Tuesday 1 July 2014

ਜਮਹੂਰੀ ਤਾਨਾਸ਼ਾਹੀ ਦੇ ਨਾਅਰੇ ਦੇ ਵਿਰੁੱਧ

-ਵਰਕਰਸ' ਸੋਸ਼ਲਿਸਟ ਪਾਰਟੀ, 13.4.2013

ਇਹ ਰਚਨਾ ''ਅਪ੍ਰੈਲ ਥੀਸਿਸ'' ਦੀ 96 ਵੀਂ ਬਰਸੀ 'ਤੇ ਛਪੀ ਹੈ, ਉਹਨਾਂ ਛੇ ਰਚਨਾਵਾਂ ਦੀ ਆਖਰੀ ਲੜੀ ਹੈ ਜਿਹੜੀਆਂ ਵਰਕਰਸ ਸੋਸ਼ਲਿਸਟ ਪਾਰਟੀ ਨੇ ਪੁਰਾਣੀ ਕਮਿਊਨਿਸਟ ਲੀਗ ਆਫ ਇੰਡਿਆ ਦੇ ਧੜੇ, ਇਕ ਸਤਾਲਿਨਵਾਦੀ ਮਾਓਵਾਦੀ ਗਰੁੱਪ 'ਪਰਾਕਸਿਸ ਕਲੈਕਟਿਵ' ਦੇ ਨਾਂ ਨਾਲ਼ ਜਾਣੇ ਜਾਂਦੇ ਵਿਰੁੱਧ ਛਾਪੀਆਂ ਸਨ। 'ਪਰਾਕਸਿਸ ਕਲੈਕਟਿਵ' ਬਹੁਤ ਸਾਰੇ ਬੈਨਰਾਂ ਜਿਵੇਂ ਕਿ 'ਆਹਵਾਨ', 'ਦਿਸ਼ਾ ਸਟੂਡੈਂਟਸ ਆਰਗੇਨਾਈਜੇਸ਼ਨ', 'ਅਨੁਰਾਗ ਟਰੱਸਟ', 'ਅਰਵਿੰਦ ਮੈਮੋਰੀਅਲ ਟਰੱਸਟ', 'ਪ੍ਰਤੀਬੱਧ' ਵਗੈਰਾ ਵਗੈਰਾ ਵਿੱਚੋਂ ਇੱਕ ਹੈ। ਇਹ ਸਭ ਰੂਪ-ਵਿਹੂਣੇ ਅਤੇ ਮੌਕਾਪ੍ਰਸਤ ਧੜੇ 'ਤੇ ਖੜੇ ਹਨ ਜਿਨਾਂ ਦਾ ਮੁਖੀ ਅਭਿਨਵ ਅਤੇ ਸ਼ਸ਼ੀ ਪ੍ਰਕਾਸ਼ ਹੈ। ਇਸ ਤੋਂ ਪਹਿਲਾਂ ਦੀਆਂ ਪੰਜ ਰਚਨਾਵਾਂ 'ਚ ਅਸੀਂ ਇਸ ਗਰੁੱਪ ਰਾਹੀਂ ਪ੍ਰਚਾਰੀ ਜਾਂਦੀ ਇਨਕਲਾਬ ਵਿਰੋਧੀ ਸਿਆਸਤ ਅਤੇ ਇਸਦੇ ਮੁੰਕਮਲ ਹਾਸੋਹੀਣੇ ''ਨਵੇਂ ਸਮਾਜਵਾਦੀ ਇਨਕਲਾਬ'' ਦੇ ਨਾਅਰੇ ਦਾ ਪਰਦਾਫਾਸ਼ ਕੀਤਾ ਹੈ। ਇੱਥੇ ਅਸੀ ''ਜਮਹੂਰੀ ਤਾਨਾਸ਼ਾਹੀ'' ਦੇ ਮੁੱਦੇ 'ਤੇ ਡੂੰਘਾਈ 'ਚ ਗਲਤ ਵਿਚਾਰਾਂ ਦਾ ਪਰਦਾਫਾਸ਼ ਕੀਤਾ ਹੈ।

ਇਸ ਤੋਂ ਪਹਿਲਾਂ ਦੀਆਂ ਰਚਨਾਵਾਂ ਵੀ ਨਿਮਨਲਿਖਤ ਵੈਬ-ਲਿੰਕ 'ਤੇ ਜਾ ਕੇ ਵੇਖੀਆਂ ਜਾ ਸਕਦੀਆਂ ਹਨ: http://workersocialist.blogspot.in/search/label/Against%20%27praxis%20collective%27

ਭਾਗ-6

ਲੈਨਿਨਵਾਦੀ ਪ੍ਰਸਥਾਪਨਾ ''ਸਾਮਰਾਜਵਾਦ ਪ੍ਰੋਲੇਤਾਰੀ ਇਨਕਲਾਬਾਂ ਦਾ ਸਰਘੀ ਵੇਲਾ ਹੈ'' ਦੇ ਸਿਆਸੀ ਸਾਰਤੱਤ ਨੂੰ ਸਮਝਣ ਵਿੱਚ ਬੁਰੀ ਤਰਾਂ ਅਸਫਲ ਰਹਿੰਦੇ ਹੋਏ, ਮਾਓਵਾਦੀ 'ਪਰਾਕਸਿਸ ਕਲੈਕਟਿਵ', ਆਪਣੇ ਭਰਮ ਵਿੱਚ, ਸੰਸਾਰ ਨੂੰ ਦੋ ਭਾਗਾਂ 'ਚ ਵੰਡਦਾ ਹੈ- ਇੱਕ ਤਾਂ ਉਹ ਮੁਲਕ ਜਿਹੜੇ ਪ੍ਰੋਲੇਤਾਰੀ ਇਨਕਲਾਬ ਲਈ ਪਰਿਪੱਕ ਹਨ ਅਤੇ ਦੂਜੇ ਜਿਹੜੇ ਨਹੀਂ ਹਨ। ਵੱਖ-ਵੱਖ ਮੁਲਕਾਂ 'ਚ ਸਰਮਾਏਦਾਰਾਨਾ ਵਿਕਾਸ ਦਾ ਪੱਧਰ ਉਹਨਾਂ ਲਈ ਇੱਕ ਅੰਤਮ ਕਸੌਟੀ ਹੈ ਜਿਹੜੀ ਇਸਦਾ ਨਿਰਧਾਰਨ ਕਰਦੀ ਹੈ ਕਿ ਪ੍ਰੋਲੇਤਾਰੀ ਨੂੰ ਸੱਤਾ ਲਈ ਲੜਨਾ 'ਚਾਹੀਦਾ' ਹੈ ਜਾਂ ਨਹੀਂ।

ਸਤਾਲਿਨਵਾਦੀਆਂ-ਮਾਓਵਾਦੀਆਂ ਦੀ ਅਜੀਬ ਬਣਾਵਟ, ਇਨਕਲਾਬ ਦੇ 'ਦੋ ਮੰਜਲ ਦੇ ਸਿਧਾਂਤ' ਦੇ ਜੋਸ਼ਿਲੇ ਪੈਰੋਕਾਰ, ਆਪਣੇ ਦਰਮਿਆਨ ਲਗਾਤਾਰ ਬਹਿਸ ਕਰਦੇ ਰਹਿੰਦੇ ਹਨ ਕਿ ਕਿਹੜਾ ਮੁਲਕ ਸਮਾਜਵਾਦੀ ਇਨਕਲਾਬ ਅਤੇ ਜਮਹੂਰੀ ਇਨਕਲਾਬ ਲਈ ਪਰਿਪੱਕ ਹੈ ਅਤੇ ਕਿਸਨੇ ਅਜੇ ਤੱਕ ਆਪਣੀ ਜਮਹੂਰੀ ਇਨਕਲਾਬ ਦੀ ਮੰਜਲ ਨੂੰ ਪੂਰਾ ਨਹੀਂ ਕੀਤਾ ਹੈ ਅਤੇ ਇਸ ਤਰਾਂ ਉਹ ਇਨਕਲਾਬ ਦੀ ਦੂਜੀ ਮੰਜਲ ਸਮਾਜਵਾਦੀ ਇਨਕਲਾਬ ਅਤੇ ਪ੍ਰੋਲੇਤਾਰੀਏ ਦੀ ਤਾਨਾਸ਼ਾਹੀ ਲਈ ਪਰਿਪੱਕ ਨਹੀਂ ਹੈ। ਕੱਲ ਤੱਕ ਉਹਨਾਂ ਦੀ ਸਹਿਮਤੀ ਸੀ ਕਿ ਭਾਰਤ ਨੇ ਅਜੇ ਆਪਣੀ ਜਮਹੂਰੀ ਇਨਕਲਾਬ ਦੀ ਸਟੇਜ ਨੂੰ ਪਾਰ ਕਰਨਾ ਹੈ ਇਸ ਲਈ ਇਹ ਅਜੇ ਸਮਾਜਵਾਦੀ ਇਨਕਲਾਬ ਲਈ ਤਿਆਰ ਨਹੀਂ ਹੈ। ਮਗਰੋਂ, ਉਹਨਾਂ ਵਿੱਚੋਂ ਕੁਝ ਜਿਵੇਂ ਕਿ 'ਪਰਾਕਸਿਸ ਕਲੈਕਟਿਵ' ਆਪਣਾ 'ਵਿਸ਼ਵਾਸ' ਬਦਲ ਕੇ ਇਸ ਨਤਿਜੇ 'ਤੇ ਪਹੁੰਚੇ ਕਿ ਭਾਰਤੀ ਬੁਰਜੂਆਜ਼ੀ ਦੀ ਹਕੂਮਤ ਅਧੀਨ ਮੁੱਖ ਜਮਹੂਰੀ ਕੰਮ ਪਹਿਲਾਂ ਹੀ ਪੂਰੇ ਕਰ ਲਏ ਗਏ ਹਨ ਅਤੇ ਇਸ ਤਰਾਂ ਸਮਾਜਵਾਦੀ ਇਨਕਲਾਬ ਦੀ ਸਟੇਜ ਹੁਣ ਤਿਆਰ ਹੈ। ਇਸ ਲਈ ਇਨਕਲਾਬ ਦੀ 'ਸਟੇਜਿੰਗ' ਮੁਲਕੋਂ-ਮੁਲਕ ਅਤੇ ਸਿਲਸਿਲੇਵਾਰ ਸੰਸਾਰ ਦੇ ਮੁਲਕ ਦੋ ਸ਼੍ਰੇਣੀਆਂ 'ਚ ਵੰਡੇ ਹਨ - ਜਿਹੜੇ ਪ੍ਰੋਲੇਤਾਰੀ ਦੀ ਸੱਤਾ ਲਈ ਪਰਿਪੱਕ ਹਨ ਜਾਂ ਅਪਰਿਪੱਕ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਸਤਾਲਿਨਵਾਦੀਆਂ ਅਤੇ ਮਾਓਵਾਦੀਆਂ ਦੀ ਹਰੇਕ ਪਾਰਟੀ ਕੋਲ਼ ਉਸਦੇ ਆਪਣੇ ਗਣਿਤ ਅਨੁਸਾਰ ਸੰਸਾਰ ਦੇ ਵੱਖ-ਵੱਖ ਮੁਲਕਾਂ 'ਚ ਇਨਕਲਾਬ ਦੀ ਸਟੇਜ ਅਤੇ ਸਰਮਾਏਦਾਰਾਨਾ ਵਿਕਾਸ ਦੱਸਣ ਲਈ ਆਪਣੀ ਇੱਕ ਸੂਚੀ ਹੈ।

