਟ ਤੋਂ ਪ੍ਰਤੱਖ ਤੌਰ ‘ਤੇ ਪਿੱਛੇ ਹਟਣਾ ਅਤੇ ਇਕ ਗੱਦਾਰੀ ਸੀ। ਠੀਕ ਇਹੀ ਪ੍ਰੋਲੇਤਾਰੀਏ ਦੀ ਪਛਾੜ ਅਤੇ ਸਰਮਾਏਦਾਰੀ ਦੇ ਸਥਿਰੀਕਰਨ ਨਾਲ ਇਕ ਤਾਲਮੇਲ ਸੀ, ‘ਹੋਰ ਦੇਸ਼ਾਂ ਵਿੱਚ ਸਰਮਾਏਦਾਰੀ’ ਦੇ ਨਾਲ ਇਕ ਤਾਲਮੇਲ ਸੀ, ਸਮਾਜਵਾਦੀ ਅਤੇ ਪੂੰਜੀਵਾਦੀ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਸਹਿਹੋਂਦ ਦਾ ਰਸਤਾ ਸੀ।

ਅਸਲ ‘ਚ, ਨੌਕਰਸ਼ਾਹੀ ਨੇ ਸੰਸਾਰ ਸਮਾਜਵਾਦੀ ਇਨਕਲਾਬ ਨੂੰ ਆਪਣੇ ਵਿਸ਼ੇਸ਼ ਹੱਕਾਂ ਅਤੇ ਨੌਕਰਸ਼ਾਹੀ ਨੂੰ ਬਣਾਈ ਰੱਖਣ ਲਈ ਸਰੋਤਾਂ ਦੀ ਅਥਾਹ ਬਰਬਾਦੀ ਦੀਆਂ ਕੋਸ਼ੀਸ਼ਾਂ ਮੂਹਰੇ ਇਕ ਖਤਰੇ ਵਜੋਂ ਵੇਖਿਆ। ਇਹ ਸਿਰਫ਼ ਆਪਣੇ ਲਈ ਵਿਸ਼ੇਸ਼ ਹੱਕਾਂ ਦੇ ਰੂਪ ਵਿੱਚ ਰੂਸੀ ਇਨਕਲਾਬੀ ਦੇ ਫਲ ਨੂੰ ਹੜ੍ਹਪ ਕਰਨ ਲਈ ਚਾਹਵਾਨ ਸੀ।

ਜਿਵੇਂ ਹੀ ਸਤਾਲਿਨ ਸੱਤਾ ਵਿੱਚ ਪਹੁੰਚਿਆ, ਸਤਾਲਿਨ ਨੇ ਖੁਦ ਰੂਸ ਭਰ ਵਿੱਚ ਕਈ ਦੂਜਿਆਂ ਸਣੇ, ਮਾਸਕੋ ਨੇੜੇ ਕੂੰਤਸੇਵੋ ਵਿੱਚ ਵਿਲਾਸਿਤਾਪੂਰਨ ਅਤੇ ਮਹਿਲਨੁਮਾ ਨਿੱਜੀ ਡਾਚਾ (ਰੇਸਟ ਹਾਉਸ) ‘ਤੇ ਆਪਣਾ ਕਬਜ਼ਾ ਜਮਾ ਲਿਆ। ਇਹ ਸੋਵੀਅਤ ਰਾਜ ਅਤੇ ਇਨਕਲਾਬ ਦੀ ਨੀਤੀ ਦੇ ਖਿਲਾਫ਼ ਸੀ।

ਤਰਾਤਸਕੀ ਸੰਸਾਰ ਸਮਾਜਵਾਦੀ ਇਨਕਲਾਬ ਵਿਰੁੱਧ ਰਾਸ਼ਟਰਵਾਦੀ-ਨੌਕਰਸ਼ਾਹ ਉਲਟ-ਇਨਕਲਾਬ ਦੇ ਬੈਨਰ, ‘ਇਕ ਦੇਸ਼ ਵਿੱਚ ਸਮਾਜਵਾਦ’ ਦੇ ਪਿਛਾਖੜੀ ਪ੍ਰੋਜੇਕਟ ਦਾ ਸਭ ਤੋਂ ਵੱਧ ਮਜ਼ਬੂਤ ਵਿਰੋਧੀ ਸੀ। ਉਸਨੇ ਵੇਖਿਆ ਕਿ ਨੌਕਰਸ਼ਾਹੀ ਦੇ ਵਿਸ਼ੇਸ਼ ਹੱਕ, ਇਨਕਲਾਬ ਲਈ ਇਕ ਸਰਾਪ ਵਾਂਗ ਹਨ।

ਕਾਮੇਨੇਵ ਅਤੇ ਜ਼ਿਨੋਵੀਏਵ ਦੀ ਮਦਦ ਨਾਲ, ਸਤਾਲਿਨ ਤਰਾਤਸਕੀ ਨੂੰ ਕਿਨਾਰੇ ਕਰਨ ਵਿੱਚ ਕਾਮਯਾਬ ਹੋਇਆ ਅਤੇ ਤਿੱਕੜੀ ਤਰਾਤਸਕੀ ਦੇ NEP ਅਤੇ ਨੌਕਰਸ਼ਾਹੀ ਦੇ ਵਿਰੋਧ ਲਈ ਉਸ ਨੂੰ 1925 ਵਿੱਚ ਯੁੱਧ ਕਮੀਸਾਰ ਦੇ ਅਹੁਦੇ ਤੋਂ ਹਟਾਉਣ ਵਿੱਚ ਕਾਮਯਾਬ ਹੋ ਨਿੱਬੜੀ।

ਇਹਨਾਂ ਘਟੀਆ ਕਿਸਮ ਦੀਆਂ ਤਿਕੜਮਾਂ ਨਾਲ ਤਰਾਤਸਕੀ ਨੂੰ ਅਹੁਦਿਆਂ ਤੋਂ ਹਟਾਉਣਾ ਆਸਾਨ ਸੀ, ਪਰ ਇਤਿਹਾਸ ਦੇ ਸਫ਼ਿਆਂ ਤੋਂ ਲਿਆਂ ਤਰਾਤਸਕੀ ਦੇ ਕਿਰਦਾਰ ਅਤੇ ਮਹਾਨ ਕਾਰਜਾਂ ਨੂੰ ਮਿਟਾ ਦੇਣਾ ਅਸੰਭਵ ਸੀ।

ਅਕਤੂਬਰ ਇਨਕਲਾਬ ਦੇ ਆਗੂ ਵਜੋਂ ਤਰਾਤਸਕੀ ਦੇ ਰੋਲ ਨੂੰ ਰੇਖਾਂਕਿਤ ਕਰਦੇ ਹੋਏ, ਸਤਾਲਿਨ ਨੇ ਪਰਾਵਦਾ ਦੇ 6 ਨਵੰਬਰ, 1918 ਵਿੱਚ ਲਿਖਿਆ: “ਆਮ ਬਗਾਵਤ ਦੀ ਵਿਵਹਾਰਿਕ ਜਥੇਬੰਦੀ ਦੇ ਸਾਰੇ ਕੰਮ, ਪੇਤਰੋਗ੍ਰਾਦ ਸੋਵੀਅਤ ਦੇ ਮੁਖੀ, ਕਾਮਰੇਡ ਤਰਾਤਸਕੀ ਦੀ ਫੌਰੀ ਲੀਡਰਸ਼ੀਪ ਅਧੀਨ ਸੰਚਾਲਿਤ ਕੀਤੇ ਗਏ ਸਨ। ਪੱਕਿਆਈ ਨਾਲ ਇਸਦਾ ਐਲਾਨ ਕਰਨਾ ਸੰਭਵ ਹੈ ਕਿ ਸੋਵੀਅਤ ਵੱਲੋਂ ਕਿਲੇਬੰਦੀ ਦੀ ਫੁਰਤੀਲੇ ਢੰਗ ਨਾਲ ਦੇਖ-ਰੇਖ, ਅਤੇ ਮਿਲੀਟਰੀ ਇਨਕਲਾਬੀ ਕਮੇਟੀ ਦੇ ਕੰਮ ਨੂੰ ਬਹਾਦਰੀ ਨਾਲ ਅੰਜਾਮ ਦੇਣ ਲਈ ਪਾਰਟੀ ਅਸੂਲੀ ਤੌਰ ‘ਤੇ ਅਤੇ ਉਪਰੋਕਤ ਸਭ ਕੁਝ ਲਈ ਕਾਮਰੇਡ ਤਰਾਤਸਕੀ ਦੀ ਅਹਿਸਾਨਮੰਦ ਹੈ”।

