-ਰਾਜੇਸ਼ ਤਿਆਗੀ /09.02.2017
ਅਨੁਵਾਦ- ਰਜਿੰਦਰ
ਹਾਰਾਂ ਅਤੇ ਉਲਟਾਂ ਦੇ ਹਨ੍ਹੇਰੇ ਦੌਰ 'ਚ ਅਕਸਰ ਪੁਰਾਣਾ ਕਬਾੜ ਮੁੜ-ਮੁੜ ਕੇ ਸਤਾਉਣ ਲਈ ਵਾਪਸ ਪਰਤ ਆਉਂਦਾ ਹੈ।
ਅਸੀਂ ਬਹੁਤ ਹੀ ਬਦਕਿਸਮਤੀ ਭਰੇ ਦੌਰ 'ਚ ਜੀਅ ਰਹੇ ਹਾਂ। ਕਿਉਂਕਿ ਸਾਰੀਆਂ ਇਨਕਲਾਬੀ ਉਪਲਬਧੀਆਂ ਗੁਆ ਦਿੱਤੀਆਂ ਗਈਆਂ ਹਨ, ਪ੍ਰਤਿਕਿਰਿਆ ਪਸਰੀ ਹੈ ਅਤੇ ਇਤਿਹਾਸ ਦੇ ਕਚਰੇ 'ਚੋਂ ਮਲਬਾ ਮੁੜ-ਮੁੜ ਉਠਦਾ ਹੈ ਅਤੇ ਹਰ ਪਾਸੇ ਫੈਲ ਜਾਂਦਾ ਹੈ।
ਇੱਕ ਵਾਰੀ ਫਿਰ ਅਸੀਂ, ਮਜ਼ਦੂਰ ਜਮਾਤ ਨੂੰ ਇੱਕ ਦੀਰਘਕਾਲੀਨ ਸੱਭਿਆਚਾਰਕ ਟਰੈਨਿੰਗ ਵਿੱਚੋਂ ਗੁਜ਼ਰਨ ਅਤੇ ਸਿਆਸੀ ਇਨਕਲਾਬ ਤੋਂ ਪਹਿਲਾਂ ਇੱਕ ਪ੍ਰੋਲੇਤਾਰੀ ਪੁਨਰ-ਜਾਗਰਨ ਅਤੇ ਪ੍ਰਬੋਧਨ ਦੇ ਦੌਰ ਚੋਂ ਲੰਘਣ ਦੀ ਵਕਾਲਤ ਕਰਨ ਵਾਲੇ ਪਾਦਰੀਆਂ ਨੂੰ ਪਾਉਂਦੇ ਹਾਂ। ਅਮਲ 'ਚ ਇਸਦਾ ਮਤਲਬ ਸਿਆਸੀ ਇਨਕਲਾਬ ਨੂੰ ਅਨੰਤ ਤੱਕ ਸਭਿਆਚਾਰ ਜੇਹਾਦ ਨਾਲ਼ ਸਥਾਂਤਰਿਤ ਕਰਨਾ ਹੈ।
ਇਸ 'ਕਾਰਵਾਈ ਲਈ ਸੱਦੇ' 'ਚ, ਅਕਤੂਬਰ ਇਨਕਲਾਬ ਤੋਂ ਬਹੁਤ ਪਹਿਲਾਂ ਇਤਿਹਾਸ ਦੇ ਕੂੜੇਦਾਨ 'ਚ ਸੁੱਟੇ ਗਏ, 'ਸੱਭਿਆਚਾਰ ਇਨਕਲਾਬ' ਦੀ ਪੁਰਾਣਾ ਖੁਰਾ ਤਲਾਸ਼ਦੇ ਹਾਂ।
ਪਰ ਇਹ ਸੱਦਾ, ਇਤਿਹਾਸ 'ਚ ਸਭ ਤੋਂ ਨੇੜਲੇ ਪੰਘੂੜੇ- ਮਾਓ ਦੇ 'ਮਹਾਨ ਪ੍ਰਲੇਤਾਰੀ ਸਭਿਆਚਾਰਕ ਇਨਕਲਾਬ' ਤੋਂ ਆਪਣੀ ਫੌਰੀ ਪ੍ਰੇਰਣਾ ਲੈਂਦਾ ਹੈ।
ਇਹ ਮਾਓ ਸੀ, ਜਿਸਨੇ ਪੀਕਿੰਗ 'ਚ ਨੌਕਰਸ਼ਾਹ ਮਸ਼ੀਨਰੀ 'ਤੇ ਮੁੜ-ਕਬਜ਼ਾ ਕਰਨ ਲਈ ਆਪਣੇ ਨੀਚਤਾਪੂਰਨ ਦਾਅਪੇਚਾਂ 'ਤੇ ਪਰਦਾ ਪਾਉਣ ਲਈ 1966 'ਚ ਕਰੂਰ ਅਤੇ ਖ਼ੂਨੀ ਮੁਹਿੰਮ ਚਲਾਉਂਦੇ ਹੋਏ, 'ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ' ਨੂੰ ਮੁੜ ਕੁੜੇਦਾਨ 'ਚੋਂ ਕੱਢ ਮਾਰਿਆ।
ਪਹਿਲੇ ਸਾਮੂਹਿਕੀਕਰਨ ਮੁਹਿੰਮ (1946-58) ਅਤੇ ਫਿਰ ਮਹਾਨ ਅਗਾਂਹ ਵੱਲ ਛਲਾਂਗ (1958-62) ਦੌਰਾਨ, ਮਾਓ ਅਧੀਨ ਮੂਰਖਤਾ ਅਤੇ ਦੁਸਾਹਸ ਦੀ ਅਸਫਲਤਾ ਮਗਰੋਂ, 1966 ਦੌਰਾਨ ਆਰਥਿਕ ਗਿਰਾਵਟ ਅਤੇ ਸਿਆਸੀ ਅਰਾਜਕਤਾ ਦੇ ਚਲਦਿਆਂ, ਮਾਓਵਾਦੀਆਂ ਨੇ 1966 'ਚ 'ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ' 'ਤੇ ਜ਼ੋਰ ਦਿੱਤਾ। ਉਸ ਸਮੇਂ ਦੇ ਰੱਖਿਆ ਮੰਤਰੀ, ਲਿਨ-ਬਿਆਉ ਅਧੀਨ, ਮਾਓਵਾਦੀ, ਵਿਰੋਧੀਆਂ ਦਾ ਸਫ਼ਾਇਆ ਕਰਨ ਲਈ ਅਤੇ ਰਾਜ ਦੇ ਬਾਹਰ ਅਤੇ ਅੰਦਰ ਮੁੰਕਮਲ ਵਿਰੋਧੀ-ਧਿਰ ਨੂੰ ਬਲਪੂਰਵਕ ਖਤਮ ਕਰਨ ਲਈ ਅਤੇ ਸੱਤਾ ਮੁੜ ਹਾਸਿਲ ਕਰਨ ਲਈ ਯੂਥ ਬ੍ਰਿਗੇਡ (ਰੇਡ ਗਾਰਡਜ਼) ਨੂੰ ਇੱਕਜੁਟ ਕਰਨ ਅਤੇ ਹਥਿਆਰਬੰਦ ਕਰਨ ਦੇ ਯੋਗ ਸਨ।
ਸ਼ੁੱਧ ਰੂਪ 'ਚ 'ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ' ਤਹਿਤ ਨੌਕਰਸ਼ਾਹਨਾ ਸਾਜਿਸ਼ ਚਲਾਈ ਗਈ, ਜਿਸ 'ਚ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ।