ਮਾਓਵਾਦੀਆਂ ਦੀ ਇਸ ਗ਼ੈਰ-ਇਤਿਹਾਸਿਕ ਅਤੇ ਅਰਥਵਾਦੀ ਥੀਸਿਸ ਤੋਂ ਰੂਸੀ ਮੈਨਸ਼ਵਿਕਾਂ ਦੀ ਇੱਕ ਨਿਰਵਿਵਾਦ ਗੂੰਜ ਸੁਣਾਈ ਦਿੰਦੀ ਹੈ, ਜਿਸਨੇ ਰੂਸੀ ਇਨਕਲਾਬ ਦੀ ਇਕ ਸਂਭਾਵਨਾ ਦੇ ਰੂਪ ਵਿਚ, ਰੂਸ ਵਿਚ 'ਪੋਰ੍ਲੇਤਾਰੀ ਤਾਨਾਸ਼ਾਹੀ' ਨੂਂ ਸਵੀਕਾਰ ਨਹੀਂ ਕੀਤਾ। ਉਹਨਾਂ ਮੁਤਾਬਕ ਰੂਸ ਉਸਦੇ ਘੱਟ ਪੂੰਜੀਵਾਦੀ ਵਿਕਾਸ ਕਰਕੇ ਅਜੇ ਪੂਰੀ ਤਰਾਂ ਨਾਲ਼ ਇਸ ਤਰਾਂ ਦੀ ਤਾਨਾਸ਼ਾਹੀ ਲਈ ਪਰਿਪੱਕ ਨਹੀਂ ਸੀ ਹੋਇਆ।

ਲੈਨਿਨ ਦੀ ''ਅਪ੍ਰੈਲ ਥੀਸੀਸ'' ਰੂਸੀ ਸੋਸ਼ਲ ਡੈਮੋਕਰੇਸੀ ਦਾ ਆਮ ਤੌਰ 'ਤੇ ਅਤੇ ਮੇਨਸ਼ਵਿਜ਼ਮ ਦਾ ਖਾਸ ਤੌਰ 'ਤੇ ਸੱਪਸ਼ਟ ਖੰਡਨ ਹੈ।ਲੈਨਿਨ ਨੇ ਰੂਸੀ ਇਨਕਲਾਬ ਨੂੰ ਫਰਵਰੀ 1917 ਦੀ ਉਚਾਈ ਤੋੱ ਦੇਖਦੇ ਹੋਏ ਸਰਮਾਏਦਾਰਨਾ ਵਿਕਾਸ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਲਈ ਸੰਘਰਸ਼ ਵਿਚਕਾਰਲੇ ਕਾਲਪਨਿਕ ਸਬੰਧ ਦੀ ਅਲੋਚਨਾ ਕੀਤੀ। ਲੈਨਿਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਰੂਸ ਦਾ ਸਰਮਾਏਦਾਰਾਨਾ ਪਿਛੜਾਪਣ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਸਥਾਪਤੀ 'ਚ ਕੋਈ ਰੁਕਾਵਟ ਹੈ। ਇਸ ਦੇ ਉਲਟ, ਇਹ ਪਿਛੜਾਪਣ ਹੀ ਸੀ, ਜਿਸਨੇ ਆਪਣਾ 'ਅਕਤੂਬਰ' ਵਾਲ਼ੇ ਪੜਾਅ 'ਚ ਦਾਖਲ ਕਿਤੇ ਵੱਧ ਵਿਕਸਿਤ ਸਰਮਾਏਦਾਰਾਨਾ ਪੱਛਮ ਤੋਂ ਪਹਿਲਾਂ ਰੂਸੀ ਪ੍ਰੋਲੇਤਾਰੀਏ ਦੇ ਉਫ਼ਾਨ ਨੂੰ ਅਕਤੂਬਰ ਵਿੱਚ ਸੱਤਾ 'ਚ ਲਿਆ ਕੇ ਇੱਕ ਇਤਿਹਾਸਕ ਕਾਰਜ ਕੀਤਾ।

''ਅਪ੍ਰੈਲ ਥੀਸਿਸ'' ਪੈਰੋਕਾਰਾਂ ਦੇ ਦੋ ਗੁੱਟਾਂ 'ਤੇ ਸੇਧਤ ਸੀ - ਇੱਕ ਜਿਹੜੀ ਆਰਜ਼ੀ ਸਰਕਾਰ ਦੀ ''ਜਮਹੂਰੀ ਤਾਨਾਸ਼ਾਹੀ'' ਦੀ ਮੂਰਤ ਰੂਪ ਵਜੋਂ ਹਿਮਾਇਤ ਕਰਦਾ ਸੀ, ਦੂਜਾ ਸਮਾਜਵਾਦੀ ਤਾਨਾਸ਼ਾਹੀ ਤੋਂ ਪਹਿਲਾਂ ਇੱਕ ਵੱਖਰੀ ਮੰਜਲ ਵਜੋਂ ''ਜਮਹੂਰੀ ਤਾਨਾਸ਼ਾਹੀ'' ਦੀ ਸਥਾਪਤੀ ਲਈ ਬਹਿਸ ਕਰਦਾ ਸੀ। ਦੋਨੋਂ ਗੁੱਟ 'ਜਮਹੂਰੀ ਤਾਨਾਸ਼ਾਹੀ' ਨੂੰ ਸਮਾਜਵਾਦੀ ਤਾਨਾਸ਼ਾਹੀ ਵਿਰੁੱਧ ਖੜਾ ਕਰਦੇ ਹਨ।

''ਅਪ੍ਰੈਲ ਥੀਸਿਸ'' ''ਜਮਹੂਰੀ ਤਾਨਾਸ਼ਾਹੀ'' ਦੇ ਸਵਾਲ 'ਤੇ ਪੈਰੋਕਾਰਾਂ ਦੇ ਦੋ ਵੱਖ-ਵੱਖ ਬੋਧਾਂ ਖ਼ਿਲਾਫ਼ ਲੈਨਿਨ ਦੁਆਰਾ ਬਾਲਸ਼ਵਿਕ ਪਾਰਟੀ ਨੂੰ ''ਮੁੜ ਤੋਂ ਲੈਸ'' ਕਰ ਰਹੀ ਸੀ। ਤਦ ਵੀ ਅੱਜ ਦੇ ਪੈਰੋਕਾਰਾਂ ਲਈ ''ਅਪ੍ਰੈਲ ਥੀਸੀਸ'' ਦੀ ਕੋਈ ਮਹਤੱਤਾ ਨਹੀਂ ਹੈ। ਉਹਨਾਂ ਲਈ ਇਹ ਸਿਰਫ਼ ਪੁਰਾਣੇ ਬਾਲਸ਼ਵਿਜ਼ਮ ਦੀ ਲਗਾਤਾਰਤਾ ਅਤੇ ਮੁੜ-ਬਿਆਨੀ ਹੈ।

ਰੂਸੀ ਸੋਸ਼ਲ ਡੈਮੋਕਰੇਸੀ 'ਚ ਬਹੁਤੇ ਆਗੂ ਅੱਜ ਦੇ ਸਤਾਲਿਨਵਾਦੀਆਂ ਅਤੇ ਮਾਓਵਾਦੀਆਂ ਵਾਂਗੂ ਸ਼ੋਚਦੇ ਸਨ ਅਤੇ ਅਕਤੂਬਰ 1917 ਤੱਕ ਸਮਝਦੇ ਸਨ ਕਿ ਪ੍ਰੋਲੇਤਾਰੀਏ ਦੀ ਤਾਨਾਸ਼ਾਹੀ ਦੀ 'ਜਮਹੂਰੀ ਇਨਕਲਾਬ' ਦੇ ਅੰਤਮ ਸਿਰੇ 'ਤੇ ਅਤੇ ਦੂਜੀ 'ਸਮਾਜਵਾਦੀ' ਸਟੇਜ ਦੇ ਸ਼ੁਰੂ ਵਿੱਚ ਲੋੜ ਪਏਗੀ।

ਬਹੁਤ ਪਹਿਲਾਂ, 1905 'ਚ ਉੱਠੇ ਵਿਦਰੋਅ ਤੋਂ ਤੁਰੰਤ ਮਗਰੋਂ ਆਪਣੇ ਸ਼ੁਰੂਆਤੀ ਕੰਮ 'ਨਤਿਜੇ ਅਤੇ ਭਵਿੱਖ' ਵਿੱਚ ਲਿਓੱ ਟਰਾਟਸਕੀ ਨੇ ਤਜ਼ਵੀਜ ਦਿੱਤੀ ਸੀ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਮੌਜੂਦਗੀ ਰੂਸੀ ਇਨਕਲਾਬ ਅੰਦਰ ਸੱਭ ਤੋਂ ਵੱਧ ਸੰਭਾਵਿਤ ਸ਼ਾਖਾ ਹੋਵੇਗੀ, ਇੱਥੋਂ ਤੱਕ ਪੱਛਮ ਤੋਂ ਵੀ ਪਹਿਲਾਂ।

1917 ਦੇ ਰੂਸ ਦੇ ਫਰਵਰੀ ਇਨਕਲਾਬ ਨੇ ਟਰਾਟਸਕੀ ਦੇ ਇਸ ਥੀਸਿਸ ਦੀ ਪੁਸ਼ਟੀ ਕੀਤੀ, ਬਿਨਾ ਕਿਸੇ ਸ਼ੱਕ ਦੇ ਇਸਦਾ ਮੁਜ਼ਾਹਰਾ ਕੀਤਾ ਕਿ ਰੂਸੀ ਇਨਕਲਾਬ ਪ੍ਰੋਲੇਤਾਰੀ ਦੀ ਜਮਾਤੀ ਤਾਨਾਸ਼ਾਹੀ ਨਾਲ਼ ਇਸ ਕਦਰ ਗ਼ਹਿਰਾਈ ਨਾਲ਼ ਜੁੜਿਆ ਹੋਇਆ ਹੈ ਕਿ ਇਸ ਨੂੰ ਜਜ਼ਬ ਕਰਨਾ ਬੁਰਜੂਆਜ਼ੀ ਦੀ ਤਾਨਾਸ਼ਾਹੀ ਨੂੰ ਸਥਾਪਤ ਕਰਨਾ ਹੋਵੇਗਾ, ਇਹ ਇਨਕਲਾਬ ਨੂੰ ਜਜ਼ਬ ਕਰਨਾ ਹੋਵੇਗਾ ਅਤੇ ਉਲਟ ਇਨਕਲਾਬ ਵੱਲ ਲੈ ਜਾਵੇਗਾ। ਫਰਵਰੀ 'ਦੋ ਮੰਜਲਾਂ ਦੇ ਸਿਧਾਂਤ' ਅਰਥਾਤ ਜਮਹੂਰੀਅਤ ਅੱਜ, ਸਮਾਜਵਾਦ ਕੱਲ ਦਾ ਸਿੱਧਾ ਖੰਡਨ ਸੀ, ਜਿਸਨੂੰ ਰੂਸੀ ਸੋਸ਼ਲ ਡੈਮੋਕਰੇਸੀ ਨੇ ਅਤੀਤ ਦੇ ਯੂਰਪ ਦੇ ਇਨਕਲਾਬਾਂ ਤੋਂ ਉਧਾਰ ਲਿਆ ਅਤੇ ਮਕਾਨਕੀ ਢੰਗ ਨਾਲ਼ ਸਰਮਾਏਦਾਰਾਨਾ ਤੌਰ 'ਤੇ ਪਿਛੜੇ ਰੂਸੀ ਪੂੰਜੀਵਾਦ ਰਾਹੀਂ ਪੈਦਾ ਕੀਤੀਆਂ ਨਵੀਂਆਂ ਇਤਿਹਾਸਕ ਹਾਲਤਾਂ ਨੂੰ ਨਾ ਸਮਝਦੇ ਹੋਏ ਲਾਗੂ ਕਰਨ ਦੀ ਇੱਛਾ ਰੱਖਦੇ ਸਨ। ਲੈਨਿਨ ਦੇ ਨਹੀਂ ਸਗੋਂ ਮੇਨਸ਼ਵਿਕਾਂ ਦੇ ਨਆਰੇ ਨੂੰ ਫਰਵਰੀ ਵਿੱਚ ਬੂਰ ਆ ਗਿਆ, ਜਮਹੂਰੀ ਇਨਕਲਾਬ ਦੇ ਮੁੰਕਮਲ ਹੋਣ 'ਚ ਨਹੀਂ ਸਗੋਂ ਇਸ ਦੇ ਜਜ਼ਬ ਹੋਣ 'ਚ।