ਇਹ ਜਦੋਂ ਲੈਨਿਨ ਜੀਵਿਤ ਸੀ ਉਦੋਂ ਸਤਾਲਿਨ ਦੁਆਰਾ ਲਿਖਿਆ ਗਿਆ ਸੀ ਅਤੇ ਜਦੋਂ ਪਾਰਟੀ ਅਤੇ ਰਾਜ ਦੀ ਕਮਾਂਡ ਲੈਨਿਨ ਅਤੇ ਤਰਾਤਸਕੀ ਦੇ ਹੱਥਾਂ ਵਿੱਚ ਸੀ।

ਤਾਂ ਵੀ, ਛੇ ਸਾਲ ਮਗਰੋਂ, ਲੈਨਿਨ ਦੀ ਮੌਤ ਦੇ ਫੌਰਨ ਮਗਰੋਂ, 1924 ਵਿੱਚ, ਸਤਾਲਿਨ ਨੇ ਪਾਸਾ ਪਲਟਿਆ, ਉਸਨੇ ਲਿਖਿਆ: “ਕਾਮਰੇਡ ਤਰਾਤਸਕੀ ਨੇ ਨਾ ਤਾਂ ਪਾਰਟੀ ਵਿੱਚ ਅਤੇ ਨਾ ਹੀ ਅਕਤੂਬਰ ਦੀ ਆਮ ਬਗਾਵਤ ਦੌਰਾਨ ਕੋਈ ਖਾਸ ਰੋਲ ਨਿਭਾਇਆ ਸੀ, ਅਤੇ ਅਕਤੂਬਰ ਦੌਰਾਨ ਸਾਡੀ ਪਾਰਟੀ ਵਿੱਚ ਮੁਕਾਬਲਤਨ ਨਵਾਂ ਹੋਣ ਕਰਕੇ ਅਜਿਹਾ ਨਹੀਂ ਕਰ ਸਕਿਆ ਸੀ।“ (ਤਰਾਤਸਕੀਵਾਦ ਜਾਂ ਲੈਨਿਨਵਾਦ, ਰੂਸੀ ਸੰਸਕਰਨ ਦਾ ਪੰਨਾ 68 ਅਤੇ 69)।

ਤਰਾਤਸਕੀ ਨਾ ਸਿਰਫ਼ ਅਕਤੂਬਰ ਇਨਕਲਾਬ ਦਾ ਆਗੂ ਸੀ, ਸਗੋਂ ਉਹ ਲਾਲ ਫੌਜ ਦਾ ਮੁੱਖ ਜਥੇਬੰਦਕ ਅਤੇ ਖਾਨਜੰਗੀ ਦੌਰਾਨ ਕਮਾਂਡਰ ਇਨ-ਚੀਫ਼ ਸੀ, ਜਦੋਂ ਕਿ ਸਤਾਲਿਨ ਨੇ ਦੋਨੋਂ ਵਾਰੀ ਤਰਾਤਸਕੀ ਅਧੀਨ ਸਹਾਇਕ ਦਾ ਰੋਲ ਨਿਭਾਇਆ। ਸੋਵੀਅਤ-ਪੋਲਿਸ਼ ਯੁੱਧ ਦੌਰਾਨ ਸਤਾਲਿਨ ਦੀ ਗੱਦਾਰੀ ਵੀ ਪਾਰਟੀ ਰਿਕਾਰਡ ਵਿੱਚ ਦਰਜ ਹੈ। ਇਸ ‘ਤੇ ਪਰਦਾ ਪਾਉਣ ਲਈ ਸਤਾਲਿਨ ਨੇ ਨੀਵੇਂ ਦਰਜੇ ਦੇ ਨੌਕਰਸ਼ਾਹਨਾ ਪੈਂਤੜਿਆਂ ਦਾ ਸਹਾਰਾ ਲਿਆ।

ਤਰਾਤਸਕੀ ਨੂੰ ਕਿਨਾਰੇ ਕਰਨ ਮਗਰੋਂ 13 ਵੀਂ ਅਤੇ 14 ਵੀਂ ਪਾਰਟੀ ਕਾਂਗਰਸ ਵਿੱਚ, ਸਤਾਲਿਨ ਤੁਰੰਤ ਹੀ ਸੱਜੇਪੱਖ ਵੱਲ ਮੁੜਿਆ। ਹੁਣ ਖੱਬੇਪੱਖ ਖਿਲਾਫ਼ ਸੱਜੇਪੱਖ ਨੂੰ ਰਾਜ਼ੀ ਕਰਨ ਲਈ, ਪਾਸਾ ਪਲਟਦੇ ਹੋਏ, ਸਤਾਲਿਨ ਨੇ ਬੁਖਾਰਿਨ-ਰਾਏਕੋਵ ਦੁਆਰਾ ਵਕਾਲਤ ਕੀਤੇ ਗਏ ‘ਇਕ ਦੇਸ਼ ਵਿੱਚ ਸਮਾਜਵਾਦ’ ਦੇ ਪ੍ਰੋਗਰਾਮ ਨੂੰ ਹਿਮਾਇਤ ਦਿੱਤੀ। 1924 ਦੇ ਨੰਵਬਰ ਦੁਆਰਾ, ‘ਲੈਨਿਨਵਾਦ ਦੀਆਂ ਨੀਹਾਂ” ਦੇ ਨਵੇਂ ਸੰਸਕਰਨ ਦੁਆਰਾ ਜਾਣ-ਪਛਾਣ ਦੇ ਮੁਢਲੇ ਟੈਕਸਟ ਵਿੱਚ ਬਦਲਾਅ ਸਾਹਮਣੇ ਆਏ, ਜਿੱਥੇ ਪਹਿਲਾਂ ਬਿਲਕੁਲ ਇਸਦੇ ਉਲਟ ਪੜ੍ਹਿਆ ਗਿਆ ਸੀ, “ਇਕ ਦੇਸ਼ ਵਿੱਚ ਸਮਾਜਵਾਦ ਨਾ ਸਿਰਫ਼ ਸੰਭਵ ਹੈ ਸਗੋਂ ਸਿਰਫ਼ ਇਕੋ-ਇਕ ਰਸਤਾ ਹੈ”।

ਸਤਾਲਿਨ ਦਾ ‘ਇਕ ਦੇਸ਼ ਵਿੱਚ ਸਮਾਜਵਾਦ’ ਵੱਲ ਮੋੜਾ ਕੱਟਣਾ, ਜੋ ਸੱਜੇਪੱਖੀਆਂ ਦਾ ਘੋਰ ਰਾਸ਼ਟਰਵਾਦੀ ਪ੍ਰੋਗਰਾਮ ਸੀ, ਜਿਸਦੇ ਚਲਦੇ ਕਾਮੇਨੇਵ ਅਤੇ ਜ਼ਿਨੋਵੀਏਵ ਸਤਾਲਿਨ ਦੇ ਬਰਖਲਾਫ਼ ਹੋ ਗਏ। ਹੁਣ ਸੱਜੇ-ਪੱਖ ਵੱਲ ਝੁਕਦੇ ਹੋਏ, ਸਤਾਲਿਨ ਨੇ ਇਹਨਾਂ ਦੇ ਪ੍ਰੋਗਰਾਮ ਦੀ ਹਿਮਾਇਤ ਕੀਤੀ ਜੋ NEP, ਕੁਲਕਾਂ ਨੂੰ ਰਿਆਇਤਾਂ ਦੇਣ, ਕਛੂਏ ਦੀ ਚਾਲ ਨਾਲ ਸੱਨਅਤੀ ਵਿਕਾਸ ਅਤੇ ਖੇਤੀ ਵਿੱਚ ਖੁੱਲੀ ਮੰਡੀ ਆਰਥਿਕਤਾ ਦੀ ਹਿਮਾਇਤ ਕਰਦਾ ਸੀ।

