Showing posts with label ਹਿਟਲਰ ਸਤਾ 'ਚ ਕਿਵੇਂ ਪਹੁੰਚਿਆ?. Show all posts
Showing posts with label ਹਿਟਲਰ ਸਤਾ 'ਚ ਕਿਵੇਂ ਪਹੁੰਚਿਆ?. Show all posts

Friday, 3 March 2017

ਹਿਟਲਰ ਸਤਾ 'ਚ ਕਿਵੇਂ ਪਹੁੰਚਿਆ?

-ਰਾਜੇਸ਼ ਤਿਆਗੀ/ 20 ਅਕਤੂਬਰ 2014  
ਅਨੁਵਾਦਕ –ਰਜਿੰਦਰ

ਜਨਵਰੀ 1933 'ਚ ਹਿਟਲਰ ਅਤੇ ਉਸਦੀ ਨਾਜ਼ੀ ਪਾਰਟੀ ਜਰਮਨੀ 'ਚ ਸੱਤਾ 'ਚ ਆਈ। ਜਰਮਨੀ 'ਚ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਿਕਸਿਤ ਮਜ਼ਦੂਰ ਪਾਰਟੀਆਂ ਮੌਜੂਦ ਸਨ, ਜਿਨਾਂ ਕੋਲ ਨਾ ਸਿਰਫ਼ ਵਿਸ਼ਾਲ ਜਨਤਕ ਜਥੇਬੰਦੀਆਂ ਸਨ, ਸਗੋਂ ਵੱਡੀ ਗਿਣਤੀ 'ਚ ਹਥਿਆਰਬੰਦ ਦਸਤੇ ਵੀ ਸਨ, ਕਿਵੇਂ ਹਾਰ ਹੋਈ, ਇਸਨੂੰ ਸਮਝਣਾ ਨਵੀਂਆਂ ਪੀੜੀਆਂ ਲਈ, ਉਹਨਾਂ ਸਭ ਲਈ ਜਿਹੜੇ ਫਾਸੀਵਾਦ, ਪੂੰਜੀਵਾਦ ਵਿਰੁੱਧ ਸੰਘਰਸ਼ ਕਰਨਾ ਚਾਹੁੰਦੇ ਹਨ ਬਹੁਤ ਮਹੱਤਵਪੂਰਨ ਹੈ।

ਹਿਟਲਰ ਦਾ ਸੱਤਾ 'ਚ ਆਉਣਾ ਅਸਲ 'ਚ ਸਤਾਲਿਨ ਦੀ ਲੀਡਰਸ਼ੀਪ ਤਹਿਤ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ ਸੀ, ਇਹ ਨੀਤੀਆਂ ਪਿਛਲੇ ਇੱਕ ਦਹਾਕੇ ਤੋਂ ਜਾਰੀ ਸਨ।