ਲੈਨਿਨ, ਰੂਸੀ ਇਨਕਲਾਬ ਦੇ ਯੋਗ ਆਗੂ ਨੇ ਰੂਸੀ ਇਨਕਲਾਬ ਨੂੰ 1905 ਤੋਂ ਫਰਵਰੀ 1917 ਦੀ ਹੋਰ ਵੱਧ ਉਚਾਈ ਤੋਂ ਮੁੜ ਦੇਖਿਆ, ਸਹੀ ਤਾਰੀਫ਼ ਕੀਤੀ ਕਿ ਪੈਂਡੂ ਰੂਸ 'ਚ Partisan war (ਹਿਮਾਇਤੀ ਜੰਗ) ਜਿਹੜੀ ਕਿਸਾਨਾਂ ਰਾਹੀਂ ਲੜੀ ਗਈ ਅਤੇ ਸਮਰਥਿਤ ਹੋਵੇ ਇਨਕਲਾਬ ਲਈ ਇੱਕੋ ਇੱਕ ਰਾਹ ਹੈ। ਲੈਨਿਨ ਨੂੰ ਅਹਿਸਾਸ ਹੋਇਆ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕੋਈ ਅੰਤਮ ਸਿੱਟਾ ਨਹੀਂ ਹੈ ਸਗੋਂ ਬੁਨਿਆਦੀ ਅਤੇ ਅੱਗੇ ਵਧਣ ਲਈ ਜ਼ਰੂਰੀ ਸ਼ਰਤ ਹੈ।

ਇਸ ਤਰਾਂ ਲੈਨਿਨ ਨੇ ਰੂਸੀ ਸੋਸ਼ਲ ਡੈਮੋਕਰੇਸੀ ਦੇ ਆਗੂਆਂ ਖਿਲਾਫ਼ ਸਖ਼ਤੀ ਦਾ ਅਤੇ ਬੇਹੱਦ ਅਲੋਚਨਾਤਮਕ ਰੁਖ਼ ਅਖ਼ਤਿਆਰ ਕੀਤਾ, ਜਿਹੜੇ ਪੁਰਾਣੇ ਬਾਲਸ਼ਵਿਕ ਵਿਚਾਰ 'ਤੇ ਅੜੇ ਸਨ – 'ਦੋ ਜਮਾਤਾਂ ਦੀ ਜਮਹੂਰੀ ਤਾਨਾਸ਼ਾਹੀ-ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਨਾਸ਼ਾਹੀ', ਇੱਕ ਇਤਿਹਾਸਕ ਤੌਰ 'ਤੇ ਅਣਹੋਣੀ ਯੋਜਨਾ, ਜਦੋਂ ਤੱਕ ਕਾਲਪਨਿਕ ਪਹਿਲੀ ਸਟੇਜ, ਇਨਕਲਾਬ ਦੀ 'ਜਮਹੂਰੀ ਮੰਜਲ', ਪੂਰੀ ਨਾ ਹੋਵੇ, ਜਿਹੜੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਸਥਾਪਤੀ ਨੂੰ ਅੱਗੇ ਪਾਉਣ ਲਈ ਸੁਝਾਈ ਗਈ ਸੀ,

ਰੂਸੀ ਇਨਕਲਾਬ ਨੇ ਸਥਾਪਿਤ ਕੀਤਾ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਜ਼ਰਈ ਜਮਹੂਰੀ ਇਨਕਲਾਬ ਦੇ ਮੁਕੰਮਲ ਹੋਣ 'ਤੇ ਹੋਂਦ 'ਚ ਨਹੀਂ ਆਵੇਗੀ, ਸਗੋਂ ਇਸਨੂੰ ਸਥਾਪਿਤ ਕਰਨ ਲਈ ਇੱਕ ਪੂਰਵ-ਜਰੂਰਤ ਹੋਵੇਗੀ।

ਰੂਸੀ ਇਨਕਲਾਬ ਦਾ ਇਤਿਹਾਸ, 'ਸਥਾਈ ਇਨਕਲਾਬ' ਦੇ ਨਿਮਨਲਿਖਿਤ ਨਤਿਜਿਆਂ ਦੀ ਪੁਸ਼ਟੀ ਹੈ

- ਇਨਕਲਾਬੀ ਪ੍ਰਕ੍ਰਿਆ ਇੱਕ ਬੇਰੋਕ-ਟੋਕ ਨਾਲ਼ ਚੱਲਣ ਵਾਲ਼ੀ ਪ੍ਰਕ੍ਰਿਆ ਹੈ, ਇਸ ਨੂੰ ਹਿੱਸਿਆਂ 'ਚ ਵੰਡਣਾਂ ਇਤਿਹਾਸਕ ਤੌਰ 'ਤ ਗ਼ਲਤ ਹੈ।

-ਪਿਛੜੇ ਮੁਲਕਾਂ ਅਰਥਾਤ ਸਰਮਾਏਦਾਰਾਨਾ ਤੌਰ 'ਤੇ ਪਿਛੜੇ ਮੁਲਕਾਂ ਅੰਦਰ, ਇਨਕਲਾਬ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਕੇਵਲ ਸਿੱਧੇ ਤੌਰ 'ਤੇ ਸਮਾਜਵਾਦੀ ਇਨਕਲਾਬ ਨੂੰ ਪੈਦਾ ਕਰਨ ਲਈ, ਜਮਹੂਰੀ ਤੌਰ 'ਤੇ ਸ਼ੁਰੂ ਹੋਵੇਗਾ। ਦੋ ਇਨਕਲਾਬ ਇੱਕ ਅੰਦਰ ਜੁੜ ਜਾਣਗੇ ਅਤੇ ਦੋਨਾਂ ਨੂੰ ਇਤਿਹਾਸਿਕ ਤੌਰ 'ਤੇ ਵੱਖ-ਵੱਖ ਮੰਜਲਾਂ 'ਚ ਨਹੀਂ ਵੰਡਿਆ ਜਾ ਸਕਦਾ।

-ਜਮਹੂਰੀ ਇਨਕਲਾਬ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਨਾਲ਼ ਸ਼ੁਰੂ ਹੋਵੇਗਾ ਇਸਦੇ ਨਾਲ਼ ਖਤਮ ਨਹੀਂ। ਪ੍ਰਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਹ ਬੇਰੋਕ ਟੋਕ ਨਾਲ਼ ਸਮਾਜਵਾਦੀ ਇਨਕਲਾਬ ਨੂੰ ਪੈਦਾ ਕਰੇਗਾ।

-ਪ੍ਰਲੇਤਾਰੀ ਦੀ ਤਾਨਾਸ਼ਾਹੀ ਜਮਹੂਰੀ ਇਨਕਲਾਬ ਦੇ ਅੰਤਮ ਸਿਰੇ 'ਤੇ ਨਹੀਂ ਸਗੋਂ ਇਸਦੀ ਸ਼ੁਰੂਆਤ 'ਤੇ ਹੀ ਮੌਜੂਦ ਹੋਵੇਗੀ।

-ਪਿਛੜੇ ਮੁਲਕਾਂ ਅੰਦਰ ''ਜਮਹੂਰੀ ਇਨਕਲਾਬ'' ਸਮਾਜਵਾਦੀ ਪ੍ਰਲੇਤਾਰੀ ਦੀ ਤਾਨਾਸ਼ਾਹੀ ਵਾਗੂੰ ਹੀ ਪਿੰਡਾਂ ਦੇ ਹਜ਼ਾਰਾਂ ਭੂਮੀ ਮਾਲਕਾਂ ਖਿਲਾਫ਼ ਕਈ ਲੱਖ ਕਿਸਾਨਾਂ ਰਾਹੀਂ ਸਮਰਥਿਤ 'ਕਿਸਾਨ ਜੰਗ' ਹੈ।

-'ਜਮੂਹਰੀ ਤਾਨਾਸ਼ਾਹੀ' ਨੂਂ 'ਸਮਾਜਵਾਦੀ ਤਾਨਾਸ਼ਾਹੀ' ਦੇ ਵਿਰੁਧ ਨਹੀਂ ਰਖਿਆ ਜਾ ਸਕਦਾ, ਦੋਨਾਂ ਹੀ ਹਾਲਤਾਂ 'ਚ ਤਾਨਾਸ਼ਾਹੀ ਇੱਕਲੀ ਪ੍ਰੋਲੇਤਾਰੀ ਦੀ ਜਮਾਤੀ ਤਾਨਾਸ਼ਾਹੀ ਹੀ ਹੋਵੇਗੀ।

ਇਨਕਲਾਬ ਦੇ ਬੇਰੋਕ-ਟੋਕ ਵਾਲ਼ਾ ਸੁਭਾਅ ''ਪ੍ਰੋਲੇਤਾਰੀ ਦੀ ਤਾਨਾਸ਼ਾਹੀ'' ਵਿੱਚ ਹੀ ਹੋਂਦ 'ਚ ਆਉਂਦਾ ਹੈ, ਜਿਹੜਾ ਇਨਕਲਾਬ ਦੀ ਸ਼ੁਰੂਆਤ ਤੋਂ ਇਸਦੇ ਪੜਾਅਵਾਰ ਮੰਜਲਾਂ ਅੰਦਰ ਚੱਲਦਾ ਰਹਿੰਦਾ ਹੈ ਭਾਵੇਂ ਦੂਜੀਆਂ ਜਮਾਤਾਂ ਵਿਰੋਧ 'ਚ ਆਉਣ ਜਾਂ ਪੱਖ 'ਚ।

ਰੂਸੀ ਇਨਕਲਾਬ ਦੇ ਇਤਿਹਾਸਕ ਕਾਰਜ ਦੇ ਉਲਟ, 'ਪਰਾਕਸਿਸ ਕਲੈਕਟਿਵ' ਵਰਗੇ ਮਾਓਵਾਦੀ ਅਤੇ ਸਤਾਲਿਨਵਾਦੀ ਦਲੀਲ ਦਿੰਦੇ ਹਨ ਕਿ ਸਮਾਜਵਾਦੀ ਅਕਤੂਬਰ ਦੇ ਉਲਟ ਫਰਵਰੀ ਜਮਹੂਰੀ ਸੀ। ਇਸ ਵਿੱਚ ਉਹ ਇਹ ਦੱਸਣ 'ਚ ਅਸਫਲ ਰਹਿੰਦੇ ਹਨ ਕਿ ਅਕਤੂਬਰ ਤੋਂ ਪਹਿਲਾਂ ਜਾਂ ਮਗਰੋਂ ਕਦੋਂ ਜਮਹੂਰੀ ਇਨਕਲਾਬ (ਪੈਂਡੂ ਕੂਲੀਨ ਵਰਗ ਵਿਰੁੱਧ ਕਿਸਾਨਾਂ ਦੀ ਜੇਤੂ ਜੰਗ, ਮਧਯੁੱਗੀਵਾਦ ਦਾ ਵਿਨਾਸ਼, ਜਾਗੀਰਦਾਰਾਂ ਦੀ ਭੂ-ਸੰਪਤੀ 'ਤੇ ਕਬਜ਼ਾ) ਹੋਇਆ। ਕੀ 'ਜਮਹੂਰੀ ਇਨਕਲਾਬ' ਫਰਵਰੀ ਅਤੇ ਅਪ੍ਰੈਲ ਦਰਮਿਆਨ ਹੋਇਆ। ਕਿਵੇਂ ਅਤੇ ਕਿਸ ਰੂਪ ਵਿੱਚ? ਲਵੋਵ ਅਤੇ ਕਰੇਂਸਕੀ, ਗੁਚਕੋਵ ਅਤੇ ਰੁਦਕੇਨੋਵ ਦੀ ਹਕੂਮਤ ਅਧੀਨ?