ਸਤਾਲਿਨ ਨੇ ‘ਇਕ ਦੇਸ਼ ਵਿੱਚ ਸਮਾਜਵਾਦ’ ਅਤੇ ਸੱਜੇਪੱਖ ਦੇ ਬਾਕੀ ਪ੍ਰੋਗਰਾਮ ਲਈ ਕਾਮੇਨੇਵ ਅਤੇ ਜ਼ਿਨੋਵੀਏਵ ਦੇ ਵਿਰੋਧ ਲਈ ਉਹਨਾਂ ਨੂੰ ਕਿਨਾਰੇ ਕਰਨ ‘ਤੇ ਧਿਆਨ ਕੇਂਦਰਿਤ ਦਿੱਤਾ। ਬੁਖਾਰਿਨ ਨਾਲ ਏਕੇ ਵਿੱਚ, ਸਤਾਲਿਨ 1925 ਵਿੱਚ ਕਾਮੇਨੇਵ ਅਤੇ ਜ਼ਿਨੋਵੀਏਵ ਨੂੰ ਖੁੰਜੇ ਲਾਉਣ ਵਿੱਚ ਕਾਮਯਾਬ ਹੋਇਆ।

ਪਰ ਸੱਜੇਪੱਖ ਦੀਆਂ ਨੀਤੀਆਂ, NEP ਦੀ ਲਗਾਤਾਰਤਾ, ਧੀਮਾ ਸੱਨਅਤੀ ਵਿਕਾਸ, ਖੇਤੀ ਵਿੱਚ ਖੁੱਲੀ ਮੰਡੀ ਨੇ ਕੁਲਕਾਂ ਨੂੰ ਮਜ਼ਬੂਤ ਕੀਤਾ ਅਤੇ ਅਰਥਚਾਰੇ ਦੀ ਬਰਬਾਦੀ ਕੀਤੀ।

1928 ਦੁਆਰਾ, ਹਾਲਾਂਕਿ, ਸੋਵੀਅਤ ਯੂਨੀਅਨ ਇਕ ਸੰਕਟ ਵੱਲ ਵੱਧ ਰਿਹਾ ਸੀ ਅਤੇ ਸਤਾਲਿਨ ਨੇ ਇਸ ਲਈ ਬੁਖਾਰਿਨ ਨੂੰ ਬਲੀ ਦਾ ਬੱਕਰਾ ਬਣਾਇਆ। ਕੋਈ ਵੀ ਜਿੰਮੇਵਾਰੀ ਆਪਣੇ ‘ਤੇ ਲੈਣ ਤੋਂ ਮਨਾ ਕਰਦੇ ਹੋਏ ਸਤਾਲਿਨ ਨੇ ਬੁਖਾਰਿਨ ਅਤੇ ਰਾਏਕੋਵ ਨੂੰ ਕਿਨਾਰੇ ਕਰਨ ਦਾ ਮਨ ਬਣਾ ਲਿਆ। ਉਸਨੇ ਅਸਫਲਤਾ ਲਈ ਉਹਨਾਂ ਨੂੰ ਦੋਸ਼ ਦਿੱਤਾ ਅਤੇ ਇਕ ਵਾਰੀ ਫਿਰ ਕਾਮੇਨੇਵ ਅਤੇ ਜ਼ਿਨੋਵੀਏਵ ਦੀ ਮਦਦ ਨਾਲ, ਜਿਹਨਾਂ ਨਾਲ ਸਮਝੌਤਾ ਕਰਕੇ ਮੁੜ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਉਹਨਾਂ (ਬੁਖਾਰਿਨ ਅਤੇ ਰਾਏਕੋਵ) ਨੂੰ ਖੁੰਜੇ ਲਾਉਣ ਵਿੱਚ ਕਾਮਯਾਬ ਹੋ ਗਿਆ। ਬੁਖਾਰਿਨ ਨੂੰ ਕਿਨਾਰੇ ਕੀਤਾ ਗਿਆ, ਦਰਜੇਬੰਦੀ ਵਿੱਚ ਹੇਠਾਂ ਕੀਤਾ ਗਿਆ ਅਤੇ ਸਮਝੌਤੇ ਮਗਰੋਂ ਫਿਰ ਲੈ ਲਿਆ ਗਿਆ।

ਇਸ ਦਰਮਿਆਨ ਚੀਨ ਵਿੱਚ 1925-27 ਵਿੱਚ ਜੇਤੂ ਮਜ਼ਦੂਰਾਂ ਨੇ ਇਨਕਲਾਬ ਦੀ ਅਗਵਾਈ ਕੀਤੀ, ਜਿਸਦਾ ਸਤਾਲਿਨਵਾਦੀ ਨੌਕਰਸ਼ਾਹੀ ਦੀਆਂ ਗਲਤ ਨੀਤੀਆਂ ਕਰਕੇ, 1926 ਵਿੱਚ ਇੰਗਲੈਂਡ ਵਿੱਚ ਹੜਤਾਲ ਦੀ ਤਰੰਗ ਦੇ ਵਿਨਾਸ਼ ਮਗਰੋਂ ਵਿਨਾਸ਼ ਕਰ ਦਿੱਤਾ ਸੀ। ਇਹ ਨੀਤੀਆਂ ਇਨਕਲਾਬ ਦੇ “ਦੋ ਮੰਜਲ” ਦੇ ਸਿਧਾਂਤ ਦੇ ਮੇਨਸ਼ੇਵਿਕ ਸੰਕਲਪ ‘ਤੇ ਅਧਾਰਿਤ ਸਨ, ਜੋ ਸਤਾਲਿਨ ਤਹਿਤ ਕਰੇਮਲਿਨ ਨੌਕਰਸ਼ਾਹੀ ਦੁਆਰਾ ਸਵੀਕ੍ਰਿਤ ਸਨ। ਤਰਾਤਸਕੀ ਇਹਨਾਂ ਨੀਤੀਆਂ ਦਾ ਸਭ ਤੋਂ ਡੱਟਵਾਂ ਵਿਰੋਧੀ ਸੀ।

ਇਸ ਸਮੇਂ ਦੌਰਾਨ, ਜਦੋਂ ਤਰਾਤਸਕੀ ਪਾਰਟੀ ਅਤੇ ਰਾਜ ਵਿੱਚ ਨੌਕਰਸ਼ਾਹੀ ਅਤੇ ਇਸਦੀਆਂ ਮਾਰੂ ਨੀਤੀਆਂ ਖਿਲਾਫ਼ ਸੰਘਰਸ਼ ਕਰ ਰਿਹਾ ਸੀ ਤਾਂ ਸਤਾਲਿਨ ਨੇ ਤਰਾਤਸਕੀ ਦੇ ਖਿਲਾਫ਼ ਆਪਣਾ ਪੂਰਾ ਤਾਣ ਲਾਇਆ।

