Sunday, 1 April 2018

2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਨੂੰ, ਸਤਾਲਿਨਵਾਦੀ ਖੱਬੇਪਖ ਨੇ ਦਿੱਤੀ ਹਿਮਾਇਤ

-ਰਜਿੰਦਰ/ 02.04.18

ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਨ) ਐਕਟ 1989, ਦੇ ਵੱਖ-ਵੱਖ ਪ੍ਰਬੰਧਾਂ, ਖਾਸ ਰੂਪ ਨਾਲ਼ ਧਾਰਾ 18, ਜੋ ਮੁਲਜ਼ਮ ਦੀ ਐਂਟੀਸੀਪੇਟਰੀ ਜਮਾਨਤ ਦੇ ਅਧਿਕਾਰ ‘ਤੇ ਰੋਕ ਲਾਉਂਦੀ ਹੈ, ਦੀ ਸਵਿੰਧਾਨਕਤਾ ਨੂੰ ਚੁਣੌਤੀ ਦੇਣ ਵਾਲੀ ਅਰਜੀ ‘ਤੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਵੱਖ-ਵੱਖ ਪਹਿਚਾਣਵਾਦੀ, ਅੰਬੇਡਕਰਵਾਦੀ ਜਥੇਬੰਦੀਆਂ ਨੇ 2 ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਆਪਣੀ ਪਹਿਚਾਣ ਨੂੰ ਕਿਸੇ ਤਰਾਂ ਬਚਾਉਣ ਦੀ ਜੁਗਤ ‘ਚ ਲੱਗੀਆਂ ਵੱਖ-ਵੱਖ ਸਤਾਲਿਨਵਾਦੀ ਅਤੇ ਮਾਓਵਾਦੀ ਪਾਰਟੀਆਂ ਨੇ ਵੀ ਇਸ ਬੰਦ ਦੀ ਹਿਮਾਇਤ ਕੀਤੀ ਹੈI

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਜੇਪੱਖੀ ਭਾਜਪਾ ਸਰਕਾਰ ਨੇ ਐਕਟ ਦੇ ਪ੍ਰਬੰਧਾਂ ‘ਚ ਸੋਧ ਕਰਦੇ ਹੋਏ, 2016 ‘ਚ ਨਵੇਂ ਅਪਰਾਧਾਂ ਨੂੰ ਇਸ ‘ਚ ਸ਼ਾਮਿਲ ਕਰਨ ਦੇ ਨਾਲ਼ ਹੀ, ਦੰਡ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਲਈ ਨਵੇਂ ਪ੍ਰਬੰਧ ਇਸ ਐਕਟ ‘ਚ ਜੋੜੇ ਸਨI ਇਹ ਸੋਧੇ ਹੋਏ ਪ੍ਰਬੰਧ 26 ਜਨਵਰੀ 2016 ਤੋਂ ਲਾਗੂ ਹੋ ਗਏ ਸਨI

ਐਕਟ ‘ਚ ਪਹਿਲਾਂ ਤੋਂ ਹੀ ਕਿਸੇ ਨੂੰ ਸ਼ਿਕਾਇਤ ‘ਤੇ ਤੁਰੰਤ ਮੁੱਕਦਮਾ ਦਰਜ ਕਰਨ, ਮੁਲਜ਼ਮ ਨੂੰ ਗਿਰਫ਼ਤਾਰੀ ਅਤੇ ਐਂਟੀਸੇਪਟਰੀ ਜਮਾਨਤ ਨਾ ਦਿੱਤੇ ਜਾਣ ਦੇ ਬੇਹੱਦ ਸਖ਼ਤ ਪ੍ਰਬੰਧ ਹਨI

ਸੂਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਇਹ ਐਕਟ ਸਭ ਤੋਂ ਵੱਧ ਦੁਰਵਰਤੋਂ ਵਾਲੇ ਕਾਨੂੰਨਾਂ ‘ਚੋਂ ਇੱਕ ਹੈ ਅਤੇ ਪਿਛਲੇ ਦਹਾਕਿਆਂ ‘ਚ ਇਹ ਦੁਰਵਰਤੋਂ ਵੱਧਦੀ ਗਈ ਹੈI ਇਸ ਐਕਟ ਤਹਿਤ ਸਖ਼ਤ ਪ੍ਰਬੰਧਾਂ ਦੀ ਵਰਤੋਂ ਹਾਕਮਾਂ ਅਤੇ ਪੁਲਿਸ ਦੁਆਰਾ ਸਿਆਸੀ ਵਿਰੋਧੀਆਂ ਨੂੰ ਝੂਠੇ ਮੁਕਦਮਿਆਂ ‘ਚ ਫਸਾਉਣ ਲਈ ਹੀ ਜਿਆਦਾਤਰ ਕੀਤੀ ਗਈ ਹੈI

ਸੂਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਮੁੱਕਦਮਾ ਦਰਜ ਕਰਨ ਤੋਂ ਪਹਿਲਾਂ ਸ਼ੁਰੂਆਤੀ ਜਾਂਚ ਕਰਨ ਅਤੇ ਤੁਰੰਤ ਗਿਰਫ਼ਤਾਰੀ ਨਾ ਕਰਨ ਦੀ ਸਿਫ਼ਾਰਿਸ਼ ਕੀਤੀ ਹੈI ਨਾਲ਼ ਹੀ ਐਂਟੀਸੀਪੇਟੇਰੀ ਜਮਾਨਤ ਵਿਰੁੱਧ ਰੋਕ ਨੂੰ ਵੀ ਹਟਾ ਦਿੱਤੀ ਹੈI

ਨਰਿੰਦਰ ਮੋਦੀ ਸਰਕਾਰ ਦੇ ਨਿਰਦੇਸ਼ ‘ਤੇ, ਭਾਰਤ ਸਰਕਾਰ ਦੇ ਸਾਲਿਸਿਟਰ ਜਨਰਲ ਵਲੋਂ, ਤੁਰੰਤ ਹੀ ਇਸ ਹੁਕਮ ਵਿਰੁੱਧ ਸੁਪਰੀਮ ਕੋਰਟ ‘ਚ ਪੁਨਰਵਿਚਾਰ ਅਰਜੀ ਪੇਸ਼ ਕੀਤੀ ਜਾ ਰਹੀ ਹੈ ਜਿਸ ‘ਚ ਇਸ ਫੈਸਲੇ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ ਹੈI

ਬਿਨਾਂ ਸ਼ੱਕ, ਜਾਤੀਵਾਦੀ ਸਮੀਕਰਨ ਭਾਰਤ ਦੀ ਸਮਾਜਿਕ ਸਰੰਚਨਾ ‘ਚ ਗਹਿਰੇ ਜੜ੍ਹ ਜਮਾਈ ਬੈਠੇ ਹਨ ਅਤੇ ਇਸ ਜਾਤੀ ਅਧਾਰਿਤ ਦਰਜੇਬੰਦੀ ‘ਚ ਹੇਠਲੇ ਟੰਬੇ ‘ਤੇ ਖੜੀਆਂ ਜਾਤੀਆਂ ‘ਤੇ ਜ਼ਬਰ-ਅਤਿਆਚਾਰ ਇੱਕ ਠੋਸ ਅਸਲੀਅਤ ਹੈI ਛੂਆਛਾਤ ਅਤੇ ਜਾਤੀ ਜ਼ਬਰ, ਹਿੰਸਾ ਸੈਂਕੜੇ ਰੂਪਾਂ ‘ਚ ਪ੍ਰਤੀਦਿਨ ਮੂਹਰੇ ਆਉਂਦੇ ਹਨ ਜਿਹਨਾਂ ‘ਚ ਦਲਿਤ ਜਾਤੀਆਂ ਦੇ ਲੋਕਾਂ ਨੂੰ ਪਾਣੀ ਦੇ ਸਰੋਤਾਂ ਤੋਂ ਵਾਂਝਿਆ ਕਰਨਾ, ਔਰਤਾਂ ਨਾਲ਼ ਦੁਰਵਿਵਹਾਰ ਅਤੇ ਯੌਨ ਅਪਰਾਧ, ਅਤੇ ਤਰਾਂ-ਤਰਾਂ ਦੀ ਹਿੰਸਾ ਸ਼ਾਮਿਲ ਹਨI ਜਾਤੀਆਂ ਵਿਰੁੱਧ ਹਿੰਸਾ, ਮੱਧਯੁੱਗੀ ਹਿੰਸਾ, ਜੋ ਅੱਜ ਵੀ ਪੇਂਡੂ ਜੀਵਨ ‘ਚ ਮੌਜੂਦ ਹੈ, ਮੁੱਖ ਰੂਪ ਹੈI