ਲੈਨਿਨ ਨੇ ਫਰਵਰੀ ਇਨਕਲਾਬ ਮਗਰੋਂ ਬੁਰਜੂਆ ਸਰਕਾਰ ਨੂੰ ਪਲਟ ਦੇਣ ਅਤੇ ਪ੍ਰੋਲੇਤਾਰੀ ਦੀ ਸੱਤਾ ਸਥਾਪਿਤ ਕਰਨ ਦਾ ਸੱਦਾ ਦਿੱਤਾ ਇਸ ਕਰਕੇ ਨਹੀਂ ਕਿ ਫਰਵਰੀ ਵਿੱਚ 'ਜਮਹੂਰੀ ਇਨਕਲਾਬ' ਨੂੰ ਹਾਸਿਲ ਕਰ ਲਿਆ ਗਿਆ ਸੀ, ਪਰ ਅਸਲ 'ਚ ਇਸ ਕਰਕੇ ਕਿ ਫਰਵਰੀ ਜਮਹੂਰੀ ਇਨਕਲਾਬ ਲਿਆਉਣ 'ਚ ਸਫ਼ਲ ਨਹੀਂ ਹੋਇਆ। ਜਮਹੂਰੀ ਇਨਕਲਾਬ ਲਵੋਵ ਅਤੇ ਕਰੇਂਸਕੀ ਦੀ ਹਕੂਮਤ ਅਧੀਨ ਬੁਰਜੂਆ ਸੱਤਾ ਦੀ ਸਥਾਪਤੀ ਨਾਲ਼ ਪਟੜੀ ਤੋਂ ਹੇਠਾਂ ਉਤਰ ਗਿਆ ਸੀ।

ਬਿਨਾ ਸ਼ੱਕ ਫਰਵਰੀ ਦੀ ਸ਼ੁਰੂਆਤ 'ਚ ਉੱਥੇ ਪ੍ਰੋਲੇਤਾਰੀ ਦੀ ਗੈਰ-ਰਸਮੀ ਤਾਨਾਸ਼ਾਹੀ ਸੋਵਿਅਤਾਂ ਅੰਦਰ ਜਥੇਬੰਦ, ਹਥਿਆਰਬੰਦ ਪ੍ਰੋਲੇਤਾਰੀਏ ਦੇ ਰੂਪ ਵਿੱਚ ਸੀ। ਜ਼ਾਰਸ਼ਾਹੀ ਫਰਵਰੀ ਦੇ ਪਹਿਲੇ 4 ਦਿਨਾਂ 'ਚ ਉਲਟਾ ਅਤੇ ਢਾਹ ਦਿੱਤੀ ਗਈ ਅਤੇ ਨਾਗਰਿਕ ਅਜ਼ਾਦੀਆਂ ਜਿੱਤ ਲਈਆਂ ਗਈਆਂ। ਪੇਤਰੋਗਰਾਦ ਦੀ ਫੈਕਟਰੀ 'ਚੋਂ ਚੁਣੀ ਗਈ ਮਜ਼ਦੂਰਾਂ ਦੀ ਸੋਵੀਅਤ-ਪੇਤਰੋਗਰਾਦ ਦੀ ਸੋਵੀਅਤ-ਪ੍ਰਲੇਤਾਰੀ ਦੀ ਤਾਨਾਸ਼ਾਹੀ ਦਾ ਮੁੱਖ ਅੰਗ ਸੀ।

ਤਦ ਇਨਕਲਾਬ ਦੇ ਮਗਰਲੇ ਪਾਸਿਓ ਆਰਜੀ ਸਰਕਾਰ ਦੀ ਸ਼ਕਲ 'ਚ ਬੁਰਜੂਆ ਸੱਤਾ ਹੋੱਦ 'ਚ ਆਈ ਅਤੇ ਇਸ 'ਤੇ ਮੁੰਕਮਲ ਰੋਕ ਲਗਾਉਣ 'ਚ ਸਫਲ ਹੋਈ। ਦੋਹਰੀ ਸੱਤਾ- ਦੋ ਦੁਸ਼ਮਣਾਨਾ ਜਮਾਤਾਂ ਦੀ ਸੱਤਾ - ਮਜ਼ਦੂਰਾਂ ਦੀ ਹਥਿਆਰਬੰਦ ਸੋਵੀਅਤਾਂ ਅਤੇ ਬੁਰਜੂਆ ਆਰਜੀ ਸਰਕਾਰ - ਸੰਕਰਮਣ ਦੇ ਕੁਝ ਦਿਨਾਂ ਅੰਦਰ ਹੀ ਜਦੋਂ ਤੱਕ ਕਿ ਰੂਸੀ ਸੋਸ਼ਲ ਡੈਮੋਕਰੇਸੀ ਦੇ ਆਗੂ ਦੋਨਾਂ ਬਾਲਸ਼ਵਿਕਾਂ ਅਤੇ ਮੇਨਸ਼ਵਿਕਾਂ ਨੇ ਬੁਰਜੂਆ ਸਰਕਾਰ ਮੂਹਰੇ ਗੋਡੇ ਨਹੀਂ ਸਨ ਟੇਕੇ ਅਤੇ ਮਜ਼ਦੂਰਾਂ ਅਤੇ ਫ਼ੌਜੀਆਂ ਨੂੰ ਇਸਦਾ ਸਮਰਥਨ ਕਰਨ ਦੀ ਅਪੀਲ ਨਹੀਂ ਸੀ ਕੀਤੀ। ਫਰਵਰੀ ਦੀ ਇਸ ਦੋਹਰੀ ਸੱਤਾ ਨੂੰ ਸਤਾਲਿਨਵਾਦੀ ਅਤੇ ਮਾਓਵਾਦੀ ਅਚੱਲ ਦੈਵੀ ਵਸਤੂ ਬਣਾਉਂਦੇ ਹਨ, ਅਸਲ ਵਿੱਚ ਰਾਜਨੀਤੀਕ ਅਤੇ ਇਤਿਹਾਸਕ ਤੌਰ 'ਤੇ ਇੱਕ ਗ਼ਲਤ ਪੋਜਿਸ਼ਨ, ਪ੍ਰਲੇਤਾਰੀਏ ਦੀ ਸ਼ਕਤੀਹੀਨਤਾ ਅਤੇ ਕਮਜ਼ੋਰੀ ਵੱਲ ਇਸ਼ਾਰਾ ਕਰਦੀ ਹੈ, ਅਤੇ ਅਸਲ ਵਿੱਚ ਸਿੱਧੇ ਤੌਰ 'ਤੇ ਇਸਦੀ ਲੀਡਰਸ਼ੀਪ ਦੀ ਅਣਘੜਤਾ ਹੈ ਜਿਹੜੀ ਪ੍ਰੋਲੇਤਾਰੀ ਨੂੰ ਸੱਤਾ ਤੱਕ ਲਿਜਾਉਣ 'ਚ ਅਸਫਲ ਹੈ। ਬੱਸ ਸ਼ੁਰੂਆਤ ਦੇ ਕੁਝ ਦਿਨਾਂ ਨੂੰ ਛੱਡ ਕੇ ਆਰਜ਼ੀ ਸਰਕਾਰ ਸੱਤਾ ਵਿੱਚ ਆਉਣ ਅਤੇ ਬੁਰਜੂਆਜ਼ੀ ਨੇ ਆਪਣੀ ਸੱਤਾ ਨੂੰ ਪੱਕੇ ਪੈਰੀ ਕਰਨ ਤੋੱ ਪਹਿਲਾਂ ਜਦੋਂ ਜ਼ਾਰਸ਼ਾਹੀ ਨੂੰ ਪਲਟਿਆ ਗਿਆ, ਸਿਆਸੀ ਕੈਦੀਆਂ ਨੂੰ ਰਿਹਾ ਕੀਤਾ ਗਿਆ, ਘ੍ਰਿਣਤ ਅਫ਼ਸਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਅਜ਼ਾਦੀ ਨੂੰ ਹਾਸਲ ਕੀਤਾ ਗਿਆ, ਫਰਵਰੀ ਵਿੱਚ ਇਹ ਦੋਹਰੀ ਸੱਤਾ ਜਮਹੂਰੀ ਇਨਕਲਾਬ ਦੀ ਪ੍ਰਾਪਤੀ, ਹੋਂਦ ਜਾਂ ਮੁੰਕਮਲ ਹੋਣਾ ਨਹੀਂ ਸੀ ਸਗੋਂ ਉਸਦਾ ਜਜ਼ਬ ਹੋਣਾ ਸੀ।

ਆਰਜ਼ੀ ਸਰਕਾਰ ਦੇ ਹੁਕਮ 'ਤੇ ਜੁਲਾਈ ਮੁਜ਼ਾਹਰੇ 'ਤੇ ਫਾਈਰਿੰਗ, ਜਿਸਨੇ ਇਨਕਲਾਬ ਨੂੰ ਅੰਡਰਗਰਾਉਂਡ ਹੋਣ ਲਈ ਮਜ਼ਬੂਰ ਕਰ ਦਿੱਤਾ, ਨੇ ਫੈਸਲਾਕੁੰਨ ਤਰੀਕੇ ਨਾਲ਼ ਸਾਬਿਤ ਕੀਤਾ ਕਿ ਅਸਲੀ ਸੱਤਾ ਬੁਰਜੂਆਜ਼ੀ ਦੇ ਹੱਥਾਂ ਵਿੱਚ ਹੈ ਅਤੇ ਉਹ ਬੁਰਜੂਆਜ਼ੀ ਦੀ ਤਾਨਾਸ਼ਾਹੀ ਹੈ, ਅਤੇ ਦੋਹਰੀ ਸੱਤਾ ਇੱਕ ਭਰਮ ਹੈ।

ਮਾਰਕਸਵਾਦ ਦੇ ਪੈਰੋਕਾਰਾਂ ਦੀ ਗ਼ਲਤ ਨੀਤੀ ਜਿਸ ਨੇ ਉਹਨਾਂ ਨੂੰ ਪ੍ਰੋਲੇਤਾਰੀ ਦੀ ਸੱਤਾ ਦੀ ਇਤਿਹਾਸਿਕ ਮੰਜਲ ਨਾ ਆਉਣ ਦਾ ਬਹਾਨਾ ਬਣਾ ਕੇ ਸੱਤਾ 'ਚ ਆਉਣ ਤੋਂ ਰੋਕਿਆ, ਇਸ ਕਰਕੇ ਕਮਜ਼ੋਰ ਅਤੇ ਦੁਰਬਲ ਬੁਰਜੂਆਜ਼ੀ ਦੇ ਨੁਮਾਇੰਦੇ ਫਰਵਰੀ ਅੰਦਰ ਸੱਤਾ 'ਚ ਆਏ, ਜਿਹੜੇ ਇਨਕਲਾਬ ਦੇ ਅਸਲੀ ਨੁਮਾਇੰਦੇ ਨਹੀਂ ਸਨ।

