Thursday, 25 October 2018

ਅਮ੍ਰਿਤਸਰ ਨੇੜੇ, ਦਰਦਨਾਕ ਰੇਲ ਦੁਰਘਟਨਾ ਨੇ ਪੂੰਜੀਵਾਦੀ ਨਿਜ਼ਾਮ ਨੂੰ ਨੰਗਿਆ ਕੀਤਾ ਹੈ!

 -ਬਲਬੀਰ ਸੈਣੀ ਅਤੇ ਰਜਿੰਦਰ/20 ਅਕਤੂਬਰ, 2018

ਲੰਘੇ ਸ਼ੁਕਰਵਾਰ ਦੀ ਸ਼ਾਮ ਨੂੰ ਲਗਭਗ 6.50 ‘ਤੇ, ਦੋ ਟ੍ਰੇਨਾਂ ਨੇ, ਪੰਜਾਬ ‘ਚ ਅਮ੍ਰਿਤਸਰ ਕੋਲ਼, ਰਿਵਾਇਤੀ ਹਿੰਦੂ ਉਤਸਵ ਦੁਸ਼ਿਹਰੇ ਮੌਕੇ ਰਾਵਣ ਦਹਿਨ ਦਾ ਨਜ਼ਾਰਾ ਦੇਖਦੀ ਹੋਈ ਭੀੜ ਨੂੰ ਕੁਚਲਿਆ, ਜਿਸ ‘ਚ 60 ਤੋਂ ਵੱਧ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 60 ਤੋਂ ਵੱਧ ਜਖ਼ਮੀ ਹੋ ਗਏI

ਭੀੜ ਦਾ ਇੱਕ ਹਿੱਸਾ, ਜੋ ਰਾਵਣ ਦਹਿਨ ਦਾ ਨਜ਼ਾਰਾ ਦੇਖਣ ' ਰੁੱਝਿਆ ਹੋਇਆ ਸੀ, ਦੁਰਘਟਨਾ ਵੇਲੇ ਰੇਲਵੇ ਟਰੇਕ ਮਲ੍ਹੀ ਖੜਾ ਸੀ

ਪਤਾ ਚੱਲਿਆ ਹੈ ਕਿ ਦੁਸ਼ਿਹਰਾ ਕਮੇਟੀ ਨੇ ਈਵੇਂਟ ਦਾ ਆਯੋਜਨ ਕੀਤਾ ਸੀ, ਜਿਸਨੇ ਇੱਥੋਂ ਤੱਕ ਕਿ ਇਸ ਬਾਰੇ ਰੇਲਵੇ ਕੰਟਰੋਲ ਰੂਮ ਨੂੰ ਵੀ ਸੂਚਿਤ ਨਹੀਂ ਸੀ ਕੀਤਾਕਿਸੇ ਨੂੰ ਵੀ ਇਸਦਾ ਫ਼ਿਕਰ ਨਹੀਂ ਸੀ ਕਿ ਜਦੋਂ ਦੋ ਟਰੇਨਾਂ ਸਮਾਂਤਰ ਟਰੇਕਾਂ 'ਤੇ ਉਲਟ ਦਿਸ਼ਾਵਾਂ ਤੋਂ ਬਹੁਤ ਤੇਜ਼ੀ ਨਾਲ਼ ਰਹੀਆਂ ਸਨ ਤਾਂ ਖੁੱਲੇ ਰੇਲਵੇ ਟਰੇਕਾਂ 'ਤੇ ਭੀੜ ਜਮਾਂ ਹੈ