ਬੁਰਜੁਆ ਸਰਕਾਰਾਂ ਦੁਆਰਾ ਬਣਾਏ ਗਏ ਕਾਨੂੰਨ, ਜਾਤੀਵਾਦੀ ਦਾਬੇ ‘ਤੇ ਰੋਕ ‘ਚ ਪੂਰੀ ਤਰਾਂ ਅਸਮਰਥ ਰਹੇ ਹਨI ਇਹਨਾਂ ਕਾਨੂੰਨਾਂ ਨਾਲ਼, ਸੱਤਾ ਅਤੇ ਸਰਕਾਰਾਂ ‘ਚ ਬੈਠੇ ਲੋਕਾਂ ਨੇ, ਨੌਕਰਸ਼ਾਹੀ ਅਤੇ ਪੁਲਿਸ ਨੇ, ਸਿਰਫ਼ ਆਪਣੇ ਹੱਥ ਹੀ ਮਜ਼ਬੂਤ ਕੀਤੇ ਹਨI ਜਿੰਨੇ ਹੀ ਕਾਨੂੰਨ ਮਜ਼ਬੂਤ ਕੀਤੇ ਗਏ ਹਨ, ਪੁਲਿਸ, ਨੌਕਰਸ਼ਾਹੀ ਅਤੇ ਸੱਤਾ, ਸਰਕਾਰਾਂ ਦਾ ਸਿਕੰਜਾ ਉਨਾ ਹੀ ਮਜ਼ਬੂਤ ਹੁੰਦਾ ਗਿਆ ਹੈI

ਜਾਤੀ ਜ਼ਬਰ ਦਾ ਸ਼ਿਕਾਰ ਆਮਤੌਰ ‘ਤੇ ਬੇਹੱਦ ਗਰੀਬ ਅਤੇ ਕਮਜ਼ੋਰ ਲੋਕ ਹੁੰਦੇ ਹਨ, ਉਹਨਾਂ ਨੂੰ ਤਾਕਤਵਰ ਮੁਲਜ਼ਮਾਂ ਵਿਰੁੱਧ ਇਹਨਾਂ ਕਾਨੂੰਨਾਂ ਤੋਂ ਕੋਈ ਮਦਦ ਨਹੀਂ ਮਿਲਦੀI ਭਗਾਣਾ ਵਰਗੇ ਕਿੰਨੇ ਹੀ ਪਾਸ਼ਵਿਕ ਕਾਂਡ ਇਸ ਗੱਲ ਦੇ ਸਬੂਤ ਹਨ ਕਿ ਇਹਨਾਂ ਕਾਨੂੰਨਾਂ ਨਾਲ਼ ਹਿੰਸਾ ਦੇ ਗਰੀਬ ਅਤੇ ਸਾਧਨਹੀਨ ਸ਼ਿਕਾਰਾਂ ਨੂੰ ਕਦੇ ਕੋਈ ਮਦਦ ਨਹੀਂ ਮਿਲੀI ਇਹਨਾਂ ਨੂੰ ਹਥਿਆਰ ਬਣਾ ਕੇ, ਆਗੂਆਂ, ਅਫਸਰਾਂ ਅਤੇ ਤਾਕਤਵਰ ਲੋਕਾਂ ਨੇ ਆਪਣੇ ਵਿਰੋਧੀਆਂ ਨੂੰ ਜ਼ਰੂਰ ਫਸਾਇਆ ਹੈI

ਇਸ ਮਾਮਲੇ ‘ਚ ਇਹ ਐਕਟ ਇੱਕਲਾ ਨਹੀਂ ਹੈ ਸਗੋਂ ਸਾਰੇ ਕਾਨੂੰਨਾਂ ਨਾਲ਼ ਇਹੀ ਹੋਇਆ ਹੈI ਬੁਰਜੁਆ ਕਾਨੂੰਨ, ਗਰੀਬਾਂ, ਦਲਿਤਾਂ ਅਤੇ ਵਾਂਝੇ ਲੋਕਾਂ ਲਈ ਨਹੀਂ, ਸਗੋਂ ਬੁਰਜੁਆ ਰਾਜ ਅਤੇ ਉਸਦੇ ਪੁਲਿਸ-ਤੰਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ਼ ਬਣਾਏ ਅਤੇ ਅਮਲ ‘ਚ ਲਿਆਏ ਜਾਂਦੇ ਹਨI ਜਿੰਨਾਂ ਹੀ ਕਾਨੂੰਨ ਮਜ਼ਬੂਤ ਹੁੰਦੇ ਜਾਂਦੇ ਹਨ, ਬੁਰਜੁਆ ਰਾਜ ਅਤੇ ਉਸਦਾ ਤੰਤਰ ਉਨਾ ਹੀ ਮਜ਼ਬੂਤ ਹੁੰਦਾ ਜਾਂਦਾ ਹੈI