ਉਹਨਾਂ ਕੁਝ ਸ਼ੁਰੂਆਤੀ ਦਿਨਾਂ ਨੂੰ ਛੱਡ ਕੇ ਜਦੋਂ ਹਥਿਆਰਬੰਦ ਪ੍ਰੋਲੇਤਾਰੀਏ ਨੇ ਅੱਡੇ 'ਤੇ ਕਬਜ਼ਾ ਰੱਖਿਆ ਅਤੇ ਜਦੋਂ ਗੁਚਕੋਵ ਅਤੇ ਮਿਲਉਕੋਵ ਨੇ ਆਪਣੀਆਂ ਸਥਿਤੀ ਨੂੰ ਪੱਕਿਆਂ ਨਹੀਂ ਸੀ ਕੀਤਾ, ਫਰਵਰੀ ਉਲਟ ਇਨਕਲਾਬ 'ਚ ਬਦਲ ਗਿਆ ਅਤੇ ਜਮਹੂਰੀ ਇਨਕਲਾਬ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਅਕਤੂਬਰ 'ਚ ਹੀ ਸਫਲ ਹੋ ਸਕਿਆ।

ਅਕਤੂਬਰ ਇਨਕਲਾਬ ਆਪਣੇ ਸ਼ੁਰਆਤੀ ਦਿਨਾਂ ਅੰਦਰ 'ਜਮਹੂਰੀ ਇਨਕਲਾਬ' ਸੀ ਅਤੇ ਸਿਰਫ ਅਸਲੀ ਜਮਹੂਰੀ ਇਨਕਲਾਬ।ਅਕਤੂਬਰ 'ਚ ਦੋਨੋਂ ਕੰਮ ਜਮਹੂਰੀ ਅਤੇ ਸਮਾਜਵਾਦੀ ਹੱਥੋਂ ਹੱਥ ਲਏ ਗਏ, ਦੋਨੋਂ ਇੱਕ ਦੂਜੇ ਨਾਲ਼ ਜੁੜ ਗਏ ਅਤੇ ਅਕਤੂਬਰ ਇਨਕਲਾਬ ਦੋਨਾਂ ਦਾ ਸੁਮੇਲ ਸੀ। ਅਕਤੂਬਰ ਜਮਹੂਰੀ ਇਨਕਲਾਬ ਦੀ ਤੌਰ 'ਤੇ ਆਪਣੀਆਂ ਪੜਾਅਵਾਰ ਮੰਜਲਾਂ ਅੰਦਰ ਸ਼ੁਰੂ ਹੋਇਆ ਜਿਹੜਾ 'ਸਮਾਜਵਾਦੀ ਇਨਕਲਾਬ' ਦੀ ਗੂੰਜ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਲੈਨਿਨ ਦਾ 'ਜਮਹੂਰੀ ਇਨਕਲਾਬ' ਦਾ ਨਾਅਰਾ ਸ਼ਬਦਾਂ 'ਚ ਨਹੀਂ ਭਾਵਨਾ 'ਚ, ਬਿਨਾਂ ਸ਼ੱਕ ਫਰਵਰੀ ਅੰਦਰ ਨਹੀਂ ਅਕਤੂਬਰ 'ਚ ਇਸ ਤਰਾਂ ਸਾਕਾਰ ਹੋਇਆ।

ਰੂਸ 'ਚ ਪ੍ਰੋਲੇਤਾਰੀ ਦੀ ਸੱਤਾ ਦੀ ਸਥਾਪਤੀ ਸੰਸਾਰ ਭਰ 'ਚ ਇਨਕਲਾਬੀ ਤੰਰਗਾਂ ਦਾ ਜਵਾਰ ਅਤੇ ਸਰਮਾਏਦਾਰਾਨਾ ਸੰਕਟ ਦਾ ਅੰਗ ਸੀ। ਸਤਾਲਿਨਵਾਦੀਆਂ ਦੇ ਬੋਧ ਦੇ ਉਲਟ ਰੂਸੀ ਇਨਕਲਾਬ, ਜ਼ਰਈ ਤੌਰ 'ਤੇ ਪਿਛੜੇ ਮੁਲਕ ਵਿੱਚ ਜਦੋਂ ਕਿ ਪੱਛਮ ਤੋਂ ਵੀ ਪਹਿਲਾਂ, ਇਸ ਤੱਥ ਦਾ ਜਿਉਂਦਾ ਸਬੂਤ ਸੀ ਕਿ 'ਪ੍ਰੋਲੇਤਾਰੀ ਦੀ ਸੱਤਾ', ਕਿਸੇ ਮੁਲਕ ਅੰਦਰ ਸਰਮਾਏਦਾਰਾਨਾ ਵਿਕਾਸ 'ਤੇ ਨਹੀਂ ਸਗੋਂ ਸੰਸਾਰ ਪੱਧਰ 'ਤੇ ਜਮਾਤਾਂ ਦੇ ਸਹੀ ਸਹਿ-ਸਬੰਧ 'ਤੇ ਨਿਰਭਰ ਕਰਦੀ ਹੈ।

ਇਸੇ ਤਰਾਂ ਨਾਲ਼ ਸੰਸਾਰ ਪੱਧਰ 'ਤੇ ਜਮਾਤੀ ਤਾਕਤਾਂ ਦਾ ਸਕਾਰਾਤਮਕ ਸਹਿ-ਸੰਬੰਧ ਬਣਿਆ, ਇੱਕ ਇਨਕਲਾਬੀ ਪ੍ਰੋਗਰਾਮ ਨਾਲ਼ ਲੈਸ ਸਾਰੀਆਂ ਲੀਡਰਸ਼ੀਪਾਂ ਰੂਸ 'ਚ ਫਰਵਰੀ 1917 'ਚ, ਚੀਨ 'ਚ 1925 'ਚ, ਨੇਪਾਲ 'ਚ 2006 'ਚ, ਅਤੇ 1947 ਤੋਂ ਬਹੁਤ ਪਹਿਲਾਂ ਭਾਰਤ 'ਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਸਾਕਾਰ ਕਰ ਸਕਦੀਆਂ ਸਨ। ਪਰ ਦੋਨਾਂ ਹੀ ਸਤਾਲਿਨਵਾਦੀ ਅਤੇ ਮਾਓਵਾਦੀ ਇਸਦੀ ਸੰਭਾਵਨਾ ਨੂੰ ਰੱਦ ਕਰਦੇ ਹਨ, ਇਹ ਕਹਿੰਦੇ ਹੋਏ ਕਿ ਇਤਿਹਾਸ 'ਚ ਸੱਤਾ ਖੋਹਣ ਅਤੇ ਆਪਣੀ ਜਮਾਤੀ ਤਾਨਾਸ਼ਾਹੀ ਸਥਾਪਿਤ ਕਰਨ 'ਚ ਪ੍ਰੋਲੇਤਾਰੀ ਦੀ ਨਾਕਾਮਯਾਬੀ ਉਹਨਾਂ ਦੀਆਂ ਗ਼ਲਤ ਨੀਤੀਆਂ ਕਰਕੇ ਨਹੀਂ ਸਨ, ਸਗੋਂ ਸਰਮਾਏਦਾਰੀ ਦੇ ਘੱਟ ਵਿਕਾਸ ਕਰਕੇ ਸੀ, ਜਿਸਦੇ ਚਲਦੇ ਉਹ 'ਦੋ ਮੰਜਲ ਦੇ ਇਨਕਲਾਬ' ਦੇ ਨਾਂ 'ਤੇ ਇਸ ਤਾਨਾਸ਼ਾਹੀ ਦਾ ਖੁਲਾ ਵਿਰੋਧ ਕਰਦੇ ਰਹੇ।ਉਹਨਾਂ ਅਨੁਸਾਰ ਪ੍ਰੋਲੇਤਾਰੀ ਨੂੰ ਆਪਣੇ ਵੱਖਰੇ-ਵੱਖਰੇ ਮੁਲਕਾਂ ਅੰਦਰ ਨਿਸ਼ਚਿਤ ਮਿਕਦਾਰ 'ਚ ਸਰਮਾਏਦਾਰਾਨਾ ਵਿਕਾਸ ਲਈ ਊਡੀਕ ਕਰਨੀ ਚਾਹੀਦੀ ਹੈ, ਇਸ ਤੋਂ ਪਹਿਲਾਂ ਉਹ ਆਪਣੀ ਜਮਾਤੀ ਤਾਨਾਸ਼ਾਹੀ ਲਈ ਤਿਆਰੀ ਕਰ ਸਕਦੇ ਸਨ। 

ਇਹਨਾਂ ਪੰਡਤਾਊ ਸਤਾਲਿਨਵਾਦੀਆਂ ਅਤੇ ਮਾਓਵਾਦੀਆਂ ਲਈ ਪ੍ਰੋਲੇਤਾਰੀ ਇੰਨਾਂ ਕਮਜ਼ੋਰ ਹੈ ਕਿ ਊਹ ਖੁਦ ਸੱਤਾ ਦੀ ਪ੍ਰਾਪਤੀ ਅਤੇ ਆਪਣੀ ਤਾਨਾਸ਼ਾਹੀ ਦਾ ਸਥਾਪਤੀ ਨਹੀਂ ਕਰ ਸਕਦਾ। ਸਤਾਲਿਨਵਾਦ ਦੇ ਵਿਚਾਰਾਂ ਦੀ ਸਾਰੀ ਇਮਾਰਤ ਅਤੇ ਇਸਦੇ ਮਗਰ ਮਾਓਵਾਦ ਪ੍ਰੋਲੇਤਾਰੀ ਦੀ ਕਾਲਪਨਿਕ ਕਮਜ਼ੋਰੀ 'ਚੋਂ ਉਤਪੰਨ ਹੋਈ ਹੈ। ਪ੍ਰੋਲੇਤਾਰੀ ਦੀ ਇਸ 'ਕਮਜ਼ੋਰੀ' ਨੂੰ ਦੂਰ ਕਰਨ ਲਈ ਸਤਾਲਿਨਵਾਦੀ ਮਜ਼ਦੂਰ ਜਮਾਤ ਦੀ ਸਹਾਇਤਾ ਲਈ ਕਿਸਾਨੀ ਤੋਂ ਪਰੇ ਬੁਰਜੂਆਜ਼ੀ ਅਤੇ ਨਿਮਨ ਬੁਰਜੂਆਜ਼ੀ ਦੇ ਤਬਕਿਆਂ ਨੂੰ ਸੱਦਾ ਦਿੰਦੇ ਹਨ।

ਸਤਾਲਿਨਵਾਦੀਆਂ ਲਈ 'ਜਮਹੂਰੀ ਤਾਨਾਸ਼ਾਹੀ' ਪ੍ਰੋਲੇਤਾਰੀਆ ਅਤੇ ਪੈਂਡੂ ਕਿਸਾਨੀ ਤੋਂ ਪਹਿਲਾਂ 'ਦੂਜੀਆਂ' ਸਮਾਜਿਕ ਜਮਾਤਾਂ ਦਰਮਿਆਨ ਸਾਂਝੀ ਤਾਨਾਸ਼ਾਹੀ ਸੀ। ਇਸ ਸੁਮੇਲ ਲਈ ਫਿਰ ਵੀ ਉਹ ਬੀਤੀ ਪੂਰੀ ਸਦੀ ਦੌਰਾਨ ਵਾਧਾ ਕਰਨ ਲਈ 'ਜਮਹੂਰੀਅਤ' ਲਈ ਲੜਾਈ ਅਤੇ ਸਾਮਰਾਜਵਾਦ, ਜਗੀਰਦਾਰੀ ਅਤੇ ਫਾਸੀਵਾਦ ਵਿਰੁੱਧ ਸੰਘਰਸ਼ ਕਰਨ ਦੇ ਨਾਂ 'ਤੇ ਸਦਾ ਹੀ 'ਪ੍ਰਗਤੀਸ਼ੀਲ', 'ਕੌਮੀ', 'ਬੁਰਜੂਆ ਅਤੇ ਪੈਟੀ ਬੁਰਜੂਆ', 'ਜਮਾਤਾਂ ਦਾ ਗਠਜੋੜ' ਅਤੇ 'ਲੋਕ ਮੋਰਚੇ' ਦੀ ਸਲਾਹ ਦਿੰਦੇ ਰਹੇ ਹਨ। ਸਤਾਲਿਨਵਾਦੀ ਅਤੇ ਮਾਓਵਾਦੀ ਇਹਨਾਂ ਗਠਜੋੜਾਂ ਰਾਹੀਂ ਕਿਰਤੀ ਲੋਕਾਂ ਨੂੰ ਬੁਰਜੂਆ ਅਤੇ ਪੈਟੀ ਬੁਰਜੂਆ ਪਾਰਟੀਆਂ ਦੀ ਪੂੰਛ ਨਾਲ਼ ਬੰਨਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਉਹਨਾਂ ਨੂੰ ਖੁਦ ਨੂੰ ਸੱਤਾ 'ਤੇ ਕਬਜ਼ਾ ਕਰਨ ਲਈ ਰੋਕਿਆ ਹੈ।