ਪਹਿਲੀ ਟਰੇਨ, ਜਲੰਧਰ-ਅੰਮ੍ਰਿਤਸਰ ਡੀਐਮਯੂ, ਨੂੰ ਜਿਆਦਾ ਸੰਖਿਆ ' ਜਨ-ਹਾਨੀ ਕਰਨ ਵਾਲੀ ਦੱਸਿਆ ਗਿਆ ਹੈਜਿਵੇਂ ਹੀ ਤੇਜ਼ ਗਤੀ ਵਾਲੀ ਟਰੇਨ ਨੇ ਭੀੜ ਦੇ ਇੱਕ ਹਿੱਸੇ ਨੂੰ ਕੁਚਲਿਆ, ਜੋ ਆਪਣੀ ਜਾਨ ਬਚਾਉਣ ਲਈ ਦੂਜੇ ਟਰੇਕ 'ਤੇ ਕੁੱਦੇ ਸਨ, ਉਹਨਾਂ ਨੂੰ ਦੂਜੀ ਟਰੇਨ ਅਮ੍ਰਿਤਸਰ-ਹਾਵੜਾ ਐਕਸਪ੍ਰੇਸ ਨੇ ਕੁਚਲ ਦਿੱਤਾ

ਰਾਵਣ ਦਹਿਨ ਦਾ ਈਵੇਂਟ ਵੇਖਣ ਲਈ, ਪੰਜ ਹਜਾਰ ਦੀ ਭੀੜ ਤੋਂ ਵੱਧ ਦਾ ਇੱਕ ਹਿੱਸਾ, ਰੇਲਵੇ ਸਟੇਸ਼ਨ ਦੇ ਘੇਰੇ ਤੋਂ 2 ਕਿਲੋਮੀਟਰ 'ਤੇ, ਜੋ ਜੌੜਾ ਫਾਟਕ ਨੇੜੇ ਧੋਬੀ ਘਾਟ ਕੋਲ ਇੱਕਠਾ ਹੋਇਆ ਸੀ, ਈਵੇਂਟ ਦਾ ਨੇੜੀਉਂ ਆਨੰਦ ਲੈਣ ਲਈ ਤਿੰਨ ਸੌ ਤੋਂ ਦੇ ਆਸ-ਪਾਸ ਨੇ ਰੇਲਵੇ ਟਰੇਕ ਮੱਲ੍ਹੇ ਖੜੇ ਸਨ

ਰੇਲਵੇ ਫਾਟਕ ਫੌਰਨ ਹੀ ਜਖ਼ਮੀਆਂ ਦੀਆਂ ਅਤੇ ਪੀੜੀਤ ਵਿਅਕਤੀਆਂ ਦੇ ਰਿਸ਼ਤੇਦਾਰਾਂ ਦੀਆਂ ਕੁਰਲਾਟਾਂ ਸਣੇ ਟਰੇਕਾਂ ਦੇ ਆਲੇ-ਦੁਆਲੇ ਪਏ ਜਖ਼ਮੀ ਮਨੁੱਖਾਂ ਦੇ ਭਿਅੰਕਰ ਦ੍ਰਿਸ਼ ' ਬਦਲ ਗਿਆ

ਜਦੋਂ ਦੁਰਘਟਨਾ ਵਾਪਰੀ ਇੱਥੇ ਪਹਿਲਾਂ ਹੀ ਹਨ੍ਹੇਰਾ ਹੋ ਚੁੱਕਿਆ ਸੀਉਤਸਵ ਸ਼ਾਮ ਨੂੰ 5.30 ਵਜੇ ਮਨਾਇਆ ਜਾਣਾ ਸੀ, ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਜਿਸਨੇ ਕਿ ਪੁਤਲੇ ਨੂੰ ਅਗਨੀ ਦੇਣੀ ਸੀ ਦੇ ਦੇਰੀ ਨਾਲ ਆਉਣ ਕਰਕੇ ਦੇਰੀ ਨਾਲ਼ ਹੋਇਆਇਹ ਦੇਰੀ ਵਿਨਾਸ਼ਕਾਰੀ ਸਿੱਧ ਹੋਈ ਕਿਉਂਕਿ ਜਿਵੇਂ ਹੀ ਸ਼੍ਰੀਮਤੀ ਸਿੱਧੂ ਨੇ ਪੁਤਲੇ ਨੂੰ ਅਗਨੀ ਦਿੱਤੀ, ਦੋਨੋਂ ਟਰੇਨਾਂ ਆਪਣੇ ਰਸਤੇ 'ਤੇ ਗਈਆਂ

