Monday, 11 April 2016

ਸਿਰਫ਼ ਅਤੇ ਸਿਰਫ਼ ਮਾਰਕਸਵਾਦੀਆਂ ਕੋਲ਼ ਹੈ ਜਾਤ ਦੇ ਸਵਾਲ ਦੀ ਬੁਝਾਰਤ ਦਾ ਜਵਾਬ

-ਰਾਜੇਸ਼ ਤਿਆਗੀ/ 05/04/2016
-ਅਨੁਵਾਦਰਜਿੰਦਰ

ਅੰਬੇਡਕਰਵਾਦੀ ਦਾਅਵਾ ਕਰਦਾ ਹੈ "ਮਾਰਕਸਵਾਦੀਆਂ ਕੋਲ਼ ਜਾਤ ਦੇ ਸਵਾਲ ਦਾ ਜਵਾਬ ਨਹੀਂ ਹੈ". ਸਤਾਲਿਨਵਾਦੀ ਤੁਰੰਤ ਸੁਰ ਵਿਚ ਸੁਰ ਮਿਲਾਉਂਦਾ ਹੈ, "ਤਾਂ ਫਿਰ ਮਾਰਕਸ ਅਤੇ ਅੰਬੇਡਕਰ ਨੂੰ ਮਿਲਾ ਦਿਉ".

ਅੰਬੇਡਕਰਵਾਦੀ ਅਤੇ ਸਤਾਲਿਨਵਾਦੀ ਦੋਨੋਂ ਹੀ ਅਸਲੀ ਮੁੱਦੇ ਦਾ ਵਿਗਾਡ਼ ਕਰਦੇ ਹਨ. ਦੋਨੋਂ ਹੀ ਜਾਤ ਦੇ ਸਵਾਲ ਨੂੰ ਸਹੀ ਸੰਦਰਭ ' ਰਖ ਸਕਣ ਤਕ ' ਅਸਮਰਥ ਹਨ, ਉਸਦੇ ਹਲ ਦੀ ਪੇਸ਼ਕਾਰੀ ਤਾਂ ਬਹੁਤ ਦੂਰ ਦੀ ਗੋਟੀ ਹੈ.

ਭਾਰਤ ਵਿੱਚ ਜਾਤ ਦਾ ਸਵਾਲ ਇਸਦੇ ਸਮਾਜਿਕ ਵਿਕਾਸ ਦੀ ਵਿਸ਼ਿਸ਼ਟਤਾ ਤੋਂ ਉੱਭਰਦਾ ਹੈ, ਜੋ ਕਿ ਚਾਰ ਵਰਣਾਂ- ਬ੍ਰਹਾਮਣ, ਖੱਤਰੀ, ਵੈਸ਼ ਅਤੇ ਸ਼ੂਦਰਾਂ ਦਰਮਿਆਨ ਭੱਦੀ ਕਿਰਤ-ਵੰਡ ਦੇ ਰੂਪ ' ਪਾਇਆ ਜਾਂਦਾ ਹੈ ਜਾਤਾਂ ਦੀ ਦਰਜੇਬੰਦੀ ਬਹੁਤ ਪਹਿਲਾਂ ਅਤੀਤ ' ਚਾਰ ਵਰਣਾਂ ਦੇ ਬਹੁਤ ਮਜ਼ਬੂਤੀ ਨਾਲ਼ ਜਕੜੀ ਵਿਵਸਥਾ ਵਿੱਚ ਹੋਲੀ-ਹੋਲੀ ਵਿਕਸਿਤ ਹੋਈ ਸੀ ਇਸ ਵਿਵਸਥਾ ਤਹਿਤ ਪੌੜੀ ਦੇ ਸਭ ਤੋਂ ਹੇਠਲੇ ਟੰਬੇ 'ਤੇ ਘਸੀਟਦਿਆਂ ਸਾਰੇ ਸਮਾਜ ਦਾ ਬੋਝ ਲਾਜ਼ਿਮੀ ਤੌਰ 'ਤੇ 'ਸ਼ੂਦਰਾਂ' ਦੇ ਮੋਢਿਆਂ 'ਤੇ ਲੱਦ ਦਿੱਤਾ ਗਿਆ ਵਰਣ ਸਖ਼ਤੀ ਨਾਲ਼ ਜਨਮ ਤੋਂ ਹੀ ਪਛਾਣਿਆ ਜਾਂਦਾ ਸੀ ਅਤੇ ਕਿਸੇ ਵੀ ਹਾਲਤ ਵਿੱਚ ਬਾਅਦ ਵਿੱਚ ਇਸਨੂੰ ਹਾਸਿਲ ਜਾਂ ਬਦਲਾਇਆ ਨਹੀਂ ਜਾ ਸਕਦਾ ਸੀ