ਰੂਸ 'ਚ ਫਰਵਰੀ ਇਨਕਲਾਬ ਵੇਲੇ ਕੰਠਿਤ ਕੀਤੇ ਵਾਹਿਆਤ ਨਾਅਰੇ ਕਿਸਾਨਾਂ ਅਤੇ ਪ੍ਰੋਲੇਤਾਰੀਏ 'ਦੋ ਜਮਾਤਾਂ ਦੀ ਤਾਨਾਸ਼ਾਹੀ' ਪੁਰਾਣੀ ਬਾਲਸ਼ਵਿਕ ਤਜ਼ਵੀਜ਼ ਦਾ ਭਰਮ ਸਿਰਜਦੇ ਹੋਏ, ਸਤਾਲਿਨਵਾਦੀ ਅਤੇ ਉਹਨਾਂ ਦੇ ਪਿੱਛੇ ਮਾਓਵਾਦੀ ਮੇਹਨਤਕਸ਼ ਜਮਾਤ ਨੂੰ ਬੁਰਜੂਆਜ਼ੀ ਦੀਆਂ ਪਾਰਟੀਆਂ ਅਤੇ ਗੁਟਾਂ ਮਗਰ ਲਗਾਉਣ ਦਾ ਮੌਕਾ ਲੱਭਦੇ ਹਨ।

ਹੁਣ ਅਤੇ ਉਦੋਂ ਪ੍ਰੋਲੇਤਾਰੀ ਅਤੇ ਉਸਦੇ ਅੰਜੇਡੇ ਨੂੰ ਸਹਿਯੋਗ ਕਰਨ ਵਾਲ਼ੀਆਂ ਜਮਾਤਾਂ ਦੇ ਗਠਜੋੜ ਨੂੰ ਕਦੇ ਵੀ ਤਾਨਾਸ਼ਾਹੀ ਵਿੱਚ ਹਿੱਸੇਦਾਰੀ ਦੇ ਤੌਰ 'ਤੇ ਨਹੀਂ ਸਮਝਣਾ ਚਾਹੀਦਾ। ਕਿਸਾਨਾਂ ਅਤੇ ਪ੍ਰੋਲੇਤਾਰੀ ਦਰਮਿਆਨ ਗਠਜੋੜ ਨੂੰ ਵੱਖ-ਵੱਖ ਮੁਲਕਾਂ 'ਚ ਵੱਖ-ਵੱਖ ਤੌਰ 'ਤੇ ਸਮਝਿਆ ਜਾ ਸਕਦਾ ਹੈ ਪਰ ਇਹ ਪ੍ਰੋਲੇਤਾਰੀ ਦੀ ਇੱਕਲੀ ਤਾਨਾਸ਼ਾਹੀ ਦੀ ਧੂਰੀ 'ਤੇ ਆਧਾਰਿਤ ਦੋ ਜਮਾਤਾਂ ਦੀ ਵੱਖ-ਵੱਖ ਜਮਾਤੀ ਸਰੰਚਨਾ ਦਰਮਿਆਨ ਇੱਕ ਕਰਾਰ ਹੁੰਦਾ ਹੈ।

ਕਿਸਾਨਾਂ ਅਤੇ ਪ੍ਰੋਲੇਤਾਰੀਏ ਦਾ ਗਠਜੋੜ ਅਮਲ ਵਿੱਚ ਹੋਇਆ ਅਤੇ ਰਿਹਾ, ਦੋ ਜਮਾਤਾਂ ਦੀ ਸਾਂਝੀ ਤਾਨਾਸ਼ਾਹੀ 'ਚ ਹਿੱਸੇਦਾਰੀ ਵਜੋਂ ਨਹੀਂ ਜਿਵੇਂ ਕਿ ਸਤਾਲਿਨਵਾਦੀ ਅਤੇ ਮਾਓਵਾਦੀ ਪ੍ਰਚਾਰ ਕਰਦੇ ਹਨ, ਪਰ ਕਿਸਾਨੀ ਦੀ ਪ੍ਰੋਲੇਤਾਰੀਏ ਦੇ ਸੰਘਰਸ਼, ਲੀਡਰਸ਼ੀਪ, ਸਰਦਾਰੀ ਅਤੇ ਅੰਤਮ ਤੌਰ 'ਤੇ ਤਾਨਾਸ਼ਾਹੀ ਦੀ ਹਿਮਾਇਤ ਕਰਨ ਦੀ ਇਤਿਹਾਸਿਕ ਮਜ਼ਬੂਰੀ ਹੈ। ਸਰਮਾਏਦਾਰੀ ਦੀਆਂ ਹਾਲਤਾਂ ਅਧੀਨ ਇਤਿਹਾਸ ਦਾ ਵਹਾਅ ਕਿਸਾਨੀ ਲਈ ਕੱਲੀਕਾਰੀ ਚੁਆਇਸ ਛੱਡਣ ਦੇ ਸਿਰੇ 'ਤੇ ਪਹੂੰਚਾਉਂਦਾ ਹੈ-ਬੁਰਜੂਆਜੀ ਅਤੇ ਭੂਮੀ ਮਾਲਕਾਂ ਦੇ ਹੱਲ਼ ਹੇਠਾਂ ਪਿਸੇ ਅਤੇ ਤਬਾਅ ਹੋਵੇ ਜਾਂ ਪ੍ਰੋਲੇਤਾਰੀ ਦੀ ਜਿੱਤ ਅਤੇ ਸੰਘਰਸ਼ ਨਾਲ਼ ਅਜ਼ਾਦੀ ਹਾਸਲ ਕਰ ਲਵੇ। ਇਸ ਤਰਾਂ ਕਿਸਾਨੀ ਪ੍ਰੋਲੇਤਾਰੀਏ ਮਗਰ ਆਪਣਾ ਸਮਰਥਨ ਦੇਣ ਲਈ ਆਪਣੀ ਸੁਤੰਤਰ ਇੱਛਾ ਨਾਲ਼ ਨਹੀਂ ਸਗੋਂ ਇੱਕ ਸਿਆਣੇ ਅਤੇ ਸਹੀ ਵਿਕਲਪ ਦੀ ਤੌਰ 'ਤੇ ਇਤਿਹਾਸਕ ਤੌਰ 'ਤੇ ਮਜ਼ਬੂਰ ਹੋ ਜਾਂਦੀ ਹੈ।

ਜਦੋਂ ਕਿ ਦੁਸ਼ਮਣਾਂ ਵਿਰੁੱਧ ਹਿਮਾਇਤੀ ਜੰਗ ਲੜ ਰਹੀ ਬਾਗੀ ਕਿਸਾਨੀ, ਮੁੱਖ ਸ਼ਹਿਰਾਂ 'ਚ ਸੰਘਰਸ਼ ਦੀ ਕਾਮਯਾਬੀ ਰਾਹੀਂ ਪ੍ਰੋਲੇਤਾਰੀ ਦੀ ਜਿੱਤ ਹਾਸਲ ਕਰਦੀ ਹੈ, ਪ੍ਰੋਲੇਤਾਰੀ ਇਹਨਾਂ ਕਿਸਾਨੀ ਜੰਗਾਂ ਤੋਂ ਹਿਮਾਇਤ ਹਾਸਿਲ ਕਰਦਾ ਹੈ ਜੋ ਕਿ ਬੁਰਜੂਆ ਹਕੂਮਤ ਨੂੰ ਢਾਹੁਣ ਲਈ ਇੱਕ ਜ਼ਰੂਰੀ ਹਾਲਤ ਪੈਦਾ ਕਰਦੀ ਹੈ।

ਮਤਲਬ ਕਿ ਬੇਸ਼ੱਕ ਇੱਕ ਅਸਲੀ ਕਿਸਾਨ ਵਿਦਰੋਅ ਨਾ ਹੋਵੇ ਪਰ ਇੱਕ ਜਮਹੂਰੀ ਗਠਜੋੜ ਦੀ ਤੌਰ 'ਤੇ ਕਿਸਾਨੀ ਅਤੇ ਪ੍ਰੋਲੇਤਾਰੀਏ ਦਰਮਿਆਨ ਗਠਜੋੜ ਲਈ ਘੱਟੋ-ਘੱਟ ਵਿਦਰੋਹੀ ਕਿਸਾਨੀ ਦਾ ਹੋਣਾ ਜ਼ਰੂਰ ਮੰਨਿਆ ਜਾਂਦਾ ਹੈ। ਪ੍ਰੋਲੇਤਾਰੀਆ ਕਿਸਾਨ ਜੰਗ ਤੋਂ ਹਿਮਾਇਤ ਹਾਸਲ ਕਰਦਾ ਹੈ ਨਾ ਕਿ ਇਸਦੀ ਜਮਹੂਰੀਅਤ ਤੋਂ। ਜਗੀਰਦਾਰੀ ਵਿਰੁੱਧ ਕਿਸਾਨੀ ਜੰਗ ਇਕ ਅਜਿਹਾ ਸੰਦ ਹੈ ਜਿਹੜਾ ਕਿ ਪ੍ਰੋਲੇਤਾਰੀ ਨੂੰ ਸੱਤਾ ਦਿਵਾਉਣ ਲਈ ਇਨਕਲਾਬ ਅੰਦਰ ਇੱਕ ਬਹੁਤ ਹੀ ਮਹੱਤਵਪੂਰਨ ਪਰ ਸਹਾਇਕ ਰੋਲ ਅਪਣਾਉਂਦਾ ਹੈ।

ਕਾਮਯਾਬ ਹੋਣ ਦੇ ਉਦੇਸ਼ ਨਾਲ਼ ਹਮੇਸ਼ਾਂ ਹੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਤੇ ਇਨਕਲਾਬ ਦੀ ਜਿੱਤ ਵੱਲ ਵੱਧ ਰਹੀ ਕਿਸਾਨ ਜੰਗ ਨੂੰ ਪ੍ਰੋਲੇਤਾਰੀਏ ਦੀ ਲੀਡਰਸ਼ੀਪ ਅਤੇ ਸਰਦਾਰੀ, 'ਤੇ ਭਰੋਸਾ ਕਰਨਾ ਪੈਦਾ ਹੈ।