ਕੁਲੀਨ ਆਗੂਆਂ ਦੁਆਰਾਂ ਇਸ ਤਰ੍ਹਾਂ ਦੇਰ ਨਾਲ਼ ਆਉਣਾ ਛੋਟ ਦੀ ਬਜਾਏ ਇੱਕ ਨੇਮ ਬਣ ਗਿਆ ਹੈ ਅਤੇ ਅਚਨਚੇਤ ਦੀ ਬਜਾਏ ਜਾਣ ਜਾਣਬੁੱਝ ਕੇ ਅਜਿਹਾ ਕੀਤਾ ਹੈਆਗੂ ਆਪਣੀ ਜਾਚੇ ਆਪਣੇ ''ਮਹਾਨ'' ਦਰਸ਼ਨਾਂ ਦੁਆਰਾ ਲੋਕਾਂ ਨੂੰ ਨਿਹਾਲ ਕਰਨ ਤੋਂ ਪਹਿਲਾਂ ਲੋਕਾਂ ਦੇ ਇੱਕਠਾਂ ਨੂੰ ਆਪਣੀ ਉਤਾਵਲੇ ਹੋ ਕੇ ਉਡੀਕ ਕਰਾਉਣਾ ਠੀਕ ਸਮਝਦੇ ਹਨ

ਦੁਰਘਟਨਾ ਤੋਂ ਮਿੰਟ ਪਹਿਲਾਂ, ਈਵੇਂਟ ਦਾ ਇੱਕ ਪ੍ਰਬੰਧਕ, ਸਟੇਜ ਤੋਂ ਮਾਈਕਰੋਫ਼ੋਨ ਜ਼ਰੀਏ, ਮੁੱਖ ਮਹਿਮਾਨ, ਸ਼੍ਰੀਮਤੀ ਸਿੱਧ ਨੂੰ ਸੰਬੋਧਿਤ ਕਰਦੇ ਹੋਏ ਫੜ੍ਹ ਮਾਰ ਰਿਹਾ ਸੀ ਕਿ ''ਮੇਡਮ, ਇੱਧਰ ਵੇਖੋਲੋਕ ਤੁਹਾਨੂੰ ਵੇਖਣ ਲਈ ਇੰਨੇ ਉਤਾਵਲੇ ਹਨ, ਕਿ ਭਾਵੇਂ 500 ਟਰੇਨਾਂ ਲੰਘ ਜਾਣ ਉਹਨਾਂ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਹੈ 5 ਹਜ਼ਾਰ ਤੋਂ ਵੱਧ ਲੋਕ ਇਸ ਸਮੇਂ ਰੇਲਵੇ ਟਰੇਕ ਮਲ੍ਹੀ ਖੜੇ ਹਨ''

ਜਿਵੇਂ ਹੀ ਦੁਰਘਟਨਾ ਵਾਪਰੀ, ਮੰਤਰੀ ਦੀ ਪਤਨੀ, ਜੋ ਕਿ ਈਵੇਂਟ ਦੀ ਮੁੱਖ ਮਹਿਮਾਨ ਸਨ, ਪੀੜੀਤ ਵਿਅਕਤੀਆਂ ਨੂੰ ਸਹਾਇਤਾ ਦੇਣ ਦੀ ਬਜਾਏ, ਫੌਰਨ ਹੀ ਜਗ੍ਹਾਂ ਤੋਂ ਆਪਣੇ ਘਰ ਵੱਲ ਖਿਸਕ ਗਈ

ਮਗਰੋਂ, ਪੁਲਿਸ ਨੇ ਈਵੇਂਟ ਦੇ ਪ੍ਰਬੰਧਕਾਂ ਖਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ, ਅਗਿਆਤ 'ਤੇ ਐਫਆਈਆਰ ਦਰਜ ਕਰ ਲਈ, ਕੂਲੀਨ ਸਵਾਮੀਆਂ ਦੁਆਰਾ ਕੀਤੇ ਅਪਰਾਧ ਨੂੰ ਲੁਕਾਉਣ ਲਈ ਅੱਜ, ਅਰਵਿੰਦ ਕੁਮਾਰ, ਡੀਐਮਯੂ ਦੇ ਗਰੀਬ ਪਾਇਲਟ ਨੂੰ ਪੁਲਿਸ ਦੁਆਰਾ ਹਿਰਾਸਤ ' ਲੈ ਲਿਆ ਗਿਆ ਹੈ