ਲੈਨਿਨ ਨੇ ਬਹੁਤ ਪਹਿਲਾਂ, ਰੂਸ 'ਚ, ਜਿੰਨੇ ਜੋਗੇ ਉਹ (ਪ੍ਰੋਲੇਟਕਲਟ ਵਾਲੇ) ਸਨ, ਸਾਰੀ ਲਾਹਨਤ-ਮਲਾਮਤ ਦੇ ਨਾਲ਼ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ (ਪ੍ਰੋਲੇਟਕਲਟ) 'ਤੇ ਰੋਕ ਲਗਾਈ।
'ਪ੍ਰੋਲੇਟਕਲਟ' ਨਿਕ-ਬੁਰਜੁਆਵਾਂ ਦਾ ਬੈਨਰ ਸੀ ਜਿਸਦੀਆਂ ਜੜ੍ਹਾਂ ਜ਼ਾਰਸ਼ਾਹੀ ਰੂਸ 'ਚ 1905 ਦੇ ਵਿਦਰੋਅ ਦੀ ਹਾਰ 'ਚ ਸਨ। ਇਸਨੂੰ ਬੋਗਦਾਨੋਵ ਵਰਗੇ ਅਤੇ ਰਾਜ ਅਤੇ ਪਾਰਟੀ ਅੰਦਰ ਨਿਕੋਲਾਈ ਬੁਖਾਰਿਨ ਵਰਗੇ ਸੱਜੇਪੱਖੀਆਂ ਦੀ ਸ਼ਹਿ ਹਾਸਲ ਪਤੀਤ ਤੱਤਾਂ ਵੱਲੋਂ ਨਿਰਦੇਸ਼ਿਤ ਅਤੇ ਅਗਵਾਈ ਹਾਸਿਲ ਸੀ।
1905 ਦੀ ਅਸਫਲ ਬਗਾਵਤ ਮਗਰੋਂ ਨਿਰਾਸ਼ਾ ਕਾਰਨ, ਨਿਕ-ਬੁਰਜੁਆ ਉਪ-ਧਾਰਾਵਾਂ ਵਾਲੀ ਇੱਕ ਮੁੰਕਮਲ ਧਾਰਾ ਬਾਲਸ਼ਵਿਕਾਂ ਵਾਂਗ ਹੀ, ਸੋਸ਼ਲ ਡੇਮੋਕ੍ਰੇਟਿਕ ਅੰਦੋਲਨ ਦੀਆਂ ਸਫ਼ਾਂ 'ਚ ਪੈਦਾ ਹੋਈ।
ਇੱਕ ਸਿਧਾਂਤਕ ਧਾਰਾ, ਲੈਨਿਨ ਦਾ ਵਿਰੋਧ ਕਰਦੇ ਹੋਏ ਅਤੇ ਪਾਰਟੀ 'ਤੇ ਬੁਧੀਜੀਵੀ ਵਰਗ ਨੂੰ ਥੋਪਣ ਦਾ ਦੋਸ਼ ਲਾਉਂਦੇ ਹੋਏ, ਰੂਸੀ ਸੋਸ਼ਲ ਡੇਮੋਟਕ੍ਰੇਸੀ ਦੀਆਂ ਬਾਲਸ਼ਵਿਕ ਸਫ਼ਾਂ ਅੰਦਰ, ਬਾਅਦ ਵਾਲੇ 'ਪ੍ਰੋਟਲੇਟਕਲ' ਤੋਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ। ਸਿਆਸੀ ਇਨਕਲਾਬ ਲਈ ਇਸਨੂੰ ਪ੍ਰੇਰਿਤ ਕਰਨ ਲਈ ਮਜ਼ਦੂਰ ਜਮਾਤ ਅੰਦਰ ਦੀਰਘਕਾਲੀਨ ਸਭਿਆਚਾਰਕ ਇਨਕਲਾਬ ਜ਼ਰੀਏ ਸਿਆਸੀ ਕਾਰਵਾਈ ਲਈ ਪ੍ਰੇਰਿਤ ਕਰਨ ਲਈ ਇੱਕ ਸਾਧਨ ਵਜੋਂ ਕਲਾ ਅਤੇ ਸਭਿਆਚਾਰ ਨੂੰ ਵਰਤਣ ਲਈ ਸੁਝਾਅ ਦਿੱਤਾ ਗਿਆ ਸੀ।
1905 ਦੀ ਪਛਾੜ ਤੋਂ ਘਾਬਰੇ ਹੋਏ, ਲੂਨਾਚਰਸਕੀ ਅਤੇ ਗੋਰਕੀ ਨੇ ਵਿਅਕਤੀ ਨੂੰ ਆਪਣੇ ਤੰਗ ਨਿਜ਼ੀ-ਸਵਾਰਥਾਂ ਤੋਂ ਪਰ੍ਹੇ ਵੱਡੀ ਚੰਗਿਆਈ ਲਈ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹੋਏ, ਸਮਾਜਵਾਦ ਦੇ ਵਿਚਾਰ ਦੁਆਲੇ, ''ਮਨੁੱਖੀ ਧਰਮ'' ਸਥਾਪਿਤ ਕਰਨ ਦਾ ਵਿਚਾਰ ਸੁਝਾਇਆ।
ਬੋਗਦਾਨੋਵ, ਲੁਨਾਚਰਸਕੀ ਦਾ ਸਾਲਾ ਵੀ ਇਹਨਾਂ ਰੇਖਾਵਾਂ 'ਤੇ ਹੀ ਨਾਲ਼-ਨਾਲ਼ ਚੱਲ ਰਿਹਾ ਸੀ। 1904 'ਚ ਬੋਗਦਾਨੋਵ ਨੇ ਇੱਕ ਭਾਰੀ-ਭਰਕਮ ਸ਼ਿਧਾਂਤਕ ਕੰਮ 'ਇੰਦਰੀਅਨੁਭਵਾਦ' ਪ੍ਰਕਾਸ਼ਿਤ ਕੀਤਾ ਜਿਸਨੇ ਸਮਾਜਵਾਦੀ ਮਤ 'ਚ ਗੈਰ-ਮਾਰਕਸਵਾਦੀ ਵਿਚਾਰਕਾਂ ਅਰਨੈਸਟ ਮਾਖ ਅਤੇ ਰਿਚਰਡ ਅਵੇਨੇਰੀਅਸ ਦੇ ਵਿਚਾਰਾਂ ਨੂੰ ਮਾਰਕਸਵਾਦ ਨਾਲ਼ ਮਿਲਾਉਣ ਦੀ ਕੋਸ਼ਿਸ ਕੀਤੀ। ਅਸਲ 'ਚ, ਐਵਨੇਰੀਅਸ ਜੂਰਿਚ 'ਚ ਲੁਨਾਚਰਸਕੀ ਦਾ ਅਧਿਆਪਕ ਸੀ ਅਤੇ ਇਹ ਲੁਨਾਚਰਸਕੀ ਸੀ ਜਿਸਨੇ ਬੋਗਦਾਨੋਵ ਨੂੰ ਐਵੇਨੇਰੀਅਸ ਦਾ ਵਿਚਾਰ ਪੇਸ਼ ਕੀਤਾ।