ਭਾਰਤ ' ਸਰਮਾਏਦਾਰੀ, ਬਸਤੀਵਾਦ ਦੇ ਰੂਪ ' ਆਈ ਪਰ ਇਹ ਬਸਤੀਵਾਦ ਖੁਦ ' ਇਸਦਾ ਅਕੱਟ ਸਬੂਤ ਸੀ ਕਿ ਸਰਮਾਏਦਾਰੀ ਪੱਛਮ ਵਿੱਚ ਆਪਣੇ ਮੁੱਢ ਵਾਲੇ ਦੇਸ਼ਾਂ ਵਿੱਚ ਵੀ ਪਹਿਲਾਂ ਹੀ ਘੁੱਟ ਰਹੀ ਸੀ ਅਤੇ ਮਰਨਕੰਢੇ ਸੀ ਸਰਮਾਏਦਾਰੀ ਦੀ ਭਾਰਤ ' ਭੂਮਿਕਾ ਪੈਦਾਵਾਰੀ ਤਾਕਤਾਂ ਨੂੰ ਮੱਧਯੁੱਗੀ ਸੰਗਲਾਂ ਤੋਂ ਇਜਾਦ ਕਰਨਾ ਨਹੀਂ ਸੀ ਸਗੋਂ ਉਹਨਾਂ ਨੂੰ ਆਪਣੇ ਨਾਲ਼-ਨਾਲ਼ ਬਣਾਈ ਰੱਖਣਾ ਸੀ ਬਸਤੀਵਾਦੀਆਂ ਦਾ ਭਾਰਤ ' ਪੁਰਾਣੀ ਸਮਾਜਿਕ ਸੰਰਚਨਾ ਨੂੰ ਤੋੜਨ ਵਿੱਚ ਕੋਈ ਹਿੱਤ ਨਹੀਂ ਸੀ, ਪਰ ਜਿੱਥੇ ਇਹ ਲੋੜੀਂਦਾ ਸੀ ਸਗੋਂ ਉਹਨਾਂ ਦੀ ਦਖਲਅੰਦਾਜੀ ਬਣਾਈ ਰੱਖਣ ਲਈ ਨਵੇਂ ਸਮਾਜਿਕ ਸਬੰਧਾਂ ਵਿੱਚ ਪ੍ਰਧਾਨਤਾ ਦਿੱਤੀ ਗਈ      

ਪੁਰਾਣੇ ਸਮਾਜ ਦਾ ਕੈਨਵਸ, ਜੋ ਕਿ ਜਾਤਾਂ ਦੀ ਦਰਜੇਬੰਦੀ ਨਾਲ਼ ਬੁਣਿਆ ਹੋਇਆ ਸੀ, ਇਸ ਤਰਾਂ ਨਵੇਂ ਲਈ ਕੋਈ ਚੁਣੌਤੀ ਨਹੀਂ ਸੀ ਇਸਦੇ ਉਲਟ, ਇੱਥੇ ਨਵੇਂ ਅਤੇ ਪੁਰਾਣੇ ਵਿੱਚਕਾਰ ਇੱਕ ਧੀਮਾ ਅਤੇ ਆਪਸੀ ਬੰਦੋਬਸਤ ਦੇਖਣ ' ਮਿਲਦਾ ਹੈ  

ਇਸ ਤਰਾਂ ਜਾਤ 'ਤੇ ਅਧਾਰਿਤ ਸਮਾਜਿਕ ਦਰਜੇਬੰਦੀ ਭਾਰਤ ਅੰਦਰ ਸਰਮਾਏਦਾਰੀ ਦੀ ਆਮਦ ਨਾਲ਼ ਵੀ ਦੇਖੀ ਗਈ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇਹ ਪੱਛਮ ਵਿੱਚ ਹੋਏ ਸ਼ੁਰੂਆਤੀ ਵਿਕਾਸ ਤੋਂ ਬਿਲਕੁਲ ਹੀ ਭਿੰਨ ਸੀ, ਜਿੱਥੇ ਉੱਭਰਦੀ ਹੋਈ ਸਰਮਾਏਦਾਰੀ ਨੇ ਮੱਧਯੁੱਗੀਨਤਾ ਨੂੰ ਤਬਾਹ ਕਰ ਦਿੱਤਾ ਅਤੇ ਰਹਿੰਦ-ਖੂਹੰਦ ਨੂੰ ਵੀ ਪਰੇ ਵਗਾ ਮਾਰਿਆ  

ਭਾਰਤੀ ਬੁਰਜੁਆਜੀ ਨੇ ਜਦੋਂ 1947 ' ਬਸਤੀਵਾਦੀ ਮਾਲਕਾਂ ਦੇ ਜੁੱਤਿਆਂ ' ਆਪਣੇ ਪੈਰ ਧਰੇ ਤਾਂ ਬਿਲਕੁਲ ਹੀ ਬੇਜਾਨ ਅਤੇ ਨਿਸੱਤੀ ਸੀ ਇਸਨੇ ਕਦੇ ਵੀ ਅਤੀਤ ਦੀ ਰਹਿੰਦ-ਖੂਹੰਦ ਨੂੰ ਤਬਾਹ ਕਰਨ ਲਈ ਸੰਜੀਦਗੀ ਨਾਲ਼ ਆਪਣੀ ਪਰਿਯੋਜਨਾ ਨਹੀਂ ਉਲੀਕੀ ਸਗੋਂ ਉਸਨੂੰ ਸਮਾਯੋਜਿਤ ਕੀਤਾ