ਫਿਲਹਾਲ, ਮੋਦੀ ਸਰਕਾਰ ਇੱਕ ਤਿੱਖੀ ਵਿਰੋਧਤਾਈ ਨੂੰ ਸੰਤੁਲਿਤ ਕਰਨ ਦੀ ਜੋੜਤੋੜ ‘ਚ ਜੁਟੀ ਹੈI ਇਹ ਵਿਰੋਧਤਾਈ, ਇਕ ਪਾਸੇ ਜਾਤੀ ਜ਼ਬਰ ਅਤੇ ਜ਼ੁਲਮ ਦੇ ਨਿਵਾਰਨ ਲਈ ਬਣਾਏ ਗਏ ਕਾਨੂੰਨਾਂ ਦੇ ਅਣਉਪਯੋਗੀ ਅਤੇ ਨਾਲ਼ ਹੀ ਆਪਹੁਦਰੀ ਦੁਰਵਰਤੋਂ ਤੋਂ ਪੈਦਾ ਹੋਏ ਦੋਹਰੇ ਅਤੇ ਵਿਆਪਕ ਰੋਸ ਅਤੇ ਦੂਜੇ ਪਾਸੇ ਜਾਤੀ ਜ਼ਬਰ ਅਤੇ ਦਾਬੇ ਦੀ ਸੱਚਾਈ ਦੇ ਨਾਲ਼-ਨਾਲ਼ ਦਲਿਤ ਜਾਤੀਆਂ ਦਰਮਿਆਨ ਵੱਡੇ ਵੋਟ ਬੈਂਕ ਨੂੰ ਹੱਥੋਂ ਨਾ ਜਾਣ ਦੇਣ ਦੀ ਜੁਗਤ ਦਰਮਿਆਨ ਮੌਜੂਦ ਹੈI

ਜਾਤੀ ਜ਼ਬਰ ਅਤੇ ਦਾਬੇ ਵਿਰੁੱਧ, ਬੁਰਜੁਆਜੀ ਦੇ ਸਾਰੇ ਕਾਨੂੰਨ ਪੂਰੀ ਤਰਾਂ ਨਿਸੱਤੇ ਸਿੱਧ ਹੋਏ ਹਨI ਬੁਰਜੁਆ ਰਾਜ, ਉਸਦੀ ਪੁਲਿਸ ਅਤੇ ਅਦਾਲਤਾਂ, ਜਿਸ ਮੱਧਯੁੱਗੀ ਸਮਾਜਿਕ ਢਾਂਚੇ ‘ਤੇ ਟਿਕੀਆਂ ਹਨ ਉਹ ਜਾਤੀਵਾਦ ਅਤੇ ਉਸ ਤੋਂ ਪੈਦਾ ਹੋਣ ਵਾਲੇ ਤੁਅਸਬਾਂ ਨਾਲ਼ ਪੀੜੀਤ ਹਨI ਇਹ ਰਾਜ ਇਹਨਾਂ ਕਾਨੂੰਨਾਂ ਨਾਲ਼ ਖੁਦ ਨੂੰ ਲੈਸ ਅਤੇ ਮਜ਼ਬੂਤ ਕਰਕੇ, ਗਰੀਬਾਂ, ਦਲੀਤਾਂ, ਵਾਂਝਿਆਂ ਨੂੰ ਸ਼ਿਕਾਰ ਬਣਾਉਂਦਾ ਹੈ ਅਤੇ ਮਨਮਾਨੀ ਕਰਨ ਅਤੇ ਆਪਹੁਦਰਾਪਣ ਕਾਇਮ ਰੱਖਣ ਲਈ ਇਹਨਾਂ ਕਾਨੂੰਨਾਂ ਨੂੰ ਹਥਿਆਰ ਵਾਂਗ ਵਰਤੋਂ ਕਰਦਾ ਹੈI ਜਾਤੀ ਹਿੰਸਾ ਦੇ ਸ਼ਿਕਾਰਾਂ ਨੂੰ ਇਹਨਾਂ ਕਾਨੂੰਨਾਂ ਦਾ ਕੋਈ ਲਾਭ ਨਹੀਂ ਮਿਲਦਾ ਸਗੋਂ ਤਾਕਤਵਰ ਲੋਕਾਂ ਦੁਆਰਾ ਆਪਣੇ ਵਿਰੋਧੀਆਂ ਨੂੰ ਫਸਾਉਣ, ਫਰਜੀ ਮੁੱਕਦਮੇ ਬਣਾਉਣ ਲਈ ਹੀ ਇਹ ਕਾਨੂੰਨ ਹਾਕਮਾਂ ਦੇ ਕੰਮ ਆਉਂਦੇ ਹਨI

