Friday 3 March 2017

ਹਿਟਲਰ ਸਤਾ 'ਚ ਕਿਵੇਂ ਪਹੁੰਚਿਆ?

-ਰਾਜੇਸ਼ ਤਿਆਗੀ/ 20 ਅਕਤੂਬਰ 2014  
ਅਨੁਵਾਦਕ ਰਜਿੰਦਰ

ਜਨਵਰੀ 1933 ' ਹਿਟਲਰ ਅਤੇ ਉਸਦੀ ਨਾਜ਼ੀ ਪਾਰਟੀ ਜਰਮਨੀ ' ਸੱਤਾ ' ਆਈ ਜਰਮਨੀ ' ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਿਕਸਿਤ ਮਜ਼ਦੂਰ ਪਾਰਟੀਆਂ ਮੌਜੂਦ ਸਨ, ਜਿਨਾਂ ਕੋਲ ਨਾ ਸਿਰਫ਼ ਵਿਸ਼ਾਲ ਜਨਤਕ ਜਥੇਬੰਦੀਆਂ ਸਨ, ਸਗੋਂ ਵੱਡੀ ਗਿਣਤੀ ' ਹਥਿਆਰਬੰਦ ਦਸਤੇ ਵੀ ਸਨ, ਕਿਵੇਂ ਹਾਰ ਹੋਈ, ਇਸਨੂੰ ਸਮਝਣਾ ਨਵੀਂਆਂ ਪੀੜੀਆਂ ਲਈ, ਉਹਨਾਂ ਸਭ ਲਈ ਜਿਹੜੇ ਫਾਸੀਵਾਦ, ਪੂੰਜੀਵਾਦ ਵਿਰੁੱਧ ਸੰਘਰਸ਼ ਕਰਨਾ ਚਾਹੁੰਦੇ ਹਨ ਬਹੁਤ ਮਹੱਤਵਪੂਰਨ ਹੈ

ਹਿਟਲਰ ਦਾ ਸੱਤਾ ' ਆਉਣਾ ਅਸਲ ' ਸਤਾਲਿਨ ਦੀ ਲੀਡਰਸ਼ੀਪ ਤਹਿਤ ਕੋਮਿੰਟਰਨ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ ਸੀ, ਇਹ ਨੀਤੀਆਂ ਪਿਛਲੇ ਇੱਕ ਦਹਾਕੇ ਤੋਂ ਜਾਰੀ ਸਨ

ਲੈਨਿਨ ਦੇ ਜੀਵਨ ਦੇ ਅੰਤਮ ਦਿਨਾਂ ' ਸੋਵੀਅਤ ਸੰਘ ' ਨੌਕਰਸ਼ਾਹੀ ਮਜ਼ਬੂਤ ਹੋ ਰਹੀ ਸੀ ਇਹ ਨੌਕਰਸ਼ਾਹੀ ਸਿੱਧੀ ਅਮੀਰ ਕਿਸਾਨਾਂ 'ਤੇ ਅਧਾਰਿਤ ਸੀ, ਜਿਹੜੇ 'ਨਵੀਂ ਆਰਥਿਕ ਨੀਤੀ' ਦੇ ਤਹਿਤ ਪਨਪ ਰਹੇ ਸਨ 'ਨਵੀਂ ਆਰਥਿਕ ਨੀਤੀ' 1919 ਤੋਂ ਯੂਰਪ ' ਇਨਕਲਾਬਾਂ ਦੀ ਅਸਫ਼ਲਤਾ ਅਤੇ ਫਲਸਰੂਪ ਇੱਕ ਪਿਛੜੇ ਕਿਸਾਨੀ ਦੇਸ਼ ' ਇਨਕਲਾਬ ਅਤੇ ਨਵੇਂ ਜੰਮੇ ਰਾਜ ਦੇ ਅਲਗ-ਥਲਗ ਪੈ ਜਾਣ ਦੇ ਮਾੜੇ ਨਤਿਜੇ ਸਨ ਇਹ ਨੀਤੀ ਮਜ਼ਦੂਰ ਰਾਜ ਵੱਲੋਂ ਕਿਸਾਨਾਂ ਨੂੰ ਅਸਥਾਈ ਰਿਆਇਤਾਂ 'ਤੇ ਅਧਾਰਿਤ ਸੀ, ਜਿਹੜੀ ਇਤਿਹਾਸ ਰਾਹੀਂ ਮਜ਼ਦੂਰ ਰਾਜ 'ਤੇ ਇਸਦੀ ਇੱਛਾ ਵਿਰੁੱਧ ਥੋਪ ਦਿੱਤੀ ਗਈ ਸੀ ਪੱਛਮ ' ਫੌਰੀ ਮਜ਼ਦੂਰ ਇਨਕਲਾਬਾਂ ਦੀ ਜਿੱਤ ਨਾਲ਼ ਹੀ ਇਸ ਨੀਤੀ ਦਾ ਅੰਤ ਹੋ ਜਾਣਾ ਸੀ ਪਰ ਪੱਛਮੀ ਦੇਸ਼ਾਂ ' ਇਨਕਲਾਬਾਂ ਦੀ ਅਸਫਲਤਾ ਨੇ ਇਸ ਹਾਲਤ ਨੂੰ ਅਸਿੱਧੇ ਰੂਪ ਨਾਲ਼ ਲੰਮਾ ਖਿੱਚ ਦਿੱਤਾ, ਜਿਸ ਨਾਲ਼ ਧਨੀ ਕਿਸਾਨਾਂ ਅਤੇ ਨੌਕਰਸ਼ਾਹੀ ਪਿਛਾਖੜ ਮਜ਼ਬੂਤ ਹੁੰਦੀ ਚਲੀ ਗਈ