ਇਸ ਤਰਾਂ ਨਾ ਤਾਂ ਵਿਦੇਸ਼ੀ ਅਤੇ ਨਾ ਹੀ ਸਵਦੇਸ਼ੀ ਸਰਮਾਏਦਾਰਾਂ ਨੇ ਭਾਰਤ ਅੰਦਰ ਇਸ ਮਹਾਨ ਮੁਕਤੀ ਦੇ ਮਿਸ਼ਨ ਦਾ ਬੀੜਾ ਚੁੱਕਿਆ ਜੋ ਵੇਲਾ-ਵਿਹਾ ਚੁੱਕੀ ਅਤੇ ਜਾਤ ਦੀ ਦਰਜੇਬੰਦੀ 'ਤੇ ਅਧਾਰਿਤ ਪਤਨਸ਼ੀਲ ਸਮਾਜਿਕ ਵਿਵਸਥਾ ਨੂੰ ਖਤਮ ਕਰਦਾ ਕਿਸਾਨੀ ਅਤੀਤ ਦੇ ਹੈਂਗਆਵਰ ਵਾਲੇ ਅਤੇ ਦਰਜੇਬੰਦੀ ' ਧੱਸੇ ਹੋਏ ਭਾਰਤ ਨੂੰ ਸੰਸਾਰ ਮੰਡੀ ਸਧਾਰਨ ਤੌਰ 'ਤੇ ਬੁਲਾਇਆ ਅਤੇ ਧੂਹਿਆ ਗਿਆ

ਇਸ ਤਰਾਂ ਜਾਤ ਇੱਕ ਉਲਝਿਆ ਹੋਇਆ ਸਵਾਲ ਹੀ ਰਿਹਾ, ਇੱਕ ਸਵਾਲ ਜੋ ਜਮਹੂਰੀ ਇਨਕਲਾਬ ਦੀ ਮੁੱਖ ਨੀਂਹ ਵਜੋਂ ਲਿਆ ਜਾਣਾ ਸੀ, ਵਿਸ਼ੇਸ਼ ਤੌਰ 'ਤੇ ਜ਼ਰਈ ਇਨਕਲਾਬ ਦੀ

ਜਿਵੇਂ ਸਤਾਲਿਨ ਅਧੀਨ ਤੀਜੇ ਇੰਟਰਨੈਸ਼ਨਲ ਨਾਲ਼ ਜੁੜੀਆਂ ਪਾਰਟੀਆਂ ਅਤੇ ਆਗੂਆਂ ਨੇ 'ਦੋ ਮੰਜਲਾਂ ' ਇਨਕਲਾਬ' ਜਾਂ 'ਜਮਹੂਰੀਅਤ ਅੱਜ, ਸਮਾਜਵਾਦ ਕੱਲ' ਦੇ ਬੋਗਸ ਸਿਧਾਂਤ ਨੂੰ ਭਾਰਤ 'ਤੇ ਲਾਗੂ ਕੀਤਾ, ਹੋਰ ਥਾਵਾਂ ਵਾਂਗ ਉਹ ਬਿੰਦੂ ਨੂੰ ਵੀ ਸਮਝ ਨਾ ਸਕੇ ਅਤੇ ਭਾਰਤ ਵਿੱਚ ਜਾਤ ਅਤੇ ਸਰਮਾਏਦਾਰੀ ਦੀ ਗਤੀਕੀ ਅਤੇ ਆਪਸੀ ਸਬੰਧਾਂ ਨੂੰ ਸਮਝਣ ਵਿੱਚ ਅਸਫਲ ਰਹੇ

ਸਤਾਲਿਨਵਾਦੀ ਦਿਨ ਵਿੱਚ ਸੁਪਨੇ ਦੇਖਦੇ ਹਨ ਕਿ ਭਾਰਤ ਵਿੱਚ ਸਰਮਾਏਦਾਰੀ ਦਾ ਵਿਕਾਸ ਜਮਹੂਰੀਅਤ ਨੂੰ ਮਜ਼ਬੂਤ ਕਰੇਗਾ ਅਤੇ ਜਿਸਦੇ ਫਲਸਰੂਪ ਮੱਧਯੁਗੀਨਤਾ ' ਗਿਰਾਵਟ ਆਏਗੀ ਇਸ ਵਿੱਚ, ਸਤਾਲਿਨਵਾਦੀ ਖੁਦ ਇਸ ਭੁਲੇਖੇ ਵਿੱਚ ਕਿ ਪੱਛਮ ਵਾਂਗ ਸਰਮਾਏਦਾਰ ਜਾਂ ਘੱਟੋ-ਘੱਟ ਉਹਨਾਂ ਦਾ ਇੱਕ ਹਿੱਸਾ ਹੀ ਮੱਧਯੁੱਗੀਨਤਾ ਨੂੰ ਭਾਰਤ ਵਿੱਚ ਖ਼ਤਮ ਕਰਨ ਲਈ ਰੈਡੀਕਲ ਅਤੇ ਅਗਾਂਹਵਧੂ ਰੋਲ ਨਿਭਾਉਂਦਾ ਹੈ