ਸੂਪਰੀਮ ਕੋਰਟ ਦੇ ਫੈਸਲੇ ਦਾ ਬਹਾਨਾ ਬਣਾਉਂਦੇ ਹੋਏ, ਜਾਤੀ ਪਹਿਚਾਣ ਦੇ ਪੈਰੋਕਾਰ ਅੰਬੇਡਕਰਵਾਦੀਆਂ ਨੇ, ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਇਸਨੂੰ ਕਥਿਤ ਬ੍ਰਾਹਮਣਵਾਦ ਅਤੇ ਮਨੁਵਾਦ ਤੋਂ ਪ੍ਰੇਰਿਤ ਕਿਹਾ ਹੈ ਅਤੇ “ਸਵਿੰਧਾਨ ਦੀ ਸੁਰੱਖਿਆ” ਦਾ ਹੋਕਾ ਦਿੱਤਾ ਹੈI ਪ੍ਰੋਲੇਤਾਰੀ ਇਨਕਲਾਬ, ਮਾਰਕਸਵਾਦ ਅਤੇ ਸਮਾਜਵਾਦ ਦਾ ਵਿਰੋਧ ਕਰਦੇ, ਅੰਬੇਡਕਰਵਾਦੀਆਂ ਨੇ ਲੰਬੇ ਸਮੇਂ ਤੋਂ ਬੁਰਜੁਆ ਸਵਿੰਧਾਨ ਦਾ ਗੁਣਗਾਨ ਕੀਤਾ ਹੈ ਅਤੇ ਉਸਨੂੰ ਵਡਿਆਉਂਦੇ ਹੋਏ ਦਲਿਤ ਮੁਕਤੀ ਦਾ ਸਰਵਉਚ ਦਸਤਾਵੇਜ ਦਸਦੇ ਹੋਏ, ਦਲਿਤ ਕਿਰਤੀ ਲੋਕਾਂ ਨੂੰ ਭਰਮਾਉਣ ਦਾ ਯਤਨ ਜ਼ਾਰੀ ਰੱਖਿਆ ਹੈI ਕਥਿਤ ‘ਬ੍ਰਹਮਣਵਾਦ’ ਅਤੇ ‘ਮਨੁਵਾਦ’ ਵਿਰੁੱਧ, ਇਲੀਟ ਅੰਬੇਡਕਰੀ ਆਗੂਆਂ ਦੀ ਜ਼ਹਿਰੀਲੀ ਅਤੇ ਚਾਲਬਾਜ਼ ਜਾਤੀਵਾਦੀ ਮੁਹਿੰਮ ਦਾ ਉਦੇਸ਼, ਜਾਤੀਗਤ ਖਾਈ ਨੂੰ ਹੋਰ ਗਹਿਰਾ ਕਰਨਾ, ਕਿਰਤੀ ਲੋਕਾਂ ਦਰਮਿਆਨ ਜਾਤੀ ਵੈਰ ਨੂੰ ਹੋਰ ਤਿੱਖਾ ਕਰਨਾ ਹੈ ਤਾਂਕਿ ਕਿਰਤੀ ਦਲਿਤ ਲੋਕਾਂ ਨੂੰ ਬੁਰਜੁਆ ਲੋਕਤੰਤਰ ਅਤੇ ਸਵਿੰਧਾਨ ਮਗਰ ਬੰਨ ਕੇ ਰੱਖਿਆ ਜਾ ਸਕੇI

ਅੰਬੇਡਕਰੀ, ਨੀਲੇ ਫਾਸਿਸਟ ਹਨI ਉਹ ਬੁਰਜੁਆਜੀ ਦੇ ਪੱਕੇ ਦਲਾਲ ਹਨI ਉਹਨਾਂ ਦੀ ਪਹਿਚਾਣਵਾਦੀ ਸਿਆਸਤ ਦਾ ਇੱਕੋ-ਇੱਕ ਉਦੇਸ਼ ਕਿਰਤੀ ਲੋਕਾਂ ਦੀਆਂ ਕਤਾਰਾਂ ‘ਚ ਜਾਤੀ ਅਧਾਰ ‘ਤੇ ਫੁੱਟ ਪਾਉਂਦੇ ਹੋਏ, ਉਹਨਾਂ ਨੂੰ ਤਿਤਰ-ਬਿਤਰ ਕਰਨਾ ਹੈI ਅੰਬੇਡਕਰੀ ਅੰਬਾਨੀ-ਅਡਾਨੀ ਦੀ ਅਗਵਾਈ ਵਾਲੀ ਬੁਰਜੁਆ ਤਾਨਾਸ਼ਾਹੀ ਨੂੰ ਲੋਕਤੰਤਰ ਦੱਸਦੇ ਹਨ ਅਤੇ ਉਸਦਾ ਅਮੂਰਤ ਆਦਰਸ਼ੀਕਰਨ ਕਰਦੇ ਹੋਏ ਕਿਰਤੀ ਲੋਕਾਂ ਨੂੰ ਉਸਦੀ ਸੁਰੱਖਿਆ ਲਈ ਅਪੀਲ ਕਰਦੇ ਹਨI ਅੰਬੇਡਕਰਵਾਦੀਆਂ ਦਾ ਇੱਕ-ਸੂਤਰੀ ਪ੍ਰੋਗਰਾਮ ਬੁਰਜੁਆਜੀ ਦੀ ਸਰਦਾਰੀ ਵਾਲੇ ਭਾਰਤੀ ਰਾਜ ਨੂੰ ਅਤੇ ਉਸਦੇ ਕਾਨੂੰਨਾਂ ਦੇ ਸ਼ਿਕੰਜੇ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾਉਣ ‘ਚ ਸਹਿਯੋਗ ਦੇਣਾ ਹੈI ਇਹਨਾਂ ਦੀ ਕੁਲ ਸਿਆਸੀ ਭੂਮਿਕਾ, ਬੁਰਜੁਆ ਸੱਤਾ ਨੂੰ ਮਜ਼ਬੂਤ ਕਰਨ ‘ਚ ਮੌਜੂਦ ਹੈI