ਇਸ ਪਿਛਾਖੜ ਦੀ ਲੀਡਰਸ਼ੀਪ ਬਾਲਸ਼ਵਿਕ ਪਾਰਟੀ ਅੰਦਰ ਦੱਖਣਪੰਥੀ ਗੁੱਟ ਦੇ ਹੱਥ ਸੀ, ਜਿਸਦਾ ਆਗੂ ਬੁਖਾਰਿਨ ਸੀ 1924 ਦੀ ਸ਼ੁਰੂਆਤ ' ਲੈਨਿਨ ਦੀ ਮੌਤ ਦੇ ਨਾਲ਼ ਹੀ ਪਾਰਟੀ ਅੰਦਰ ਦੂਜੀ ਕਤਾਰ ਦੀ ਲੀਡਰਸ਼ੀਪ ਤੋਂ ਨਿਕਲੇ ਮੌਕਾਪ੍ਰਸਤ ਆਗੂ ਸਤਾਲਿਨ ਨੇ ਸੱਤਾ ਦੇ ਸ਼ਿਖ਼ਰ 'ਤੇ ਆਪਣੀ ਦਾਅਵੇਦਾਰੀ ਲਈ ਜੋੜ ਤੋੜ ਸ਼ੁਰੂ ਕਰ ਦਿੱਤੀ ਲੈਨਿਨ-ਲੇਵੀ ਦੇ ਨਾਂ 'ਤੇ ਇਕੋ ਵਾਰੀ ਢਾਈ ਲੱਖ ਨਵੇਂ ਮੈਂਬਰਾਂ ਨੂੰ ਪਾਰਟੀ ' ਭਰਤੀ ਕਰਕੇ, ਬੁਖਾਰਿਨ-ਸਤਾਲਿਨ ਨੇ ਪਾਰਟੀ ਦਾ ਢਾਂਚਾ ਹੀ ਬਦਲ ਦਿੱਤਾ ਅਤੇ ਪੁਰਾਣੇ ਅਨੁਭਵੀ ਆਗੂਆਂ ਨੂੰ ਇੱਕ ਹੀ ਝਟਕੇ ' ਹਾਸ਼ੀਏ 'ਤੇ ਪਹੁੰਚਾ ਦਿੱਤਾ ਖਰੂਸ਼ਚੇਵ ਵਰਗੇ ਇਹ ਨਵੇਂ ਰੰਗਰੂਟ ਪਾਰਟੀ ਜੀਵਨ ਅਤੇ ਸੰਘਰਸ਼ ਤੋਂ ਦੂਰ ਸਨ ਅਤੇ ਆਮ ਤੌਰ 'ਤੇ ਪਾਰਟੀ ਅਥਾਰਿਟੀ ਦੀ ਹਿਮਾਇਤ ਕਰਦੇ ਸਨ ਇਹਨਾਂ 'ਚੋਂ ਜ਼ਿਆਦਾਤਰ ਧਨੀ ਕਿਸਾਨਾਂ ਅਤੇ ਨੌਕਰਸ਼ਾਹੀ ਦੀਆਂ ਖੁਸ਼ਹਾਲ ਪਰਤਾਂ ਚੋਂ ਸਨ

ਨੌਕਰਸ਼ਾਹੀ ਨੂੰ ਬੁਖਾਰਿਨ-ਸਤਾਲਿਨ ਦੀ ਜੋੜੀ ' ਇਹ ਲੀਡਰਸ਼ੀਪ ਮਿਲ ਗਈ, ਜਿਸਨੂੰ ਉਹ ਆਪਣੇ ਉਲਟ-ਇਨਕਲਾਬੀ ਉਦੇਸ਼ਾਂ ਲਈ ਅਤੇ ਇਨਕਲਾਬ ਵਿਰੁੱਧ ਵਰਤੋਂ ਕਰ ਸਕਦੀ ਸੀ

ਜੂਨ 1924 ' ਕੋਮਿੰਟਰਨ ਦੀ ਪੰਜਵੀ ਕਾਂਗਰਸ ' ਬੁਖਾਰਿਨ-ਸਤਾਲਿਨ ਦੀ ਲੀਡਰਸ਼ੀਪ ' ਖੱਬੇਪੱਖੀ-ਵਿਰੋਧੀ ਧਿਰ 'ਤੇ ਹਮਲਾ ਕੇਂਦਰਿਤ ਕੀਤਾ ਗਿਆ ਉਸ ਸਮੇਂ ਬੁਖਾਰਿਨ-ਸਤਾਲਿਨ ਰੂਸ ' ਤੀਬਰ ਸਨਅਤੀਕਰਨ ਦੀ ਨੀਤੀ ਦਾ ਵਿਰੋਧ ਅਤੇ ਧਨੀ ਕਿਸਾਨਾਂ ਦੇ ਪੱਖ ' 'ਨਵੀਂ ਆਰਥਿਕ ਨੀਤੀ' ਨੂੰ ਜ਼ਾਰੀ ਰੱਖਣ ਦੀ ਹਿਮਾਇਤ ਕਰ ਰਹੇ ਸਨ, ਜਦੋਂ ਕਿ ਟਰਾਟਸਕੀ ਦੀ ਲੀਡਰਸ਼ੀਪ ' ਖੱਬੇਪੱਖੀ-ਵੋਰਧੀ ਧਿਰ ਜਿਸ ' ਮਗਰੋਂ ਕਾਮਨੇਵ ਅਤੇ ਜਿਨੋਵਿਐਵ ਵੀ ਸ਼ਾਮਲ ਹੋ ਗਏ ਸਨ, ਤੀਬਰ ਸਨਅਤੀਕਰਨ ਦੀ ਹਮਾਇਤ ਅਤੇ ਨਵੀਂ ਆਰਥਿਕ ਨੀਤੀ ਦਾ ਵਿਰੋਧ ਕਰ ਰਿਹਾ ਸੀ 'ਕਛੁਕੰਮੇ ਦੀ ਚਾਲ ਨਾਲ਼ ਸਨਅਤੀਕਰਨ' –ਬੁਖਾਰਿਨ ਸਤਾਲਿਨ ਰਾਹੀਂ ਹਿਮਾਇਤ ਹਾਸਲ ਇਸ ਨੀਤੀ ਨੇ 1927 ਤੱਕ ਇਨਕਲਾਬ ਅਤੇ ਅਰਥਚਾਰੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਅਤੇ ਉਲਟ-ਇਨਕਲਾਬ ਨੂੰ ਕਾਫ਼ੀ ਮਜ਼ਬੂਤ ਕੀਤਾ 

ਉਧਰ ਮਈ 1926 ' ਇੰਗਲੈਂਡ ' ਖਾਨ ਮਜ਼ਦੂਰਾਂ ਦੀ ਹੜਤਾਲ ਨੇ ਫੌਰੀ ਸਿਆਸੀ ਸੰਕਟ ਖੜਾ ਕਰ ਦਿੱਤਾ ਅਤੇ ਇੰਗਲੈਂਡ ਨੂੰ ਮਜ਼ਦੂਰ ਇਨਕਲਾਬ ਦੀ ਦਹਿਲੀਜ਼ 'ਤੇ ਲਿਆ ਖੜਾ ਕੀਤਾ ਬ੍ਰਿਟਿਸ਼ ਪੂੰਜੀਵਾਦ ਦਾ ਚੱਕਾ ਜਾਮ ਕਰ ਦੇਣ ਵਾਲ਼ੀ ਹੜਤਾਲ ਨੇ ਬ੍ਰਿਟਿਸ਼ ਸਰਮਾਏਦਾਰਾਂ ਦੇ ਗੋਡੇ ਟਿਕਾ ਦਿੱਤੇ ਅਤੇ ਫੌਰੀ ਪ੍ਰਧਾਨਮੰਤਰੀ ਬਾਲਡਵਿਨ ਨੂੰ ਹੜਤਾਲੀ ਮਜ਼ਦੂਰਾਂ ਨੂੰ ਇਹ ਕਹਿਣ ਲਈ ਮਜ਼ਬੂਰ ਹੋਣਾ ਪਿਆ ਕਿ ਜਾਂ ਤਾਂ ਉਹ ਸੱਤਾ ਹੱਥ ' ਲੈ ਲੈਣ ਜਾਂ ਫਿਰ ਹੜਤਾਲ ਖਤਮ ਕਰਨ, 'ਐਗਲੋ-ਰੂਸੀ ਟਰੇਡ ਯੂਨੀਅਨ ਏਕਤਾ ਸਮਿਤੀ' ਨੇ ਜਿਸਨੂੰ ਸਤਾਲਿਨ ਨੇ ਦੱਖਣਪੰਥੀ ਬ੍ਰਿਟਿਸ਼ ਟਰੇਡ-ਯੂਨੀਅਨ ਆਗੂਆਂ ਦੇ ਸਹਿਯੋਗ ਨਾਲ਼ ਅਪ੍ਰੈਲ 1925 ' ਜਥੇਬੰਦ ਕੀਤਾ ਸੀ, ਤੁਰੰਤ ਦੂਜਾ ਬਦਲ ਚੁਣਦੇ ਹੋਏ ਹੜਤਾਲ ਤੋੜਨ ਦਾ ਐਲਾਨ ਕਰ ਦਿੱਤਾ ਇਸ ਤਰਾਂ ਪੱਛਮ ਦੇ ਸਭ ਤੋਂ ਵਿਕਸਿਤ ਰਾਸ਼ਟਰ, ਇੰਗਲੈਂਡ ' ਪਰਿਪੱਕ ਇਨਕਲਾਬੀ ਪਰਿਸਥਿਤੀ ਉਲਟ ਦਿੱਤੀ ਗਈ