ਇਸ ਤਰਾਂ ਸਤਾਲਿਨਵਾਦੀ ਜਿਸਨੂੰ ਉਹ 'ਜਗੀਰਦਾਰੀ' ਸੱਦਦੇ ਹਨ ਦਾ ਵਿਰੋਧ ਕਰਨ ਲਈ ਮਜ਼ਦੂਰਾਂ ਅਤੇ ਉਹਨਾਂ ਦੀ ਕਾਲਪਨਿਕ ਅਗਾਂਹਵਧੂ ਬੁਰਜੁਆਜੀ ਨਾਲ਼ ਮੋਰਚਾ ਬਣਾਉਣ ਦੀ ਵਕਾਲਤ ਕਰਦੇ ਹਨਕਿਉਂ ਕਿ ਸਮਾਜ ਅਤੇ ਸਮਾਜਿਕ ਚੇਤਨਾ 'ਜਾਤ' ਵਿੱਚ ਜਕੜੀ ਹੋਈ ਹੈ ਇਸ ਲਈ ਸਤਾਲਿਨਵਾਦੀ ਦਲੀਲ ਦਿੰਦੇ ਹਨ ਕਿ ਸਮਾਜ ਨੂੰ ਸਭ ਤੋਂ ਪਹਿਲਾਂ ਲਮਕਵੇਂ ਸਮੇਂ ਲਈ ਜਮਹੂਰੀਅਤ ਦੇ ਮਜ਼ਬੂਤੀਕਰਨ ਅਤੇ ਨਤੀਜੇ ਵਜੋਂ ਜਮਹੂਰੀ ਇਨਕਲਾਬ ਦੇ ਮੁੰਕਮਲ ਹੋਣ ਜ਼ਰੀਏ ਸਮਾਜ ਨੂੰ ਸਭ ਤੋਂ ਪਹਿਲਾਂ 'ਜਗੀਰਦਾਰੀ' ਤੋਂ ਮੁਕਤ ਕਰਨ ਦੀ ਲੋੜ ਹੈ

ਸਤਾਲਿਨਵਾਦੀ ਬੁਰਜੁਆਜੀ ਅਤੇ ਇਸਦੀ ਜਮਹੂਰੀਅਤ ਦੀ ਮੌਜੂਦਾ ਸੰਸਾਰ ਵਿੱਚ ਮੁੰਕਮਲ ਪ੍ਰਤੀਕਿਰਿਆਵਾਦੀ ਭੂਮਿਕਾ ਅਤੇ ਜਮਹੂਰੀ ਇਨਕਲਾਬ ਦੇ ਕੰਮਾਂ ਨੂੰ ਹੱਲ ਕਰਨ ਲਈ ਇਸਦੀ ਅਯੋਗਤਾ ਨੂੰ ਵੇਖਣ ਤੋਂ ਇਨਕਾਰ ਕਰ ਛਡਦੇ ਹਨ

ਸਤਾਲਿਨਵਾਦੀਆਂ ਦੀ ਗੈਰ-ਇਤਿਹਾਸਿਕ ਸਮਝ ਅੰਬੇਡਕਰ ਅਤੇ ਉਸਦੇ ਸਖਣੇ ਵਿਚਾਰਾਂ ਵਿੱਚ ਇੱਕ ਫੌਰੀ ਗੂੰਜ ਤਲਾਸ਼ਦੀ ਹੈ, ਜੋ ਸਤਾਲਿਨਵਾਦੀਆਂ ਵਾਂਗ ਹੀ ਵਿਸ਼ਵਾਸ ਕਰਦੇ ਹਨ, ਕਿ ਭਾਰਤ ਵਿੱਚ ਬੁਰਜੁਆ ਜਮਹੂਰੀਅਤ ਦਾ ਮਜ਼ਬੂਤੀਕਰਨ ਮੱਧਯੁੱਗੀਨਤਾ ਅਤੇ ਇਸਦੇ ਸਮਾਜਿਕ ਇਜ਼ਹਾਰ, ਜਾਤ ਨੂੰ ਕਮਜ਼ੋਰ ਕਰੇਗਾ  

ਬਾਹਰੀ ਸੰਸਾਰ ਸਤਾਲਿਨਵਾਦੀਆਂ ਦੀ ਗਲਤ ਸਮਝਦਾਰੀ ਅਤੇ ਉਹਨਾਂ ਦੇ ਭਰਮਾਂ ਦੇ ਉਲਟ ਖੜਾ ਹੈ, ਉਹਨਾਂ ਨੇ ਮਾਰਕਸਵਾਦ ਨੂੰ ਛੱਡ ਦਿੱਤਾ ਹੈ, ਉਹ ਜਲਦੀ ਹੀ ਇਸ ਖੱਸੀ ਨਤੀਜੇ 'ਤੇ ਪਹੁੰਚੇ ਸਨ 'ਮਾਰਕਸਵਾਦ ਕੋਲ ਜਾਤ ਦੇ ਸਵਾਲ ਦਾ ਕੋਈ ਹੱਲ ਨਹੀਂ ਹੈ'।  