ਅੰਬੇਡਕਰਵਾਦੀਆਂ ਦੁਆਰਾ ਬੁਲਾਏ ਇਸ ਬੰਦ ਨੂੰ, ਸਤਾਲਿਨਵਾਦੀ ਅਤੇ ਮਾਓਵਾਦੀ ਪਾਰਟੀਆਂ, ਜਥੇਬੰਦੀਆਂ ਨੇ ਵੀ ਹਿਮਾਇਤ ਦਿੱਤੀ ਹੈI ਬਹੁਤ ਪਹਿਲਾਂ ਹੀ ਇਹਨਾਂ ਲੁੱਟੇ, ਝੂਠੇ ਖੱਬੇਪਖੀ ਆਗੂਆਂ ਨੇ, ਇਨਕਲਾਬ ਅਤੇ ਮਾਰਕਸਵਾਦ ਤੋਂ ਪਾਸਾ ਫੇਰਦੇ ਹੋਏ, ਅੰਬੇਡਕਰਵਾਦੀਆਂ ਮੂਹਰੇ ਆਤਮਸਮਰਪਣ ਕਰ ਦਿੱਤਾ ਸੀI ਭਾਰਤ ‘ਚ ਜਾਤ ਦੇ ਸਵਾਲ ਨੂੰ ਮਾਰਕਸਵਾਦ ਦੀ ਪਕੜ ਅਤੇ ਪਹੁੰਚ ਤੋਂ ਬਾਹਰ ਦੱਸਦੇ ਹੋਏ, ਇਹਨਾਂ ਫਰਜੀ ਖੱਬੇਪੱਖੀਆਂ ਨੇ, ਦਲਿਤ ਕਿਰਤੀ ਲੋਕਾਂ ‘ਤੇ, ਬੁਰਜੁਆ ਦਲਾਲ, ਅੰਬੇਡਕਰਵਾਦੀਆਂ ਦੀ ਅਗਵਾਈ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਖੁਦ ਉਹਨਾਂ ਦੀ ਪੁੰਛ ਫੜ ਲਈ ਸੀI ਇਨਕਲਾਬੀ ਮਾਰਕਸਵਾਦ ਦੀ ਪਾਰਟੀ, ਵਰਕਰਜ਼ ਸੋਸ਼ਲਿਸਟ ਪਾਰਟੀ (WSP) ਨੇ ਅੰਬੇਡਕਰਵਾਦੀਆਂ ਦੇ ਇਸ ਝੂਠੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਅਤੇ ਸਤਾਲਿਨਵਾਦੀਆਂ ਦੇ ਆਤਮਸਮਰਪਣ ਦੀ ਕੜੀ ਨਿੰਦਾ ਕਰਦੇ ਹੋਏ, ਮਾਰਕਸਵਾਦ ਨੂੰ ਭਾਰਤ ‘ਚ ਜਾਤ ਦੇ ਸਵਾਲ ਦੀ ਇੱਕੋ-ਇੱਕ ਕੁੰਜੀ ਦੱਸਿਆ ਅਤੇ ਉਸਨੂੰ ਦਲਿਤ ਮੁਕਤੀ ਦੇ ਇੱਕੋ-ਇੱਕ ਦਰਸ਼ਨ ਅਤੇ ਅੰਦੋਲਨ ਵਜੋਂ ਮੁੜ ਤੋਂ ਬਣਦੀ ਜਗ੍ਹਾ ਦਿਵਾਈI