ਇਸਦੇ ਨਾਲ਼ ਹੀ ਚੀਨ ' ਇਨਕਲਾਬ 1925-26 ' ਆਪਣੇ ਉਫ਼ਾਨ 'ਤੇ ਸੀ ਚੀਨ ' ਨਵੀਂ ਜੰਮੀ ਕਮਿਊਨਿਸਟ ਪਾਰਟੀ ਇਸ ਇਨਕਲਾਬ ਦੇ ਕੇਂਦਰਕ ਦੇ ਰੂਪ ' ਉਭਰ ਰਹੀ ਸੀ ਸਤਾਲਿਨ-ਬੁਖਾਰਿਨ ਦੀ ਲੀਡਰਸ਼ੀਪ ਵਾਲ਼ੀ ਕੋਮਿੰਟਰਨ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਮਜ਼ਬੂਰ ਕੀਤਾ ਕਿ ਉਹ ਚਿਆਂਗ-ਕਾਈ-ਸ਼ੇਕ ਦੀ ਲੀਡਰਸ਼ੀਪ ਵਾਲ਼ੀ ਬੁਰਜੂਆ ਪਾਰਟੀ ਕੋਮਿਨਤਾਂਗ ' ਸ਼ਾਮਿਲ ਹੋ ਜਾਣ ਅਤੇ ਆਪਣੇ ਆਪ ਨੂੰ ਉਸਦੇ ਅਨੁਸ਼ਾਸ਼ਨ ਅਧੀਨ ਕਰ ਦੇਣ 1926 ਤੋਂ ਹੀ ਚਿਆਂਗ ਕਾਈ ਸ਼ੇਕ ਨੇ ਕੈਂਟਨ ' ਮਜ਼ਦੂਰ-ਕਿਸਾਨ ਸੰਘਰਸ਼ਾਂ 'ਤੇ ਬੇਰਹਿਮ ਹਮਲੇ ਜ਼ਾਰੀ ਰੱਖੇ, ਪਰ ਕੋਮਿਨਟਰਨ ਕਮਿਊਨਿਸਟ ਪਾਰਟੀ ਨੂੰ ਮਜ਼ਬੂਰ ਕਰਦੀ ਰਹੀ ਕਿ ਉਹ ਕੋਮਿਨਤਾਂਗ ਨਾਲ਼ ਚਿਪਕੀ ਰਹੇ ਮਾਰਚ 1927 ' ਸ਼ੰਘਾਈ ਪ੍ਰੋਲੇਤਾਰੀ ਨੇ ਅਦਭੁਤ ਬਹਾਦਰੀ ਦਾ ਇਜ਼ਹਾਰ ਕਰਦੇ ਹੋਏ ਸਫ਼ਲ ਇਨਕਲਾਬੀ ਮੁਹਿੰਮ ਨਾਲ਼ ਸੱਤਾ ਖੋਹ ਲਈ ਤਾਂ ਸਤਾਲਿਨ ਨੇ ਕਮਿਊਨਿਸਟ ਪਾਰਟੀ ਨੂੰ ਕੋਮਿਨਤਾਂਗ ਮੂਹਰੇ ਸਮਰਪਣ ਲਈ ਮਜ਼ਬੂਰ ਕੀਤਾ ਇਸਦਾ ਫ਼ਾਇਦਾ ਲੈ ਕੇ ਚਿਆਂਗ ਨੇ ਹਿੰਸਕ ਮੁਹਿੰਮ ਨਾਲ਼ ਸੈਂਕੜੇ ਕਮਿਊਨਿਸਟ ਕਾਰਕੁੰਨਾਂ ਅਤੇ ਇਨਕਲਾਬੀ ਮਜ਼ਦੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਨਕਲਾਬ ਦਾ ਦਮਨ ਕਰ ਦਿੱਤਾ ਫਿਰ ਵੀ ਸਤਾਲਿਨ ਨੇ ਕਮਿਊਨਿਸਟ ਪਾਰਟੀ ਨੂੰ ਕੋਮਿਨਤਾਂਗ ਅੰਦਰ ਰਹਿਣ ਅਤੇ ਵਾਂਗ-ਚਿੰਗ-ਵੀ  ਦੀ 'ਖੱਬੇ-ਪੱਖੀ' ਲੀਡਰਸ਼ੀਪ ' ਕੰਮ ਕਰਨ ਦਾ ਹੁਕਮ ਦਿੱਤਾ ਉਸੇ ਸਾਲ ਵਾਂਗ-ਚਿੰਗ-ਵੀ ਨੇ ਵੀ ਉਸੇ ਤਰਾਂ ਕਮਿਊਨਿਸਟ ਕਾਰਕੁੰਨਾਂ ਅਤੇ ਇਨਕਲਾਬੀ ਮਜ਼ਦੂਰ ਕਿਸਾਨਾਂ ਦਾ ਕਤਲੇਆਮ ਆਯੋਜਿਤ ਕੀਤਾ ਅਤੇ ਸੱਤਾ ਚਿਆਂਗ ਹੱਥ ਛੱਡ ਕੇ ਨੱਠ ਗਿਆ ਕੋਮਿਨਟਰਨ ਅੰਦਰ ਅਤੇ ਬਾਹਰ ਰੂਸੀ ਇਨਕਲਾਬ ਦੇ ਸਹਿ-ਆਗੂ ਲਿਓ ਟਰਾਟਸਕੀ ਦੀ ਲੀਡਰਸ਼ੀਪ ' ਜਥੇਬੰਦ ਖੱਬੇਪੱਖੀ-ਵਿਰੋਧੀਧਿਰ ਇਹਨਾਂ ਝੂਠੀਆਂ ਅਤੇ ਗਲਤ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਦੀ ਰਹੀ