ਹਾਰੇ ਹੋਏ ਸਤਾਲਿਨਵਾਦੀ ਤੁਰੰਤ ਹੀ ਅੰਬੇਡਕਰ ਦੇ ਦਾਅਵੇ ਅੱਗੇ ਗੋਡੇ ਟੇਕ ਦਿੰਦੇ ਹਨ ਕਿ ਬੁਰਜੁਆ ਜਮਹੂਰੀਅਤ ਜਾਤ ਸਣੇ ਮੱਧਯੁੱਗੀ ਸੰਰਚਨਾ ਨੂੰ ਤੋੜ ਦੇਵੇਗੀ ਸਤਾਲਿਨਵਾਦੀ ਇਸ ਬਹਾਨੇ ਨਾਲ਼ ਕਿ ਮਾਰਕਸ ਜਮਾਤ ਦੀ ਗੱਲ ਕਰਦਾ ਹੈ ਅਤੇ ਅੰਬੇਡਕਰ ਜਾਤ ਦੀ, ਦੋਨਾਂ ਨੂੰ ਮਿਲਾਉਣ ਦੀ ਸਲਾਹ ਦਿੰਦੇ ਹਨ ਸਤਾਲਿਨਵਾਦੀ ਮਿਲਗੋਭਾ, ਇਸ ਤਰਾਂ ਜੋ ਆਪਣੇ ਜਨਮ ਤੋਂ ਦਲਿਤ ਜਾਤਾਂ ਨਾਲ਼ ਸਬੰਧ ਰੱਖਦਾ ਹੈ, ਅੰਬੇਡਕਰ ਨੂੰ ਸਤਾਲਿਨਵਾਦੀ ਕਰੋੜਾਂ-ਕਰੋੜ ਕਿਰਤੀਆਂ ਦਾ ਨੁਮਾਇੰਦਾ ਕਹਿ ਛੱਡਦੇ ਹਨ

ਇਸ ਤਰਾਂ ਸਤਾਲਿਨਵਾਦੀਆਂ ਨੇ ਕਰੋਡ਼ਾਂ-ਕਰੋਡ਼ ਕਿਰਤੀਆਂ ਦੀ ਲੀਡਰਸ਼ੀਪ ਸਵੈਇਛਾ ਨਾਲ਼, ਬਿਨਾ ਕਿਸੇ ਸੰਘਰਸ਼ ਦੇ, ਸਰਮਾਏਦਾਰੀ ਦੇ ਸਮਰਪਿਤ ਦਲਾਲ ਅਤੇ ਮਾਰਕਸਵਾਦ ਦੇ ਦੁਸ਼ਮਣ, ਅੰਬੇਡਕਰਵਾਦੀਆਂ ਨੂੰ ਸੌਂਪ ਦਿਤੀ ਹੈ, ਅਤੇ ਖੁਦ ਇਹਨਾਂ ਦਲਾਲਾਂ ਦੀ ਪੁੰਛ ਬਣ ਗਏ.

ਸੋ ਸਤਾਲਿਨਵਾਦੀ ਅਤੇ ਅੰਬੇਡਕਰਵਾਦੀ ਸਾਂਝਾ ਮਤ ਰੱਖਦੇ ਹਨ ਕਿ ਸਰਮਾਏਦਾਰੀ ਅਤੇ ਬੁਰਜੁਆ ਜਮਹੂਰੀਅਤ ਦਾ ਵਿਕਾਸ ਅਤੇ ਮਜਬੂਤੀਕਰਨ ਅਤੀਤ ਦੇ ਸਾਰੇ ਦਰਦਾਂ ਦਾ ਦਾਰੂ ਹੈ  

ਦੋਨੋਂ ਹੀ ਇਤਿਹਾਸ ਦੀ ਜੀਵੰਤ ਪ੍ਰਕ੍ਰਿਆ ਤੋਂ ਅੰਨੇ ਹਨ ਕਿ ਬਿਨਾ ਕਿਸੇ ਸ਼ੱਕ ਦੇ ਦੁਨੀਆ ਦੇ ਸਾਰੇ ਮੁਲਕ ਜੋ ਬੁਰਜੁਆ ਹਨ ਅਤੇ ਇਹਨਾਂ ਅਧੀਨ ਹਕੂਮਤਾਂ ਆਪਣੇ ਉਲਟ ਵਿੱਚ ਬਦਲ ਗਈਆਂ ਹਨ, ਉਹ ਪ੍ਰਤੀਕਿਰਿਆ ਵੱਲ ਚੱਲੀਆਂ ਗਈਆਂ ਹਨ ਅਤੇ ਜਮਹੂਰੀ ਕੰਮਾਂ ਦਾ ਕੋਈ ਹੱਲ ਨਹੀਂ ਪੇਸ਼ ਕਰ ਸਕਦੀਆਂ