ਬੋਗਦਾਨੋਵ ਦਾ ਵਿਸ਼ਵਾਸ ਸੀ ਕਿ ਭਵਿੱਖ ਦੇ ਸਮਾਜਵਾਦੀ ਸਮਾਜ ਨੂੰ ਰਾਜ ਅਤੇ ਵਿਅਕਤੀ ਦੇ ਸਬੰਧ 'ਚ ਵਿਗਿਆਨ, ਨੀਤੀ-ਸਾਸ਼ਤਰ, ਅਤੇ ਕਲਾ ਦੀ ਭੂਮਿਕਾ 'ਤੇ ਬੁਨਿਆਦੀ ਤੌਰ 'ਤੇ ਨਵੇਂ ਦ੍ਰਿਸ਼ਟੀਕੋਣ ਦੀ ਲੋੜ ਹੋਵੇਗੀ।
1905 ਦੀ ਹਾਰ ਮਗਰੋਂ ਇਨਕਲਾਬ ਦੇ ਭਾਟੇ 'ਚੋਂ ਪੈਦਾ ਹੋਏ 'ਬਾਲਸ਼ਵਿਕ ਖੱਬੇਪੱਖ' ਦੇ ਇਹ ਵਿਚਾਰ ਅਤੇ ਨਿਰਾਸ਼ਾ ਜੋ ਕਿ ਇਸਦੇ ਨਤੀਜੇ ਵਜੋਂ ਮੌਜੂਦ ਸਨ, ਇੱਕਠੇ ਮਿਲ ਕੇ 'ਰੱਬ ਦਾ ਨਿਰਮਾਣ ਕਰਨ' ਦੇ ਭੇਸ 'ਚ ਆਏ।
ਨਿਰਾਸ਼ਾਵਾਦ ਅਤੇ ਭਾਟੇ ਦੇ ਮਾਹੌਲ ਨੂੰ ਵਰਤਦੇ ਹੋਏ, ਬੋਗਦਾਨੋਵ ਦੀ ਅਗਵਾਈ ਵਾਲੇ ਰੱਬ ਦੇ ਘਾੜਿਆਂ ਨੇ ਲੈਨਿਨ ਦੀ ਲੀਡਰਸ਼ੀਪ ਨੂੰ ਸਿੱਧੀ ਚੁਣੌਤੀ ਦਿੱਤੀ।
ਲੈਨਿਨ ਇਸ ਰਹੱਸਵਾਦ ਦਾ ਦ੍ਰਿੜ ਆਲੋਚਕ ਸੀ ਅਤੇ ਨਵੇਂ ਧਰਮ ਅਤੇ ਰੱਬ ਦੇ ਈਜਾਦਕਾਰਾਂ ਦਾ ਮਜ਼ਾਕ ਉਡਾਉਂਦਾ ਸੀ।
ਲੈਨਿਨ ਨੇ ਮਜ਼ਬੂਤੀ ਨਾਲ਼ 'ਰੱਬ ਘੜਨ ਵਾਲਿਆਂ' ਦਾ ਵਿਰੋਧ ਕੀਤਾ। ਲੈਨਿਨ ਨੇ ਦਲੀਲ ਦਿੱਤੀ ਕਿ ਸਰਮਾਏਦਾਰੀ ਨੇ ਖੁਦ ਹੀ ਮਜ਼ਦੂਰ ਜਮਾਤ ਦੁਆਰਾ ਇੱਕ ਸਿਆਸੀ ਇਨਕਲਾਬ ਲਈ ਸਾਰੀਆਂ ਜ਼ਰੂਰੀ ਬੁਨੀਆਦਾਂ ਸਿਰਜਿਤ ਕਰ ਦਿੱਤੀਆਂ ਹਨ ਅਤੇ ਇੱਥੇ ਕੋਈ ਖਾਸ ਸਭਿਆਚਾਰਕ ਬਹਾਦਰੀ ਦਿਖਾਉਣ ਦੀ ਲੋੜ ਨਹੀਂ ਹੈ।
ਲੈਨਿਨ ਅਤੇ ਉਸਦੇ ਸਾਥੀਆਂ ਨੇ ਦੇਖਿਆ ਕਿ ਪ੍ਰੋਟਲੇਟਕਲਟ ਬੁਰਜੁਆ ਬੁੱਧੀਵਾਦ ਅਤੇ ਉਦਾਰਵਾਦ ਦਾ ਅੱਡਾ ਬਣ ਚੁੱਕਿਆ ਹੈ।
ਲੈਨਿਨ ਲਈ, 'ਬਾਲਸ਼ਵਿਕ ਖੱਬੇਪੱਖ' ਅਤੇ ਉਹਨਾਂ ਦੇ ਅੰਦੋਲਨ ਨੇ ਮਾਰਕਸਵਾਦ ਦੀ ਵਿਚਾਰਧਾਰਾ 'ਤੇ ਇੱਕ ਨੀਚ ਹਮਲਾ ਕੀਤਾ ਹੈ। ਲੈਨਿਨ ਨੇ ''ਰੱਬ ਨੂੰ ਘੜਨ ਵਾਲਿਆਂ'' ਦੇ ਅੰਦੋਲਨ ਅਤੇ ਆਗੂਆਂ ਨੂੰ ਸਿਧਾਂਤਕ ਵਿਚਾਰਵਾਦ ਦੇ ਮੁੜ ਜੰਮੇ ਪੈਰੋਕਾਰਾਂ ਵਜੋਂ ਦੇਖਿਆ ਜੋ ਕਿ ਮਾਰਕਸਵਾਦ ਦੀਆਂ ਬੁਨਿਆਦੀ ਪਦਾਰਥਕ ਨੀਹਾਂ ਦੇ ਸਿੱਧਾ ਖਿਲਾਫ਼ ਖੜਾ ਸੀ।
1908 'ਚ, ਲੈਨਿਨ ਨੇ 200 ਤੋਂ ਵੱਧ ਕਿਤਾਬਾਂ ਫਰੋਲਦੇ ਹੋਏ, ਇੱਕ ਵਜ਼ਨੀ ਵਿਚਾਰ-ਚਰਚਾ ਸਬੰਧੀ ਕੰਮ- 'ਮਾਰਕਸਵਾਦ ਅਤੇ ਇੰਦਰੀ-ਅਨੁਭਵੀ ਅਲੋਚਨਾ: ਪ੍ਰਤਿਕਿਰਿਆਵਾਦੀ ਸਿਧਾਂਤ 'ਤੇ ਅਲੋਚਨਾਤਮਕ ਟਿੱਪਣੀਆਂ ਲਿਖਿਆ।
ਲੈਨਿਨ ਨੇ ਬੋਗਦਾਨੋਵ ਅਤੇ ਉਸਦੇ ਸਾਥੀਆਂ 'ਤੇ ਇਨਕਲਾਬੀ ਅੰਦੋਲਨ 'ਚ ਮਕਾਨਕੀ ਵਿਚਾਰਵਾਦ ਮਿਲਾਉਣ ਦਾ ਇਲਜ਼ਾਮ ਲਗਾਇਆ।
ਇਸ ਪੁਸਤਕ ਦੇ ਛਪਣ ਨਾਲ਼, ਲੈਨਿਨ, ਰੱਬ ਦੇ ਘੜਨ ਵਾਲਿਆਂ ਨੂੰ ਮਾਤ ਪਾਉਂਦੇ ਹੋਏ, ਬਾਲਸਵਿਕਾਂ ਦੀਆਂ ਕਤਾਰਾਂ ਦਰਮਿਆਨ ਜੇਤੂ ਵਜੋਂ ਉਭਰੇ। ਜੂਨ 1909 ਨੂੰ ਹੋਈ ਪੈਰਿਸ ਕਾਨਫਰੰਸ 'ਚ, ਬੋਗਦਾਨੋਵ ਨੂੰ ਬਾਲਸ਼ਵਿਕ ਗੁੱਟ 'ਚੋਂ ਕੱਢ ਦਿੱਤਾ ਗਿਆ।
ਪਰ ਦੋਨਾਂ ਗੁੱਟਾਂ ਦਰਮਿਆਨ ਸਬੰਧ ਤਣਾਅਪੂਰਨ ਹੀ ਰਹੇ।