ਸਤਾਲਿਨਵਾਦੀ ਕੋਮਿਨਟਰਨ ਦੀਆਂ ਗਲਤ ਨੀਤੀਆਂ ਦੇ ਚਲਦੇ, ਚੀਨ ਅਤੇ ਇੰਗਲੈਂਡ ' ਇਨਕਲਾਬ ਦੀ ਅਸਫਲਤਾ ਨੇ ਸੋਵੀਅਤ ਰੂਸ ਦੇ ਅਲਗਾਵ ਨੂੰ ਹੋਰ ਲੰਮੇ ਸਮੇਂ ਲਈ ਅਸਥਾਈ ਬਣਾ ਦਿੱਤਾ

ਜਨਵਰੀ 1927 ' ਸਤਾਲਿਨ-ਬੁਖਾਰਿਨ ਦੀ 'ਧੀਮੇ ਸਨਅਤੀਕਨ' ਅਤੇ ਧਨੀ ਕਿਸਾਨ-ਪ੍ਰਸਤ ਨੀਤੀਆਂ ਦੇ ਚਲਦੇ, ਸਮੁੱਚੇ ਰੂਸ ' ਅਕਾਲ ਹਾਲਤ ਪੈਦਾ ਹੋ ਗਿਆ ਅਤੇ ਇਨਕਲਾਬ ਦੇ ਢਾਹ-ਢੇਰੀ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਇਹਨਾਂ ਨੀਤੀਆਂ ਦੀ ਅਲੋਚਨਾ ਕਰਨ ਵਾਲ਼ੀ ਖੱਬੇਪੱਖੀ ਵਿਰੋਧੀ ਧਿਰ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਤਸੀਹੇ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਟਰਾਟਸਕੀ ਅਤੇ ਜ਼ਿਨੋਵਿਏਵ ਨੂੰ ਪੋਲਿਤ ਬਿਊਰੋ ਤੋਂ ਹਟਾ ਦਿੱਤਾ ਗਿਆ

ਇਸਦੇ ਨਾਲ਼ ਹੀ ਆਨਨ ਫਾਨਨ ' ਬੁਖਾਰਿਨ ਨੂੰ ਬਲ਼ੀ ਦਾ ਬੱਕਰਾ ਬਣਾਉਂਦੇ ਹੋਏ, ਸਤਾਲਿਨ ਤੇਜੀ ਨਾਲ਼ ਖੱਬੇ ਪਾਸੇ ਘੁਮਿਆ ਅਤੇ 'ਨਵੀਂ ਆਰਥਿਕ ਨੀਤੀ' ਨੂੰ ਖ਼ਤਮ ਕਰਦੇ ਹੋਏ, ਖੱਬੇਪੱਖੀ-ਵਿਰੋਧੀ ਧਿਰ ਰਾਹੀਂ ਪ੍ਰਸਤਾਵਿਤ ਤੀਬਰ ਸਨਅਤੀਕਰਨ ਅਤੇ ਯੋਜਨਾਬੱਧ ਵਿਕਾਸ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਇਸ ਨਾਲ਼ ਹੀ ਸਤਾਲਿਨ ਨੇ ਖੇਤੀ ਜੋਤਾਂ ਦੇ 'ਬਲਾਤ ਸਮੂਹਿਕੀਕਰਨ' ਦਾ ਨਵਾਂ ਮੂਰਖਤਾਪੂਰਨ ਪ੍ਰੋਗਰਾਮ ਹੱਥ ' ਲਿਆ ਜਿਸਦਾ ਨਤਿਜਾ ਸੋਵੀਅਤ ਸੱਤਾ ਵਿਰੁੱਧ ਕਿਸਾਨਾਂ ਦੇ ਸਮੂਹਿਕ ਵਿਰੋਧ ਅਤੇ ਸਾਧਨਾਂ ਦੇ ਭਾਰੀ ਵਿਨਾਸ਼ ਦੇ ਰੂਪ ' ਸਾਹਮਣੇ ਆਇਆ ਇਹਨਾਂ ਸਾਰੀਆਂ ਮੂਰਖਤਾਵਾਂ ਦੇ ਚਲਦੇ ਵੀ ਜੇਕਰ ਇਨਕਲਾਬ ਉਲਟਣ ਤੋਂ ਬਚ ਗਿਆ ਤਾਂ ਸਿਰਫ ਇਸ ਲਈ ਕਿ ਪੂੰਜੀਵਾਦੀ ਰਾਸ਼ਟਰ ਹੁਣ ਤੱਕ ਸਭ ਤੋਂ ਭਿਅੰਕਰ ਆਰਥਿਕ ਸੰਕਟ ਦੀ ਮਝਦਾਰ ' ਫਸੇ ਸਨ

1927 ਤੱਕ ਸਤਾਲਿਨ ਨੇ ਨੌਕਰਸ਼ਾਹੀ ਦੀ ਮਦਦ ਨਾਲ਼ ਖੱਬੇਪੱਖੀ ਵਿਰੋਧੀਧਿਰ ਨੂੰ ਕਿਨਾਰੇ ਲਗਾ ਦਿੱਤਾ ਅਤੇ ਜਨਵਰੀ 1929 ਤੱਕ ਟਰਾਟਸਕੀ ਸਣੇ ਸ਼ਿਖ਼ਰ ਬਾਲਸ਼ਵਿਕ ਆਗੂਆਂ ਨੂੰ ਪਾਰਟੀ ਅਤੇ ਸੋਵੀਅਤ ਸੰਘ ਤੋਂ ਬਾਹਰ ਕੱਢ ਦਿੱਤਾ

ਇੰਗਲੈਂਡ ਅਤੇ ਚੀਨ ' ਕੋਮਿੰਟਰਨ ਦੀਆਂ ਫ਼ਰਜੀ ਨੀਤੀਆਂ ਦੇ ਚਲਦੇ ਇਨਕਲਾਬਾਂ ਦੇ ਤਬਾਹ ਹੋ ਜਾਣ ਮਗਰੋਂ ਆਪਣੇ ਅਪਰਾਧਾਂ 'ਤੇ ਪਰਦਾਪੋਸ਼ੀ ਦੇ ਉਦੇਸ਼ ਨਾਲ਼ ਸਤਾਲਿਨ ਨੇ ਥੁੱਕ ਕੇ ਚੱਟਦੇ ਹੋਏ ਇਕ ਨਵਾਂ ਸੂਤਰ ਇਜਾਦ ਕੀਤਾ 1927 ' ਸੰਸਾਰ ' ਆਰਥਿਕ ਸੰਕਟ ਦੇ ਅਰੰਭ ਤੋਂ ਸਤਾਲਿਨ ਨੇ ਐਲਾਨ ਕੀਤਾ ਕਿ ਸੰਸਾਰ ' 'ਤੀਜਾ ਦੌਰ' ਸ਼ੁਰੂ ਹੋ ਗਿਆ ਹੈ, ਜਿਹੜਾ ਪੂੰਜੀਵਾਦ ਦੇ ਅੰਤ ਅਤੇ ਇਨਕਲਾਬੀ ਉਭਾਰ ਦਾ ਦੌਰ ਹੈ