ਸਰਮਾਏਦਾਰੀ ਦਾ ਵਿਕਾਸ ਅਤੇ ਬੁਰਜੁਆ ਜਮਹੂਰੀਅਤ ਜਿਵੇਂ ਕਿ ਇਸਦੀ ਸਿਆਸੀ ਹਕੂਮਤ ਭਾਰਤ ' ਹੈ, ਜਾਤ ਦੀ ਦਰਜੇਬੰਦੀ ਨੂੰ ਕਮਜ਼ੋਰ ਨਹੀਂ ਕਰਦੀ ਹੈ ਸਗੋਂ ਇਸਨੂੰ ਮਜ਼ਬੂਤ ਅਤੇ ਪੱਕਿਆ ਕਰਦੀ ਹੈ

ਬੇਵਕੂਫ਼ੀ ਇਹ ਹੈ ਕਿ ਜਦੋਂ ਪੂਰਵ-ਪੂੰਜੀਵਾਦੀ ਸਮਾਜ ਅਤੇ ਸਮਾਜਿਕ ਸਬੰਧ ਪਹਿਲਾਂ ਹੀ ਸਰਮਾਏਦਾਰੀ ਨੇ ਆਪਣੇ ਅਧੀਨ ਕਰ ਲਏ ਹਨ ਅਤੇ ਇਹ ਮੁੰਕਮਲ ਤੌਰ ਰਚ-ਮਿਚ ਗਏ ਹਨ, ਸਤਾਲਿਨਵਾਦੀ ਅਤੇ ਅੰਬੇਡਕਰਵਾਦੀ ਦੋਨੋਂ 'ਜਗੀਰਦਾਰੀ' ਅਤੇ 'ਜਾਤ' ਨਾਲ਼ ਲੜਨਾ ਚਾਹੁੰਦੇ ਹਨ ਨਾ ਸਿਰਫ਼ ਸਰਮਾਏਦਾਰੀ ਤੋਂ ਵੱਖ ਹੋ ਕੇ ਸਗੋਂ ਇਸਦੀ ਹਕੂਮਤ ਦਰਮਿਆਨ ਅਤੇ ਬੁਰਜੁਆਜੀ ਦੇ ਇੱਕ ਹਿੱਸੇ, ਇਸਦੀਆਂ ਪਾਰਟੀਆਂ ਅਤੇ ਆਗੂਆਂ ਨਾਲ਼ ਨੱਥੀ ਹੋ ਕੇ ਦੋਨੋਂ ਹੀ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਸਰਮਾਏਦਾਰੀ ਹਕੂਮਤ ਨਾਲ਼ ਨੱਥੀ ਕਰਦੇ ਹਨ, ਜੋ ਕਿ ਜਾਤ ਅਧਾਰਿਤ ਸਮਾਜ ਅਤੇ ਜਿਸ ਵਿਰੁੱਧ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਸਯੁੰਕਤ ਤੌਰ 'ਤੇ ਫੈਸਲਾਕੁੰਨ ਸ਼ੰਘਰਸ਼ ਲਈ ਉੱਠਣਾ ਚਾਹੀਦਾ ਹੈ ਤੋਂ ਬਚਾਉਂਦਾ ਹੈ

ਜੌੜੇ ਭਰਾ, ਸਤਾਲਿਨਵਾਦੀ ਅਤੇ ਅੰਬੇਡਕਰਵਾਦੀ ਦੋਨੇ ਹੀ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹਨ, ਪੱਛਮ ਵਿੱਚ ਪਿਛਲੀ ਸਦੀ ਦੀਆਂ ਬੁਰਜੁਆ ਜਮੂਹਰੀਅਤਾਂ ਦੇ ਪੁਰਾਣੇ ਪ੍ਰਯੋਗਾਂ ਵਿੱਚ ਫੱਸੇ ਹੋਏ ਸਨ, ਜਿੱਥੇ ਬੁਰਜੁਆਜੀ ਨੇ ਪੁਰਾਣੀ ਸੰਰਚਨਾ ਨੂੰ ਤੋੜਨ ਲਈ ਰੈਡੀਕਲ ਰੋਲ ਅਦਾ ਕੀਤਾ ਸੀ ਉਹਨਾਂ ਨੇ ਇਸਦੀ ਸ਼ਨਾਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਪੁਰਾਣੇ ਸਮਾਜ ਨੂੰ ਤੋੜਨ ਦਾ ਕੰਮ ਇਤਿਹਾਸਕ ਵਿਕਾਸ ਨੇ, ਬਹੁਤ ਪਹਿਲਾਂ ਇੱਕ ਨਵੀਂ ਜਮਾਤ, ਪ੍ਰੋਲੇਤਾਰੀਏ ਦੀ ਜਮਾਤ ਨੂੰ ਸੌਂਪ ਦਿੱਤਾ ਹੈ  