ਬੁਖਾਰਿਨ ਮਗਰੋਂ ਕਾਮੇਨੇਵ, ਜ਼ਿਨੋਵੀਏਵ ਨੇ ਸਤਾਲਿਨ ਅਤੇ ਨੌਕਰਸ਼ਾਹ ਮਸ਼ੀਨਰੀ ਮੂਹਰੇ ਆਪਣੇ ਹਥਿਆਰ ਇਕ-ਇਕ ਕਰਕੇ ਸੁੱਟਣੇ ਜਾਰੀ ਰੱਖੇ। ਹਾਲਾਂਕਿ ਆਤਮ-ਸਮਰਪਣ ਦਾ ਕੋਈ ਵੀ ਸੰਕੇਤ ਦਿਖਾਉਣ ਦੀ ਬਜਾਏ, ਨਿਡਰ ਤਰਾਤਸਕੀ ਨੇ ਨੌਕਰਸ਼ਾਹੀ ਦੇ ਬੈਨਰ, ਸਤਾਲਿਨਵਾਦ ਖਿਲਾਫ਼ ਕਿਸੇ ਵੀ ਕੀਮਤ ‘ਤੇ ਲੜਨ ਦਾ ਅਹਿਦ ਕੀਤਾ। ਨੌਕਰਸ਼ਾਹੀ ਦੀਆਂ ਚਾਲਾਂ ਤੋਂ ਨਾ ਰੁੱਕਣ ਵਾਲੇ, ਤਰਾਤਸਕੀ ਨੇ ਅਕਤੂਬਰ ਦੀ ਜਿੱਤ ਦੀ ਹਿਫ਼ਾਜਤ ਵਿੱਚ ਉਸਦੀ ਬੇਕਿਰਕ ਜੰਗ ਜਾਰੀ ਰੱਖੀ।

ਸਤਾਲਿਨ ਤਰਾਤਸਕੀ ਨੂੰ ਨਿਖੇੜਨ ਅਤੇ ਹਰਾਉਣ ਲਈ ਇਹਨਾਂ ਆਤਮ-ਸਮਰਪਣ ਕਰਨ ਵਾਲਿਆਂ ਤੋਂ ਸਮਰਥਨ ਹਾਸਿਲ ਕਰ ਰਿਹਾ ਸੀ। ਇਹ ਸਾਰੇ ਹੀ ਆਤਮ-ਸਮਰਪਣ ਕਰਨ ਵਾਲੇ ਭਲੇ ਹੀ ਬਾਅਦ ਵਿੱਚ, ਮਾਸਕੋ ਦੇ ਫਰਜੀ ਮੁੱਕਦਮਿਆਂ ਵਿੱਚ ਉਹਨਾਂ ‘ਤੇ ਦੋਸ਼ ਜੜ ਕੇ ਮਾਰੇ ਗਏ ਸਨ।

ਇਨਕਲਾਬ ਵਿਰੁੱਧ ਲੜਨ ਲਈ, ਸਤਾਲਿਨ ਨੇ ਆਖਰਕਾਰ ਇਸ (ਤਰਾਤਸਕੀਵਾਦ) ਨੂੰ ਲੈਨਿਨਵਾਦ ਖਿਲਾਫ਼ ਖੜਾ ਕਰਨ ਲਈ ‘ਤਰਾਤਸਕੀਵਾਦ’ ਦੀ ਕਾਢ ਕੱਢੀ ਅਤੇ ਤਰਾਤਸਕੀ ਨੂੰ ਨਿਖੇੜਨ ਲਈ, ਲੈਨਿਨ ਅਤੇ ਤਰਾਤਸਕੀ ਦੇ ਪੁਰਾਣੇ ਅਸੂਲੀ ਵਿਵਾਦਾਂ ਨਾਲ ਜੋੜ-ਤੋੜ ਕਰਨੀ ਸ਼ੁਰੂ ਕੀਤੀ।

ਨੌਕਰਸ਼ਾਹੀ ਅਤੇ NEP ਵਿਰੁੱਧ ਆਪਣੇ ਅਸੂਲੀ ਸੰਘਰਸ਼ ਲਈ, ਤਰਾਤਸਕੀ ਨੂੰ ਤਿੱਕੜੀ ਦੁਆਰਾ ਜਨਵਰੀ 1925 ਵਿੱਚ ਫੌਜ ਅਤੇ ਸਮੁੰਦਰੀ ਫੌਜ ਮਾਮਲੇ ਲਈ ਕਮੀਸਾਰ ਦੇ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਤਾਲਿਨਵਾਦੀ ਨੌਕਰਸ਼ਾਹੀ ਦੇ ਘੋਰ ਰਾਸ਼ਟਰਵਾਦੀ ਪ੍ਰੋਗਰਾਮ ‘ਇਕ ਦੇਸ਼ ਵਿੱਚ ਸਮਾਜਵਾਦ’ ਵਿਰੁੱਧ ਉਸਦੇ ਵਿਰੋਧ ਲਈ ਉਸਨੂੰ ਅਕਤੂਬਰ 1926 ਵਿੱਚ ਪੋਲਿਟ ਬਿਓਰੋ ਵਿੱਚ ਆਪਣਾ ਪਦਵੀਂ ਗੁਆਉਣੀ ਪਈ। ਅਕਤੂਬਰ 1927 ਵਿੱਚ, ਤਰਾਤਸਕੀ ਨੂੰ ਕੇਂਦਰੀ ਕਮੇਟੀ ਤੋਂ ਹਟਾ ਦਿੱਤਾ ਗਿਆ ਅਤੇ ਨਵੰਬਰ 1927 ਵਿੱਚ ਪਾਰਟੀ ਤੋਂ ਕੱਢ ਦਿੱਤਾ ਗਿਆ। ਉਸਨੂੰ ਜਨਵਰੀ 1928 ਵਿੱਚ ਅਲਮਾ ਆਟਾ ਵਿੱਚ ਜਲਾਵਤਨ ਕਰ ਦਿੱਤਾ ਗਿਆ ਅਤੇ ਫਰਵਰੀ 1929 ਵਿੱਚ ਸੋਵੀਅਤ ਯੂਨੀਅਨ ਤੋਂ ਪੱਕੇ ਤੌਰ ‘ਤੇ ਕੱਢ ਦਿੱਤਾ ਗਿਆ।

ਹਾਲਾਂਕਿ, ਤਰਾਤਸਕੀ ਨੂੰ ਕੱਢਣਾ ਇਨਕਲਾਬ ਵਿਰੁੱਧ ਨੌਕਰਸ਼ਾਹੀ ਦੁਆਰਾ ਵੱਡਾ ਹਮਲਾ ਕਰਨ ਲਈ ਮੋਰਚਾ ਖੋਲਣ ਲਈ ਸਿਰਫ਼ ਪਹਿਲਾ ਕਦਮ ਸੀ। ਠੰਡੇ ਲਹੂ ਵਾਲੇ ਸਤਾਲਿਨ ਨੇ ਪਾਰਟੀ ਅਤੇ ਲਾਲ ਫੌਜ ਦੇ ਸਮੁੱਚੇ ਬਾਲਸ਼ਵਿਕ ਕਵਚ ਦਾ ਸਰਵਨਾਸ਼ ਕਰਨ ਲਈ ਮਾਸਕੋ ਮੁੱਕਦਮਿਆਂ ਦੀ ਵਿਉਂਤ ਘੜੀ।