ਵੇਖੋ: http://workersocialist.blogspot.in/2016/04/blog-post.html

ਸਭ ਸ਼ੰਕਾਵਾਂ ਤੋਂ ਪਰੇ ਅਸੀਂ ਇਹ ਵਿਖਾਇਆ ਅਤੇ ਸਿੱਧ ਕੀਤਾ ਕਿ ਭਾਰਤ ‘ਚ ਜਾਤ ਦਾ ਅਸਾਵਾਂਪਣ ਅਤੇ ਅਨਿਆਂ ਉਸ ਮੱਧਯੁੱਗੀ ਸਮਾਜਿਕ ਢਾਂਚੇ ਦਾ ਅਟੱਲ ਹਿੱਸਾ ਹਨ ਜਿਸਦੇ ਚਲਦਿਆਂ ਜਮੀਨ ਅਤੇ ਹਥਿਆਰਾਂ ‘ਤੇ ਕੁਝ ਸਵਰਨ ਜਾਤਾਂ ਦਾ ਕੰਟਰੋਲ ਰਿਹਾ ਹੈ ਅਤੇ ਜਿਸਨੂੰ ਤੋੜਨ ‘ਚ ਭਾਰਤੀ ਬੁਰਜੁਆਜੀ ਦੀ ਸੱਤਾ ਨਾਲ਼ ਦਹਾਕਿਆਂ ਤੋਂ ਵੱਧ ਦੀ ਹਕੂਮਤ ਦੇ ਬਾਵਜੂਦ ਅਸਫਲ ਰਹੀ ਹੈI ਦਲਿਤ ਮੁਕਤੀ ਦਾ ਸਵਾਲ, ਪਿੰਡਾਂ ‘ਚ ਜਮੀਨਾਂ ਅਤੇ ਹਥਿਆਰਾਂ ‘ਤੇ ਦਲਿਤਾਂ, ਪਿਛੜਿਆਂ, ਵਾਂਝਿਆਂ, ਕਿਰਤੀਆਂ ਦੇ ਸਾਮੂਹਿਕ ਕੰਟਰੋਲ ਦੇ ਬਿਨਾਂ ਹੱਲ ਕਰਨਾ ਸੰਭਵ ਨਹੀਂ ਹੈI

WSP ਇਹ ਦਾਅਵਾ ਕਰਦੀ ਹੈ ਕਿ ਜਾਤੀ ਦਾਬਾ, ਜ਼ਬਰ, ਸ਼ੋਸ਼ਣ ਅਤੇ ਉਸ ਵਿਰੁੱਧ ਸਮਾਜਿਕ ਨਿਆਂ ਦਾ ਰਾਹ, ਬੁਰਜੁਆ ਰਾਜ ਅਤੇ ਉਸਦੇ ਕਾਨੂੰਨਾਂ ਚੋਂ ਲੰਘ ਕੇ ਨਹੀਂ ਜਾਂਦਾ, ਸਗੋਂ ਉਸ ਮਹਾਨ ਸਮਾਜਿਕ ਇਨਕਲਾਬ ਚੋਂ ਹੋ ਕੇ ਲੰਘੇਗਾ ਜੋ ਪ੍ਰੋਲੇਤਾਰੀ ਦੁਆਰਾ ਰਾਜਸੱਤਾ ‘ਤੇ ਕਬਜ਼ੇ ਨਾਲ਼ ਖੁੱਲੇਗਾI

ਇਸ ਇਨਕਲਾਬ ਦੀ ਅਟੱਲ ਅਤੇ ਮੁਢਲੀ ਸ਼ਰਤ ਹੈ- ਮਜ਼ਦੂਰ ਵਰਗ ਅਤੇ ਉਸ ਦੁਆਲੇ ਸਾਰੇ ਕਿਰਤੀਆਂ ਦੀ ਕੌਮਾਂਤਰੀ ਏਕਤਾ, ਯਾਣੀ ਜਾਤ, ਰੰਗ, ਨਸਲ ਅਤੇ ਕੌਮੀਅਤਾਂ ਦੀਆਂ ਸਾਰੀਆਂ ਤੰਗਨਜ਼ਰਾਂ ਦੇ ਉਪਰੋਂ ਦੀ ਲੰਘਦੇ ਹੋਏ, ਉਸ ਲਾਲ ਝੰਡੇ ਹੇਠ, ਜਮਾਤ ਅਧਾਰਿਤ ਏਕੇ, ਜਿਸ ‘ਤੇ ਉਸ ਆਦਿ ਵਿਦਰੋਹੀ ਮਾਰਕਸ ਨੇ ਇਹ ਸ਼ਬਦ ਅੰਗੇ ਹਨ- “ਦੁਨੀਆ ਭਰ ਦੇ ਕਿਰਤੀਓ! ਇਕ ਹੋ ਜਾਉ”I