ਆਪਣੀ ਛੇ ਸਾਲਾਂ ਦੀ ਯੂਰਪ 'ਚ ਜਲਾਵਤਨੀ ਦੌਰਾਨ, ਬੋਗਦਾਨੋਵ ਨੇ 1912 'ਚ ਸਾਰੀਆਂ ਇਨਕਲਾਬੀ ਸਰਗਰਮੀਆਂ ਨੂੰ ਤਿਆਗ ਦਿੱਤਾ। ਉਹ 1914 'ਚ ਜਾਰਸ਼ਾਹੀ ਹਕੂਮਤ ਦੁਆਰਾ ਫੌਜ 'ਚ ਭਰਤੀ ਹੋਣ ਲਈ ਵਾਪਸ ਰੂਸ ਪਰਤਿਆ।
ਪਹਿਲੀ ਸੰਸਾਰ ਜੰਗ ਦੀ ਪੂਰਵ ਸੰਧਿਆ 'ਤੇ ਲੂਨਾਚਰਸਕੀ ਨੇ ਵੀ ਫਰਾਂਸ ਅਤੇ ਇਟਲੀ 'ਚ ਅਖਬਾਰ ਦੇ ਪੱਤਰ-ਪ੍ਰੇਰਕ ਵਜੋਂ ਨੌਕਰੀ ਹਾਸਿਲ ਕਰਨ ਲਈ ਖੁਦ ਨੂੰ ਲੈਨਿਨ ਅਤੇ ਪਾਰਟੀ ਤੋਂ ਵੱਖ ਕਰ ਲਿਆ।
ਲੁਨਾਚਰਸਕੀ ਅਗਸਤ 1917 'ਚ ਪਾਰਟੀ 'ਚ ਮੁੜ ਸ਼ਾਮਿਲ ਹੋ ਗਿਆ, ਅਤੇ ਅਕਤੂਬਰ ਇਨਕਲਾਬ ਮਗਰੋਂ ਸਿੱਖਿਆ ਦਾ ਕਮਿਸਾਰ ਨਿਯੁਕਤ ਕੀਤਾ ਗਿਆ। ਬੋਗਦਾਨੋਵ, ਲੈਨਿਨ ਦਾ ਵਿਰੋਧੀ ਰਿਹਾ, ਕਦੇ ਪਾਰਟੀ 'ਚ ਮੁੜ ਸ਼ਾਮਿਲ ਨਹੀਂ ਹੋਇਆ, ਆਪਣੇ ਮੋਰਚੇ ਤੋਂ ਵਾਪਸ ਆ ਕੇ ਉਸਨੇ 'ਪ੍ਰੋਲੇਟਕਲਟ', ਪ੍ਰੋਲੇਤਾਰੀ ਸਭਿਆਚਾਰਕ ਅੰਦੋਲਨ ਦੀ ਨੀਂਹ ਰੱਖੀ।
ਫਰਵਰੀ ਅਤੇ ਅਕਤੂਬਰ 1917 ਦਰਮਿਆਨ, ਸੋਵੀਅਤਾਂ ਦੁਆਰਾ, ਕੁੱਲ ਰੂਸ 'ਚ ਵਿਦਿਅਕ ਅਤੇ ਸਭਿਆਚਾਰਕ ਜਥੇਬੰਦੀਆਂ ਜਥੇਬੰਦ ਅਤੇ ਕੇਂਦ੍ਰੀਕ੍ਰਿਤ ਕਰਨ ਲਈ ਕੋਸ਼ਿਸ਼ ਕੀਤੀਆਂ ਗਈਆਂ। ਇਹ ਮੁੰਹਿਮ ਅਕਤੂਬਰ ਇਨਕਲਾਬ ਤੋਂ ਦੋ ਹਫ਼ਤੇ ਪਹਿਲਾਂ ਤੱਕ ਚਲਦੀ ਰਹੀ।
ਅਕਤੂਬਰ ਇਨਕਲਾਬ ਤੋਂ ਫੌਰੀ ਮਗਰੋਂ, ਅਣਗਿਣਤ ਵਿਦਿਅਕ, ਸੱਭਿਆਚਾਰਕ ਕੱਲਬ ਅਤੇ ਸੋਸਾਇਟੀਆਂ ਖੁੰਬਾਂ ਵਾਂਗ ਫੁੱਟ ਪਈਆਂ ਅਤੇ 'ਪ੍ਰੋਲੇਟਕਲਟ' ਨੇ ਵੀ ਆਪਣੀਆਂ ਕਰੂੰਬਲਾਂ ਕੱਢੀਆਂ।
ਲੁਨਾਚਰਸਕੀ ਅਤੇ ਬੁਖਾਰਿਨ ਦੀ ਸ਼ਹਿ ਨਾਲ਼, ਪ੍ਰੋਲੇਟਕਲ ਨੇ 1918 ਦੇ ਪਹਿਲੇ ਅੱਧ ਲਈ, ਬਾਲਗ ਵਿਦਿਆ ਲਈ ਸਾਰੇ ਬਜਟ ਦਾ ਲਗਭਗ ਇੱਕ ਤਿਹਾਈ, 9.2 ਮਿਲੀਅਨ ਗੋਲਬ ਰੂਬਲ ਹਾਸਿਲ ਕੀਤਾ।
ਸਾਰੇ ਸਮੇਂ ਦੌਰਾਨ ਪ੍ਰੋਲੇਟਕਲਟ ਨੇ ਰਾਜਕੀ ਫੰਡ ਨਾਲ਼ ਵੱਡੀ ਮਸ਼ੀਨਰੀ ਵਿਕਸਿਤ ਕਰ ਲਈ, ਜਿਸਨੇ ਕਲੱਬ ਘਰ, ਥੀਏਟਰ, ਪਬਲਿਕ ਹਾਲ, ਸਟੂਡਿਓ ਵਗੈਰਾ-ਵਗੈਰਾ ਨੂੰ ਸ਼ਾਮਿਲ ਕੀਤਾ ਅਤੇ ਰਾਜ ਤੋਂ ਮੁੰਕਮਲ ਖੁਦਮੁਖਤਿਆਰੀ ਦਾ ਦਾਅਵਾ ਕੀਤਾ।
ਪ੍ਰੋਲੇਟਕਲਟ ਸੱਜੇ ਪੱਖੀ ਮਾਰਕਸਵਾਦੀ ਸਿਧਾਂਤਕਾਰਾਂ ਦੁਆਰਾ ਸਤਿਕਾਰੇ ਗਲਤ ਸੰਕਲਪ ਕਿ ਨਵੀਂ ਪ੍ਰੋਲੇਤਾਰੀ ਜਮਾਤ, ਪੁਰਾਣੀ ਹਕੂਮਤੀ ਵਿਵਸਥਾ ਦੇ ਪੁਰਾਣੇ ਸਭਿਆਚਾਰ ਨੂੰ ਤਬਾਹ ਕਰਨ ਲਈ ਆਪਣਾ ਵੱਖਰਾ ਜਮਾਤੀ ਸਭਿਆਚਾਰ ਵਿਕਸਿਤ ਕਰੇਗੀ। ਨਵੇਂ 'ਪ੍ਰੋਲੇਤਾਰੀ ਸਭਿਆਚਾਰ' ਨੂੰ ਵਿਕਸਿਤ ਕਰਨ ਲਈ ਉਹਨਾਂ ਨੂੰ ਪ੍ਰੋਲੇਟਕਲਟ ਨੂੰ ਮੁਖ ਸਾਧਨ ਵਜੋਂ ਵੇਖਿਆ।
1919 ਦੇ ਅਖੀਰ 'ਚ ਪੀਤਰੋਗਰਾਦ 'ਚ ''ਪ੍ਰੋਲੇਤਾਰੀ ਲੇਖਕਾਂ'' ਦੀ ਕਾਨਫਰੰਸ 'ਚ, ਗ੍ਰੀਗੋਰੀ ਜਿਨੋਵੀਏਵ ਨੇ ਪ੍ਰੋਲੇਟਕਲਟ 'ਤੇ ਹਮਲਾ ਕੀਤਾ ਅਤੇ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।