ਇਸ ਦੌਰਾਨ, ਜਨਵਰੀ 1933 ਵਿੱਚ, ਹਿਟਲਰ ਨੇ ਜਰਮਨੀ ਵਿੱਚ ਵੱਧ-ਫੁੱਲ ਰਹੇ ਮਜ਼ਦੂਰ ਅੰਦੋਲਨ ਨੂੰ ਢਾਹ ਲਾਉਂਦੇ ਹੋਏ, ਸੱਤਾ ‘ਤੇ ਕਬਜ਼ਾ ਕੀਤਾ। ਇਕ ਵਾਰ ਫਿਰ ਸਤਾਲਿਨਵਾਦੀਆਂ ਅਧੀਨ ਕੋਮਿਨਟਰਨ ਦੀਆਂ ਮਾਰੂ ਨੀਤੀਆਂ ਇਸ ਲਈ ਜਿੰਮੇਵਾਰ ਸਨ ਜਿਹਨਾਂ ਨੇ ਕਮਿਉਨਿਸਟ KPD ਅਤੇ ਸਮਾਜਿਕ-ਜਮਹੂਰੀ SPD ਵਿਚਕਾਰ, SPD ਨੂੰ ‘ਸਮਾਜਿਕ-ਫਾਸੀਵਾਦੀ’ ਦੱਸਦੇ ਹੋਏ, ਮੋਰਚਾ ਬਣਾਉਣ ਤੋਂ ਇਨਕਾਰ ਕਰ ਦਿੱਤਾ। ਤਰਾਤਸਕੀ ਮੋਰਚੇ ਦੀ ਮੁਖਰ ਵਕਾਲਤ ਕਰਨ ਵਾਲਾ ਸੀ। ਜਦੋਂ ਸਤਾਲਿਨਵਾਦੀ ਆਪਣੇ ਅਪਰਾਧਾਂ ‘ਤੇ ਪਰਦਾ ਪਾਉਣ ਲਈ ਜਿਨ੍ਹਾਂ (ਅਪਰਾਧਾਂ) ਨੇ ਜੇਤੂ ਚੀਨੀ ਇਨਕਲਾਬ ਨੂੰ ਪਛਾੜ ਮਗਰੋਂ ਪਛਾੜ ਤੱਕ ਧੱਕ ਦਿੱਤਾ, ਇਨਕਲਾਬੀ ਉਭਾਰ ਦੇ ਇਕ ‘ਤੀਜੇ ਦੌਰ’ ਦੀ ਗਲਤ ਕਲਪਨਾ ਵਿੱਚ ਰੁੱਝੇ ਸਨ, ਹਿਟਲਰ ਸੱਤਾ ਵਿੱਚ ਆਉਂਦਾ ਹੈ।

ਚੀਨੀ ਇਨਕਲਾਬ ਦੇ ਵਿਨਾਸ਼ ਦੇ ਨਾਲ ਹੀ ਹਿਟਲਰ ਹੱਥੋਂ ਜਰਮਨ ਇਨਕਲਾਬ ਦੀ ਪਛਾੜ ਨਾਲ, ਸਤਾਲਿਨ ਦਾ ਪਾਜ ਪੂਰੀ ਤਰ੍ਹਾ ਨਾਲ ਉੱਘੜ ਚੁੱਕਿਆ ਸੀ ਅਤੇ ਉਸਨੂੰ ਤਰਾਤਸਕੀ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸਨੇ ਤੀਜੀ ਕੋਮਾਂਤਰੀ ਦੀ ਮੌਤ ਘੋਸ਼ਿਤ ਕੀਤੀ, ਚੌਥੀ ਕੌਮਾਂਤਰੀ ਦੀ ਜਥੇਬੰਦੀ ਅਤੇ ਸਤਾਲਿਨਵਾਦੀ ਨੌਕਰਸ਼ਾਹੀ ਨੂੰ ਬਲਪੂਰਵਕ ਉਖਾੜ ਸੁੱਟਣ ਦੁਆਰਾ ਸੋਵੀਅਤ ਯੂਨੀਅਨ ਅੰਦਰ ਇਨਕਲਾਬ ਦੀ ਮੁੜਬਹਾਲੀ ਲਈ ਕਿਹਾ।

ਬਾਹਰੋਂ ਵਿਰੋਧ ਦੇ ਨਾਲ ਹੀ, ਗਲਤ ਨੌਕਰਸ਼ਾਹਨਾ ਨੀਤੀਆਂ ਅਤੇ ਸਤਾਲਿਨ ਦੀ ਹਕੂਮਤ ਦੇ ਖਿਲਾਫ਼ ਅੰਦਰੋਂ ਟਾਕਰਾ ਪੈਦਾ ਹੋਣਾ ਸ਼ੁਰੂ ਹੋਇਆ।

ਸਤਾਲਿਨ ਨੇ ਖਤਰੇ ਨੂੰ ਭਾਂਪ ਲਿਆ ਅਤੇ ਅਭੂਤਪੂਰਵ ਜ਼ਬਰ, ਇਲਜ਼ਾਮਤਰਾਸ਼ੀ, ਤਸੀਹਿਆਂ, ਖਾਤਮਿਆਂ- ਇਕ ਸ਼ਬਦ ਵਿੱਚ ਪਤਿਤ ਨੌਕਰਸ਼ਾਹੀ ਦੇ ਤਰੀਕਿਆਂ, ਓਖਰਾਨਾ ਦੇ ਤਰੀਕਿਆਂ ਜ਼ਰੀਏ ਇਨਕਲਾਬ ਖਿਲਾਫ਼ ਹਮਲੇ ਦੀ ਵਿਉਂਤ ਘੜੀ ਗਈ।

ਸਤਾਲਿਨ ‘ਤੇ ਵਾਰ-ਵਾਰ ਆਪਣੇ ਓਖਰਾਨਾ ਅਤੀਤ ਲਈ ਉਸਦੇ ਸਾਥੀਆਂ ਦੁਆਰਾ ਇਲਜ਼ਾਮ ਲੱਗਦਾ ਰਿਹਾ ਸੀ। ਉਸਦੇ ਲੰਮੇ ਸਮੇਂ ਤੋਂ ਸਹਾਇਕ ਸਟੀਪੇਨ ਸ਼ੌਮਿਆਨ ਨੇ 1916 ਵਿੱਚ ਇਸ ਲਈ ਉਸ ‘ਤੇ ਦੋਸ਼ ਲਾਇਆ। ਸਤਾਲਿਨ ਦੀ ਨਿੱਜੀ ਸੱਕਤਰ ਓਲਗਾ ਸ਼ਾਤੁਨੋਵਸਕਾਯਾ (Olga Shatunovskaya) ਨੇ ਦੱਸਿਆ ਕਿ ਸਤਾਨਿਸਲਵ ਕੋਸੀਓਰ (Stanislav Kosior), ਲੋਨਾ ਯਾਕਿਰ ਅਤੇ ਹੋਰਾਂ ਸਣੇ ਪਾਰਟੀ ਵਿੱਚ ਕਈ ਪ੍ਰਸਿੱਧ ਬਾਲਸ਼ਵਿਕ ਆਗੂਆਂ ਨੇ ਇਹ ਰਾਏ ਸਾਂਝੀ ਕੀਤੀ ਸੀ। ਸਤਾਲਿਨ ਦਾ ਪੁਲਿਸ ਹਿਰਾਸਤ ਤੋਂ ਹੋਰਾਂ ਜਿਨ੍ਹਾਂ ਬਾਰੇ ਨਹੀਂ ਪਤਾ ਵਿਚਾਲੇ ਛੇ ਜਿਨ੍ਹਾਂ ਬਾਰੇ ਪਤਾ ਹੈ, ਚਮਤਕਾਰੀ, ਹੈਰਾਨੀਜਨਕ ਅਤੇ ਲਗਭਗ ਅਸੰਭਵ ਤੌਰ ‘ਤੇ ਬਚ ਨਿਕਲਣਾ ਇਸਦਾ ਜਿਉਂਦਾ ਜਾਗਦਾ ਸਬੂਤ ਹੈ। ਡੋਮੇਂਟੀ ਵਾਦਚਕੋਰੀ, ਆਪਣੀ ਯਾਦਾਂ ਵਿੱਚ ਇਸ ਗੱਲ ਦਾ ਖੁਲਾਸਾ ਕਰਦਾ ਹੈ ਕਿ ਸਤਾਲਿਨ ਨੂੰ ਬੱਚ ਨਿਕਲਣ ਲਈ ਓਖਰਾਨਾ ਦੁਆਰਾ ਇਕ ਬਿੱਲਾ ਜਾਰੀ ਕੀਤਾ ਗਿਆ ਸੀ। ਮਲੀਨੋਵਸਕੀ ਅਤੇ ਸਤਾਲਿਨ ਦੋਨਾਂ ਨੂੰ ਓਖਰਾਨਾ ਪੁਲਿਸ ਦੁਆਰਾ ਬਾਲਸ਼ਵਿਕ ਪਾਰਟੀ ਦੀਆਂ ਸਿਖਰਲੀਆਂ ਦਰਜੇਬੰਦੀਆਂ ਵਿਚਾਲੇ ਅੱਗੇ ਲਿਆਇਆ ਗਿਆ ਸੀ। ਮਲੀਨੋਵਸਕੀ ਦਾ ਕਿਸੇ ਤਰ੍ਹਾਂ ਨਾਲ ਮੇਨਸ਼ੇਵਿਕ ਆਗੂ ਡੇਨ (Dan) ਦੁਆਰਾ ਖੁਲਾਸਾ ਹੋ ਗਿਆ, ਜਿਸ ਬਾਰੇ ਸ਼ੁਰੂ ਵਿੱਚ ਲੈਨਿਨ ਨੇ ਇਤਬਾਰ ਨਹੀਂ ਕੀਤਾ। ਸਤਾਲਿਨ ਸਿੱਧੇ ਤੌਰ ‘ਤੇ ਖੁਲਾਸਾ ਕੀਤੇ ਜਾਣ ਤੋਂ ਬੱਚ ਗਿਆ।