ਬਿਨਾਂ ਸ਼ੱਕ, ਪਿਛੜੇ ਮੁਲਕਾਂ ਅੰਦਰ, ਪ੍ਰੋਲੇਤਾਰੀਏ ਨੂੰ ਪੈਂਡੂ ਖੇਤਰਾਂ 'ਚ ਕਿਸਾਨੀ ਜੰਗ ਅਤੇ ਵਿਦਰੋਹੀ ਕਿਸਾਨੀ ਦਾ ਇੱਕ ਤਿਆਰ ਬਾਰੂਦ ਮਿਲਦਾ ਹੈ। ਪਰ ਸੈਂਕੜੇ ਜਗੀਰਦਾਰਾਂ ਵਿਰੁੱਧ ਹਜ਼ਾਰਾਂ ਪਿੰਡਾਂ ਵਿੱਚ ਕਿਸਾਨ ਜੰਗ ਦਾ ਭਵਿੱਖ ਸਿੱਧੇ ਤੌਰ 'ਤੇ ਦਰਜਨ ਭਰ ਸ਼ਹਿਰਾਂ ਵਿੱਚ ਬੁਰਜੂਆਜ਼ੀ 'ਤੇ ਪ੍ਰੋਲੇਤਾਰੀਏ ਦੀ ਜਿੱਤ 'ਤੇ ਨਿਰਭਰ ਕਰਦਾ ਹੈ। ਜੇਕਰ ਸ਼ਹਿਰਾਂ ਅੰਦਰ ਪ੍ਰੋਲੇਤਾਰੀਆ ਬੁਰਜੂਆਜ਼ੀ ਵਿਰੁੱਧ ਜਿੱਤਦਾ ਹੈ ਤਾਂ ਕਿਸਾਨ ਜਿੱਤਦਾ ਹੈ, ਜੇਕਰ ਪ੍ਰੋਲੇਤਾਰੀਆ ਹਾਰਦਾ ਹੈ ਤਾਂ ਕਿਸਾਨ ਵੀ ਹਾਰਦਾ ਹੈ। ਇਸ ਤਰਾਂ ਕਿਸਾਨ ਜੰਗ ਪਿੰਡਾਂ ਅੰਦਰ ਨਹੀਂ ਸਗੋਂ ਸ਼ਹਿਰਾਂ ਅੰਦਰ ਲੜਿਆ ਜਾਂਦਾ ਹੈ।

ਪ੍ਰੋਲੇਤਾਰੀਏ ਅਤੇ ਕਿਸਾਨੀ ਦਰਮਿਆਨ ਇੱਕ ਜਿਉਂਦੇ ਸਹਿ-ਸੰਬੰਧ ਨੂੰ ਨਕਾਰਦੇ ਹੋਏ, ਸਤਾਲਿਨਵਾਦੀ ਅਤੇ ਮਾਓਵਾਦੀ ਦੋਵੇਂ ਪਿਛੜੇ ਮੁਲਕਾਂ ਅੰਦਰ ਪ੍ਰੋਲੇਤਾਰੀਏ ਦੀ ਜਮਾਤੀ ਤਾਨਾਸ਼ਾਹੀ ਦੇ ਸਹੀ ਵਿਚਾਰ ਦਾ ਵਿਰੋਧ ਕਰਦੇ ਹੋਏ ਦੁਸ਼ਮਣ ਜਮਾਤਾਂ ਰਾਹੀ ਸਾਂਝੀ ਤਾਨਾਸ਼ਾਹੀ ਲਈ ਬਹਿਸ ਕਰਦੇ ਹਨ।

ਪੈਰੋਕਾਰਾਂ ਦੀ ਸਥਿਤੀ ਮੁਤਾਬਕ ਪ੍ਰੋਲੇਤਾਰੀ ਦੀ ਜਮਾਤੀ ਸੱਤਾ ਕਦੇ ਵੀ ਨਹੀਂ ਆਵੇਗੀ। ਉਹਨਾਂ ਦੇ ਸਿਧਾਂਤ ਨਿਰੂਪਣ ਅਨੁਸਾਰ - ਜਮਹੂਰੀ ਮੰਜਲ 'ਤੇ ਇਹ ਸਮੂਚੀ ਕਿਸਾਨੀ ਨਾਲ਼ ਅਤੇ ਸਮਾਜਵਾਦੀ ਮੰਜਲ 'ਤੇ ਗਰੀਬ ਕਿਸਾਨੀ ਨਾਲ਼ ਸਾਂਝੀ ਕੀਤੀ ਜਾਂਦੀ ਹੈ। ਇਸ ਤਰਾਂ ਦੋਨਾਂ ਹੀ ਹਾਲਤਾਂ 'ਚ ਇਹ 'ਸਾਂਝੀ ਤਾਨਾਸ਼ਾਹੀ' ਹੋਵੇਗੀ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨਹੀਂ ਹੋਵੇਗੀ।

ਪਿਛੜੇ ਮੁਲਕਾਂ ਅੰਦਰ ਕਿਸਾਨੀ ਅਤੇ ਪ੍ਰੋਲੇਤਾਰੀਏ ਦੀ ਦੋ ਜਮਾਤੀ ਤਾਨਾਸ਼ਾਹੀ ਦਾ ਸਿਧਾਂਤ ਨਿਰੂਪਣ ਇਤਿਹਾਸ ਦੇ ਅਸਲੀ ਕਾਰਜ ਅੰਦਰ ਨਾ ਹੋਣ ਵਾਲ਼ਾ ਬਿਆਨ ਸੀ। ਇਹ ਸਿਰਫ਼ ਕਿਸਾਨੀ ਰਾਹੀਂ ਹਿਮਾਇਤ ਹਾਸਲ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਤੌਰ 'ਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਰਕਾਰ ਅੰਦਰ ਸਾਕਾਰ ਹੋ ਸਕਦਾ ਹੈ। ਇਸ ਤੋ ਉਲਟ ਪੈਰੋਕਾਰ ਜਮਹੂਰੀ ਇਨਕਲਾਬ ਵਿੱਚ ਇਸਦੀ ਅਵੈਧਤਾ ਕਰਕੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਰੋਕ ਦਿੰਦੇ ਹਨ। ਇਸ ਤਰਾਂ ਇਤਿਹਾਸ ਦੀ ਪਹਿਲਾਂ ਤੋਂ ਹੀ ਤੈਅ ਇੱਕੋ ਇੱਕ ਚੋਣ ਦੀ ਤੌਰ 'ਤੇ ਬੁਰਜੂਆਜ਼ੀ ਸੱਤਾ ਤੱਕ ਪਹੁੰਚਦੀ ਹੈ। ਇਹੀ ਅਸਲ ਵਿੱਚ ਫਰਵਰੀ 1917 'ਚ ਰੂਸ 'ਚ, 1925 'ਚ ਚੀਨ 'ਚ, 2008 'ਚ ਨੇਪਾਲ 'ਚ ਅਤੇ 1947 'ਚ ਭਾਰਤ 'ਚ ਹੋਇਆ।

ਇਸ ਤੋਂ ਇਲਾਵਾ ਖੇਤੀ ਪ੍ਰਧਾਨ ਮੁਲਕਾਂ ਅੰਦਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝੀ ਤਾਨਾਸ਼ਾਹੀ ਨਿਸ਼ਚਿਤ ਤੌਰ 'ਤੇ ਇਸਦੀ (ਕਿਸਾਨੀ ਦੀ) ਵੱਡੀ ਗਿਣਾਤਮਕ ਬਹੁਤਾਂਤ ਹੋਣ ਕਰਕੇ ਕਿਸਾਨੀ ਦੀ ਤਾਨਾਸ਼ਾਹੀ 'ਚ ਬਦਲ ਜਾਵੇਗੀ।

'ਸਾਂਝੀ ਤਾਨਾਸ਼ਾਹੀ' ਦੇ ਬੇਤੁੱਕੇ ਸੰਕਲਪ ਦੇ ਜਰੂਰੀ ਨਤਿਜੇ ਦੇ ਤੌਰ 'ਤੇ ਸਤਾਲਿਨਵਾਦੀਆਂ ਅਤੇ ਮਾਓਵਾਦੀਆਂ ਅਨੁਸਾਰ ਪ੍ਰੋਲੇਤਾਰੀ ਨੂੰ ਸਮਾਜਵਾਦੀ ਕੰਮਾਂ ਵੱਲ ਵਧਣ ਲਈ- ਸਮਾਜਵਾਦੀ ਸੱਤਾ ਦੀ ਸਥਾਪਤੀ ਲਈ, ਕਿਸਾਨਾਂ ਨੂੰ ਤਾਨਾਸ਼ਾਂਹੀ 'ਚੋਂ ਕੱਢਣ ਲਈ ਖੁਦ ਹੀ ਤਾਨਾਸ਼ਾਹੀ ਨੂੰ ਪਲਟਣਾ ਪਏਗਾ। ਇਸੇ ਰਾਹ ਰਾਹੀਂ ਇਤਿਹਾਸ ਦਾ ਅਸਲੀ ਮਜ਼ਾਕ ''ਦੋ ਮੰਜਲਾਂ ਦੇ ਸਿਧਾਂਤ'' ਦੀ ਯੋਜਨਾ ਅਮਲ ਵਿੱਚ ਆ ਸਕਦੀ ਹੈ। ਪਰ ਫਿਰ ਵੀ ਵਿਅੰਗਮਈ ਤੌਰ 'ਤੇ ਸਤਾਲਿਨਵਾਦੀਆਂ ਅਤੇ ਮਾਓਵਾਦੀਆਂ ਦੀ ਕਲਪਨਾ 'ਚ ਗਹਿਰਾਈ ਨਾਲ਼ ਜੁੜੀ ਇਹ ਕਾਲਪਨਿਕ ਸਮਾਜਵਾਦੀ ਤਾਨਾਸ਼ਾਹੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨਹੀਂ ਹੋਵੇਗੀ ਸਗੋਂ ਪੁਰਾਣੇ ਬਾਲਸ਼ਵਿਕ ਫਾਰਮੂਲੇ ਮੁਤਾਬਿਕ ਫਿਰ ਤੋਂ ਇਹ ਸਾਂਝੀ ਤਾਨਾਸ਼ਾਹੀ ਹੋਵੇਗੀ ਇਸ ਵਾਰੀ ਪ੍ਰੋਲੇਤਾਰੀਏ ਅਤੇ ਗਰੀਬ ਕਿਸਾਨੀ ਨਾਲ਼ ਸਾਂਝੀ ਕੀਤੀ ਜਾਵੇਗੀ।