ਲੈਨਿਨ ਪਹਿਲਾਂ ਤੋਂ ਹੀ ਮੁੰਕਮਲ ਨਵੇਂ ਪ੍ਰੋਲੇਤਾਰੀ ਸਭਿਆਚਾਰ ਅਤੇ ਇਸਦੇ ਮੂਰਤ ਰੂਪ, ਦ ਪ੍ਰੋਲੇਟਕਲਟ ਦੇ ਵਿਚਾਰ ਦੇ ਖਿਲਾਫ਼ ਸਨ। ਮਈ 1919 'ਚ ਇਕ ਸਰਬਜਨਿਕ ਭਾਸ਼ਣ ਵਿੱਚ, ਲੈਨਿਨ ਨੇ ਅਖੌਤੀ 'ਪ੍ਰੋਲੇਤਾਰੀ ਸਭਿਆਚਾਰ' ਦੇ ਕਿਸੇ ਵੀ ਸੰਕਲਪ ਨੂੰ 'ਕਲੋਲ-ਕਲਪਨਾ' ਗਰਦਾਨਿਆ, ਜਿਸਦਾ ਉਸਨੇ ਬੇਰਹਿਮੀ ਦ੍ਰਿੜਤਾ ਨਾਲ਼ ਵਿਰੋਧ ਕੀਤਾ।
ਲੈਨਿਨ ਨੇ ਪ੍ਰੋਲੇਟਕਲਟ ਦੇ ਮੂਲ ਵਿਚਾਰਾਂ ਨਾਲ਼ ਆਪਣੀ ਅਸਹਿਮਤੀ ਨੂੰ ਹੋਰ ਗਹਿਰਾ ਕੀਤਾ। ਉਸਨੇ ਇਸਨੂੰ ਇਤਿਹਾਸਕਾਰ ਸ਼ੈਲਾ ਫਿਟਜਪੇਟ੍ਰਿਕ ਦੇ ਸ਼ਬਦਾਂ 'ਚ ''ਇੱਕ ਜਥੇਬੰਦੀ ਜਿੱਥੇ ਜੋਤਿਸ਼ੀ, ਕੈਰੀਅਰਵਾਦੀ, ਵਿਚਾਰਵਾਦੀ ਅਤੇ ਦੂਜੇ ਅਣਚਾਹੇ ਬੁਰਜੁਆ ਕਲਾਕਾਰ ਅਤੇ ਬੁਧੀਜੀਵੀ ਮਜ਼ਦੂਰਾਂ ਦੇ ਦਿਮਾਗ ਨੂੰ ਸੜਾਉਂਦੇ ਹਨ ਜਿਹਨਾਂ ਨੂੰ ਅਸਲ 'ਚ ਬੁਨਿਆਦੀ ਸਿੱਖਿਆ ਅਤੇ ਸਭਿਆਚਾਰ ਦੀ ਲੋੜ ਹੁੰਦੀ ਹੈ..''
ਜਦੋਂ ਕਿ ਲੈਨਿਨ ਨੇ ਪ੍ਰੋਲੇਟਕਲਟ ਨੂੰ ਇਕ ਯੁਟੋਪਿਆਈ ਅਤੇ ਬੇਕਾਰ ਵਜੋਂ ਵੇਖਿਆ, ਲੁਨਾਚਰਸਕੀ ਅਤੇ ਬੋਗਦਾਨੋਵ ਦੀ ਅਗਵਾਈ ਵਾਲੇ ਕਲਟ ਦੇ ਨੁਮਾਇੰਦਿਆਂ ਨੇ ਕੋਮਿੰਟਰਨ ਦੀ ਦੂਜੀ ਕਾਂਗਰਸ 'ਚ, 1920 ਨੂੰ ਲੁਨਾਚਰਸਕੀ ਨੂੰ ਇਸਦੇ ਸਿਖਰ 'ਤੇ ਰੱਖਦੇ ਹੋਏ ਸਭਿਆਚਾਰਕ ਇੰਟਰਨੈਸ਼ਨਲ ਸਥਾਪਿਤ ਕੀਤਾ।
ਪ੍ਰੋਲੇਟਕਲਟ ਅੰਦੋਲਨ ਖਾਨਜੰਗੀ ਸਮੇਂ ਉੱਭਰ ਚੁੱਕਿਆ ਸੀ ਜਦੋਂ ਸਿਖਰਲੇ ਆਗੂ ਅਤੇ ਉੱਨਤ ਤੱਤ ਜੰਗ 'ਚ ਉਲਝੇ ਹੋਏ ਸਨ।
ਜੰਗ ਦੇ ਅੰਤ 'ਚ ਕਮਿਉਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਪ੍ਰੋਲੇਟਕਲਟ ਦੇ ਸਵਾਲ 'ਤੇ ਦਿਲਚਸਪੀ ਲੈਣੀ ਸ਼ੁਰੂ ਕੀਤੀ, ਲੈਨਿਨ ਨੇ ਪ੍ਰੋਲੇਟਕਲਟ ਦੇ ਬਜਟ ਅਤੇ ਸੰਰਚਨਾ 'ਤੇ ਪ੍ਰੋਵੋਸਕੀ ਨੂੰ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ਿਤ ਕੀਤਾ। ਲੈਨਿਨ ਨੇ ਇਸ ਸਨਕੀ ਸੁਹਜ ਯਤਨ ਦਾ ਵਿਰੋਧ ਕੀਤਾ ਜਿਸਨੇ ਰਾਜ ਦੇ ਖਜਾਨੇ 'ਤੇ ਬਿਨਾ ਕਿਸੇ ਚੰਗਿਆਈ ਲਈ ਬੋਝ ਪਾਇਆ ਸੀ। ਲੈਨਿਨ ਨੇ ਇਸਦੀ ਬਜਾਏ ਅਨਪੜ੍ਹ ਲੋਕਾਂ ਨੂੰ ਬੁਨਿਆਦੀ ਸਿਖਿਆ ਦਿੱਤੇ ਜਾਣ 'ਤੇ ਜ਼ੋਰ ਦਿੱਤਾ।
ਲੈਨਿਨ ਨੇ ਅੰਤਮ ਤੌਰ 'ਤੇ ਪ੍ਰੋਲੇਟਕਲਟ ਅਤੇ ਵਿਦਿਆ ਲਈ ਕਮੀਸਾਰੀਅਤ 'ਚ ਇਸਨੂੰ ਮਿਲਾਉਣ 'ਤੇ ਵੀ ਪਾਬੰਦੀ ਲਗਾਉਣ ਦੀ ਮੰਗ ਕੀਤੀ।
ਲੁਨਾਚਰਸਕੀ ਅਧੀਨ ਸੰਚਾਲਿਤ 5-12 ਅਕਤੂਬਰ, 1920 ਨੂੰ, ਪ੍ਰੋਲੇਟਕਲਟ ਦੀ ਕੌਮੀ ਕਾਂਗਰਸ ਨੂੰ ਇਸਦਾ ਖਤਮ ਕਰਨ ਦਾ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ। ਲੈਨਿਨ ਨੇ ਆਪਣੇ ਨੋਟਸ 'ਚ ਅਕਤੂਬਰ 9, 1920 'ਚ ਪ੍ਰੋਲੇਤਾਰੀ ਸਭਿਆਚਾਰ 'ਤੇ ਨੋਟ ਲਿਆ:
1. ਕੋਈ ਖਾਸ ਵਿਚਾਰ ਨਹੀਂ, ਪਰ ਮਾਰਕਸਵਾਦ।