ਤਰਾਤਸਕੀ, ਲੈਨਿਨ ਸਣੇ, ਰੂਸੀ ਇਨਕਲਾਬ ਦੇ ਸਹਿ-ਆਗੂ ਨੇ ਦਿਖਾਇਆ ਕਿ ਸਾਡੇ ਸਮੇਂ ' ਬਚੇ ਹੋਏ ਜਮਹੂਰੀ ਕਾਰਜ ਇਨਕਲਾਬੀ ਮਜ਼ਦੂਰ ਜਮਾਤ 'ਤੇ ਮੋਢਿਆਂ 'ਤੇ ਗਏ ਹਨ ਅਤੇ ਇਹ ਬੁਰਜੁਆਜੀ ਨਹੀਂ ਸਗੋਂ ਮਜ਼ਦੂਰ ਜਮਾਤ ਹੈ ਜਿਸਦੀ ਤਾਨਾਸ਼ਾਹੀ ਅਧੀਨ ਇਹ ਕਾਰਜ ਨੇਪਰੇ ਚੜ ਸਕਦੇ ਹਨ ਤਰਾਤਸਕੀ ਨੇ ਇਹ ਵੀ ਦਿਖਾਇਆ ਕਿ ਕਿਵੇਂ ਇਨਕਲਾਬ ਦੀਆਂ ਦੋਨੇ ਮੰਜਲਾਂ ਪ੍ਰੋਲੇਤਾਰੀ ਦੀ ਤਾਨਸ਼ਾਹੀ ਅਧੀਨ ਇੱਕ ਹੀ ਬੇਰੋਕ ਇਨਕਲਾਬ ਅੰਦਰ ਜੁੜ ਗਈਆਂ ਹਨ  

ਇਸ ਤਰਾਂ ਜਾਤੀ-ਦਾਬੇ ਵਿਰੁੱਧ ਸਰਮਾਏਦਾਰਾਂ ਅਤੇ ਜਮੀਨਦਾਰਾਂ ਦੀ ਤਾਕਤ ਵਿਰੁੱਧ ਕਰੌੜਾਂ ਕਿਰਤੀਆਂ ਦੀ ਹਿਮਾਇਤ ਹਾਸਲ ਕਰਨ ਵਾਲੀ ਮਜ਼ਦੂਰ ਜਮਾਤ ਦੇ ਸੰਘਰਸ਼ ਤੋਂ ਅੱਡ ਨਹੀਂ ਲੜਿਆ ਜਾ ਸਕਦਾ

ਜਾਤੀ ਦਾਬੇ ਦਾ ਭੌਤਿਕ ਅਧਾਰ ਜੋ ਕਿ ਪੇਂਡੂ ਸਮਾਜ ਅੰਦਰ ਜੜ ਜਮਾਂ ਚੁੱਕਿਆ ਹੈ ਨੂੰ ਤਬਾਹ ਕਰਨ ਲਈ ਜ਼ਰਈ ਸਬੰਧਾਂ ਨੂੰ ਬਦਲਣ ਪਏਗਾ ਇਹ ਭੌਇ 'ਤੇ ਨਿਜ਼ੀ ਮਾਲਿਕਾਨੇ ਨੂੰ ਖਤਮ ਕਰਕੇ ਕੀਤਾ ਜਾ ਸਕਦਾ ਹੈ ਪਰ ਦੁਨੀਆ ਵਿੱਚ ਕਿਸੇ ਵੀ ਬੁਰਜੁਆ ਜਮਹੂਰੀਅਤ ਨੇ ਇਹ ਨਹੀਂ ਕੀਤਾ ਹੈ  ਅਕਤੂਬਰ ਇਨਕਲਾਬ ਨੇ ਸਾਬਿਤ ਕੀਤਾ ਹੈ ਕਿ ਸਿਰਫ਼ ਪ੍ਰੋਲੇਤਾਰੀ ਦੀ ਤਾਨਸ਼ਾਹੀ ਹੀ ਇਹ ਕਰ ਸਕਦੀ ਹੈ

ਇਸ ਤਰਾਂ ਪੁਰਾਣਾ ਸਮਾਜ ਅਤੇ ਜਾਤਾਂ ਦਾ ਪ੍ਰਬੰਧ ਜਿਸ 'ਤੇ ਇਹ ਅਧਾਰਿਤ ਹੈ, ਦੀ ਤਬਾਹੀ ਲਈ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਬਹੁਤ ਜ਼ਰੂਰੀ ਹੈ ਇਹ ਤਾਨਾਸ਼ਾਹੀ ਸਮਾਜਿਕ ਇਨਕਲਾਬ ਨੂੰ ਸ਼ੁਰੂ ਕਰਨ ਦੀ ਪਹਿਲੀ ਸ਼ਰਤ ਹੈ ਜੋ ਜਾਤ ਨੂੰ ਖਤਮ ਕਰੇਗੀ  