ਇਸ ਨਵੇਂ ਆਕਲਨ ਦੇ ਚਲਦੇ ਸਤਾਲਿਨ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਸ਼ਹਿਰਾਂ ' ਖੁੱਲਾ ਵਿਦਰੋਅ ਕਰਨ ਦਾ ਹੁਕਮ ਦਿੱਤਾ, ਜਿਸ ਨੇ ਕਮਿਊਨਿਸਟ ਪਾਰਟੀ ਦੀਆਂ ਬਚੀਆਂ-ਖੁਚੀਆਂ ਤਾਕਤਾਂ ਦਾ ਵੀ ਸਫ਼ਾਇਆ ਕਰ ਦਿੱਤਾ ਚੀਨੀ ਕਮਿਊਨਿਸਟ ਪਾਰਟੀ ਅੰਦਰ, ਸਤਾਲਿਨ-ਬੁਖਾਰਿਨ ਦੀਆਂ ਨੀਤੀਆਂ ਦੇ ਦੱਖਣਪੰਥੀ ਅੰਧ-ਸਮਰਥਕ ਜਿਨਾਂ ' ਮਾਓ ਮੁੱਖ ਸੀ, ਸ਼ਵੇਤ-ਦਹਿਸ਼ਤਗਰਦੀ ' ਘਿਰੇ ਪ੍ਰੋਲੇਤਾਰੀ ਅਤੇ ਸ਼ਹਿਰਾਂ ਨੂੰ ਛੱਡ ਕੇ ਪੂਛ ਦੱਬ ਕੇ ਨੱਠ ਗਏ

ਨਵੇਂ ਆਕਲਨ ਦੇ ਹੀ ਅਧਾਰ 'ਤੇ ਸਤਾਲਿਨ ਨੇ ਜਰਮਨੀ ਲਈ ਵੀ ਨਵੀਂ ਨੀਤੀ ਤਿਆਰ ਕੀਤੀ, ਜਿਸ ਅਨੁਸਾਰ ਸੋਸ਼ਲ-ਡੈਮੋਕਰੇਟਿਕ ਪਾਰਟੀ ਨੂੰ ਜਿਸਦੀ ਲੀਡਰਸ਼ੀਪ ' ਜਰਮਨੀ ' ਪ੍ਰਲੋਤਾਰੀ ਦਾ ਬਹੁਮਤ ਜਥੇਬੰਦ ਸੀ, ਸਮਾਜਿਕ-ਫਾਸੀਵਾਦੀ ਐਲਾਨਿਆ ਸਤਾਲਿਨ ਨੇ ਕਿਹਾ ਕਿ ਹਿਟਲਰ ਦੀ ਨਾਜ਼ੀ ਪਾਰਟੀ ਅਤੇ ਸੋਸ਼ਲ-ਡੈਮੋਕਰੇਟਿਕ ਪਾਰਟੀ ' ਕੋਈ ਫ਼ਰਕ ਨਹੀਂ ਹੈ ਨਾਲ਼ ਹੀ ਕਮਿਊਨਿਸਟ ਪਾਰਟੀ ਨੂੰ ਹੁਕਮ ਦਿੱਤਾ ਗਿਆ ਕਿ ਪੁਰਾਣੀਆਂ ਟਰੇਡ-ਯੂਨੀਅਨਾਂ ਤੋਂ ਬਾਹਰ ਨਿਕਲ ਕੇ ਨਵੀਂ 'ਲਾਲ-ਇਨਕਲਾਬੀ' ਟਰੇਡ ਯੂਨੀਅਨਾਂ ਸਥਾਪਿਤ ਕੀਤੀਆਂ ਜਾਣ ਇਹੀ ਨਹੀਂ 'ਸਮਾਜਿਕ-ਫਾਸੀਵਾਦ' ਦੀ ਇਸ ਨਵੀਂ ਨੀਤੀ ਤਹਿਤ, ਸੋਸ਼ਲ-ਡੈਮੋਕਰੇਸੀ ਸਭਾਵਾਂ ਨੂੰ ਜ਼ਬਰੀ ਉਖਾੜਿਆ ਗਿਆ ਅਤੇ ਉਹਨਾਂ ਦੇ ਆਗੂਆਂ 'ਤੇ ਹਮਲੇ ਤੱਕ ਕੀਤੇ ਗਏ ਦੋਨਾਂ ਮਜ਼ਦੂਰ ਪਾਰਟੀਆਂ ਦਰਮਿਆਨ ਇਸ ਝਗੜੇ ਨਾਲ਼ ਨਾਜ਼ੀਆਂ ਦੀਆਂ ਵਾਛਾਂ ਖਿੜ ਗਈਆਂ

ਲਿਓ ਟਰਾਟਸਕੀ ਦੀ ਲੀਡਰਸ਼ੀਪ ' ਖੱਬਪੱਖੀ-ਵਿਰੋਧੀਧਿਰ ਇਸ ਸਮੇਂ ਕਮਿਊਨਿਸਟ ਪਾਰਟੀ ਅਤੇ ਸੋਸ਼ਲ-ਡੈਮੋਕਰੇਟਿਕ ਪਾਰਟੀ ਦੀ ਲੀਡਰਸ਼ੀਪ ' ਜਥੇਬੰਦ ਪ੍ਰੋਲੇਤਾਰੀ ਨੂੰ ਨਾਜ਼ੀ ਪਾਰਟੀ ਵਿਰੁੱਧ ਇਕਜੁਟ ਕਰਨ ਅਤੇ ਹਿਟਲਰ ਦਾ ਸਿਰ ਕੁਚਲਣ ਦਾ ਹੋਕਾ ਦੇ ਰਹੇ ਸੀ ਅਤੇ ਸਤਾਲਿਨ ਦੀ ਲੀਡਰਸ਼ੀਪ ਵਾਲ਼ੀ ਕੋਮਿਨਟਰਨ ਦੀਆਂ ਅਤਿ-ਖਬੇਪੱਖੀ ਨੀਤੀਆਂ ਦਾ ਵਿਰੋਧ ਕਰ ਰਹੀ ਸੀ