2. ਨਵੇਂ ਪ੍ਰੋਲੇਤਾਰੀ ਸਭਿਆਚਾਰ ਦੀ ਕਾਢ ਨਹੀਂ, ਪਰ ਇਸਦੀ ਤਾਨਾਸ਼ਾਹੀ ਦੇ ਦੌਰ 'ਚ ਮਾਰਕਸਵਾਦੀ ਸੰਸਾਰ ਨਜ਼ਰੀਏ ਅਤੇ ਮਜ਼ਦੂਰ ਜਮਾਤ ਦੀਆਂ ਜੀਵਨ ਦੀਆਂ ਹਾਲਤਾਂ ਅਤੇ ਸੰਘਰਸ਼ ਦੇ ਨੁਕਤਾ ਨਜ਼ਰ ਨਾਲ਼ ਸਭ ਤੋਂ ਵਧੀਆ ਮਾਡਲ, ਰਿਵਾਇਤਾਂ ਅਤੇ ਮੌਜੂਦ ਸਭਿਆਚਾਰ ਦੇ ਨਤੀਜਿਆਂ ਦਾ ਵਿਕਾਸ।
1 ਦਿਸੰਬਰ, 1920 ਨੂੰ ਲੈਨਿਨ ਅਧੀਨ ਕੇਂਦਰੀ ਕਮੇਟੀ ਨੇ ਪ੍ਰੋਲੇਟਕਲ 'ਤੇ ਤਿੱਖੀ ਅਲੋਚਨਾ ਨਾਲ਼ ਇੱਕ ਹੁਕਮਨਾਮਾ ਜ਼ਾਰੀ ਕੀਤਾ।
ਲਿਆਂ ਤਰਾਤਸਕੀ ਨੇ ਬਹੁਤ ਪਹਿਲਾਂ ਤੋਂ ਹੀ ਪ੍ਰੋਲੇਟਕਲਟ ਦੇ ਵਿਚਾਰ ਦਾ ਵਿਰੋਧ ਕੀਤਾ ਸੀ। ਸਵਾਲ 'ਕੀ ਪ੍ਰੋਲੇਤਾਰੀ ਸਭਿਆਚਾਰ ਹੋ ਸਕਦਾ ਹੈ? ਦਾ ਜਵਾਬ ਦਿੰਦੇ ਹੋਏ, ਤਰਾਤਸਕੀ ਨੇ ਨਾਂਹ 'ਚ ਜਵਾਬ ਦਿੱਤਾ।
'ਪ੍ਰੋਲੇਤਾਰੀ ਸਭਿਆਚਾਰ' ਦੀ ਅਪੀਲ ਦੇ ਹਾਸੋਹੀਣੇ ਖਾਸੇ ਨੂੰ ਰੇਖਾਂਕਿਤ ਕਰਦੇ ਹੋਏ, ਤਰਾਤਸਕੀ ਨੇ ਕਿਹਾ ਕਿ ਆਪਣੀਆਂ ਪੂਰਵਵਰਤੀ ਜਮਾਤਾਂ ਵਾਂਗ ਮਜ਼ਦੂਰ ਜਮਾਤ ਕੋਲ਼, ਜਾਂ ਤਾਂ ਇਨਕਲਾਬ ਤੋਂ ਪਹਿਲਾਂ ਜਾਂ ਬਾਅਦ 'ਚ, ਆਪਣੇ ਖੁਦ ਦੇ ਸਭਿਆਚਾਰ ਨੂੰ ਉਭਾਰਨ ਲਈ ਨਾ ਤਾਂ ਪਦਾਰਥਕ ਸਾਧਨ ਹਨ ਅਤੇ ਨਾ ਹੀ ਲੋੜੀਂਦਾ ਸਮਾਂ ਹੈ। ਇਸਨੂੰ ਆਪਣੀ ਸਾਰੀ ਉਰਜਾ ਸਭ ਤੋਂ ਪਹਿਲਾਂ ਸੱਤਾ 'ਤੇ ਕਬਜ਼ਾ ਕਰਨ ਅਤੇ ਇਸਦੇ ਆਲੇ-ਦੁਆਲੇ ਪੁਰਾਣੇ ਸੰਸਾਰ ਨੂੰ ਤਬਾਹ ਕਰਨ ਲਈ ਲਗਾਉਣੀ ਚਾਹੀਦੀ ਹੈ। ਸਮਾਂ ਪਾ ਕੇ ਇਹ ਇਸ ਲੜਾਈ 'ਚ ਜੇਤੂ ਹੋਵੇਗੀ, ਆਪਣੀ ਮੂਲ ਜਮਾਤੀ ਹੋਂਦ ਨੂੰ ਗਵਾਉਂਦੇ ਹੋਏ, ਇਹ ਸਮਾਜਵਾਦੀ ਸਮੁਦਾਇ 'ਚ ਘੁਲਣਾ ਸ਼ੁਰੂ ਹੋਵੇਗੀ।
ਤਰਾਤਸਕੀ ਨੇ ਲਿਖਿਆ, ''ਪ੍ਰੋਲੇਤਾਰੀ ਸਭਿਆਚਾਰ ਨੂੰ ਲੈ ਕੇ ਬੁਰਜੁਆ ਸਭਿਆਚਾਰ ਦੇ ਵਿਰੋਧ ਵਜੋਂ ਰੂਪ-ਵਿਹੂਣੀ ਚਰਚਾ, ਇਤਿਹਾਸ 'ਚ ਪ੍ਰੋਲੇਤਾਰੀ ਅਤੇ ਬੁਰਜੁਆਜੀ ਦੀ ਕਿਸਮਤ ਦੀ ਬੇਹੱਦ ਗੈਰ-ਅਲੋਚਨਾਤਮਕ ਤੁਲਨਾ 'ਤੇ ਅਧਾਰਿਤ ਹੈ। ਵੱਖ-ਵੱਖ ਇਤਿਹਾਸਿਕ ਰੂਪਾਂ ਦੀ ਸਮਦਰਸ਼ਿਤਾ ਰੱਖਣ ਦੀ, ਇਸ ਕਿਸਮ ਦੀ ਸਤਹੀ ਅਤੇ ਸ਼ੁੱਧ ਉਦਾਰਵਾਦੀ ਪੱਧਤੀ ਦੀ ਮਾਰਕਸਵਾਦ ਨਾਲ਼ ਕੋਈ ਸਮਾਨਤਾ ਨਹੀਂ ਹੈ। ਬੁਰਜੁਆਜੀ ਅਤੇ ਮਜ਼ਦੂਰ ਜਮਾਤ ਦੇ ਇਤਿਹਾਸਿਕ ਵਿਕਾਸ ਦਰਮਿਆਨ ਕੋਈ ਸਮਦਰਸ਼ਿਤਾ ਹੈ ਹੀ ਨਹੀਂ।
ਉਹਨਾਂ ਨੇ ਅੱਗੇ ਲਿਖਿਆ, ''ਜਿਵੇਂ-ਜਿਵੇਂ ਨਵੀਂ ਸੱਤਾ ਸਿਆਸੀ ਅਤੇ ਫੌਜੀ ਫੌਰੀ ਸੰਕਟਾਂ ਤੋਂ ਸੁਰੱਖਿਅਤ ਹੁੰਦੀ ਜਾਏਗੀ ਅਤੇ ਜਿਵੇਂ ਜਿਵੇਂ ਪਰਿਸਥਿਤੀਆਂ ਸੱਭਿਆਚਾਰਕ ਰਚਨਾਤਮਿਕਤਾ ਲਈ ਵੱਧ ਅਨੁਕੂਲ ਹੁੰਦੀਆਂ ਜਾਣਗੀਆਂ, ਪ੍ਰੋਲੇਤਾਰੀ ਵੱਧ ਤੋਂ ਵੱਧ ਇੱਕ ਸਮਾਜਵਾਦੀ ਸਮੁਦਾਇ 'ਚ ਵਿਲਿਨ ਹੁੰਦਾ ਚਲਾ ਜਾਏਗਾ ਅਤੇ ਖੁਦ ਨੂੰ ਜਮਾਤੀ ਕਿਰਦਾਰ ਤੋਂ ਅਜਾਦ ਕਰਦੇ ਹੋਏ, ਪ੍ਰੋਲੇਤਾਰੀ ਨਹੀਂ ਰਹਿ ਜਾਏਗਾ। ਦੂਜੇ ਸ਼ਬਦਾਂ 'ਚ, ਇੱਕ ਨਵੇਂ ਸੱਭਿਆਚਾਰ ਦੀ ਰਚਨਾ ਦਾ ਯਾਣੀ ਵਿਸ਼ਾਲ ਇਤਿਹਾਸਿਕ ਪੱਧਰ 