ਸਤਾਲਿਨਵਾਦੀ ਅਤੇ ਅੰਬੇਡਕਰਵਾਦੀ ਇਸ ਤੋਂ ਇਨਕਾਰ ਕਰਦੇ ਹਨ ਦੋਨੋਂ ਪ੍ਰੋਲੇਤਾਰੀ ਦੀ ਤਾਨਸ਼ਾਹੀ ਨੂੰ ਇਕ ਪੂਰਵ-ਸ਼ਰਤ ਦੀ ਤੌਰ ਠੁਕਰਾਉਂਦੇ ਹਨ ਜੋ ਕਿ ਇੱਕ ਸਮਾਜਿਕ ਇਨਕਲਾਬ ਦਾ ਆਗਾਜ਼ ਕਰੇਗੀ ਜੋ ਰੰਗਭੇਦ, ਸਮਾਜਿਕ ਅਨਿਆਂ ਅਤੇ ਜਾਤ 'ਤੇ ਅਧਾਰਤ ਲੁੱਟ ਨੂੰ ਪਰੇ ਵਗਾ ਮਾਰੇਗੀ ਦੋਨੋਂ ਹੀ ਬੁਰਜੁਆਜੀ ਦੀ ਹਕੂਮਤ ਜਾਂ ਬੁਰਜੁਆ ਜਮਹੂਰੀਅਤ ਦਰਮਿਆਨ ਹੀ ਪੁਰਾਣੇ ਸਮਾਜ ਨੂੰ ਤਬਾਹ ਕਰਨ ਦੀ ਤਜਵੀਜ ਸੁਝਾਉਂਦੇ ਹਨ ਇਹਨਾਂ ਵਿੱਚੋਂ ਕੋਈ ਵੀ ਸਾਰੀਆਂ ਜਮੀਨਾਂ ਦੇ ਨਿਜ਼ੀ ਮਾਲਿਕਾਨੇ ਦੇ ਉਧਾਲੇ ਜੋ ਕਿ ਪੁਰਾਣੇ ਸਮਾਜ ਦੀ ਤਬਾਹੀ ਲਈ ਜ਼ਰੂਰੀ ਸ਼ਰਤ ਹੈ ਦੇ ਕੰਮ ਲਈ ਅੱਗੇ ਨਹੀਂ ਆਉਂਦੇ

ਭਾਰਤ ' ਸੱਤ ਦਹਾਕੇ ਪੁਰਾਣੀ ਹੋਂਦ ਦੇ ਬਾਵਜੂਦ ਜਾਤ ਸਮੀਕਰਨ ਨੂੰ ਖਤਮ ਕਰਨ ਲਈ ਬੁਰਜੁਆ ਜਮਹੂਰੀਅਤ ਦੀ ਅਸਫਲਤਾ, ਜਾਤ ਅਧਾਰਿਤ ਸਮਾਜਿਕ ਦਾਬੇ ਅਤੇ ਅਨਿਆਂ ਦੇ ਕਾਰਜ ਦਾ ਹੱਲ ਨਾ ਕਰ ਸਕਣ ਦਾ ਜਿਉਂਦਾ ਸਬੂਤ ਹੈ  

ਇਸ ਤਰਾਂ ਜਾਤੀ ਦਾਬੇ ਦਾ ਜਵਾਬ ਬੁਰਜੁਆ ਜਮਹੂਰੀਅਤ ਦੀ ਮਜ਼ਬੂਤੀ ਜਿਵੇਂ ਅੰਬੇਡਕਰਵਾਦੀ ਅਤੇ ਸਤਾਲਿਨਵਾਦੀ ਸੁਝਾਉਂਦੇ ਹਨ ਨਹੀਂ ਹੈ ਸਗੋਂ ਕਿਰਤੀ ਲੋਕਾਂ ਦੁਆਰਾ ਹਿਮਾਇਤ ਹਾਸਿਲ ਮਜ਼ਦੂਰ ਜਮਾਤ ਦੀ ਬੁਰੁਜਆ ਜਮਹੂਰੀਅਤ 'ਤੇ ਜਿੱਤ ਵਿੱਚ ਹੈ

ਕੋਈ ਵੀ ਜਿੱਤ ਸੰਭਵ ਨਹੀਂ ਹੋ ਜਦੋਂ ਤੱਕ ਕਿਰਤੀ ਲੋਕ ਇਨਕਲਾਬੀ ਮਾਰਕਸਵਾਦ ਦੇ ਪ੍ਰੋਗਰਾਮ 'ਤੇ ਜਿੱਤ ਨਹੀਂ ਹਾਸਿਲ ਕਰ ਲੈਂਦੇ ਇਸ ਤਰਾਂ ਕੰਮ ਇਹ ਨਹੀਂ ਹੈ ਕਿ ਮਾਰਕਸ ਅਤੇ ਅੰਬੇਡਕਰ ਦਾ ਘਾਲਾਮਾਲਾ ਕਰੀਏ ਸਗੋਂ ਮਾਰਕਸਵਾਦ ਦਾ ਪ੍ਰੋਗਰਾਮ, ਇੱਕੋ-ਇੱਕ ਪ੍ਰੋਗਰਾਮ ਜੋ ਜਾਤ-ਅਧਾਰਿਤ ਸਮਾਜਿਕ ਦਾਬੇ ਨੂੰ ਖਤਮ ਦਾ ਰਾਹ ਦਿਖਾਉਂਦਾ ਹੈ 'ਤੇ ਜਿੱਤ ਹਾਸਿਲ ਕਰਨ ਲਈ ਅੰਬੇਡਕਰਵਾਦ ਵਿਰੁੱਧ ਲੜੀਏ 
(ਮੂਲ ਇੰਗਲਿਸ਼  ਤੋਂ ਅਨੁਵਾਦਿਤ)

No comments:

Post a Comment