ਸਤਾਲਿਨ ‘ਤੇ ਇਕ ਮਾਸਕੋ ਫੈਕਟਰੀ ਵਿੱਚ ਬਿਮਾਰ ਸਵੇਰਦਲੋਵ ‘ਤੇ ਜਾਨਲੇਵਾ ਹਮਲਾ ਕਰਨ ਪਿੱਛੇ ਪੱਕੇ ਤੌਰ ‘ਤੇ ਸ਼ੱਕ ਦੇ ਘੇਰੇ ਵਿੱਚ ਹੈ, ਜਿਸ ਦੌਰਾਨ ਉਸਦੀ ਜਾਨ ਚਲੀ ਗਈ। ਸਤਾਲਿਨ ਸਵੇਰਦਲੋਵ ਨੂੰ ਇਸ ਹੱਦ ਤੱਕ ਨਫ਼ਰਤ ਕਰਦਾ ਸੀ ਕਿ ਉਹ ਆਪਣੇ ਕੁੱਤੇ ਨੂੰ ਸਵੇਰਦਲੋਵ ਦੇ ਨਾਮ ਨਾਲ ਬੁਲਾਉਂਦਾ ਸੀ।

ਲੈਨਿਨ ਦੇ ਕੇਂਦਰੀ ਕਮੇਟੀ ਤੋਂ ਸਤਾਲਿਨ ਨੂੰ ਹਟਾਉਣ ਲਈ ਅਤੇ ਉਸ ਦੀ ਥਾਂ ਕਿਸੇ ਹੋਰ ਨੂੰ ਨਿਯੁਕਤ ਕਰਨ ਲਈ ਲਿਖੇ ਜਾਣ ਮਗਰੋਂ 1924 ਵਿੱਚ ਲੈਨਿਨ ਨੂੰ ਜ਼ਹਿਰ ਦੇਣ ਪਿੱਛੇ ਵੀ ਸਤਾਲਿਨ ਪੱਕੇ ਤੌਰ ‘ਤੇ ਸ਼ੱਕ ਦੇ ਘੇਰੇ ਵਿੱਚ ਹੈ। ਸ਼ੱਕ ਇਸ ਤੱਥ ਨਾਲ ਹੋਰ ਗਹਿਰਾ ਹੁੰਦਾ ਹੈ ਕਿ ਲੈਨਿਨ ਦੀ ਪਤਨੀ ਕਰੂਪਸਕਾਯਾ ਦੁਆਰਾ ਵਿਰੋਧ ਕੀਤੇ ਜਾਣ ਦੇ ਬਾਵਜੂਦ, ਸਤਾਲਿਨ ਨੇ ਲੈਨਿਨ ਦੇ ਸ਼ਰੀਰ ਨੂੰ ਮਿਉਜ਼ਿਉਮ ਵਿੱਚ ਰੱਖਣ ਲਈ ਸ਼ਵਸੁਰੱਖਿਆ ਕੀਤੀ, ਜਿਸ ਲਈ ਅੰਤੜੀਆਂ (viscera) ਨੂੰ ਬਾਹਰ ਕੱਢਣਾ ਜ਼ਰੂਰੀ ਸੀ। ਇਹ ਪ੍ਰਤੀਕਿਰਿਆਵਾਦੀ ਕਾਰਜ ਤਰਾਤਸਕੀ ਦੀ ਵਾਪਸੀ ਮਗਰੋਂ ਸ਼ਰੀਰ ਨੂੰ ਵਾਪਸ ਕੱਢਣ ਨੂੰ ਸੰਭਾਵਨਾ ਖਤਮ ਕਰਨ ਲਈ ਕੀਤਾ ਗਿਆ, ਜੋ ਜ਼ਹਿਰ ਦੇਣ ਦੀ ਪੁਸ਼ਟੀ ਕਰ ਸਕਦਾ ਸੀ। ਤਰਾਤਸਕੀ, ਜੋ ਉਸ ਵੇਲੇ ਕਾਕੇਸ਼ਸ ਸੀ, ਨੂੰ ਜਾਣਬੁਝ ਕੇ ਲੈਨਿਨ ਦੇ ਅੰਤਿਮ-ਸੰਸਕਰ ਦੀ ਮਿਤੀ ਗਲਤ ਦੱਸੀ ਗਈ ਸੀ।

ਸਤਾਲਿਨ ਦੀ ਅਪਰਾਧਿਕਤਾ ਦੀ ਕੋਈ ਸੀਮਾ ਨਹੀਂ ਸੀ। ਸਾਰੇ ਵਿਰੋਧਾਂ ਨੂੰ ਰੋਕਣ ਦੇ ਜਾਹਿਰ ਉਦੇਸ਼ ਨਾਲ, 1 ਦਿਸੰਬਰ 1934 ਨੂੰ, ਸਤਾਲਿਨ ਨੇ ਸਰਗੇਈ ਕਿਰੋਵ, ਜੋ ਪਾਰਟੀ ਸੰਗਠਨ ਦਾ ਮੁਖੀ ਸੀ ਨੂੰ ਖੁਫ਼ੀਆ ਪੁਲਿਸ NKVD ਜ਼ਰੀਏ ਕਤਲ ਕਰਵਾ ਦਿੱਤਾ। ਇਹ ਸ਼ਾਇਦ ਇਸ ਲਈ ਕਿਉਂਕਿ ਕਿਰੋਵ ਨੇ ਇਨਕਲਾਬ ਤੋਂ ਪਹਿਲਾਂ ਰੂਸ ਵਿੱਚ ਸਤਾਲਿਨ ਦੇ ਜਾਰਸ਼ਾਹੀ ਖੂਫੀਆ ਪੁਲਿਸ, ਓਖਰਾਨਾ ਦੀਆਂ ਤਨਖਾਹਾਂ ‘ਤੇ ਕੰਮ ਕਰਨ ਦਾ ਪੱਕਾ ਸਬੂਤ ਹਾਸਿਲ ਕਰ ਲਿਆ ਸੀ।