'ਤੇ ਨਿਰਮਾਣ ਦਾ, ਤਾਨਾਸ਼ਾਹੀ ਦੇ ਕਾਲ 'ਚ, ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸਭਿਆਚਾਰਕ ਮੁੜ-ਉਸਾਰੀ, ਜਿਸਦੀ ਸ਼ੁਰੂਆਤ ਤਦ ਹੋਵੇਗੀ ਜਦੋਂ ਇਤਿਹਾਸ 'ਚ ਹੁਣ ਤੱਕ ਦੀ ਅਭੂਤਪੂਰਵ ਤਾਨਾਸ਼ਾਹੀ ਦੇ ਲੌਹ ਸ਼ਿੰਕਜੇ ਦੀ ਲੋੜ ਲੁਪਤ ਹੋ ਜਾਏਗੀ, ਦਾ ਕੋਈ ਜਮਾਤੀ-ਕਿਰਦਾਰ ਨਹੀਂ ਹੋਵੇਗਾ। ਇਹ ਇਸ ਸਿੱਟੇ ਵੱਲ ਇਸ਼ਾਰਾ ਕਰਦਾ ਮਾਲੂਮ ਹੁੰਦਾ ਹੈ ਕਿ ਪ੍ਰੋਲੇਤਾਰੀ ਸੱਭਿਆਚਾਰ ਵਰਗੀ ਕੋਈ ਚੀਜ਼ ਨਾ ਹੈ ਅਤੇ ਨਾ ਹੀ ਕਦੇ ਹੋਵੇਗੀ ਅਤੇ ਅਸਲ 'ਚ ਇਸ 'ਤੇ ਉਦਾਸ ਹੋਣ ਦੀ ਕੋਈ ਲੋੜ ਨਹੀਂ ਹੈ। ਪ੍ਰੋਲੇਤਾਰੀ ਵਰਗ ਅਧਾਰਿਤ ਸੱਭਿਆਚਾਰ ਨੂੰ ਸਦਾ ਸਦਾ ਲਈ ਅਲਵਿਦਾ ਕਹਿਣ ਲਈ ਅਤੇ ਮਾਨਵੀ ਸਭਿਆਚਾਰ ਲਈ ਰਾਹ ਬਣਾਉਣ ਲਈ ਹੀ ਸੱਤਾ ਹੱਥ 'ਚ ਲੈਂਦਾ ਹੈ। ਅਸੀਂ ਆਮ ਤੌਰ 'ਤੇ ਇਸਨੂੰ ਭੁੱਲ ਜਾਂਦੇ ਹਾਂ।''
ਪ੍ਰੋਲੇਤਾਰੀ ਸਭਿਆਚਾਰ ਦੇ ਵਿਚਾਰ ਦਾ ਵਿਰੋਧ ਕਰਦੇ ਹੋਏ, ਲੈਨਿਨ ਅਤੇ ਤਰਾਤਸਕੀ ਦੋਨੋਂ ਸਹਿਮਤ ਸਨ ਕਿ ਇੱਕ ਸਭਿਆਚਾਰਕ ਇਨਕਲਾਬ ਸਿਆਸੀ ਇਨਕਲਾਬ ਦੀ ਜ਼ਰੂਰ ਹੀ ਪੈਰਵੀ ਕਰੇਗਾ। ਦੋਨੋਂ ਸਹਿਮਤ ਸਨ ਕਿ ਇਸ ਸਭਿਆਚਾਰਕ ਇਨਕਲਾਬ ਨੂੰ ਖੁਦ ਨੂੰ ਪੁਰਾਣੇ ਦੌਰ ਦੇ ਸਭਿਆਚਾਰ ਦੀ ਰਾਖ਼ 'ਤੇ ਨਹੀਂ, ਪਰ ਮਨੁੱਖੀ ਅਤੀਤ ਦੀਆਂ ਬੁਨਿਆਦੀ ਨੀਂਹਾਂ 'ਤੇ ਅਧਾਰਿਤ ਹੋਣਾ ਹੋਵੇਗਾ।
ਸਭਿਆਚਾਰ ਇਨਕਲਾਬ ਤੋਂ, ਲੈਨਿਨ ਅਤੇ ਤਰਾਤਸਕੀ ਦੋਨੋਂ ਨੇ ਹੀ ਕਲੋਲ-ਕਲਪਨਾਵਾਂ ਅਤੇ ਅੱਯਾਸ਼ੀ ਦੀ ਬਜਾਏ ਅਨਪੜ੍ਹਤਾ ਅਤੇ ਅਗਿਆਨ ਤੋਂ ਲੋਕਾਂ ਨੂੰ ਕੱਢਣ ਲਈ ਹੋਰ ਤੇਜ਼ ਅਤੇ ਵਧੀਆ ਤਰ੍ਹਾਂ ਨਾਲ਼ ਚਲਾਏ ਜਾਣ ਵਾਲੇ ਅੰਦੋਲਨ ਲਈ ਸੰਘਰਸ਼ ਦਾ ਨਤੀਜਾ ਕੱਢਿਆ।
ਉਹਨਾਂ ਨੂੰ ਡਾਂਟਦੇ ਹੋਏ ਜੋ ਦਲੀਲ ਦਿੰਦੇ ਸਨ ਕਿ ਸਮਾਜਵਾਦ ਲਈ ਸੰਘਰਸ਼ ਵਿੱਢਣ ਤੋਂ ਪਹਿਲਾਂ, ਮਜ਼ਦੂਰ ਜਮਾਤ ਨੂੰ ਸਮਾਜਵਾਦੀ ਸਭਿਆਚਾਰ ਹਾਸਲ ਕਰਨ ਲਈ ਸਭਿਆਚਾਰਕ ਇਨਕਲਾਬ ਦੀ ਲੋੜ ਹੈ, ਲੈਨਿਨ ਨੇ 'ਸਾਡੇ ਇਨਕਲਾਬ' 'ਚ 1923 ਨੂੰ ਲਿਖਿਆ: ਜੇਕਰ ਸਮਾਜਵਾਦ ਦੀ ਉਸਾਰੀ ਕਰਨ ਲਈ ਇੱਕ ਨਿਸ਼ਚਿਤ ਸੱਭਿਅਚਾਰਕ ਪੱਧਰ ਦੀ ਉਸਾਰੀ ਦੀ ਲੋੜ ਹੈ (ਭਾਵੇਂ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਨਿਸ਼ਚਿਤ 'ਸੱਭਿਆਚਾਰਕ ਪੱਧਰ' ਕੀ ਹੈ, ਕਿਉਂਕਿ ਇਹ ਪੱਛਮੀ ਯੂਰਪ ਦੇ ਹਰ ਦੇਸ਼ 'ਚ ਭਿੰਨ ਹਨ), ਤਾਂ ਅਸੀਂ ਉਸ ਨਿਸ਼ਚਿਤ ਸੱਭਿਆਚਾਰਕ ਪੱਧਰ ਲਈ ਸਦਾ ਲਾਜ਼ਮੀ ਤੱਤਾਂ ਨੂੰ ਇਨਕਲਾਬੀ ਢੰਗ ਨਾਲ਼ ਹਾਸਿਲ ਕਰਨ ਨਾਲ਼ ਸ਼ੁਰੂਆਤ ਕਿਉਂ ਨਹੀਂ ਕਰ ਸਕਦੇ, ਅਤੇ ਤਦ ਮਜ਼ਦੂਰ-ਕਿਸਾਨ ਸਰਕਾਰ ਅਤੇ ਸੋਵੀਅਤ ਪ੍ਰਬੰਧ ਦੀ ਮਦਦ ਨਾਲ਼, ਦੂਜੇ ਦੇਸ਼ਾਂ ਤੋਂ ਅੱਗੇ ਨਿਕਲਣ ਲਈ ਕਿਉਂ ਨਹੀਂ ਅੱਗੇ ਵੱਧ ਸਕਦੇ?''