ਕੌਮੀ-ਸਮਾਜਵਾਦੀ, ਸਤਾਲਿਨਵਾਦੀ-ਮਾਓਵਾਦੀ, 'ਪਰਾਕਸਿਸ ਕਲੈਕਟਿਵ' ਆਪਣੀ ਕਲਪਨਾ ਅੰਦਰ ਭਾਰਤ ਅਤੇ ਦੂਜੇ ਪਿਛੜੇ ਮੁਲਕਾਂ ਅੰਦਰ ਪੂੰਜੀਵਾਦੀ ਵਿਕਾਸ ਨੂੰ ਮੁੱਖ ਜਮੂਹਰੀ ਕਾਰਜਾਂ ਦਾ ਆਪ-ਮੂਹਾਰਾ ਹੱਲ ਅਤੇ ਸਾਰਤੱਤ ਅੰਦਰ ਮੁੱਖ ਤੌਰ 'ਤੇ ਖੇਤੀ ਸੰਕਟ ਸਮਾਜਵਾਦੀ ਇਨਕਲਾਬ ਲਈ ਜਮਹੂਰੀ ਕਾਰਜਾਂ ਦਾ ਇੱਕੋ-ਇੱਕ ਬਚਿਆ ਕੰਮ ਦੱਸਦੇ ਹਨ। ਇਹ 1947 ਮਗਰੋਂ ਭਾਰਤੀ ਬੁਰਜੂਆਜ਼ੀ ਦੇ ਰੋਲ ਨੂੰ ਇਹਨਾਂ ਜਮਹੂਰੀ ਕਾਰਜਾਂ ਦੇ ਹੱਲ ਲਈ ਸਿਹਰਾ ਦਿੰਦੇ ਹਨ। ਇਹਨਾਂ ਦੇ ਪਿਆਰੇ ਆਗੂ ਬੁਰਜੂਆਜ਼ੀ ਦੀਆਂ ਕਾਲਪਨਿਕ ਪ੍ਰਾਪਤੀਆਂ ਲਈ ਅਣਗੌਲਿਆ ਕਰਦੇ ਹਨ ਕਿ ਸਰਮਾਏਦਾਰੀ ਦਾ ਵਿਕਾਸ ਆਪਣੇ ਆਪ ਜਮਹੂਰੀ ਕਾਰਜਾਂ ਦਾ ਹੱਲ ਨਹੀਂ ਕਰਦਾ ਸਗੋਂ ਇਸ ਦੇ ਉਲਟ ਇਹਨਾਂ ਨੂੰ ਵੱਧ ਤੋਂ ਵੱਧ ਤਿੱਖੇ ਅਤੇ ਤੀਬਰ ਕਰ ਦਿੰਦਾ ਹੈ। ਇਹ ਖੇਤੀ ਸੰਕਟ ਜਾਂ ਕੌਮੀ ਅਤੇ ਜਾਤ ਦਾ ਸਵਾਲ ਹੋਵੇ, ਇਸ ਨੂੰ ਹੋਰ ਅਤੇ ਹੋਰ ਬੁਰਜੂਆਜ਼ੀ ਦੀ ਹਕੂਮਤ ਦੇ ਸਿੱਧੇ ਵਿਰੋਧ 'ਚ ਲਿਆ ਕੇ, ਇਸਦਾ ਹੱਲ ਕਰਨ ਦੇ ਬਾਵਜੂਦ, ਸਰਮਾਏਦਾਰਾਨਾ ਵਿਕਾਸ ਨੇ ਇਸ ਨੂੰ ਵਧਾਇਆ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ 1947 ਤੋਂ ਪਹਿਲਾਂ ਅਤੇ ਮਗਰੋਂ ਸਰਮਾਏਦਾਰਾਨਾ ਵਿਕਾਸ ਜਮਹੂਰੀ ਕਾਰਜਾਂ ਅਤੇ ਪੁਰਾਣੇ ਸਮਾਜ ਦੀ ਵਿਰੋਧਤਾਈਆਂ ਦਾ ਹੱਲ ਨਹੀਂ ਕਰਦਾ। 
ਇਸ ਦੇ ਉਲਟ ਇਹ ਹੋਰ ਤੀਬਰਤਾ ਅਤੇ ਤੀਖਣਤਾ ਨਾਲ਼ ਉਹਨਾਂ ਨੂੰ ਨਵੀਂਆਂ ਵਿਰੋਧਤਾਈਆਂ ਵੱਲ ਮੋੜ ਦਿੰਦਾ ਹੈ। ਭਾਰਤੀ ਬੁਰਜੂਆਜੀ ਦੇ ਹੱਥਾਂ ਨਾਲ਼ ਕੁੰਡਲਾਕਾਰ ਕਿਸਾਨਾਂ ਦੀ ਖੁਦਕਸ਼ੀਆਂ, ਕਸ਼ਮੀਰੀਆਂ ਅਤੇ ਹੋਰ ਕੌਮਾਂ ਦਾ ਬੇਤਰਸ ਦਮਨ ਸੰਕਟ ਦਾ ਸਦਾ ਤੋਂ ਹੀ ਡੂੰਘੇ ਹੁੰਦੇ ਜਾਣ ਦੀ ਚੁੰਧਿਆ ਦੇਣ ਵਾਲ਼ੀ ਮਿਸਾਲ ਹੈ, ਜਿਹੜੀ ਕਿ ਬੁਰਜੂਆਜ਼ੀ ਵਿਰੁੱਧ ਪ੍ਰੋਲੇਤਾਰੀਏ ਦੇ ਸ਼ਕਤੀਸ਼ਾਲੀ ਵਿਸਫੋਟ ਦੀ ਜਮੀਨ ਤਿਆਰ ਕਰ ਰਹੀ ਹੈ।

ਧਿਆਨ ਦੇਣ ਯੋਗ ਹੈ ਕਿ ਕੌਮਵਾਦੀ 'ਪਰਾਕਸਿਸ ਕਲੈਕਟਿਵ' ਭਾਰਤ 'ਚ 'ਸਰਮਾਏਦਾਰੀ ਦਾ ਵਿਕਾਸ' 1947 ਤੋਂ ਬੁਰਜੂਆਜ਼ੀ ਦੇ ਸੱਤਾ 'ਤੇ ਸਵਾਰ ਹੋਣ ਤੋਂ ਗਿਣਦੇ ਹਨ, ਇਸ ਤਰਾਂ ਸਮੁੱਚ ਦੇ ਤੌਰ 'ਤੇ ਸੰਸਾਰ ਸਰਮਾਏਦਾਰੀ ਅਤੇ ਵਿਦੇਸ਼ੀ ਸਰਮਾਏਦਾਰੀ ਦੀ ਹਕੂਮਤ ਹੇਠ ਸਮੁੱਚੇ ਵਿਕਾਸ ਨੂੰ ਅਣਗੌਲਿਆ ਕਰਦੇ ਹਨ। ਤੱਥ ਕਿ 1947 ਤੋਂ ਇਕ ਸਦੀ ਪਹਿਲਾਂ ਭਾਰਤ ਪਹਿਲਾਂ ਹੀ ਸਰਮਾਏਦਾਰਾਂ, ਫਿਰੰਗੀ ਸਰਮਾਏਦਾਰਾਂ ਦੀ ਹਕੂਮਤ ਹੇਠ ਸੀ ਨੂੰ 'ਪਰਾਕਸਿਸ ਕਲੈਕਟਿਵ' ਵੱਲੋਂ ਅਣਗੌਲਿਆ ਕਰਨਾ ਉਹਨਾਂ ਦੇ ਕੌਮਵਾਦੀ ਨਜ਼ਰੀਏ ਕਰਕੇ ਹੈ।

ਦੂਜੀ ਸੰਸਾਰ ਜੰਗ ਨਾਲ਼ ਅਸਥਿਰ ਅਤੇ ਕਮਜ਼ੋਰ ਬ੍ਰਿਟੇਨ ਸਾਂਝੀ ਸਾਮਰਾਜੀ ਲੁੱਟ ਦੇ ਲਈ ਬਸਤੀਆਂ ਦੀਆਂ ਸਰਹੱਦਾਂ ਨੂੰ ਖੋਲਣ ਲਈ ਸਾਮਰਾਜੀ ਸ਼ਕਤੀਆਂ-ਉਹਨਾਂ 'ਚੋਂ ਮੁੱਖ ਅਮਰੀਕਾ ਨਾਲ਼ ਗਠਜੋੜ ਕਰਨ ਲਈ ਮਜਬੂਰ ਹੋਇਆ।

ਦੂਜੀ ਸੰਸਾਰ ਜੰਗ ਮਗਰੋਂ ਸਰਮਾਏਦਾਰੀ ਤਾਕਤਾਂ ਦੇ ਨਵੇਂ ਸਮਤੋਲ ਦੇ ਵਹਾਅ 'ਚ, ਭਾਰਤੀ ਬੁਰਜੂਆਜ਼ੀ 1947 'ਚ ਬਸਤੀਵਾਦ-ਵਿਰੋਧੀ ਤਰੰਗਾਂ ਦੇ ਜਵਾਰ 'ਤੇ ਨਹੀਂ ਸਗੋਂ ਭਾਟੇ 'ਤੇ ਸਵਾਰ ਹੋ ਕੇ ਸੱਤਾ 'ਚ ਆਈ। ਭਾਰਤ ਅੰਦਰ 1947 'ਚ ਇਹ ਬੁਰਜੂਆਜ਼ੀ ਅਤੇ ਜਗੀਰਦਾਰੀ ਦਾ ਗਠਜੋੜ ਸੀ, ਗਠਜੋੜ ਜਿਸ ਅੰਦਰ ਬੁਰਜੂਆਜ਼ੀ ਦਾ ਗਲਬਾ ਸੀ। ਇਸ ਤਰਾਂ ਇਹ ਬੁਰਜੂਆਜ਼ੀ ਦੀ ਤਾਨਾਸ਼ਾਹੀ ਸੀ।

ਭਾਰਤੀ ਬੁਰਜੂਆਜ਼ੀ ਹੋਰ ਬਸਤੀਆਂ ਦੀ ਕੌਮੀ ਬੁਰਜੂਆਜ਼ੀ ਦੀ ਤਰਾਂ ਵਿਦੇਸ਼ੀ ਪੂੰਜੀ ਅਤੇ ਮੁੰਕਮਲ ਵਿਦੇਸ਼ੀ ਸੱਤਾ ਦੇ ਗਲਬੇ ਹੇਠ ਇਨਕਿਊਬੇਟਰ (ਅੰਡੇ ਸੇਣ ਵਾਲ਼ੀ ਮਸ਼ੀਨ) 'ਚ ਜੰਮੀ ਅਤੇ ਪਲੀ। ਬਸਤੀਵਾਦੀ ਮੁਲਕਾਂ ਅੰਦਰ, ਵਿਦੇਸ਼ੀ ਸਰਮਾਏਦਾਰਾਂ ਨੇ ਇੱਥੋਂ ਤੱਕ ਕਿ ਕੌਮੀਂ ਬੁਰਜੂਆ ਦੇ ਜਨਮ ਤੋਂ ਪਹਿਲਾਂ ਹੀ, ਜੰਗੀ ਸਰਦਾਰਾਂ ਤੋਂ ਸੱਤਾ ਹਥਿਆ ਲਈ ਅਤੇ ਬਲਪੂਰਵਕ ਇਹਨਾਂ ਜੰਗੀ ਸਰਦਾਰਾਂ ਅਧੀਨ ਇਲਾਕਿਆਂ ਨੂੰ ਸੰਸਾਰ ਸਰਮਾਏਦਾਰੀ ਨਾਲ਼ ਜੋੜ ਦਿੱਤਾ, ਉਹਨਾਂ ਦੇ ਸੱਭ ਤੋਂ ਪਿਛੜੀ ਸੰਰਚਨਾ ਨੂੰ ਨਾਲ਼ੋਂ-ਨਾਲ਼ ਰੱਖਦੇ ਹੋਏ। ਇਹਨਾਂ ਇਲਾਕਿਆਂ 'ਚ ਆਮ ਅਤੇ ਖਾਸ ਤੌਰ 'ਤੇ ਅਰਥਚਾਰਾ ਵਿਦੇਸ਼ੀ ਸਰਮਾਏਦਾਰਾਂ ਦੀ ਸੱਤਾ ਅਧੀਨ ਇਸ ਤਰਾਂ ਮੁੰਕਮਲ ਤੌਰ 'ਤੇ ਸੰਸਾਰ ਸਰਮਾਏਦਾਰੀ ਨਾਲ਼ ਪਹਿਲਾਂ ਹੀ ਜੁੜ ਚੁੱਕਿਆ ਸੀ। ਇਸੇ ਲਈ ਮਾਰਕਸ ਬ੍ਰਿਟਿਸ਼ ਬਸਤੀਵਾਦ ਨੂੰ ਉਸਦੇ ਰੈਡੀਕਲ ਰੋਲ ਦਾ ਸਿਹਰਾ ਦਿੰਦਾ ਹੈ, ਇਹ ਭਵਿੱਖਵਾਣੀ ਸਮਝਣ 'ਚ ਸਤਾਲਿਨਵਾਦੀ ਨਾਕਾਮ ਰਹੇ।

No comments:

Post a Comment