ਨਾਜ਼ੀ ਪਾਰਟੀ ਜਿਹੜੀ ਖੁਦ ਨੂੰ 'ਕੌਮੀ-ਸਮਾਜਵਾਦੀ ਪਾਰਟੀਕਿਹਾ ਕਰਦੀ ਸੀ, ਜਰਮਨੀ ' 'ਲੋਕ-ਇਨਕਲਾਬ' ਦਾ ਫਰਜੀ ਨਾਅਰਾ ਦੇ ਰਹੀ ਸੀ ਇਸਦੀ ਸਾਰਹੀਨਤਾ ਨੂੰ ਬੇਨਕਾਬ ਕਰਨ ਦੀ ਬਜਾਏ ਸਤਾਲਿਨ ਦੀ ਰਹਿਨੁਮਾਈ 'ਤੇ ਜਰਮਨ ਕਮਿਊਨਿਸਟ ਪਾਰਟੀ ਦੇ ਆਗੂ ਥਾਲਸਨ ਨੇ 'ਪ੍ਰੋਲੇਤਾਰੀ ਇਨਕਲਾਬ' ਦੇ ਸਪਸ਼ਟ ਸਿਆਸੀ ਨਾਅਰੇ ਦਾ ਤਿਆਗ ਕਰਦੇ ਹੋਏ, ਨਾਜ਼ੀ ਪਾਰਟੀ ਦੇ 'ਲੋਕ-ਇਨਕਾਲਬ' ਦੇ ਅਰਥਹੀਨ ਅਤੇ ਬੇਡੋਲ ਨਾਅਰੇ ਨੂੰ ਆਪਣਾ ਲਿਆ ਅਤੇ ਇਸ ਤਰਾਂ ਨਾਜ਼ੀ ਫਰਜੀਵਾੜੇ ਨੂੰ ਕਾਨੂੰਨੀ ਰੂਪ ਦੇ ਦਿੱਤਾ

ਜਰਮਨੀ ' 1919 ਤੋਂ ਹੀ ਸੋਸ਼ਲ-ਡੈਮੋਕਰੇਟਿਕ ਪਾਰਟੀ ਸੱਤਾ ' ਸੀ ਅਤੇ ਨਾਜ਼ੀ ਪਾਰਟੀ ਉਸਦਾ ਤਖ਼ਤਾਪਲਟ ਕਰਕੇ ਸੱਤਾ ਹਥਿਆਉਣ ਦੀ ਕੋਸ਼ਿਸ਼ ' ਲੱਗੀ ਸੀ ਪਰ ਜਰਮਨੀ ' ਪ੍ਰਲੇਤਾਰੀ ਨਾਜ਼ੀਆਂ ਨਾਲ਼ ਨਫ਼ਰਤ ਕਰਦਾ ਸੀ ਅਤੇ ਸੋਸ਼ਲ-ਡੈਮੋਕਰੇਟਿਕ ਜਾਂ ਫਿਰ ਕਮਿਊਨਿਸਟ ਪਾਰਟੀ ਦੀ ਹਿਮਾਇਤ ਕਰਦਾ ਸੀ ਇਹਨਾਂ ਦੋਨਾਂ ਪਾਰਟੀਆਂ ਦੀ ਕੁੱਲ ਮੈਂਬਰਸ਼ਿਪ 20 ਲੱਖ ਤੋਂ ਵੀ ਵੱਧ ਸੀ, ਜਿਹਨਾਂ ਦਰਮਿਆਨ ਸਯੁਕਤ ਮੋਰਚੇ ਦੇ ਚਲਦੇ ਨਾਜ਼ੀਆਂ ਦਾ ਸੱਤਾ ' ਆਉਣ ਅਸੰਭਵ ਸੀ

ਹਿਟਲਰ ਨੇ ਸੋਸ਼ਲ-ਡੈਮੋਕਰੇਟਿਕ ਜਰਮਨ ਪ੍ਰਦੇਸ਼ਿਕ ਪ੍ਰਸ਼ੀਅਨ ਸਰਕਾਰ ਵਿਰੁੱਧ 'ਜਨਮਤ ਸੰਗ੍ਰਿਹ' ਦਾ ਨਾਅਰਾ ਦਿੰਦੇ ਹੋਏ, ਸੋਸ਼ਲ-ਡੈਮੋਕਰੇਟਿਕ ਸਰਕਾਰ ਨੂੰ ਢਾਹੁਣ ਅਤੇ ਸੱਤਾ 'ਤੇ ਕਾਬਿਜ਼ ਹੋਣ ਦੀ ਚਾਲ ਚੱਲੀ ਜਰਮਨ ਕਮਿਊਨਿਸਟ ਪਾਰਟੀ ਨੇ ਪਹਿਲਾ ਇਸਦਾ ਵਿਰੋਧ ਕੀਤਾ, ਪਰ ਫਿਰ ਅਚਾਨਕ ਸਤਾਲਿਨ ਦੀ ਮੂਰਖਤਾਪੂਰਣ 'ਤੀਜੇ ਦੌਰ' ਦੀ ਨੀਤੀ ਦੇ ਸਾਹਮਣੇ ਗੋਡੇ ਟੇਕਦੇ ਹੋਏ, 29 ਜੁਲਾਈ 1931 ਨੂੰ ਸੋਸ਼ਲ-ਡੈਮੋਕਰੇਟਿਕ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ

ਸੋਸ਼ਲ-ਡੈਮੋਕਰੇਟਿਕ ਸਰਕਾਰ ਰਾਹੀਂ ਅਲਟੀਮੇਟਮ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਨ 'ਤੇ ਕਮਿਊਨਿਸਟ ਪਾਰਟੀ ਨੇ ਨਾਜ਼ੀਆਂ ਦੀ ਮੁਹਿੰਮ ਦੇ ਸਮਾਂਤਰ, 'ਲਾਲ-ਜਨਮਤ-ਸੰਗ੍ਰਿਹ' ਦੀ ਆਪਣੀ ਮੁਹਿੰਮ ਛੇੜ ਦਿੱਤੀ ਇਹ ਮੁੰਹਿਮ ਹਿਟਲਰ ਦੀ ਮੰਗ ਦੀ ਸਿੱਧੀ ਹਿਮਾਇਤ ' ਸੀ ਅਤੇ ਉਸਦੀ ਅੰਤਿਕਾ ਸੀ ਜਲਾਵਤਨੀ ' ਰਹਿ ਰਹੇ ਟਰਾਟਸਕੀ ਅਤੇ ਉਸਦੇ ਸਮਰਥਕਾਂ ਨੇ ਸਤਾਲਿਨ ਦੀ ਇਸ ਜਰਮਨ ਨੀਤੀ ਦਾ ਜਿਹੜੀ ਖੁੱਲਮ-ਖੁੱਲਾ ਨਾਜ਼ੀ ਪਾਰਟੀ ਦੀ ਮੁਹਿੰਮ ਦੀ ਹਿਮਾਇਤ ਕਰਦੀ ਸੀ, ਕੜਾ ਵਿਰੋਧ ਕੀਤਾ