ਇੱਕੀਵੀਂ ਸਦੀ ਦੇ ਮਾਓਵਾਦੀਆਂ ਦਾ ਦਾਅਵਾ ਹੈ ਕਿ ਪ੍ਰੋਲੇਤਾਰੀ ਸਭਿਆਚਾਰਕ ਅੰਦੋਲਨ, ਪੁਨਰਜਾਗਰਣ ਜਾਂ ਪ੍ਰਬੋਧਨ ਸਿਆਸੀ ਇਨਕਲਾਬ ਤੋਂ ਪਹਿਲਾਂ ਹੋਵੇਗਾ, ਆਪਣੀਆਂ ਜੜ੍ਹਾਂ ਤੱਕ ਗਲਤ ਹੈ ਅਤੇ ਮੁੰਕਮਲ ਇਨਕਲਾਬੀ ਇਤਿਹਾਸ ਅਤੇ ਅਨੁਭਾਵ ਨਾਲ਼ ਮਜ਼ਾਕ ਹੈ। ਜੇਕਰ ਆਧੁਨਿਕ ਸਰਮਾਏਦਾਰੀ ਦੀਆਂ ਹਾਲਤਾਂ ਅਧੀਨ, ਇੱਕ ਸਭਿਆਚਾਰਕ ਪੁਨਰ-ਜਾਗਰਣ ਮਜ਼ਦੂਰ ਜਮਾਤ 'ਚ ਲਿਆਇਆ ਜਾ ਸਕਦਾ ਹੈ, ਉਥੇ ਇੱਕ ਸਿਆਸੀ ਇਨਕਲਾਬ ਲਈ ਬਹੁਤ ਘੱਟ ਸੰਭਾਵਨਾ ਜਾਂ ਜਰੂਰਤ ਰਹਿ ਜਾਵੇਗੀ।
ਪ੍ਰਤੀਕਿਰਿਆਵਾਦੀ, ਅਸਲ 'ਚ ਇਤਿਹਾਸ ਨੂੰ ਬੁਰਜੁਆ ਦੌਰ ਤੋਂ ਪਹਿਲਾਂ ਵੱਲ ਖਿੱਚਣ ਅਤੇ ਇਨਕਲਾਬੀ ਅੰਦੋਲਨ ਨੂੰ ਸਦੀਆਂ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਕਹਿਣ ਦੀ ਲੋੜ ਨਹੀਂ ਹੈ ਕਿ ਸੱਭਿਆਚਾਰ ਅਤੇ ਸੱਭਿਆਚਾਰਕ ਇਨਕਲਾਬ 'ਤੇ ਲੈਨਿਨ ਅਤੇ ਤਰਾਤਸਕੀ ਦੀ ਤਜਵੀਜ, 1966-76 ਦੌਰਾਨ ਮਾਓ ਦੁਆਰਾ ਵਕਾਲਤ ਕੀਤੇ ਗਏ ਜਾਅਲੀ 'ਪ੍ਰੋਲੇਤਾਰੀ ਸੱਭਿਆਚਰਕ ਇਨਕਲਾਬ' ਅਤੇ ਇੱਕਵੀਂ ਸਦੀ 'ਚ ਉਸਦੇ ਪੈਰੋਕਾਰਾਂ ਦੇ ਹੋਰ ਵੱਧ ਸਖ਼ਤ ਖਿਲਾਫ਼ ਹੈ ਜੋ ਇੱਕ ਸਿਆਸੀ ਇਨਕਲਾਬ ਦੀ ਥਾਂ 'ਤੇ ਜਾਂ ਉਸ ਤੋਂ ਪਹਿਲਾਂ ਇੱਕ 'ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ', ਇੱਕ ਸਭਿਆਚਾਰਕ ਪੁਨਰਜਾਗਰਨ ਜਾਂ ਪ੍ਰਬੋਧਨ ਕਰਨਾ ਲੋਚਦੇ ਹਨ, ਇਤਿਹਾਸ ਦੇ ਕੂੜੇਦਾਨ ਤੋਂ ਪੁਰਾਣੇ ਬੋਗਦਾਨੋਵ ਨੂੰ ਮੁੜ ਜਿਉਂਦਾ ਕਰ ਲੈਂਦੇ ਹਨ।
'ਪ੍ਰੋਲੇਤਾਰੀ ਸੱਭਿਆਚਾਰ' ਦੇ ਪੁਰਾਣੇ ਮਸੀਹੀ ਸੰਦੇਸ਼ ਦੇ ਨਵੇਂ ਉਪਾਸਕ ਸਾਡੇ ਲਈ ਅਜਨਬੀ ਨਹੀਂ ਹਨ। ਇਹ ਤੇਲੰਗਾਨਾ ਤੋਂ ਲੈ ਕੇ ਨਕਸਲਬਾੜੀ ਤੱਕ ਦੇ ਸਾਰੇ ਇਨਕਲਾਬੀ ਸੰਘਰਸ਼ਾਂ ਨੂੰ ਪੂਰੀ ਤਰ੍ਹਾਂ ਪਿੱਠ ਦਿਖਾਉਣ ਤੋਂ ਪਹਿਲਾਂ, ਉਹਨਾਂ ਨੂੰ ਭਟਕਾਉਣ ਲਈ 'ਚੀਨੀ ਰਾਹ' ਦੀ ਗਲਤ ਵਿਆਖਿਆ ਕਰਨ ਵਾਲੇ ਕੱਲ ਦੇ ਭਗੌੜੇ ਹੀ ਹਨ। ਇਹ ਅਕਤੂਬਰ ਇਨਕਲਾਬ ਦੇ ਪਿੱਠ 'ਚ ਛੁਰਾ ਮਾਰਨ ਵਾਲੇ ਹੀ ਹਨ। ਇਹ ਸਤਾਲਿਨ ਅਤੇ ਮਾਓ ਦੇ ਜੱਲਾਦ ਹਨ, ਜਿਹਨਾਂ ਨੇ, ਪਿਛਲੀ ਸਦੀ 'ਚ, ਇੱਕ ਤੋਂ ਬਾਅਦ ਦੂਜੇ ਸਾਰੇ ਦੇਸ਼ਾਂ 'ਚ ਜਿਉਂਦੇ ਇਨਕਲਾਬਾਂ ਦਾ ਗਲਾ ਘੋਟਣ ਜ਼ਰੀਏ ਸੰਸਾਰ ਸਮਾਜਵਾਦੀ ਇਨਕਲਾਬ ਦੀ ਸੰਘੀ ਘੁੱਟੀ ਹੈ।
ਪਹਿਲੀ ਵਾਰ ਅੰਗ੍ਰੇਜ਼ੀ 'ਚ ਪ੍ਰਕਾਸ਼ਿਤ

No comments:
Post a Comment