ਓਖਰਾਨਾ ਦੇ ਤਰੀਕਿਆਂ ਨੂੰ ਲਾਗੂ ਕਰਦੇ ਹੋਏ, ਸਤਾਲਿਨ ਨੇ ਕਿਰੋਵ ਦੇ ਕਤਲ ਵਿੱਚ ਇਕ-ਇਕ ਕਰਕੇ ਸਾਰੇ ਬਾਲਸ਼ਵਿਕ ਆਗੂਆਂ ਨੂੰ ਇੱਕ ਵੱਡੇ ਜਾਲ ਵਿੱਚ ਫਸਾਉਣ ਲਈ ‘ਦਹਿਸ਼ਤਗਰਦ ਸਾਜਿਸ਼’ ਘੜੀ, ਉਹਨਾਂ ਦੇ ਕਬੂਲਨਾਮੇ ਹਾਸਿਲ ਕਰਨ ਲਈ ਅਤੇ ਆਖਰਕਾਰ ਉਹਨਾਂ ਨੂੰ ਖਤਮ ਕਰਨ ਲਈ ਖੂਫ਼ੀਆ ਪੁਲਿਸ ਦੇ ਸੈੱਲਾਂ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ। ਸਾਰੇ ਪੀੜੀਤਾਂ ਲਈ ਕਬੂਲਨਾਮੇ ਆਮਤੌਰ ‘ਤੇ ਨਾਜ਼ੀ ਜਰਮਨੀ ਨਾਲ ਗਠਜੋੜ ਵਿੱਚ ਸਟੇਟ ਨੂੰ ਉਖਾੜ ਸੁੱਟਣ ਲਈ ਵੱਡੀ ਤਰਾਤਸਕੀਵਾਦੀ ਸਾਜਿਸ਼ ਦੇ ਹਿੱਸੇ ਵਜੋਂ ਕਿਰੋਵ ਦਾ ਕਤਲ ਕਰਨ ਲਈ ਸਾਜਿਸ਼ ਵਿੱਚ ਹਿੱਸੇਦਾਰੀ ਲਈ ਸਨ।

ਮੇਨਸ਼ੇਵਿਕ ਵਾਈਸ਼ਿੰਸਕੀ (Vyshinsky), ਜੋ ਕਰੇਂਸਕੀ ਦੀ ਪੂੰਜੀਵਾਦੀ ਸਰਕਾਰ ਹੇਠ ਕੰਮ ਕਰ ਰਿਹਾ ਸੀ, ਅਤੇ ਜਿਸਨੇ ਆਪਣੇ ਦਸਤਖਤਾਂ ਨਾਲ ਜੁਲਾਈ ਮੁਜ਼ਾਹਰੇ ਮਗਰੋਂ ਲੈਨਿਨ ਅਤੇ ਤਰਾਤਸਕੀ ਲਈ ਗਿਰਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਸਨ, ਨੂੰ ਸਤਾਲਿਨ ਨੇ ਸਾਜਿਸ਼ ਅਤੇ ਫਰਜੀ ਮਾਸਕੋ ਮੁੱਕਦਮਿਆਂ ਵਿੱਚ ਸਾਰੀਆਂ ਜਾਂਚਾਂ ਅਤੇ ਸਾਵਧਾਨੀਆਂ ਦਾ ਸੰਚਾਲਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਵਾਈਸ਼ਿੰਸਕੀ (Vyshinsky) ਦਿਲੋਂ ਬਾਲਸ਼ਵਿਕਾਂ ਨੂੰ ਨਫ਼ਰਤ ਕਰਦਾ ਸੀ ਅਤੇ ਸਾਰੀ ਕਾਰਵਾਈ ਦੌਰਾਨ ਉਹਨਾਂ ਨਾਲ ਬਹੁਤ ਬੇਰਹਿਮ ਸੀ। ਉਸਨੇ ਦਾਅਵਾ ਕੀਤਾ ਕਿ ਉਹ ਮਾਸਕੋ ਦੀਆਂ ਗਲੀਆਂ ‘ਤੇ ਤਰਾਤਸਕੀਵਾਦੀਆਂ ਨੂੰ ਪਾਗਲ ਕੁੱਤੇ ਵਾਂਗ ਗੋਲੀ ਮਾਰਨਾ ਚਾਹੇਗਾ। ਸਤਾਲਿਨ ਨੇ ਸਚੇਤ ਤੌਰ ‘ਤੇ ਉਸਨੂੰ ਇਸ ਕੰਮ ਲਈ ਚੁਣਿਆ।

ਲੈਨਿਨ ਦੇ ਖੱਬੇ ਅਤੇ ਸੱਜੇ ਖੜਨ ਵਾਲੇ ਸਾਰੇ ਕਾਮਰੇਡਾਂ ਸਣੇ ਸਮੁੱਚੀ ਸਿਖਰਲੀ ਬਾਲਸ਼ਵਿਕ ਲੀਡਰਸ਼ੀਪ, ਜੋ ਅਕਤੂਬਰ ਇਨਕਲਾਬ ਦੀ ਸਿਰਜਕ ਸੀ, ਦਾ ਤਰਾਤਸਕੀਵਾਦੀਆਂ ਅਤੇ ਜਰਮਨ ਜਾਸੂਸ ਹੋਣ ਦੇ ਦੋਸ਼ ਲਗਾਉਂਦੇ ਹੋਏ ਆਖਰੀ ਉਪਾਅ ਵਜੋਂ ਸਫਾਇਆ ਕਰ ਦਿੱਤਾ ਗਿਆ।

ਇਹਨਾਂ ਸ਼ੁੱਧੀਆਂ ਦੇ ਤੁਰੰਤ ਮਗਰੋਂ ਜਦੋਂ ਸਤਾਲਿਨ ਨੇ ਖੁਦ ਅਗਸਤ 1939 ਵਿੱਚ ਹਿਟਲਰ ਨਾਲ ਇਕ ਯੁੱਧ ਸੰਧੀ ਕੀਤੀ ਅਤੇ ਦੂਜੀ ਸੰਸਾਰ ਜੰਗ ਲਈ ਰਸਤਾ ਬਣਾਉਂਦੇ ਹੋਏ ਪੋਲੈਂਡ ‘ਤੇ ਹਮਲਾ ਕਰਨ ਵਿੱਚ ਹਿਟਲਰ ਦਾ ਸਹਿਯੋਗ ਕੀਤਾ। ਯੁੱਧ-ਸੰਧੀ ਦਾ ਵਿਰੋਧ ਕਰਨ ਕਰਕੇ, ਤਰਾਤਸਕੀ ਨੂੰ ਸੋਵੀਅਤ NKVD ਦੁਆਰਾ ਭੇਜੇ ਗਏ ਕਿਰਾਏ ਦੇ ਇਕ ਕਾਤਲ, ਰੋਮਨ ਮਾਰਕੇਡਰ ਦੁਆਰਾ, ਅਗਸਤ 20, 1940 ਨੂੰ ਤਰਾਤਸਕੀ ਦਾ ਕਤਲ ਕਰਵਾ ਦਿੱਤਾ ਗਿਆ। ਜਰਮਨ ਗੇਸਟਾਪੋ ਨਾਲ ਸਾਂਝੀ ਸਾਜਿਸ਼ ਵਿੱਚ ਸੋਵੀਅਤ NKVD ਦੁਆਰਾ ਕੀਤੇ ਗਏ ਇਕ ਹੋਰ ਅਸਫਲ ਜਾਨਲੇਵਾ ਹਮਲੇ ਦੇ ਤੁਰੰਤ ਮਗਰੋਂ ਇਹ ਤਰਾਤਸਕੀ ‘ਤੇ ਦੂਜਾ ਹਮਲਾ ਸੀ।

ਰੂਸੀ ਇਨਕਲਾਬ ਦੇ ਅੰਤਿਮ ਜੀਵਿਤ ਨਾਇਕ, ਤਰਾਤਸਕੀ ਨੂੰ 1940 ਵਿੱਚ ਕਤਲ ਕਰਨ ਨਾਲ, ਸਤਾਲਿਨ ਦੀ ਸੱਤਾ ਨੂੰ ਕੋਈ ਅਸਲੀ ਖਤਰੇ ਦਾ ਸਾਹਮਣਾ ਨਾ ਕਰਦੇ ਹੋਏ ਆਪਣੇ ਪੈਰ ਜਮਾ ਸਕੀ!