ਅੰਤ ' 1 ਅਗਸਤ 1931 ਨੂੰ ਸੋਸ਼ਲ-ਡੈਮੋਕਰੇਟਿਕ ਸਰਕਾਰ ਵਿਰੁੱਧ ਨਾਜ਼ੀਆਂ ਅਤੇ ਕਮਿਊਨਿਸਟ ਪਾਰਟੀ ਦਾ ਸਾਂਝਾ ਜਨਮਤ-ਸੰਗ੍ਰਿਹ ਅਸਫ਼ਲ ਤਾਂ ਹੋ ਗਿਆ ਪਰ ਇਸਨੇ ਕਮਿਊਨਿਸਟ ਪਾਰਟੀ ਨੂੰ ਜਰਮਨ ਮਜ਼ਦੂਰਾਂ ਦਰਮਿਆਨ ਅਪਮਾਨਿਤ ਕਰ ਦਿੱਤਾ ਸਤਾਲਿਨਵਾਦੀਆਂ ਦੀ ਦੋਗਲੀ ਨੀਤੀ, ਜਿਸਦੇ ਚਲਦੇ ਇੱਕ ਪਾਸੇ ਤਾਂ ਉਹ ਬ੍ਰਾਊਨ ਅਤੇ ਬਰੂਨਿੰਗ ਦੀ ਸੋਸ਼ਲ-ਡੈਮੋਕਰੇਟਿਕ ਸਰਕਾਰ 'ਤੇ ਨਾਜ਼ੀਆਂ ਨੂੰ ਹੱਲਾਸ਼ੇਰੀ ਦੇਣ ਦਾ ਆਰੋਪ ਲਗਾ ਰਹੇ ਸਨ ਅਤੇ ਦੂਜੇ ਪਾਸੇ ਸੋਸ਼ਲ-ਡੈਮੋਕਰੇਟਾਂ ਵਿਰੁੱਧ 'ਜਨਮਤ-ਸੰਗ੍ਰਿਹ' ' ਨਾਜ਼ੀਆਂ ਨਾਲ਼ ਹੱਥ ਮਿਲਾ ਰਹੇ ਸਨ, ਪੂਰੀ ਤਰਾਂ ਨੰਗੀ ਹੋ ਗਈ ਸੀ ਨਾਜ਼ੀਆਂ ਨਾਲ਼ ਨਫ਼ਰਤ ਕਰਨ ਵਾਲ਼ੇ ਲੱਖਾਂ ਮਜ਼ਦੂਰ ਜਿਹੜੇ ਹੁਣ ਤੱਕ ਕਮਿਊਨਿਸਟ ਪਾਰਟੀ ਦੀ ਹਿਮਾਇਤ ਕਰਦੇ ਸਨ, ਜਨਮਤ ਸੰਗ੍ਰਿਹ ਮਗਰੋਂ ਗੱਦਾਰ ਸੋਸ਼ਲ-ਡੈਮੋਕਰੇਟਿਕ ਲੀਡਰਸ਼ੀਪ ਦੇ ਪਿੱਛੇ ਜਾ ਜੁੱਟੇ, ਜਿਸਨੇ ਹਿਟਲਰ ਦੇ ਸੱਤਾ ' ਆਉਣ ਦੇ ਰਾਹ ਨੂੰ ਅਸਾਨ ਬਣਾ ਦਿੱਤਾ  

ਜਨਵਰੀ 1933 ' ਹਿਟਲਰ ਦੇ ਸਤਾ ' ਜਾਣ ਨਾਲ਼ ਹੀ ਸਤਾਲਿਨ ਦੀਆਂ ਗਲਤ ਨੀਤੀਆਂ ਦਾ ਅੰਤਮ ਰੂਪ ' ਖੁਲਾਸਾ ਹੋ ਗਿਆ ਜਰਮਨੀ ' ਸਤਾਲਿਨ ਦੀਆਂ ਇਹ ਨੀਤੀਆਂ ਨਾ ਤਾਂ ਫਾਸੀਵਾਦ ਦਾ ਸਿਰ ਕੁਚਲਣ ਅਤੇ ਨਾ ਹੀ ਸਮੁੱਚੇ ਰੂਪ ਨਾਲ਼ ਪੂੰਜੀਵਾਦ ਦੇ ਵਿਰੋਧ 'ਤੇ ਕੇਂਦਰਿਤ ਸਨ, ਸਗੋਂ ਉਲਟਾ ਉਹਨਾਂ ਦਾ ਨਤਿਜਾ ਸੋਸ਼ਲ-ਡੈਮੋਕਰੇਸੀ ਮੁਕਾਬਲੇ ਨਾਜ਼ੀ ਪਾਰਟੀ ਨੂੰ ਮਜ਼ਬੂਤ ਬਣਾਉਣਾ ਸੀ, ਜਿਸਨੇ ਯੂਰਪ ' ਭਵਿੱਖੀ ਨਾਜ਼ੀ ਜੰਗੀ ਮੁਹਿੰਮਾਂ ਦੀ ਸਫ਼ਲਤਾ ਲਈ ਰਾਹ ਸਾਫ਼ ਕਰ ਦਿੱਤਾ ਇਹਨਾਂ ਯੁੱਧ ਸਫ਼ਲਤਾਵਾਂ 'ਤੇ, ਹਿਟਲਰ ਨੂੰ ਵਧਾਈ ਦੇਣ ਵਾਲ਼ਿਆਂ ' ਸਤਾਲਿਨ ਪਹਿਲਾ ਸੀ  

ਹਿਟਲਰ ਦੇ ਸਤਾ ' ਆਉਣ ਮਗਰੋਂ ਪਹਿਲਾਂ ਤਾਂ ਸਤਾਲਿਨ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਹਿਟਲਰ ਮਗਰੋਂ ਸਾਡੀ ਵਾਰੀ ਹੈ, ਪਰ ਨਾਜ਼ੀਆਂ ਰਾਹੀਂ ਮਜ਼ਦੂਰ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਪੂਰੀ ਤਰਾਂ ਕੁਚਲ ਦਿੱਤੇ ਜਾਣ ਮਗਰੋਂ ਸਤਾਲਿਨ ਹਰਕਤ ' ਗਿਆ ਇੰਗਲੈਂਡ ਅਤੇ ਚੀਨ ਮਗਰੋਂ ਜਰਮਨੀ ' ਅਸਫਲਤਾ ਨੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ ਉਸਨੇ ਆਪਣੀਆਂ ਵਾਹੀਯਾਤ ਨੀਤੀਆਂ ਦੇ ਵਿਰੋਧ ' ਜਥੇਬੰਦ ਹੋ ਰਹੀ ਸ਼ਿਖ਼ਰ ਬਾਲਸ਼ਵਿਕ ਲੀਡਰਸ਼ੀਪ ਨੂੰ ਨਸ਼ਟ ਕਰਨ ਲਈ ਅੱਤ ਚੁੱਕੀ ਹੋਈ ਸੀ ਅਤੇ ਉਹਨਾਂ ਨੂੰ ਫਾਸਿਸਟ ਏਜੰਟ ਦੱਸਦੇ ਹੋਏ, ਇੱਕ-ਇੱਕ ਕਰਕੇ ਗੋਲੀਆਂ ਮਾਰ ਦਿੱਤੀਆਂ ਫਰਜੀ ਮਾਸਕੋ ਮੁਕਦਮਿਆਂ ' ਕਮਿਊਨਿਸਟ ਪਾਰਟੀ ਅਤੇ ਲਾਲ ਫ਼ੌਜ ਦੇ ਸਾਰੇ ਸ਼ਿਖ਼ਰ ਆਗੂ ਸਾਫ਼ ਕਰ ਦਿੱਤੇ ਗਏ ਵੀਹ ਲੱਖ ਤੋਂ ਵੱਧ ਕਮਿਊਨਿਸਟ ਆਗੂ ਅਤੇ ਕਾਰਕੁੰਨ, ਜਿਨਾਂ ਨੇ ਸਤਾਲਿਨ ਦੀਆਂ ਨੀਤੀਆਂ ਦਾ ਦਾ ਵਿਰੋਧ ਕੀਤਾ, ਸ਼ਿਕਾਰ ਹੋਏ

