Showing posts with label ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ. Show all posts
Showing posts with label ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ. Show all posts

Thursday, 13 October 2016

ਯੂਕਰੇਨ ਤੋਂ ਯਮਨ ਤੱਕ: ਤੀਜੀ ਸੰਸਾਰ ਜੰਗ ਦੇ ਮੰਡਰਾ ਰਹੇ ਬੱਦਲ

- ਰਾਜੇਸ਼ ਤਿਆਗੀ/ 03.05.2015
ਅਨੁਵਾਦ- ਰਜਿੰਦਰ

ਸਰਮਾਏਦਾਰੀ ਦੀਆਂ ਵਿਰੋਧਤਾਈਆਂ, ਜੋ ਦੋ ਸੰਸਾਰ ਜੰਗਾਂ ਦੁਆਰਾ ਵੀ ਅਣਸੁਲਝੀਆਂ ਰਹੀਆਂ ਹਨ, ਉਦੋਂ ਤੋਂ ਮਨੁੱਖਤਾ 'ਤੇ ਮੰਡਰਾਉਣਾ ਜ਼ਾਰੀ ਰਹੀਆਂ ਹਨ, ਪੂੰਜੀਵਾਦੀ ਰਾਸ਼ਟਰੀ ਰਾਜਾਂ ਦਰਮਿਆਨ ਅਣਗਿਣਤ ਹਥਿਆਰਬੰਦ ਟਕਰਾਵਾਂ ਵਿੱਚ ਰੂਪਾਂਤਰਿਤ ਹੋਈਆਂ ਹਨ ਅਤੇ ਮੁੜ ਤੋਂ ਤੀਜੀ ਸੰਸਾਰ ਜੰਗ ਦੇ ਖਤਰੇ ਲਈ ਉਤਾਰੂ ਹੋਣ ਲਈ ਤਿਆਰ-ਬਰ-ਤਿਆਰ ਹੋ ਗਈਆਂ ਹਨ। ਖਤਰਾ ਸਿਰ 'ਤੇ ਹੈ। ਸਾਮਰਾਜਵਾਦੀ ਤਾਕਤਾਂ ਉਹਨਾਂ ਦਰਮਿਆਨ ਇੱਕ ਵੱਡੇ ਹਥਿਆਰਬੰਦ ਖਹਿਭੇੜ ਜ਼ਰੀਏ ਇਹਨਾਂ ਵਿਰੋਧਤਾਈਆਂ ਦੇ ਹੋਰ ਹੱਲ ਦੇ ਯਤਨ ਲਈ ਨਾਕਾਮ ਹੋਈਆਂ ਹਨ। ਸਾਮਰਾਜਵਾਦੀ ਤਾਕਤਾਂ ਦਰਮਿਆਨ ਸੰਸਾਰ ਆਰਥਿਕਤਾ 'ਤੇ ਸਰਦਾਰੀ ਲਈ ਅਨੇਵਾਹ ਖਹਿਭੇੜ, ਇਸਦੀ ਗਹਿਰਾਈ ਅਤੇ ਤੀਬਰਤਾ 'ਚ ਨੇਡ਼ਲੇ ਯੁੱਧ ਤੱਕ ਲੈ ਜਾਏਗਾ। ਜਿਵੇਂ ਕਿ ਦੁਸ਼ਮਣਾਨਾ ਤਾਕਤਾਂ ਨਿਊਕਲੀਅਰ ਸਣੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨਾਲ਼ ਲੈਸ ਹਨ, ਤੀਜੇ ਮਹਾਂ-ਯੁੱਧ ਦਾ ਤਾਰਕਿਕ ਤੌਰ 'ਤੇ ਇੱਕ ਵੱਡੇ ਨਿਊਕਲੀਅਰ ਤਬਾਹੀ ਵਜੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਜਿਸ ਨਾਲ਼ ਪੂਰੀ ਮਨੁੱਖ ਜਾਤੀ ਦੇ ਖਤਮ ਹੋ ਜਾਣ ਦਾ ਖਤਰਾ ਹੈ।