ਲੋਕਾਂ ਦੀਆਂ ਨਿਆਂਸੰਗਤ ਅਕਾਂਖਿਆਵਾਂ ਨੂੰ, ਅੰਬੇਡਕਰੀਆਂ ਅਤੇ ਸਤਾਲਿਨਵਾਦੀਆਂ ਦੀ ਪੂੰਜੀਪਰਸਤ ਸਿਆਸਤ ਤੋਂ ਵੱਖ ਕਰਕੇ ਵੇਖੇ ਜਾਣ ਦੀ ਲੋੜ ਹੈI ਭਾਰਤ ਬੰਦ ਦੌਰਾਨ, ਦਲਿਤ, ਕਿਰਤੀ ਲੋਕਾਂ ਦੇ ਦਰਮਿਆਨ ਫੁੱਟਿਆਂ ਗੁੱਸਾ, ਸਰਮਾਏਦਾਰੀ ਅਤੇ ਮੱਧਯੁਗੀਨਤਾ ਦੇ ਦਮਘੋਟੂ ਗਠਜੋੜ ਦੇ ਦੋਹਰੇ ਜੂਏ ਹੇਠ ਅਸਹਿ ਹੁੰਦੀ ਜਾ ਰਹੀ ਜੀਵਨ ਸਥਿਤੀਆਂ ਵਿਰੁੱਧ, ਲਗਾਤਾਰ ਗਹਿਰਾਉਂਦੇ ਸਮਾਜਿਕ ਅਨਿਆਂ ਅਤੇ ਵੱਧਦੇ ਅਸਾਂਵੇਪਣ ਖਿਲਾਫ਼, ਕਿਰਤੀ ਲੋਕਾਂ ਦੇ ਜਥੇਬੰਦ ਰੋਸ ਦਾ ਕੁਦਰਤੀ ਪ੍ਰਗਟਾਵਾ ਹੈI ਪਰ ਇਹ ਰੋਸ ਅਤੇ ਇਸਦਾ ਪ੍ਰਗਟਾਵਾ, ਦੋਨੋਂ ਨਿਸੱਤੇ ਰਹਿਣਗੇ, ਜਦੋਂ ਤੱਕ ਇਹ ਇਨਕਲਾਬ ਦੇ ਸਚੇਤ ਪ੍ਰੋਗਰਾਮ ਵੱਲ, ਪ੍ਰੋਲੇਤਾਰੀ ਇਨਕਲਾਬ ਵੱਲ, ਨਿਰਦੇਸ਼ਿਤ ਨਹੀਂ ਹੁੰਦੇI

ਅਸੀਂ ਸਾਰੀਆਂ ਜਾਤਾਂ ਦੇ ਨੌਜਵਾਨਾਂ, ਮਜ਼ਦੂਰਾਂ, ਕਿਰਤੀਆਂ ਤੋਂ ਅਪੀਲ ਕਰਦੇ ਹਾਂ ਕਿ ਬੁਰਜੁਆ ਦਲਾਲ ਅੰਬੇਡਕਰੀਆਂ ਦੀ ਤੁੱਛ, ਤੰਗ ਅਤੇ ਬੁਰਜੁਆ ਰਾਜ ਅਤੇ ਸੱਤਾ ਨੂੰ ਸਿੱਧੇ ਮਦਦ ਪਹੁੰਚਾਉਣ ਵਾਲੀ ਘਿਨੌਣੀ ਜਾਤੀਵਾਦੀ ਸਿਆਸਤ ਤੋਂ ਅਤੇ ਉਸ ਮੂਹਰੇ ਸਮਰਪਣ ਕਰਨੇ ਵਾਲੇ ਝੂਠੇ ਖੱਬੇਪਖੀ ਆਗੂਆਂ ਤੋਂ, ਫੈਸਲਾਕੁੰਨ ਰੂਪ ਨਾਲ਼, ਤੋੜ-ਵਿਛੋੜਾ ਕਰੀਏI ਇਸਦੇ ਨਾਲ਼ ਹੀ, ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਅਧਾਰ ‘ਤੇ ਅਸੀਂ ਹਰ ਕਿਸਮ ਦੇ ਸ਼ੋਸ਼ਣ, ਦਾਬੇ, ਜ਼ਬਰ ਵਿਰੁੱਧ ਵਿਆਪਕ ਸੰਘਰਸ਼ ਛੇੜੀਏ ਜਿਸਦਾ ਉਦੇਸ਼ ਬੁਰਜੁਆਜੀ ਦਾ ਅਤੇ ਉਸਦੇ ਨਾਲ਼ ਹੀ ਮੱਧਯੁੱਗੀਨਤਾ ਦਾ ਵੀ ਤਖਤਾ ਉਲਟ ਦੇਣਾ ਅਤੇ ਸਮਾਜਿਕ ਆਰਥਿਕ ਬਰਾਬਰੀ ਵਾਲੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਾ ਹੈI

ਇਹ ਵੀ ਦੇਖੋ:- http://workersocialist.blogspot.in/2017/10/blog-post.html

No comments:

Post a Comment