ਇਲਾਕਾ ਉੱਤਰੀ ਰੇਲਵੇ ਦੀ ਫਿਰੋਜਪੁਰ ਡਿਵੀਜਨ ਤਹਿਤ ਆਉਂਦਾ ਹੈਰੇਵਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਈਵੇਂਟ ਦੇ ਪ੍ਰਬੰਧਕਾਂ ਦੁਆਰਾ ਇਹ ਨਹੀਂ ਸੂਚਿਤ ਕੀਤਾ ਗਿਆ ਸੀ ਕਿ ਰੇਲਵੇ ਟਰੇਕਾਂ ਨੂੰ ਮੱਲ੍ਹਿਆ ਜਾਵੇਗਾਪ੍ਰਬੰਧਕ, ਫਿਰ ਵੀ ਦਾਅਵਾ ਕਰਦੇ ਹਨ ਕਿ ਇਹ ਰੇਲਵੇ ਦੀ ਡਿਉਟੀ ਸੀ ਕਿ ਉਹ ਸੁਨਿਸ਼ਚਿਤ ਕਰੇ ਕਿ ਟਰੇਕ 'ਤੇ ਕੋਈ ਰੁਕਾਵਟ ਨਾ ਆਵੇ

ਈਵੇਂਟ ਦਾ ਪ੍ਰਬੰਧਕ, ਵਿਜੈ ਮਦਾਨ, ਮੌਜੂਦਾ ਕੋਰਪੋਰੇਟੋਰ, ਉਸਦਾ ਪੁੱਤਰ ਅਤੇ ਹੋਰ ਪੰਜਾਬ ' ਕਾਬਜ਼ ਕਾਂਗਰਸ ਪਾਰਟੀ ਦੇ ਕਰੀਬੀ ਸਹਾਇਕ ਹਨਉਹਨਾਂ ਨੂੰ ਆਪਣੇ ਖਿਲਾਫ਼ ਕਿਸੇ ਕਾਰਵਾਈ ਦੀ ਕੋਈ ਚਿੰਤਾ ਨਹੀਂ ਹੈ ਜਿਸ ਕਰਕੇ ਏਨੇ ਵੱਡੇ ਅਨੁਪਾਤ ‘ਚ ਏਨੀ ਵੱਡੀ ਤਰਾਸਦੀ ਵਾਪਰ ਗਈਇਸ ਕਿਸਮ ਦਾ, ਸ਼ਾਇਦ ਇਹ ਰੇਲਵੇ ਦੇ ਇਤਿਹਾਸ ' ਸਭ ਤੋਂ ਵੱਡਾ ਹਾਦਸਾ ਹੈ ਜਿੱਥੇ ਦੋ ਟਰੇਨਾਂ ਨੇ ਨਾਲ਼ੋ-ਨਾਲ਼ ਲੋਕਾਂ ਦੀ ਇੱਕ ਵੱਡੀ ਭੀੜ ਨੂੰ ਕੁਚਲ ਦਿੱਤਾ ਹੋਵੇ

ਨਾ ਤਾਂ ਰੇਲਵੇ ਅਧਿਕਾਰੀ ਨਾ ਹੀ ਈਵੇਂਟ ਦੇ ਪ੍ਰਬੰਧਕ ਦੁਰਘਟਨਾ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਹਨਸਿਆਸੀ ਆਗੂ ਅਤੇ ਨਗਰ ਪ੍ਰਸ਼ਾਸਨ ਅਤੇ ਰੇਲਵੇ ਪ੍ਰਸ਼ਾਸਨ ਨੇ ਇੱਕ ਦੂਜੇ ਖਿਲਾਫ਼ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਹੈ

ਦੁਰਘਟਨਾ ਨੇ ਸਥਾਨਕ ਪ੍ਰਸ਼ਾਸਨ ਅਤੇ ਜਨ ਸਿਹਤ ਵਿਭਾਗ ਦੀ ਤਰਸਯੋਗ ਸਥਿਤੀ ਨੂੰ ਪੂਰੀ ਤਰ੍ਹਾਂ ਉਜਾਗਰ ਕਰਕੇ ਰੱਖ ਦਿੱਤਾ ਹੈਜਿੱਥੇ ਸ਼ਹਿਰ ਦੇ ਨਿਜ਼ੀ ਹਸਪਤਾਲਾਂ ਨੇ ਇਸ ਏਵਜ ' ਕਿ ਉਹਨਾਂ ਨੂੰ ਕੁਝ ਹਾਸਿਲ ਨਹੀਂ ਹੋਵੇਗਾ ਗਰੀਬ ਪੀੜੀਤ ਵਿਅਕਤੀਆਂ ਨੂੰ ਦਾਖਲ ਕਰ ਤੋਂ ਇਨਕਾਰ ਕਰ ਦਿੱਤਾ ਸੀ, ਸਰਕਾਰੀ ਹਸਪਤਾਲ ਪੀੜੀਤ ਵਿਅਕਤੀਆਂ ਨੂੰ ਮੇਡੀਕਲ ਸਹਾਇਤਾ ਪ੍ਰਦਾਨ ਕਰਵਾਉਣ ' ਹੋਰ ਵੀ ਵੱਧ ਤਰਸਯੋਗ ਸਨਨਾ ਤਾਂ ਮੁੰਕਮਲ ਐਂਬੂਲੈਂਸ ਚੱਲ ਸਕੀਆਂ ਸਨ ਅਤੇ ਨਾ ਹੀ ਮੁੰਕਮਲ ਗਿਣਤੀ ' ਡਾਕਟਰ ਹਸਪਤਾਲ ' ਮੌਜੂਦ ਹਨਮੁਰਦਾਘਰ ਭਰੇ ਪਏ ਸਨ ਅਤੇ ਲੋਥਾਂ ਹਸਪਤਾਲ ਦੇ ਵਿਹੜੇ ' ਮੁਰਦਾਘਰ ਤੋਂ ਬਾਹਰ ਹਰ ਜਗ੍ਹਾਂ ਖਿੰਡੀਆਂ ਪਈਆਂ ਸਨਗੁੱਸੇ ' ਆਏ ਲੋਕਾਂ ਨੇ ਸਰਕਾਰੀ ਹਸਪਤਾਲ ਅਤੇ ਗੁਰੂਨਾਨਕ ਹਸਪਤਾਲ ' ਨਾਅਰੇਬਾਜੀ ਕੀਤੀ, ਜਿੱਥੇ ਸਭ ਤੋਂ ਵੱਧ ਜਖ਼ਮੀ ਅਤੇ ਮ੍ਰਿਤ ਵਿਅਕਤੀ ਫਰਸ਼ 'ਤੇ ਬਿਨਾਂ ਕਿਸੇ ਪੁੱਛ-ਗਿੱਛ ਦੇ ਪਏ ਸਨ
   
ਪੀੜੀਤ ਵਿਅਕਤੀਆਂ ਦੀ ਕੁੱਲ ਗਿਣਤੀ 150 ਤੋਂ ਘੱਟ ਨਾ ਹੋਣ ਦੇ ਨਾਲ਼, 60 ਤੋਂ ਵੱਧ ਨੂੰ ਕੱਲ ਰਾਤ ਮ੍ਰਿਤ ਰਿਪੋਰਟ ਕਰ ਦਿੱਤਾ ਗਿਆ ਹੈ ਅਤੇ ਸੰਖਿਆ ਅਜੇ ਵੱਧ ਰਹੀ ਹੈਸਥਾਨਿਕ ਅਧਿਕਾਰੀਆਂ ਦੇ ਦਾਅਵੇ ਦੇ ਉਲਟ ਕਿ ਉਹ ਸਥਿਤੀ ਨਾਲ਼ ਨਿਬੜਨ ਲਈ ਹਰ ਸੰਭਵ ਕੋਸ਼ਿਸ ਕਰ ਰਹੇ ਹਨ, ਪੀੜੀਤ ਅਤੇ ਉਹਨਾਂ ਦੇ ਸਗੇ-ਸਬੰਧੀ ਇਹਨਾਂ ਦਾਅਵਿਆਂ ਦਾ ਵਿਰੋਧ ਕਰਨ ਲਈ ਮੁਖਰ ਸਨ