ਹੁਣ ਤੱਕ 'ਤੀਜੇ ਦੌਰ' ਦਾ ਨਾਅਰਾ ਦੇਣ ਅਤੇ ਸੋਸ਼ਲ-ਡੈਮੋਕਰੇਸੀ ਤੱਕ ਨੂੰ ਫਾਸੀਵਾਦ ਦੱਸਣ ਵਾਲ਼ੇ ਮੌਕਾਪ੍ਰਸਤ ਸਤਾਲਿਨ ਨੇ ਫਿਰ ਪਲਟੀ ਮਾਰੀ ਹੁਣ ਉਸਨੇ ਫਾਸੀਵਾਦ ਨੂੰ ਸੰਸਾਰ ਦਾ ਦੁਸ਼ਮਣ ਐਲਾਨਦੇ ਕਰਦੇ ਹੋਏ 'ਲੋਕਮੋਰਚੇ' ਦੀ ਨੀਤੀ ਸਾਹਮਣੇ ਰੱਖੀ, ਜਿਹਨਾਂ ' ਮਜ਼ਦੂਰ ਕਿਸਾਨ ਹੀ ਨਹੀਂ, ਨਿਮਨ ਬੁਰਜੂਆ ਅਤੇ ਬੁਰਜੂਆ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਜਾਣਾ ਸੀ 1935 ' ਪ੍ਰਗਟਾਈ ਇਸ ਨੀਤੀ ਦੇ ਚਲਦੇ ਪਹਿਲਾਂ ਤਾਂ ਸਤਾਲਿਨ ਨੇ ਬੁਰਜੂਆ ਦੇਸ਼ਾਂ ਅਤੇ ਪਾਰਟੀਆਂ ਨਾਲ਼ ਮੋਰਚਾ ਬਣਾਉਣ ਦਾ ਯਤਨ ਕੀਤਾ, ਪਰ ਅਸਫ਼ਲ ਰਹਿਣ 'ਤੇ ਘੋਰ ਮੌਕਾਪ੍ਰਸਤੀ ਦਿਖਾਉਂਦੇ ਹੋਏ ਸਿੱਧੇ ਹਿਟਲਰ ਨਾਲ਼ ਹੀ ਅਗਸਤ 1939 ' ਯੁੱਧ ਸੰਧੀ ਕਰ ਲਈ ਅਤੇ ਯੂਰਪ ' ਹਿਟਲਰ ਨਾਲ਼ ਸਾਂਝੀ ਜੰਗੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪੈਲੋਂਡ 'ਤੇ ਸਾਂਝਾ ਹਮਲਾ ਕੀਤਾ ਸਿੰਤਬਰ 1939 ' ਪੈਲੋਂਡ ' ਅਤੇ ਮਈ 1940 ', ਫਰਾਂਸ ', ਨਾਜ਼ੀ ਫ਼ੌਜਾਂ ਦੇ ਦਾਖਲ ਹੋਣ 'ਤੇ ਸਤਾਲਿਨ ਨੇ ਹਿਟਲਰ ਨੂੰ ਵਧਾਈ ਸੰਦੇਸ਼ ਭੇਜੇ, ਅਤੇ ਨਵੀਂ ਆਰਥਿਕ ਅਤੇ ਸਿਆਸੀ ਸੰਧੀਆਂ ਦੇ ਮਸੌਦੇ ਪੇਸ਼ ਕੀਤੇ, ਜਿਹਨਾਂ ' ਯੂਰਪ ਤੋਂ ਇਲਾਵਾ ਏਸ਼ੀਆ ਅਤੇ ਅਫ਼ਰੀਕਾ ' ਵੀ ਜੰਗੀ ਮੁਹਿੰਮਾਂ ਚਲਾਉਂਦੇ, ਸਮੁੱਚੇ ਸੰਸਾਰ ਨੂੰ ਚਾਰ ਧੁਰੀ ਸ਼ਕਤੀਆਂ ਜਰਮਨੀ, ਇਟਲੀ, ਜਪਾਨ ਅਤੇ ਸੋਵੀਅਤ ਯੂਨੀਅਨ ਦਰਮਿਆਨ ਵੰਡ ਲੈਣ ਦੀ ਵਿਉਂਤ ਸ਼ਾਮਿਲ ਸੀ

ਅੰਤ ' ਜੂਨ 1941 ' ਹਿਟਲਰ ਤੋਂ ਲੱਤ ਖਾਣ ਮਗਰੋਂ ਸਤਾਲਿਨ ਫਿਰ ਫਾਸੀਵਾਦ ਖਿਲਾਫ਼ ਬੁਰਜੂਆਜ਼ੀ ਨਾਲ਼ 'ਲੋਕਮੋਰਚੇ' ਦੀ ਨੀਤੀ 'ਤੇ ਪਰਤਿਆ ਜਿਸ ਨੀਤੀ ਨੂੰ ਸੰਸਾਰ ਭਰ ਦੀਆਂ ਕਮਿਊਨਿਸਟ ਪਾਰਟੀਆਂ ਅੱਜ ਵੀ ਧੂਹ ਰਹੀਆਂ ਹਨ ਅਤੇ ਸਾਰੇ ਮੁਲਕਾਂ ' ਇਨਕਲਾਬਾਂ ਦਾ ਸੱਤਿਆਨਾਸ਼ ਕਰ ਰਹੀਆਂ ਹਨ
(20 ਅਕਤੂਬਰ 2014 ਨੂੰ www.workersocialist.blogspot.com ' ਮੂਲ ਰੂਪ ' ਹਿੰਦੀ ' ਪ੍ਰਕਾਸ਼ਿਤ)
http://workersocialist.blogspot.in/2014/10/blog-post_20.html

No comments:

Post a Comment