ਸਤਾਲਿਨ ਦੀ ਭੂਮਿਕਾ, ਅਕਤੂਬਰ ਇਨਕਲਾਬ ਅਤੇ ਖਾਨਾਜੰਗੀ ਦੋਨਾਂ ਵਿੱਚ ਹੀ ਮਾਰੂ ਸੀ। ਉਸਨੇ ਫਰਵਰੀ 1917 ਵਿੱਚ ਕਰੇਂਸਕੀ ਦੀ ਪੂੰਜੀਵਾਦੀ ਸਰਕਾਰ ਅਤੇ ਲੈਨਿਨ ਦੀ ਨੀਤੀ ਦੇ ਉਲਟ ਉਸਦੀ ਜੰਗ ਨੀਤੀ ਦੀ ਹਿਮਾਇਤ ਕੀਤੀ ਅਤੇ ਸੋਵੀਅਤ-ਪੋਲਿਸ਼ ਯੁੱਧ ਵਿੱਚ ਜੰਗ ਦੇ ਮੋਰਚੇ ਵਿੱਚ ਗੱਦਾਰੀ ਕੀਤੀ ਜਿਸਦੇ ਫਲਸਰੂਪ ਸੋਵੀਅਤ ਬਲਾਂ ਦੀ ਇਕ ਸ਼ਾਨਦਾਰ ਜਿੱਤ ਨੂੰ ਉਲਟਾ ਦਿੱਤਾ ਗਿਆ।

‘ਮਾਰਕਸਵਾਦ ਅਤੇ ਕੌਮ ਦੇ ਸਵਾਲ’ ਨੂੰ ਛੱਡ ਕੇ ਸਤਾਲਿਨ ਦੀ ਕੋਈ ਵੀ ਰਚਨਾ ਕੋਈ ਜਗ੍ਹਾਂ ਨਹੀਂ ਬਣਾ ਸਕੀ। ਇਹ ਪੁਸਤਕ, ਸਤਾਲਿਨ ਦੀਆਂ ਰਚਨਾਵਾਂ ਦੇ ਸਾਰੇ ਟੁਕੜਿਆਂ ਵਿੱਚਕਾਰ ਇਕ ਸ਼ਾਨਦਾਰ ਟੁਕੜਾ ਹੈ, ਅਸਲ ਵਿੱਚ ਲੈਨਿਨ ਦੇ ਨਿਰਦੇਸ਼ਾਂ ਹੇਠ ਬੁਖਾਰਿਨ ਦੁਆਰਾ ਲਿਖੀ ਹੋਈ ਅਤੇ ਖੁਦ ਲੈਨਿਨ ਦੁਆਰਾ ਸੰਪਾਦਿਤ ਕੀਤੀ ਹੋਈ ਸੀ। ਇਸ ਲਈ, ਸਤਾਲਿਨ 1928 ਵਿੱਚ ਪ੍ਰਕਾਸ਼ਿਤ ਆਪਣੀਆਂ ਸੰਕਲਿਤ ਰਚਨਾਵਾਂ ਵਿੱਚ ਇਸ ਰਚਨਾ ਨੂੰ ਸ਼ਾਮਿਲ ਨਹੀਂ ਸੀ ਕਰ ਸਕਿਆ। ਉਸਨੇ ਬੁਖਾਰਿਨ ਨੂੰ ਜੇਲ੍ਹ ‘ਚ ਸੁੱਟਣ ਮਗਰੋਂ, 1936 ਵਿੱਚ ਇਸਨੂੰ ਖੁਦ ਦੇ ਨਾਮ ਦੇ ਪ੍ਰਕਾਸ਼ਿਤ ਕਰਨ ਦੇ ਬਜਾਏ, ਇਸਦੇ ਅਸਲ ਲੇਖਕ ਵਜੋਂ ਪ੍ਰਕਾਸ਼ਿਤ ਕੀਤਾ।

ਸਤਾਲਿਨ, ਜੋ ਤਰਾਤਸਕੀ ਜਾਂ ਇੱਥੋਂ ਤੱਕ ਕਿ ਆਪਣੇ ਵੇਲੇ ਦੇ ਕਿਸੇ ਵੀ ਬਾਲਸ਼ਵਿਕ ਦੇ ਕੱਦ ਦਾ ਨਹੀਂ ਸੀ, ਯੂਰਪ ਵਿੱਚ ਇਨਕਲਾਬ ਨੂੰ ਲੱਗੀ ਪਛਾੜ ਅਤੇ ਖਾਨਾਜੰਗੀ ਵਿੱਚ ਰੂਸੀ ਇਨਕਲਾਬ ਦੇ ਸਾਂਹਸੱਤਹੀਣ ਹੋਣ ਮਗਰੋਂ ਇਨਕਲਾਬ ਦੀਆਂ ਭਾਟੇ ਦੀਆਂ ਤਰੰਗਾਂ ‘ਤੇ ਸਵਾਰ ਹੋ ਕੇ ਸੱਤਾ ਵਿੱਚ ਆਉਣ ਵਿੱਚ ਕਾਮਯਾਬ ਹੋਇਆ। ਉਹ ਨੌਕਰਸ਼ਾਹੀ ਪੈਂਤੜਿਆਂ, ਓਖਰਾਨਾ ਦੇ ਤਰੀਕਿਆਂ ਜ਼ਰੀਏ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਵਿੱਚ ਕਾਮਯਾਬ ਹੋਇਆ।

ਇਨਕਲਾਬ ਦੀਆਂ ਉੱਠਦੀਆਂ ਤਰੰਗਾਂ ਨੇ ਲੈਨਿਨ, ਤਰਾਤਸਕੀ ਅਤੇ ਸਵੇਰਦਲੋਵ ਨੂੰ, ਇਸਦੇ ਭਾਟੇ ‘ਤੇ ਸਤਾਲਿਨ ਨੂੰ ਸੱਤਾ ਵਿੱਚ ਪਹੁੰਚਾਇਆ। ਨੌਕਰਸ਼ਾਹ ਉਲਟ-ਇਨਕਲਾਬ ਨੇ ਸਤਾਲਿਨ ਵਿੱਚ ਆਪਣੇ ਜੀਵਨ-ਰੱਖਿਅਕ ਨੂੰ ਪਾਇਆ। ਸਤਾਲਿਨ ਨੇ ਇਨਕਲਾਬ ਦੀ ਸੰਘੀ ਦੁਆਲੇ ਇਸਦਾ ਫੰਦਾ ਕੱਸਣ ਲਈ ਉਲਟ-ਇਨਕਲਾਬ ਨੂੰ ਹੱਲਾਸ਼ੇਰੀ ਦਿੱਤੀ ਅਤੇ ਬਦਲੇ ਵਿੱਚ ਉਲਟ-ਇਨਕਲਾਬ ਨੇ ਸਤਾਲਿਨ ਅਤੇ ਉਸਦੀ ਪ੍ਰਤੀਕਿਰਿਆਵਾਦੀ ਸੱਤਾ ਨੂੰ ਮਜ਼ਬੂਤ ਕੀਤਾ।

(ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ, ਲਿੰਕ: http://workersocialist.blogspot.com/2017/12/how-stalin-rode-to-power-defeating.html)


*ਸਤਾਲਿਨ ਨੇ ਇਹਨਾਂ ਦਮਿਤ ਕੌਮਿਅਤਾਂ ਦੇ ਆਗੂਆਂ ‘ਤੇ ਜਿੰਨਾਂ ‘ਤੇ ਉਸਨੇ ਜ਼ਬਰ ਕੀਤਾ ਸੀ, “ਰਾਸ਼ਟਰਵਾਦੀ-ਸਮਾਜਵਾਦੀ” ਹੋਣ ਦਾ ਇਲਜ਼ਾਮ ਲਗਾਇਆ ਸੀ।

No comments:

Post a Comment