ਕਿਉਂਕਿ ਮੰਤਰੀ ਦੀ ਪਤਨੀ, ਨਵਜੋਤ ਕੌਰ ਸਿੱਧੂ, ਜੋ ਕਿ ਘਟਨਾ ਦੀ ਜਗ੍ਹਾਂ ਤੋਂ ਬੇਸ਼ਰਮੀ ਨਾਲ਼ ਨਿਕਲ ਗਈ ਸੀ, ਮਗਰੋਂ ਗੁਰੂ ਨਾਨਕ ਹਸਪਤਾਲ ' ਆਈ, ਉਸਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆਹਾਲੇ ਵੀ, ਖੁਦ ਸ਼ਰਮ ਕਰਨ ਦੀ ਬਜਾਏ, ਸਿੱਧੂ ਨੇ ਆਪਣਾ ਤਰਕ ਦਿੰਦਿਆਂ ਕਿਹਾ ਕਿ, ''ਉਹ ਜੋ ਮਸਲੇ 'ਤੇ ਰਾਜਨੀਤੀ ਕਰ ਰਹੇ ਹਨ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ''

ਮਗਰੋਂ, ਸ਼੍ਰੀਮਾਨ ਅਤੇ ਸ਼੍ਰੀਮਤੀ ਸਿੱਧੂ ਨੇ ਦੁਰਘਟਨਾ ਨੂੰ ਰੱਬ ਦਾ ਭਾਣਾ ਦੱਸਿਆਲੋਕ, ਤਾਂ ਵੀ ਇਸ ਦਾਅਵੇ ਨਾਲ਼ ਸਹਿਮਤ ਨਹੀਂ ਸਨ, ਕਿਉਂਕਿ ਇਸ ਮਗਰੋਂ ਉਹਨਾਂ ਜੱਥੇਬੰਦਕ ਦੀ ਰਿਹਾਇਸ਼ 'ਤੇ ਹਮਲਾ ਕੀਤਾ, ਜਿਸ ਮਗਰੋਂ ਜੱਥੇਬੰਦਕ ਦੌੜ ਗਿਆ ਹੈਇੱਕ ਭੀੜ ਨੇ ਰੇਲਵੇ ਸਟੇਸ਼ਨ 'ਤੇ ਵੀ ਹਮਲਾ ਕੀਤਾ

ਪੀੜੀਤ ਵਿਅਕਤੀਆਂ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਤਰਾਸਦੀ 'ਤੇ ਇੱਕ ਜਾਂਚ ਦਾ ਐਲਾਨ ਕਰਦੇ ਹੋਏ, ਸਰਕਾਰ ਲੋਕਾਂ ਲਈ ਅਸਲ ਸਰੋਕਾਰ ਅਤੇ ਚਿੰਤਾਵਾਂ ਨੂੰ ਸੰਬੋਧਿਤ ਹੋਣ ' ਨਾਕਾਮ ਰਹੀ ਹੈ

ਅੰਮ੍ਰਿਤਸਰ ਕਾਂਡ ਨੇ ਵਿਖਾਇਆ ਹੈ ਕਿ ਬੁਰਜੁਆ ਸਿਆਸੀ ਲੀਡਰ ਅਤੇ ਉਹਨਾਂ ਅਧੀਨ ਪ੍ਰਸ਼ਾਸ਼ਨ ਆਮ ਲੋਕਾਂ ਲਈ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈਜਦੋਂ ਲੋਕਾਂ ਨੂੰ ਇਸਦੀ ਲੋੜ ਹੁੰਦੀ ਹੈ ਕੁਲੀਨ ਸਥਾਪਤੀ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦੀ

ਅੰਮ੍ਰਿਤਸਰ ਵਰਗਾ ਵੱਡਾ ਸ਼ਹਿਰ ਐਂਮਰਜੇਂਸੀ ਵਰਗੇ ਹਾਲਤ ਨਾਲ਼ ਨਜਿੱਠਣ ਲਈ ਸੁਸੱਜਿਤ ਨਹੀਂ ਹੈਬੇਰਹਿਮ ਨੌਕਰਸ਼ਾਹੀ, ਜੋ ਲੋਕਾਂ ਦੇ ਸਰੋਤਾਂ 'ਤੇ ਪਲਦੀ ਹੈ, ਉਹਨਾਂ ਲਈ ਕੁਝ ਨਹੀਂ ਕਰਦੀਲੋਕਾਂ ਨੂੰ ਉਹਨਾਂ ਦੀ ਆਪਣੀ ਹੋਣੀ ਨੂੰ ਝੱਲਣ ਲਈ ਛੱਡ ਦਿੱਤਾ ਜਾਂਦਾ ਹੈ

ਭਾਰਤ ' ਆਰਥਿਕ ਵਿਕਾਸ, ਜਿਸਨੇ ਤੀਜੀ, ਚੌਥੀ, ਪੰਜਵੀ ਅਤੇ 21 ਵੀਂ ਸਦੀਆਂ ਨੂੰ ਇੱਕਠੇ ਲੈ ਆਂਦਾ ਹੈ, ਆਪਾਵਿਰੋਧੀ ਸੁਭਾਅ ਦੁਆਰਾ ਵਿਕਰਿਤ ਹੋ ਚੁੱਕਿਆ ਹੈਇਲੈਕਟ੍ਰੀਕ ਅਤੇ ਹਾਈ-ਸਪੀਡ ਐਕਸਪ੍ਰੇਸ ਟ੍ਰੇਨਾਂ ਦੇ ਨਾਲ਼-ਨਾਲ਼, ਅਸੀਂ ਰਾਵਣ ਦਹਿਨ ਵਰਗੀਆਂ ਸਦੀਆਂ ਪੁਰਾਣੀ ਪਰੰਪਰਾਵਾਂ ਨੂੰ ਪੂਰੇ ਦੇਸ਼ ' ਏਨੇ ਵੱਡੇ ਪੱਧਰ 'ਤੇ ਸਰਬਜਨਿਕ ਥਾਵਾਂ 'ਤੇ ਮਨਾਉਂਦੇ ਹੋਏ ਪਾਉਂਦੇ ਹਾਂਕੋਈ ਵੀ ਅਤੇ ਕਿੰਨੀ ਵੀ ਸਾਵਧਾਨੀ ਕਿਉਂ ਨਾ ਵਰਤੀ ਜਾਵੇ, ਉਹ ਅਜਿਹੇ ਮੌਕਿਆਂ ‘ਤੇ ਦੁਰਘਟਨਾ ਨੂੰ ਨਹੀਂ ਰੋਕ ਸਕਦੀਦੁਸ਼ਿਹਰੇ 'ਤੇ ਰਾਵਣ ਦਹਿਨ ਮੌਕੇ 'ਤੇ, ਗਣੇਸ਼ ਚੁਤਰਥੀ ਵੇਲੇ ਮੂਰਤੀ ਵਿਸਰਜਨ, ਦੀਵਾਲੀ 'ਤੇ ਪਟਾਕੇ, ਵਰਗੇ ਈਵੇਂਟ,  ਸੰਭਾਵਿਤ ਖਤਰਿਆਂ ਨਾਲ਼ ਅਜਿਹੀਆਂ ਦੁਰਘਟਨਾਵਾਂ ਜੋ ਦਰਪੇਸ਼ ਆਉਂਦੀਆਂ ਹਨ ਦੇ ਨਾਲ਼-ਨਾਲ਼, ਵਾਯੂ ਅਤੇ ਜਲ ਪ੍ਰਦੂਸ਼ਣ ਦਾ ਅਥਾਹ ਅਤੇ ਬਾਰਾਮਾਸੀ ਸਰੋਤ ਹਨਪੂੰਜੀਵਾਦੀ ਵਿਕਾਸ, ਜਿਸਨੇ ਪੁਰਾਤਨ ਸਮਾਜਿਕ ਸਥਿਤੀ ਨਾਲ਼ ਗਲਵਕੜੀ ਪਾ ਲਈ ਹੈ ਖੁਦ ਨੂੰ ਇਸ 'ਤੇ ਸਥਾਪਿਤ ਕਰ ਲਿਆ ਹੈ, ਇਹਨਾਂ ਸਾਰੀਆਂ ਤਬਾਹੀਆਂ ਦਾ ਅਸਲੀ ਸਰੋਤ ਹੈ

ਅਤੀਤ ' ਅਜਿਹੀਆਂ ਦੁਰਘਟਨਾਵਾਂ ਦੀ ਇੱਕ ਵੱਡੀ ਲੜੀ ਹੈ, ਜੋ ਅੱਗ ਲੱਗਣੀ, ਭਗਦੜ ਅਤੇ ਹੋਰ ਸਮੂਹਿਕ ਆਫ਼ਤ ਨੂੰ ਸ਼ਾਮਿਲ ਕਰਦੀ ਹੈਸਰਮਾਏਦਾਰ ਜਮਾਤ ਦੀਆਂ ਸਾਰੀਆਂ ਪਾਰਟੀਆਂ ਅਤੇ ਆਗੂ, ਨਾ ਸਿਰਫ਼ ਇਹਨਾਂ ਵੇਲਾ-ਵਿਹਾ ਚੁੱਕੇ ਵਿਵਹਾਰਾਂ, ਰਿਵਾਇਤਾਂ ਅਤੇ ਪਰੰਪਰਾਵਾਂ ਨੂੰ ਪ੍ਰੋਤਸਾਹਿਤ ਕਰਦੇ ਹਨ, ਬਲਕਿ ਇਹਨਾਂ ‘ਤੇ ਖੁਦ ਨੂੰ ਸਥਾਪਿਤ ਕਰਦੇ ਹਨ

ਹੋਰ ਪਿਛੜੇ ਮੁਲਕਾਂ ਵਾਂਗ, ਭਾਰਤ ' ਸਰਮਾਏਦਾਰੀ, ਪਿਛੜੇਪਣ ਨਾਲ਼ ਗਹਿਰਾਈ ਤੱਕ ਵਿਕਰਿਤ ਹੋ ਚੁੱਕੀ ਹੈ ਅਤੇ ਇਸਤੋਂ ਨਿਜਾਤ ਪਾਉਣ ਲਈ ਮੂਲੋਂ ਹੀ ਅਸਮਰਥ ਹੈਸਿਰਫ਼ ਮਜ਼ਦੂਰ ਜਮਾਤ ਸੱਤਾ 'ਤੇ ਜਿੱਤ ਹਾਸਿਲ ਕਰਨ ਮਗਰੋਂ ਪੁਰਾਣੇ ਸਮਾਜ ਨੂੰ ਮੁੱਢੋ-ਸੁੱਢੋਂ ਪੁੱਟ ਸਕਦੀ ਹੈਸਰਮਾਏਦਾਰੀ ਅੰਦਰ ਅਜਿਹੀਆਂ ਆਫ਼ਤਾਂ ਜੋ ਯੁੱਗ ਪਿਛੜੇ ਅਤੇ ਅਤਿ-ਆਧੁਨਿਕ ਦੇ ਸੁਮੇਲ ਦਾ ਨਤੀਜਾ ਹਨ, ਤੋਂ ਮਨੁੱਖਤਾ ਦੀ ਮੁਕਤੀ ਸੰਭਵ ਨਹੀਂ ਹੈਸਿਰਫ਼ ਸਮਾਜਵਾਦ ਹੀ ਇਸ ਪਿਛੜੇਪਣ ਦੇ ਮਾਰੂ ਵਿਸ਼ਾਣੂ ਤੋਂ ਮੁਕਤ ਨਵੇਂ ਸਮਾਜ ਦੀ ਉੱਤਪਤੀ ਕਰ ਸਕਦਾ ਹੈ

No comments:

Post a Comment